ਅੰਮ੍ਰਿਤਸਰ ਪੁਲਿਸ ਨਾਲ ਹੋਏ ਐਨਕਾਉਂਟਰ ਦੌਰਾਨ ਜੀਵਨ ਫ਼ੌਜੀ ਗੈਂਗ ਦਾ ਇੱਕ ਗੁਰਗਾ ਜ਼ਖਮੀ 

ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ//////////////////ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਥਾਣਾ ਸੁਲਤਾਨਵਿੰਡ ਦੇ ਇਲਾਕੇ ਵਿੱਚ ਹੋਏ ਐਨਕਾਉਂਟਰ ਵਾਲੀ ਜਗ੍ਹਾ ਤੇ ਪਹੁੰਚ ਕੇ ਮੁਆਇਨਾ ਕੀਤਾ ਗਿਆ। ਉਹਨਾਂ ਦੱਸਿਆਂ ਕਿ ਗੈਂਗਸਟਰ ਜੀਵਨ ਫ਼ੌਜੀ ਦਾ ਇੱਕ ਗੁਰਗਾ ਗੁਰਲਾਲ ਸਿੰਘ ਜਿਸ ਨੂੰ ਥਾਣਾ ਬੀ-ਡਵੀਜ਼ਨ ਦੇ ਪੁਲਿਸ ਮੁਲਾਜ਼ਮ ਪਿਸਟਲ ਦੀ ਰਿਕਵਰੀ ਲਈ ਲੈ ਕੇ ਆਏ, ਐਨਕਾਉਂਟਰ ਦੌਰਾਨ ਗੋਲ਼ੀ ਲੱਗਣ ਜ਼ਖਮੀ ਹੋ ਗਿਆ ਸੀ, ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਉਹਨਾਂ ਦੱਸਿਆਂ ਕਿ ਇਹ ਮੁਕੱਦਮਾਂ ਮੁਦੱਈ ਮਨਵੀਰ ਸਿੰਘ ਵਾਸੀ ਅੰਮ੍ਰਿਤਸਰ ਵੱਲੋਂ ਦਰਜ਼ ਕਰਵਾਇਆ ਗਿਆ ਸੀ ਕਿ 2 ਨੌਜ਼ਵਾਨਾਂ ਨੇ ਉਸਦੀ ਫਰਨੀਂਚਰ ਦੀ ਦੁਕਾਨ ਤੇ ਗੋਲੀ ਮਾਰੀ। ਜਿਸ ਨਾਲ ਦੁਕਾਨ ਵਿੱਚ ਕੰਮ ਕਰਨ ਵਾਲੇ ਪ੍ਰਿੰਸ ਸ਼ਰਮਾਂ ਦੇ ਲੱਤ ਦੇ ਗੋਲੀ ਲੱਗਣ ਨਾਲ ਉਹ ਜਖ਼ਮੀ ਹੋ ਗਿਆ ਤੇ ਗੋਲੀ ਚਲਾਉਂਣ ਵਾਲੇ ਨੌਜ਼ਵਾਨ ਮੋਟਰਸਾਈਕਲ ਤੇ ਮੌਕੇ ਤੋਂ ਭੱਜ ਗਏ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਮਿਤੀ 26-5-2025 ਨੂੰ ਦੋਸ਼ੀ ਕਾਰਜਪ੍ਰੀਤ ਸਿੰਘ ਉਰਫ਼ ਕਾਰਜ਼ ਪੁੱਤਰ ਦਿਲਬਾਗ ਸਿੰਘ ਵਾਸੀ ਵੈਰੋਵਾਲ, ਥਾਣਾ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ, ਉਮਰ: 23 ਸਾਲ, ਨੂੰ ਵੈਰੋਵਾਲ ਜਿਲਾਂ ਤਰਨ ਤਾਰਨ ਤੇ ਕਾਬੂ ਕੀਤਾ ਗਿਆ ਅਤੇ ਮਿਤੀ 30-5-2026 ਨੂੰ ਦੂਸਰੇ ਦੋਸ਼ੀ ਗੁਰਲਾਲ ਸਿੰਘ ਉਰਫ਼ ਹਰਮਨ ਪੁੱਤਰ ਸਰਵਣ ਸਿੰਘ ਵਾਸੀ ਗੋਇੰਦਵਾਲ ਸਾਹਿਬ, ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨ ਤਾਰਨ ਨੂੰ ਫਾਜ਼ਿਲਕਾ ਤੋਂ ਕਾਬੂ ਕੀਤਾ ਗਿਆ।
ਪੁੱਛਗਿੱਛ ਦੌਰਾਨ ਮੁਲਜ਼ਮ ਗੁਰਲਾਲ ਸਿੰਘ ਉਰਫ਼ ਹਰਮਨ ਨੂੰ ਦੀ ਨਿਸ਼ਾਨਦੇਹੀ ਤੇ ਵੈਪਨ ਦੀ ਬ੍ਰਾਮਦਗੀ ਕਰਨ ਲਈ ਅੱਜ ਲਿਜਾਇਆ ਗਿਆ ਤਾਂ ਮੁਲਜ਼ਮ ਨੇ ਦੱਸੇ ਗਏ ਸਥਾਨ ਨੇੜੇ ਅਜੈ ਪੈਲੇਸ ਸੁਲਤਾਨਵਿੰਡ ਦੇ ਖੇਤਰ ਵਿੱਖੇ ਛੁਪਾਏ ਪਿਸਤੌਲ ਨਾਲ ਪੁਲਿਸ ਪਾਰਟੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ  ਏ.ਐਸ.ਆਈ ਮਨਜਿੰਦਰ ਸਿੰਘ ਨੇ ਬੜੀ ਮੁਸ਼ਤੈਦੀ ਨਾਲ ਦੋਸ਼ੀ ਪਾਸੋਂ ਪਿਸਟਲ ਵਾਪਸ ਲੈਣ ਦੀ ਕੋਸ਼ਿਸ਼ ਦੌਰਾਨ ਗੁਥਮ-ਗੁਥਾ ਹੁੰਦੇ ਸਮੇਂ ਪਿਸਤੌਲ ਵਿੱਚੋਂ ਗੋਲੀ ਚੱਲੀ, ਜੋ ਦੋਸ਼ੀ ਦੇ ਖੱਬੇ ਪੈਰ ਵਿੱਚ ਲੱਗੀ। ਜੋ ਪੁਲਿਸ ਪਾਰਟੀ ਵੱਲੋਂ ਤੁਰੰਤ ਦੋਸ਼ੀ ਨੂੰ ਡਾਕਟਰੀ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੋਸ਼ੀ ਗੁਰਲਾਲ ਸਿੰਘ ਉਰਫ਼ ਹਰਮਨ, ਵਿਦੇਸ਼ ਬੈਠੇ ਜੀਵਨ ਫ਼ੌਜੀ ਦੇ ਸੰਪਰਕ ਵਿੱਚ ਸੀ ਅਤੇ ਉਸਦੇ ਇਸਾਰੇ ਤੇ ਜ਼ਬਰੀ ਵਸੂਲੀ ਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਮੁਕੱਦਮੇਂ ਦੀ ਹਰ ਪਹਿਲੂ ਤੋਂ ਜਾਂਚ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin