ਵਨ ਮੰਤਰੀ ਨੇ ਨਰਸਰੀ, ਨੇਚਰ ਕੈਂਪ ਤੇ ਤ੍ਰਿਫਲਾ ਵਾਟਿਕਾ ਦਾ ਦੌਰਾ ਕਰ ਦਿੱਤੇ ਅਧਿਕਾਰੀਆਂ ਨੂੰ ਨਿਰਦੇਸ਼
ਵਨ ਵਿਭਾਗ ਦੀ ਨਰਸਰੀਆਂ ਵਿੱਚ ਇਸ ਸੀਜਨ ਤਹਿਤ ਪੌਧਾ ਲਗਾਉਣ ਲਈ 20 ਲੱਖ ਪੌਧੇ ਤਿਆਰ
ਚੰਡੀਗੜ੍ਹ(ਜਸਟਿਸ ਨਿਊਜ਼ ) ਹਰਿਆਣਾ ਦੇ ਵਨ ਅਤੇ ਵਾਤਾਵਰਣ ਅਤੇ ਉਦਯੋਗ ਮੰਤਰੀ ਸ੍ਰੀ ਰਾਓ ਨਰਬੀਬ ਸਿੰਘ ਨੇ ਅੱਜ ਅਗਾਮੀ ਰੁੱਖਰੋਪਣ ਮੁਹਿੰਮ ਦੇ ਮੱਦੇਨਜਰ ਪੰਚਕੂਲਾ ਜਿਲ੍ਹੇ ਵਿੱਚ ਸਥਿਤ ਵਨ ਵਿਭਾਗ ਦੀ ਨਰਸਰੀ ਦਾ ਅਵਲੋਕਨ ਕੀਤਾ ਅਤੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਪੌਧੇ ਲਗਵਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਉਨ੍ਹਾਂ ਨੇ ਨੇਚਰ ਕੈਂਪ ਦਾ ਵੀ ਦੌਰਾ ਕੀਤਾ ਅਤੇ ਤ੍ਰਿਫਲਾ ਵਾਟਿਕਾ ਵਿੱਚ ਜਾ ਕੇ ਉੱਥੇ ਦੀ ਵਿਵਸਥਾਵਾਂ ਵੀ ਦੇਖੀਆਂ।
ਰਾਓ ਨਰਬੀਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਆਉਣ ਵਾਲੇ ਪੌਧਾਰੋਪਣ ਦੇ ਸੀਜਨ ਦੌਰਾਨ ਵਿਆਪਕ ਪੱਧਰ ‘ਤੇ ਮੁਹਿੰਮ ਚਲਾ ਕੇ ਵੱਧ ਤੋਂ ਵੱਧ ਪੌਧੇ ਲਗਾਏ ਤਾਂ ਜੋ ਵਾਤਾਵਰਣ ਨੂੰ ਆਉਣ ਵਾਲੀ ਪੀੜੀਆਂ ਲਈ ਸਰੇਖਿਤ ਕੀਤਾ ਜਾ ਸਕੇ। ਵਨ ਵਿਭਾਗ ਦੀ ਨਰਸਰੀ ਦਾ ਦੌਰਾ ਕਰਦੇ ਹੋਏ ਵਨ ਮੰਤਰੀ ਨੇ 2 ਸਾਲ ਪਹਿਲਾਂ ਲਗਾਏ ਗਏ ਪੌਧਿਆਂ ਨੂੰ ਵੀ ਦੇਖਿਆ ਅਤੇ ਕਿਹਾ ਕਿ ਹਰ ਸਾਲ ਜੋ ਵੀ ਪੌਧੇ ਲਗਾਏ ਜਾਂਦੇ ਹਨ ਉਨ੍ਹਾਂ ਦੀ ਸਹੀ ਦੇਖਭਾਲ ਦੀ ਵਿਵਸਥਾ ਕਰਨ ਤਾਂ ਜੋ ਵਨ ਖੇਤਰ ਵਿੱਚ ਕਾਫੀ ਵਾਧਾ ਹੋ ਸਕੇ।
ਉਨ੍ਹਾਂ ਨੇ ਕਿਹਾ ਕਿ ਅਸੀਂ ਜਿੰਨ੍ਹੇ ਵੱਧ ਪੇੜ ਲਗਾਵਾਂਗੇ ਉਨ੍ਹਾ ਹੀ ਆਉਣ ਵਾਲੀ ਪੀੜੀਆਂ ਨੂੰ ਸੁਰੱਖਿਅਤ ਵਾਤਾਵਰਣ ਦੇ ਪਾਵਾਂਗੇ। ਨਰਸਰੀ ਦਾ ਦੌਰਾ ਕਰਨ ਬਾਅਦ ਵਨ ਮੰਤਰੀ ਨੇ ਥਾਪਲੀ ਸਥਿਤ ਨੇਚਰ ਕੈਂਪ ਵਿੱਚ ਜਾ ਕੇ ਉੱਥੇ ਸਥਾਪਿਤ ਨੇਚਰੋਪੈਥਣੀ ਨਾਲ ਕੰਮ ਕਰਨ ਲਈ ਕਿਹਾ ਤਾਂ ਜੋ ਵੱਧ ਤੋਂ ਵੱਧ ਲੋਕ ਆ ਕੇ ਇੱਥੇ ਆਪਣਾ ਇਲਾਜ ਕਰਵਾ ਸਕਣ। ਇਸ ਦੌਰਾਨ ਮੰਤਰੀ ਨੂੰ ਦਸਿਆ ਗਿਆ ਕਿ ਪੰਚਕੂਲਾ ਜਿਲ੍ਹਾ ਵਿੱਚ ਸਥਿਤ ਵਨ ਵਿਭਾਗ ਦੀ ਨਰਸਰੀਆਂ ਵਿੱਚ ਇਸ ਸਾਲ ਪੌਧਾ ਰੋਪਣ ਲਈ 20 ਲੱਖ ਪੌਧੇ ਤਿਆਰ ਕੀਤੇ ਗਏ ਹਨ।
ਵਨ ਮੰਤਰੀ ਸ੍ਰੀ ਰਾਓ ਨਰਬੀਰ ਨੇ ਨੇਚਰ ਕੈਂਪ ਵਿੱਚ ਹੀ ਸਥਾਪਿਤ ਕਲਾਈਮੇਟ ਚੇਂਜ ਲੈਬ ਦਾ ਵੀ ਨਿਰੀਖਣ ਕੀਤਾ ਅਤੇ ਉੱਥੇ ਚੱਲ ਰਹੇ ਪ੍ਰਕਲਪਾਂ ਦੇ ਬਾਰੇ ਵਿੱਚ ਜਾਣਿਆ। ਇਸ ਦੌਰਾਨ ਉਨ੍ਹਾਂ ਨੇ ਦਸਿਆ ਗਿਆ ਕਿ ਇਸ ਲੈਬ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਾਤਾਵਰਣ ਸਰੰਖਣ ਦੇ ਨਾਲ-ਨਾਲ ਜਲ੍ਹ ਸਰੰਖਣ ਦੇ ਬਾਰੇ ਵਿੱਚ ਜਾਣਕਾਰੀ ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਆਉਣ ਵਾਲੀ ਪੀੜੀਆਂ ਲਈ ਕਾਫੀ ਜਲ ਉਪਲਬਧ ਹੋਵੇ। ਨੇਚਰ ਕੈਂਪ ਦਾ ਦੌਰਾ ਕਰਨ ਬਾਅਦ ਉਨ੍ਹਾਂ ਨੇ ਮਾਥੰਨਾ ਪਿੰਡ ਸਥਿਤ ਤ੍ਰਿਫਲਾ ਵਾਟਿਕਾ ਵਿੱਚ ਜਾ ਕੇ ਉੱਥੇ ਲਗਾਏ ਗਏ ਔਸ਼ਧਪ ਪੌਧਿਆਂ ਦੇ ਬਾਰੇ ਵਿੱਚ ਜਾਣਕਾਰੀ ਲਈ ਅਤੇ ਕਿਹਾ ਕਿ ਔਸ਼ਧੀ ਪੌਧਿਆਂ ਨੂੰ ਸਰੰਖਤ ਕਰ ਇੰਨ੍ਹਾਂ ਨੁੰ ਵੱਧ ਤੋਂ ਵੱਧ ਗਿਣਤੀ ਿਵੱਚ ਉਗਾਉਣ।
ਕੌਮੀ ਪੱਧਰ ‘ਤੇ ਨਗਰ ਨਿਗਮਾਂ ਦੇ ਚੇਅਰਮੈਨਾਂ ਦਾ ਹੋਵੇਗਾ ਦੋ ਦਿਨਾਂ ਸਮੇਲਨ
ਲੋਕਸਭਾ ਸਪੀਕਰ ਸ੍ਰੀ ਓਮ ਬਿਰਲਾ ਕਰਣਗੇ ਸਮੇਲਨ ਦਾ ਉਦਘਾਟਨ
ਚੰਡੀਗੜ੍ਹ(ਜਸਟਿਸ ਨਿਊਜ਼ ) ਗੁਰੂਗਾ੍ਰਮ ਦੇ ਮਾਨੇਸਰ ਸਥਿਤ ਇੰਟਰਨੈਸ਼ਨ ਸੈਂਟਰ ਫਾਰ ਆਟੋਮੋਟਿਵ ਟੈਕਨੋਲਾਜੀ (ਆਈਸੀਏਟੀ) ਵਿੱਚ ਦੋ ਦਿਨ ਕੌਮੀ ਸਮੇਲਨ ਦਾ ਪ੍ਰਬੰਧ ਕੀਤਾ ਜਾਵੇਗਾ। 3 ਜੁਲਾਈ ਅਤੇ 4 ਜੁਲਾਈ ਨੂੰ ਸ਼ਹਿਰੀ ਸਥਾਨਕ ਨਿਗਮਾਂ ਦੀ ਸੰਵੈਧਾਨਿਕ ਲੋਕਤੰਤਰ ਅਤੇ ਰਾਸ਼ਟਰ ਨਿਰਮਾਣ ਵਿੱਚ ਭੁਮਿਕਾ ਵਿਸ਼ਾ ‘ਤੇ ਹੋਣ ਵਾਲੇ ਸਮੇਲਨ ਵਿੱਚ ਸ਼ਹਿਰੀ ਸਥਾਨਕ ਨਿਗਮਾਂ ਦੇ ਸੂਬਾ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਚੇਅਰਮੈਨ ਸ਼ਿਰਕਤ ਕਰਣਗੇ। ਦੋ ਦਿਨਾਂ ਦੇ ਸਮੇਲਨ ਦਾ ਉਦਘਾਟਨ ਲੋਕਸਭਾ ਚੇਅਰਮੈਨ ਸ੍ਰੀ ਓਮ ਬਿਰਲਾ ਦੇ ਕਰਕਮਲਾਂ ਵੱਲੋਂ ਹੋਵੇਗਾ।
ਇਸ ਦੌਰਾਨ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਆਣ, ਲੋਕਸਭਾ ਦੇ ਮਹਾਸਕੱਤਰ ਸ੍ਰੀ ਉੱਤਪਲ ਕੁਮਾਰ ਸਿੰਘ ਵੀ ਮੌਜੂਦ ਰਹਿਣਗੇ। ਉਦਘਾਟਨ ਸੈਸ਼ਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਕੇਂਦਰੀ ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਹਰਿਆਣਾ ਦੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਸ਼ਾਮਿਲ ਹੌਣਗੇ।
ਸਮੇਲਨ ਵਿੱਚ ਪੂਰੇ ਦੇਸ਼ ਤੋਂ ਨਗਰ ਨਿਗਮਾਂ ਦੇ ਮੇਅਰ, ਕਮਿਸ਼ਨਰ ਅਤੇ ਹੋਰ ਪ੍ਰਤੀਨਿਧੀ ਹਿੱਸਾ ਲੈਣਗੇ। ਸਮੇਲਨ ਦਾ ਉਦੇਸ਼ ਸ਼ਹਿਰੀ ਪ੍ਰਸਾਸ਼ਨ ਨੂੰ ਵੱਧ ਪ੍ਰਭਾਵੀ, ਸਮਾਵੇਸ਼ੀ ਅਤੇ ਇਨੋਵੇਟਿਵ ਬਨਾਉਣਾ ਹੈ, ਜਿਸ ਨਾਲ ਵਿਕਸਿਤ ਭਾਰਤ 2047 ਦੇ ਟੀਚੇ ਨੂੰ ਸਾਕਾਰ ਕੀਤਾ ਜਾ ਸਕੇ।
ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦਸਿਆ ਕਿ ਸੈਸ਼ਨ ਦੇ ਪਹਿਲੇ ਦਿਨ ਦੇ ਪ੍ਰੋਗਰਾਮ ਵਿੱਚ ਦੇਸ਼ ਦੇ ਪ੍ਰਮੁੱਖ ਨਗਰਾਂ-ਭੁਵਨੇਸ਼ਵਰ, ਕੋਇੰਬਟੂਰ, ਇੰਦੌਰ, ਲਖਨਊ, ਪੂਣੇ, ਸੂਰਤ ਅਤੇ ਵਿਸ਼ਾਖਾਪਟਨਮ ਵੱਲੋਂ ਅਪਣਾਈ ਗਈ ਸੱਭ ਤੋਂ ਉੱਤਮ ਕਾਰਜਪ੍ਰਣਾਲੀਆਂ ਦੀ ਪੇਸ਼ਗੀਆਂ ਦਿੱਤੀ ਜਾਣਗੀਆ। ਇਸ ਦੇ ਬਾਅਦ ਪੰਜ ਵੱਖ-ਵੱਖ ਉੱਪ -ਵਿਸ਼ਿਆਂ ‘ਤੇ ਵਰਕਸ਼ਾਪਾਂ ਆਯੋਜਿਤ ਹੋਣਗੀਆਂ, ਜਿਸ ਵਿੱਚ ਲੋਕਤੰਤਰ ਦਾ ਨੀਂਹ ਪੱਥਰ ਵਜੋ ਸ਼ਹਿਰੀ ਸਥਾਨਕ ਨਿਗਮ ਦੀ ਭੁਮਿਕਾ, ਪਰਿਸ਼ਦ ਦੀ ਮੀਟਿੰਗਾਂ ਦੀ ਆਦਰਸ਼ ਕਾਰਜ ਪ੍ਰਣਾਲੀ ਅਤੇ ਚੋਣ ਜਾਬਤਾ ਵਿਕਸਿਤ ਕਰਨਾ, ਸਮਾਵੇਸ਼ੀ ਵਿਕਾਸ ਦੇ ਇੰਜਨ ਵਜੋ ਸਥਾਨਕ ਨਿਗਮਾਂ ਦੀ ਭੁਮਿਕਾ, ਨਗਰ ਪਾਲਿਕਾ ਸਾਸ਼ਨ ਨੂੰ ਵੱਧ ਪ੍ਰਭਾਵਸ਼ਾਲੀ ਬਨਾਉਣਾ, ਇਨੋਵੇਸ਼ਨ ਦੇ ਕੇਂਦਰ, ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਅਤੇ ਪਬਲਿਕ ਸੇਵਾ ਵੰਡ ਵਿੱਚ ਸੁਧਾਰ, ਮਹਿਲਾ ਸ਼ਸ਼ਕਤੀਕਰਣ ਦੇ ਵਾਹਕ ਅਤੇ 21ਵੀਂ ਸਦੀ ਦੇ ਭਾਰਤ ਦੇ ਨਿਰਮਾਤਾ ਵਜੋ, ਸਮਾਜ ਅਤੇ ਸਿਆਸਤ ਵਿੱਚ ਮਹਿਲਾਵਾਂ ਦੀ ਅਗਵਾਈ ਲਈ ਤਿਆਰ ਕਰਨ ਸਬੰਧੀ ਵਿਸ਼ਾ ਸ਼ਾਮਿਲ ਹੈ।
ਇਸ ਤਰ੍ਹਾ 4 ਜੁਲਾਈ ਦੇ ਸੈਸ਼ਨ ਵਿੱਚ ਉੱਪ-ਵਿਸ਼ਿਆਂ ‘ਤੇ ਸਮੂਹ ਪੇਸ਼ਗੀਆਂ, ਲੋਕਸਭਾ ਸਪੀਕਰ ਦੇ ਨਾਲ ਗੈਰ-ਰਸਮੀ ਸੰਵਾਦ, ਇੱਕ ਸਮਾਪਨ ਸੈਸ਼ਨ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਰਾਜਸਭਾ ਦੇ ਉੱਭਸਭਾਪਤੀ ਸ੍ਰੀ ਹਰੀਵੰਸ਼, ਮਾਣਯੋਗ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ, ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਲਾਲ ਮਿੱਢਾ ਸ਼ਿਰਕਤ ਕਰਣਗੇ। ਇਹ ਸਮੇਲਨ ਨਾ ਸਿਰਫ ਸ਼ਹਿਰੀ ਪ੍ਰਸਾਸ਼ਨ ਦੇ ਭਵਿੱਖ ਦੀ ਦਿਸ਼ਾ ਤੈਅ ਕਰੇਗਾ, ਸਗੋ ਭਾਰਤ ਦੇ ਲੋਕਤਾਂਤਰਿਕ ਅਤੇ ਵਿਕਾਸਾਤਮਕ ਮਾਰਗ ਨੂੰ ਵੀ ਮਜਬੂਤ ਬਣਾਏਗਾ।
ਮਹਿਲਾ ਸ਼ਕਤੀ ਦੀ ਮਹਿਮਾ ਨੂੰ ਸਾਡੀ ਸਰਕਾਰ ਨੇ ਹਮੇਸ਼ਾ ਸਰਾਹਿਆ ਅਤੇ ਪ੍ਰੋਤਸਾਹਤ ਕੀਤਾ – ਰਾਜੇਸ਼ ਨਾਗਰ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਕਿਹਾ ਕਿ ਮਹਿਲਾ ਸ਼ਕਤੀ ਦੀ ਮਹਿਮਾ ਨੂੰ ਸਾਡੀ ਸਰਕਾਰ ਨੇ ਹਮੇਸ਼ਾ ਤੋਂ ਪ੍ਰੋਤਸਾਹਿਤ ਕੀਤਾ ਹੈ। ਅਸੀਂ ਲਾਡਲੀ ਯੋਜਨਾ ਅਤੇ ਡਰੋਨ ਦੀਦੀ ਵਰਗੀ ਕਈ ਯੋਜਨਾਵਾਂ ਲਾਗੂ ਕੀਤੀਆਂ ਅਤੇ ਪੰਚਾਇਤ ਵਿੱਚ ਮਹਿਲਾ ਰਾਖਵਾਂ ਨੂੰ ਸਾਕਾਰ ਰੂਪ ਦਿੱਤਾ ਹੈ। ਸ੍ਰੀ ਨਾਗਰ ਅੱਜ ਚੰਡੀਗੜ੍ਹ ਵਿੱਚ ਆਯੋਜਿਤ ਇੰਡੀਅਨ ਡਾਇਰੇਕਟ ਸੇਲਿੰਗ ਏਸੋਸਇਏਸ਼ਨ (ਆਈਡੀਐਸਏ) ਦੇ ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਖੇਤਰੀ ਸਮੇਲਨ ਵਿੱਚ ਮੁੱਖ ਮਹਿਮਾਨ ਵਜੋ ਬੋਲ ਰਹੇ ਸਨ।
ਇਸ ਸਮੇਲਨ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਸਹਿਰਾਉਂਦੇ ਹੋਏ ਰਾਜ ਮੰਤਰੀ ਨੇ ਕਿਹਾ ਕਿ ਇੱਥੇ ਮੌਜੂਦ ਇੱਕ-ਇੱਕ ਮਹਿਲਾ ਦੇਸ਼-ਸੂਬੇ ਦੇ ਵਿਕਾਸ ਦੀ ਇੱਕ ਮਜਬੂਤ ਕੜੀ ਹੈ। ਸ੍ਰੀ ਨਾਗਰ ਨੇ ਕਿਹਾ ਕਿ ਆਂਕੜੇ ਦੱਸਦੇ ਹਨ ਕਿ ਭਾਰਤ ਵਿੱਚ ਡਾਇਰੈਕਟ ਸੇਲਿੰਗ ਦਾ ਮਾਰਕਿਟ ਹੁਣ 22 ਹਜਾਰ ਕਰੋੜ ਰੁਪਏ ਨੂੰ ਪਾਰ ਕਰ ਚੁੱਕਾ ਹੈ। ਇਸ ਕਾਰੋਬਾਰ ਨਾਲ ਲਗਭਗ 88 ਲੱਖ ਲੋਕਾਂ ਦਾ ਜੁੜਨਾ ਦਰਸ਼ਾਉਂਦਾ ਹੈ ਕਿ ਉਦਯੋਗ ਉਨ੍ਹਾਂ ਨੂੰ ਬਿਨ੍ਹਾ ਕਿਸੇ ਨਿਵੇਸ਼ ਦੇ ਰੁਜਗਾਰ ਅਤੇ ਆਜੀਵਿਕਾ ਅਤੇ ਆਮਦਨ ਦੇ ਵੈਕਲਪਿਕ ਸਾਧਨ ਉਪਲਬਧ ਕਰਵਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਯੁਨੀਵਰਸਿਟੀਆਂ ਅਤੇ ਕਾਲਜਾਂ ਤੋਂ ਡਿਗਰੀ ਲੈ ਕੇ ਨਿਕਲਣ ਵਾਲਾ ਨੌਜੁਆਨ ਵੀ ਇਸ ਕਾਰੋਬਾਰ ਨਾਲ ਜੁੜ ਰਿਹਾ ਹੈ ਅਤੇ ਇਸ ਨੂੰ ਇੱਕ ਬਿਹਤਰ ਕੈਰਿਅਰ ਵਜੋ ਦੇਖਣ ਲੱਗਾ ਹੈ ਜੋ ਕਿ ਸ਼ਲਾਘਾਯੋਗ ਹੈ।
ਇਸ ਮੌਕੇ ‘ਤੇ ਸ੍ਰੀ ਨਾਗਰ ਨੇ 50 ਤੋਂ ਵੱਧ ਮਹਿਲਾ ਉਦਮੀਆਂ ਨੂੰ ਡਾਇਰੈਕਟ ਸੇਲਿੰਗ ਖੇਤਰ ਵਿੱਚ ਉਨ੍ਹਾਂ ਦੇ ਅਸਾਧਾਰਣ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ। ਸ੍ਰੀ ਨਾਗਰ ਨੇ ਡਾਇਰੈਕਟਰ ਸੇਲਿੰਗ ਕੰਪਨੀਆਂ ਦੀ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ। ਜਿਸ ਵਿੱਚ ਉਤਪਾਦਾਂ ਵਿੱਚ ਇਨੋਵੇਸ਼ਨ ਅਤੇ ਨਵੇਂ ਉਦਯੋਗਾਂ ਦੀ ਵਿਵਿਧਤਾ ਨੁੰ ਪ੍ਰਦਰਸ਼ਿਤ ਕੀਤਾ ਗਿਆ। ਇਸ ਦੌਰਾਨ ਇੱਕ ਸ਼ਾਰਟ ਫਿਲਮ ਰਾਹੀਂ ਡਾਇਰੈਕਟ ਸੇਲਿੰਗ ਦੇ ਖੇਤਰ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਦਰਸ਼ਾਇਆ ਗਿਆ ਅਤੇ ਸਕਸੇਸ ਸਟੋਰੀਜ ਦੇ ਬਾਰੇ ਵਿੱਚ ਦਸਿਆ ਗਿਆ।
ਇਸ ਮੌਕੇ ‘ਤੇ ਆਈਡੀਏਸਏ ਦੇ ਚੇਅਰਮੈਨ ਸ੍ਰੀ ਵਿਵੇਕ ਕਟੋਚ ਨੇ ਕਿਹਾ ਕਿ ਹਰਿਆਣਾ ਨੇ ਸਾਲ 2023-2024 ਦੌਰਾਨ ਡਾਇਰੈਕਟ ਸੇਲਿੰਗ ਖੇਤਰ ਵਿੱਚ 1041 ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰ ਪੱਛਮੀ ਸੂਬਿਆਂ ਵਿੱਚ ਲਗਾਤਾਰ ਪਹਿਲਾਂ, ਉੱਤਰੀ ਖੇਤਰ ਵਿੱਚ ਦੂਜਾ ਅਤੇ ਦੇਸ਼ ਵਿੱਚ ਸੱਤਵਾਂ ਸਥਾਨ ਬਰਕਰਾਰ ਰੱਖਿਆ ਹੈ। ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਪ੍ਰਧਾਨ ਸਕੱਤਰ ਸ੍ਰੀ ਡੀ. ਸੁਰੇਸ਼ ਨੇ ਕਿਹਾ ਕਿ ਇਸ ਖੇਤਰ ਵਿੱਚ ਬਹੁਤ ਸਾਰੇ ਸੁਨਹਿਰੇੀ ਸੰਭਾਵਨਾਵਾਂ ਹਨ ਬੱਸ ਥੜੀ ਮਿਹਨਤ ਦੀ ਜਰੂਰਤ ਹੈ। ਪ੍ਰੋਗਰਾਮ ਵਿੱਚ ਸ਼ਿਵਾਲਿਕ ਵਿਕਾਸ ਬੋਰਡ ਦੇ ਕਾਰਜਕਾਰੀ ਵਾਇਸ ਚੇਅਰਪਰਸਨ ਸ੍ਰੀ ਓਮ ਪ੍ਰਕਾਸ਼ ਦੇਵੀਨਗਰ ਵੀ ਮੋਜੂਦ ਸਨ।
