ਹਰਿਆਣਾ ਖ਼ਬਰਾਂ

ਦੇਹਰਾਦੂਨ ਵਿੱਚ ਸਿਵਿਲ ਅਵਇਏਸ਼ਨ ਮਿਨਿਸਟਰਸ ਕਾਨਫ੍ਰੈਂਸ ਦਾ ਆਯੋਜਨ

ਕੇਂਦਰੀ ਨਾਗਰਿਕ ਅਵਇਏਸ਼ਨ ਮੰਤਰੀ ਅਤੇ ਹੋਰ ਵਿਭਾਗਾਂ ਦੇ ਸਾਹਮਣੇ ਹਰਿਆਣਾ ਦੇ ਨਾਗਰਿਕ ਅਵਇਏਸ਼ਨ ਮੰਤਰੀ ਵਿਪੁਲ ਗੋਇਲ ਨੇ ਰੱਖਿਆ ਵਿਕਸਿਤ ਹਰਿਆਣਾ ਦਾ ਰੋਡਮੈਪ

ਚੰਡੀਗੜ੍ਹ   (  ਜਸਟਿਸ ਨਿਊਜ਼  )-ਦੇਹਰਾਦੂਨ ਵਿੱਚ ਪ੍ਰਬੰਧਿਤ ਨਾਗਰਿਕ ਅਵਇਏਸ਼ਨ ਮੰਤਰੀ ਕਾਨਫ੍ਰੈਂਸ ਵਿੱਚ ਹਰਿਆਣਾ ਦੇ ਨਾਗਰਿਕ ਅਵਇਏਸ਼ਨ, ਮਾਲੀਆ ਅਤੇ ਆਪਦਾ ਪ੍ਰਬੰਧਨ ਅਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਰਾਜ ਦੀ ਪ੍ਰਤੀਨਿਧਤਾ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੀ ਦੀ ਕੁਸ਼ਲ ਅਗਵਾਈ ਅਤੇ ਦੂਰਦਰਸ਼ਿਤਾ ਦੇ ਚਲਦੇ ਅੱਜ ਰਾਜ ਦਾ ਨਾਗਰਿਕ ਅਵਇਏਸ਼ਨ ਵਿਭਾਗ ਦੇ ਨਵੇ ਆਯਾਮ ਛੂ ਰਿਹਾ ਹੈ।

ਰਾਸ਼ਟਰ ਵਿਆਪੀ ਤਾਲਮੇਲ ਦੀ ਇਤਿਹਾਸਕ ਪਹਿਲ

ਇਸ ਦੋ ਦਿਨਾਂ ਦੇ ਸੈਮੀਨਾਰ ਕੇਂਦਰੀ ਨਾਗਰਿਕ ਅਵਇਏਸ਼ਨ ਮੰਤਰਾਲਾ, ਏਅਰਪੋਰਟ ਅਥਾਰਿਟੀ ਆਫ਼ ਇੰਡਿਆ (ਏਏਆਈ), ਡੀਜੀਸੀਏ ਅਤੇ ਹੋਰ ਸਬੰਧਿਤ ਸੰਸਥਾਵਾਂ ਨਾਲ ਸਾਰੇ ਰਾਜਿਆਂ ਦੇ ਨਾਗਰਿਕ ਅਵਇਏਸ਼ਨ ਵਿਭਾਗਾਂ ਵਿੱਚਕਾਰ ਸੰਵਾਦ ਅਤੇ ਤਾਲਮੇਲ ਨੂੰ ਮਜਬੂਤ ਕਰਨਾ ਸੀ। ਇਨ੍ਹਾਂ ਵਿੱਚੋਂ ਰਾਜਿਆਂ ਦੀ ਲੋੜਾਂ ਅਤੇ ਪ੍ਰਸਤਾਵਾਂ ਨੂੰ ਸਾਂਝਾ ਕਰਨ ਅਤੇ ਨੀਤੀ ਨਿਰਮਾਣ ਨੂੰ ਵਿਵਹਾਰਿਕ ਧਰਾਤਲ ਤੱਕ ਪਹੁੰਚਾਉਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਚਰਚਾ ਹੋਈ।

ਕੈਬੀਨੇਟ ਮੰਤਰੀ ਵਿਪੁਲ ਗੋਇਲ ਨੇ ਇਸ ਸ਼ਾਨਦਾਰ ਆਯੋਜਨ ਲਈ ਕੇਂਦਰੀ ਨਾਗਰਿਕ ਅਵਇਏਸ਼ਨ ਮੰਤਰੀ ਸ੍ਰੀ ਰਾਮ ਮੋਹਨ ਨਾਯਡੂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕਰਦੇ ਹੋਏ ਕਿਹਾ, ਉੜਾਨ ਯੋਜਨਾ ਅਤੇ ਹੋਰ ਪਹਿਲੂਆਂ ਤਹਿਤ ਦੇਸ਼ ਵਿੱਚ ਜਿਨ੍ਹੇ ਨਵੇ ਏਅਰਪੋਰਟਸ ਬਣੇ ਹਨ, ਉਹ ਇਤਿਹਾਸਕ ਅਤੇ ਸ਼ਾਨਦਾਰ ਹਨ। ਇਹ ਭਾਰਤ ਦੀ ਬਦਲਦੀ ਉੜਾਨ ਦਾ ਪ੍ਰਤੀਕ ਹੈ।

ਪ੍ਰੋਗਰਾਮ ਦੀ ਮੇਜ਼ਬਾਨੀ ਲਈ ਉਨ੍ਹਾਂ ਨੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਵੀ ਧੰਨਵਾਦ ਕੀਤਾ।

ਹਿਸਾਰ ਏਅਰਪੋਰਟ- ਉਤਰ ਭਾਰਤ ਦੇ ਅਵਇਏਸ਼ਨ ਹਬ ਵੱਲ ਇੱਕ ਕਦਮ

ਕੈਬਿਨੇਟ ਮੰਤਰੀ ਵਿਪੁਲ ਗੋਇਲ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਹਿਸਾਰ ਏਅਰਪੋਰਟ ਦਾ ਉਦਘਾਟਨ ਹੋਇਆ ਅਤੇ ਉੱਥੋਂ ਨਿਯਮਤ ਉੜਾਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਮੌਜ਼ੂਦਗੀ ਨੇ ਇਸ ਮੌਕੇ ਦਾ ਹੋਰ ਮਾਣ ਬਣਾਇਆ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਿਸਾਰ ਦੇਸ਼ ਦਾ ਤੀਜਾ ਅਜਿਹਾ ਏਅਰਪੋਰਟ ਹੈ ਜਿੱਥੇ ਵਿਸਥਾਰ ਦੀ ਅਪਾਰ ਸੰਭਾਵਨਾਵਾਂ ਹਨ। 7200 ਏਕੜ ਵਿੱਚ ਫੈਲੇ ਇਸ ਏਅਰਪੋਰਟ ਵਿੱਚ 4000 ਮੀਟਰ ਲੰਮਾ ਰਨਵੇ, ਸ਼ਾਨਦਾਰ ਸੜਕ ਅਤੇ ਰੇਲ ਕਨੈਕਟਿਵਿਟੀ ਹੈ ਜੋ ਇਸ ਉਤਰ ਭਾਰਤ ਦੇ ਪ੍ਰਮੁੱਖ ਐਵਇਏਸ਼ਨ ਕੇਂਦਰ ਵੱਜੋਂ ਸਥਾਪਿਤ ਕਰ ਸਕਦਾ ਹੈ।

ਹਰਿਆਣਾ ਸਰਕਾਰ ਵੱਲੋਂ ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਹੈਲੀਕਾਪਟਰ ਨਿਰਮਾਣ ਕੰਮ ਸ਼ੁਰੂ ਕੀਤਾ ਗਿਆ ਹੈ। ਨਾਲ ਹੀ ਵਿਪੁਲ ਗੋਇਲ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਰਾਜ ਨੂੰ ਹੈਲੀਪੈਡ ਲਈ ਭੂਮੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਚੰਡੀਗੜ੍ਹ ਤੋਂ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਨੂੰ ਹੈਲੀਕਾਪਟਰ ਕਨੈਕਟਿਵਿਟੀ ਦਿੱਤੀ ਜਾ ਸਕੇ।

ਐਵਇਏਸ਼ਨ ਨਾਲ ਖੇਡ ਅਤੇ ਸਿਖਲਾਈ ਦਾ ਵੀ ਤਾਲਮੇਲ

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਾਗਰਿਕ ਅਵਇਏਸ਼ਨ ਵਿਭਾਗ ਸਿਰਫ਼ ਯਾਤਰੀਆਂ ਦੀ ਉੜਾਨ ਤੱਕ ਸੀਮਤ ਨਹੀਂ ਹੈ, ਸਗੋਂ ਰਾਜ ਵਿੱਚ ਰਿਕ੍ਰਇਏਸ਼ਨ ਐਵਇਏਸ਼ਨ ਅਤੇ ਖੇਡ ਗਤੀਵਿਧੀਆਂ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਭਿਵਾਨੀ ਅਤੇ ਮਹਿੰਦਰਗੜ੍ਹ ਵਿੱਚ ਕੌਮਾਂਤਰੀ ਪੱਧਰ ਦੇ ਖੇਡ ਕਾਮਪਲੈਕਸ ਬਣਾਏ ਜਾ ਰਹੇ ਹਨ।

ਹਰਿਆਣਾ ਦੀ ਉੜਾਨ, ਵਿਕਸਿਤ ਭਾਰਤ ਦੀ ਦਿਸ਼ਾ ਵਿੱਚ

ਪੋ੍ਰਗਰਾਮ ਦੇ ਸਮਾਪਨ ‘ਤੇ ਵਿਪੁਲ ਗੋਇਲ ਨੇ ਦੁਹਰਾਇਆ ਕਿ ਹਰਿਆਣਾ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੀ ਅਗਵਾਈ ਵਿੱਚ ਰਾਜ ਦਾ ਨਾਗਰਿਕ ਅਵਇਏਸ਼ਨ ਵਿਭਾਗ ਵਿਕਸਿਤ ਭਾਰਤ ਦੀ ਕਲਪਨਾ ਨੂੰ ਪੂਰਾ ਕਰਨ ਲਈ ਪੂਰੀ ਨਿਸ਼ਠਾ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੇਂਦਰ ਸਰਕਾਰ ਦਾ ਲਗਾਤਾਰ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਅਸੀ ਰਾਜ ਵਲੋਂ ਆਪਣਾ ਪੂਰਾ ਯੋਗਦਾਨ ਦੇਣ ਲਈ ਤਿਆਰ ਹਨ।

ਰਾਜਪਾਲ ਨੇ ਸਿਵਿਲ ਸਕੱਤਰੇਤ ਵਿੱਚ ਰੁੱਖ ਲਗਾ ਕੇ ਕੀਤਾ ਪੌਧਾਰੋਪਣ ਅਭਿਆਨ ਦੀ ਸ਼ੁਰੂਆਤ

ਚੰਡੀਗੜ੍ਹ ( ਜਸਟਿਸ ਨਿਊਜ਼   ) ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਪ੍ਰਸ਼ਾਸਕ ਸ੍ਰੀ ਗੁਲਾਬ ਚੰਡ ਕਟਾਰਿਆ ਨੇ ਅੱਜ ਸੀਆਈਐਸਐਫ ਇਕਾਈ ਪੰਜਾਬ ਅਤੇ ਹਰਿਆਣਾ ਸਿਵਿਲ ਸਕੱਤਰੇਤ ਚੰਡੀਗੜ੍ਹ ਕਾਮਪਲੈਕਸ ਵਿੱਚ ਰੁੱਖ ਲਗਾ ਕੇ ਵਨ ਮਹੋਤਸਵ 2025 ਅਭਿਆਨ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਰਾਜਪਾਲ ਨੇ ਕਿਹਾ ਕਿ ਧਰਤੀ ‘ਤੇ ਵੱਧ ਤੋਂ ਵੱਧ ਰੁੱਖ ਹੋਣਗੇ ਤਾਂ ਵਾਤਾਵਰਣ ਵੀ ਸਵੱਛ ਰਵੇਗਾ। ਇਸ ਲਈ ਹਰ ਵਿਅਕਤੀ ਨੂੰ ਘੱਟ ਤੋਂ ਘੱਟ ਇੱਕ ਰੁੱਖ ਲਗਾ ਕੇ ਉਸ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਮੇਗਾ ਪੌਧਾਰੋਪਣ ਅਭਿਆਨ ਦਾ ਟੀਚਾ ਚੰਡੀਗੜ੍ਹ ਦੀ ਵਾਤਾਵਰਣ ਸਥਿਤੀ ਵਿੱਚ ਹੋਰ ਸੁਧਾਰ ਕਰਨਾ ਅਤੇ ਹਰਿਆਲੀ ਨੂੰ ਪ੍ਰੋਤਸਾਹਿਤ ਕਰਨਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਪੌਧਾਰੋਪਣ ਅਭਿਆਨ ਤਹਿਤ ਚੰਡੀਗੜ੍ਹ ਵਿੱਚ 253 ਸਥਾਨਾਂ ‘ਤੇ 1 ਲੱਖ ਤੋਂ ਵੱਧ ਪੌਧੇ ਲਗਾਏ ਜਾਣਗੇ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਸਿਵਿਲ ਸਕੱਤਰੇਤ ਚੰਡੀਗੜ੍ਹ ਕਾਮਪਲੈਕਸ ਵਿੱਚ ਲਗਭਗ 300 ਰੁੱਖ ਲਗਾਏ ਗਏ। ਇਸ ਮੌਕੇ ‘ਤੇ ਸ੍ਰੀ ਮਨਦੀਪ ਸਿੰਘ ਬਰਾੜ ( ਗ੍ਰਹਿ ਸਕੱਤਰ ਚੰਡੀਗੜ੍ਹ), ਸ੍ਰੀ ਸੌਰਭ ਕੁਮਾਰ ( ਮੁੱਖ ਸਰੰਖਕ ਵਨ ਵਿਭਾਗ ), ਸ੍ਰੀ ਅਮਿਤ ਕੁਮਾਰ ( ਨਗਰ ਨਿਗਮ ਕਮੀਸ਼ਨਰ ), ਸੀਆਈਐਸਐਫ ਯੂਨਿਟ ਪੰਜਾਬ ਅਤੇ ਹਰਿਆਣਾ ਸਿਵਿਲ ਸਕੱਤਰੇਤ ਚੰਡੀਗੜ੍ਹ ਦੇ ਯੂਨਿਟ ਕਮਾਂਡਰ ਸ੍ਰੀ ਲਲਿਤ ਪੰਵਾਰ ਅਤੇ ਸੀਆਈਐਸਐਫ ਦੇ ਹੋਰ ਯੂਨਿਟ ਮੈਂਬਰ ਮੌਜ਼ੂਦ ਰਹੇਂ।

ਕਿਰਤ ਵਿਭਾਗ ਦੀਆਂ 10 ਸੇਵਾਵਾਂ ਰਾਇਟ ਟੂ ਸਰਵਿਸ ਦੇ ਦਾਅਰੇ ਵਿੱਚ

ਚੰਡੀਗੜ੍ਹ,(  ਜਸਟਿਸ ਨਿਊਜ਼  )ਹਰਿਆਣਾ ਸਰਕਾਰ ਨੇ ਕਿਰਤ ਵਿਭਾਗ ਦੀਆਂ 10 ਪ੍ਰਮੱਖ ਸੇਵਾਵਾਂ ਨੂੰ ਹਰਿਆਣਾ ਸੇਵਾ ਦਾ ਅਧਿਕਾਰ ਐਕਟ 2014 ਤਹਿਤ ਨੋਟੀਫਾਈ ਕੀਤਾ ਹੈ।

ਮੁੱਖ ਸਕੱਤਰ ਡਾ. ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਸੂਚਨਾ ਜਾਰੀ ਕੀਤੀ ਗਈ ਹੈ।

ਹੁਣ ਠੇਕਾ ਕਿਰਤ ਐਕਟ, 1970 ( 1970 ਦਾ ਕੇਂਦਰੀ ਐਕਟ 37 ) ਦੇ ਉਪਬੰਧਾਂ ਦੇ ਅਧੀਨ ਠੇਕੇਦਾਰਾਂ ਲਈ ਮੁੱਖ ਮਾਲਕ ਦੀ ਸਥਾਪਨਾ, ਲਾਇਸੈਂਸ ਦਾ ਰਜਿਸਟ੍ਰੇਸ਼ਨ ਅਤੇ ਨਵੀਕਰਣ 26 ਦਿਨਾਂ ਅੰਦਰ ਕੀਤਾ ਜਾਵੇਗਾ।

ਇਸੇ ਤਰ੍ਹਾਂ ਕਾਰਖਾਨਾ ਐਕਟ, 1948 ਅਧੀਨ ਕਾਰਖਾਨਾ ਵਿਭਾਗ ਨਾਲ ਯੋਜਨਾਵਾਂ ਦਾ ਅਨੁਮੋਦਨ ਅਤੇ ਕਾਰਖਾਨਾ ਐਕਟ, 1948 ( 1948 ਦਾ ਕੇਂਦਰੀ ਐਕਟ 63 ) ਤਹਿਤ ਕਾਰਖਾਨਾ ਲਾਇਸੈਂਸ ਅਤੇ ਲਾਇਸੈਂਸ ਦਾ ਨਵੀਕਰਣ 45 ਦਿਨਾਂ ਅੰਦਰ ਜਾਰੀ ਕੀਤਾ ਜਾਵੇਗਾ।

ਪੰਜਾਬ ਦੁਕਾਨ ਅਤੇ ਵਪਾਰਕ ਸਥਾਪਨਾ ਐਕਟ, 1958 ( 1958 ਦਾ ਪੰਜਾਬ ਐਕਟ 15 ) ਦੇ ਤਹਿਤ ਦੁਕਾਨ ਰਜਿਸਟੇ੍ਰਸ਼ਨ ਲਈ ਕੇਵਾਈਸੀ ਆਧਾਰ ‘ਤੇ  ਵੱਖ ਵੱਖ ਸਮੇ ਸੀਮਾ ਤੈਅ ਕੀਤਾ ਗਿਆ ਹੈ। ਜੇਕਰ ਕੇਵਾਈਸੀ ਅਵੈਧ ਹੈ, ਤਾਂ ਰਜਿਸਟ੍ਰੇਸ਼ਨ ਇੱਕ ਦਿਨ ਵਿੱਚ ਕੀਤਾ ਜਾਵੇਗਾ ਜਦੋਂਕਿ ਕੇਵਾਈਸੀ ਵੈਧ ਹੋਣ ‘ਤੇ 15 ਦਿਨਾਂ ਵਿੱਚ ਕਰਨਾ ਜਰੂਰੀ ਹੋਵੇਗਾ।

ਇਮਾਰਤ ਅਤੇ ਹੋਰ ਨਿਰਮਾਣ ਕਾਮੇ ਐਕਟ, 1996( 1966 ਦਹ ਕੇਂਦਰੀ ਐਕਟ 27) ਅਧੀਨ ਰੁਜਗਾਰ ਦੇਣ ਵਾਲੇ ਅਦਾਰਿਆਂ ਦਾ ਨਿਯਮਨ ਹੁਣ 30 ਦਿਨਾਂ ਅੰਦਰ ਕਰਨਾ ਹੋਵੇਗਾ। ਇਸੇ ਤਰ੍ਹਾਂ ਅੰਤਰ- ਰਾਜੀ ਪ੍ਰਵਾਸੀ ਕਰਮਕਾਰ ਐਕਟ 1979 ਦੇ ਉਪਬੰਧਾਂ ਦੇ ਤਹਿਤ ਮੁੱਖ ਮਾਲਕ ਦੀ ਸਥਾਪਨਾ ਦਾ ਰਜਿਸਟ੍ਰੇਸ਼ਨ 26 ਦਿਨਾਂ ਅੰਦਰ ਕੀਤਾ ਜਾਵੇਗਾ।

ਇਸ ਦੇ ਇਲਾਵਾ, ਹਰਿਆਣਾ ਇਮਾਰਤ ਅਤੇ ਹੋਰ ਨਿਰਮਾਣ ਮਜ਼ਦੂਰ ਭਲਾਈ ਬੋਰਡ ਦੇ ਲਾਭਪਾਤਰੀਆਂ ਵਜੋਂ ਉਸਾਰੀ ਕਾਮਿਆਂ ਦੀ ਰਜਿਸਟ੍ਰੇਸ਼ਨ/ ਨਵੀਨੀਕਰਨ ਲਈ 30 ਦਿਨ ਅਤੇ ਬੋਰਡ ਦੀ ਵੱਖ ਵੱਖ ਭਲਾਈ ਯੋਜਨਾਵਾਂ ਦੇ ਲਾਭ ਵੰਡਣ ਲਈ ਵੱਧ ਤੋਂ ਵੱਧ 90 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ।

ਇਨ੍ਹਾਂ ਸੇਵਾਵਾਂ ਲਈ ਨਾਮਜ਼ਦ ਅਧਿਕਾਰੀ, ਪਹਿਲਾ ਸ਼ਿਕਾਇਤ ਨਿਵਾਰਣ ਪ੍ਰਾਧਿਕਾਰੀ ਅਤੇ ਦੂਜੀ ਸ਼ਿਕਾਇਤ ਨਿਵਾਰਣ ਪ੍ਰਾਧਿਕਾਰੀ ਵੀ ਨਾਮਿਤ ਕੀਤੇ ਗਏ ਹਨ।

Leave a Reply

Your email address will not be published.


*