ਮੋਗਾ ( ਮਨਪ੍ਰੀਤ ਸਿੰਘ /ਗੁਰਜੀਤ ਸੰਧੂ ) – ਜ਼ਿਲ੍ਹਾ ਮੋਗਾ ਦੇ ਕਿਹੜੇ ਖੇਤ ਵਿੱਚ ਕਿਹੜੀ ਫਸਲ ਦੀ ਕਿੰਨੀ ਖੇਤੀ ਹੋ ਰਹੀ ਹੈ, ਬਾਰੇ ਇਕ ਸਰਵੇ ਚੱਲ ਰਿਹਾ ਹੈ। ਇਸ ਸਰਵੇ ਨੂੰ ‘ ਡਿਜ਼ੀਟਲ ਕਰਾਪ ਸਰਵੇ ‘ ਦਾ ਨਾਮ ਦਿੱਤਾ ਗਿਆ ਹੈ। ਇਸ ਸਰਵੇ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਅੱਜ ਵੱਖ ਵੱਖ ਖੇਤਾਂ ਦਾ ਦੌਰਾ ਕੀਤਾ। ਉਹਨਾਂ ਸਮੂਹ ਟੀਮਾਂ ਨੂੰ ਹਦਾਇਤ ਕੀਤੀ ਕਿ ਇਸ ਸਰਵੇ ਕੰਮ ਨੂੰ ਵਾਢੀ ਸੀਜ਼ਨ ਦੌਰਾਨ ਮੁਕੰਮਲ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਸਰਵੇ ਦੌਰਾਨ ਖੇਵਟ ਮੁਤਾਬਿਕ ਡਾਟਾ ਆਨਲਾਈਨ ਕੀਤਾ ਜਾ ਰਿਹਾ ਹੈ। ਇਹ ਸਰਵੇ ਮੁਕੰਮਲ ਹੋਣ ਉੱਤੇ ਪਤਾ ਲੱਗ ਜਾਵੇਗਾ ਕਿ ਜ਼ਿਲ੍ਹਾ ਮੋਗਾ ਵਿੱਚ ਕਿਹੜੇ ਖੇਤੀ ਕਿੰਨੀ ਹੋ ਰਹੀ ਹੈ। ਇਸ ਨਾਲ ਭਵਿੱਖ ਵਿੱਚ ਗਿਰਦਾਵਰੀ ਆਦਿ ਦਾ ਕੰਮ ਬਹੁਤ ਸੌਖਾ ਹੋ ਜਾਵੇਗਾ। ਸਾਰੇ ਖੇਤਾਂ ਦੀ ਜੀਓ ਟੈਗਿੰਗ ਹੋਣ ਨਾਲ ਖੇਤਾਂ ਅਤੇ ਖੇਵਟਾਂ ਦਾ ਮੁਕੰਮਲ ਰਿਕਾਰਡ ਕੰਪਿਊਟਰੀਕ੍ਰਿਤ ਹੋ ਜਾਵੇਗਾ। ਇਸ ਨਾਲ ਖੇਤੀ ਸੰਬੰਧੀ ਨੀਤੀਆਂ ਤਿਆਰ ਕਰਨ ਵਿੱਚ ਵੀ ਬਹੁਤ ਲਾਭ ਮਿਲੇਗਾ।
ਉਹਨਾਂ ਦੱਸਿਆ ਕਿ ਇਹ ਸਰਵੇ ਸਾਰੇ ਪਟਵਾਰੀਆਂ ਅਤੇ ਨਿੱਜੀ ਕੰਪਨੀਆਂ ਰਾਹੀਂ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਕੁੱਲ 4.22 ਲੱਖ ਖੇਵਟਾਂ ਹਨ ਜਿੰਨਾਂ ਵਿੱਚੋਂ 84 ਹਜ਼ਾਰ ਖੇਵਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਬਾਕੀ ਰਹਿੰਦਾ ਕੰਮ ਵੀ ਵਾਢੀ ਦੌਰਾਨ ਖਤਮ ਕਰਨ ਦਾ ਟੀਚਾ ਹੈ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਲਕਸ਼ੇ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ
Leave a Reply