ਕੂੜਾ ਸੰਗ੍ਰਹਿਣ ਕਾਰਜ ਵਿੱਚ ਆਮਜਨਤਾ ਦਾ ਫੀਡਬੈਕ ਲੈਣ ਲਈ ਫੀਡਬੈਕ ਸੈਲ ਦਾ ਕਰਨ ਗਠਨ, ਸੀਐਮ ਡੈਸ਼ਬੋਰਡ ਦੇ ਨਾਲ ਵੀ ਕਰਨ ਲਿੰਕ – ਮੁੱਖ ਮੰਤਰੀ
ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਨਗਰ ਨਿਗਮਾਂ ਵਿੱਚ ਕੂੜਾ ਸੰਗ੍ਰਹਿਣ ਕਾਰਜ ਵਿੱਚ ਆਮਜਨਤਾ ਦਾ ਫੀਡਬੈਕ ਲੈਣ ਲਈ ਵਿਭਾਗ ਵੱਲੋਂ ਫੀਡਬੈਕ ਸੈਲ ਦੀ ਸਥਾਪਨਾ ਕੀਤੀ ਜਾਵੇ। ਇਸ ਸੈਲ ਨੂੰ ਸੀਐਮ ਡੈਸ਼ਬੋਰਡ ਦੇ ਨਾਲ ਲਿੰਕ ਕੀਤਾ ਜਾਵੇ ਤਾਂ ਜੋ ਇਸ ਸਬੰਧ ਵਿੱਚ ਲੋਕਾਂ ਤੋਂ ਫੀਡਬੈਕ ਲੈ ਕੇ ਇਸ ਕੰਮ ਵਿੱਚ ਲਗਾਤਾਰ ਸੁਧਾਰ ਕਰਦੇ ਹੋਏ ਸ਼ਹਿਰਾਂ ਨੂੰ ਹੋਰ ਵੱਧ ਸਾਫ ਅਤੇ ਸੁੰਦਰ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਫੀਡਬੈਕ ਦੇ ਆਧਾਰ ‘ਤੇ ਚੰਗਾ ਕੰਮ ਕਰਨ ਵਾਲੇ ਨਿਗਮਾਂ ਨੁੰ ਸਨਮਾਨਿਤ ਕੀਤਾ ਜਾਵੇਗਾ ਅਤੇ ਲਾਪ੍ਰਵਾਹੀ ਵਰਤਣ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ।
ਮੁੱਖ ਮੰਤਰੀ ਅੱਜ ਇੱਥੇ ਸ਼ਹਿਰੀ ਸਥਾਨਕ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ ਵੀ ਮੌਜੂਦ ਸਨ।
ਸੂਬੇ ਦੇ ਸਾਰੇ ਸ਼ਹਿਰਾਂ ਨੂੰ ਸਾਫ ਅਤੇ ਸੁੰਦਰ ਬਨਾਉਣ ਦੀ ਪ੍ਰਤੀਬੱਧਤਾ ਨੂੰ ਦੋਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਸਥਾਨਕ ਵਿਭਾਗ ਵੱਲੋਂ ਸਾਰੇ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਨਗਰ ਪਰਿਸ਼ਦਾਂ ਵਿੱਚ ਏਡਵਾਂਸ ਤਕਨਾਲੋਜੀ ਦੀ ਵਰਤੋ ਕਰਦੇ ਹੋਏ ਡੋਰ-ਟੂ-ਡੋਰ ਕੂੜਾ ਸੰਗ੍ਰਹਿਣ ਦਾ ਕੰਮ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲਾਇਵ ਲੋਕੇਸ਼ਨ ਦੇ ਆਧਾਰ ‘ਤੇ ਇਸ ਕੰਮ ਵਿੱਚ ਲੱਗੀ ਗੱਡੀਆਂ ਅਤੇ ਮੈਨਪਾਵਰ ਦੀ ਸਟੀਕ ਜਾਣਕਾਰੀ ਉਪਲਬਧ ਹੋ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿੱਥੇ ਇਸ ਵਿਸ਼ਾ ਵਿੱਚ ਟਂੈਡਰ ਦੀ ਸਮੇਂ ਸੀਮਾ ਖਤਮ ਹੋ ਰਹੀ ਹੈ, ਉੱਥੇ 15 ਦਿਨ ਪਹਿਲਾਂ ਹੀ ਟੈਂਡਰ ਸਬੰਧਿਤ ਸਾਰੀ ਪ੍ਰਕ੍ਰਿਆਵਾਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਕਿਸੇ ਤਰ੍ਹਾ ਦੀ ਕੋਈ ਦੇਰੀ ਨਾ ਹੋ ਸਕੇ।
ਸਵੱਛ ਸਰਵੇਖਣ ਪ੍ਰੋਗਰਾਮ ਦੀ ਸਮੀਖਿਆ ਕਰਦੇ ਹੋਏ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਸਵੱਛ ਸਰੇਵਖਣ ਦੇ ਤਹਿਤ ਸਾਰੇ ਕੰਮਾਂ ਨੁੰ ਗਤੀ ਨਾਲ ਅੱਗੇ ਵਧਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਲ ਕੇ ਸੂਬੇ ਨੁੰ ਸਵੱਛ ਸਰੇਵਖਣ ਰੈਂਕਿੰਗ ਵਿੱਚ ਅੱਗੇ ਵਧਾਉਣਾ ਹੈ, ਇਸ ਦੇ ਲਈ ਵਿਸ਼ੇਸ਼ ਯਤਨ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਧਰਮਖੇਤਰ-ਕੁਰੂਕਸ਼ੇਤਰ ਨੂੰ ਵੀ ਸਵੱਛਤਾ ਦੇ ਮਾਮਲੇ ਵਿੱਚ ਨੰਬਰ ਇੱਕ ‘ਤੇ ਲਿਆਉਣ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਸਮਾਜਿਕ ਅਦਾਰਿਆਂ, ਗੈਰ ਸਰਕਾਰੀ ਸੰਗਠਨਾਂ ਆਦਿ ਨੇ ਧਰਮ ਨਗਰੀ ਵਿੱਚ ਸਫਾਈ ਮੁਹਿੰਮ ਨੂੰ ਤੇਜੀ ਦੇਣ ਲਈ ਵੱਧ ਚੜ੍ਹ ਦੇ ਭਾਗੀਦਾਰੀ ਕੀਤੀ ਸੀ। ਇਸ ਗਤੀ ਨੂੰ ਬਰਕਰਾਰ ਰੱਖਣ ਲਈ ਸਬੰਧਿਤ ਅਧਿਕਾਰੀ ਯੋਜਨਾ ਬਣਾ ਕੇ ਕੰਮ ਕਰਨ ਤਾਂ ਜੋ ਗੀਤਾ ਦੀ ਭੁਮੀ ਕੁਰੂਕਸ਼ੇਤਰ ਨੂੰ ਹੋਰ ਵੱਧ ਸਾਫ ਅਤੇ ਸੁੰਦਰ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਿਪਲੀ ਗੇਟ ‘ਤੇ ਸਥਾਪਿਤ ਗੀਤਾ ਦਰਵਾਜਾ ਨੂੰ ਹੋਰ ਆਲੀਸ਼ਾਨ ਰੂਪ ਦੇਣ ਲਈ ਵੀ ਯੋਜਨਾ ਬਣਾਈ ਜਾਵੇ।
ਬੇਸਹਾਰਾ ਗਾਂਵੰਸ਼ ਪ੍ਰਬੰਧਨ ਦੀ ਸਮੀਖਿਆ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਜਿਹੇ ਗਾਂਵੰਸ਼ ਨੂੰ ਫੜਨ ਦੇ ਬਾਅਦ ਉਨ੍ਹਾਂ ਨੂੰ ਗਾਂਸ਼ਾਲਾ ਜਾਂ ਨੰਦੀਸ਼ਾਲਾ ਵਿੱਚ ਛੱਡਦੇ ਹੋਏ ਉਨ੍ਹਾਂ ਦੀ ਕਿਯੂਆਰ ਕੋਡ ਰਾਹੀਂ ਟੈਂਗਿੰਗ ਕਰਨ ਸਬੰਧੀ ਸੰਭਾਵਨਾਵਾਂ ਨੂੰ ਤਲਾਸ਼ਿਆ ਜਾਵੇ ਤਾਂ ਜੋ ਸਬੰਧਿਤ ਗਾਂਵੰਸ਼ਦੀ ਸਮੂਚੇ ਜਾਣਕਾਰੀ ਵਿਭਾਗ ਦੇ ਕੋਲ ਉਪਲਬਧ ਰਹੇ। ਉਨ੍ਹਾਂ ਨੇ ਕਿਹਾ ਕਿ ਸਾਰੇ ਸ਼ਹਿਰਾਂ ਨੂੰ ਬੇਸਹਾਰਾ ਪਸ਼ੂਆਂ ਤੋਂ ਪੂਰੀ ਤਰ੍ਹਾ ਨਾਲ ਮੁਕਤ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਮਿਯੂਨਿਸਿਪਲ ਏਰਿਆ ਵਿੱਚ ਜੇਕਰ ਕਿਤੇ ਵੀ ਅਵੈਧ ਕਲੋਨੀ ਬਣ ਰਹੀ ਹੈ ਤਾਂ ਸਬੰਧਿਤ ਦੇ ਖਿਲਾਫ ਤੁਰੰਤ ਕਾਰਵਾਈ ਅਮਲ ਵਿੱਚ ਲਿਆਈ ਜਾਵੇ। ਅਵੈਧ ਕਲੌਨੀ ਕੱਟਣ ਵਾਲਿਆਂ ‘ਤੇ ਭਾਰੀ ਪੈਨੇਲਟੀ ਲਗਾਉਣ ਦੇ ਨਾਲ-ਨਾਲ ਉਸ ਨੂੰ ਤੁਰੰਤ ਨੋਟਿਸ ਦੇ ਕੇ ਐਫਆਈਆਰ ਦਰਜ ਕਰਵਾਉਣ ਦੀ ਦਿਸ਼ਾ ਵਿੱਚ ਵੀ ਕੰਮ ਕੀਤਾ ੧ਾਵੇ। ਇਸ ਤੋਂ ਇਲਾਵਾ, ਅਧਿਕਾਰੀ ਆਪਣੇ-ਆਪਣੇ ਏਰਿਆ ਵਿੱਚ ਸਲੱਮ ਕਲੋਨੀਆਂ ਨੂੰ ਵੀ ਚੋਣ ਕਰਨ ਤਾਂ ਜੋ ਉੱਥੇ ਰਹਿ ਰਹੇ ਲੋਕਾਂ ਨੂੰ ਫਲੈਟ ਬਣਾ ਕੇ ਦਿੱਤੇ ਜਾ ਸਕਣ।
ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਵਿੱਚ ਦੀਵਾਰ ਪੇਟਿੰਗ ਆਦਿ ਵਰਗੇ ਸੁੰਦਰੀਕਰਣ ਕੰਮਾਂ ਨੂੰ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਰਾਹੀਂ ਕਰਵਾਉਣ ਦੀ ਸੰਭਾਵਨਾਵਾਂ ਨੂੰ ਵੀ ਤਲਾਸ਼ਿਆ ਜਾਵੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਸਵਾਮਿਤਵ ਯੋਜਨਾ, ਗੋਬਰਧਨ ਯੋਜਨਾ ਅਤੇ ਸੋਲਿਡ ਵੇਸਟ ਮੈਨੇਜਮੈਂਟ ਪੋਰਟਲ ਦੀ ਸਮੀਖਿਆ ਕਰਦੇ ਹੋਏ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਮੀਟਿੰਗ ਵਿੱਚ ਦਸਿਆ ਗਿਆ ਕਿ ਹਾਲ ਵਿੱਚ ਪ੍ਰਬੰਧਿਤ ਮੁੱਖ ਸਕੱਤਰ ਸਮੇਲਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਸੋਲਿਡ ਵੇਸਟ ਮੈਨੇਜਮੈਂਟ ਪੋਰਟਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਸੀ ਕਿ ਇਸ ਤਰ੍ਹਾ ਦਾ ਪੋਰਟਲ ਹਰੇਕ ਸੂਬਾ ਵਿਕਸਿਤ ਕਰੇ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਕੁਮਾਰ ਗੁਪਤਾ, ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਵਿਕਾਸ ਗੁਪਤਾ, ਸ਼ਹਿਰੀ ਸਥਾਨਕ ਵਿਭਾਗ ਦੇ ਡਾਇਰੈਕਟਰ ਜਨਰਲ ਪੰਕਜ, ਮੁੱਖ ਮੰਤਰੀ ਦੇ ਓਐਸਡੀ ਭਾਰਤ ਭੂਸ਼ਣ ਭਾਰਤੀ, ਸਮੇਤ ਨਗਰ ਨਿਗਮਾਂ ਦੇ ਕਮਿਸ਼ਨਰ, ਜਿਲ੍ਹਾ ਨਗਰ ਕਮਿਸ਼ਨਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸਹਿਕਾਰਤਾ ਖੇਤਰ ਦੇ ਡਿਜੀਟਲੀਕਰਣ ਅਤੇ ਵਿਸਤਾਰ ‘ਤੇ ਕੇਂਦ੍ਰਿਤ ਉੱਚ ਪੱਧਰੀ ਸਮੀਖਿਆ ਮੀਟਿੰਗ
ਚੰਡੀਗੜ੍ਹ ( ਜਸਟਿਸ ਨਿਊਜ਼ )-ਕੇਂਦਰੀ ਸਹਿਕਾਰਤਾ ਰਾਜ ਮੰਤਰੀ ਸ੍ਰੀ ਕ੍ਰਿਸ਼ਣਪਾਲ ਗੁੱਜਰ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿੱਚ ਸਹਿਕਾਰਤਾ ਖੇਤਰ ਦੀ ਪ੍ਰਗਤੀ ਅਤੇ ਵਿਸਤਾਰ ਨੂੰ ਲੈ ਕੇ ਇੱਕ ਪੱਧਰੀ ਸਮੀਖਿਆ ਮੀਟਿੰਗ ਪ੍ਰਬੰਧਿਤ ਕੀਤੀ ਗਈ। ਮੀਟਿੰਗ ਵਿੱਚ ਸਹਿਕਾਰੀ ਸੰਸਥਾਵਾਂ ਨੂੰ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਤਕਨੀਕੀ ਰੂਪ ਨਾਲ ਸਮਰੱਥ ਬਨਾਉਣ ਲਈ ਕਈ ਮਹਤੱਵਪੂਰਣ ਫੈਸਲੇ ਕੀਤੇ ਗਏ।
ਸ੍ਰੀ ਗੁੱਜਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਹਿਕਾਰੀ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਡਿਜੀਟਲ ਰੂਪ ਨਾਲ ਮਜਬੂਤ ਬਨਾਉਣ ਦੀ ਦਿਸ਼ਾਂ ਵਿੱਚ ਆਡਿਟ ਪ੍ਰਕ੍ਰਿਆ ਨੂੰ ਪੂਰੀ ਤਰ੍ਹਾ ਆਨਲਾਇਨ ਕੀਤਾ ਜਾਣਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਆਡਿਟ ਪ੍ਰਕ੍ਰਿਆਵਾਂ ਹੁਣ ਡਿਜੀਟਲ ਪਲੇਟਫਾਰਮ ‘ਤੇ ਸੰਚਾਲਿਤ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਸੂਬੇ ਦੀ ਪੈਕਸ ਦੀ ਸਮਸਿਆਵਾਂ ਦੀ ਪਹਿਚਾਣ ਕਰ ਉਨ੍ਹਾਂ ਨੁੰ ਮਾਡਲ ਵਜੋ ਵਿਕਸਿਤ ਕੀਤਾ ਜਾਵੇ ਅਤੇ ਉਨ੍ਹਾਂ ਦੀ ਆਮਦਨੀ ਵਧਾਉਣ ਦੀ ਦਿਸ਼ਾ ਵਿੱਚ ਠੋਸ ਯੋਜਨਾਵਾਂ ਤਿਆਰ ਕੀਤੀਆਂ ਜਾਣ।
ਉਨ੍ਹਾਂ ਨੇ ਕਿਹਾ ਕਿ ਅਨਾਜ ਭੰਡਾਰਣ ਯੋਜਨਾ ਨੁੰ ਵੀ ਗਤੀ ਦੇਣ ਤਹਿਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ ਗਏ ਹਨ।
ਸ੍ਰੀ ਗੁੱਜਰ ਨੇ ਜੀਵਨ ਔਸ਼ਧੀ ਕੇਂਦਰਾਂ ਦੀ ਸਥਾਪਨਾ ਲਈ ਡਰੱਗ ਲਾਇਸੈਂਸ ਪ੍ਰਕ੍ਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਦਸਿਆ ਕਿ ਫਿਲਹਾਲ ਸਿਰਫ 8 ਕੇਂਦਰਾਂ ਨੂੰ ਲਾਇਸੈਂਸ ਪ੍ਰਾਪਤ ਹੋਇਆ ਹੈ, ਜਦੋਂ ਕਿ ਜਰੂਰਤ ਹੈ ਕਿ ਵੱਧ ਤੋਂ ਵੱਧ ਪੈਕਸ ਨੂੰ ਇਸ ਯੋਜਨਾ ਨਾਲ ਜੋੜਿਆ ਜਾਵੇ। ਇਸ ਤੋਂ ਇਲਾਵਾ, 9 ਐਫਪੀਓ ਦਾ ਰਜਿਸਟ੍ਰੇਸ਼ਣ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੀ ਵੈਬਸਾਇਟ ਨਿਰਮਾਣ ਦੀ ਪ੍ਰਕ੍ਰਿਆ ਵੀ ਸ਼ੁਰੂ ਹੋ ਗਈ ਹੈ, ਤਾਂ ਜੋ ਉਨ੍ਹਾਂ ਦੇ ਵਪਾਰ ਨੁੰ ਵਿਸਤਾਰ ਮਿਲ ਸਕੇ।
ਮੀਟਿੰਗ ਵਿੱਚ ਸੂਬੇ ਦੇ ਸਹਿਕਾਰੀ ਬੈਂਕਾਂ ਦੇ ਅਧਾੁਨੀਕੀਕਰਣ ‘ਤੇ ਜੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬੈਂਕਾਂ ਨੂੰ ਤਕਨੀਕੀ ਰੂਪ ਨਾਲ ਉਨੱਤ ਬਣਾਇਆ ਜਾਵੇ ਅਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਰਜਿਆਂ ‘ਤੇ 85% ਤੱਕ ਦੀ ਗਾਰੰਟੀ ਦਾ ਲਾਭ ਯਕੀਨੀ ਕੀਤਾ ਜਾਵੇ। ਪੈਕਸ ਨੂੰ ਮਾਈਕਰੋ ਏਟੀਐਮ ਸਹੂਲਤ ਨਾਲ ਜੋੜ ਕੇ ਗ੍ਰਾਮੀਣ ਖਪਤਕਾਰਾਂ ਨੂੰ ਵੱਧ ਸਹੂਲਤ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਕੌਮਾਂਤਰੀ ਸਹਿਕਾਰਤਾ ਦਿਵਸ ਮੌਕੇ ‘ਤੇ ਪੂਰੇ ਸੂਬੇ ਵਿੱਚ ਵਿਸ਼ੇਸ਼ ਪ੍ਰੋਗਰਾਮ ਪ੍ਰਬੰਧਿਤ ਕੀਤੇ ਜਾਣ, ਜਿਸ ਨਾਲ ਸਹਿਕਾਰਤਾ ਦੀ ਭਾਵਨਾ ਜਨ-ਜਨ ਤੱਕ ਪਹੁੰਚ ਸਕੇ।
ਮੀਟਿੰਗ ਵਿੱਚ ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸੂਬਾ ਸਰਕਾਰ ਵੱਲੋਂ ਨਿਰਧਾਰਿਤ 2500 ਨਵੇਂ ਪੈਕਸ ਖੋਲਣ ਦਾ ਟੀਚਾ ਪ੍ਰਾਥਮਿਕਤਾ ਦੇ ਆਧਾਰ ‘ਤੇ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਫੇਡਰੇਸ਼ਨ ਤੋਂ ਵੱਧ ਤੋਂ ਵੱਧ ਲਾਭ ਯਕੀਨੀ ਕਰਨ ਤਹਿਤ ਕਾਰਜ ਯੋਜਨਾਵਾਂ ਇਸ ਤਰ੍ਹਾ ਬਣਾਈਆਂ ਜਾਣ ਕਿ ਸਾਰੇ ਹਿੱਤਧਾਰਕਾਂ ਨੂੰ ਸਮਾਨ ਸਹਿਯੋਗ ਪ੍ਰਾਪਤ ਹੋਵੇ।
ਉਨ੍ਹਾਂ ਨੇ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਦੀ ਸ਼੍ਰੇਸ਼ਠ ਸਹਿਕਾਰੀ ਵਿਵਸਥਾਵਾਂ ਦਾ ਅਧਿਐਨ ਕਰ ਉਨ੍ਹਾਂ ਨੂੰ ਹਰਿਆਣਾ ਵਿੱਚ ਲਾਗੂ ਕਰਨ ‘ਤੇ ਜੋਰ ਦਿੱਤਾ। ਨਾਲ ਹੀ ਉਨ੍ਹਾਂ ਨੇ ਵੀਟਾ ਪਾਰਲਰ ਨੂੰ ਆਧੁਨਿਕ ਸਵਰੂਪ ਵਿੱਚ ਵਿਕਸਿਤ ਕਰ ਸ਼ਹਿਰੀ ਖੇਤਰਾਂ ਦੀ ਸੋਸਾਇਟੀਆਂ ਵਿੱਚ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ। ਮੰਡੀਆਂ ਦੇ ਨਿਯਮ ਨਿਰੀਖਣ ਨੂੰ ਜਰੂਰੀ ਮੰਨਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਸ ਨਾਲ ਆਮਜਨਤਾ ਨੁੰ ਸਿੱਧੈ ਲਾਭ ਮਿਲੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਉਮੀਦ ਕੀਤੀ ਹੈ ਕਿ ਉਹ ਪੂਰੇ ਸਮਰਪਣ ਭਾਵ ਨਾਲ ਕਾਰਜ ਕਰਦੇ ਹੋਏ ਸੂਬੇ ਦੀ ਸਹਿਕਾਰੀ ਪ੍ਰਣਾਲੀ ਨੂੰ ਮਜਬੂਤੀ ਪ੍ਰਦਾਨ ਕਰਨ।
ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਪੈਕਸ ਰਾਹੀਂ ਨਾਗਰਿਕਾਂ ਨੂੰ ਦਿੱਤੀ ਜਾਣ ਵਾਲੀ 25 ਸੇਵਾਵਾਂ ਨੂੰ ਪ੍ਰਭਾਵੀ, ਸਰਲ ਅਤੇ ਬਿਨ੍ਹਾਂ ਰੁਕਾਵਟ ਲਾਗੂ ਕੀਤਾ ਜਾਵੇ, ਤਾਂ ਜੋ ਆਮ ਜਨਤਾ ਨੂੰ ਇੰਨ੍ਹਾਂ ਯੋਜਨਾਵਾਂ ਦਾ ਸਿੱਧੇ ਅਤੇ ਸਰਲ ਲਾਭ ਮਿਲ ਸਕੇ।
ਕੈਬੀਨੇਟ ਮੰਤਰੀ ਅਨਿਲ ਵਿਜ ਨੇ ਵੀਰਵਾਰ ਆਪਣੇ ਆਵਾਸ ‘ਤੇ ਅੰਬਾਲਾ ਕੈਂਟ ਵਿਧਾਨਸਭਾ ਖੇਤਰ ਦੇ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ
ਚੰਡੀਗੜ੍ਹ( ਜਸਟਿਸ ਨਿਊਜ਼ )ਹਰਿਆਣਾ ਦੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਅੱਜ ਅੰਬਾਲਾ ਵਿੱਚ ਆਪਣੇ ਆਵਾਸ ‘ਤੇ ਅੰਬਾਲਾ ਕੈਂਟ ਵਿਧਾਨਸਭਾ ਖੇਤਰ ਦੇ ਲੋਕਾਂ ਦੀ ਸਮਸਿਆਵਾਂ ਨੂੰ ਸੁਣਿਆ ਅਤੇ ਉਨ੍ਹਾਂ ਦੇ ਹੱਲ ਈ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ।
ਵਿਦੇਸ਼ ਭੇਜਣ ਦੇ ਨਾਂਅ ‘ਤੇ ਠੱਗੀ ਦੇ ਵੱਖ-ਵੱਖ ਮਾਮਲਿਆਂ ਵਿੱਚ ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ ਨੇ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਅਸ਼ੋਕ ਨਗਰ ਨਿਵਾਸੀ ਵਿਅਕਤੀ ਨੇ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਨੂੰ ਮਤੀਦਾਸ ਨਗਰ ਨਿਵਾਸੀ ਇੱਕ ਏਜੰਟ ਨੇ ਉਸ ਝਾਂਸਾ ਦਿੱਤਾ ਕਿ ਉਹ ਉਸ ਦੇ ਬੇਟੇ ਨੂੰ ਵਿਦੇਸ਼ ਵਿੱਚ ਭੇਜ ਦੇਣਗੇ। ਬੇਟੇ ਨੂੰ ਸਲੋਵਾਕਿਆ ਭੇਜਣ ਲਈ ਉਸ ਨੇ ਢਾਈ ਲੱਖ ਰੁਪਏ ਦਿੱਤੇ ਸਨ। ਮਗਰ ਕੁੱਝ ਸਮੇਂ ਬਾਅਦ ਏਜੰਟ ਨੇ ਇਹ ਰਕਮ ਉਸ ਨੂੰ ਵਾਪਸ ਮੋੜਦੇ ਹੋਏ ਕਿਹਾ ਕਿ ਸਲੋਵਾਕਿਆ ਦਾ ਵੀਜਾ ਨਹੀਂ ਲੱਗ ਰਿਹਾ ਹੈ। ਉਹ ਦੂਜੇ ਦੇਸ਼ ਵਿੱਚ ਉਸ ਦੇ ਬੇਟੇ ਨੂੰ ਭੇਜ ਦੇਣਗੇ ਅਤੇ ਉਸ ਨੂੰ ਢਾਈ ਲੱਖ ਰੁਪਏ ਵਾਪਸ ਕਰ ਦਿੱਤੇ। ਇਸ ਦੇ ਬਾਅਦ ਏਜੰਟ ਨੇ ਉਸ ਦੇ ਬੇਟੇ ਨੂੰ ਕੈਨੇਡਾ ਭੇਜਣ ਦੇ ਨਾਂਅ ‘ਤੇ 15 ਲੱਖ ਰੁਪਏ ਲਏ ਮਗਰ ਅੱਜ ਤੱਕ ਉਸ ਦੇ ਬੇਟੇ ਨੂੰ ਕੈਨੇਡਾ ਭੇਜਿਆ ਨਹੀਂ ਅਤੇ ਨਾ ਹੀ ਰਕਮ ਵਾਪਸ ਮੋੜੀ ਗਈ। ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ ਨੇ ਮੌਕੇ ‘ਤੇ ਮੌ੧ੂਦ ਡੀਐਸਪੀ ਕੈਂਟ ਨੂੰ ਮਾਮਲੇ ਵਿੱਚ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ।
ਇਸ ਤਰ੍ਹਾ, ਅੰਬਾਲਾ ਕੈਂਟ ਥਾਨਾ ਖੇਤਰ ਨਿਵਾਸੀ ਵਿਅਕਤੀ ਨੇ ਦਸਿਆ ਕਿ ਏਜੰਟ ਨੇ ਉਸ ਨੂੰ ਵਿਦੇਸ਼ ਭੇਜਣ ਲਈ ਉਸ ਦੇ ਨਾਲ 25 ਲੱਖ ਰੁਪਏ ਦੀ ਠੱਗੀ ਕੀਤੀ। ਇਸ ਮਾਮਲੇ ਵਿੱਚ ਉਹ ਕਾਰਵਾਈ ਬਾਰੇ ਏਜੰਟ ਨਾਲ ਮਿਲੇ, ਮਗਰ ਉਸ ਦੀ ਰਕਮ ਵਾਪਸ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਸ੍ਰੀ ਵਿਜ ਨੇ ਡੀਐਸਪੀ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।
ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਬਿਜਲੀ ਨਾਲ ਸਬੰਧਿਤ ਸ਼ਿਕਾਇਤਾਂ ਦੇ ਜਲਦੀ ਹੱਲ ਦੇ ਨਿਰਦੇਸ਼ ਦਿੱਤੇ
ਉਰਜਾ ਮੰਤਰੀ ਸ੍ਰੀ ਅਨਿਲ ਵਿਜ ਦੇ ਸਾਹਮਣੇ ਬਿਜਲੀ ਦੇ ਸਬੰਧਿਤ ਕਈ ਸਮਸਿਆਵਾਂ ਆਈਆਂ ਜਿਨ੍ਹਾਂ ‘ਤੇ ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਕਾਰਵਾਈ ਨੂੰ ਕਿਹਾ। ਰਾਜਿੰਦਰ ਨਗਰ ਨਿਵਾਸੀਆਂ ਨੇ ਖੇਤਰ ਵਿੱਚ ਤਾਰਾਂ ਨੂੰ ਕੱਸਣ ਤੇ ਬਿਜਲੀ ਪੋਲ ਲਗਾਉਣ ਦੀ ਸ਼ਿਕਾਇਤ ਦਿੱਤੀ। ਇਸੀ ਤਰ੍ਹਾ, ਬਾਬਾ ਬਾਲਕ ਨਾਥ ਮੰਦਿਰ ਦੇ ਨੇੜੇ ਰਹਿਣ ਵਾਲੀ ਮਹਿਲਾ ਨੇ ਬਿਜਲੀ ਵਿਭਾਗ ‘ਤੇ ਉਸ ਦਾ ਮੀਟਰ ਜਬਰਨ ਉਤਾਰਣ ਦੀ ਸ਼ਿਕਾਇਤ ਦਿੱਤੀ। ਅਮਨ ਨਗਰ ਨਿਵਾਸੀ ਵਿਅਕਤੀ ਨੇ ਊਸ ਦੇ ਮੀਟਰ ਰੀਡਿੰਗ ਵਿੱਚ ਗੜਬੜੀ ਤੇ ਮੀਟਰ ਜਾਂਚ ਦੀ ਮੰਗ ਕਰੀ। ਇਸ ਤੋਂ ਇਲਾਵਾ, ਬਿਜਲੀ ਨਾਲ ਸਬੰਧਿਤ ਹੋਰ ਸ਼ਿਕਾਇਤਾਂ ਵੀ ਆਈਆਂ।
ਇੰਨ੍ਹਾਂ ਮਾਮਲਿਆਂ ਵਿੱਚ ਵੀ ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ ਨੇ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ
ਮਹੇਸ਼ਨਗਰ ਨਿਵਾਸੀ ਮਹਿਲਾ ਨੇ ਸ਼ਿਕਾਇਤ ਦਿੰਦੇ ਹੋਏ ਦਸਿਆ ਕਿ ਉਸ ਦੇ ਪਤੀ ਨੇ ਉਸ ਦੇ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਘਰੋਂ ਕੱਢ ਦਿੱਤਾ ਹੈ। ਇਸੀ ਤਰ੍ਹਾ, ਸਦਰ ਖੇਤਰ ਨਿਵਾਸੀ ਵਿਅਕਤੀ ਨੇ ਸ਼ਟਰਿੰਗ ਦੇ ਸਮਾਨ ਤੇ ਪੈਸਿਆਂ ਦੇ ਲੇਣਦੇਣ ਨੁੰ ਲੈ ਕੇ ਵਿਅਕਤੀ ਨਾਲ ਵਿਵਾਦ ਦੀ ਸ਼ਿਕਾਇਤ ਦਿੱਤੀ, ਰਾਜੇਂਦਰ ਨਗਰ ਨਿਵਾਸੀਆਂ ਨੇ ਖੇਤਰ ਵਿੱਚ ਨਵਾਂ ਟਿਯੂਬਵੈਲ ਲਗਾਉਣ ਦੀ ਸ਼ਿਕਾਇਤ ਦਿੱਤੀ ਜਿਸ ‘ਤੇ ਉਨ੍ਹਾਂ ਨੇ ਜਨ ਸਿਹਤ ਵਿਭਾਗ ਦੇ ਐਕਸੀਐਨ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।
ਇਸ ਤੋਂ ਇਲਾਵਾ, ਹੋਰ ਮਾਮਲਿਆਂ ਵਿੱਚ ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ ਨੇ ਸਬੰਧਿਤ ਅਧਿਕਾਰੀਟਾ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ।
ਪੰਚਕੂਲਾ ਵਿੱਚ ਆਯੋਜਿਤ ਰਾਜ ਪੱਧਰੀ ਗ੍ਰਾਮ ਉਤਥਾਨ ਪੋ੍ਰਗਰਾਮ ਵਿੱਚ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿੰਡ ਸਾਡੀ ਸਭਿਆਚਾਰ, ਪਰੰਪਰਾ ਅਤੇ ਸਵੈ-ਨਿਰਭਰ ਭਾਰਤ ਦਾ ਆਧਾਰ ਹੈ। ਜਦੋਂ ਪਿੰਡ ਮਜਬੂਤ ਹੁੰਦਾ ਹੈ ਤਾਂ ਦੇਸ਼ ਵੀ ਮਜਬੂਤ ਹੁੰਦਾ ਹੈ। ਜਦੋਂ ਪੰਚਾਇਤ ਸਸ਼ਕਤ ਹੁੰਦੀ ਹੈ, ਤਾਂ ਲੋਕਤੰਤਰ ਜੀਵੰਤ ਹੁੰਦਾ ਹੈ। ਇਸ ਲਈ ਸਾਡੇ ਪਿੰਡਾਂ ਦਾ ਵਿਕਾਸ ਹੋਵੇ ਅਤੇ ਉਹ ਸਵੈ-ਨਿਰਭਰ ਬਨਣ, ਇਹ ਸਾਡੀ ਸਬਦੀ ਜਿੰਮੇਦਾਰੀ ਹੈ। ਵਿਕਸਿਤ ਭਾਰਤ ਦੀ ਯਾਤਰਾ ਵਿੱਚ ਪਿੰਡਾਂ ਦੀ ਸਬ ਤੋਂ ਮਹੱਤਵਪੂਰਨ ਭੂਮਿਕਾ ਹੈ, ਜਦੋਂ ਸਾਡਾ ਪਿੰਡ ਵਿਕਸਿਤ ਹੋਵੇਗਾ, ਤਾਂ ਸੂਬਾ ਵਿਕਸਿਤ ਹੋਵੇਗਾ ਅਤੇ ਯਕੀਨੀ ਤੌਰ ‘ਤੇ ਅਸੀ ਸਾਲ 2047 ਤੋਂ ਪਹਿਲਾਂ ਹੀ ਪ੍ਰਧਾਨਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰ ਲਵਾਂਗੇ।
ਮੁੱਖ ਮੰਤਰੀ ਵੀਰਵਾਰ ਨੂੰ ਜ਼ਿਲ੍ਹਾ ਪੰਚਕੂਲਾ ਵਿੱਚ ਕੌਮੀ ਪੰਚਾਇਤੀ ਰਾਜ ਦਿਵਸ ‘ਤੇ ਆਯੋਜਿਤ ਰਾਜ ਪੱਧਰੀ ਗ੍ਰਾਮ ਉਤਥਾਨ ਪੋ੍ਰਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਪੋ੍ਰਗਰਾਮ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਮੌਜੂਦ ਲੋਕਾਂ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ 2 ਮਿਨਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ।
ਪੋ੍ਰਗਰਾਮ ਵਿੱਚ ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਹਰਵਿੰਦਰ ਕਲਿਯਾਣ, ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਸਿੱਖਿਆ ਮੰਤਰੀ ਸ੍ਰੀ ਮਹਿਪਾਲ ਢਾਂਡਾ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ, ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਡਾ, ਖੁਰਾਕ, ਨਾਗਰਿਕ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਵੀ ਮੌਜੂਦ ਰਹੇ।
ਪੋ੍ਰਗਰਾਮ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਬਿਹਾਰ ਦੇ ਮਧੁਬਨੀ ਤੋਂ ਸੰਬੋਧਨ ਨੂੰ ਲਾਇਵ ਬ੍ਰਾਡਕਾਸਟਿੰਗ ਰਾਹੀਂ ਮੌਜੂਦ ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੂੰ ਸੁਣਾਇਆ ਗਿਆ।
ਪ੍ਰਚਾਇਤ ਰਾਜ ਸੰਸਥਾਵਾਂ ਲੋਕਤੰਤਰ ਦੀ ਮਹੱਤਵਪੂਰਨ ਕੜੀ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਚਾਇਤ ਰਾਜ ਸੰਸਥਾਵਾਂ ਲੋਕਤੰਤਰ ਦੀ ਮਹੱਤਵਪੂਰਨ ਕੜੀ ਹੈ, ਜੋ ਵਿਕਾਸ ਨੂੰ ਇੱਕ ਨਵੀਂ ਗਤੀ ਦੇਣ ਦਾ ਕੰਮ ਕਰਦੀਆਂ ਹਨ। ਜਦੋਂ ਪੰਚਾਇਤੀ ਰਾਜ ਪ੍ਰਣਾਲੀ ਨੂੰ ਸਵੈਧਾਨਿਕ ਦਰਜਾ ਦਿੱਤਾ ਗਿਆ ਸੀ, ਉਹਦਾ ਟੀਚਾ ਸੀ ਕਿ ਪੰਚਾਇਤ ਦੇ ਰਾਹੀਂ ਪਿੰਡਾਂ ਦਾ ਵਿਕਾਸ ਕਰਨਾ, ਉਨ੍ਹਾਂ ਨੂੰ ਸਸ਼ਕਤ ਕਰਨਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਰੂਹ ਸਾਡੇ ਪਿੰਡ ਹਨ। ਹਰਿਆਣਾ ਵਿੱਚ ਵੈਦਿਕ ਕਾਲ ਤੋਂ ਹੀ ਪੰਚਾਇਤ ਦੀ ਗੌਰਵਸ਼ਾਲੀ ਪਰੰਪਰਾ ਰਹੀ ਹੈ ਅਤੇ ਪੰਚਾਂ ਨੂੰ ਪੰਚ-ਪਰਮੇਸ਼ਵਰ ਦਾ ਸਥਾਨ ਦਿੱਤਾ ਗਿਆ ਹੈ। ਇਸ ਲਈ ਉਨ੍ਹਾਂ ਦੀ ਜਿੰਮੇਦਾਰੀ ਵੀ ਵੱਡੀ ਹੈ। ਪੰਚ-ਪਰਮੇਸ਼ਵਰਾਂ ਨੂੰ ਇਸੇ ਭਾਵਨਾ ਨਾਲ ਪਿੰਡਾਂ ਦਾ ਵਿਕਾਸ ਕਰਨਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਪੋ੍ਰਗਰਾਮ ਵਿੱਚ ਮੌਜੂਦ ਪੰਚਾਇਤ ਪ੍ਰਤੀਨਿਧੀਆਂ ਵਿੱਚ 50 ਫੀਸਦੀ ਭਾਗੀਦਾਰੀ ਮਹਿਲਾਵਾਂ ਦੀ ਹੈ। ਇਹ ਪ੍ਰਤੀਕ ਹੈ ਮਹਿਲਾ ਸਸ਼ਕਤੀਕਰਨ ਦਾ, ਜਿਸ ਨਾਲ ਸਾਡੇ ਪਿੰਡਾਂ ਦੇ ਵਿਕਾਸ ਨੂੰ ਇੱਕ ਨਵੀਂ ਉੜਾਨ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਕੇਵਲ ਇੱਕ ਆਯੋਜਨ ਨਹੀਂ ਸਗੋਂ ਪਿੰਡ ਦੇ ਸੰਪੂਰਨ ਵਿਕਾਸ ਦਾ ਇੱਕ ਸੰਕਲਪ ਹੈ।
ਪੰਚਾਇਤ ਪ੍ਰਤੀਨਿਧੀ ਸਿੱਖਿਆ, ਸਿਹਤ, ਸਫਾਈ, ਮਹਿਲਾ ਸਸ਼ਕਤੀਕਰਣ ਸਮੇਤ ਸਮਾਜਿਕ, ਆਰਥਿਕ ਮਾਨਕਾਂ ‘ਤੇ ਪਿੰਡਾਂ ਦੇ ਵਿਕਾਸ ਦਾ ਲੈਣ ਸੰਕਲਪ
ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤ ਪ੍ਰਤੀਨਿਧੀਆਂ ਨੂੰ ਇਸ ਸੰਕਲਪ ਨਾਲ ਕੰਮ ਕਰਨਾ ਚਾਹੀਦਾ ਹੈ ਕਿ ਮੇਰਾ ਪਿੰਡ, ਮੇਰੀ ਪੰਚਾਇਤ ਪੂਰੇ ਹਰਿਆਣਾ ਸੂਬੇ ਵਿੱਚ, ਪੂਰੇ ਜ਼ਿਲ੍ਹੇ ਵਿੱਚ ਨੰਬਰ ਇੱਕ ‘ਤੇ ਆਵੇ। ਇਹ ਸੰਕਲਪ ਲੈਣ ਕਿ ਸਾਡੇ ਪਿੰਡ ਦਾ ਇੱਕ ਵੀ ਬੱਚਾ ਸਕੂਲ ਤੋਂ ਡ੍ਰਾਪਆਉਟ ਨਾ ਹੋਵੇ। ਹਰ ਬੱਚੇ ਨੂੰ ਸਿੱਖਿਆ ਦਾ ਅਧਿਕਾਰ ਮਿਲੇ। ਪਿੰਡਾਂ ਨੂੰ ਸਾਰਿਆਂ ਨੂੰ ਸਿਹਤ ਸਹੁਲਤਾਂ ਦਾ ਲਾਭ ਮਿਲੇ। ਉਨ੍ਹਾਂ ਨੇ ਕਿਹਾ ਕਿ ਪੰਚਾਇਤ ਪ੍ਰਤੀਨਿਧੀ ਸਿੱਖਿਆ, ਸਿਹਤ, ਸਫਾਈ, ਮਹਿਲਾ ਸਸ਼ਕਤੀਕਰਣ ਸਮੇਤ ਸਮਾਜਿਕ, ਆਰਥਿਕ ਮਾਨਕਾਂ ‘ਤੇ ਪਿੰਡਾਂ ਨੂੰ ਅੱਗੇ ਵਧਾਉਣ ਦਾ ਸੰਕਲਪ ਲੈ ਕੇ ਕੰਮ ਕਰਣ।
ਪੰਚਾਇਤ ਪ੍ਰਤੀਨਿਧੀ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਵਿੱਚ ਨਿਭਾਉਣ ਭੂਮਿਕਾ
ਮੁੱਖ ਮੰਤਰੀ ਨੇ ਪੰਚਾਇਤ ਪ੍ਰਤੀਨਿਧੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਪ੍ਰੋਗਰਾਮ ਵਿੱਚ ਸਾਰੇ ਪ੍ਰਤੀਨਿਧੀ ਆਪਣੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲੈਣ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਨਸ਼ਾ ਕਰਦਾ ਹੋਇਆ ਮਿਲਿਆ ਜਾਂ ਨਸ਼ੇ ਦੇ ਕਾਰੋਬਾਰ ਵਿੱਚ ਰੁਝਿੱਆ ਹੋਇਆ ਮਿਲਿਆ ਤਾਂ ਉਸ ਦੀ ਜਾਣਕਾਰੀ ਸਰਕਾਰ ਨੂੰ ਮਾਨਸ ਪੋਰਟਲ ਰਾਹੀਂ ਦੇਣ। ਜਾਣਕਾਰੀ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਸਾਨੂੰ ਮਿਲ ਕੇ ਪਿੰਡਾਂ ਨੂੰ ਨਸ਼ਾ ਮੁਕਤ ਕਰਨਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 12 ਜੁਲਾਈ ਨੂੰ ਹੋਏ ਪੰਚਾਇਤ ਕਾਨਫ਼੍ਰੈਂਸ ਵਿੱਚ ਐਲਾਨ ਕੀਤਾ ਗਿਆ ਕਿ ਵਿਕਾਸ ਲਈ ਪੰਚਾਇਤਾਂ ਨੂੰ ਧਨ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਤਦ ਤੋਂ ਲੈ ਕੇ ਹੁਣ ਤੱਕ 3566 ਕਰੋੜ ਦੀ ਰਕਮ ਪੰਚਾਇਤਾਂ ਦੇ ਖਾਤੇ ਵਿੱਚ ਪਾ ਦਿੱਤੀ ਗਈ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਵਿਕਾਸ ਕੰਮਾਂ ਲਈ ਭਵਿੱਖ ਵਿੱਚ ਵੀ ਪੈਸੇ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਹਰ ਪਿੰਡ ਨੂੰ ਸਵੈ-ਨਿਰਭਰ ਬਨਾਉਣ ਦੀ ਦਿਸ਼ਾ ਵਿੱਚ ਸਰਕਾਰ ਨੇ ਹਰ ਪਿੰਡ ਨੂੰ ਇੰਟਰਨੇਟ ਨਾਲ ਜੋੜਨ ਦਾ ਕੰਮ ਕੀਤਾ ਹੈ। ਹਰ ਘਰ ਨਲ ਨਾਲ ਜਲ, ਹਰ ਖੇਤ ਨੂੰ ਪਾਣੀ, ਸਾਡਾ ਪਿੰਡ-ਜਗਮਗ ਪਿੰਡ ਵਿੱਚ ਹਰ ਪਿੰਡ ਨੂੰ 24 ਘੰਟੇ ਬਿਜਲੀ ਅਤੇ ਹਰ ਵਿਅਕਤੀ ਦਾ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਿਹਤ ਸਹੁਲਤ ਦੇਣ ਦਾ ਕੰਮ ਕੀਤਾ ਹੈ।
ਗੈਪ ਫੰਡ ਦੇ ਰੂਪ ਵਿੱਚ ਗਤ ਸਾਲ ਪੰਚਾਇਤਾਂ ਦੇ ਖਾਤੇ ਵਿੱਚ 583 ਕਰੋੜ ਰੁਪਏ ਕੀਤੇ ਗਏ ਟ੍ਰਾਂਸਫਰ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁੱਝ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਲੋੜਿੰਦੇ ਫੰਡ ਨਹੀਂ ਹੈ, ਇਸ ਲਈ ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਗ੍ਰਾਮ ਪੰਚਾਇਤਾਂ ਦੇ ਖਾਤੇ ਵਿੱਚ ਕੁਲ ਰਕਮ 20 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਗੈਪ ਫੰਡ ਦੇ ਰੂਪ ਵਿੱਚ ਅਨੁਦਾਨ ਰਕਮ ਦਿੱਤੀ ਜਾਵੇ, ਤਾਂ ਜੋ ਹਰੇਕ ਪੰਚਾਇਤ ਕੋਲ ਘੱਟ ਤੋਂ ਘੱਟ 21 ਲੱਖ ਰੁਪਏ ਉਪਲਬਧ ਹੋਵੇ। ਇਸ ਏਵਜ ਵਿੱਚ ਗਤ ਸਾਲ ਪੰਚਾਇਤਾਂ ਦੇ ਖਾਤੇ ਵਿੱਚ ਸੀਧੇ 583 ਕਰੋੜ ਰੁਪਏ ਟ੍ਰਾਂਸਫਰ ਕੀਤੇ ਗਏ।
ਉਨ੍ਹਾਂ ਨੇ ਕਿਹਾ ਕਿ ਪੇਂਡੂ ਜੀਵਨ ਨੂੰ ਗੁਣਵੱਤਾਪੂਰਨ ਬਨਾਉਣ ਲਈ ਸਰਕਾਰ ਨੇ 948 ਈ-ਲਾਇਬ੍ਰੇਰੀ, 281 ਇੰਡੋਰ ਜਿਮ, 453 ਪਿੰਡਾਂ ਵਿੱਚ ਸਟ੍ਰੀਟ ਲਾਇਟਾਂ ਅਤੇ 349 ਮਹਿਲਾ ਸਭਿਆਚਾਰ ਕੇਂਦਰ ਸਥਾਪਿਤ ਕੀਤੇ ਹਨ। ਇਸ ਦੇ ਇਲਾਵਾ, 316 ਪਿੰਡਾਂ ਦੀ ਫਿਰਨਿਆਂ ਨੂੰ ਪੱਕਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ 2930 ਐਸਸੀ ਅਤੇ ਬੀਸੀ ਚੌਪਾਲਾਂ ਦੀ ਮਰੱਮੰਤ ਲਈ 118 ਕਰੋੜ 47 ਲੱਖ ਸੀਧੇ ਪੰਚਾਇਤਾਂ ਦੇ ਖਾਤੇ ਵਿੱਚ ਪਾ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਹੈ ਕਿ ਆਪ ਆਪਣੇ ਪਿੰਡਾਂ ਦੀ ਲੋੜ ਅਨੁਸਾਰ ਯੋਜਨਾਵਾਂ ਬਨਾਣ
Leave a Reply