ਹਰਿਆਣਾ ਖ਼ਬਰਾਂ

ਮੁੱਖ ਮੰਤਰੀ ਨੇ ਹਿੰਦੀ ਪੱਤਰਕਾਰਤਾ ਦਿਵਸ ‘ਤੇ ਪੱਤਰਕਾਰਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ

ਹਰਿਆਣਾ ਸਰਕਾਰ ਮੀਡੀਆ ਦੇ ਹਿੱਤਾਂ ਦੀ ਸੁਰੱਖਿਆ ਲਈ ਚੁੱਕ ਰਹੀ ਪ੍ਰਭਾਵੀ ਕਦਮ

ਚੰਡੀਗੜ੍ਹ  (ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਆਜਾਦੀ ਦੇ ਬਾਅਦ ਤੋਂ ਲੈ ਕੇ ਅੱਜ ਤੱਕ ਰਾਸ਼ਟਰ ਨਿਰਮਾਣ ਵਿੱਚ ਮੀਡੀਆ ਦੀ ਅਹਿਮ ਭੂਮਿਕਾ ਰਹੀ ਹੈ। ਉਨ੍ਹਾਂ ਨੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੀਡੀਆ ਦੀ ਸੁਤੰਤਰਤਾ ਲੋਕਤੰਤਰ ਦੀ ਮਜ਼ਬੂਤੀ ਦਾ ਆਧਾਰ ਥੰਮ੍ਹ ਹੈ ਅਤੇ ਇਹੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸਕਾਰਾਤਮਕ ਸੋਚ ਨੂੰ ਦਰਸ਼ਾਉਂਦਾ ਹੈ।

          ਮੁੱਖ ਮੰਤਰੀ ਸ਼ੁਕਰਵਾਰ ਨੂੰ ਰੋਹਤਕ ਸਥਿਤ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਦੇ ਰਾਧਾ ਕ੍ਰਿਸ਼ਨਣ ਓਡੀਟੋਰਿਅਮ ਵਿੱਚ ਹਰਿਆਣਾ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ ਦੇ ਸਾਲਾਨਾ ਸਮੇਲਨ ਵਿੱਚ ਬਤੌਰ ਮੁੱਖ ਮਹਿਮਾਨ ਬੋਲ ਰਹੇ ਸਨ। ਮੁੱਖ ਮੰਤਰੀ ਨੇ ਸਾਰੇ ਪੱਤਰਕਾਰਾਂ ਨੂੰ ਹਿੰਦੀ ਪੱਤਰਕਾਰਤਾ ਦਿਵਸ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਲਮ ਦੇ ਪਹਿਰੇਦਾਰਾਂ ਨੂੰ ਸਲਾਮ ਕੀਤਾ। ਸਮੇਲਨ ਵਿੱਚ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ, ਸਾਬਕਾ ਮੰਤਰੀ ਮਨੀਸ਼ ਗਰੋਵਰ ਤੇ ਬਾਬਾ ਕਪਿਲਪੁਰੀ ਜੀ ਮਹਾਰਾਜ ਵਿਸ਼ੇਸ਼ ਮਹਿਮਾਨ ਰਹੇ। ਮੁੱਖ ਮੰਤਰੀ ਨੇ ਦੀਪ ਪ੍ਰਜਵਲੱਤ ਨਾਲ ਸੰਮੇਲਨ ਦੀ ਸ਼ੁਰੂਆਤ ਕੀਤੀ।

          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮਹਾਰਿਸ਼ੀ ਨਾਰਦ ਮੁਨੀ ਦੇ ਵੰਸ਼ਜ ਹੋਣ ਦੇ ਨਾਤੇ ਪੱਤਰਕਾਰਤਾ ਦੇ ਧਰਮ ਨੂੰ ਅਪਣਾ ਰਹੇ ਸਾਰੇ ਮੀਡੀਆ ਭਰਾਵਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਅੱਜ ਦਾ ਇਹ ਪਵਿੱਤਰ ਦਿਵਸ ਸਾਡੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਦਾ ਦਿਨ ਵੀ ਹੈ, ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਅਰੁਟ ਮਹਾਰਾਜ ਦੀ ਜੈਯੰਤੀ ‘ਤੇ ਊਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਹੋ ਰਿਹਾ ਹੈ ਅਤੇ ਸਾਡਾ ਰਾਸ਼ਟਰ ਵਿਸ਼ਵ ਵਿੱਚ ਮੋਹਰੀ ਬਨਣ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵੱਧ ਰਿਹਾ ਹੈ।

          ਦੇਸ਼ ਦੀ ਆਜਾਦੀ ਦੇ ਅੰਦੋਲਨ ਵਿੱਚ ਪੱਤਰਕਾਰਾਂ ਦੀ ਭੂਮਿਕਾ ‘ਤੇ ਚਾਨਣ ਪਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਾਲੇ ਵਿਚਾਰ ਨਿਰਮਾਤਾ ਪੱਤਰਕਾਰ ਹੀ ਹੁੰਦੇ ਹਨ, ਜਿਨ੍ਹਾਂ ਦੇ ਲਗਾਤਾਰ ਸਹਿਯੋਗ ਨਾਲ ਰਾਸ਼ਟਰ ਤਰੱਕੀ ਦੀ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਮੀਡੀਆ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਆਪਣੀ ਜਿੰਮੇਵਾਰੀ ਬਖੂਬੀ ਨਿਭਾ ਰਿਹਾ ਹੈ ਅਤੇ ਹਰਿਆਣਾ ਸਰਕਾਰ ਵੀ ਮੀਡੀਆ ਦੇ ਹਿੱਤਾ ਦੀ ਸੁਰੱਖਿਆ ਲਈ ਪ੍ਰਭਾਵੀ ਕਦਮ ਚੁੱਕ ਰਹੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀ ਭਲਾਈਕਾਰੀ ਯੋਜਨਾਵਾਂ ਨੂੰ ਆਮਜਨਤਾ ਤੱਕ ਪਹੁੰਚਾਉਣ ਵਿੱਚ ਮੀਡੀਆ ਦਾ ਯੋਗਦਾਨ ਮਹਤੱਵਪੂਰਨ ਹੈ। ਸਮਾਜ ਵਿੱਚ ਨਵੀਂ ਚੇਤਨਾ ਉਤਪਨ ਕਰਦੇ ਹੋਏ ਯੋਜਨਾਵਾਂ ਦਾ ਲਾਭ ਦੇਣ ਵਿੱਚ ਮੀਡੀਆ ਦੀ ਸਰਗਰਮ ਭੂਮਿਕਾ ਸਦਾ ਸ਼ਲਾਘਾਯੋਗ ਹੈ। ਊਨ੍ਹਾਂ ਨੇ ਮੀਡੀਆ ਭਰਾਵਾਂ ਨੂੰ ਸਰਕਾਰ ਦੀ ਕੁਸ਼ਲ ਕਾਰਗੁਜਾਰੀ ਦੇ ਬਾਰੇ ਵਿੱਚ ਲੋਕਾਂ ਨੂੰ ਜਾਣੂ ਕਰਾਉਂਦੇ ਹੋਏ ਨੈਤਿਕ ਪੱਤਰਕਾਰਤਾ ‘ਤੇ ਫੋਕਸ ਕਰਨ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਮੀਡੀਆ ਫ੍ਰੈਂਡਲੀ ਮਾਹੌਲ ਸਰਕਾਰ ਦੇ ਰਹੀ ਹੈ ਤਾਂ ਜੋ ਪੱਤਰਕਾਰ ਨਿਡਰ ਹੋ ਕੇ ਆਪਣੀ ਲੇਖਣੀ ਦਾ ਇਸਤੇਮਾਲ ਸਮਾਜ ਹਿੱਤ ਵਿੱਚ ਕਰ ਸਕਣ।

          ਮੁੱਖ ਮੰਤਰੀ ਨੇ ਹਰਿਆਣਾ ਯੂਨੀਅਨ ਆਫ਼ ਵਰਕਿੰਗ ਜਰਨਲਿਸਟਸ ਦੇ ਸਾਲਾਨਾ ਸੰਮੇਲਨ ਵਿੱਚ 21 ਲੱਖ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਨਾਲ ਹੀ ਯੂਨੀਅਨ ਵੱਲੋਂ ਰੱਖੀ ਗਈ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ।

          ਇਸ ਮੌਕੇ ‘ਤੇ ਨਗਰ ਨਿਗਮ ਰੋਹਤਕ ਦੇ ਮੇਅਰ ਰਾਮਅਵਤਾਰ ਵਾਲਮਿਕੀ, ਭਾਜਪਾ ਜ਼ਿਲ੍ਹਾ ਪ੍ਰਧਾਨ ਰਣਬੀਰ ਢਾਕਾ ਸਮੇਤ ਪ੍ਰਸਾਸ਼ਨ ਵੱਲੋਂ ਡਿਵੀਜ਼ਨਲ ਕਮਿਸ਼ਨਰ ਪੀਸੀ ਮੀਣਾ, ਏਡੀਜੀਪੀ ਵਾਈ ਪੂਰਣ ਕੁਮਾਰ, ਡੀਸੀ ਧਰਮੇਂਦਰ ਸਿੰਘ, ਮੁੱਖ ਮੰਤਰੀ ਦੇ ਮੀਡੀਆ ਏਡਵਾਈਜ਼ਰ ਰਾਜੀਵ ਜੇਟਲੀ ਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

ਰਜਿਸਟੇ੍ਰਸ਼ਨ  ਵਿੱਚ ਬਰਤੱਣ ਸਾਵਧਾਨੀ-ਭੂਪੇਂਦਰ ਚੌਹਾਨ

ਗਲਤ ਫੋਟੋ ਜਾਂ ਦਸਤਾਵੇਜ਼ ਨਾਲ ਰਜਿਸਟ੍ਰੇਸ਼ਨ ਹੋਵੇਗਾ ਰੱਦ

ਚੰਡੀਗੜ੍ਹ   ( ਜਸਟਿਸ ਨਿਊਜ਼   )ਹਰਿਆਣਾ ਕਰਮਚਾਰੀ ਚੌਣ ਕਮੀਸ਼ਨ ਦੇ ਮੈਂਬਰ ਸ੍ਰੀ ਭੂਪੇਂਦਰ ਚੌਹਾਨ ਨੇ ਦੱਸਿਆ ਕਿ ਕਾਮਨ ਏਲਿਜਿਬਿਲਿਟੀ ਟੈਸਟ (ਸੀਈਟੀ) 2025 ਵਿੱਚ ਭਾਗ ਲੈਣ ਵਾਲੇ ਸਾਰੇ ਉਮੀਦਵਾਰਾਂ ਦੀ ਸਹੂਲਤ ਲਈ ਕਮੀਸ਼ਨ ਵੱਲੋਂ ਇੱਕ ਵਿਸ਼ੇਸ਼ ਹੈਲਪਲਾਇਨ ਸੇਵਾ ਸ਼ੁਰੂ ਕੀਤੀ ਗਈ ਹੈ। ਜੇਕਰ ਕਿਸੇ ਉਮੀਂਦਵਾਰ ਨੂੰ ਸੀਈਟੀ ਰਜਿਸਟੇ੍ਰਸ਼ਨ ਨਾਲ ਸਬੰਧਤ ਕਿਸੇ ਵੀ ਤਰਾਂ੍ਹ ਦੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ, ਤਾਂ ਉਹ ਮੋਬਾਇਲ ਨੰਬਰ 90634-93990 ‘ਤੇ ਫੋਨ ਕਰਕੇ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।

ਸ੍ਰੀ ਚੌਹਾਨ ਨੇ ਸਪਸ਼ਟ ਕੀਤਾ ਕਿ ਇਹ ਹੈਲਪਲਾਇਨ ਸੇਵਾ ਸਿਰਫ਼ ਸੀਈਟੀ ਉਮੀਦਵਾਰਾਂ ਲਈ ਰਜਿਸਟ੍ਰਰਡ ਹੈ। ਇਸ ਰਾਹੀਂ ਰਜਿਸਟੇ੍ਰਸ਼ਨ ਪ੍ਰਕਿਰਿਆ ਵਿੱਚ ਆ ਰਹੀ ਮੁਸ਼ਕਲਾਂ, ਸ਼ੰਕਾਵਾਂ ਜਾਂ ਤਕਨੀਕੀ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਸਾਰੇ ਉਮੀਦਵਾਰਾਂ ਤੋਂ ਅਪੀਲ ਕੀਤੀ ਕਿ ਉਹ ਇਸ ਸੇਵਾ ਦਾ ਲਾਭ ਚੁੱਕਣ ਅਤੇ ਸੇਵਾ ਦੀ ਗੁਣਵੱਤਾ ਨੂੰ ਬੇਹਤਰ ਬਨਾਉਣ ਲਈ ਆਪਣਾ ਫੀਡਬੈਕ ਵੀ ਸਾਂਝਾ ਕਰਨ।

ਉਨ੍ਹਾਂ ਨੇ ਦੱਸਿਆ ਕਿ ਕਮੀਸ਼ਨ ਦੇ ਧਿਆਨ ਵਿੱਚ ਆਇਆ ਕਿ ਕਈ ਉਮੀਦਵਾਰ ਸੀਈਟੀ ਰਜਿਸਟ੍ਰੇਸ਼ਨ ਫਾਰਮ ਭਰਦੇ ਸਮੇ ਬਾਰ ਬਾਰ ਕੁੱਝ ਛੋਟਿਆਂ ਪਰ ਗੰਭੀਰ ਗਲਤੀਆਂ ਕਰ ਰਹੇ ਹਨ, ਜਿਨ੍ਹਾਂ ਕਾਰਨ ਉਨ੍ਹਾਂ ਦਾ ਰਜਿਸਟ੍ਰੇਸ਼ਨ ਰੱਦ ਕੀਤਾ ਜਾ ਸਕਦਾ ਹੈ। ਉਮੀਦਵਾਰਾਂ ਵੱਲੋਂ ਫੋਟੋਗ੍ਰਾਫ ਦੀ ਥਾਂ ਦਸਤਖਤ ਅਤੇ ਦਸਤਖਤ ਦੀ ਥਾਂ ਫੋਟੋਗ੍ਰਾਫ ਅਪਲੋਡ ਕਰਨਾ, ਧੁੰਦਲੀ ਜਾਂ ਸਾਇਡ ਐਂਗਲ ਨਾਲ ਲਈ ਗਈ ਫੋਟੂਆਂ ਜਮਾਂ ਕਰਨਾ, ਏ4 ਸ਼ੀਟ ‘ਤੇ ਚਿਪਕਾਈ ਗਈ ਫੋਟੋ ਦੀ ਪੂਰੀ ਸ਼ੀਟ ਦੀ ਸਕੈਨ ਕਾਪੀ ਅਪਲੋਡ ਕਰਨਾ ਜਾਂ ਕੈਟੇਗਰੀ ਸੈਕਸ਼ਨ ਵਿੱਚ ਆਧਾਰ ਕਾਰਡ ਅਪਲੋਡ ਕਰਨਾ, ਇਹ ਸਾਰੀ ਗਲਤੀਆਂ ਹਨ ਜਿਨ੍ਹਾਂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਕਮੀਸ਼ਨ ਸਪਸ਼ਟ ਤੌਰ ‘ਤੇ ਸੂਚਿਤ ਕਰਦਾ ਹੈ ਕਿ ਜੇਕਰ ਉੱਤੇ ਲਿਖੀ ਗਈਆਂ ਵਿੱਚੋਂ ਕੋਈ ਵੀ ਗਲਤੀ ਮਿਲਦੀ ਹੈ ਤਾਂ ਸਬੰਧਤ ਉਮੀਦਵਾਰ ਦਾ ਰਜਿਸਟ੍ਰੇਸ਼ਨ ਰੱਦ ਕੀਤਾ ਜਾਵੇਗਾ। ਇਸ ਲਈ ਸਾਰੇ ਉਮੀਦਵਾਰਾਂ ਤੋਂ ਅਪੀਲ ਹੈ ਕਿ ਉਹ ਫਾਰਮ ਭਰਦੇ ਸਮੇ ਬਹੁਤ ਸਾਵਧਾਨੀ ਬਰਤਣ ਅਤੇ ਦਿੱਤੇ ਗਏ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਨਾਲ ਪਾਲਨ ਕਰਨ।

ਵਰਣਯੋਗ ਹੈ ਕਿ ਗਰੁਪ-ਸੀ ਅਸਾਮੀਆਂ ਲਈ ਕਾਮਨ ਏਲਿਜਿਬਿਲਿਟੀ ਟੈਸਟ (ਸੀਈਟੀ) ਲਈ ਆਨਲਾਇਨ ਰਜਿਸਟ੍ਰੇਸ਼ਨ ਪ੍ਰਕਿਰਿਆ 28 ਮਈ 2025 ਤੋਂ ਸ਼ੁਰੂ ਹੋ ਚੁੱਕੀ ਹੈ। ਰਜਿਸਟ੍ਰੇਸ਼ਨ ਜਮਾਂ ਕਰਵਾਉਣ ਦੀ ਅੰਤਮ ਮਿਤੀ 12 ਜੂਨ 2025, ਰਾਤ 11.59 ਵਜੇ ਤੱਕ ਤੈਅ ਕੀਤੀ ਗਈ ਹੈ,  ਜਦੋਂ ਕਿ ਫੀਸ ਜਮਾਂ ਕਰਵਾਉਣ ਦੀ ਅੰਤਮ ਮਿਤੀ 14 ਜੂਨ 2025,ਸ਼ਾਮ 6 ਬਜੇ ਤੱਕ ਹੈ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin