ਸਾਹਨੇਵਾਲ (ਬੂਟਾ ਕੋਹਾੜਾ) )
ਪੰਜਾਬ ਸਰਕਾਰ ਵੱਲੋਂ ਲਾਗੂ ਹੋਣ ਜਾ ਰਹੀ ਨਵੀਂ ਲੈਂਡ ਪੂਲਿੰਗ ਪਾਲਿਸੀ ਦੇ ਲਾਗੂ ਹੋਣ ਨਾਲ ਇਕੱਲੇ ਕਿਸਾਨ ਹੀ ਨਹੀਂ ਬਲਕਿ ਪੰਜਾਬ ਦਾ ਹਰ ਵਰਗ ਪ੍ਰਭਾਵਿਤ ਹੋਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਯੂਥ ਕਾਂਗਰਸ ਦੇ ਕੋਆਰਡੀਨੇਟਰ ਅਤੇ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕੀਤਾ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਸ ਕਾਰਨ ਕਿਸਾਨੀ ਤੋਂ ਹੋਣ ਵਾਲੀ ਆਮਦਨ ਉੱਪਰ ਹੋਰ ਵੀ ਵਰਗ ਆਰਥਿਕ ਤੌਰ ਉੱਤੇ ਨਿਰਭਰ ਹਨ ਜਿਸ ਕਾਰਨ ਏਨੀ ਵੱਡੀ ਗਿਣਤੀ ਵਿੱਚ ਜ਼ਮੀਨ ਐਕਵਾਇਰ ਹੋਣ ਕਾਰਨ ਕਿਸਾਨਾਂ ਦੀ ਘਟੀ ਆਮਦਨ ਦਾ ਅਸਰ ਹੋਰ ਵਰਗਾਂ ਨੂੰ ਵੀ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਜਿੱਥੇ ਅੱਜ ਸਮੁੱਚੇ ਸੰਸਾਰ ਦੇ ਵਾਡੇ ਆਰਥਿਕ ਘਰਾਣੇ ਜ਼ਮੀਨੀ ਖਰੀਦਣ ਤੇ ਜ਼ੋਰ ਲਾ ਰਹੇ ਹਨ ਓਥੇ ਹੀ ਪੰਜਾਬ ਹੀ ਪੰਜਾਬ ਸਰਕਾਰ ਇਸ ਸਭ ਦੇ ਉੱਲਟ ਕਿਸਾਨਾਂ ਨੂੰ ਉਜਾੜ ਕੇ ਉਥੇ ਕਾਲੋਨੀਆਂ ਵਸਾਉਣੀਆਂ ਚਾਹੁੰਦੀ ਹੈ। ਐਡਵੋਕੇਟ ਧਾਲੀਵਾਲ ਨੇ ਦੱਸਿਆ ਕਿ ਸਰਕਾਰ ਡਿਵੈਲਪਮੈਂਟ ਦੇ ਨਾਮ ਉੱਪਰ ਕਿਸਾਨਾਂ ਤੋਂ ਧੱਕੇ ਨਾਲ ਜ਼ਮੀਨਾਂ ਖੋ ਪੰਜਾਬ ਵਿੱਚ ਕੰਕਰੀਟ ਰੂਪੀ ਡਿਵੈਲਪਮੈਂਟ ਥੋਪਣਾ ਚਾਹੁੰਦੀ ਹੈ ਜਿਸਨੂੰ ਕਾਂਗਰਸ ਪਾਰਟੀ ਬਿਲਕੁਲ ਵੀ ਲਾਗੂ ਨਹੀਂ ਹੋਣ ਦੇਵੇਗੀ।
Leave a Reply