ਹਰਿਆਣਾ ਖ਼ਬਰਾਂ

ਮਾਲ ਮੰਤਰੀ ਨੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਹੁਣ ਬਿਨ੍ਹਾ ਪਰਚੀ-ਖਰਚੀ ਪ੍ਰੀਖਿਆਵਾਂ ਨੂੰ ਮਿਲ ਰਹੀ ਨੌਕਰੀ

ਚੰਫੀਗੜ੍ਹ, (  ਜਸਟਿਸ ਨਿਊਜ਼  )ਹਰਿਆਣਾ ਦੇ ਮਾਲ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਸੂਬੇ ਦੇ ਨੌਜੁਆਨਾਂ ਨੂੰ ਚੰਗੀ ਸਿਖਿਆ ਅਤੇ ਉਸ ਨਾਲ ਸਬੰਧਿਤ ਬੁਨਿਆਦੀ ਢਾਂਚਾ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਜਾਣਦੀ ਹੈ ਕਿ ਬੱਚਿਆਂ ਦਾ ਭਵਿੱਖ ਚੰਗੀ ਵਿੱਚ ਹੀ ਹੈ ਅਤੇ ਇਸੀ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਖਿਆ ਦੇ ਖੇਤਰ ਨੂੰ ਬਿਹਤਰ ਬਨਾਉਣ ‘ਤੇ ਕੰਮ ਹੋ ਰਿਹਾ ਹੈ।

            ਉਹ ਚਰਖੀ ਦਾਦਰੀ ਵਿੱਚ ਜਨਤਾ ਕਾਲਜ ਵਿੱਚ ਪ੍ਰਬੰਧਿਤ ਪ੍ਰਤਿਭਾ ਸਨਮਾਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਦਾਦਰੀ ਐਜੂਕੇਸ਼ਨ ਸੋਸਾਇਟੀ ਦੇ ਸੰਸਥਾਪਕ ਸੁਤੰਤਰਤਾ ਸੈਨਾਨੀ ਅਤੇ ਸਾਬਕਾ ਸਾਂਸਦ ਸੁਰਗਵਾਸੀ ਰਾਮਕਿਸ਼ਨ ਗੁਪਤਾ ਨੂੰ ਨਮਨ ਕਰਦੇ ਹੋਏ ਕਿਹਾ ਕਿ ਉਹ ਦੂਰਗਾਮੀ ਸੋਚ ਦੇ ਵਿਅਕਤੀ ਸਨ, ਜਿਨ੍ਹਾਂ ਨੇ 1965 ਦੇ ਸਮੇਂ ਵਿੱਚ ਇਸ ਦਾਦਰੀ ਖੇਤਰ ਵਿੱਚ ਸਿਖਿਆ ਦੀ ਅਲੱਖ ਜਗਾਈ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਸਿਖਿਆ ਦੇ ਬਾਰੇ ਵਿੱਚ ਸੋਚ ਰੱਖਣਾ ਆਪਣੇ ਆਪ ਮਹਤੱਵਪੂਰਣ ਹੈ। ਉਨ੍ਹਾਂ ਨੇ ਇਸ ਖੇਤਰ ਦੇ ਨੌਜੁਆਨਾਂ ਦਾ ਭਵਿੱਖ ਸਵਾਰਣ ਦੀ ਨੀਂਹ ਰੱਖੀ।

            ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਤਰਜ ‘ਤੇ ਹਰਿਆਣਾ ਵਿੱਚ ਵੀ ਸਿਖਿਆ ਸਮੇਤ ਸਾਰੇ ਖੇਤਰਾਂ ਵਿੱਚ ਸਕਾਰਾਤਮਕ ਬਦਲਾਅ ਵੱਲ ਕੰਮ ਕੀਤੇ ਗਏ ਹਨ। ਸਰਕਾਰ ਜਾਣਦੀ ਹੈ ਕਿ ਬੱਚਿਆਂ ਦਾ ਭਵਿੱਖ ਸਿਖਿਆ ਵਿੱਚ ਹੀ ਹੈ। ਇਸੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾਂ ਵਿੱਚ ਹਰੇਕ 20 ਕਿਲੋਮੀਟਰ ‘ਤੇ ਇੱਕ ਮਹਿਲਾ ਕਾਲਜ ਖੋਲਣ ਦਾ ਕੰਮ ਸਾਲ 2014 ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਸਰਕਾਰ ਨੇ ਸੂਬੇ ਦੇ ਸਾਰੇ ਜਿਲ੍ਹਿਆਂ ਵਿੱਚ ਮੈਡੀਕਲ ਕਾਲਜ ਖੋਲਣ ਦਾ ਫੈਸਲਾ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਿਖਿਆ ਦੇ ਖੇਤਰ ਵਿੱਚ ਬਿਹਤਰ ਵਿਵਸਥਾ ਦੇ ਨਾਲ ਸਰਕਾਰ ਨੇ ਨੌਜੁਆਨਾਂ ਨੂੰ ਸੁਨਹਿਰੇ ਭਵਿੱਖ ਦਾ ਮੌਕਾ ਦਿੱਤਾ ਹੈ। ਹਰਿਆਣਾ ਵਿੱਚ ਹੁਣ ਪ੍ਰਤਿਭਾਵਾਨ ਨੌਜੁਆਨਾਂ ਨੂੰ ਨੌਕਰੀ ਲਈ ਨੈਤਾਵਾਂ ਦੇ ਚੱਕਰ ਕੱਟਣ ਦੀ ਜਰੂਰਤ ਨਹੀਂ ਪੈਂਦੀ ਹੈ। ਨੌਜੁਆਨ ਪੜ੍ਹ ਲਿਖ ਕੇ ਬਿਨ੍ਹਾ ਪਰਚੀ-ਖਰਚੀ ਦੇ ਆਪਣੀ ਪ੍ਰਤਿਭਾ ਦੇ ਜੋਰ ‘ਤੇ ਨੌਕਰੀ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਨੇ ਸੰਸਥਾ ਨੂੰ ਆਪਣੇ ਖਜਾਨੇ ਤੋਂ 11 ਲੱਖ ਰੁਪਏ ਦਾਨ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਇਸ ਮੌਕੇ ‘ਤੇ ਕਾਲਜ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

38 ਦਿਅਵਾਂਗ ਵਿਅਕਤੀਆਂ ਨੂੰ 4.62 ਲੱਖ ਰੁਪਏ ਦੀ ਇਲੈਕਟ੍ਰਿਕ ਟ੍ਰਾਈਸਾਈਕਲ ਤੇ ਹੋਰ ਸਹਾਇਕ ਸਮੱਗਰੀ ਕੀਤੀ ਵੰਡ

ਚੰਫੀਗੜ੍ਹ,( ਜਸਟਿਸ ਨਿਊਜ਼  ) ਹਰਿਆਣਾ ਦੀ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਅੱਜ ਅਟੇਲੀ ਵਿਧਾਨਸਭਾ ਖੇਤਰ ਨੂੰ 6.39 ਕਰੋੜ ਰੁਪਏ ਦੀ ਲਾਗਤ ਦੀ 70 ਵੱਖ-ਵੱਖ ਤਰ੍ਹਾ ਦੀ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ।

