ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਲਈ ਅਨਾਜ ਖਰੀਦ ਸੁਧਾਰਾਂ ‘ਤੇ ਚੰਡੀਗੜ੍ਹ ਵਿੱਚ ਚੌਥੀ ਰਾਜ-ਪੱਧਰੀ ਵਰਕਸ਼ੌਪ ਆਯੋਜਿਤ



ਚੰਡੀਗੜ੍ਹ  ( ਜਸਟਿਸ ਨਿਊਜ਼  )
ਅਨਾਜ ਖਰੀਦ ਈਕੋਸਿਸਟਮ ਦੀ ਕੁਸ਼ਲਤਾ, ਪਾਰਦਰਸ਼ਤਾ ਅਤੇ ਡਿਜੀਟਲ ਏਕੀਕਰਣ ਨੂੰ ਮਜ਼ਬੂਤ ਕਰਨ ਲਈ ਚੱਲ ਰਹੀ ਰਾਸ਼ਟਰੀ ਪਹਿਲਕਦਮੀ ਦੇ ਤਹਿਤ, ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਨੇ ਅੱਜ, 19 ਅਗਸਤ ਨੂੰ ਚੰਡੀਗੜ੍ਹ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਲਈ ਚੌਥੀ ਰਾਜ-ਪੱਧਰੀ ਵਰਕਸ਼ੌਪ ਦਾ ਆਯੋਜਨ ਕੀਤਾ।

ਵਰਕਸ਼ੌਪ ਦਾ ਉਦਘਾਟਨ ਹਰਿਆਣਾ ਦੇ ਮੁੱਖ ਸਕੱਤਰ, ਅਤੇ ਭਾਰਤੀ ਖੁਰਾਕ ਨਿਗਮ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ  ਨੇ ਸੰਯੁਕਤ ਸਕੱਤਰ (ਨੀਤੀ ਅਤੇ ਐੱਫਸੀਆਈ), ਹਰਿਆਣਾ ਰਾਜ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕਤਰ ਅਤੇ ਭਾਰਤੀ ਖੁਰਾਕ ਨਿਗਮ ਅਤੇ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ।

ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ  ਨੇ ਭਾਰਤ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ ਨੂੰ ਖਰੀਦ ਖੇਤਰ ਵਿੱਚ ਚੁਣੌਤੀਆਂ ਨੂੰ ਹੱਲ ਕਰਨ ਲਈ ਚੁੱਕੇ ਗਏ ਪ੍ਰਗਤੀਸ਼ੀਲ ਕਦਮਾਂ ਲਈ ਵਧਾਈ ਦਿੱਤੀ। ਆਪਣੇ ਨਿੱਜੀ ਤਜਰਬੇ ਤੋਂ, ਉਨ੍ਹਾਂ ਨੇ ਪਿਛਲੇ 32 ਵਰ੍ਹਿਆਂ ਵਿੱਚ ਖਰੀਦ ਵਿੱਚ ਹੋਏ ਸ਼ਾਨਦਾਰ ਵਾਧੇ ‘ਤੇ ਵੀ ਚਾਨਣਾ ਪਾਇਆ।

ਸੀਐੱਮਡੀ, ਐੱਫਸੀਆਈ, ਸ਼੍ਰੀ ਆਸ਼ੂਤੋਸ਼ ਅਗਨੀਹੋਤਰੀ, ਆਈਏਐੱਸ ਨੇ ਕਿਹਾ ਕਿ ਰਾਜ ਸਰਕਾਰ ਦੇ ਨਿਰੰਤਰ ਸਹਿਯੋਗ ਅਤੇ ਸਮਰਥਨ ਨਾਲ ਅਤੇ ਭਾਰਤ ਸਰਕਾਰ ਨਾਲ ਮਿਲ ਕੇ ਕੰਮ ਕਰਕੇ, ਖਰੀਦ ਖੇਤਰ ਵਿੱਚ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਖਰੀਦ ਵਿੱਚ ਕਿਸਾਨਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨਾ ਅਤੇ ਉਨ੍ਹਾਂ ਨੂੰ ਦੂਰ ਕਰਨਾ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ।

ਇਸ ਸਮਾਗਮ ਵਿੱਚ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਦੇ 85 ਰਾਜਾਂ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਖਰੀਦ ਏਜੰਸੀਆਂ, ਜਿਵੇਂ ਕਿ ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (HAFED), ਹਰਿਆਣਾ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ (HSWC), ਅਤੇ ਹਿਮਾਚਲ ਪ੍ਰਦੇਸ਼ ਰਾਜ ਸਿਵਿਲ ਸਪਲਾਈ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਅਤੇ ਅਧਿਕਾਰੀ ਸ਼ਾਮਲ ਸਨ। ਵਰਕਸ਼ੌਪ ਸਮਰੱਥਾ ਨਿਰਮਾਣ, ਗਿਆਨ ਸਾਂਝਾਕਰਣ ਅਤੇ ਖਰੀਦ ਨੀਤੀਆਂ ਅਤੇ ਡਿਜੀਟਲ ਸੁਧਾਰਾਂ ਦੀ ਵਿਵਹਾਰਕ ਜਾਣ-ਪਛਾਣ ‘ਤੇ ਕੇਂਦ੍ਰਿਤ ਸੀ।

ਇਹ ਵਰਕਸ਼ੌਪ 18 ਪ੍ਰਮੁੱਖ ਅਨਾਜ ਖਰੀਦ ਰਾਜਾਂ ਲਈ ਖੁਰਾਕ ਅਤੇ ਜਨਤਕ ਵੰਡ ਵਿਭਾਗ ਦੁਆਰਾ ਖਰੀਦ ਸੁਧਾਰਾਂ ‘ਤੇ ਰਾਜ ਪੱਧਰੀ ਵਰਕਸੌਪਸ ਦੀ ਇੱਕ ਵਿਆਪਕ ਲੜੀ ਦਾ ਹਿੱਸਾ ਹੈ। ਇਸ ਦਾ ਉਦੇਸ਼ ਜਾਗਰੂਕਤਾ ਵਧਾਉਣਾ, ਮੁੱਖ ਨੀਤੀਗਤ ਉਪਾਵਾਂ ਨੂੰ ਲਾਗੂ ਕਰਨ ਵਿੱਚ ਸੁਧਾਰ ਕਰਨਾ ਅਤੇ ਖਰੀਦ ਕੇਂਦਰ ਸਵੈ-ਮੁਲਾਂਕਣ ਪੋਰਟਲ (PCSAP), ਅਣਮਿਲਡ ਚੌਲਾਂ ਦੀ ਸੰਯੁਕਤ ਭੌਤਿਕ ਤਸਦੀਕ (JPV), ਕੇਂਦਰੀ ਅਨਾਜ ਖਰੀਦ ਪੋਰਟਲ (CFPP), ਕੇਂਦਰੀ ਅਨਾਜ ਭੰਡਾਰਨ ਪੋਰਟਲ (CFSP), ਖੇਤੀਬਾੜੀ-ਸਟੈਕ, 10% ਟੁੱਟੇ ਹੋਏ ਚੌਲਾਂ ਦੀ ਵਿਵਸਥਾ, ਰੂਟ ਅਨੁਕੂਲਨ ਅਤੇ ਖਰੀਦ ਅਤੇ ਭੰਡਾਰਣ ਨੀਤੀ ਲਈ ਸਕੈਨ ਮੋਡਿਊਲ ਵਰਗੇ ਡਿਜੀਟਲ ਪਲੈਟਫਾਰਮਾਂ ਨੂੰ ਸੁਚਾਰੂ ਢੰਗ ਨਾਲ ਅਪਣਾਉਣ ਨੂੰ ਯਕੀਨੀ ਬਣਾਉਣਾ ਹੈ।

ਉਦਘਾਟਨ ਵਰਕਸ਼ੌਪ 07.08.2025 ਨੂੰ ਚੇੱਨਈ, ਤਮਿਲ ਨਾਡੂ ਵਿਖੇ ਆਯੋਜਿਤ ਕੀਤੀ ਗਈ ਸੀ। ਦੂਜੀ ਅਤੇ ਤੀਜੀ ਵਰਕਸ਼ੌਪ ਛੱਤੀਸਗੜ੍ਹ ਲਈ 13.08.2025 ਨੂੰ ਰਾਏਪੁਰ ਅਤੇ ਪੰਜਾਬ ਲਈ 18.08.2025 ਨੂੰ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ ਸੀ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin