ਰਾਊਂਡ ਗਲਾਸ ਫਾਊਂਡੇਸ਼ਨ ਨੇ ਖਿਡਾਰੀਆਂ ਨੂੰ ਵੰਡੀਆਂ ਫੁੱਟਬਾਲਾਂ

 ਸਾਹਨੇਵਾਲ   ( ਬੂਟਾ ਕੋਹਾੜਾ)
ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਪੰਜਾਬ ਵਿੱਚ ਫੁਟਬਾਲ ਦੇ ਪੱਧਰ ਨੂੰ ਉੱਚਾ ਚੱਕਣ ਲਈ ਯਤਨਸ਼ੀਲ ਸੰਘਰਸ਼ ਕਰ ਰਹੀ ਹੈ। ਇਸੇ ਕੜੀ ਤਹਿਤ ਅੱਜ ਪਿੰਡ ਬੁੱਢੇਵਾਲ ਵਿਖੇ ਮੰਗਲੀ, ਕੁਹਾੜਾ, ਬੁੱਢੇਵਾਲ, ਝਾਬੇਵਾਲ, ਭਾਮੀਆਂ ਕਲਾਂ, ਧਨਾਨਸੂ, ਮੁੰਡੀਆਂ ਆਦੀ ਪਿੰਡਾਂ ਦੇ ਖਿਡਾਰੀਆਂ ਨੂੰ ਫੁੱਟਬਾਲਾਂ ਦਿੱਤੀਆਂ ਗਈਆਂ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਾ ਸਮਾਨ ਅਤੇ ਕੁਆਲੀਫਾਈਡ ਕੋਚਾਂ ਦੁਆਰਾ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ ।ਇਸ ਤੋਂ ਇਲਾਵਾ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ 30 ਵਲੰਟੀਅਰਸ ਨੂੰ ਗਰਾਸ ਰੂਟ ਸਰਟੀਫਿਕੇਟ ਕੋਰਸ ਵੀ ਕਰਾਇਆ ਗਿਆ ਹੈ।ਖੇਡਾਂ ਤੋਂ ਇਲਾਵਾ ਫਾਊਂਡੇਸ਼ਨ ਹੋਰ ਖੇਤਰਾਂ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਵੇਂ ਕਿ ਸੋਲਿਡ ਵੇਸਟ ਮੈਨੇਜਮੈਂਟ,ਸਪਰੇ ਮੁਕਤ ਖੇਤੀ,ਪਿੰਡਾਂ ਵਿੱਚ ਬਜ਼ੁਰਗਾਂ ਨੂੰ ਅਰੋਗ ਤੇ ਤੰਦਰੁਸਤ ਰੱਖਣ ਲਈ ਯੋਗਾ ਕਰਵਾਉਣਾ,ਬੱਚਿਆਂ ਨੂੰ ਸਕੂਲ ਤੋਂ ਬਾਅਦ ਪੜ੍ਹਾਈ ਕਰਨ ਲਈ ਲਰਨ ਲੈਬਸ,ਅਤੇ ਪੰਜਾਬ ਨੂੰ ਹਰਿਆ ਭਰਿਆ ਤੇ ਖੁਸ਼ਹਾਲਂ ਰੱਖਣ ਲਈ ਮੁਫਤ ਬੂਟੇ ਅਤੇ ਮਿਨੀ ਜੰਗਲ ਲਾਉਣੇ।

Leave a Reply

Your email address will not be published.


*