ਦੇਸ਼ ਦੇ ਸ਼ਹਿਰੀ ਸਥਾਨਕ ਨਿਗਮਾਂ ਦੇ ਚੇਅਰਮੈਨਾਂ ਦਾ 3 ਤੇ 4 ਜੁਲਾਈ ਨੂੰ ਗੁਰੂਗ੍ਰਾਮ ਵਿੱਚ ਆਯੋਜਿਤ ਹੋਵੇਗਾ ਕੌਮੀ ਸਮੇਲਨ
ਚੰਡੀਗੜ੍ਹ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ ਨੇ ਕਿਹਾ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਸ਼ਹਿਰੀ ਸਥਾਨਕ ਨਿਗਮਾਂ ਦੇ ਚੇਅਰਮੈਨਾਂ ਦਾ 3 ਤੇ 4 ਜੁਲਾਈ ਨੂੰ ਮਾਨੇਸਰ (ਗੁਰੂਗ੍ਰਾਮ) ਵਿੱਚ ਆਯੋਜਿਤ ਹੋਣ ਵਾਲਾ ਕੌਮੀ ਪੱਧਰੀ ਸਮੇਲਨ ਦੇਸ਼ ਵਿੱਚ ਇਹ ਆਪਣੀ ਤਰ੍ਹਾ ਦਾ ਪਹਿਲਾ ਪ੍ਰੋਗਰਾਮ ਹੈ। ਇਸ ਸਮੇਲਨ ਵਿੱਚ ਜਦੋਂ ਪੂਰੇ ਦੇਸ਼ ਤੋਂ ਪ੍ਰਤੀਨਿਧੀ ਹਰਿਆਣਾ ਆਉਣਗੇ, ਤਾਂ ਉਨ੍ਹਾਂ ਨੂੰ ਸਰਿਫ ਪ੍ਰਸਾਸ਼ਨਿਕ ਕੁਸ਼ਲਤਾ ਹੀ ਨਹੀਂ, ਸਗੋ ਇੱਕ ਮਜਬੂਤ ਅਤੇ ਸੰਸਕ੍ਰਿਤੀ ਹਰਿਆਣਾ ਦਾ ਤਜਰਬਾ ਕਰਵਾਇਆ ਜਾਵੇਗਾ ਤਾਂ ਜੋ ਮਹਿਮਾਨ ਇੱਥੋਂ ਨਾ ਭੁੱਲਣ ਵਾਲਾ ਤਜਰਬਾ ਲੈ ਕੇ ਜਾਣ।
ਮੁੱਖ ਪ੍ਰਧਾਨ ਸਕੱਤਰ ਅੱਜ ਇੱਥੇ ਮਾਨੇਸਰ (ਗੁਰੂਗ੍ਰਾਮ) ਵਿੱਚ ਆਯੋਜਿਤ ਹੋਣ ਵਾਲੇ ਕੌਮੀ ਸਮੇਲਨ ਦੀ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰ ਰਹੇ ਸਨ। ਉਨ੍ਹਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਗੁਰੂਗ੍ਰਾਮ ਵਿੱਚ ਵੱਖ-ਵੱਖ ਥਾਵਾਂ ਨੂੰ ਚੋਣ ਕਰ ਇਸ ਸਮੇਲਨ ਦਾ ਪ੍ਰਚਾਰ ਵੱਧ ਤੋਂ ਵੱਧ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਗੁਰੂਗ੍ਰਾਮ ਵਾਸੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ। ਇਸ ਸਮੇਲਨ ਦਾ ਆਯੋਜਨ ਲੋਕਸਭਾ ਸਕੱਤਰੇਤ, ਹਰਿਆਣਾ ਵਿਧਾਨਸਭਾ ਅਤੇ ਹਰਿਆਣਾ ਸਰਕਾਰ ਦੇ ਤਾਲਮੇਲ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਕੌਮੀ ਸਮੇਲਨ ਦਾ ਵਿਸ਼ਾ ਸੰਵੈਧਾਨਿਕ ਲੋਕਤੰਤਰ ਅਤੇ ਰਾਸ਼ਟਰ ਨਿਰਮਾਣ ਨੁੰ ਮਜਬੂਤ ਕਰਨ ਵਿੱਚ ਸ਼ਹਿਰੀ ਸਥਾਨਕ ਨਿਗਮਾਂ ਦੀ ਭੁਮਿਕਾ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਜੋ ਸ਼ਹਿਰੀ ਸਥਾਨਕ ਨਿਗਮਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਹੋਵੇਗਾ। ਇਹ ਸਮੇਲਨ ਨਾ ਸਿਰਫ ਸ਼ਹਿਰੀ ਸਥਾਨਕ ਨਿਗਮਾਂ ਨੂੰ ਮਜਬੁਤ ਕਰਨ ਦੀ ਦਿਸ਼ਾ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ, ਸਗੋ ਵਿਧਾਇਕਾ ਕਾਰਜ ਪ੍ਰਣਾਲੀ ਅਤੇ ਹਰਿਆਣਾ ਦੇ ਪ੍ਰਾਹੁਣਚਾਰੀ ਭਾਵ ਦੀ ਮਿਸਾਲ ਵੀ ਪੇਸ਼ ਕਰੇਗਾ।
ਮੁੱਖ ਪ੍ਰਧਾਨ ਸਕੱਤਰ ਨੇ ਕਿਹਾ ਕਿ ਇਹ ਸਮੇਲਨ ਪ੍ਰਧਾਨ ਮੰਤਰੀ ਦੇ ਸਪਨੇ ਇੱਕ ਰਾਸ਼ਟਰ ਇੱਕ ਵਿਧਾਇਕਾ ਦੀ ਦਿਸ਼ਾ ਵਿੱਚ ਵੱਧਦਾ ਹੋਇਆ ਮਹਤੱਵਪੂਰਣ ਕਦਮ ਹੈ। ਇਸ ਸਮੇਲਨ ਦੇ ਉਦੇਸ਼ ਸ਼ਹਿਰੀ ਸਥਾਨਕ ਨਿਗਮਾਂ ਦੀ ਦੇਸ਼ ਦੇ ਵਿਕਾਸ ਵਿੱਚ ਸਹਿਭਾਗਤਾ ਨੂੰ ਵਧਾਉਣ ਦਾ ਰੋਡਮੈਪ ਤਿਆਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੌਮੀ ਮਹਤੱਵ ਦੇ ਇਸ ਸਮੇਲਨ ਵਿੱਚ ਸ਼ਹਿਰੀ ਵਿਕਾਸ ਦੀ ਰੂਪਰੇਖਾ ‘ਤੇ ਵਿਆਪਕ ਚਰਚਾ ਹੋਵੇਗੀ। ਨਾਲ ਹੀ ਸਾਰੇ ਡੇਲੀਗੇਟਸ ਦੇ ਠਹਿਰਣ ਦੀ ਵਿਵਸਥਾ ਗੁਰੂਗ੍ਰਾਮ ਵਿੱਚ ਹੋਣ ਨਾਲ ਸਭਿਆਚਾਰਕ ਆਦਾਨ-ਪ੍ਰਦਾਨ ਤੇ ਆਪਸੀ ਸਹਿਯੋਗ ਦੀ ਭਾਵਨਾ ਵੀ ਵਧੇਗੀ।
ਉਨ੍ਹਾਂ ਨੇ ਅਧਿਕਾਰੀਆਂ ਦੇ ਨਾਲ ਡੇਲੀਗੇਟਸ ਦੇ ਸਵਾਗਤ, ਠਹਿਰਣ, ਆਯੋਜਨ ਸਥਾਨ ਤੱਕ ਆਵਾਜਾਈ, ਸਮੇਲਨ ਦੇ ਲਈ ਰਜਿਸਟ੍ਰੇਸ਼ਣ, ਸਿਹਤ ਸਹੂਲਤਾਂ, ਆਵਾਜਾਈ ਪ੍ਰਬੰਧਨ ਤੇ ਸੁਰੱਖਿਆ ਇੰਤਜਾਮਾਂ ਨੂੰ ਲੈ ਕੇ ਵਿਸਤਾਰ ਨਾਲ ਚਰਚਾ ਕੀਤੀ। ਮੀਟਿੰਗ ਵਿੱਚ ਦਸਿਆ ਗਿਆ ਕਿ ਮਹਿਮਾਨਾਂਨੂੰ ਦਿੱਲੀ ਏਅਰਪੋਰਟ ਅਤੇ ਨਵੀਂ ਦਿੱਲੀ ਅਤੇ ਗੁਰੂਗ੍ਰਾਮ ਰੇਲਵੇ ਸਟੇਸ਼ਨ ‘ਤੇ ਸਹਿਯੋਗ ਲਈ ਹੈਲਪ ਡੇਸਕ ਸਥਾਪਿਤ ਕੀਤੇ ਜਾਣਗੇ। ਤਾਂ ਜੋ ਇਸ ਸਮੇਲਨ ਵਿੱਚ ਆਉਣ ਵਾਲੇ ਮਹਿਮਾਨਾਂ ਨੂੰ ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਮੇਲਨ ਵਿੱਚ ਪੂਰੇ ਦੇਸ਼ ਦੇਸ਼ ਦੇ ਸੂਬਿਆਂ ਦੇ ਕੇਂਦਰ ਸਾਸ਼ਿਤ ਸੂਬਿਆਂ ਤੋਂ 500 ਤੋਂ ਵੱਧ ਪ੍ਰਤੀਨਿਧੀ ਹਿੱਸਾ ਲੈਣਗੇ।
ਮੀਟਿੰਗ ਵਿੱਚਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਵਿਕਾਸ ਗੁਪਤਾ, ਸੂਚਲਾ, ਜਨ ਸੰਪਰਕ, ਕਲਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ. ਪਾਂਡੂਰੰਗ, ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਧਿਕਾਰੀ ਸ੍ਰੀ ਵਿਵੇਕ ਕਾਲਿਆ, ਹਰਿਆਣਾਂ ਵਿਧਾਨਸਭਾ ਸਪੀਕਰ ਦੇ ਸਲਾਹਕਾਰ ਸ੍ਰੀ ਰਾਮ ਨਰਾਇਣ ਯਾਦਵ ਅਤੇ ਵੀਡੀਓ ਕਾਨਫ੍ਰੈਂਸਿੰਗ ਨਾਲ ਲੋਕਸਭਾ ਸਕੱਤਰੇਤ ਤੋਂ ਸੰਯੁਕਤ ਸਕੱਤਰ ਸ੍ਰੀ ਗੌਰਵ ਗੋਇਲ, ਹਰਿਆਣਾ ਹੋਸਪਟਿਲਿਟੀ ਵਿਭਾਗ ਦੇ ਨਿਦੇਸ਼ਕ ਸ੍ਰੀ ਮੁਕੁਲ ਕੁਮਾਰ, ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਸ੍ਰੀ ਅਜੈ ਕੁਮਾਰ ਅਤੇ ਨਗਰ ਨਿਗਮ ਗੁਰੂਗ੍ਰਾਮ ਕਮਿਸ਼ਨਰ ਸ੍ਰੀ ਪ੍ਰਦੀਪ ਦਹੀਆ ਮੀਟਿੰਗ ਵਿੱਚ ਮੌਜੂਦ ਹੋਏ।
ਹਰਿਆਣਾ ਸਰਕਾਰ ਨੇ ਲਾਗੂ ਕਰਨ ਤਹਿਤ ਗਠਨ ਕੀਤੀ ਰਾਜ ਤੇ ਜਿਲ੍ਹਾ ਪੱਧਰੀ ਕਮੇਟੀਆਂ
ਚੰਡੀਗੜ੍ਹ ( ਜਸਟਿਸ ਨਿਊਜ਼ )- ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕੌਮੀ ਭੂ-ਸਥਾਨਕ ਨੀਤੀ ਤਹਿਤ ਇੱਕ ਅਭਿਨਵ ਪਹਿਲ ਤਹਿਤ ਆਪ੍ਰੇਸ਼ਨ ਦਰੋਣਗਿਰੀ ਦੇ ਪਹਿਲੇ ਪੜਾਅ ਵਿੱਚ ਭਾਰਤ ਸਰਕਾਰ ਨੇ ਹਰਿਆਣਾ ਸਮੇਤ ਪੰਜ ਸੂਬਿਆਂ ਨੂੰ ਚੋਣ ਕੀਤਾ ਹੈ।
ਡਾ. ਮਿਸ਼ਰਾ ਨੇ ਦਸਿਆ ਕਿ ਕੇਂਦਰ ਸਰਕਾਰ ਦੀ ਪਹਿਲ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਆਪ੍ਰੇਸ਼ਣ ਦਰੋਣਗਿਰੀ ਦੇ ਲਾਗੂ ਕਰਨ ਲਈ ਸੂਬਾ ਪੱਧਰੀ ਤੇ ਜਿਲ੍ਹਾ ਪੱਧਰੀ ਕਮੇਟੀਆਂ ਗਠਨ ਕੀਤੀਆਂ ਹਨ। ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿੱਚ ਸੋਨੀਪਤ ਜਿਲ੍ਹੇ ਨੂੰ ਪਹਿਲੇ ਪੜਾਅ ਲਈ ਸ਼ੁਰੂਆਤੀ ਤੌਰ ‘ਤੇ ਯੋਜਨਾ ਲਈ ਪਾਇਲਟ ਪ੍ਰੋਜੈਕਟ ਵਜੋ ਚੁਣਿਆ ਹੈ। ਉਨ੍ਹਾਂ ਨੇ ਦਸਿਆ ਕਿ ਕੌਮੀ ਭੁ-ਸਥਾਨਕ ਨੀਤੀ ਦਾ ਉਦੇਸ਼ ਕੌਮੀ ਵਿਕਾਸ, ਆਰਥਕ ਖੁਸ਼ਹਾਲੀ ਅਤੇ ਸੂਚਨਾ ਅਧਾਰਿਤ ਅਰਥਵਿਵਸਥਾ ਨੁੰ ਪ੍ਰੋਤਸਾਹਨ ਦੇਣਾ ਹੈ। ਹਰਿਆਣਾ ਤੋਂ ਇਲਾਵਾ ਮਹਾਰਾਸ਼ਟਰ, ਆਂਧਰ ਪ੍ਰਦੇਸ਼, ਅਸਮ ਅਤੇ ਉੱਤਰ ਪ੍ਰਦੇਸ਼ ਸੂਬਿਆਂ ਨੂੰ ਵੀ ਪਹਿਲੇ ਪੜਾਅ ਲਈ ਚੁਣਿਆ ਗਿਆ ਹੈ।
ਡਾ. ਮਿਸ਼ਰਾ ਨੇ ਦਸਿਆ ਕਿ ਆਪ੍ਰੇਸ਼ਨ ਦਰੋਣਗਿਰੀ ਦਾ ਉਦੇਸ਼ ਉੱਚ ਗੁਣਵੱਤਾ ਵਾਲੇ ਭੂ-ਸਥਾਨਕ ਆਂਕੜਾ ਨੂੰ ਸੇਵਾ ਪ੍ਰਦਾਤਾਵਾਂ ਤੱਕ ਪਹੁੰਚਾਉਣਾ ਹੈ, ਤਾਂ ਜੋ ਖੇਤੀਬਾੜੀ, ਟ੍ਰਾਂਸਪੋਰਟ, ਬੁਨਿਆਦੀ ਢਾਂਚਾ, ਆਜੀਵਿਕਾ ਅਤੇ ਸਕਿਲ ਵਿਕਾਸ ਵਰਗੇ ਖੇਤਰਾਂ ਦੀ ਵਿਸ਼ੇਸ਼ ਚਨੌਤੀਆਂ ਦਾ ਹੱਲ ਕੀਤਾ ਜਾ ਸਕੇ। ਇਸ ਪਰਿਯੋਜਨਾ ਦੀ ਨੋਡਲ ਏਜੰਸੀ ਸਰਵੇ ਆਫ ਇੰਡੀਆ ਹੈ, ਅਤੇ ਹਰਿਆਣਾਂ ਦੇ ਸੋਨੀਪਤ ਜਿਲ੍ਹੇ ਨੂੰ ਇਸ ਦੇ ਸ਼ੁਰੂ ਥਾਂ ਵਜੋ ਚੁਣਿਆ ਗਿਆ ਹੈ।
ਇਸ ਪਹਿਲ ਦੀ ਪ੍ਰਭਾਵੀ ਨਿਗਰਾਨੀ ਅਤੇ ਤਾਲਮੇਲ ਯਕੀਨੀ ਕਰਨ ਤਹਿਤ ਹਰਿਆਣਾ ਸਰਕਾਰ ਨੇ ਇੱਕ ਰਾਜ ਪੱਧਰੀ ਕਮੇਟੀ ਗਠਨ ਕੀਤੀ ਹੈ, ਜਿਸ ਦੀ ਅਗਵਾਈ ਭੂਮੀ ਅਭਿਲੇਖ ਨਿਦੇਸ਼ਕ, ਹਰਿਆਣਾ ਕਰਣਗੇ। ਸਰਵੇ ਆਫ ਇੰਡੀਆ, ਹਰਿਆਣਾਂ ਦੇ ਨਿਦੇਸ਼ਕ ਨੂੰ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕਮੇਟੀ ਵਿੱਚ ਐਚਏਆਰਐਸਏਸੀ ਦੇ ਨਿਦੇਸ਼ਕ, ਜਿਲ੍ਹਾ ਮਾਲ ਅਧਿਕਾਰੀ (ਮੁੱਖ ਦਫਤਰ), ਸਹਾਇਕ ਨਿਦੇਸ਼ਕ (ਮੁੱਖ ਦਫਤਰ) ਅਤੇ ਮਾਲ ਅਤੇ ਆਪਦਾ ਪ੍ਰਬੰਧਨ ਦਫਤਰਤੋਂ ਆਈਟੀ ਮਹਾਪ੍ਰਬੰਧਕ ਅਭਿਨਵ ਪਹਿਲ ਵੀ ਇਸਦੇ ਮੈਂਬਰ ਹੋਣਗੇ।
ਜਿਲ੍ਹਾ ਪੱਧਰ ‘ਤੇ ਸੋਨੀਪਤ ਵਿੱਚ ਜਿਲ੍ਹਾ ਡਿਪਟੀ ਕਮਿਸ਼ਨਰ ਇਸ ਕਮੇਟੀ ਦੀ ਅਗਵਾਈ ਕਰਣਗੇ, ਜਦੋਂ ਕਿ ਸਰਵੇ ਆਫ ਇੰਡੀਆ, ਹਰਿਆਣਾ ਦੇ ਸੁਪਰਡੇਂਟ ਸਰਵੇਖਣ ਮੈਂਬਰ ਸਕੱਤਰ ਹੋਣਗੇ। ਜਿਲ੍ਹਾ ਮਾਲ ਅਧਿਕਾਰੀ, ਸੋਨੀਪਤ, ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਆਈਟੀ ਮਹਾਪ੍ਰਬੰਧਕ ਮੈਂਬਰ ਵਜੋ ਕੰਮ ਕਰਣਗੇ।
ਇਸ ਕਮੇਟੀਆਂ ਦੀ ਜਿਮੇਵਾਰੀ ਸੰਭਾਲਣ ਰੂਪਰੇਖਾ ਤੈਅ ਕਰਨਾ, ਕੇਂਦਰ ਅਤੇ ਰਾਜ ਏਜੰਸੀਆਂ ਦੇ ਵਿੱਚ ਤਾਲਮੇਲ ਸਥਾਪਿਤ ਕਰਨਾ ਅਤੇ ਪਰਿਯੋਜਨਾ ਦੀ ਨਿਗਰਾਨੀ ਕਰਨਾ ਹੋਵੇਗਾ। ਇਸ ਤੋਂ ਇਲਾਵਾ ਇਹ ਕਮੇਟੀਆਂ ਜਮੀਨੀ ਪੱਧਰ ‘ਤੇ ਆਉਣ ਵਾਲੀ ਚਨੌਤੀਆਂ ਦਾ ਹੱਲ ਕਰ ਸਮੇਂ ਸਿਰ ਫੈਸਲਾ ਲੈਣਾ ਯਕੀਨੀ ਕਰੇਗੀ।
ਡਾ. ਮਿਸ਼ਰਾ ਨੇ ਅੱਗੇ ਦਸਿਆ ਕਿ ਆਪ੍ਰੇਸ਼ਨ ਦਰੋਣਗਿਰੀ ਕੇਂਦਰ ਸਰਕਾਰ ਦੀ ਇੱਕ ਅਭਿਨਵ ਪਹਿਲ ਹੈ, ੧ੋ ਉੱਨਤ ਡਰੋਨ ਅਧਾਰਿਤ ਨਕਸ਼ਾ ਅਤੇ ਭੂ-ਸਥਾਨਕ ਤਕਨੀਕਾਂ ਦੀ ਵਰਤੋ ਕਰ ਕੇ ਸਰਕਾਰੀ ਸੇਵਾਵਾਂ ਦੀ ਕੁਸ਼ਲਤਾ ਵਧਾਉਣ ਲਈ ਕਾਰਜ ਕਰੇਗੀ। ਇਸ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਸਟੀਕ ਅਤੇ ਆਂਕੜਾ-ਅਧਾਰਿਤ ਖੇਤੀਬਾੜੀ ਸਲਾਹ ਪ੍ਰਾਪਤ ਹੋਵੇਗੀ, ਜਿਸ ਨਾਲ ਉਹ ਆਪਣੀ ਫਸਲ ਦੀ ਉਪਜ ਅਤੇ ਸਰੋਤਾਂ ਦਾ ਕੁਸ਼ਲ ਵਰਤੋ ਕਰ ਸਕਣਗੇ। ਇਹ ਸਿਰਫ ਯਕੀਨੀ ਕਰੇਗੀ ਕਿ ਕਿਸੇ ਖੇਤਰ ਨਾਲ ਜੁੜੀ ਮਹਤੱਵਪੂਰਣ ਜਾਣਕਾਰੀ ਪਾਰਦਰਸ਼ੀ, ਸਰਲ ਅਤੇ ਰਣਨੀਤਕ ਰੂਪ ਨਾਲ ਉਪਯੋਗੀ ਹੋਵੇ।
ਐਚਏਡੀਸੀ ਨੂੰ ਵਿਕਾਸਾਤਮਕ ਕੰਮਾਂ ਵਿੱਚ ਤੇਜੀ ਲਿਆਉਣ ਦੇ ਦਿੱਤੇ ਨਿਰਦੇਸ਼
ਚੰਡੀਗੜ੍ਹ( ਜਸਟਿਸ ਨਿਊਜ਼ ) ਹਰਿਆਣਾ ਦੇ ਸਿਵਲ ਏਵੀਏਸ਼ਨ, ਮਾਲ ਅਤੇ ਆਪਦਾ ਪ੍ਰਬੰਧਨ ਅਤੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਕੈਬੀਨੇਟ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਹਰਿਆਣਾ ਏਅਰਪੋਰਟ ਡਿਵੇਲਪਮੈਂਟ ਕਾਰਪੋਰੇਸ਼ਨ (ਐਚਏਡੀਸੀ) ਦੀ ਬੋਰਡ ਮੀਟਿੰਗ ਦੀ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਐਚਏਡੀਸੀ ਤਹਿਤ ਚੱਲ ਰਹੇ ਸਾਰੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਬੋਰਡ ਦੇ ਮੈਂਬਰਾਂ ਵੱਲੋਂ ਚੁੱਕੇ ਗਏ ਵੱਖ-ਵੱਖ ਮੁੱਦਿਆਂ ‘ਤੇ ਵਿਸਤਾਰ ਨਾਲ ਚਰਚਾ ਕਰ ਵਿਕਾਸਾਤਮਕ ਕੰਮਾਂ ਵਿੱਚ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਿਵਲ ਏਵੀਏਸ਼ਨ ਵਿਭਾਗ ਅਤੇ ਐਚਏਡੀਸੀ ਦਾ ਪ੍ਰਮੁੱਖ ਉਦੇਸ਼ ਹਰਿਆਣਾ ਵਿੱਚ ਹਵਾਈ ਸੇਵਾਵਾਂ ਨੂੰ ਪ੍ਰੋਤਸਾਹਨ ਦੇਣਾ ਅਤੇ ਹਰਿਆਣਾਂ ਨੂੰ ਏਵੀਏਸ਼ਨ ਹੱਬ ਵਜੋ ਵਿਕਸਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਲਗਾਤਾਰ ਵਿਕਾਸ ਦੇ ਪੱਥ ‘ਤੇ ਅੱਗੇ ਵੱਧ ਰਿਹਾ ਹੈ ਅਤੇ ਮੌਜੂਦਾ ਹਰਿਆਣਾ ਸਰਕਾਰ ਵੀ ਵਿਕਾਸ ਲਈ ਬੁਨਿਆਦੀ ਇੰਫ੍ਰਾਸਟਕਚਰ ਤਿਆਰ ਕਰਨ ਦੀ ਹੋਰ ਮਜਬੂਤੀ ਨਾਲ ਅੱਗੇ ਵਧੀ ਹੈ। ਅਜਿਹੇ ਵਿੱਚ ਹਵਾਈ ਖੇਤਰ ਵਿੱਚ ਵੀ ਅਸੀਂ ਵਿਕਾਸ ਦੀ ਦਿਸ਼ਾ ਵਿੱਚ ਨਵੇਂ ਕਦਮ ਚੁੱਕਣ ਦੀ ਜਰੂਰਤ ਹੈ।
ਮੀਟਿੰਗ ਵਿੱਚ ਕੈਬੀਨੇਟ ਮੰਤਰੀ ਵਿਪੁਲ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਪ੍ਰੋਜੈਕਟ ਉੜਾ ਯੋਜਨਾ ਦਾ ਹਰਿਆਣਾ ਵਿੱਚ ਪ੍ਰਭਾਵੀ ਲਾਗੂ ਕਰਨਾ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਜੀ ਦੇ ਨੌਨ-ਸਟਾਪ ਵਿਕਾਸ ਮੁਹਿੰਮ ਨੂੰ ਉੜਾਨ ਦੇਣਾ ਹੈ। ਇਸ ਦੇ ਲਈ ਸਾਨੂੰ ਹਵਾਈ ਕਨੈਕਟੀਵਿਟੀ ਨੂੰ ਮਜਬੂਤ ਕਰਨਾ ਹੋਵੇਗਾ ਅਤੇ ਇਸ ਨੂੰ ਆਪਣੀ ਸਮੂਹਿਕ ਜਿਮੇਵਾਰੀ ਮੰਨ ਕੇ ਤੇਜੀ ਨਾਲ ਕੰਮ ਕਰਨਾ ਹੋਵੇਗਾ।
ਕੈਬੀਨੇਟ ਮੰਤਰੀ ਨੇ ਇਹ ਵੀ ਦਸਿਆ ਕਿ ਐਚਏਡੀਸੀ ਰਾਹੀਂ ਹਿਸਾਰ ਏਅਰਪੋਰਟ ਨੂੰ ਇੱਕ ਇੰਟੀਗ੍ਰੇਟੇਡ ਏਵੀਏਸ਼ਨ ਹੱਬ ਵਜੋ ਵਿਕਸਿਤ ਕਰਨ ਦੇ ਨਾਲ-ਨਾਲ ਸੂਬੇ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਗੁਰੂਗ੍ਰਾਮ ਤੋਂ ਹੈਲੀਪੇਡ ਸੇਵਾਵਾਂ ਦੇ ਵਿਸਤਾਰ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ਜਾ ਰਿਹਾ ਹੈ। ਇਸੀ ਲੜੀ ਵਿੱਚ ਉਨ੍ਹਾਂ ਨੇ ਹਾਲ ਹੀ ਵਿੱਚ ਰਾਜਸਥਾਨ ਦੇ ਸਿਵਲ ਏਵੀਏਸ਼ਨ ਮੰਤਰੀ ਨਾਲ ਮੁਲਾਕਾਤ ਕਰ ਗੁਰੁਗ੍ਰਾਮ ਤੇ ਚੰਡੀਗੜ੍ਹ ਤੋਂ ਖਾਟੂ ਸ਼ਿਆਮ ਅਤੇ ਸਾਲਾਸਰ ਬਾਲਾਜੀ ਤੱਕ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦੀ ਸੰਭਾਵਨਾਵਾਂ ‘ਤੇ ਅਧਿਕਾਰਕ ਪੱਧਰ ‘ਤੇ ਚਰਚਾ ਨੂੰ ਅੱਗੇ ਵਧਾਇਆ ਹੈ। ਮੀਟਿੰਗ ਵਿੱਚ ਸਿਵਲ ਏਵੀਏਸ਼ਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਗੰਭੀਰ ਵਿਚਾਰ-ਵਟਾਂਦਰਾਂ ਕੀਤਾ ਗਿਆ, ਜਿਸ ਨਾਲ ਹਰਿਆਣਾ ਵਿੱਚ ਸਿਵਲ ਏਵੀਏਸ਼ਨ ਦੇ ਖੇਤਰ ਵਿੱਚ ਵਿਕਾਸ ਨੂੰ ਨਵੀਂ ਦਿਸ਼ਾ ਮਿਲਣ ਦੀ ਉਮੀਦ ਹੈ।
ਇਸ ਬੋਰਡ ਮੀਟਿੰਗ ਵਿੱਚ ਸਿਵਲ ਏਵੀਏਸ਼ਨ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ ਕੁਮਾਰ, ਏਚਏਡੀਸੀ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਨਰਹਰੀ ਸਿੰਘ ਬਾਂਗੜ ਸਮੇਤ ਸਾਰੇ ਸਬੰਧਿਤ ਅਧਿਕਾਰੀ ਮੌਜੂਦ ਰਹੇ।
ਸਿਵਲ ਸਕੱਤਰੇਤ ਦੇ ਜਵਾਨਾਂ ਨੂੰ ਡਾਇਰ ਸੇਵਾਵਾਂ ਦੇ ਸਮੰਗਰੀਆਂ ਦੇ ਸੰਚਾਲਨ ਅਤੇ ਆਪਦਾ ਨਾਲ ਨਜਿਠਣ ਲਈ ਦਿੱਤੀ ਗਈ ਸਿਖਲਾਈ
ਚੰਡੀਗੜ੍ਹ (ਜਸਟਿਸ ਨਿਊਜ਼ ) ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਯੂਨਿਟ ਵਿੱਚ ਤੈਨਤ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐਸਐਫ) ਨੇ ਅੱਜ ਆਪਣੇ ਰਾਸ਼ਟਰਵਿਆਪੀ ਅੱਗ ਟੇਸਟ ਤਹਿਤ ਜਵਾਨਾਂ ਨੂੰ ਅੱਗ ਬਝਾਊ ਯੰਤਰਾਂ ਦੇ ਸੰਚਾਲਨ ਅਤੇ ਆਫਤ ਦੇ ਸਮੇਂ ਅੱਗ ‘ਤੇ ਕਾਬੂ ਪਾਉਣ ਦੀ ਸਿਖਲਾਈ ਦਿੱਤੀ। ਇਸ ਮੌਕੇ ‘ਤੇ ਯੁਨਿਟ ਦੇ ਕਮਾਂਡੇਂਟ ਸ੍ਰੀ ਲਲਿਤ ਪੰਵਾਰ ਨੇ ਸਿਖਲਾਈ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸੀਆਈਐਸਐਫ ਕੇਂਦਰੀ ਆਰਮਡ ਫੋਰਸਾਂ ਵਿੱਚ ਇੱਕਲੌਤੀ ਅਜਿਹੀ ਫੋਰਸ ਹੈ ਜਿਸ ਦੇ ਕੋਲ ਸਮਰਪਿਤ ਅੱਗ ਬਝਾਊ ਵਿੰਗ ਹੈ। ਉਨ੍ਹਾਂ ਨੇ ਦਸਿਆ ਕਿ ਇਸ ਵਿੰਗ ਦੀ ਸਥਾਪਨਾ 2023 ਵਿੱਚ ਕੀਤੀ ਗਈ ਸੀ ਅਤੇ ਦੇਸ਼ ਦੇ 100 ਸ਼ਹਿਰਾਂ ਦੇ ਫਾਇਰ ਕਰਮਚਾਰੀਆਂ ਨੂੰ ਸਿਖਲਾਈ ਦੀ ਜਿਮੇਵਾਰੀ ਵੀ ਸੀਆਈਐਸਐਫ ਨੂੰ ਦਿੱਤੀ ਗਈ ਹੈ।
ਉਨ੍ਹਾਂ ਨੇ ਦਸਿਆ ਕਿ ਸਾਲ 2025 ਤੱਕ ਸੀਆਈਐਸਐਫ ਦਾ ਟੀਚਾ ਸੂਬਿਆਂ ਨੂੰ ਲੱਅੱਗ ਬਝਾਊ ਸੇਵਾਵਾਂ ਦੇ ਨਾਲ ਆਪਣੀ ਸਾਝੇਦਾਰੀ ਨੂੰ ਹੋਰ ਵੱਧ ਮਜਬੁਤ ਕਰਨਾ ਹੈ। ਇਸ ਨਾਲ ਦੇਸ਼ ਦੀ ਸਮੂਚੀ ਸ਼ਹਿਰੀ ਸੁਰੱਖਿਆ ਅਤੇ ਇੰਫ੍ਰਾਸਟਕਚਰ ਨੂੰ ਮਜਬੂਤ ਕਰਨਾ ਹੈ। ਭਾਰਤ ਸਰਕਾਰ ਦੇ ਆਫਤ ਤਿਆਰੀ ਦ੍ਰਿਸ਼ਟੀਕੋਣ ਅਨੁਰੂਪ ਲੋਕਾਂ ਦੇ ਜੀਵਨ ਤੇ ਦੇਸ਼ ਦੀ ਸੰਪਤੀ ਦੀ ਸੁਰੱਖਿਆ ਲਈ ਸੀਆਈਐਸਐਫ ਪ੍ਰਤੀਬੱਧ ਹੈ।
ਗੋਲਡ ਮੈਡਲ ਜੇਤੂਆਂ ਨੂੰ ਤਿੰਨ ਕਰੋੜ, ਸਿਵਲ ਮੈਡਲ ਜੇਤੂਆਂ ਨੂੰ 1.5 ਕਰੋੜ ਦੀ ਰਕਮ ਮਿਲੇਗੀ
ਚੰਡੀਗੜ੍ਹ ( ਜਸਟਿਸ ਨਿਊਜ਼ )ਹਰਿਆਣਾ ਪੈਰਾ ਸਪੋਰਟਸ ਏਸੋਸਇਏਸ਼ਨ ਦੀ ਚੇਅਰਮੈਨ ਅਤੇ ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਬਾਅਦ ਹਰਿਆਣਾ ਸਰਕਾਰ ਨੇ ਚੌਥੇ ਪੈਰਾ ਏਸ਼ਿਆਈ ਖੇਡਾਂ 2022 ਵਿੱਚ ਹਿੱਸਾ ਲੈਣ ਵਾਲੇ ਹਰਿਆਣਾ ਦੇ 13 ਖਿਡਾਰੀਆਂ ਨੂੰ ਨਗਦ ਪੁਰਸਕਾਰ ਲਈ 19.72 ਕਰੋੜ ਰੁਪਏ ਦੀ ਇਨਾਮ ਰਕਮ ਮੰਜੂਰ ਕੀਤੀ ਹੈ।
ਇੰਨ੍ਹਾ ਪੁਰਸਕਾਰ ਪ੍ਰਾਪਤਕਰਤਾਵਾਂ ਵਿੱਚ ੲਥਲੇਟਿਕਸ ਖਿਡਾਰੀ ਹੈਨੀ ਨੂੰ ਗੋਲਡ ਮੈਡਲ ਜਿੱਤਣ ‘ਤੇ 3 ਕਰੋੜ ਰੁਪਏ ਮਿਲਣਗੇ। ਨਿਵੇਸ਼ ਕੁਮਾਰ (ਪੈਰਾ ਬੈਡਮਿੰਟਨ) ਨੂੰ ਗੋਲਡ ਮੈਡਲ ਜਿੱਤਣ ‘ਤੇ 3 ਕਰੋੜ ਰੁਪਏ ਅਤੇ ਸਿਲਵਰ ਮੈਡਲ ਜਿੱਤਣ ‘ਤੇ 1.5 ਕਰੋੜ ਰੁਪਏ ਮਿਲਣਗੇ। ਸਰਿਤਾ ਅਧਾਨਾ (ਪੈਰਾ ਆਰਚਰੀ) ਨੂੰ ਸਿਲਵਲ ਮੈਡਲ ਜਿੱਤਣ ‘ਤੇ 1.5 ਕਰੋੜ ਰੁਪਏ ਮਿਲਣਗੇ। ਪੂਜਾ, ਧਰਮਬੀਰ, ਰਿੰਕੂ, ਪ੍ਰਸਾਦ, ਯੋਗੇਸ਼ ਕਧੁਨਿਆ, ਰਾਮਪਾਲ ਅਤੇ ਮੀਨੂ ਘਨਘਸ ਨੂੰ ਸਿਲਵਰ ਮੈਡਲ ਜਿੱਤਣ ‘ਤੇ 1.50-1.50 ਕਰੋੜ ਰੁਪਏ ਮਿਲਣਗੇ। ਪੈਰਾ ਲਾਨ ਬਾਲ ਖਿਡਾਰੀ ਅੰਜੂ ਬਾਲਾ, ਏਥਲੇਟਿਕਸ ਖਿਡਾਰੀ ਜਸਬੀਰ ਅਤੇ ਕੈਨੋਇੰਗ ਖਿਡਾਰੀ ਜੈਯਦੀਪ ਨੂੰ ਖੇਡਾਂ ਵਿੱਚ ਹਿੱਸਾ ਲੇਣ ਦੀ ਏਵਜ ਵਿੱਚ 7.50-.7.50 ਲੱਖ ਰੁਪਏ ਮਿਲਣਗੇ।
ਇਸ ਤੋਂ ਇਲਾਵਾ, ਏਥਲੇਟਿਕਸ ਖਿਡਾਰੀ ਪ੍ਰਣਵ ਯੁਰਮਾ, ਰਮਨ ਸ਼ਰਮਾ, ਸੁਮਿਤ ਅਤੇ ਤਰੁਣ ਢਿੱਲੋਂ ਨੂੰ ਵੀ ਗੋਲਡ ਮੈਡਲ ਜਿੱਤਣ ‘ਤੇ 3-3 ਕਰੋੜ ਰੁਪਏ ਮਿਲਣਗੇ। ਉਨ੍ਹਾਂ ਦੀ ਇਨਾਮੀ ਰਕਮ ਆਉਣ ਵਾਲੇ ਦਿਨਾਂ ਵਿੱਚ ਮੰਜੂਰ ਕੀਤੀ ਜਾਵੇਗੀ।
ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਾਡੇ ਪੈਰਾ ਏਥਲੀਟਾਂ ਨੇ ਹਰਿਆਣਾ ਅਤੇ ਦੇਸ਼ ਨੂੰ ਬਹੁਤ ਮਾਣ ਵਧਾਇਆ ਹੈ। ਇਹ ਯਕੀਨੀ ਕਰਨਾ ਸਾਡੀ ਜਿਮੇਵਾਰੀ ਸੀ ਕਿ ਉਨ੍ਹਾਂ ਨੂੰ ਬਿਨ੍ਹਾਂ ਦੇਰੀ ਦੇ ਸਨਮਾਨਿਤ ਕਰ ਪੁਰਸਕ੍ਰਿਤ ਕੀਤਾ ਜਾਵੇ। ਮੈਂ ਮੁੱਖ ਮੰਤਰੀ ਨੂੰ ਤੁਰੰਤ ਕਾਰਵਾਈ ਕਰਨ ਲਈ ਧੰਨਵਾਦ ਦਿੰਦੀ ਹਾਂ। ਸੂਬਾ ਸਰਕਾਰ ਹਰ ਉਸ ਏਥਲੀਟ ਨੂੰ ਮਜਬੂਤ ਬਨਾਉਣ ਲਈ ਪ੍ਰਤੀਬੱਧ ਹੈ ਜੋ ਭਾਰਤ ਨੂੰ ਮਾਣ ਦਿਵਾਉਣ ਲਈ ਚਨੌਤੀਆਂ ਨੂੰ ਪਾਰ ਕਰਦਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੈਰਾ-ਸਪੋਰਟਸ ਲਈ ਇੱਕ ਸਹਾਇਕ ਮਾਹੌਲ ਬਨਾਉਣ ਲਈ ਸਮਰਪਿਤ ਹੈ। ਵਰਨਣਯੋਗ ਹੈ ਕਿ ਖਿਡਾਰੀਆਂ ਨੈ ਨਗਦ ਪੁਰਸਕਾਰ ਵੰਡ ਦੇ ਸਬੰਧ ਵਿੱਚ ਕੁੱਝ ਦਿਨ ਪਹਿਲਾਂ ਕੁਮਾਰੀ ਆਰਤੀ ਸਿੰਘ ਰਾਓ ਨਾਲ ਮੁਲਾਕਾਤ ਕੀਤੀ ਸੀ। ਮੰਤਰੀ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸਾਹਮਣੇ ਚੁੱਕਿਆ, ਜਿਸ ਦੇ ਨਤੀਜੇਵਜੋ ਤੁਰੰਤ ਕਾਰਵਾਈ ਕੀਤੀ ਗਈ ਅਤੇ ਪੁਰਸਕਾਰ ਰਕਮ ਵੰਡ ਕੀਤੀ ਗਈ ਹੈ।
Leave a Reply