            ਕੁਮਾਰੀ ਆਰਤੀ ਸਿੰਘ ਰਾਓ ਨੇ ਅੱਜ ਕਨੀਨਾ ਵਿੱਚ ਪ੍ਰਬੰਧਿਤ ਪ੍ਰੋਗਰਾਮ ਵਿੱਚ 3.94 ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਉਦਘਾਟਨ ਤੇ 2.40 ਕਰੋੜ ਰੁਪਏ ਦੀ ਪਰਿਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਜਿਲ੍ਹਾ ਰੈਡਕ੍ਰਾਸ ਤੇ ਏਲੀਮਿਕੋ ਦੇ ਸਹਿਯੋਗ ਨਾਲ 38 ਦਿਵਆਂਗ ਵਿਅਕਤੀਆਂ ਨੂੰ 4.62 ਲੱਖ ਰੁਪਏ ਦੀ ਲਾਗਤ ਦੀ ਇਲੈਕਟ੍ਰਿਕ ਟ੍ਰਾਈਸਾਈਕਲ ਤੇ ਹੋਰ ਸਹਾਇਕ ਸਮੱਗਰੀ ਵੀ ਵੰਡ ਕੀਤੇ।

            ਇਸ ਮੌਕੇ ‘ਤੇ ਨਾਗਰਿਕਾਂ ਨੂੰ ਸੰਬੋਧਿਤ ਕਰਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਨੇ ਸਿਹਤ ਖੇਤਰ ਵਿੱਚ ਸੁਧਾਰ ਲਈ ਕਈ ਮਹਤੱਵਪੂਰਣ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਸਿਵਲ ਹਸਪਤਾਲਾਂ ਵਿੱਚ ਪ੍ਰਾਥਮਿਕ ਉਪਚਾਰ ਤੋਂ ਲੈ ਕੇ ਉੱਚ ਗੁਣਵੱਤਾ ਵਾਲੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨਾ ਹੈ। ਸਿਹਤ ਮੰਤਰੀ ਨੇ ਅਟੇਲੀ ਵਿਧਾਨਸਭਾ ਖੇਤਰ ਦੇ ਵਿਕਾਸ ਕੰਮਾਂ ਦਾ ਜਿਕਰ ਕਰਦੇੇ ਹੋਏ ਕਿਹਾ ਕਿ ਇਹ ਕੰਮ ਤਾਂ ਸਿਰਘ ਟ੍ਰੇਲਰ ਹੈ। ਵਿਕਾਸ ਦੀ ਤਸਵੀਰ ਹੁਣੀ ਬਾਕੀ ਹੈ।

            ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਉਪਲਬਧ ਕਰਵਾਈ ਜਾਣਗੀਆਂ। ਹਾਲ ਹੀ ਵਿੱਚ ਸਿਵਲ ਹਸਪਤਾਲ ਨਾਰਨੌਲ ਨੁੰ ਇੱਕ ਕਰੋੜ ਰੁਪਏ ਦੀ ਲਾਗਤ ਦੀ ਬਲੱਡ ਕੰਪੋਨੈਂਟ ਸੇਪਰੇਸ਼ਨ ਮਸ਼ੀਨ ਦਿੱਤੀ ਗਈ ਹੈ, ਜਿਸ ਵਿੱਚ ਬਲੱਡ ਦੇ ਵੱਖ-ਵੱਖ ਕੰਪੋਨੇਂਟ ਤਿਆਰ ਕੀਤਾ ਜਾ ਸਕਣਗੇ ਅਤੇ ਪਲੇਟਲੈਟਸ ਤੋਂ ਇਲਾਵਾ ਡੇਂਗੂ ਦੇ ਮਰੀਜਾਂ ਦੇ ਲਈ ਫ੍ਰੈਸ਼ ਫ੍ਰੋਜਨ ਪਲਾਜਾ ਆਦਿ ਦੀ ਉਪਲਬਧਤਾ ਯਕੀਨੀ ਕੀਤੀ ਜਾਵੇਗੀ।

            ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਡਾ. ਵਿਵੇਕ ਭਾਰਤੀ, ਵਧੀਕ ਡਿਪਟੀ ਕਮਿਸ਼ਨਰ ਡਾ. ਆਨੰਦ ਕੁਮਾਰ ਸ਼ਰਮਾ, ਐਸਡੀਐਮ ਡਾ. ਜਿਤੇਂਦਰ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਡਿਪਾਰਟਮੈਂਟ ਆਫ ਫਿਯੂਚਰ ਨੂੰ ਮਿਲੇ ਕਮਿਸ਼ਨਰ ਅਤੇ ਨਿਦੇਸ਼ਕ

ਚੰਫੀਗੜ੍ਹ, ( ਜਸਟਿਸ ਨਿਊਜ਼  ) ਹਰਿਆਣਾ ਵਿੱਚ ਨਵੇਂ ਸ੍ਰਿਜਤ ਵਿਭਾਗ ਡਿਪਾਰਟਮੈਂਟ ਆਫ ਫਿਯੂਚਰ ਨੂੰ ਕਮਿਸ਼ਨਰ ਅਤੇ ਸਕੱਤਰ ਅਤੇ ਨਿਦੇਸ਼ਕ ਮਿਲ ਗਏ ਹਨ। ਮੱਛੀ ਪਾਲਣ ਅਤੇ ਅਭਿਲੇਖਾਗਾਰ ਵਿਭਾਗ ਦੀ ਕਮਿਸ਼ਨਰ ਅਤੇ ਸਕੱਤਰ ਅਮਨੀਤ ਪੀ. ਕੁਮਾਰ ਨੂੰ ਡਿਪਾਰਟਮੈਂਟ ਆਫ ਫਿਯੂਚਰ ਦੇ ਕਮਿਸ਼ਨਰ ਅਤੇ ਸਕੱਤਰ ਦਾ ਵੱਧ ਕਾਰਜਭਾਰ ਦਿੱਤਾ ਗਿਆ ਹੈ।

            ਪਰਸੋਨਲ, ਸਿਖਲਾਈ ਅਤੇ ਸੰਸਦੀ ਕਾਰਜ ਵਿਭਾਗ ਦੇ ਵਿਸ਼ੇਸ਼ ਸਕੱਤਰ, ਨਿਦੇਸ਼ਕ ਸਿਖਲਾਈ (ਪਦੇਨ) ਅਤੇ ਜਾਂਚ ਅਧਿਕਾਰੀ, ਵਿਜੀਲੈਂਸ ਡਾ. ਆਦਿਤਅ ਦਹਿਆ ਨੂੰ ਫਿਯੂਚਰ ਵਿਭਾਗ ਦੇ ਨਿਦੇਸ਼ਕ ਦਾ ਵੱਧ ਜਿਮੇਵਾਰੀ ਸੌਂਪੀ ਗਈ ਹੈ।

ਊਰਜਾ ਵਿਭਾਗ ਦੀ ਦੋ ਸੇਵਾਵਾਂ ਹਰਿਆਣਾ ਸੇਵਾ ਦਾ ਅਧਿਕਾਰ ਐਕਟ ਦੇ ਦਾਅਰੇ ਵਿੱਚ

ਚੰਡੀਗੜ੍ਹ,  (  ਜਸਟਿਸ ਨਿਊਜ਼   )ਹਰਿਆਣਾ ਸਰਕਾਰ ਨੇ ਊਰਜਾ ਵਿਭਾਗ ਦੀ ਦੋ ਸੇਵਾਵਾਂ ਨੂੰ ਹਰਿਆਣਾ ਸੇਵਾ ਦਾ ਅਧਿਕਾਰ ਐਕਟ,2014 ਦੇ ਦਾਅਰੇ ਵਿੱਚ ਲਿਆਂਦੇ ਹੋਏ ਇਨ੍ਹਾਂ ਸੇਵਾਵਾਂ ਦੀ ਸਮੇਂ-ਸੀਮਾ ਨਿਰਧਾਰਿਤ ਕੀਤੀ ਹੈ।

ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਕੀਤੀ ਗਈ ਇੱਕ ਨੋਟਿਫ਼ਿਕੇਸ਼ਨ ਅਨੁਸਾਰ ਮੁੱਖ ਬਿਜਲੀ ਇੰਸਪੈਕਟਰ ਵੱਲੋਂ ਨਵੀਂ ਲਿਫਟ ਦਾ ਰਜਿਸਟ੍ਰੇਸ਼ਨ 30 ਦਿਨਾਂ ਦੇ ਅੰਦਰ ਜਦੋਂ ਕਿ ਲਿਫਟ ਦਾ ਨਵੀਨੀਕਰਣ 15 ਦਿਨਾਂ ਅੰਦਰ ਕੀਤਾ ਜਾਵੇਗਾ।

ਇਨ੍ਹਾਂ ਦੋਹਾਂ ਸੇਵਾਵਾਂ ਲਈ ਕਾਰਜਕਾਰੀ ਇੰਜੀਨਿਅਰ ਨੂੰ ਮਨੋਨਿਤ ਅਧਿਕਾਰੀ ਵਜੋਂ ਨਾਮਜਦ ਕੀਤਾ ਗਿਆ ਹੈ। ਸ਼ਿਕਾਇਤ ਨਿਵਾਰਣ ਲਈ ਮੁੱਖ ਬਿਜਲੀ ਇੰਸਪੈਕਟਰ ਨੂੰ ਪਹਿਲੀ ਸ਼ਿਕਾਇਤ ਨਿਵਾਰਣ ਅਧਿਕਾਰੀ ਜਦੋਂ ਕਿ ਊਰਜਾ ਵਿਭਾਗ ਦੇ ਸਕੱਤਰ ਨੂੰ ਦੂਜੀ ਸ਼ਿਕਾਇਤ ਨਿਵਾਰਣ ਅਧਿਕਾਰੀ ਬਣਾਇਆ ਗਿਆ ਹੈ।

ਐਮਟੀਪੀ ਐਕਟ ਦੇ ਉਪਬੰਦਾ ਦੀ ਉਲੰਘਣਾ ਕਰਨ ਤੇ ਹੋਵੇਗਾ ਲਾਇਸੈਂਸ ਰੱਦ-ਸੁਧੀਰ ਰਾਜਪਾਲ

ਚਾਰ ਮਹੀਨਿਆਂ ਵਿੱਚ ਸਿਹਤ ਵਿਭਾਗ ਵੱਲੋਂ ਮਾਰੇ ਗਏ 28 ਛਾਪੇ

ਚੰਡੀਗੜ੍ਹ, (  ਜਸਟਿਸ ਨਿਊਜ਼ )ਹਰਿਆਣਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਧੀਰ ਰਾਜਪਾਲ ਦੀ ਅਗਵਾਈ ਹੇਠ ਸੂਬਾ ਟਾਸਕ ਫੋਰਸ ਦੀ ਮੀਟਿੰਗ ਹੋਈ, ਜਿਸ ਵਿੱਚ ਪਿਛਲੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ‘ਤੇ ਕੀਤੀ ਗਈ ਕਾਰਵਾਈ ਅਤੇ ਰਾਜ ਵਿੱਚ ਲਿੰਗਾਨੁਪਾਤ ਵਿੱਚ ਸੁਧਾਰ ਲਈ ਅੱਗੇ ਚੁੱਕੇ ਜਾਣ ਵਾਲੇ ਕਦਮਾਂ ‘ਤੇ ਚਰਚਾ ਕੀਤੀ ਗਈ।

ਉਨ੍ਹਾਂ ਨੇ ਸਾਰੇ ਸੀ.ਐਚ.ਸੀ. ਅਤੇ ਸ਼ਹਿਰੀ ਪ੍ਰਾਥਮਿਕਤਾ ਸਿਹਤ ਕੇਂਦਰਾਂ ਦੇ ਇੰਚਾਰਜ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਲਿੰਗ ਅਨੁਪਾਤ ਵਿੱਚ ਸੁਧਾਰ ਲਈ ਕੀਤੀ ਜਾਣ ਵਾਲੀ ਗਤਿਵਿਧਿਆਂ ਦਾ ਕੇਂਦਰ ਬਿੰਦੁ ਬਣਨ। ਸੀ.ਐਚ.ਸੀ. ਅਤੇ ਯੂ.ਪੀ.ਐਚ.ਸੀ. ਦੇ ਇੰਚਾਰਜ ਐਸ.ਐਮ.ਓ. ਨੂੰ ਉਨ੍ਹਾਂ ਦੇ ਖੇਤਰ ਦੇ ਲਿੰਗ ਅਨੁਪਾਤ ਵਿੱਚ ਗਿਰਾਵਟ ਲਈ ਜਿੰਮੇਦਾਰ ਠਹਿਰਾਇਆ ਜਾਣਾ ਚਾਹੀਦਾ ਹੈ। ਜਿਨ੍ਹਾਂ ਮਹਿਲਾਵਾਂ ਨੂੰ ਪਹਿਲਾਂ ਤੋਂ ਹੀ ਲੜਕੀ ਹੈ ਅਤੇ ਜੋ ਆਈਵੀਐਫ ਲਈ ਜਾ ਰਹੀਆਂ ਹਨ, ਉਨ੍ਹਾਂ ਨਾਲ ਸਬੰਧਤ ਡੇਟਾ ਦਾ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਵਿਟ੍ਰੋ ਫਰਟੀਲਾਇਜੇਸ਼ਨ ਕੇਂਦਰਾਂ ਵੱਲੋਂ ਲਿੰਗ ਚੌਣ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ। ਸਿਵਿਲ ਸਰਜਨਾਂ ਨੂੰ ਜ਼ਿਲ੍ਹੇ ਵਿੱਚ ਨਿਜੀ ਪ੍ਰੈਕਟਿਸ ਕਰਨ ਵਾਲੀ ਸਾਰੀ ਮਹਿਲਾ ਬੀ.ਏ.ਐਮ.ਐਸ./ਬੀ.ਐਚ.ਐਮ.ਐਸ.ਡਾਕਟਰਾਂ ਦੀ ਲਾਇਨ ਲਿਸਟ ਬਣਾਉਣੀ ਚਾਹੀਦੀ ਹੈ ਤਾਂ ਜੋ ਗੈਰ-ਕਾਨੂੰਨੀ ਅਬੋਰਸ਼ਨ ਦੀ ਜਾਂਚ ਕੀਤੀ ਜਾ ਸਕੇ ਅਤੇ ਸਾਰੇ ਡੀਐਂਡਸੀ ਮਾਮਲਿਆਂ ਨੂੰ ਰੇਟ੍ਰੋ ਟ੍ਰਕ ਕੀਤਾ ਜਾਣਾ ਚਾਹੀਦਾ ਹੈ।

ਹਰਿਆਣਾ ਦੇ ਡੀਜੀਐਚਐਸ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਸਾਰੇ ਪਿੰਡਾਂ ਦੇ ਲਿੰਗਾਂਨੁਪਾਤ ਨੂੰ ਇੱਕ ਨਿਸ਼ਾਨਾਬੱਧ ਕੀਤਾ ਗਿਆ ਹੈ ਅਤੇ 700 ਤੋਂ ਘੱਟ ਲਿੰਗ ਅਨੁਪਾਲ ਵਾਲੇ 481 ਪਿੰਡਾਂ ਵਿੱਚ 25 ਅਪ੍ਰੈਲ, 2025 ਨੂੰ ਵਿਸ਼ੇਸ਼ ਬੇਟੀ ਬਚਾਓ-ਬੇਟੀ ਪਢਾਓ ਕੈਂਪ ਆਯੋਜਿਤ ਕੀਤੇ ਗਏ।

ਸੂਬਾ ਟਾਸਕ ਫੋਰਸ ਦੇ ਸੰਯੋਜਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਮਟੀਪੀ ਕੇਂਦਰਾਂ ਕੋਲੋ ਪ੍ਰਾਪਤ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਦੋ ਜੀਵਿਤ ਕੁੜੀਆਂ ਵਾਲੀ ਪੈਗਨੈਂਟ ਮਹਿਲਾ ਦਾ ਐਮਟੀਪੀ ਕਰਨ ਵਾਲੇ ਕਿਸੇ ਵੀ ਕੇਂਦਰ ‘ਤੇ ਕੜੀ ਨਿਗਰਾਨੀ ਰੱਖੀ ਜਾਵੇਗੀ ਅਤੇ ਐਮਟੀਪੀ ਐਕਟ ਦਾ ਉਲੰਘਣ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ। ਪਿਛਲੇ 4 ਮਹੀਨਿਆਂ ਵਿੱਚ ਯਾਨੀ ਜਨਵਰੀ ਤੋਂ ਅਪ੍ਰੈਲ 2025 ਤੱਕ ਸਿਹਤ ਵਿਭਾਗ ਵੱਲੋਂ ਐਮਟੀਪੀ ਐਕਟ ਤਹਿਤ 28 ਛਾਪੇ ਮਾਰੇ ਗਏ ਹਨ।

ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਪਹਿਲ ‘ਤੇ 18 ਤੋਂ 29 ਅਪ੍ਰੈਲ,2025 ਤੱਕ ਬਾਲਿਕਾਵਾਂ ਦੇ ਜਨਮ ‘ਤੇ 1500 ਕੁਆਂ ਪੂਜਨ ਸਮਾਰੋਹ ਆਯੋਜਿਤ ਕੀਤਾ ਗਿਆ। ਸਾਮੁਦਾਇੱਕ ਸਿਹਤ ਕੇਂਦਰ, ਰਾਯਪੁਰ ਰਾਨੀ, ਪੰਚਕੂਲਾ ਤਹਿਤ ਉਪਕੇਂਦਰ, ਹੰਗੋਲਾ ਦੀ ਮਲਟੀਪਰਪਜ ਹੈਲਥ ਵਰਕਰ- ਮਹਿਲਾ ਨੂੰ ਮਾਂ ਅਤੇ ਬੱਚੇ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਲਾਪਰਵਾਈ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਮੀਟਿੰਗ ਵਿੱਚ ਡਾ. ਵੀਰੇਂਦਰ ਯਾਦਵ ਨੇ ਦੱਸਿਆ ਕਿ ਐਸਟੀਪੀ ਕਿਟ ਬੇਚਣ ਵਾਲੇ ਅਤੇ 2 ਬਿਨਾਂ ਲਾਇਸੈਂਸ ਵਾਲੇ ਐਮਟੀਪੀ ਕਿਟ ਵੇਚਣ ਵਾਲਿਆਂ ਵਿਰੁਧ ਐਫਆਈਆਰ ਦਰਜ ਕੀਤੀ ਗਈ ਹੈ। 29 ਅਪ੍ਰੈਲ,2025 ਨੂੰ ਡ੍ਰਗ ਕੰਟ੍ਰੋਲ ਆਫਿਸਰ ਕੈਥਲ ਵੱਲੋਂ ਹਰਿਆਣਾ ਰਾਜ ਨਾਰਕੋਟਿਕਸ ਕੰਟ੍ਰੋਲ ਬਿਯੂਰੋ ਨਾਲ ਕੈਥਲ ਵਿੱਚ ਰਿਹਾਇਸੀ ਅਹਾਤੇ ਵਿੱਚ  ਛਾਪੇਮਾਰੀ ਕੀਤੀ ਗਈ, ਜਿੱਥੋਂ 5805 ਐਮਟੀਪੀ ਕਿਟ ਬਰਾਮਦ ਕੀਤੀ ਗਈ। ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਸਿਟੀ ਕੈਥਲ ਵਿੱਚ  ਐਫਆਈਆਰ ਦਰਜ ਕੀਤੀ ਗਈ ਹੈ।

ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਵਿੱਚ ਐਮਟੀਪੀ ਕਿਟ ਦੀ ਬਿਕਰੀ ਵਿੱਚ ਗਿਰਾਵਟ ਦਾ ਰੁਝਾਨ ਹੈ। ਸ਼ਹਿਰੀ ਖੇਤਰਾਂ ਵਿੱਚ ਸਾਰੇ ਵਾਰਡਾਂ ਨੂੰ ਡੇਟਾ ਇਕੱਠਾ ਕਰਨ ਅਤੇ ਲਿੰਗ ਅਨੁਪਾਤ ਵਿੱਚ ਸੁਧਾਰ ਦੇ ਟੀਚੇ ਨਾਲ ਸ਼ਹਿਰੀ ਪ੍ਰਾਥਮਿਕਤਾ ਸਿਹਤ ਕੇਂਦਰਾਂ/ਸ਼ਹਿਰੀ ਆਯੁਸ਼ਮਾਨ ਆਰੋਗਿਆ ਮੰਦਰ ਦੀ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਵਰਕਰਾਂ ਅਤੇ ਏਐਨਐਮ ਨੂੰ ਵੰਡਿਆਂ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਇੱਕ ਜਾਂ ਇੱਕ ਤੋਂ ਵੱਧ ਜੀਵਿਤ ਕੁੜੀਆਂ ਵਾਲੀ 62,000 ਪ੍ਰੈਗਨੈਂਟ ਮਹਿਲਾਵਾਂ ਦੀ ਪਹਿਚਾਨ ਕੀਤੀ ਗਈ ਹੈ, ਅਤੇ ਇਨ੍ਹਾਂ ਪ੍ਰੈਗਨੈਂਟ ਮਹਿਲਾਵਾਂ ਨੂੰ ਸਿਹਤ ਵਿਭਾਗ ਦੀ ਹੇਲਪਲਾਇਨ ਨੰਬਰ 104 ਰਾਹੀਂ ਸੂਚਿਤ ਕੀਤਾ ਜਾ ਰਿਹਾ ਹੈ। ਆਸ਼ਾ ਨੂੰ ਸਹੇਲੀ ਦੇ ਰੂਪ ਵਿੱਚ ਪ੍ਰੈਗਨੈਂਟ ਮਹਿਲਾਵਾਂ ਨਾਲ ਜੋੜਿਆ ਜਾਵੇਗਾ ਅਤੇ ਬਾਲਿਕਾ ਦੇ ਸਫਲ ਜਨੇਪੇ ਲਈ ਐਨਐਚਐਮ ਹਰਿਆਣਾ ਵੱਲੋਂ ਸਬੰਧਤ ਆਸ਼ਾ ਨੂੰ 1,000 ਰੁਪਏ ਦੀ ਪ੍ਰੋਤਸਾਹਨ ਰਕਮ ਦੇਣ ਦਾ ਪ੍ਰਸਤਾਵ ਕੀਤਾ ਗਿਆ ਹੈ।

ਮੀਟਿੰਗ ਵਿੱਚ ਡੀਐਚਐਸ, ਪੀਐਨਡੀਟੀ ਡਾ. ਸਿੱਮੀ ਵਰਮਾ, ਪੁਲਿਸ ਵਿਭਾਗ, ਅਭਿਯੋਜਨ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਫੂਡ ਅਤੇ ਡ੍ਰਗ ਐਡਮੀਨੀਟ੍ਰਸ਼ਨ ਦੇ ਪ੍ਰਤੀਨਿਧੀ, ਪ੍ਰੀ ਕੰਸੈਪਸ਼ਨ ਅਤੇ ਪ੍ਰੀਨੇਟਲ ਤਕਨੀਕ ਐਕਟ, ਮੇਡੀਕਲ ਟਰਮਿਨੇਸ਼ਨ ਆਫ ਪ੍ਰੇਗਨੈਂਸੀ ਅਤੇ ਏਆਰਟੀ ਸੇਲ ਦੇ ਅਧਿਕਾਰੀ/ਕਰਮਚਾਰੀ ਮੌਜੂਦ ਸਨ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin