ਕੁਲ ਹਿੰਦ ਕਾਂਗਰਸ ਦਾ ਅਹਿਮਦਾਬਾਦ ਦਾ ਸੈਸ਼ਨ – ਮੁਹੱਬਤ ਅਤੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ

ਲੁਧਿਆਣਾ  ( ਵਿਜੇ ਭਾਂਬਰੀ )- ਅਹਿਮਦਾਬਾਦ ਗੁਜਰਾਤ ਵਿੱਚ ਕੁੱਲ ਹਿੰਦ ਕਾਂਗਰਸ ਦੇ 8 ਅਤੇ 9 ਅਪ੍ਰੈਲ ਦੇ ਸੈਸ਼ਨ ਵਿੱਚ ਹਿੱਸਾ ਲੈ ਕੇ ਪਰਤੇ ਏ.ਆਈ.ਸੀ.ਸੀ ਦੇ ਕੋਆਰਡੀਨੇਟਰ ਓ.ਬੀ.ਸੀ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਨਗਰੀ ਸਾਬਰਮਤੀ ਆਸ਼ਰਮ (ਗਾਂਧੀ ਨਗਰ) ਵਿੱਚ ਸ਼੍ਰੀਮਤੀ ਸੋਨੀਆ ਗਾਂਧੀ, ਮਲਕ ਅਰਜਨ ਖੜਗੇ ਅਤੇ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਗਾਂਧੀ ਦੇ ਭਜਨ ਗਾਇਨ ਦਾ ਆਨੰਦਮਈ ਵਾਤਾਵਰਨ ਅਤੇ ਭਾਰਤ ਦੀ ਸ਼ਾਂਤੀ, ਅਹਿੰਸਾ, ਭਾਈਚਾਰਕ ਸਾਂਝ ਲਈ ਕੀਤੀ ਪ੍ਰਾਰਥਨਾ ਸਮੇਂ ਗਾਂਧੀ ਦੇ ਗਾਏ ਸ਼ਬਦ “ਰਘੂਪਤ ਰਾਘਵ ਰਾਜਾ ਰਾਮ ਪਤਿਤ ਕਿ ਪਾਵਨ ਸੀਤਾ ਰਾਮ” ਸਭ ਦੇ ਕੰਨਾਂ ਵਿੱਚ ਗੂੰਜਦੇ ਸਨ।
                   9 ਅਪ੍ਰੈਲ ਨੂੰ ਸਵੇਰ ਤੋਂ ਸਚਿਨ ਪਾਇਲਟ ਵੱਲੋਂ ਪੇਸ਼ ਕੀਤੇ ਮਤੇ ਨਾਲ ਸੈਸ਼ਨ ਵਿੱਚ ਬੋਲਣ ਵਾਲਿਆਂ ਨੇ ਅਨੇਕਤਾ ਵਿੱਚ ਏਕਤਾ ਦਾ ਪ੍ਰਮਾਣ ਦਿੰਦਿਆਂ ਸਭ ਨੇ ਭਾਰਤ ਪ੍ਰਤੀ ਕਾਂਗਰਸ ਪਾਰਟੀ ਦਾ ਦਰਦ ਬਿਆਨ ਕੀਤਾ। ਬੁਲਾਰਿਆਂ ਨੇ ਰਾਹੁਲ ਗਾਂਧੀ ਦੀ 3700 ਕਿਲੋਮੀਟਰ ਲੰਬੀ ਭਾਰਤ ਜੋੜੋ ਯਾਤਰਾ, ਮਨੀਪੁਰ ਵਿੱਚ ਦੋ ਸਾਲ ਤੋਂ ਹੋ ਰਹੀ ਹਿੰਸਾ, ਕਿਸਾਨੀ ਦੀਆਂ ਸਮੱਸਿਆਵਾਂ, ਦੇਸ਼ ਵਿੱਚ ਅਸਥਿਰਤਾ, ਬੇਰੁਜ਼ਗਾਰੀ ਬਾਰੇ ਵਿਚਾਰ ਰੱਖੇ ਅਤੇ ਮਹਾਤਮਾ ਗਾਂਧੀ ਜੀ ਦੀ ਨਗਰੀ ਤੋਂ ਗਾਂਧੀ ਜੀ ਦਾ ਸਹਿਜ, ਸ਼ਾਂਤੀ, ਅਹਿੰਸਾ, ਸੱਚਾਈ ਦਾ ਸੰਦੇਸ਼ ਦੇਸ਼ ਵਿੱਚ ਲਿਜਾਣ ਦਾ ਸੁਨੇਹਾ ਦਿੱਤਾ।
                   ਚੰਡੀਗੜ੍ਹ ਵਿਖੇ ਵਾਪਸ ਪਰਤਨ ‘ਤੇ ਪੰਜਾਬ ਕਾਂਗਰਸ ਦੇ ਇੰਚਾਰਜ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬੁਘੇਲ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਹੋਈ। ਸੈਸ਼ਨ ਦੀ ਕਾਮਯਾਬੀ ਲਈ ਵਧਾਈ ਦੇਣ ਉਪਰੰਤ ਪੱਛੜੇ ਸਮਾਜ ਓ.ਬੀ.ਸੀ ਨੂੰ ਪ੍ਰਤੀਨਿੱਧਤਾ ਦੇਣ ‘ਤੇ ਵਿਚਾਰ ਕੀਤੀ ਗਈ ਜਿਸ ਬਾਰੇ ਨੇਤਾਵਾਂ ਨੇ ਹਾਂ-ਪੱਖੀ ਹੁੰਗਾਰਾ ਭਰਿਆ।
                   ਬਾਵਾ ਅਤੇ ਦਾਖਾ ਨੇ ਦੱਸਿਆ ਕਿ 8, 9 ਅਪ੍ਰੈਲ ਨੂੰ ਅਹਿਮਦਾਬਾਦ (ਗੁਜਰਾਤ) ਵਿੱਚ ਹੋਇਆ ਕਾਂਗਰਸ ਦਾ ਸੈਸ਼ਨ ਕਾਂਗਰਸੀ ਵਰਕਰਾਂ ਲਈ ਸ਼ਾਂਤੀ, ਭਾਈਚਾਰਕ ਸਾਂਝ, ਅਹਿੰਸਾ ਦਾ ਉਪਦੇਸ਼ ਸੀ ਅਤੇ ਭਾਰਤ ਦੇ ਲੋਕਾਂ ਲਈ ਸ਼ਾਂਤੀ ਦਾ ਸੰਦੇਸ਼ ਸੀ। ਉਹਨਾਂ ਸੈਸ਼ਨ ਦੇ ਸੁਚੱਜੇ ਪ੍ਰਬੰਧਾਂ ਲਈ ਕਾਂਗਰਸ ਹਾਈਕਮਾਂਡ ਅਤੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀ.ਐੱਲ.ਪੀ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨਾਂ ਸਭ ਪੰਜਾਬ ਤੋਂ ਗਏ ਮੈਂਬਰਾਂ ਲਈ ਚੰਗੇ ਪ੍ਰਬੰਧ ਕੀਤੇ ਸਨ। ਇਸ ਸਮੇਂ ਬਾਵਾ ਨੇ ਕੁੱਲ ਹਿੰਦ ਬੈਰਾਗੀ, ਵੈਸ਼ਨਵ, ਸੁਆਮੀ ਸਮਾਜ ਦੇ ਨੇਤਾ ਦੀਨਦਿਆਲ ਵੱਲੋਂ ਕੀਤੇ ਸਵਾਗਤ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਹਿਮਾਚਲ ਦੇ ਮੁੱਖ ਮੰਤਰੀ ਸਹਿਜ, ਸ਼ਾਂਤੀ ਅਤੇ ਮਿੱਠਬੋਲੜੇ ਸੁਭਾਅ ਦੇ ਮਾਲਕ ਸੁਖਵਿੰਦਰ ਸੁੱਖੂ ਨਾਲ ਵੀ ਗਾਂਧੀਨਗਰ ਵਿਖੇ ਮੁਲਾਕਾਤ ਹੋਈ ਜਦ ਘਨਈਆ, ਪੱਪੂ ਯਾਦਵ, ਸ਼ਕੀਲ ਅਹਿਮਦ, ਸੁਬੋਧ ਕਾਂਤ ਸਹਾਏ, ਲਾਲ ਬਹਾਦਰ ਸ਼ਾਸਤਰੀ ਦੇ ਬੇਟੇ ਅਨਿਲ ਸ਼ਾਸਤਰੀ ਅਤੇ ਸਚਿਨ ਪਾਇਲਟ ਨਾਲ ਵਿਸ਼ੇਸ਼ ਮੁਲਾਕਾਤ ਹੋਈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin