ਅੰਤਰ-ਰਾਸ਼ਟਰੀ ਯੁੁਵਾ ਸੰਮੇਲਨ (ਆਈਵੀਸੀ-11) ਅਮਰੀਕਾ ਦੇ ਲਾਸਏਜੰਲਸ ਵਿੱਚ 1 ਮਈ ਤੋਂ।

 ਮਾਨਸਾ (ਡਾ ਸੰਦੀਪ ਘੰਡ )ਮਾਨਸਾ ਜਿਲ੍ਹੇ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਨਹਿਰੂ ਯੁਵਾ ਕੇਂਦਰ ਮਾਨਸਾ  ਦੇ ਸੇਵਾ ਮੁਕਤ ਅਧਿਕਾਰੀ, ਵਿਸ਼ਵ ਮਨੁੱਖੀ ਅਧਿਕਾਰ ਪ੍ਰੋਟੇਕਸ਼ਨ ਕਮਿਸ਼ਨ ਦੇ ਮੈਂਬਰ ਅਤੇ

ਸਿੱਖਿਆ ਕਲਾ ਮੰਚ ਦੇ ਚੇਅਰਮੈਨ ਡਾ ਸੰਦੀਪ ਘੰਡ ਨੂੰ ਮਿਤੀ 1 ਮਈ ਤੋਂ 4 ਮਈ ਤੱਕ ਅਮਰੀਕਾ ਦੇ ਲਾਸਏਜਲੰਸ ਵਿੱਚ ਹੋ ਰਹੇ ਯੁਵਾ ਸੰਮੇਲਨ ਲਈ ਲਗਤਾਰ ਦੂਜੀ ਵਾਰ ਬਤੋਰ ਸਦਰੰਭ ਵਿਅਕਤੀ ਵੱਜੌ ਸ਼ਾਮਲ ਹੋਣ ਦਾ ਮੋਕਾ ਮਿਲ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆ ਡਾ ਸੰਦੀਪ ਘੰਡ ਨੇ ਦੱਸਿਆ ਅੰਤਰ ਰਾਸਟਰੀ ਯੁਵਾ ਸਗੰਠਨ, ਲਾਸ ੲੈਜਲੰਸ ਕਾਉਂਟੀ ਸੰਸ਼ਥਾ ਵੱਲੋਂ ਸਯੁਕੰਤ ਰਾਸ਼ਟਰ ਸੰਘ ਦੇ ਸਹਿਯੋਗ ਨਾਲ ਲਗਾਤਾਰ ਪਿੱਛਲੇ 10 ਸਾਲ ਤੋਂ ਕਰਵਾਏ ਜਾਣ ਵਾਲੇ ਇਸ ਸੰਮੇਲਨ ਵਿੱਚ ਇਸ ਸਾਲ ਦਾ ਵਿਸ਼ਾ  ਯੁਵਕ-ਯੁਵਤੀਆਂ ਦੁਆਰਾ ਗਲੋਬਲ ਵਿਕਾਸ ਦੀ ਅਗਵਾਈ ਜੋ ਕਿ ਦੂਜੇ ਵਿਸ਼ਵ ਸਮਾਜਿਕ ਵਿਕਾਸ ਸੰਮੇਲਨ 2025 ਦੇ ਢਾਚੇਂ ਨਾਲ ਮਿਲਦਾ-ਜੁਲਦਾ ਹੈ ਰੱਖਿਆ ਗਿਆ ਹੈ।
ਸੰਮੇਲਨ ਦੇ ਪਹਿਲੇ ਦਿਨ ਸਥਾਨਕ ਸੇਵਾਵਾਂ ਵਿੱਚ ਨੋਜਵਾਨਾਂ ਦੀ ਭੂਮਿਕਾ,ਸਯੁਕੰਤ ਰਾਸ਼ਟਰ ਸੰਘ ਦੀ ਯੁਵਾ ਵਿਕਾਸ ਅਤੇ ਮਨੁੱਖੀ ਅਧਿਕਾਰਾਂ ਨੂੰ ਲਾਗੂ ਕਰਵਾਉਣ ਆਦਿ ਵਿਿਸ਼ਆਂ ਤੇ ਵਿਚਾਰ ਚਰਚਾ ਕਰਵਾਈ ਜਾਵੇਗੀ।ਅੰਤਰ-ਰਾਸ਼ਟਰੀ ਯੁਵਾ ਸੰਮੇਲਨ ਵਿੱਚ ਤੀਸਰੇ ਦਿਨ ਵੱਖ ਵੱਖ ਦੇਸ਼ਾਂ ਦੇ ਨੁਮਾਇੰਦੇ ਆਪਣੇ ਆਪਣੇ ਦੇਸ਼ਾਂ ਦਾ ਸਭਿਆਂਚਾਰ ਪੇਸ਼ ਕਰਨਗੇ ਅਤੇ ਦਸਤਕਾਰੀ ਪ੍ਰਦਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਯੁਵਾ ਸੰਮੇਲਨ ਦੀ ਖਾਸਗੱਲ ਇਹ ਹੈ ਕਿ ਯੁਵਾ ਦੀ ਅਗਵਾਈ,ਨਵੀਨਤਾ,ਨੇਤਿਕ ਕਦਰਾਂ ਕੀੰਮਤਾਂ ਤੇ ਵੀ ਚਰਚਾ ਕੀਤੀ ਜਾਵੇਗੀ।
ਯੁਵਾ ਸੰਮੇਲਨ ਵਿੱਚ ਭਾਗ ਲੈਣ ਵਾਲੇ ਵੱਖ ਵੱਖ ਦੇਸ਼ਾਂ ਦੇ 300 ਦੇ ਕਰੀਬ ਭਾਗੀਦਾਰ ਅੰਤਮ ਦਿਨ ਵਿਦੇਸ਼ੀ ਮਾਮਿਲਆਂ ਵਿੱਚ ਨੌਜਵਾਨਾਂ ਦੀ ਭੂਮਿਕਾ,ਰਾਜਂੀਤਕ ਅਗਵਾਈ ,ਨਵੀਨ ਤਕਨੀਕਾਂ,ਆਰਥਿਕ ਮੋਕੇ ਮਨੁੱਖੀ ਅਧਿਕਾਰਾਂ ਅਤੇ ਨੋਜਵਾਨਾਂ ਦੀ ਵਿਸ਼ਵ ਪੱਧਰੀ ਭੂਮਿਕਾ ਤੇ ਵਿਚਾਰ ਕੀਤਾ ਜਾਵੇਗਾ।ਯੁਵਾ ਸੰਮੇਲਨ ਦੇ ਕੇਂਦਰ ਬਿੰਦੂ ਵਿੱਚ ਨੌਜਵਾਨੀ ਦੀ ਸਰਗਰਮੀ “ਨਾਗਰਿਕ ਭਾਗੀਦਾਰੀ ਅਤੇ ਵਕਾਲਤ ਵਿਚ ਨੌਜਵਾਨਾਂ ਦੀ ਭੂਮਿਕਾ”ਅਸਰਦਾਰ ਨੀਤੀ ਲਿਖਣ ਅਤੇ ਲਾਗੂ ਕਰਨ ਦੀ ਤਕਨੀਕ ਹਰ ਜੀਵ ਲਈ ਸੁਰੱਖਿਆ  ਮਾਨਸਿਕ ਤੰਦਰੁਸਤੀ ਅਤੇ ਸਮਾਜਿਕ ਤਬਦੀਲੀ ਕੈਰੀਅਰ ਵਿਕਾਸ ਅਤੇ ਵਿਸ਼ਵ ਪੱਧਰੀ ਪ੍ਰਭਾਵ ਅਤੇ ਵਿਸ਼ਵ ਪੱਧਰੀ ਅਗਵਾਈ ਵਿੱਚ ਨੌਜਵਾਨਾਂ ਦੀ ਭੂਮਿਕਾ” ਆਦਿ ਵਿਿਸ਼ਆਂ ਨੂੰ ਵੀ ਸ਼ੰਾਮਲ ਕੀਤਾ ਗਿਆ ਹੈ।
ਡਾ ਘੰਡ ਨੇ ਦੱਸਿਆ ਕਿ ਅੰਤਰ-ਰਾਸ਼ਟਰੀ ਯੁਵਾ ਸਗੰਠਨ ਇੱਕ ਸਮਾਜ ਸੇਵੀ ਸੰਸ਼ਥਾ ਹੈ ਇਸ ਲਈ ਨਿੱਜੀ ਤੋਰ ਤੇ ਸ਼ਾਮਲ ਹੋਣ ਵਾਲੇ ਭਾਗੀਦਾਰਾਂ ਨੂੰ ਆਪਣਾ ਆਉਣ ਜਾਣ ਦਾ ਕਿਰਾਇਆ ਆਪ ਖਰਚ ਕਰਨਾ ਪੈਂਦਾਂ ਹੈ।ਸੰਸ਼ਥਾ ਵੱਲੋਂ ਸਯੁਕੰਤ ਰਾਸ਼ਟਰ ਸੰਘ ਦੇ ਸਹਿਯੋਗ ਨਾਲ ਵੀਜਾ ਦਿਵਾਉਣ ਲਈ ਮਦਦ ਤੋਂ ਇਲਾਵਾ ਉਥੇ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਦਾਂ ਹੈ।ਆਨਲਾਈ ਸ਼ਾਮਲ ਹੋਣ ਵਾਲਿਆਂ ਲਈ ਕੋਈ ਫੀਸ ਨਹੀ ਲਈ ਜਾਦੀ ਪਰ ਸੰਸ਼ਥਾ ਵੱਲੋਂ ਭਾਗੀਦਾਰਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦਾ ਸਾਰਟੀਫਿਕੇਟ ਜਾਰੀ ਕੀਤਾ ਜਾਦਾਂ ਅਤੇ ਭਾਗੀਦਾਰਾਂ ਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ।
ਡਾ ਘੰਡ ਨੇ ਦੱਸਿਆ ਕਿ ਜੇਕਰ ਕੋਈ ਨੋਜਵਾਨ ਆਨਲਾਈਨ ਭਾਗ ਲੈਣਾ ਚਾਹੁੰਦਾ ਤਾਂ ਉਹ ਉਹਨਾਂ ਨਾਲ ਜਾਂ ਸਿੱਧੇ ਤੋਰ ਤੇ ਵੀ ਸਪਰੰਕ ਕਰ ਸਕਦਾ ਹੈ,ਬਸ਼ਰਤੇ ਕਿ ਉਸ ਨੂੰ ਇੰਗਲਿਸ਼ ਭਾਸ਼ਾ ਦਾ ਗਿਆਨ ਹੋਣਾ ਜਰੂਰੀ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin