ਹਰਿਆਣਾ ਖ਼ਬਰਾਂ

ਮਹੇਂਦਰਗੜ੍ਹ ਜਿਲ੍ਹਾ ਦੇ ਕਿਸਾਨਾਂ ਨੂੰ ਮਿਲੀ 1400 ਲੱਖ ਰੁਪਏ ਦੇ ਸੱਤ ਪ੍ਰੋਜੈਕਟਾਂ ਦੀ ਸੌਗਾਤਾਂ  ਸ਼ਰੂਤੀ ਚੌਧਰੀ

ਚੰਡੀਗੜ੍ਹ  ਜਸਟਿਸ ਨਿਊਜ਼(  )ਹਰਿਆਣਾ ਦੀ ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਦੱਖਣ ਹਰਿਆਣਾ ਦੇ ਕਿਸਾਨਾਂ ਲਈ ਇੱਕੱਠੇ ਕਈ ਸੌਗਾਤਾਂ ਦਿੱਤੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਮਿਲ ਕੇ ਮਹੇਂਦਰਗੜ੍ਹ ਜਿਲ੍ਹਾ ਦੇ ਲਈ ਕਰੀਬ 1400 ਲੱਖ ਰੁਪਏ ਦੇ ਸੱਤ ਪ੍ਰੋਜੈਕਟ ਮੰਜੂਰ ਕਰਵਾਏ ਹਨ, ਜਿਨ੍ਹਾਂ ਦਾ ਅੱਜ ਨੀਂਹ ਪੱਥਰ ਕਰ ਦਿੱਤਾ ਗਿਆ ਹੈ। ਇਸ ਨਾਲ ਲਗਭਗ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ 3250 ਏਕੜ ਤੋਂ ਵੱਧ ਭੁਮੀ ਵਿੱਚ ਜਲ੍ਹ ਸਰੰਖਣ ਅਤੇ ਤਾਲਾਬਾਂ ਨੂੰ ਰੀਚਾਰਜ ਕਰਨ ਵਿੱਚ ਮਦਦ ਮਿਲੇਗੀ।

          ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਦਸਿਆ ਕਿ ਮਹੇਂਦਰਗੜ੍ਹ ਜਿਲ੍ਹਾ ਦੇ ਪਿੰਡ ਪਥਰਵਾ, ਜਵਾਹਰਨਗਰ ਅਤੇ ਨੰਗਲਾ ਵਿੱਚ ਜਲ੍ਹ ਸਰੰਖਣ ਲਈ ਪ੍ਰੋਜੈਕਟ ਬਣਾਇਆ ਜਾਵੇਗਾ। ਜਿਸ ਨੂੰ ਜੜਵਾ ਡਿਸਟ੍ਰੀਬਿਉਟਰੀ ਨਾਲ ਜੋੜਿਆ ਜਾਵੇਗਾ। ਇਸ ਪ੍ਰੋਜੈਕਟ ‘ਤੇ ਕੁੱਲ 460.13 ਲੱਖ ਰੁਪਏ ਖਰਚ ਹੋਣਗੇ, ਇਸ ਨਾਲ ਉਕਤ ਤਿੰਨਾਂ ਪਿੰਡਾਂ ਦੀ 600 ਏਕੜ ਭੂਮੀ ਨੁੰ ਸਿੰਜਤ ਕੀਤਾ ਜਾ ਸਕੇਗਾ।

          ਇਸੀ ਤਰ੍ਹਾ, ਪਿੰਡ ਜੜਵਾ ਵਿੱਚ 258.63 ਲੱਖ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਸਟੋਰੇਜ ਲਈ ਵਾਟਰ -ਟੈਂਕ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦਾ ਵਰਤੋ ਫਸਲਾਂ ਵਿੱਚ ਫੁਹਾਰੇ ਨਾਲ ਸਿੰਚਾਈ ਕਰਨ, ਜਲ੍ਹ ਸਰੰਖਣ ਅਤੇ ਭੂਮੀਗਤ ਜਲ੍ਹ ਦੇ ਰੀਚਾਰਜ ਕਰਨ ਵਿੱਚ ਕੀਤਾ ਜਾਵੇਗਾ। ਇਸ ਪ੍ਰੋਜੈਕਟ ਨਾਲ 450 ਏਕੜ ਭੁਮੀ ਦਾ ਲਾਭ ਹੋਵੇਗਾ।

          ਮਹੇਂਦਰਗੜ੍ਹ ਜਿਲ੍ਹਾ ਦੇ ਹੀ ਡਾਲਨਵਾਸ ਪਿੰਡ ਵਿੱਚ ਵੀ ਇਸੀ ਤਰ੍ਹਾ ਦਾ ਪ੍ਰੋਜੈਕਟ ਲਗਾਇਆ ਜਾਵੇਗਾ ਜਿਸ ‘ਤੇ 150.09 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਨਾਲ ਫਸਲਾਂ ਵਿੱਚ ਫੁਹਾਰਾ ਨਾਲ ਸਿੰਚਾਈ ਕੀਤੀ ਜਾ ਸਕੇਗੀ, ਜਲ੍ਹ ਸਰੰਖਣ ਹੋਵੇਗਾ ਅਤੇ ਭੂਮੀਗਤ ਜਲ੍ਹ ਨੂੰ ਰੀਚਾਰਜ ਕੀਤਾ ਜਾਵੇਗਾ।

          ਸਿੰਚਾਈ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਮਾਧੋਗੜ੍ਹ ਡਿਸਟ੍ਰੀਬਿਊਟਰੀ ਨਾਲ ਮਾਧੋਗੜ੍ਹ ਘਾਟੀ ਨੂੰ ਪਾਣੀ ਭੇਜਣ ਲਈ ਐਚਡੀਪੀਈ (ਹਾਈਡੇਨਸਿਟੀ ਪੋਲੀਥਿਨ) ਦੀ ਪਾਇਪਲਾਇਨ ਵਿਛਾਈ ਜਾਗੇਵੀ। ਇਸ ਦੇ ਨਾਲ ਹੀ ਪੰਪ ਹਾਊਸ ਬਨਾਉਣ ਅਤੇ ਹੋਰ ਕੰਮ ਦੇ ਨਾਲ ਹੀ 3 ਸਾਲ ਦੇ ਲਈ ਮੁਰੰਮਤ ਦੇ ਕੰਮ ਦੀ ਵੀ ਮੰਜੂਰੀ ਦਿੱਤੀ ਗਈ ਹੈ। ਇਸ ਪ੍ਰੋਜੈਕਟ ‘ਤੇ ਕੁੱਲ 146.73 ਲੱਖ ਰੁਪਹੇ ਦੀ ਲਾਗਤ ਆਵੇਗੀ ਅਤੇ ਮਾਧੋਗੜ੍ਹ, ਡਾਲਨਵਾਸ ਅਤੇ ਰਾਜਾਵਾਸ ਪਿੰਡ ਦੀ 650 ਏਕੜ ਭੁਮੀ ਵਿੱਚ ਜਲ੍ਹ ਸਰੰਖਣ ਦੇ ਨਾਲ ਭੂਮੀਗਤ ਜਲ੍ਹ ਨੂੰ ਰੀਚਾਰਜ ਕੀਤਾ ਜਾ ਸਕੇਗਾ।

          ਸ਼ਰੂਤੀ ਚੌਧਰੀ ਨੇ ਦਸਿਆ ਕਿ ਮਾਧੋਗੜ੍ਹ ਬ੍ਰਾਂਚ ਤੋਂ ਪਿੰਡ ਮੰਡਿਆਲੀ ਦੇ ਤਾਲਾਬ ਨੁੰ ਪਾਣੀ ਨਾਲ ਭਰਨ ਲਈ ਆਰਸੀਸੀ ਪਾਇਪਲਾਇਨ ਵਿਛਾਉਣ ਦੀ ਮੰਜੂਰੀ ਦਿੱਤੀ ਗਈ ਹੈ ਜਿਸ ‘ਤੇ 26.02 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਪ੍ਰੋਜੈਕਟ ਨਾਲ ਪਿੰਡ ਮੰਡਿਆਲੀ ਦੇ ਕਿਸਾਨਾਂ ਨੂੰ ਲਾਭ ਹੋਵੇਗਾ, ਉਨ੍ਹਾਂ ਦੇ ਪਿੰਡ ਦਾ ਤਾਲਾਬ ਵੀ ਪਾਣੀ ਨਾਲ ਭਰਿਆ ਜਾ ਸਕੇਗਾ ਅਤੇ ਭੁਮੀਗਤ ਜਲ ਪੱਧਰ ਨੂੰ ਸੁਧਾਰਣ ਵਿੱਚ ਵੀ ਮਦਦ ਮਿਲੇਗੀ।

          ਉਨ੍ਹਾਂ ਨੇ ਅੱਗੇ ਦਸਿਆ ਕਿ ਸਤਨਾਲੀ ਫੀਡਰ ਤੋਂ ਪਿੰਡ ਗੜੀ ਵਿੱਚ ਤਾਲਾਬ ਨੂੰ ਪਾਣੀ ਨਾਲ ਭਰਨ ਲਈ ਐਚਡੀਪੀਈ (ਹਾਈ ਡੇਨਸਿਟੀ ਪੋਲੀਥਿਨ) ਦੀ ਪਾਇਪਲਾਇਨ ਵਿਛਾਈ ਜਾਵੇਗੀ। ਇਸ ਪ੍ਰੋਜੈਕਟ ਰਾਹੀਂ ਵੱਧ ਬਰਸਾਤ ਦੇ ਸਮੇਂ ਹੜ੍ਹ ਆਉਣ ‘ਤੇ ਸਤਨਾਲੀ ਫੀਡਰ ਵਿੱਚੋਂ ਓਵਰਫਲੋ ਹੋਣ ਵਾਲੇ ਪਾਣੀ ਨੁੰ ਭੁਮੀ ਜਲ੍ਹ ਪੱਧਰ ਨੂੰ ਉੱਪਰ ਚੁੱਕਣ ਅਤੇ ਸਿੰਚਾਈ ਦੇ ਕੰਮ ਵਿੱਚ ਲਿਆ ਜਾ ਸਕੇਗਾ। ਉਕਤ ਪ੍ਰੋਜੈਕਟ ‘ਤੇ ਕੁੱਲ 237.28 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨਾਲ ਗੜੀ ਅਤੇ ਬਾਸ ਪਿੰਡ ਦੀ ਕਰੀਬ 400 ਏਕੜ ਭੂਮੀ ਨੂੰ ਲਾਭ ਹੋਵੇਗਾ।

          ਸਿੰਚਾਈ ਮੰਤਰੀ ਨੇ ਅੱਗੇ ਜਾਣਕਾਰੀ ਦਿੱਤੀ ਕਿ ਸੈਂਟਰਲ ਯੂਨੀਵਰਸਿਟੀ ਆਫ ਜਾਟ ਪਾਲੀ ਦੇ ਖੇਤਰ ਤੋਂ ਵੱਗਣ ਵਾਲੇ ਦੋਹਨ ਨਦੀ ਨੂੰ ਰੀਚਾਰਜ ਕਰਨ ਲਈ ਵੀ ਪ੍ਰੋਜੈਕਟ ਦਾ ਵੀ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ, ਇਸ ਪ੍ਰੋਜੈਕਟ ‘ਤੇ ਕੁੱਲ 121 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਨੇ ਦਸਿਆ ਕਿ ਇਸ ਪ੍ਰੋਜੈਕਟ ਦਾ ਲਾਭ ਪਿੰਡ ਜਾਟ ਅਤੇ ਪਾਲੀ ਦੇ ਗ੍ਰਾਮੀਣਾਂ ਨੂੰ ਹੋਵੇਗਾ। ਇਸ ਤੋਂ 850 ਏਕੜ ਭੁਮੀ ਨੂੰ ਰੀਚਾਰਜ ਕੀਤਾ ਜਾ ਸਕੇਗਾ।

          ਸਿੰਚਾਈ ਮੰਤਰੀ ਸ਼ਰੂਤੀ ਚੌਧਰੀ ਨੇ ਉਕਤ ਸਾਰੇ ਪ੍ਰੋਜੈਕਟਸ ਨੂੰ ਮੰਜੂਰੀ ਦੇਣ ‘ਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਕਿਸਾਨਾਂ ਦੇ ਹਿੱਤਾਂ ਲਈ ਹਮੇਸ਼ਾ ਸੰਕਲਪਬੱਧ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਸੁੱਖਾ ਗ੍ਰਸਤ ਕਹੇ ੧ਾਣ ਵਾਲੇ ਦੱਖਣੀ ਹਰਿਆਣਾ ਦੇ ਕਿਸਾਨਾਂ ਦੀ ਵੱਧ ਤੋਂ ਵੱਧ ਭੂਮੀ ਨੂੰ ਸਿੰਜਤ ਕਰਨ ਲਈ ਉਹ ਭਵਿੱਖ ਵਿੱਚ ਵੀ ਯਤਨਸ਼ੀਲ ਰਹਿਣਗੇ।

ਹਰਿਆਣਾ ਵਿੱਚ ਪੇੜ ਕਟਾਈ ਦੀ ਐਨਓਸੀ ਪ੍ਰਕ੍ਰਿਆ ਹੋਵੇਗੀ ਸਰਲ

ਵਨ ਮੰਤਰੀ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼

ਚੰਡੀਗੜ੍ਹ  ( ਜਸਟਿਸ ਨਿਊਜ਼  )ਹਰਿਆਣਾ ਦੇ ਵਨ ਮੰਤਰੀ ਰਾਓ ਨਰਬੀਬ ਸਿੰਘ ਨੇ ਵਨ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਬਲਿਕ ਜਾਂ ਨਿਜੀ ਕੰਮਾਂ ਲਈ ਪੇੜ ਕੱਟਣ ਤਹਿਤ ਐਨਓਸੀ ਜਾਰੀ ਕਰਨ ਵਿੱਚ ਗੈਰ-ਜਰੁਰੀ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵੱਲੋਂ ਦਿੱਤੇ ਗਏ ਬਿਨੈ ‘ਤੇ ਜੇਕਰ ਕੋਈ ਇਤਰਾਜ ਹੋਵੇ, ਤਾਂ ਉਸ ਨੂੰ ਇੱਕ ਵਾਰ ਵਿੱਚ ਹੀ ਦਰਜ ਕੀਤਾ ਜਾਵੇ ਤਾਂ ਜੋ ਪ੍ਰਕ੍ਰਿਆ ਵਿੱਚ ਪਾਰਦਰਸ਼ਿਤਾ ਬਣੀ ਰਹੇ ਅਤੇ ਜਨਤਾ ਨੂੰ ਵਾਰ-ਵਾਰ ਪਰੇਸ਼ਾਨ ਨਾ ਹੋਣਾ ਪਵੇ।

          ਸ੍ਰੀ ਰਾਓ ਨਰਬੀਰ ਸਿੰਘ ਅੱਜ ਹਰਿਆਣਾ ਨਿਵਾਸ, ਚੰਡੀਗੜ੍ਹ ਵਿੱਚ ਵਨ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਆਨੰਦ ਮੋਹਨ ਸ਼ਰਣ, ਪ੍ਰਧਾਨ ਮੁੱਖ ਵਨ ਸਰੰਖਕ ਅਤੇ ਫੀਲਡ ਦੇ ਡੀਐਫਓ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਟੈਂਡਰ ਪ੍ਰਕ੍ਰਿਆ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਹੋਵੇ ਯਕੀਨੀ

          ਵਨ ਮੰਤਰੀ ਨੇ ਟੈਂਡਰ ਪ੍ਰਕ੍ਰਿਆ ਨੂੰ ਵੀ ਸਰਲ ਅਤੇ ਪਾਰਦਰਸ਼ੀ ਬਨਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਡੀਐਫਓ ਵਰਕ ੲਲੋਕੇਸ਼ਨ ਵਿੱਚ ਟੈਂਡਰਾਂ ‘ਤੇ ਆਪਣੇ ਏਕਾਧਿਕਾਰ ਦੀ ਭਾਵਨਾ ਨਾ ਰੱਖਣ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਤਰ੍ਹਾ ਦੀ ਖਰੀਦ ਤੋਂ ਪਹਿਲਾਂ ਮੰਤਰੀ ਪੱਧਰ ਤੋਂ ਮੰਜੂਰੀ ਲੈਣਾ ਜਰੂਰੀ ਹੋਵੇਗੀ। ਨਾਲ ਹੀ ਦਿੱਲੀ ਤੇ ਹੋਰ ਸੂਬਿਆਂ ਦੀ ਟੈਂਡਰ ਪ੍ਰਣਾਲੀ ਦਾ ਅਧਿਐਨ ਕਰਨ ਦੀ ਗੱਲ ਵੀ ਕਹੀ, ਤਾਂ ਜੋ ਹਰਿਆਣਾ ਵਿੱਚ ਵੀ ਚੰਗੀ ਪ੍ਰਕ੍ਰਿਆ ਲਾਗੂ ਕੀਤੀ ਜਾ ਸਕੇ।

ਵਨ ਵਿਭਾਗ ਦੀ ਨਰਸਰੀਆਂ ਵਿੱਚ ਹੋਵੇ ਗੁਣਵੱਤਾਪੂਰਣ ਪੌਧੇ, ਇੱਕ ਪੇੜ ਮਾ ਦੇ ਨਾਮ ਮੁਹਿੰਮ ਹੋਵੇ ਸਫਲ

          ਸ੍ਰੀ ਰਾਓ ਨਰਬੀਰ ਸਿੰਘ ਨੇ ਵਨ ਵਿਭਾਗ ਨੁੰ ਨਿਰਦੇਸ਼ ਦਿੱਤੇ ਕਿ ਰਾਜ ਗਠਨ ਤੋਂ ਹੁਣ ਤੱਕ ਲਗਾਏ ਗਏ ਪੌਧਿਆਂ ਦਾ ਵਿਸਤਾਰ ਬਿਊਰਾ ਜਲਦੀ ਉਪਲਬਧ ਕਰਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਇੱਕ ਪੇੜ ਮਾਂ ਦੇ ਨਾਮ ਮੁਹਿੰਮ ਨੂੰ ਮੂਰਤ ਰੂਪ ਦੇਣਾ ਵਨ ਵਿਭਾਗ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਵਿਭਾਗ ਦੀ ਸਾਰੀ ਨਰਸਰੀਆਂ ਵਿੱਚ ਪੌਧਿਆਂ ਦਾ ਸਾਲਾਨਾ ਰੋਟੇਸ਼ਨ ਅਤੇ ਪਰਿਪੱਕਤਤਾ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨਾਲ ਬਿਹਤਰ ਪੌਧਾਰੋਣ ਯਕੀਨੀ ਹੋ ਸਕੇ।

ਕਾਬੂਲੀ ਕਿੱਕਰ (ਬਬੂਲ) ਹਟਣ, ਸਫੇਦਾ ਦੀ ਖਰੀਦ ‘ਤੇ ਰੋਕ

          ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਸੜਕਾਂ ਦੇ ਕਿਨਾਰੇ ਹਰ ਸਾਲ ਘੱਟੋ ਘੱਟ 10 ਫੀਸਦੀ ਕਾਬੂਲੀ ਕਿੱਕਰ ਨੂੰ ਹਟਾ ਕੇ ਉਸ ਦੇ ਸਥਾਨ ‘ਤੇ ਉਪਯੁਕਤ ਦਰਖਤ ਲਗਾਏ ਜਾਣ। ਨਾਲ ਹੀ ਉਨ੍ਹਾਂ ਨੇ ਵਨ ਵਿਭਾਗ ਵੱਲੋਂ ਸਫੇਦਾ ਵਰਗੇ ਜਲ੍ਹ-ਗਹਿਨ ਦਰਖਤਾਂ ਦੇ ਪੌਧੇ ਨਾ ਲਗਾਏ ਜਾਣ ਦੀ ਗੱਲ ‘ਤੇ ਜੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਨਿਜੀ ਭੂਮੀ ‘ਤੇ ਸਫੇਦਾ ਲਗਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ, ਪਰ ਵਿਭਾਗ ਦੀ ਖਰੀਦ ਭਵਿੱਖ ਵਿੱਚ ਨਹੀਂ ਹੋਣੀ ਚਾਹੀਦੀ ਹੈ।

ਗੱਡਾ ਖੁਦਾਈ ਦੀ ਦਰਾਂ ‘ਤੇ ਪੁਨਰ ਵਿਚਾਰ

          ਰਾਓ ਨਰਬੀਰ ਸਿੰਘ ਨੇ ਇਹ ਵੀ ਕਿਹਾ ਕਿ ਪੌਧਾਰੋਪਣ ਲਈ ਨਿਰਧਾਰਿਤ ਗੱਡਾ ਖੁਦਾਈ ਦੀ 24 ਰੁਪਏ ਪ੍ਰਤੀ ਗੱਡਾ ਦਰ ਵੱਧ ਹੈ ਅਤੇ ਇਸ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਖੇਤੀਬਾੜੀ ਵਾਨਿਕੀ, ਗ੍ਰੀਨ ਇੰਡੀਆ ਮਿਸ਼ਨ ਅਤੇ ਲੱਕੜੀ ਅਧਾਰਿਤ ਉਦਯੋਗਾਂ ਨੂੰ ਪ੍ਰੋਤਸਾਹਨ ਦੇਣ ਲਈ ਵਿਸ਼ੇਸ਼ ਰੂਪ ਨਾਲ ਪੌਧਾਰੋਪਣ ‘ਤੇ ਜੋਰ ਦਿੱਤਾ।

          ਮੀਟਿੰਗ ਵਿੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਆਪਣੀ ਕਾਰਜਸ਼ੈਲੀ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਤਾਂ ਜੋ ਜਨਤਾ ਨੂੰ ਸਪਸ਼ਟ ਰੂਪ ਨਾਲ ਇਹ ਮਹਿਸੂਸ ਹੋਵੇ ਕਿ ਵਨ ਵਿਭਾਗ ਵਿੱਚ ਬਦਲਾਅ ਆਇਆ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin