ਮੈਡੀਕਲ ਖੇਤਰ ਬਨਾਮ ਪੈਸੇ ਦਾ ਲਾਲਚ

ਜਗਤਾਰ ਲਾਡੀ ਮਾਨਸਾ
ਡਾਕਟਰੀ ਪੇਸ਼ਾ ਪੁਰਾਤਨ ਸਮੇਂ ਤੋਂ ਹੀ ਮਨੁੱਖਤਾ ਦੀ ਸੇਵਾ ਨਾਲ ਜੁੜਿਆ ਰਿਹਾ ਹੈ। ਇਕ ਡਾਕਟਰ ਨੂੰ ਸਮਾਜ ਵਿੱਚ ਮਹਾਨ ਸਥਾਨ ਦਿੱਤਾ ਜਾਂਦਾ ਹੈ ਕਿਉਂਕਿ ਉਹ ਜੀਵਨ ਬਚਾਉਣ ਵਾਲਾ, ਦਰਦ ਘਟਾਉਣ ਵਾਲਾ ਅਤੇ ਆਸ ਦੀ ਕਿਰਨ ਬਣਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਆਧੁਨਿਕ ਯੁੱਗ ਵਿੱਚ ਇਹ ਪਵਿੱਤਰ ਪੇਸ਼ਾ ਵੀ ਪੈਸੇ ਦੀ ਭੁੱਖ, ਨੀਤੀਹੀਣਤਾ ਅਤੇ ਲੁੱਟ ਦੀ ਲਪੇਟ ਵਿੱਚ ਆ ਚੁੱਕਾ ਹੈ। ਇੱਥੇ  ਅਸੀਂ ਡਾਕਟਰੀ ਖੇਤਰ ਅਤੇ ਪੈਸੇ ਦੇ ਲਾਲਚ ਵਿਚਕਾਰ ਉੱਭਰ ਰਹੇ ਤਣਾਅ, ਕਾਰਣ, ਨਤੀਜੇ ਅਤੇ ਹੱਲ ਬਾਰੇ ਵਿਸਥਾਰ ਨਾਲ ਵਿਚਾਰ ਕਰਾਂਗੇ।
ਡਾਕਟਰੀ ਪੇਸ਼ੇ ਵਿੱਚ ਇਸਦੇ ਇਤਿਹਾਸ ਅਤੇ ਮੂਲ ਭੂਮਿਕਾ ਦੀ ਗੱਲ ਕਰੀਏ ਤਾਂ
ਡਾਕਟਰੀ ਖੇਤਰ ਦਾ ਮੂਲ ਉਦੇਸ਼ ਸਦਾ ਜੀਵਨ ਦੀ ਰੱਖਿਆ ਕਰਨਾ ਅਤੇ ਰੋਗੀਆਂ ਨੂੰ ਉਮੀਦ ਦੇਣਾ ਰਿਹਾ ਹੈ। ਐਲੋਪੈਥੀ ਤੋਂ ਲੈ ਕੇ ਆਯੁਰਵੇਦ, ਯੂਨਾਨੀ ਅਤੇ ਹੋਮਿਓਪੈਥੀ ਤੱਕ, ਹਰੇਕ ਰਵਾਇਤੀ ਪ੍ਰਣਾਲੀ ਦੀ ਮੂਲ ਮੰਨਤਾ ਰਹੀ ਹੈ ਕਿ ‘ਰੋਗੀ ਦੀ ਸੇਵਾ ਹੀ ਸਭ ਤੋਂ ਵੱਡੀ ਪੂਜਾ ਹੈ।’ ਹਿਪੋਕ੍ਰੇਟਸ ਦੀ ਸਹੁੰ, ਜੋ ਹਰ ਡਾਕਟਰ ਨੂੰ ਆਪਣੇ ਵਿਦਿਆ ਅਰੰਭ ਸਮੇਂ ਲੈਣੀ ਪੈਂਦੀ ਹੈ, ਇਹ ਸਿਖਾਉਂਦੀ ਹੈ ਕਿ ਡਾਕਟਰੀ ਇੱਕ ਧੰਧਾ ਨਹੀਂ, ਸੇਵਾ ਹੈ।
ਪੈਸੇ ਦਾ ਲਾਲਚ ਵੱਧ ਗਿਆ ਹੈ।ਇਹ ਇੱਕ ਆਧੁਨਿਕ ਚੁਣੌਤੀ ਬਣ ਗਈ ਹੈ
ਪਰ ਆਧੁਨਿਕਤਾ ਦੇ ਭੌਤਿਕ ਯੁੱਗ, ਜਿੱਥੇ ਪੈਸਾ ਹੀ ਮਾਪਦੰਡ ਬਣ ਗਿਆ ਹੈ, ਉਥੇ ਡਾਕਟਰੀ ਖੇਤਰ ਵੀ ਅਚੁੱਕ ਨਹੀਂ ਰਿਹਾ। ਅੱਜ ਦੇ ਸਮੇਂ ਵਿੱਚ ਕਈ ਡਾਕਟਰ ਆਪਣੀ ਸਿੱਖਿਆ ਦੀ ਲਾਗਤ, ਨਿੱਜੀ ਹਸਪਤਾਲਾਂ ਦੀਆਂ ਲਾਭ ਨੀਤੀਆਂ, ਦਵਾਈ ਕੰਪਨੀਆਂ ਦੀਆਂ ਡੀਲਾਂ ਅਤੇ ਲਾਲਚੀ ਲਾਭ ਰਣਨੀਤੀਆਂ ਕਾਰਨ ਆਪਣਾ ਨੈਤਿਕ ਮਾਰਗ ਛੱਡ ਰਹੇ ਹਨ।
ਉਦਾਹਰਨ ਦੇ ਤੌਰ ਤੇ
ਗੈਰਜ਼ਰੂਰੀ ਟੈਸਟਾਂ ਜਾਂ ਸਕੈਨ ਕਰਵਾਉਣਾ,
ਵਿਅਰਥ ਦਵਾਈਆਂ ਲਿਖਣਾ,ਨਿੱਜੀ ਨਰਸਿੰਗ ਹੋਮਾਂ ਵਿੱਚ ਜਿਆਦਾ ਬਿੱਲ ਬਣਾਉਣਾ,ਦਵਾਈ ਕੰਪਨੀਆਂ ਤੋਂ ਕਮੀਸ਼ਨ ਲੈਣਾ,ਸਜਰੀਆਂ ਜਿੱਥੇ ਲੋੜ ਨਹੀਂ ਉਥੇ ਵੀ ਕਰਨਾ ਵਰਗੇ ਦੋਸ਼ ਅੱਜ ਕੱਲ੍ਹ ਇਸ ਪੇਸ਼ੇ ਤੇ ਲਗਾਏ ਜਾਂਦੇ ਹਨ।
ਪਹਿਲਾਂ ਬਹੁਤ ਸਾਰੇ ਡਾਕਟਰ ਨੇ ਭਰੂਣ ਹੱਤਿਆਂ ਕਰਕੇ ਨੋਟ ਛਾਪੇ। ਜਿਸ ਕਾਰਨ ਕੁੜੀਆਂ ਦੀ ਕਮੀ ਪੈ ਗਈ।
ਪੈਸੇ ਦਾ ਲਾਲਚ ਪੇਸ਼ੇ ਨੂੰ ਖੋਖਲਾ ਕਰ ਰਿਹਾ ਹੈ। ਵਿਸ਼ਵਾਸ ਦੀ ਘਾਟ ਹੋ ਰਹੀ ਹੈ।
ਸਭ ਤੋਂ ਵੱਡੀ ਹਾਨੀ ਲੋਕਾਂ ਦੇ ਵਿਸ਼ਵਾਸ ਦੀ ਹੋਈ ਹੈ। ਜਦੋਂ ਰੋਗੀ ਨੂੰ ਇਹ ਲੱਗੇ ਕਿ ਡਾਕਟਰ ਦਾ ਮਕਸਦ ਉਨ੍ਹਾਂ ਦੀ ਜਾਨ ਬਚਾਉਣਾ ਨਹੀਂ, ਸਗੋਂ ਪੈਸਾ ਕਮਾਉਣਾ ਹੈ, ਤਾਂ ਸੰਬੰਧ ਵਿਗੜ ਜਾਂਦੇ ਹਨ।
    ਡਾਕਟਰੀ ਪੇਸ਼ੇ ਦੀ ਬਦਨਾਮੀ ਹੋ ਰਹੀ ਹੈ।ਕੁਝ ਡਾਕਟਰਾਂ ਦੇ ਅਣਚਾਹੇ ਅਤੇ ਅਨੈਤਿਕ ਵਿਵਹਾਰ ਕਰਕੇ ਸਾਰੇ ਪੇਸ਼ੇ ਉੱਤੇ ਦਾਗ ਲੱਗਦਾ ਹੈ। ਅਜੇ ਵੀ ਬੇਹਿਸਾਬ ਸੱਚੇ, ਇਮਾਨਦਾਰ ਅਤੇ ਨਿੱਖਰੇ ਡਾਕਟਰ ਮੌਜੂਦ ਹਨ, ਪਰ ਕੁਝ ਪੈਸਾ-ਲੋਭੀ ਲੋਕਾਂ ਕਾਰਨ ਪੂਰੇ ਪੇਸ਼ੇ ਦੀ ਨਿੰਦਾ ਹੁੰਦੀ ਹੈ।
            ਆਮ ਜਨਤਾ ਦੀ ਦੁਰਦਸ਼ਾ ਹੋ ਜਾਂਦੀ ਹੈ।ਜਦੋਂ ਝੂਠੀਆਂ ਬੀਮਾਰੀਆਂ ਬਣਾਈਆਂ ਜਾਂਦੀਆਂ ਹਨ ਜਾਂ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਹਨ, ਤਾਂ ਮੱਧ ਜਾਂ ਗਰੀਬ ਵਰਗ ਦੀ ਆਮ ਜਨਤਾ ਨੂੰ ਆਰਥਿਕ ਤੌਰ ਤੇ ਤਬਾਹੀ ਭੋਗਣੀ ਪੈਂਦੀ ਹੈ।
ਪਰ ਸੋਚਣ ਦਾ ਕਾਰਣ ਇਹ ਵੀ ਹੈ ਕਿ ਲਾਲਚ ਕਰਨਾ ਮਜਬੂਰੀ ਹੈ ਜਾ ਫਿਰ ਇਸ ਪੇਸੈ ਦੇ ਲੋਕਾਂ ਦੀ ਆਤਮਾ ਮਰ ਗਈ ਹੈ ।ਇਸ ਲਈ ਪੈਸੇ ਦੇ ਲਾਲਚ ਦੇ ਕੁਝ ਕਾਰਣ ਸਾਹਮਣੇ ਆਉਂਦੇ ਨੇ।
       ਡਾਕਟਰੀ ਸਿੱਖਿਆ ਦੀ ਮਹਿੰਗਾਈ ਬਹੁਤ ਹੈ।ਇੱਕ MBBS ਜਾਂ MD ਦੀ ਡਿਗਰੀ ਲੈਣ ਲਈ ਲੱਖਾਂ ਤੋਂ ਕਰੋੜਾਂ ਰੁਪਏ ਲੱਗਦੇ ਹਨ। ਇਸ ਕਾਰਨ ਨਵੇਂ ਡਾਕਟਰਾਂ ਉੱਤੇ ਲੋੜ ਤੋਂ ਵੱਧ ਲਾਗਤ ਰਿਕਵਰ ਕਰਨ ਦਾ ਦਬਾਅ ਬਣ ਜਾਂਦਾ ਹੈ।
    ਨਿੱਜੀ ਹਸਪਤਾਲਾਂ ਦੀ ਕਾਰੋਬਾਰੀ ਸੋਚ
ਅੱਜਕੱਲ੍ਹ ਹਸਪਤਾਲ ਕਾਰਪੋਰੇਟ ਬਣ ਗਏ ਹਨ। ਉਨ੍ਹਾਂ ਦੀ ਨੀਤੀ ਲਾਭ ਪ੍ਰਧਾਨ ਹੋਣੀ ਸ਼ੁਰੂ ਹੋ ਗਈ ਹੈ। ਡਾਕਟਰਾਂ ਨੂੰ ਦਬਾਅ ਪਾਇਆ ਜਾਂਦਾ ਹੈਕਿ ਵੱਧ ਤੋਂ ਵੱਧ ਬਿਲ ਬਣਾਓ।
    ਫਾਰਮਾ  ਟੈਸਟ ਕੰਪਨੀਆਂ ਦੀਆਂ ਘੁਸਪੈਠੀਆਂਨੇ ਮਹਿਗਾਈ ਕਰ ਦਿੱਤੀ ਹੈ।
ਦਵਾਈ ਕੰਪਨੀਆਂ ਡਾਕਟਰਾਂ ਨੂੰ ਵਿਦੇਸ਼ ਯਾਤਰਾਵਾਂ, ਉਪਹਾਰ, ਕਮੀਸ਼ਨ ਆਦਿ ਦੇ ਕੇ ਆਪਣੇ ਉਤਪਾਦ ਵਿਕਾਉਣ ਲਈ ਉਕਸਾਉਂਦੀਆਂ ਹਨ।
ਜਿੱਥੇ ਪਹਿਲਾਂ 1–2 ਟੈਸਟ ਸਾਲਾਂ ਵਿੱਚ ਹੁੰਦੇ ਸੀ, ਹੁਣ ਮਹੀਨੇ, ਹਫ਼ਤੇ, ਅਤੇ ਦਿਨ ਵਾਰ ਕਰਵਾਏ ਜਾਂਦੇ ਹਨ।
ਬੀਮਾਰੀਆਂ ਦੇ ਪੈਰਾਮੀਟਰ ਦੇ ਨਾਂ ਤੇ ਲਾਲਚ ਹੇਠ ਟੈਸਟਾਂ ਬਦਲਦੀ ਪਰਿਭਾਸ਼ਾ ਵੀ ਬਣ ਗਈ ਹੈ।
ਸਿਹਤ ਦੀ ਪਰਿਭਾਸ਼ਾ ਸਦਾ ਤੋਂ ਹੀ ਮਨੁੱਖੀ ਤੰਦਰੁਸਤੀ ਦੀ ਮਾਪਦੰਡ ਰਹੀ ਹੈ। ਪਰ ਜਿਵੇਂ ਜਿਵੇਂ ਮੈਡੀਕਲ ਖੇਤਰ ਵਿੱਚ ਨਿੱਜੀ ਖਿਡਾਰੀ ਵਧੇ, ਮੂਲ ਮਕਸਦ “ਚੰਗੀ ਸਿਹਤ” ਤੋਂ ਬਦਲ ਕੇ “ਵਪਾਰਕ ਲਾਭ” ਵੱਲ ਖਿਸਕ ਗਿਆ। ਇਸ ਤਬਦੀਲੀ ਨੇ ਬੀਮਾਰੀਆਂ ਦੇ ਪੈਰਾਮੀਟਰ (Parameters) ਨੂੰ ਵੀ ਲਕੜੀ ਦੇ ਰੂਪ ਵਿੱਚ ਮੋੜ ਦਿੰਦੇ ਹੋਏ ਨਕਲੀ ਰੋਗੀਆਂ ਦੀ ਫੌਜ ਤਿਆਰ ਕਰ ਦਿੱਤੀ ਹੈ।
. ਸ਼ੂਗਰ ਦੇ ਪੈਰਾਮੀਟਰ — ਲਾਭ ਲਈ ਇਸ ਨੂੰ ਪੂਰਾ ਖੇਤਰ ਬਣਾਇਆ ਗਿਆ ਹੈ।
ਪਹਿਲਾਂ ਹੋਰ ਸੀ ਫਿਰ ਨਵੇਂ ਪੈਰਾ ਮੀਟਰ ਲਾਗੂ ਹੋ ਗਏ। ਤਾਂ ਕਿ ਵੱਧ ਦਵਾਈ ਵਿਕੇ।
ਉਪਰੋ ਪ੍ਰੀਡਾਇਬੈਟਿਕ ਨਵੀਂ ਸਬਦਾਬਲੀ ਹੋਂਦ ਵਿੱਚ ਆ ਗਈ।
ਕੋਲੈਸਟ੍ਰੋਲ, ਥਾਇਰਾਇਡ,ਬਲੱਡ ਪਰੈਸ਼ਰ ਦੇ ਕਈ ਰੂਪ ਬਣ ਗਏ ਹਨ ।ਨਾਲ ਪ੍ਰੀ ਸ਼ਬਦ ਲਾਕੇ ਲੱਖਾਂ ਲੋਕਾਂ ਦੀ ਨਵੀਂ ਫੌਜ ਤਿਆਰ ਹੋ ਗਈ ਹੈ।
ਦਵਾਈ ਵਾਲੀਆਂ ਕੰਪਨੀਆਂ ਹਮੇਸ਼ਾ ਇਹ ਸੋਚਦੀਆਂ ਹਨ ਕਿ ਸਾਰੇ ਲੋਕ ਦਵਾਈ ਕਿਓਂ ਨਹੀਂ ਖਾਂਦੇ।
ਪੈਰਾਮੀਟਰ ਪੁਰਾਣਾ ਅਤੇ ਨਵੇਂ ਨਿਯਮਾ ਨੇਨਵਾਂ ਨਤੀਜੇ ਬਦਲ ਦਿੱਤੇ ਗਏ ਹਨ।
ਹਲਕਾ ਵਧਾਅ ਹੌਲੀ ਹੌਲੀ ਸੁਝਾਅ  ਲਿਖ ਦਿੱਤਾ ਜਾਂਦਾ ।
ਔਰਤਾਂ ਨੂੰ ਖਾਸ ਤੌਰ ‘ਤੇ ਭਰਮਾ ਕੇ, ਡਰ ਅਤੇ ਦਵਾਈ ਉੱਤੇ ਨਿਰਭਰਤਾ ਵਧਾਈ ਜਾਂਦੀ ਹੈ।
ਹੱਡੀਆਂ — Vitamin D ਲਾਭਕਾਰੀ ਬਜ਼ਾਰ ਬਣ ਗਿਆ ਹੈ
ਟੈਸਟ ਪਹਿਲਾਂ ਕਰਵਾਉਣਾ ਲੋੜੀਂਦਾ ਹੁਣ ਕਮਾਈ ਦਾ ਸਾਧਨ ਬਣ ਗਿਆ ਹੈ।
Vitamin D ਸਿਰਫ਼ ਗੰਭੀਰ ਹਾਲਤ ਵਿੱਚ ਸਾਰੇ ਪੈਕੇਜ ਵਿੱਚ ਲਾਜ਼ਮੀ  ਹੈ।₹1500–₹2000 ਟੈਸਟ, ₹500 ਤੋਂ ਹਜ਼ਾਰਾਂ ਰੁਪਏ ਤੱਕ ਦਵਾਈ ਬਣ ਜਾਂਦੀ ਹੈ।
ਪੰਜ ਤੋਂ ਸੱਤ ਰੁਪਏ ਵਾਲੀ ਦਵਾਈ ਦੋ ਸੌ, ਤਿੰਨ ਸੌ ਦੀ ਬਣ ਜਾਂਦੀ ਹੈ।  ਕਰੋਨਾ ਜਿਹੀਆਂ ਬੀਮਾਰੀਆਂ ਵਿੱਚ ਕੰਪਨੀਆਂ ਹੱਥ ਰੰਗ ਲੈਂਦੀਆਂ ਹਨ। ਡੇਂਗੂ,ਕਾਲਾ ਪੀਲੀਏ ਦੀ ਦਵਾਈ ਲੱਖਾਂ ਲੋਕਾਂ ਨੂੰ ਨੰਗ ਕਰ ਦਿੰਦੀ ਹੈ।
 ਹਰ ਵਿਅਕਤੀ ਨੂੰ “Deficiency” ਦਿਖਾ ਕੇ ਸਪਲੀਮੈਂਟ ਵੇਚਣ ਦੀ ਯੋਜਨਾਵੀ ਕੰਮ ਕਰਦੀ ਹੈ। ਚੰਗੀ ਖੁਰਾਕ ਦੀ ਸਲਾਹ ਨਹੀਂ ਦਿੱਤੀ ਜਾਂਦੀ ਇਸ ਦੇ ਉਲਟ ਕੰਪਨੀਆਂ ਸਪਲੀਮੈਂਟ ਵੇਚਦੀਆਂ ਹਨ।
ਅਲਜ਼ਾਈਮਰ, ਡਿਪ੍ਰੈਸ਼ਨ, ਐਂਜ਼ਾਇਟੀ — ਮਨ ਦੀ ਹਾਲਤ ਵੀ ਮਰੀਜ਼ ਬਣੀ ਹੋਈ ਹੈ।
ਪਹਿਲਾਂ ਨਾਲੋਂ ਹੁਣ ਨਤੀਜੇ ਬਦਲ ਗਏ ਹਨ।
। “ਡਾਇਗਨੋਸਿਸ” ਜ਼ਰੂਰੀ ਬਣ ਗਿਆ — ਸੁਖੀ ਜ਼ਿੰਦਗੀ ਨੂੰ ਵੀ ਰੋਗੀ ਜਿਹਾ ਬਣਾ ਦਿੱਤਾ ਗਿਆਹੈ।
ਹਰੇਕ ਹੱਦ ਮਾਪਣ ਦੀ ਲਕੀਰ — ਕਿਸੇ ਅਣਜਾਣ ਲਾਭ ਦੇ ਹਿੱਸੇ ਵਜੋਂ ਬਦਲ ਰਹੀ ਹੈ।
ਰੋਗੀ ਨਾ ਚਾਹੁੰਦੇ ਹੋਏ ਵੀ ਰੋਜ਼ਾਨਾ “ਹਲਕਾ ਬੀਮਾਰ” ਘੋਸ਼ਿਤ ਕੀਤਾ ਜਾਂਦਾ ਹੈ।
ਪੈਰਾਮੀਟਰ ਦੀ ਇਹ ਲਚਕਦਾਰ ਖੇਡ ਅਸਲ ਵਿੱਚ ਸਿਹਤ ਦੇ ਨਾਮ ‘ਤੇ ਲਾਭ ਲਾਲਚ ਦੀ ਦੌੜ ਹੀ ਹੈ।
ਸਭ ਤੋਂ ਵੱਡਾ ਕਾਰਨ ਵੱਡੇ ਹਸਪਤਾਲਾਂ ਦੇ ਖਰਚੇ, ਸਟਾਫ ਦੇ ਖਰਚੇ ਕਿਰਾਏ, ਮੈਡੀਕਲ ਔਜ਼ਾਰ, ਸਹੂਲਤਾਂ ਇਸ ਖੇਤਰ ਦੇ ਖਰਚੇ ਵਧਾ ਦਿੰਦੇ ਹਨ। ਡਾਕਟਰਾਂ ਲਈ ਵੀ ਮੁਸ਼ਕਲ ਤਾਂ ਹੋ ਜਾਂਦਾ ਹੈ।ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ।
  ਸਾਰੇ ਨਹੀਂ ਪਰ ਕੁਝ ਲੋਕ ਸੱਚਮੁੱਚ ਹੀ ਲਾਲਚੀ ਕਿਸਮ ਦੇ ਹੁੰਦੇ ਵੀ ਹਨ । ਜਿੰਨ੍ਹਾਂ ਲਈ ਪੈਸਾ ਹੀ ਸਭ ਕੁਝ ਹੁੰਦਾ ਹੈ।
        ਕੁਝ ਵਿਚਾਰਨਯੋਗ ਤੱਥ ਵੀ ਹਨ।
WHO ਦੇ ਅਨੁਸਾਰ, ਵਿਕਾਸਸ਼ੀਲ ਦੇਸ਼ਾਂ ਵਿੱਚ ਹਰ ਦਸਵੇਂ ਰੋਗੀ ਨੂੰ ਗਲਤ ਦਵਾਈ ਜਾਂ ਗਲਤ ਇਲਾਜ ਮਿਲਦਾ ਹੈ।
         ਭਾਰਤ ਵਿੱਚ ਹਰ ਸਾਲ ਲੱਖਾਂ ਰੁਪਏ ਫ਼ਿਜੂਲ ਟੈਸਟਾਂ ਅਤੇ ਬਿਨਾ ਲੋੜ ਦੇ ਇਲਾਜਾਂ ਉੱਤੇ ਖਰਚੇ ਜਾਂਦੇ ਹਨ।
        ਕਈ ਰਾਜਾਂ ਵਿੱਚ ‘ਕਟਮਨੀ’ (ਕਮੀਸ਼ਨ ਲੈਣਾ) ਇੱਕ ਜ਼ਹਿਰੀਲੀ ਪਰੰਪਰਾ ਬਣ ਚੁੱਕੀ ਹੈ।
ਹਾਲਾਤਾਂ ਨੂੰ ਸੁਧਾਰਨ ਦੇ ਹੱਲ ਬਾਰੇ ਸੋਚਿਆ ਜਾਵੇ ਤਾਂ ਵਧੀਆ ਹੈ ।ਨਹੀਂ ਤਾਂ ਆਮ ਆਦਮੀ ਲਈ ਇਲਾਜ ਸੰਭਵ ਨਹੀਂ ਹੈ।
     ਨੈਤਿਕ ਸਿਖਿਆ ਦੀ ਲੋੜ ਹੈ।
ਡਾਕਟਰੀ ਸਿੱਖਿਆ ਵਿੱਚ ਨੈਤਿਕਤਾ ਅਤੇ ਆਦਰਸ਼ਾਂ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਹਿਪੋਕ੍ਰੇਟਿਕ ਓਥ ਦੀ ਮਹੱਤਤਾ ਸਮਝਾਈ ਜਾਵੇ।
ਸਰਕਾਰੀ ਨਿਯੰਤਰਣ ਹੋਣਾ ਬਹੁਤ ਜ਼ਰੂਰੀ ਹੈ।ਸਰਕਾਰ ਨੂੰ ਦਵਾਈ ਕੰਪਨੀਆਂ ਅਤੇ ਨਿੱਜੀ ਹਸਪਤਾਲਾਂ ਉੱਤੇ ਨਿਗਰਾਨੀ ਵਧਾਉਣੀ ਚਾਹੀਦੀ ਹੈ। ਕਿਸੇ ਵੀ ਵਿਅਕਤੀ ਜਾਂ ਸੰਸਥਾ ਦੁਆਰਾ ਭ੍ਰਿਸ਼ਟਾਚਾਰ ਵਿੱਚ ਲਿਪਤ ਪਾਏ ਜਾਣ ਉੱਤੇ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ।
     ਰੋਗੀ ਜਾਗਰੂਕਤਾ ਵੀ ਬਹੁਤ ਜ਼ਰੂਰੀ ਹੈ।ਰੋਗੀਆਂ ਨੂੰ ਵੀ ਸੂਝਵਾਨ ਬਣਨ ਦੀ ਲੋੜ ਹੈ। ਦੂਜੀ ਰਾਏ ਲੈਣੀ, ਆਪਣੇ ਹੱਕ ਜਾਣਨ ਅਤੇ ਡਾਕਟਰ ਦੀਆਂ ਸਿਫ਼ਾਰਸ਼ਾਂ ਪੁੱਛ ਪੜਤਾਲ ਕਰਨਾ ਉਨ੍ਹਾਂ ਦਾ ਅਧਿਕਾਰ ਹੈ।
 ਸਵੈ ਪੜਚੋਲ ਵੀ ਜ਼ਰੂਰੀ ਹੈ।
ਡਾਕਟਰਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ ਕਿ ਪੈਸੇ ਨਾਲ ਮਿਲੀ ਸੁਵਿਧਾ ਕਿੰਨੀ ਵਕਤ ਲਈ ਹੈ ਪਰ ਇਕ ਇਨਸਾਨ ਦੀ ਜਾਨ, ਵਿਸ਼ਵਾਸ ਅਤੇ ਦੁਆ ਕਿਸੇ ਵੀ ਮੁੱਲ ਨਾਲ ਨਹੀਂ ਤੋਲੀ ਜਾ ਸਕਦੀ।
ਸਧਾਰਣ ਡਾਕਟਰਾਂ ਦੀ ਪ੍ਰੇਰਕ ਕਹਾਣੀਆਂ ਵੀ ਮਿਲਦੀਆਂ ਹਨ।ਪਰ ਬਹੁਤ ਥੋੜ੍ਹੀਆਂ।
ਭਾਰਤ ਵਿੱਚ ਅਜੇ ਵੀ ਐਸੇ ਬੇਅੰਤ ਮਿਸਾਲੀ ਡਾਕਟਰ ਹਨ ਜੋ ਰੁਪਏ ਦੇ ਲਾਲਚ ਤੋਂ ਦੂਰ ਰਹਿ ਕੇ ਗਰੀਬਾਂ ਦੀ ਨਿਸ਼ਕਾਮ ਸੇਵਾ ਕਰ ਰਹੇ ਹਨ। ਜੋ ਲੋਕਾਂ  ਲਈ ਨਿ:ਸ਼ੁਲਕ ਕੈਂਪ ਲਗਾ ਕੇ ਲੋਕਾਂ ਨੂੰ ਇਲਾਜ ਮੁਹੱਈਆ ਕਰਾ ਰਹੇ ਹਨ। ਇਨ੍ਹਾਂ ਦੀ ਕਮਾਈ ਦੁਆਵਾਂ ਵਿੱਚ ਹੈ, ਨੋਟਾਂ ਵਿੱਚ ਨਹੀਂ।
ਅੰਤ ਵਿੱਚ ਨਤੀਜੇ ਦੀ ਗੱਲ ਕਰੀਏ ਤਾਂ
ਡਾਕਟਰੀ ਖੇਤਰ ਦਾ ਭਵਿੱਖ ਉਸ ਦੀ ਨੈਤਿਕਤਾ ਤੇ ਨਿਰਭਰ ਕਰਦਾ ਹੈ। ਜੇਕਰ ਇਹ ਪੇਸ਼ਾ ਆਪਣੀ ਆਤਮਾ ਨੂੰ ਲਾਲਚ ਵਿੱਚ ਗਵਾ ਬੈਠੇਗਾ ਤਾਂ ਨ ਸਿਰਫ਼ ਇਹ ਖੇਤਰ, ਸਗੋਂ ਪੂਰਾ ਸਮਾਜ ਅਸੁਰੱਖਿਅਤ ਹੋ ਜਾਵੇਗਾ। ਇਹ ਸਿਰਫ਼ ਪੇਸ਼ਾ ਨਹੀਂ, ਇਹ ਇਕ ਸੰਘਰਸ਼ ਹੈ — ਮਨੁੱਖਤਾ ਅਤੇ ਮੋਹ ਮਾਇਆ ਵਿਚਕਾਰ। ਇਮਾਨਦਾਰੀ, ਨੈਤਿਕਤਾ, ਨਿਰਮਲਤਾ ਅਤੇ ਦਇਆਵਾਨੀ, ਇਹਨਾਂ ਹੀ ਚੀਜ਼ਾਂ ਨਾਲ ਡਾਕਟਰੀ ਪੇਸ਼ਾ ਦੁਬਾਰਾ ਆਪਣੀ ਮਹਾਨਤਾ ਹਾਸਲ ਕਰ ਸਕਦਾ ਹੈ। ਇਸ ਨੇ ਅਜੇ ਬਹੁਤ ਅੱਗੇ ਤੱਕ ਜਾਣਾ ਹੈ ।ਜੇਕਰ ਇਹ ਲਾਲਚ ਵਿੱਚ ਫਸਕੇ ਰਹਿ ਗਿਆ ਤਾਂ ਇਸ ਦੀ ਤਰੱਕੀ ਰੁਕ ਜਾਵੇਗੀ। ਇਸ ਵਿੱਚ ਹਰ ਚੀਜ਼ ਪੈਸੇ ਨਾਲ ਤੋਲੀ ਜਾਵੇਗੀ। ਪੁਰਾਣੇ ਲੋਕਾਂ ਨੇ ਜੋਂ ਖੋਜਾਂ, ਇੰਜੈਕਸ਼ਨ ਖੋਜੇ ਉਹ ਬਿਨਾਂ ਕਿਸੇ ਲਾਲਸਾ ਦੇ ਸੀ। ਲੋੜ ਹੈ ਇਸ ਨੂੰ ਮਨੁੱਖੀ ਭਲਾਈ ਨਾਲ ਜੋੜਨ ਦੀ।
ਜਗਤਾਰ ਲਾਡੀ ਮਾਨਸਾ
9463603091

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin