ਮਾਲੇਰਕੋਟਲਾ, (ਸਹਿਬਾਜ਼ ਚੌਧਰੀ)
ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡਾਂ ਅਤੇ ਸ਼ਹਿਰ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੋਕ ਲਗਾਤਾਰ ਅਪਣੀ ਹਰਮਨ-ਪਿਆਰੀ ਪਾਰਟੀ ਨਾਲ ਜੁੜ ਰਹੇ ਹਨ। ਹੜ੍ਹਾਂ ਦੌਰਾਨ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜਕੇ ਨਿਭਾਈ ਗਈ ਭੂਮਿਕਾ ਨੇ ਪੰਜਾਬੀਆਂ ਨੂੰ ਕਾਇਲ ਕਰ ਦਿਤਾ ਹੈ। 2027 ਵਿੱਚ ਲੋਕ ਅਕਾਲੀ ਦਲ ਦੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੋਂ ਥੋੜੀ ਦੂਰ ਸਥਿਤ ਪਿੰਡ ਕੁਠਾਲਾ ਵਿਖੇ ਜਥੇਦਾਰ ਬਲਵੀਰ ਸਿੰਘ ਕੁਠਾਲਾ ਦੇ ਦਫ਼ਤਰ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ਼ ਬੀਬਾ ਜ਼ਾਹਿਦਾ ਸੁਲੇਮਾਨ ਨੇ ਕੀਤਾ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕ ਬਹੁਤ ਜ਼ਲਦ ਮਾਲੇਰਕੋਟਲਾ ਹਲਕੇ ਦੇ ਸਭ ਤੋਂ ਵੱਡੇ ਇਤਿਹਾਸਿਕ ਪਿੰਡ ਕੁਠਾਲਾ ਵਿਖੇ ਵੱਡਾ ਸਿਆਸੀ ਧਮਾਕਾ ਹੋਵੇਗਾ। ਵੱਡੀ ਗਿਣਤੀ ਵਿੱਚ ਲੋਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਇੱਕ ਵਾਰ ਫਿਰ ਬਾਦਲਾਂ ਦਾ ਰਾਜ ਕਾਇਮ ਹੋਵੇ ਅਤੇ ਪੰਥਕ ਸਰਕਾਰ ਬਣੇ। ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਕਾਂਗਰਸ ਅਤੇ ਝਾੜੂ ਪਾਰਟੀ ਦੋਵੇਂ ਪਾਰਟੀਆਂ ਬੇਨਕਾਬ ਹੋ ਚੁੱਕੀਆਂ ਹਨ। ਹੜ੍ਹਾਂ ਦੌਰਾਨ ਸੇਵਾ ਕਰਨ ਦੀ ਥਾਂ ਇਨ੍ਹਾਂ ਪਾਰਟੀਆਂ ਦੇ ਨੇਤਾ ਘੁਰਨਿਆਂ ਵਿੱਚ ਬੈਠ ਗਏ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਪਣੀ ਜ਼ਿੰਮੇਦਾਰੀ ਸਮਝਿਆਂ ਅਪਣੇ ਨਿੱਜੀ ਵਸੀਲਿਆਂ ਤੋਂ ਹਜ਼ਾਰਾਂ ਲੀਟਰ ਡੀਜ਼ਲ ਅਤੇ ਕਰੋੜਾਂ ਰੁਪਇਆ ਪੰਜਾਬੀ ਭਰਾਵਾਂ ਉਤੇ ਪਾਣੀ ਦੀ ਤਰ੍ਹਾਂ ਵਹਾਅ ਦਿੱਤਾ।
ਜੇ ਕਿਤੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਤਾਂ ਇਹ ਨੌਬਤ ਨਹੀਂ ਸੀ ਆਉਣੀ। ਹੁਣ ਝਾੜੂ ਸਰਕਾਰ ਹੜ੍ਹ ਪੀੜਤਾਂ ਦੇ ਨਾਮ ਉਤੇ ਫ਼ੰਡ ਇਕੱਠਾ ਕਰਕੇ ਸੂਬੇ ਦਾ ਜਲੂਸ ਕੱਢ ਰਹੀ ਹੈ। ਜਿਹੜੇ ਹਾਲਾਤ ਪੰਜਾਬ ਦੇ ਹੋ ਚੁੱਕੇ ਹਨ, ਅਜਿਹੇ ਪਹਿਲਾਂ ਕਦੇ ਨਹੀਂ ਹੋਏ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਜਥੇਦਾਰ ਬਲਵੀਰ ਸਿੰਘ ਕੁਠਾਲਾ, ਜਥੇਦਾਰ ਜਗਦੀਪ ਸਿੰਘ ਚਹਿਲ, ਜਥੇਦਾਰ ਹਰਬੰਸ ਸਿੰਘ ਪੰਨੂੰ, ਜਥੇਦਾਰ ਕਮਿੱਕਰ ਸਿੰਘ ਖਾਲਸ਼ਾ, ਚੌਧਰੀ ਮੁਹੰਮਦ ਸੁਲੇਮਾਨ ਨੋਨਾ, ਚੌਧਰੀ ਮੁਹੰਮਦ ਸਦੀਕ ਅਤੇ ਸਾਬਕਾ ਕੌਂਸਲਰ ਮੁਹੰਮਦ ਰਫ਼ੀਕ ਫੋਗਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਾਲੇਰਕੋਟਲਾ ਹਲਕੇ ਵਿੱਚ ਇਸ ਵੇਲੇ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਜੋ ਕਿ ਅਕਾਲੀ ਦਲ ਦੀ ਚੜ੍ਹਦੀਕਲਾ ਦੀ ਨਿਸ਼ਾਨੀ ਹੈ ਤੇ ਜਿਸ ਨੂੰ ਦੇਖਕੇ ਕਾਂਗਰਸ ਤੇ ਝਾੜੂ ਪਾਰਟੀ ਦੇ ਨੇਤਾਵਾਂ ਨੂੰ ਤਰੇਲੀਆਂ ਆਰਹੀਆਂ ਹਨ। ਝਾੜੂ ਪਾਰਟੀ ਦੇ ਝੂਠ ਤੋਂ ਤੰਗ ਆਏ ਨੌਜੁਆਨਾਂ ਦਾ ਰੁਖ਼ ਅਕਾਲੀ ਦਲ ਵੱਲ ਹੋ ਚੁੱਕਾ ਹੈ। ਤੇ ਉਹ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਹਮੇਸ਼ਾਂ ਯਤਨਸ਼ੀਲ ਹਨ।
Leave a Reply