ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ /////////////ਕੈਬਨਿਟ ਮੰਤਰੀ ਟ੍ਰਾਂਸਪੋਰਟ ਵਿਭਾਗ ਅਤੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਗੁਰਮੀਤ ਸਿੰਘ ਖੁੰਡੀਆਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਵਰਿਆਮ ਸਿੰਘ ਇੰਚਾਰਜ਼ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਦੀ ਰਹਿਨੁਮਾਈ ਹੇਠ ਡੇਅਰੀ ਫਾਰਮਰਾਂ ਨੂੰ ਦੋ ਹਫ਼ਤੇ ਡੇਅਰੀ ਸਿਖਲਾਈ ਕੋਰਸ 21-7-2025 ਤੋਂ 01-08-2025 ਤੱਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਡੇਅਰੀ ਸਵੈ ਰੋਜ਼ਗਾਰ ਸਿਖਲਾਈ ਸਬੰਧੀ ਕੌਂਸਲਿੰਗ 21-07-2025 ਨੂੰ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਰੱਖੀ ਗਈ ਹੈ, ਜਿਸ ਵਿੱਚ ਦੁੱਧ ਤੋਂ ਦੁੱਧ ਪਦਾਰਥ ਬਣਾਉਣ, ਡੇਅਰੀ ਫਾਰਮ ਦਾ ਪ੍ਰਬੰਧ, ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰ, ਅਤੇ ਸੰਤੂਲਿਤ ਪਸ਼ੂ ਖ਼ੁਰਾਕ ਸਬੰਧੀ, ਆਧੁਨਿਕ ਤਕਨੀਕ ਨਾਲ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਇਸ ਸਿਖਲਾਈ ਲਈ ਜ਼ਿਲਾਂ ਅੰਮ੍ਰਿਤਸਰ ਦੇ ਚਾਹਵਾਨ ਡੇਅਰੀ ਫਾਰਮਰ 21-7-2025 ਨੂੰ ਪੰਜਵੀ/ਦਸਵੀਂ ਜਾਂ ਬਾਰਵੀਂ ਦਾ ਸਰਟੀਫ਼ਿਕੇਟ ਅਧਾਰ ਕਾਰਡ ਸਮੇਤ ਪਾਸਪੋਰਟ ਸਾਈਜ਼ ਫ਼ੋਟੋ ਲੈ ਕੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਵਿਖੇ ਸਵੇਰੇ 9.00 ਵਜ਼ੇ ਕਾਉਂਸਲਿੰਗ ਲਈ ਹਾਜ਼ਰ ਹੋਣ। ਟ੍ਰੇਨਿੰਗ ਲਈ ਜਨਰਲ ਕੈਟਾਗਰੀ ਦੇ ਫਾਰਮਰਾਂ ਲਈ ਫ਼ੀਸ 1000/- ਰੁਪਏ ਹੈ ਅਤੇ ਅਨੁਸੂਚਿਤ ਜਾਤੀ ਦੇ ਫਾਰਮਰਾਂ ਲਈ 750/- ਰੁਪਏ ਹੈ।
ਇਸ ਸਬੰਧੀ ਨਿਰਧਾਰਤ ਪ੍ਰੋਫਾਰਮੇ ਲਈ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ, ਵੇਰਕਾ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਚਾਹਵਾਨ ਮੋਬਾਇਲ ਨੰ. 8872918300 ਅਤੇ 9465725610 ਤੇ ਸੰਪਰਕ ਕਰ ਸਕਦੇ ਹਨ।
Leave a Reply