ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਡਾ. ਮਨਮੋਹਨ ਸਿੰਘ, ਸਾਬਕਾ ਪ੍ਰਧਾਨ ਮੰਤਰੀ ਬਾਰੇ ਪ੍ਰਕਾਸ਼ਤ ਅਤੇ ਸ. ਗੁਰਮੀਤ ਸਿੰਘ ਵਲੋਂ ਲਿਖੀ ਅਤੇ ਸੰਪਦਤ ਕੀਤੀ ਪੁਸਤਕ ਤਿੰਨ ਉਪਕੁਲਪਤੀਆਂ ਵਲੋਂ ਰਿਲੀਜ਼

ਲੁਧਿਆਣਾ (ਜਸਟਿਸ ਨਿਊਜ਼ ) ਭਾਰਤ ਦੀ ਮਿਸ਼ਰਤ ਅਰਥ ਵਿਵਸਥਾ ਨੂੰ 1990 ਵਿਆਂ ਵਿਚ ਇਕ ਨਵੀਂ ਦਿਸ਼ਾ ਦੇਣ ਵਾਲੇ ਪ੍ਰਮੁੱਖ ਵਿਸ਼ਵ ਪ੍ਰਸਿੱਧ ਅਰਥਸ਼ਾਸ਼ਤਰੀ ਡਾ. ਮਨਮੋਹਨ ਸਿੰਘ ਹੁਰਾਂ ਦੇ ਜੀਵਨ ਅਤੇ ਯੋਗਦਾਨ ਬਾਰੇ ਇੱਕ ਕੌਫੀ ਟੇਬਲ ਰੰਗਦਾਰ ਅਤੇ ਬਹੁਮੁੱਲੇ ਸੰਦੇਸ਼ਾਂ, ਲੇਖਾਂ ਨਾਲ ਸਜੱਗ ਪੁਸਤਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਡਾ. ਐਸ.ਐਸ. ਜੌਹਲ ਸਾਬਕਾ ਵੀ.ਸੀ. ਸੈਂਟਰਲ ਯੂਨੀਵਰਸਿਟੀ ਬਠਿੰਡਾ, ਡਾ. ਸਤਿਬੀਰ ਸਿੰਘ ਗੌਸਲ, ਵੀ.ਸੀ. ਪੀ.ਏ.ਯੂ. ਲੁਧਿਆਣਾ ਅਤੇ ਡਾ. ਐਸ.ਪੀ. ਸਿੰਘ ਸਾਬਕਾ ਵੀ.ਸੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਰਿਲੀਜ਼ ਕੀਤੀ ਗਈ। ਇਹ ਪੁਸਤਕ ਸ. ਗੁਰਮੀਤ ਸਿੰਘ ਡਾਇਰੈਕਟਰ ਓਵਰਸੀਜ਼ ਅਤੇ ਫਾਊਂਡਰ ਮੈਂਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਕਲਿਤ ਤੇ ਸੰਪਾਦਿਤ ਕੀਤੀ ਗਈ ਹੈ ਤੇ ਸਿੱਖ ਬੁੱਕ ਟਰੱਸਟ ਇੰਟਰਨੈਸ਼ਨਲ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ।ਲੁਧਿਆਣਾ ਵਿਖੇ ਡੀਸੀਪੀ ਕਾਨੂੰਨ ਅਤੇ ਵਿਵਸਥਾ ਪਰਮਿੰਦਰ ਸਿੰਘ ਭੰਡਾਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਸਮਾਗਮ ਦੀ ਅਰੰਭਤਾ ਸ. ਅਮਰਜੀਤ ਸਿੰਘ ਟੈਕਸਲਾ, ਡਾਇਰੈਕਟਰ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਇੰਸਟੀਚਿਊਟ ਤੇ ਸਾਥੀਆਂ ਵਲੌਂ ਸ਼ਬਦ ਗਾਇਣ ਨਾਲ ਹੋਈ। ਸਵਾਗਤੀ ਸ਼ਬਦ ਉਪਰੰਤ ਸ. ਗੁਰਮੀਤ ਸਿੰਘ ਹੁਰਾਂ ਨੇ ਪੁਸਤਕ ਦੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਬਹੁਅਕਾਰੀ ਦੋ ਭਾਸ਼ਾਈ ਪੁਸਤਕ ਵਿਚ 51 ਆਰਟੀਕਲ ਅਤੇ ਦੇਸ਼-ਵਿਦੇਸ਼ ਦੇ ਹਰ ਖਿਤੇ ਦੇ ਵਿਅਕਤੀਆਂ ਵਲੋਂ ਦਿੱਤੀਆਂਗਈਆਂ ਸਰਧਾਜ਼ਲੀਆਂ ਸ਼ਾਮਲ ਹਨ। ਇਸ ਪੁਸਤਕ ਦਾ ਮੁਖਬੰਦ ਡਾ. ਐਸ. ਐਸ. ਜੌਹਲ, ਸ. ਮੋਨਟੇਕ ਸਿੰਘ ਆਹਲੂਵਾਲੀਆ ਅਤੇ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਲਿਖੇ ਹਨ। ਡਾ. ਐਸ. ਪੀ. ਸਿੰਘ ਹੁਰਾਂ ਬਹੁਤ ਸੋਹਣੇ ਸ਼ਬਦਾਂ ਵਿਚ ਪੁਸਤਕ ਦੀ ਸੰਰਚਨਾ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਸਾਹਿਤ ਅਕਾਦਮੀ ਤੇ ਹੋਰਨਾਂ ਸੰਸਥਾਵਾਂ ਵਲੋਂ ਹੋਰ ਭਾਸ਼ਾਵਾਂ ਵਿਚ ਪ੍ਰਕਾਸ਼ਤ ਕਰਨ ਦੀ ਸਲਾਹ ਦਿੱਤੀ। ਡਾ. ਐਸ. ਐਸ. ਗੋਸਲ ਹੁਰਾਂ ਪੁਸਤਕ ਦੇ ਵਿਚ ਡਾ. ਮਨਮੋਹਨ ਸਿੰਘ ਬਾਰੇ ਦਿੱਤੀ ਜਾਣਕਾਰੀ ਨੂੰ ਬਹੁਤ ਕੀਮਤੀ ਅਤੇ ਸੰਭਾਲਣਯੋਗ ਦੱਸਿਆ। ਡਾ. ਐਸ.ਐਸ. ਜੌਹਲ  ਹੁਰਾਂ ਨੇ ਆਪਣੇ ਜੀਵਨ ਦੇ ਕਈ ਸਾਲ ਜਿਹੜੇ ਡਾ. ਮਨਮੋਹਨ ਸਿੰਘ ਹੁਰਾਂ ਦੇ ਨਾਲ ਅਰਥਸ਼ਾਸ਼ਤਰੀ ਹੋਣ ਦੇ ਨਾਤੇ ਕੰਮ ਕਰਦਿਆਂ ਬਤਾਏ, ਉਹ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਡਾ. ਮਨਮੋਹਨ ਸਿੰਘ ਹੁਰਾਂ ਨੂੰ ਵੱਡਾ ਸੋਚਵਾਨ ਅਤੇ ਅਮਲੀ ਰੂਪ ਵਿਚ ਕੰਮ ਸਿਰੇ ਚੜਾਉਣ ਵਾਲਾ ਮਹਾਨ ਵਿਅਕਤੀ ਦੱਸਿਆ।
ਬਾਖੂਬੀ ਮੰਚ ਸੰਚਾਲਣ ਕਰਦਿਆਂ ਸ. ਕੇ.ਬੀ. ਸਿੰਘ ਹੁਰਾਂ ਡਾ. ਮਨਮੋਹਨ ਸਿੰਘ ਹੁਰਾਂ ਵਲੋਂ ਵਿਵਸਥਾ ਵਿਚ ਕੀਤੇ ਕਲਿਆਣਕਾਰੀ ਕਾਰਜਾਂ ਨੂੰ ਸਮੂਹਿਕ ਤੌਰ ਤੇ ਲਾਗੂ ਕਰਨ ਦੀ ਸਫਲ ਸਟਰੈਟਿਜੀ ਦਾ ਜ਼ਿਕਰ ਕੀਤਾ।
ਸ. ਜਤਿੰਦਰਪਾਲ ਸਿੰਘ ਸਾਬਕਾ ਚੇਅਰਮੈਨ  ਅਤੇ ਫਾਊਂਡਰ ਮੈਂਬਰ ਸਟੱਡੀ ਸਰਕਲ ਹੁਰਾਂ ਸਭਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਘੱਟ ਗਿਣਤੀ ਲੋਕਾਂ ਨੂੰ ਮੁਹਾਰਤ ਹਾਸਲ ਕਰਨ ਵਾਲੇ ਸੱਜਣਾਂ ਦੀ ਕਦਰ ਪਾਉਣ ਦੀ ਪ੍ਰੇਰਣਾ ਕੀਤੀ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿਚ ਸਾਬਕਾ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਸ੍ਰ. ਹੀਰਾ ਸਿੰਘ ਗਾਬੜੀਆ, ਸ੍ਰ. ਰਣਜੋਧ ਸਿੰਘ ਚੇਅਰਮੈਨ ਰਾਮਗੜੀਆ ਐਜੂਕੇਸ਼ਨ ਕੌਂਸਲ, ਸ੍ਰ. ਤੇਜਵਿੰਦਰ ਸਿੰਘ ਬਿੱਗ ਬੈਨ, ਬਾਬਾ ਅਜੀਤ ਸਿੰਘ, ਸ੍ਰ. ਬਰਜਿੰਦਰਪਾਲ ਸਿੰਘ ਚੀਫ਼ ਆਰਗੇਨਾਈਜ਼ਰ, ਸ੍ਰ. ਗੁਰਮੀਤ ਸਿੰਘ ਪ੍ਰਧਾਨ ਗੁਰਦੁਆਰਾ ਕਲਗੀਧਰ ਸਿੰਘ ਸਭਾ, ਡਾ. ਹਰੀ ਸਿੰਘ ਜਾਚਕ ਪ੍ਰਬੰਧਕੀ ਮੈਂਬਰ ਤੇ ਡਾ. ਗੁਲਜ਼ਾਰ ਸਿੰਘ ਪੰਧੇਰ ਜਨ. ਸਕੱਤਰ ਪੰਜਾਬੀ ਸਾਹਿਤ ਅਕੈਡਮੀ, ਸ੍ਰ. ਅਮਰਜੀਤ ਸਿੰਘ ਟਿੱਕਾ ਟਰੱਸਟੀ ਗੁਰਦੁਆਰਾ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ, ਸ੍ਰ. ਤੇਜਿੰਦਰ ਸਿੰਘ ਡੰਗ ਮੈਂਬਰ ਗੁਰਦੁਆਰਾ ਫੇਰੂਮਾਨ ਸਾਹਿਬ, ਸ੍ਰ. ਬਲਵਿੰਦਰ ਸਿੰਘ ਬੈਂਸ ਸਾਬਕਾ ਐਮ.ਐਲ.ਏ. ਤੈ ਮੈਂਬਰ ਐਸ.ਜੀ.ਪੀ.ਸੀ., ਸ੍ਰ. ਗੁਰਪ੍ਰੀਤ ਸਿੰਘ ਤੂਰ ਸਾਬਕਾ ਡੀ.ਆਈ.ਜੀ. (ਪ੍ਰਸਿੱਧ ਲੇਖਕ ਤੇ ਵਿਚਾਰਕ) ਸ੍ਰ. ਰਣਜੀਤ ਸਿੰਘ ਢਿੱਲੋਂ ਸਾਬਕਾ ਐਮ.ਐਲ.ਏ. , ਸ. ਪਰਮਿੰਦਰ ਸਿੰਘ ਭੰਡਾਲ ਡਿਪਟੀ ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ, ਡਾ. ਪੂਰਨ ਸਿੰਘ, ਡਾ. ਐਮ.ਐਸ. ਤੂਰ, ਡਾ. ਸੈਲਜਾ ਕੌਸ਼ਲ, ਡਾ. ਅਮਰਜੀਤ ਸਿੰਘ ਦੂਆ ਜਨਰਲ ਸੈਕਟਰੀ ਐਜੂਕੇਸ਼ਨ ਚੀਫ਼ ਖਾਲਸਾ ਦੀਵਾਨ, ਸ੍ਰ. ਜਸਪਾਲ ਸਿੰਘ ਠੱਕਰਾਲ ਤੇ ਬੀਬੀ ਹਰਵਿੰਦਰ ਕੌਰ, ਗੁਰਦੁਆਰਾ ਸਰਾਭਾ ਨਗਰ, ਮਾਸਟਰ ਤਰਲੋਚਨ ਸਿੰਘ, ਕੀਰਤਨ ਸੇਵਾ ਸੁਸਾਇਟੀ, ਸ੍ਰ. ਹਰਦੀਪ ਸਿੰਘ, ਸ੍ਰ. ਵਿਕਰਮਜੀਤ ਸਿੰਘ ਵਿਰਕ ਸਾਬਕਾ ਏ.ਜੀ.ਐਮ., ਡਾ. ਜਸਪਾਲ ਸਿੰਘ ਜਨਰਲ ਸਕੱਤਰ ਗੁਰੂ ਰਾਮਦਾਸ ਸੈਂਟਰ ਫ਼ਾਰ ਇਕਨੋਮਿਕ ਗ੍ਰੋਥ, ਸ੍ਰ. ਜਸਪਾਲ ਸਿੰਘ ਕੋਚ, ਸ੍ਰ. ਸੁਰਜੀਤ ਸਿੰਘ ਲੋਹੀਆ, ਸ੍ਰ. ਹਰਵਿੰਦਰ ਸਿੰਘ ਕਥੂਰੀਆ ਅਤੇ ਹੋਰ ਸ੍ਰ. ਪ੍ਰਤਾਪ ਸਾਬਕਾ ਚੇਅਰਮੈਨ, ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ।

 

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin