ਪਾਣੀ ਦੀ ਸੰਭਾਲ ਅਤੇ ਸਵੱਛਤਾ ਅਤੇ ਰਹਿੰਂਦ ਖੂਂਹਦ ਦਾ ਨਿਪਟਾਰਾ ਸਾਡੀ ਮੁੱਢਲੀ ਜਿੰਮੇਵਾਰੀ

 

(ਰਹਿੰਦ-ਖੁਹੰਦ(ਕੂੜਾ-ਕਰਕਟ) ਦਾ ਨਿਪਟਾਰਾ ਅਤੇ ਪਾਣੀ ਦੀ ਸਾਭ ਸੰਭਾਲ ਵਿੱਚ ਯੁਵਾ ਸ਼ਕਤੀ ਦਾ ਅਹਿਮ ਰੋਲ)

ਅੱਜ ਮੈਂ ਅਜਿਹੇ ਦੋ ਵਿਿਸ਼ਆਂ ਬਾਰੇ ਗੱਲਬਾਤ ਕਰ ਰਿਹਾ ਜੋ ਦਿਨੋ ਦਿਨ ਸਾਡੇ ਦੇਸ਼ ਲਈ ਚਣੋਤੀ ਬਣੇ ਹੋਏ ਹਨ ਅਤੇ ਇਹ ਸਮੱਸਿਆ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ।ਇਹਨਾਂ ਵਿੱਚੋਂ ਪਹਿਲੀ ਸਮੱਸਿਆ ਹੈ ਕੂੜਾ ਕਰਕਟ ਜਾਂ ਰਹਿੰਦ ਖੂਹੰਦ ਦਾ ਨਿਪਟਾਰਾ।ਕੂੜੇ ਦੇ ਵੱਡੇ ਵੱਡੇ ਢੇਰ ਜਿਥੇ ਸਾਡੇ ਲਈ ਸਿਰਦਰਦੀ ਬਣੇ ਹੋਏ ਹਨ ਉਥੇ ਹੀ ਦੇਸ਼ ਵਿੱਚ ਮਹਿਮਾਨ ਬਣ ਕੇ ਆਏ ਲੋਕ ਜਦੋਂ ਦੇਖਦੇ ਹਨ ਤਾਂ ਉਹ ਵੀ ਇਸ ਗੰਦਗੀ ਨੂੰ ਦੇਖਕੇ ਹੈਰਾਨ ਹੁੰਦੇ  ਹਨ।

ਗਰਮੀਆਂ ਵਿੱਚ ਕੈਮੀਕਲ ਰਿਕੇਸ਼ਨ ਕਾਰਣ ਇਸ ਵਿੱਚੋਂ ਨਿਕਲ ਰਹੀ ਅੱਗ ਜਾਂ ਧੂਆਂ ਬਿਮਾਰੀਆਂ ਫੇਲਾ ਰਿਹਾ ਹੈ।ਸਰਕਾਰਾਂ ਵੱਲੋਂ ਕੀਤੇ ਜਾ ਰਹੇ ਯਤਨ ਸਾਰਿਥਕ ਨਹੀ ਹੋ ਰਹੇ ਹੁਣ ਤੱਕ ਇਹ ਕੂੜਾ ਕਰਕਟ ਦੇ ਪਹਾੜ ਬਣ ਚੁੱਕੇ ਜਿਸ ਕਾਰਣ ਇੰਨਾਂ ਨੂੰ ਚੁੱਕਣਾ ਹੋਰ ਵੀ ਅੋਖਾ ਹੋ ਰਿਹਾ।ਕਿਉਕਿ ਮਾਜੋਦਾ ਸਮੇ ਇਕੱਠਾ ਕੀਤੇ ਜਾ ਰਹੇ ਇਸ ਰਹਿੰਦ ਖੁਹੰਦ ਦਾ ਨਿਪਟਾਰਾ ਕਰਨਾ ਵੀ ਅੋਖਾ ਹੋ ਰਿਹਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸਾਲ 2014 ਤੋਂ ਸ਼ੁਰੂ ਕੀਤੀ ਗਈ ਸਵੱਛਤਾ ਮੁਹਿੰਮ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਦਿਲੀ ਵਰਗੇ ਵੱਡੇ ਸ਼ਹਿਰਾਂ ਦੇ ਕਈ ਖੇਤਰਾਂ ਵਿੱਚ ਸਾਫ ਸਫਾਈ ਹੈ।ਅਸਲ ਵਿੱਚ ਮੁੱਖ ਸਮੱਸਿਆ ਰਹਿੰਦ-ਖੁਹੰੰਦ ਅਤੇ ਕੂੜਾ ਕਰਕਟ ਨੂੰ ਸਾਭਣ ਦੀ ਹੈ ਭਾਣ ਉਸ ਨੂੰ ਰੀਸਾਈਕਲ ਕਰਕੇ ਵਰਤੋਂ ਵਿੱਚ ਲਿਆਉਣ ਦੀ ਹੈ।ਇਹ ਵੀ ਸੋਚਣ ਵਾਲੀ ਗੱਲ ਹੈ ਕਿ ਜਿਸ ਕੂੜੇ ਕਰਕਟ ਅਤੇ ਰਹਿੰਦ ਖੁਹੰਦ ਨਾਲ ਕਈ ਤਰਾਂ ਦੇ ਲਾਭ ਲਏ ਜਾ ਸਕਦੇ ਅਤੇ ਸਰਕਾਰ ਲਈ ਕਮਾਈ ਦਾ ਸਾਧਨ ਬਣ ਸਕਦਾ ਉਹ ਸਾਡੇ ਲਈ ਸਮੱਸਿਆ ਬਣਿਆ ਹੋਇਆ।ਇਹ ਸੋਚਣ ਵਾਲੀ ਗੱਲ ਹੈ ਕਿ ਕਨੇਡਾ,ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਜਿਥੇ ਹਰ ਚੀਜ ਡਿਸਪੋਜ ਕਰਨ ਵਾਲੀ ਹੈ ਉਥੇ ਇਸ ਦੀ ਕੋਈ ਜਿਆਦਾ ਸਮੱਸਿਆ ਨਹੀ ਬਲਿਕ ਸਰਕਾਰ ਲਈ ਇਹ ਕਮਾਈ ਦਾ ਸਾਧਨ ਬਣਿਆ ਹੋਇਆ ਅਤੇ ਬਹੁਤ ਲੋਕਾਂ ਨੂੰ ਰੋਜਗਾਰ ਵੀ ਮਿਿਲਆ।

ਜੇਕਰ ਸਰਕਾਰਾਂ ਇਸ ਪ੍ਰਤੀ ਸੰਜੀਦਗੀ ਨਾਲ ਸੋਚਣ ਅਤੇ ਅਮਲ ਵਿੱਚ ਲਿਆਉਣ ਤਾਂ ਇਸ ਦੇ ਚੰਗੇ ਨਤੀਜੇ ਨਿਕਲ ਸਕਦੇ।ਇਸ ਤੋਂ ਇਲਾਵਾ ਲੋਕਾਂ ਨੂੰ ਵੀ ਇਸ ਸਬੰਧੀ ਸਿਆਣਪ ਅਤੇ ਸੂਝਵਾਨ ਨਾਲ ਚੱਲਣਾ ਪਵੇਗਾ। ਦੂਜੀ ਸਹਿਮ ਸਮੱਸਿਆ ਹੈ ਪਾਣੀ ਦੀ ਉਹ ਭਾਵੇਂ ਪੀਣ ਵਾਲਾ ਪਾਣੀ ਹੈ ਜਾਂ ਖੇਤੀਬਾੜੀ ਲਈ ਵਰਤਿਆ ਜਾਦਾਂ ਪਾਣੀ।ਪਾਣੀ ਦੇ ਪੱਧਰ ਦਾ ਨੀਵਾਂ ਜਾਣਾ ਅਤੇ ਧਰਤੀ ਹੇਠਲੇ ਪਾਣੀ ਦਾ ਪੀਣ ਯੋਗ ਨਾ ਰਹਿਣਾ ਚਿੰਤਾਂ ਦਾ ਵਿਸ਼ਾ ਹੈ।ਖੇਤੀ ਯੋਗ ਪਾਣੀ ਦੀ ਵੀ ਅਢੁਕੱਵੀਂ ਵੰਡ ਨੇ ਪਾਣੀ ਦਾ ਸਤੁੰਲਨ ਵਿਗਾੜ ਦਿੱਤਾ।ਇਸੇ ਕਾਰਣ ਨਿੱਤ ਦਿਨ ਅੰਤਰ-ਰਾਜੀ ਪੱਧਰ ਤੇ ਪਾਣੀਆਂ ਸਬੰਧੀ ਰੋਲਾ ਪੈਂਦਾਂ ਰਹਿੰਦਾਂ ਹੈ।ਪੰਜਾਬ ਵੱਲੋਂ ਰਾਜਸਥਾਨ ਨੂੰ ਦਿੱਤੇ ਜਾ ਰਹੇ ਪਾਣੀ ਦੀ ਰਿਆਲਟੀ ਨਾ ਮਿਲਣਾ ਵੀ ਕੇਂਦਰ ਵੱਲੋਂ ਪੰਜਾਬ ਨਾਲ ਕੀਤਾ ਜਾ ਰਿਹਾ ਪਾਣੀ ਹੈ।ਅਸੀਂ ਜਾਣਦੇ ਹਾਂ ਕਿ ਕਿਸੇ ਵੀ ਰਾਜ ਦੇ ਖਣਿਜ ਪਦਾਰਥਾਂ ਤੇ ਉਸ ਰਾਜ ਦਾ ਏਕਾਅਧਿਕਾਰ ਹੁੰਦਾਂ  ਸਾਰੇ ਜਾਣਦੇ ਹਨ ਕਿ ਪੰਜਾਬ ਕੋਲ ਕੇਵਲ ਪਾਣੀ ਹੀ ਖਣਿਜ ਪਦਾਰਥ ਹੈ ਪਰ ਫੇਰ ਵੀ ਦੂਜੇ ਰਾਜਾਂ ਨੂੰ ਦਿੱਤੇ ਜਾ ਰਹੇ ਪਾਣੀ ਦੀ ਪੰਜਾਬ ਨੂੰ ਕੋਈ ਕੀਮਤ ਨਹੀ ਦਿੱਤੀ ਜਾ ਰਹੀ ਹੈ।ਰਾਜਨੀਤਕ ਲੋਕ ਆਪਣੇ ਨਿੱਜੀ ਲਾਭ ਲਈ ਚੁੱਕ ਕਰ ਜਾਦੇਂ ਹਨ ਜਿਸ ਦਾ ਨੁਕਸਾਨ ਲੋਕਾਂ ਨੂੰ ਝੱਲਣਾ ਪੇ ਰਿਹਾ ਹੈ। ਜਿਸ ਤਰਾਂ ਬੁੱਧੀਜੀਵੀ ਅਤੇ ਵਾਤਾਵਰਣ ਪ੍ਰੇਮੀ ਲੰਮੇ ਸਮੇਂ ਤੋਂ ਰੋਲਾ ਪਾ ਰਹੇ ਹਨ ਕਿ ਪਾਣੀ ਖਤਮ ਹੋਣ ਜਾ ਰਿਹਾ ਹੈ।

ਪਰ ਲੋਕ ਵਿਸ਼ਵਾਸ ਹੀ ਨਹੀ ਕਰ ਰਹੇ।ਕਈ ਬੁੱਧੀਜੀਵੀ ਤਾਂ ਇਥੋਂ ਤੱਕ ਵੀ ਕਹਿ ਰਹੇ ਹਨ ਕਿ ਅਗਲਾ ਵਿਸ਼ਵ ਯੁੱਧ ਪਾਣੀਆਂ ਤੇ ਹੀ ਲੜਿਆ ਜਾ ਰਿਹਾ ਹੈ।ਅਸੀ ਜਾਣਦੇ ਹਾਂ ਕਿ ਜੀਵਨ ਦਾ ਅਹਿਮ ਤੱਤ ਪਾਣੀ ਹੈ ਅਤੇ ਦੇਸ਼ ਦੇ ਕਈ ਖੇਤਰਾਂ ਵਿੱਚ ਪਾਣੀ ਦੀ ਘਾਟ ਖਤਰੇ ਦੇ ਪੱਧਰ ਤੋਂ ਵੀ ਉਪਰ ਚਲੀ ਗਈ ਹੈ।ਜਲਵਾਯੂ ਤਬਦੀਲੀ ਕਾਰਣ ਇਹ ਸਮੱਸਿਆ ਵਿਸ਼ਵ ਵਿਆਪੀ ਸਮੱਸਿਆ ਬਣਦੀ ਜਾ ਰਹੀ ਹੈ।ਪਾਣੀ ਦੀ ਘਾਟ,ਸੋਕੇ ਕਾਰਣ ਫਸਲਾਂ ਦੀ ਬਰਬਾਦੀ ਅਤੇ ਪਾਣੀ ਦੇ ਦੁਸ਼ਿਤ ਹੋਣ ਨਾਲ ਨਾ-ਮੁਰਾਦ ਬੀਮਾਰਆਂ ਪੈਦਾ ਹੋ ਰਹੀਆਂ ਹਨ। ਰੋਜਾਨਾ ਸਵੇਰ ਸ਼ਾਮ ਅਸੀ ਪੜਦੇ ਸੁਣਦੇ ਹਾਂ ਪਵੁਣ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤ ਇਸ ਵਿੱਚ ਵੀ ਪਾਣੀ ਧਰਤੀ ਹਵਾ ਦੀ ਗੱਲ ਕੀਤੀ ਗਈ।ਜਿੰਦਗੀ ਜਿਉਣ ਲਈ ਤਿੰਨੇੇ ਚੀਜਾਂ ਦੀ ਜਰੂਰਤ ਹੈ ਜਿਵੇ ਜੇ ਪਾਣੀ ਦੀ ਜਰੂਰਤ ਹੈ ਤਾਂ ਪਿਤਾ ਦੀ ਵੀ ਪ੍ਰੀਵਾਰ ਨੂੰ ਜਰੂਰਤ ਹੈ ਉਸੇ ਤਰਾਂ ਜਿਵੇਂ ਧਰਤੀ ਦੀ ਜਰੂਰਤ ਖੇਤੀ ਅਤੇ ਘਰ ਲਈ ਉਵੇਂ ਹੀ ਮਾਂ ਦੀ ਬੁੱਕਲ ਵੀ ਘਰ ਵਾਂਗ ਨਿੱਘ ਦਿੰਦੀ।ਚੰਗੀ ਅਤੇ ਸਚੁੱਜੀ ਜਿੰਦਗੀ ਅਤੇ ਚਣੋਤੀਆਂ ਦਾ ਸਾਹਮਣਾ ਕਰਨ ਹਿੱਤ ਸਾਡਾ ਆਲਤ ਦੁਆਲਾ ਸਾਡਾ ਵਾਤਾਵਰਣ ਸਾਡੀ ਹਵਾ ਦੀ ਲੋੜ ਹੈ। ਜਦੋਂ ਵਿਕਸਤ ਦੇਸ਼ ਇਹ ਕਹਿੰਦੇ ਹਨ ਕਿ ਭਾਰਤ ਵਿੱਚ ਗੰਦਗੀ ਬਹੁਤ ਹੈ ਤਾਂ ਸੋਚਦੇ ਹਾਂ ਕਿ ਸਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ।ਪਰ ਕੁਝ ਹੱਦ ਤੱਕ ਸਾਡੇ ਦੇਸ਼ ਦੇ ਲੋਕਾਂ ਵੱਲੋਂ ਹੀ ਸ਼ੋਸ਼ਲ ਮੀਡੀਆ ਤੇ ਸਵੱਛਤਾ ਲਈ ਕੀਤੇ ਕੰਮਾਂ ਨੂੰ ਦਿਖਾਉਣ ਦੀ ਬਜਾਏ ਗੰਦਗੀ ਬਾਰੇ ਵੱਧ ਦਿਖਾਇਆ ਗਿਆ।ਜਦੋ ਕਿ ਸਾਨੂੰ ਇਹ ਜਾਣਨਾ ਚਾਹੀਦਾ ਕਿ ਜਿਥੇ ਲੋਕਾਂ ਦੇ ਵੱਡੇ ਇਕੱਠ ਹੁੰਦੇ ਉਥੇ ਕੁਝ ਬੇਤਰਤੀਬੀਆਂ ਹੋ ਜਾਦੀਆਂ ਜਿਵੇਂ ਮੈਨੂੰ ਪਿਛਲੇ ਦਿਨੀ ਅਮਰੀਕਾ ਦੇ ਨਿਊਯਾਰਕ ਸ਼ਹਿਰ ਨੂੰ ਦੇਖਣ ਦਾ ਮੋਕਾ ਮਿਿਲਆ ਤਾਂ ਮੈ ਦੇਖਿਆ ਉਥੇ ਵੀ ਕਈ ਥਾਵਾਂ ਤੇ ਕੂੜਾ ਕਰਕਟ ਖਿਲਰਆ ਪਿਆ ਸੀ।ਸਟੈਚੂ ਆਫ ਲਿਬਰਟੀ ਅਤੇ ਟਾਈਮ ਸੁਕੈਅਰ ਵਰਗੀਆਂ ਵੱਡੀਆਂ ਇਤਿਹਾਸਕ ਥਾਵਾਂ ਤੇ ਵੀ ਲੋਕ ਖਾਣਪੀਣ ਤੋ ਬਾਅਦ ਰਹਿੰਦ ਖੁਹੰਦ ਉਥੇ ਸੁੱਟ ਦਿੰਦੇ ਹਨ।

ਪਰ ਅਸੀ ਇਹਨਾਂ ਗੱਲਾਂ ਨੂੰ ਕਰਕੇ ਬਰੀ ਨਹੀ ਹੋ ਸਕਦੇ ਸਾਨੂੰ ਸਵੱਛਤਾ ਵੱਲ ਖਾਸ ਧਿਆਨ ਦੇਣ ਦੀ ਜਰੂਰਤ ਹੈ। ਅਮਰੀਕਾ/ਕੈਨੇਡਾ ਅਤੇ ਹੋਰ ਵਿਕਸਤ ਦੇਸ਼ਾਂ ਵਿੱਚ ਕਬਾੜ ਦਾ ਕਿਸੇ ਕਿਸਮ ਦਾ ਕੋਈ ਕਾਰੋਬਾਰ ਨਹੀ।ਮੈਨੂੰ ਲੱਗਦਾ ਕਿ ਇਸ ਨਾਲ ਵੀ ਜਿਥੇ ਸਾਫ ਸਫਾਈ ਰਹਿ ਸਕਦੀ ਹੈ ਉਥੇ ਇਸ ਨਾਲ ਚੋਰੀਆਂ ਵੀ ਘੱਟ ਸਕਦੀਆਂ।ਜਿਵੇਂ ਅਸੀ ਦੇਖਦੇ ਹਾਂ ਕਿ ਜੋ ਨਸ਼ੇ ਕਰਦੇ ਉਹ ਲੋਕਾਂ ਦੇ ਘਰਾਂ ਦੇ ਬਾਹਰ ਲੱਗੀਆਂ ਟੂਟੀਆਂ ਅਤੇ ਹੋਰ ਸਮਾਨ ਲਾਕੇ ਲੇ ਜਾਦੇਂ ਅਤੇ ਕਬਾੜ ਵਿੱਚ ਵੇਚ ਦਿੰਦੇ ਜਦੋਂ ਕਬਾੜ ਖਰੀਦਿਆ ਹੀ ਨਹੀ ਜਾਵੇਗਾ ਤਾਂ ਚੋਰੀਆਂ ਬੰਦ ਹੋ ਜਾਣਗੀਾਂ। ਸਰਕਾਰਾਂ ਨੇ ਵੀ ਕਹਿ ਦਿੱਤਾ ਕਿ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਪਾਣੀ ਪੀਣ ਯੋਗ ਨਹੀ ਅਤੇ ਕਈ ਜਿਿਲਆਂ ਵਿੱਚ ਤਾਂ ਪਾਣੀ ਖੇਤੀ ਯੋਗ ਵੀ ਨਹੀ ਰਿਹਾ।ਇਸੇ ਲਈ 2018 ਤੋਂ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਮੀਹ ਦੇ ਪਾਣੀ ਬਚਾਉਣ ਲਈ ਸੇਵ ਦੀ ਰੇਨਿੰਗ ਵਾਟਰ ਵੇਅਰ ਇਟ ਫਾਅਲ ਵੈਨ ਇਟ ਫਾਲ।ਭਾਵ ਮੀਂਹ ਦੇ ਪਾਣੀ ਨੂੰ ਬਚਾਉ ਜਿਥੇ ਵੀ ਅਤੇ ਜਦੋਂ ਵੀ ਪੈਂਦਾਂ । ਕਨੇਡਾ ਵਿਦੇਸ਼ਾਂ ਵਾਂਗ ਸਾਡੇ ਦੇਸ਼ ਵਿੱਚ ਵੀ ਕੂੜਾ ਕਰਕਟ ਨੂੰ ਵੱਖ ਕਰਨ ਅਤੇ ਡਿਸਪੋਜ ਲਈ ਮਸ਼ੀਨਾ ਲਾਈਆਂ ਗਈਆਂ ਪਰ ਸਾਡੇ ਵਿੱਚ ਸੰਜੀਦਗੀ ਅਤੇ ਜਿੰਮੇਵਾਰੀ ਨੂੰ ਨਿਭਾਉਣ ਦੀ ਪ੍ਰਵਿਰਤੀ ਨਹੀ।ਅਸੀਂ ਗੱਲਾਂ ਜਿਆਦਾ,ਕੰਮ ਘਟ ਕਰਦੇ ਹਾਂ ਸਾਡੀ ਕਹਿਣੀ ਅਤੇ ਕਰਣੀ ਵਿੱਚ ਬਹੁਤ ਵੱਡਾ ਅੰਤਰ ਹੈ।ਅਸਲ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਵਿਦੇਸ਼ਾਂ ਵਿੱਚ ਜਾਣ ਦੇ ਵਾਤਾਵਰਣ,ਪਾਣੀ,ਹਵਾ ਵੀ ਕਾਰਨ ਹਨ।

ਸੰਜੀਦਗੀ ਅਤੇ ਇਮਾਨਦਾਰੀ ਨੂੰ ਦੇਖਿਆ ਜਾ ਸਕਦਾ ਪਹਿਲੀ ਗੱਲ ਤਾਂ ਜੋ ਕੂੜਾਦਾਨ ਦਿੱਤੇ ਗਏ ਹਨ ਉਹ ਬਹੁਤ ਛੋਟੇ ਹਨ ਜਿਸ ਕਾਰਣ ਕੂੜਾ ਸਾਭਿਆ ਨਹੀ ਜਾਦਾਂ ਦੂਸਰਾ ਕੰਪਨੀ ਦੇ ਕਰਮਚਾਰੀ ਵੀ ਰੋਜਾਨਾ ਨਹੀ ਆਉਦੇ ਜਿਸ ਕਾਰਣ ਲੋਕਾਂ ਨੂੰ ਰਹਿੰਦਾ ਕਿ ਕੀ ਉਹ ਆਉਣਗੇ ਜਾਂ ਨਹੀ। ਪੁਰਾਤਨ ਸਮੇਂ ਵਿੱਚ ਅਸੀਂ ਦੇਖਦੇ ਸੀ ਜਦੋਂ ਲੋਕਾਂ ਦਾ ਵਿਵਹਾਰ ਅਤੇ ਸਮਾਜਿਕ ਗਿਆਨ ਸੀ ਅਤੇ ਪਿੰਡ ਅਤੇ ਮਹੁੱਲੇ ਨੂੰ ਇੱਕ ਯੂਨਿਟ ਮੰਨਿਆ ਜਾਦਾਂ ਸੀ ਤਾਂ ਪਿੰਡਾਂ ਦੀਆਂ ਪੰਚਾਇਤਾਂ ਇਸ ਦਾ ਹੱਲ ਆਪਣੇ ਪੱਧਰ ਤੇ ਕਰ ਲੈਂਦੀਆਂ ਸਨ।ਉਸ ਸਮੇਂ ਕੂੜਾ-ਕਰਕਟ ਵੀ ਅਜਿਹਾ ਹੁੰਦਾ ਸੀ ਜਿਸ ਨੂੰ ਅਸੀਂ ਖੇਤਾਂ ਵਿੱਚ ਖਾਦ ਵੱਜੋਂ ਵਰਤ ਲੈਦੇਂ ਸਨ।ਪੋਲੀਥੀਨ ਦੇ ਲਿਫਾਫੇ ਨਾ-ਮਾਤਰ ਹੀ ਸਨ ਪਰ ਅੱਜਕਲ ਹਰ ਚੀਜ ਹੀ ਪੋਲੀਥੀਨ ਅਤੇ ਫਰੋਜਨ ਹੋਣ ਕਾਰਣ ਇਹ ਰਹਿੰਦ ਖੂਹੰਦ ਵੱਧ ਜਾਦਾਂ ਹੈ। ਜੇਕਰ ਅਸੀਂ ਸਾਰੇ ਆਪਣੀ ਭਾਰਤੀ ਸੰਸਕ੍ਰਿਤੀ ਅਤੇ ਹੇਠਾਂ ਦੱਸੀ ਗਈ ਪ੍ਰਕਿਿਰਆ ਨੂੰ ਅਪਣਾ ਲਈਏ ਤਾਂ ਦੇਸ਼ ਵਿੱਚ ਪੈਦਾ ਹੋਏ ਕੂੜੇ ਦੇ ਪਹਾੜਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਨਾਲ ਵਾਤਾਵਰਨ ਸ਼ੁੱਧ ਅਤੇ ਖੁਸ਼ਬੂਦਾਰ ਰਹੇਗਾ। ਸਾਨੂੰ ਸਾਰਿਆਂ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਪਾਣੀ ਦੀ ਸਚੁੱਜੀ ਵਰਤੋਂ ਅਤੇ ਬੱਚਤ ਦੇ ਨਾਲ ਨਾਲ ਆਪਣੇ ਘਰਾਂ ਦੇ ਰਹਿੰਦ ਖੁਹੰਦ ਨੂੰ ਇੰਝ ਸਾਭਣਾ ਚਾਹੀਦਾ ਕਿ ਜਿਸ ਨਾਲ ਅਸੀ ਇਸ ਦੀ ਸਚੁੱਜੀ ਵਰਤੋ ਕਰੀਏ ਨਾਕਿ ਇਹ ਸਾਡੇ ਲਈ ਮੁਸ਼ਿਕਲਾਂ ਅਤੇ ਬੀਮਾਰੀਆਂ ਪੈਦਾ ਕਰੇ।ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਨੂੰ ਵਰਤੋਂ ਵਿੱਚ ਲਿਆਈਏ ਜਾਂ ਇਸ ਨੂੰ ਧਰਤੀ ਨੂੰ ਰੀਚਾਰਜ ਕਰਨ ਹਿੱਤ ਭੇਜਿਆ ਜਾਵੇ ਜਿਸ ਨਾਲ ਪਾਣੀ ਦਾ ਪੱਧਰ ਠੀਕ ਰਹੇਗਾ।ਇਹ ਇੱਕ ਸਮਾਜਿਕ ਸਮੱਸਿਆ ਭਾਵ ਸਮਾਜ ਨੇ ਪੈਦਾ ਕੀਤੀ ਜਿਸ ਕਾਰਣ ਸਮਾਜ ਹੀ ਇਕੱਠਾ ਹੋਕੇ ਆਪਣੀ ਜਿੰਮੇਵਾਰੀ ਸਮਝੇ।ਸ਼ਹਿਰ ਅਤੇ ਪਿੰਡਾਂ ਦੀਆਂ ਸਮਾਜਿਕ ਸੰਸ਼ਥਾਵਾਂ ਵੀ ਇਸ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਦੀਆਂ। ਲੇਖਕ ਡਾ ਸੰਦੀਪ ਘੰਡ ਲਾਈਫ ਕੋਚ ਮੋੜ-ਮੰਡੀ (ਬਠਿੰਡਾ) 9815139576

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin