ਐਸ ਸੀ ਕਮਿਸ਼ਨ ਦੇ ਮੈਂਬਰ ‘ਇੱਟਾਂਵਾਲੀ’ ਮਿਲੇ ਡੀਸੀ ਮਾਨਸਾ ਨੂੰ

ਮਾਨਸਾ  (  ਜਸਟਿਸ ਨਿਊਜ਼    ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਧੂਰੀ IAS ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਧੂਰੀ ਨੇ ਗਰਮ ਜੋਸ਼ੀ ਨਾਲ ਸਰਦਾਰ ਗੁਰਪ੍ਰੀਤ ਸਿੰਘ ਇੱਟਾਂਵਾਲੀ  ਦਾ ਸਵਾਗਤ ਕੀਤਾ।
      ਉਪਰੰਤ ਦਫਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਦੌਰਾਨ ਮੈਂਬਰ ਐਸਸੀ ਕਮਿਸ਼ਨ ਪੰਜਾਬ ਮੈਂਬਰ ਸ੍ਰ. ਇੱਟਾਂਵਾਲੀ ਨੇ ਡੀਸੀ ਮਾਨਸਾ ਨਾਲ ਵਿਚਾਰ ਕਰਦਿਆਂ ਜ਼ਿਲ੍ਹੇ ‘ਚ ਸ਼ਡਿਊਲ ਕਾਸਟਾਂ ਨੂੰ ਸਰਕਾਰੀ ਸੁੱਖ ਸੁਵਿਧਾਂਵਾਂ ਦੇ ਘੇਰੇ ਹੇਠ ਲਿਆਉਣ ਲਈ ਵਿਭਾਗੀ ਪੱਧਰ ਤੇ ਲੋੜੀਂਦੇ ਯਤਨ ਕਰਨ ਲਈ ਸੰਬੰਧਿਤ ਵਿਭਾਗ ਦੇ ਜਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਕਿਹਾ।
        ਸਰਦਾਰ ਇੱਟਾਂਵਾਲੀ   ਡਿਪਟੀ ਕਮਿਸ਼ਨਰ ਮਾਨਸਾ ਦੀ ਕੋਰਟ ‘ਚ ਸੇਵਾ ਮੁਕਤ ਕਰਮਚਾਰੀਆਂ ਅਤੇ ਸ਼ਡਿਊਲ ਕਾਸਟ ਵਰਗ ਦੇ ਪਰਿਵਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਤਰਜੀਹ ਦੇ ਕੇ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਕਿਹਾ ।
         ਉਹਨਾਂ ਨੇ ਡੀਸੀ ਮਾਨਸਾ ਨੂੰ ਕਿਹਾ ਕਿ ਬਲਾਕ ਪੱਧਰ ਤੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਬਲਾਕ ਪੱਧਰ ਤੇ ਵਿਭਾਗੀ ਅਮਲੇ ਦੀ ਫੀਡਬੈਕ ਲੈਣ ਲਈ ਸ਼ਿਕਾਇਤ ਕਰਤਾਵਾਂ ਦੀ ਹਾਜ਼ਰੀ ਨੂੰ ਯਕੀਂਨੀ ਬਣਾ ਕੇ ਬਲਾਕ ਪੱਧਰ ਤੇ ਸੰਗਤ ਦਰਸ਼ਨ ਦੀ ਤਰਜ ਦੇ ਸਟੇਟਸ ਰਿਪੋਰਟ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ।
     ਡਿਪਟੀ ਕਮਿਸ਼ਨਰ ਮਾਨਸਾ ਸਰਦਾਰ ਕੁਲਵੰਤ ਸਿੰਘ ਧੂਰੀ ਨੇ ਕਿਹਾ ਕਿ ਸਮੂਹ ਜਥੇਬੰਦੀਆਂ ਨੂੰ ਸੱਦਾ ਦਿੰਦੇ ਹਾਂ ਕਿ ਸਰਕਾਰੀ ਸਕੀਮਾਂ ਦਾ ਲਾਭ ਲੋੜਵੰਦ ਲਾਭਪਾਤਰੀਆਂ ਨੂੰ ਦਵਾਉਂਣ ਲਈ ਸਮਾਜ ਸੇਵੀ ਜਥੇਬੰਦੀਆਂ  ਪ੍ਰਸ਼ਾਸਨ ਅਤੇ ਲੋਕਾਂ ‘ਚ ਕੜੇ ਵਜੋ ਕੰਮ ਕਰਨ।

Leave a Reply

Your email address will not be published.


*