ਹਰਿਆਣਾ ਨਿਊਜ਼

ਹਰਿਆਣਾ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ ਗਲੋਬਲ ਸਿਟੀ  ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ   ( ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮਾਂਤਰੀ ਪੱਧਰ ਦੇ ਸਾਰੇ ਮਾਨਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂਗ੍ਰਾਮ ਵਿੱਚ ਗਲੋਬਲ ਸਿਟੀ ਵਿਕਸਿਤ ਕੀਤੀ ਜਾਵੇਗੀ। ਇਹ ਪਰਿਯੋਜਨਾ ਹਰਿਆਣਾਂ ਦੇ ਵਿਕਾਸ ਵਿੱਚ ਇੱਕ ਮੀਲ ਦਾ ਪੱਧਰ ਸਾਬਿਤ ਹੋਵੇਗੀ।

          ਮੁੱਖ ਮੰਤਰੀ ਸ਼ੁਕਰਵਾਰ ਨੂੰ ਗੁਰੂਗ੍ਰਾਮ ਵਿੱਚ ਗਲੋਬਲ ਸਿਟੀ ਦੀ ਸਾਇਟ ‘ਤੇ ਨਿਵੇਸ਼ਕਾਂ ਦੇ ਨਾਲ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ, ਵਿਧਾਇਕ ਸ੍ਰੀਮਤੀ ਬਿਮਲਾ ਚੌਧਰੀ, ਸ੍ਰੀ ਤੇਜਪਾਲ ਤੰਵਰ ਤੇ ਸ੍ਰੀ ਮੁਕੇਸ਼ ਸ਼ਰਮਾ ਵੀ ਮੌਜੂਦ ਰਹੇ।

ਰੁਜਗਾਰ ਦੇ ਪੰਜ ਲੱਖ ਤੋਂ ਵੱਧ ਮੌਕੇ ਹੋਣਗੇ ਸ੍ਰਿਜਤ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇੱਕ ਲੱਖ ਕਰੋੜ ਰੁਪਏ ਤੋਂ ਵੱਧ ਨਿਵੇਸ਼ ਦੇ ਨਾਲ ਇਹ ਪਰਿਯੋਜਨਾ ਲਗਭਗ 16 ਲੱਖ ਲੋਕਾਂ ਦੇ ਜੀਵਨ ਨੂੰ ਪ੍ਰਭਾਵਿਤ ਕਰੇਗੀ। ਪਰਿਯੋਜਨਾ ਦੇ ਵਿਕਸਿਤ ਹੋਣ ‘ਤੇ ਕਰੀਬ ਪੰਜ ਲੱਖ ਰੁਜਗਾਰ ਦੇ ਨਵੇਂ ਮੌਕਿਆਂ ਦਾ ਸ੍ਰਿਜਨ ਹੋਵੇਗਾ। ਇੱਕ ਹਜਾਰ ਏਕੜ ‘ਤੇ ਵਿਕਸਿਤ ਕੀਤੀ ਜਾ ਰਹੀ ਇਸ ਪਰਿਯੋਜਨਾ ਵਿੱਚ ਕਿਮਸ ਯੂਜ਼ ਲੈਂਡ ਦਾ ਪ੍ਰਾਵਧਾਨ ਕੀਤਾ ਗਿਆ ਹੈ, ਜਿਸ ਵਿੱਚ ਰਿਹਾਇਸ਼ੀ, ਕਾਰੋਬਾਰੀ, ਹੋਸਪਟੇਲਿਟੀ ਤੇ ਵਿਦਿਅਕ ਅਦਾਰਿਆਂ ਆਦਿ ਲਈ ਵੀ ਵਿਸ਼ੇਸ਼ ਸਥਾਨ ਰਹੇਗਾ।

          ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਮਾਨਕਾਂ ਦੇ ਹਿਸਾਬ ਨਾਲ ਵਿਕਸਿਤ ਕੀਤੀ ਜਾ ਰਹੀ ਇਸ ਪਰਿਯੋਜਨਾ ਦਾ ਪਹਿਲਾ ਪੜਾਅ ਅਗਲੇ ਸਾਲ ਦੇ ਆਖੀਰ ਤੱਕ ਨਿਰਧਾਰਿਤ ਟਾਇਮ ਲਾਇਨ ਅਨੁਸਾਰ ਪੂਰਾ ਕੀਤਾ ਜਾਵੇਗਾ। ਪਰਿਯੋਜਨਾ ਦੇ ਪਹਿਲੇ ਪੜਾਅ ਵਿੱਚ 587 ਏਕੜ ਦੇ ਖੇਤਰਫੱਲ ‘ਤੇ 940 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਆਧੁਨਿਕ ਸ਼ਹਿਰਾਂ ਦੀ ਤਰਜ ‘ਤੇ ਮਿਲੇਗੀ ਸਹੂਲਤਾਂ

          ਮੁੱਖ ਮੰਤਰੀ ਨੇ ਕਿਹਾ ਕਿ ਇਸ ਸਿਟੀ ਵਿੱਚ ਪਾਣੀ ਦੀ ਸਪਲਾਈ ਯਕੀਨੀ ਕਰਨ ਲਈ 18 ਏਕੜ ਵਿੱਚ 350 ਮਿਲਿਅਨ ਲੀਟਰ ਸਮਰੱਥਾ ਦਾ ਮਾਸ ਬੈਲੇਸਿੰਗ ਰਿਜਰਵਾਇਰ ਬਣਾਇਆ ਜਾਵੇਗਾ, ਜੋ ਕਿ ਜਲ ਸਟੋਰੇਜ ਵਜੋ ਕੰਮ ਕਰੇਗਾ ਅਤੇ ਇਸ ਸਿਟੀ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਗਲੋਬਲ ਸਿਟੀ ਦੇ ਲਈ ਸੱਤ ਦਿਨਾਂ ਦਾ ਜਲ ਬੈਕਅੱਪ ਵੀ ਪ੍ਰਦਾਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਗਲੋਬਲ ਸਿਟੀ ਵਿੱਚ 10.7 ਕਿਲੋਮੀਟਰ ਯੂਨਿਲਿਟੀ ਟਨਲ ਹੋਵੇਗੀ, ਜਿਸ ਵਿੱਚ ਵਾਟਰ ਪਾਇਪਲਾਇਨ, ਇਲੈਕਟ੍ਰਿਕ ਕੇਬਲ, ਫਾਇਰ ਸੇਵਾਵਾਂ, ਲਾਈਟਿੰਗ ਸਿਸਟਮ, ਵੇਂਟੀਲੇਸ਼ਨ ਸਿਸਟਮ, ਫਾਇਰ ਡਿਟੇਂਕਸ਼ਨ ਆਦਿ ਦਾ ਪ੍ਰਾਵਧਾਨ ਹੋਵੇਗਾ।

ਆਧੁਨਿਕਤਾ ਦੇ ਨਾਲ ਹਰਿਆਲੀ ‘ਤੇ ਵੀ ਰਹੇਗਾ ਵਿਸ਼ੇਸ਼ ਫੋਕਸ

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਾਤਾਵਰਣ ਸਰੰਖਣ ਦੇ ਤਹਿਤ ਪੂਰੀ ਪਰਿਯੋਜਨਾ ਵਿੱਚ ਗ੍ਰੀਨ ਏਰਿਆ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਗਲੋਬਲ ਸਿਟੀ ਦਾ ਤਾਪਮਾਨ ਗੁਰੂਗ੍ਰਾਮ ਸ਼ਹਿਰ ਤੋਂ ਘੱਟ ਰਹੇ, ਇਸ ਦੇ ਲਈ ਗਲੋਬਲ ਸਿਟੀ ਵਿੱਚ ਲਗਭਗ 125 ਏਕੜ ‘ਤੇ ਗ੍ਰੀਨ ਜੋਨ ਪ੍ਰਸਤਾਵਿਤ ਹੈ। ਉਨ੍ਹਾਂ ਨੇ ਗਲੋਬਲ ਸਿਟੀ ਦੀ ਕਨੈਕਟੀਵਿਟੀ ਦੀ ਵਿਸ਼ੇਸ਼ਤਾਵਾਂ ‘ਤੇ ਚਾਨਣ ਪਾਉਂਂਦੇ ਹੋਏ ਕਿਹਾ ਕਿ ਗਲੋਬਲ ਸਿਟੀ ਦੀ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੋਂ 30 ਮਿੰਟ, ਰੇਲਵੇ ਸਟੇਸ਼ਨ/ਆਈਸੀਡੀ ਤੋਂ 20 ਮਿੰਟ, ਹੈਲੀਪੋਰਟ ਅਤੇ ਮਲਟੀਮਾਡਲ ਟ੍ਰਾਂਜਿਟ ਹੱਬ ਤੋਂ ਸਿਰਫ 10 ਮਿੰਟ ਦੀ ਦੂਰੀ ਰਹੇਗੀ। ਉੱਥੇ ਐਨਪੀਆਰ, ਐਸਪੀਆਰ, ਸੀਪੀਆਰ ਸਮੇਤ ਕੌਮੀ ਰਾਜਮਾਰਗ 48 ਸੜਕ ਤੋਂ ਇਸ ਦੀ ਕਨੈਕਟੀਵਿਟੀ ਰਹੇਗੀ।

ਮੁੱਖ ਮੰਤਰੀ ਦੇ ਸਾਹਮਣੇ ਨਿਵੇਸ਼ਕਾਂ ਨੈ ਦਿਖਾਈ ਗਲੋਬਲ ਸਿਟੀ ਵਿੱਚ ਦਿਲਚਸਪੀ

          ਮੁੱਖ ਮੰਤਰੀ ਨੇ ਪ੍ਰੋਜੈਕਟ ਨੂੰ ਲੈ ਕੇ 14 ਵੱਡੇ ਨਿਜੀ ਸਮੂਹਾਂ ਨਾਂਅ: ਮੈਕ੍ਰੋਟੇਕ, ਡੀਐਲਐਫ, ਅਡਾਨੀ, ਆਰਐਮਜੇਡ, ਐਲਏਡਟੀ ਰਿਅਲਟੀ, ਸਿਗਨੇਚਰ, ਏਲਡੇਕੋ, ਹੀਰੋ ਰਿਅਲਟੀ, ਯੂਨਿਟੀ, ਬੇਸਟੇਕ, ਪ੍ਰੇਸਟਿਜ ਕੰਸਟਰਕਸ਼ਨ, ੧ੇਐਲਐਲ, ਸੀਬੀਆਰਈ ਅਤੇ ਏਐਸਐਫ ਤੋਂ ਸੁਝਾਅ ਵੀ ਲਏ। ਮੁੱਖ ਮੰਤਰੀ ਦੇ ਸਾਹਮਣੇ ਗਰੁੱਪਸ ਦੇ ਨੁਮਾਇੰਦਿਆਂ ਨੇ ਗਲੋਬਲ ਸਿਟੀ ਨੁੰ ਲੈ ਕੇ ਆਪਣੀ ਦਿਲਚਸਪੀ ਜਾਹਰ ਕੀਤੀ। ਮੁੱਖ ਮੰਤਰੀ ਨੈ ਮੀਟਿੰਗ ਵਿੱਚ ਮਿਲੇ ਸੁਝਾਆਂ ਨੂੰ ਲੈ ਕੇ ਸਬੰਧਿਤ ਅਧਿਕਾਰੀਆਂ ਨੂੰ ਜਰੁਰੀ ਨਿਰਦੇਸ਼ ਵੀ ਜਾਰੀ ਕੀਤੇ।

          ਮੀਟਿੰਗ ਵਿੱਚ ਉਦਯੋਗ ਅਤੇ ਵਪਾਰ ਵਿਭਾਗ ਦੇ ਪ੍ਰਧਾਨ ਸਕੱਤਰ ਡੀ ਸਰੇਸ਼ ਅਤੇ ਚੀਫ ਕੋਆਰਡੀਨੇਟਰ ਸੁਨੀਲ ਸ਼ਰਮਾ ਨੇ ਪੀਪੀਟੀ ਰਾਹੀਂ ਗਲੋਬਲ ਸਿਟੀ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਵਿੱਚ ਜਾਣੂ ਕਰਾਇਆ।

          ਇਸ ਦੇ ਬਾਅਦ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਇਸ ਪ੍ਰੋਜੈਕਟ ਦੇ ਬਾਰੇ ਵਿੱਚ ਵਿਸਤਾਰ ਨਾਲ ਜਾਣਕਾਰੀ ਦਿੱਤੀ ਅਤੇ ਗਲੋਬਲ ਸਿਟੀ ਦੀ ਸਾਇਟ ਦਾ ਅਧਿਕਾਰੀਆਂ ਦੇ ਨਾਲ ਨਿਰੀਖਣ ਕੀਤਾ। ਇਸ ਮੌਕੇ ‘ਤੇ ਮੁੱਖ ਮੰਤਰੀ ਤੇ ਹੋਰ ਵਿਸ਼ੇਸ਼ ਵਿਅਕਤੀਆਂ ਨੈ ਪੌਧਾਰੋਪਣ ਕਰ ਵਾਤਾਵਰਣ ਸਰੰਖਣ ਦਾ ਵੀ ਸੰਦੇਸ਼ ਦਿੱਤਾ।

          ਇਸ ਮੌਕੇ ‘ਤੇ ਪ੍ਰਧਾਨ ਸਲਾਹਕਾਰ ਸ੍ਰੀ ਡੀ ਐਸ ਢੇਸੀ ਅਤੇ ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਸੁ ਸ਼ੀਲ ਸਾਰਵਾਨ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

ਮੁੱਖ ਮੰਤਰੀ ਨੇ ਖੇਡ ਕੰਮਪਲੈਕਸ ਫਰੀਦਾਬਾਦ ਤੋਂ ਸਾਈਕਲੋਥਾਨ 2.0 ਯਾਤਰਾ ਨੂੰ ਗੁਰੂਗ੍ਰਾਮ ਲਈ ਕੀਤਾ ਰਵਾਨਾ

ਚੰਡੀਗੜ੍ਹ   ( ਜਸਟਿਸ ਨਿਊਜ਼  ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਵੱਛ ਭਾਰਤ, ਸਿਹਤਮੰਦ ਭਾਰਤ ਅਤੇ ਸਸ਼ਕਤ ਭਾਰਤ ਬਨਾਉਣ ਦੇ ਵਿਜਨ ਨੂੰ ਸਾਕਾਰ ਕਰਨ ਲਈ ਨਸ਼ਾ ਮੁਕਤ ਹਰਿਆਣਾ ਬਨਾਉਣਾ ਸਾਡਾ ਸੰਕਲਪ ਹੈ। ਇਸ ਦੇ ਲਈ ਸਰਕਾਰ ਦੇ ਨਾਲ ਨਾਲ ਨੌਜੁਆਨਾਂ, ਮਾਂ ਪਿਓ ਅਤੇ ਸਮਾਜਿਕ ਸੰਸਥਾਵਾਂ ਨੂੰ ਨਾਲ ਮਿਲਾ ਕੇ ਨਸ਼ੇ ਵਿਰੂਧ ਲੜਾਈ ਲੜਨੀ ਹੋਵੇਗੀ। ਇਸੇ ਟੀਚੇ ਨਾਲ ਸ਼ੁਰੂ ਕੀਤੀ ਗਈ ਡ੍ਰਗ-ਫ੍ਰੀ ਹਰਿਆਣਾ ਸਾਈਕਲੋਥਾਨ 2.0 ਯਾਤਰਾ ਹਰ ਘਰ ਪਰਿਵਾਰ ਨੂੰ ਨਸ਼ੇ ਤੋਂ ਬਚਾ ਕੇ ਹਰਿਆਣਾ ਨੂੰ ਨਸ਼ਾ ਮੁਕਤ ਬਨਾਉਣ ਦੇ ਸੰਕਲਪ ਨਾਲ ਅੱਗੇ ਵੱਧ ਰਹੀ ਹੈ।

ਮੁੱਖ ਮੰਤਰੀ ਅੱਜ ਫਰੀਦਾਬਾਦ ਵਿੱਚ ਡ੍ਰਗ-ਫ੍ਰੀ ਹਰਿਆਣਾ ਸਾਈਕਲੋਥਾਨ 2.0 ਨੂੰ ਝੰਡੀ ਵਿਖਾ ਕੇ ਰਵਾਨਾ ਕਰਨ ਦੌਰਾਨ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਮੌਕੇ ‘ਤੇ ਹੱਥ ਹਿਲਾ ਕੇ ਸਾਇਕਿਲਿਸਟ ਦੇ ਜੋਸ਼ ਨੂੰ ਦੌਗੁਣਾ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ  ਜਿਸ ਸਾਰਥਕ ਸੰਦੇਸ਼ ਨਾਲ ਅੱਗੇ ਵੱਧ ਰਹੀ ਹੈ ਅਤੇ ਹਰੇਕ ਪਿੰਡ ਅਤੇ ਸ਼ਹਿਰ ਵਿੱਚ ਇਸ ਦੇ ਲਈ ਨੌਜੁਆਨ ਸ਼ਕਤੀ ਵਿੱਚ ਜੋ ਜੋਸ਼ ਹੈ,ਉਸ ਨਾਲ ਸਪਸ਼ਟ ਹੈ ਕਿ ਨਸ਼ੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਿੱਚ  ਮੁੱਖ ਭੂਮਿਕਾ ਨਿਭਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਅਸੀ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਸੰਕਲਪ ਨਾਲ ਅੱਗੇ ਵੱਧ ਰਹੇ ਹਨ। ਸਾਨੂੰ ਹਰ ਉਸ ਸਥਿਤੀ ਨਾਲ ਲੜਨਾ ਹੈ, ਜਿਹੜਾ ਸਮਾਜ ਨੂੰ ਪਿੱਛੇ ਧਕੇਲਦੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ਾ ਇੱਕ ਅਜਿਹੀ ਬੁਰਾਈ ਹੈ, ਜੋ ਇਕੱਲੇ ਵਿਅਕਤੀ ਨੂੰ ਹੀ ਨਹੀਂ ਸਗੋਂ ਪੂਰੇ ਪਰਿਵਾਰ ਨੂੰ ਖੋਖਲਾ ਕਰਦੀ ਹੈ। ਇਹ ਇੱਕ ਸਮਾਜਿਕ, ਆਰਥਿਕ ਅਤੇ ਮਾਨਸਿਕ ਸਮੱਸਿਆ ਹੈ। ਨਸ਼ਾ ਸਾਡੇ ਨੌਜੁਆਨਾਂ ਦੇ ਭਵਿੱਖ ਨੂੰ ਹਨੇਰੇ ਵੱਲ ਲੈ ਜਾਂਦਾ ਹੈ। ਇਸੇ ਹਨੇਰੇ ਨੂੰ ਖਤਮ ਕਰਨ ਲਈ ਸਰਕਾਰ ਨੇ ਇਹ ਜਾਗਰੂਕਤਾ ਯਾਤਰਾ ਚਲਾਈ ਹੈ।

ਉਨ੍ਹਾਂ ਨੇ ਭਰੋਸਾ ਦਿਲਾਇਆ ਹੈ ਕਿ ਇਹ ਯਾਤਰਾ ਨਸ਼ਾ ਮੁਕਤ ਹਰਿਆਣਾ-ਸਾਡਾ ਸਪਨਾ ਸਾਡਾ ਸੰਕਲਪ ਨੂੰ ਸਾਰਥਕ ਬਨਾਉਣ ਦੀ ਦਿਸ਼ਾ ਵਿੱਚ ਅਤੇ ਸੂਬੇ ਦੇ ਲੋਕਾਂ ਨੂੰ ਖਾਸਕਰ ਨੌਜੁਆਨਾਂ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਪੈਦਾ ਕਰਨ ਵਿੱਚ ਸਫਲ ਸਾਬਿਤ ਹੋਵੇਗੀ।

ਹਰਿਆਣਾ ਵੱਲੋਂ ਹੋਈ ਨਸ਼ੇ ਵਿਰੁੱਧ ਮੁਹਿੰਮ ਦੀ ਸ਼ੁਰੂਆਤ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਜਿਵੇਂ ਤਰੱਕੀ, ਜੁਝਾਰੂ ਅਤੇ ਧਾਕੜ ਰਾਜ ਨੂੰ ਨਸ਼ਾ ਮੁਕਤ ਹਰਿਆਣਾ ਬਨਾਉਣ ਲਈ 5 ਅਪ੍ਰੈਲ ਨੂੰ ਹਿਸਾਰ ਤੋਂ ਸਾਈਕਲੋਥਾਨ ਯਾਤਰਾ ਨੂੰ ਸ਼ੁਰੂ ਕੀਤਾ ਸੀ, ਜੋ ਭਿਵਾਨੀ, ਚਰਖੀ ਦਾਦਰੀ, ਨਾਰਨੌਲ, ਰੇਵਾੜੀ ਅਤੇ ਪਲਵਲ ਵੱਲ ਜਾਂਦੇ ਹੋਏ ਅੱਜ ਫਰੀਦਾਬਾਦ ਪਹੁੰਚੀ ਹੈ ਅਤੇ ਅੱਜ ਇੱਥੋਂ ਗੁਰੂਗ੍ਰਾਮ ਲਈ ਰਵਾਨਾ ਹੋਵੇਗੀ। ਆਗਾਮੀ 27 ਅਪ੍ਰੈਲ ਤੱਕ ਇਹ ਯਾਤਰਾ ਪੂਰੇ ਸੂਬੇ ਦਾ ਦੌਰਾ ਕਰਕੇ ਲੋਕਾਂ ਵਿੱਚਕਾਰ ਜਨ ਜਾਗਰਣ ਕਰ ਨਸ਼ਾ ਮੁਕਤੀ ਦਾ ਸੰਦੇਸ਼ ਫੈਲਾਉਣ ਦਾ ਕੰਮ ਕਰੇਗੀ। ਇਸ ਨਸ਼ਾ ਮੁਕਤ ਮੁਹਿੰਮ ਦਾ ਸੰਦੇਸ਼ ਫੈਲਾਉਣ ਲਈ ਸੂਬੇ ਵਿੱਚ ਲੱਖਾਂ ਲੋਕਾਂ ਨੇ ਰਜਿਸ਼ਟ੍ਰੇਸ਼ਟ ਕਰਵਾਇਆ ਹੈ।

ਮੁੱਖ ਮੰਤਰੀ ਦੀ ਸਾਇਕਿਲਿਸਟ ਨੂੰ ਅਪੀਲ, ਇਹ ਨਾ ਵੇਖਣ ਕਿ ਕਿਨ੍ਹੀ ਦੂਰ ਜਾਣਾ ਹੈ, ਸਗੋਂ ਇਹ ਵੇਖਣ ਕਿਨ੍ਹੀ ਦੂਰ  ਗਏ ਹਾਂ

ਮੁੱਖ ਮੰਤਰੀ ਨੇ ਸਾਈਕਲੋਥਾਨ 2.0 ਵਿੱਚ ਸ਼ਾਮਲ ਸਾਇਕਿਲਿਸਟ ਵਿੱਚ ਜੋਸ਼ ਭਰਦੇ ਹੋਏ ਕਿਹਾ ਕਿ ਇਸ ਯਾਤਰਾ ਰਾਹੀਂ ਨਸ਼ੇ ਵਿਰੁੱਧ ਜੋ ਬੀੜਾ ਚੁੱਕਿਆ ਹੈ, ਉਹ ਬਹੁਤ ਹੀ ਨੇਕ ਅਤੇ ਸਲਾਂਘਾਯੋਗ ਕੰਮ ਹੈ। ਇਸ ਯਾਤਰਾ ਦੌਰਾਨ ਤੁਸੀ ਇਹ ਨਾ ਸੋਚਣ ਕਿ ਕਿਨ੍ਹੀ ਦੂਰ ਜਾਣਾ ਬਾਕੀ ਹੈ, ਸਗੋਂ ਇਸ ਗੱਲ ‘ਤੇ ਧਿਆਨ ਦੇਣ ਕਿ ਕਿਨ੍ਹੀ ਦੂਰ ਆ ਗਏ ਹਾਂ। ਇਹ ਸਰਗਰਮੀ ਸੋਚ ਆਪ ਨੂੰ ਇਸ ਸਾਇਕਿਲ ਰੈਲੀ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਕਰਨ ਲਈ ਉਤਸਾਹਿਤ ਕਰੇਗੀ। ਇਸ ਦੌਰਾਨ ਉਨ੍ਹਾਂ ਨੇ ਨਸ਼ਾ ਨਾ ਕਰਨ ਅਤੇ ਨਸ਼ੇ ਤੋਂ ਬਚਾਓ ਲਈ ਸਾਰਿਆਂ ਨੂੰ ਸ਼ਪਥ ਦਿਲਾਈ।

ਸਾਈਕਲੋਥਾਨ ਯਾਤਰਾ ਜਰਇਏ ਰੱਖੀ ਜਾ ਰਹੀ ਮਜਬੂਤ ਭਵਿੱਖ ਦੀ ਨੀਂਹ

ਮੁੱਖ ਮੰਤਰੀ ਨੇ ਕਿਹਾ ਕਿ ਨੌਜੁਆਨ ਇਸ ਸਾਇਕਿਲ ਯਾਤਰਾ ਨਾਲ ਜੁੜ ਰਹੇ ਹਨ, ਉਹ ਆਉਣ ਵਾਲੀ ਪੀਢੀ ਦੇ ਭਵਿੱਖ ਦੀ ਨੀਂਹ ਨੂੰ ਮਜਬੂਤ ਕਰ ਰਹੇ ਹਨ। ਇਸ ਮੁਹਿੰਮ ਰਾਹੀਂ ਜਦੋਂ ਇੱਕ ਬੱਚਾ ਵੀ ਨਸ਼ੇ ਤੋਂ ਦੂਰ ਹੋਵੇਗਾ ਜਾਂ ਇੱਕ ਵੀ ਪਰਿਵਾਰ ਟੂਟਣ ਤੋਂ ਬਚੇਗਾ ਜਾਂ ਜਦੋਂ ਇੱਕ ਨੌਜੁਆਨ ਆਪਣੇ ਸੁਪਨਿਆਂ ਨੂੰ ਪੂਰਾ ਕਰੇਗਾ, ਇਹ ਯਾਤਰਾ ਦੀ ਸਫਲਤਾ ਮੱਨੀ ਜਾਵੇਗੀ। ਇਹ ਸਾਇਕਿਲ ਯਾਤਰਾ ਸਾਡੇ ਸੰਕਲਪ ਨੂੰ ਦਰਸ਼ਾਉਂਦੀ ਹੈ ਕਿ ਸਾਨੂੰ ਨਸ਼ੇ ਦੇ ਵਿਰੁੱਧ ਲੜਨਾ ਹੈ, ਉਹ ਵੀ ਸਮਝਦਾਰੀ, ਏਕਤਾ ਅਤੇ ਜਾਗਰੂਕਤਾ ਨਾਲ।

ਉਨ੍ਹਾਂ ਨੇ ਕਿਹਾ ਕਿ ਇਹ ਇੱਕ ਯਾਤਰਾ ਹੀ ਨਹੀਂ ਸਗੋਂ ਨਸ਼ੇ ਦੇ ਵਿਰੁੱਧ ਇੱਕ ਆਂਦੋਲਨ ਹੈ। ਨਸ਼ਾ ਮੁਕਤ ਮੁਹਿੰਮ ਬਣੇ ਜਨ ਜਨ ਦੀ ਪਹਿਚਾਨ, ਇਸੇ ਸੰਕਲਪ ਨਾਲ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਸਾਡਾ ਇਹ ਸੰਕਲਪ ਹੈ ਕਿ ਨਸ਼ੇ ਤੋਂ ਘਰ ਪਰਿਵਾਰ ਬਚਾਉਣਾ ਹੈ, ਨਸ਼ਾ ਮੁਕਤ ਹਰਿਆਣਾ ਬਨਾਉਣਾ ਹੈ। ਇਸ ਯਾਤਰਾ ਵਿੱਚ ਸ਼ਾਮਲ ਸੈਂਕੜਾਂ ਨੌਜੁਆਨ ਸਾਇਕਿਲ ਦੀ ਪੈਡਲਿੰਗ ਨਾਲ ਬਦਲਾਓ ਦੀ ਰਫਤਾਰ ਲਿਆ ਰਹੇ ਹਨ, ਤਾਂ ਇਹ ਭਰੋਸ਼ਾ ਹੋਰ ਵੀ ਡੂਂਘਾ ਹੋ ਰਿਹਾ ਹੈ ਕਿ ਹਰਿਆਣਾ ਦਾ ਭਵਿੱਖ ਚਮਕਦਾਰ ਹੈ।

ਮਿਲ ਕੇ ਲੜਨ ਨਸ਼ੇ ਵਿਰੁੱਧ ਲੜਾਈ

ਮੁੱਖ ਮੰਤਰੀ ਨੇ ਮੰਚ ਦੇ ਸਾਰੇ ਬੁਜੁਰਗਾਂ, ਔਰਤਾਂ ਅਤੇ ਨੌਜੁਆਨਾਂ, ਮਾਂ ਪਿਓ, ਅਧਿਆਪਕਾਂ, ਸਮਾਜਿਕ ਸੰਸਥਾਵਾਂ ਦੀ ਅਪੀਲ ਕੀਤੀ ਹੈ ਕਿ ਉਹ ਨਸ਼ੇ ਵਿਰੁੱਧ ਇਸ ਲੜਾਈ ਨੂੰ ਮਿਲ ਕਿ ਲੜਨ। ਸਮਾਜਿਕ ਬਦਲਾਓ ਦੀ ਸ਼ੁਰੂਆਤ ਘਰ ਨਾਲ ਹੁੰਦੀ ਹੈ। ਘਰ ਵਿੱਚ ਨਸ਼ੇ ਵਿਰੁੱਧ ਖੁਲ ਕੇ ਗੱਲਬਾਤ ਹੋਵੇ। ਜੋ ਬੱਚੇ ਨਸ਼ੇ ਦੇ ਆਦਿ ਹੋ ਚੁੱਕੇ ਹਨ, ਉਨ੍ਹਾਂ ਨੂੰ ਗਲੇ ਲਗਾਣ, ਧਿਕਾਰਣ ਨਾ। ਆਪਣੇ ਬੱਚਿਆਂ ਨਾਲ ਸਾਫ ਗੱਲਬਾਤ ਕਰਨ, ਉਨ੍ਹਾਂ ਨੂੰ ਸਮਝਾਉਣ, ਡਰਾਉਣ ਨਾ, ਕਿਉਂਕਿ ਨਸ਼ਾ ਕੇਵਲ ਇੱਕ ਵਿਅਕਤੀ ਦੀ ਸਮੱਸਿਆ ਨਹੀਂ ਸਗੋਂ ਪੂਰੇ ਸਮਾਜ ਲਈ ਚੁਣੌਤੀ ਹੈ ਅਤੇ ਮਿਲ ਕੇ ਹੀ ਇਸ ਚੁਣੌਤੀ ਨਾਲ ਨਿਪਟਿਆ ਜਾ ਸਕਦਾ ਹੈ। ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਹੋਵੇ, ਪੰਚਾਇਤਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵੀ ਇਸ ਮੁੱਦੇ ‘ਤੇ ਗੰਭੀਰਤਾ ਨਾਲ ਕੰਮ ਕਰਨ।

ਮੁੱਖ ਮੰਤਰੀ ਨੇ ਨੌਜੁਆਨਾਂ ਨੂੰ  ਅਪੀਲ ਕੀਤੀ ਕਿ ਆਪਣੇ ਜੀਵਨ ਨੂੰ ਨਸ਼ੇ ਤੋਂ ਬਚਾਉਣ ਅਤੇ ਜੇ ਕੋਈ ਨੌਜੁਆਨ ਨਸ਼ੇ ਦਾ ਸ਼ਿਕਾਰ ਹੋ ਗਿਆ ਹੈ, ਤਾਂ ਉਸ ਨਾਲ ਦੂਰੀ ਬਨਾਉਣ ਦੀ ਬਜਾਏ ਉਸ ਦੀ ਮਦਦ ਕਰਣ, ਉਸ ਨੂੰ ਸਹੀ ਰਾਸਤੇ ‘ਤੇ ਲਿਆਉਣ ਦਾ ਯਤਨ ਕਰਨ।

ਡ੍ਰਗਸ ਦੀ ਤਸਕਰੀ ਤੇ ਰੋਕ ਲਈ ਬਨਾਉਣ ਕੜੇ ਕਾਨੂੰਨ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਾ ਰੋਕਣ ਪ੍ਰਤੀ ਪੂਰੀ ਪ੍ਰਤੀਬੱਧਤਾ ਨਾਲ ਕੰਮ ਕਰ ਰਹੀ ਹੈ। ਸਰਕਾਰ ਡ੍ਰਗਸ ਦੀ ਤਸਕਰੀ ‘ਤੇ ਰੋਕ ਲਗਾਉਣ ਲਈ ਕੜੇ ਕਾਨੂੰਨ ਬਣਾਏ ਹਨ। ਪਰ ਕਾਨੂੰਨ ਨਾਲੋ ਵੀ ਵੱਡਾ ਹੈ ਜਨ ਆਂਦੋਲਨ। ਇਹ ਯਾਤਰਾ ਉਸੇ ਜਨ ਆਂਦੋਲਨ ਦਾ ਹਿੱਸਾ ਹੈ। ਜਦੋਂ ਲੋਕ ਆਪ ਜਾਗਰੂਕ ਹੋਣਗੇ, ਉੱਦੋ ਹੀ ਉਹ ਦੂੱਜੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਬਦਲਾਓ ਯਕੀਨੀ ਕਰਣਗੇ।

ਸਾਲ 2023 ਤੋਂ ਸ਼ੁਰੂ ਹੋਇਆ ਸਾਈਕਲੋਥਾਨ ਦਾ ਕਾਰਵਾਂ

ਮੁੱਖ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਦੀ ਸਾਈਕਲੋਥਾਨ ਰੈਲੀ ਸਾਲ 2023 ਵਿੱਚ ਵੀ ਪੂਰੇ ਸੂਬੇ ਵਿੱਚ ਕੱਡੀ ਗਈ ਸੀ, ਜੋ 25 ਦਿਨਾਂ ਤੱਕ ਚੱਲੀ ਸੀ। ਉਸ ਰੈਲੀ ਵਿੱਚ 1 ਲੱਖ 77 ਹਜ਼ਾਰ 200 ਸਾਇਕਿਲਿਸਟ ਜੁੜੇ ਸਨ ਅਤੇ 5 ਲੱਖ 25 ਹਜ਼ਾਰ ਤੋਂ ਵੱਧ ਲੋਕਾਂ ਨੇ ਭਾਗੀਦਾਰੀ ਕੀਤੀ ਸੀ। ਉਸ ਦੀ ਸਫਲਤਾ ਨੂੰ ਵੇਖਦੇ ਹੋਏ ਸਾਈਕਲੋਥਾਨ 2.0 ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਨੌਜੁਆਨਾਂ ਨੂੰ ਨਸ਼ਾ ਨਾ ਕਰਨ ਦੀ ਸ਼ਪਥ ਦਿਲਾਈ

ਮੁੱਖ ਮੰਤਰੀ ਨੇ ਪ੍ਰੋਗਰਾਮ ਵਿੱਚ ਮੌਜੂਦ ਨੌਜੁਆਨਾਂ ਨੂੰ ਸ਼ਪਥ ਦਿਲਾਈ ਕਿ ਸਾਰੇ ਨੌਜੁਆਨ ਅੱਜ ਪ੍ਰਣ ਲੈਣ ਕਿ ਉਹ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਕਰਣਗੇ ਅਤੇ ਹੋਰ ਲੋਕਾਂ ਨੂੰ ਵੀ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਣਗੇ। ਨਸ਼ੇ ਦੇ ਕਾਰੋਬਾਰ ਦੀ ਜੇਕਰ ਉਨ੍ਹਾਂ ਨੂੰ ਕਿਤੇ ਵੀ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਹੈਲਪਲਾਇਨ ਨੰਬਰ 90508-91508 ਅਤੇ 1933 ਅਤੇ ਮਾਨਸ ਪੋਰਟਲ ‘ਤੇ ਇਸ ਦੀ ਜਾਣਕਾਰੀ ਦੇਣਗੇ।

ਸਿਹਤ ਵਿਭਾਗ ਨੂੰ ਮਿਲੀ ਦੋ ਨਵੀਂ ਐਡਵਾਂਸ ਲਾਇਫ ਸਪੋਰਟ ਐਂਬੁਲੈਂਸ, ਮੁੱਖ ਮੰਤਰੀ ਨੇ ਵਿਖਾਈ ਹਰੀ ਝੰਡੀ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੀਐਸਆਰ ਦੀ ਮਦਦ ਨਾਲ ਮਿਲੀ ਜ਼ਿਲ੍ਹਾ ਸਿਹਤ ਵਿਭਾਗ ਨੂੰ ਦੋ ਨਵੀਂ ਐਂਬੁਲੈਂਸ ਦੀ ਸੌਗਾਤ ਦਿੱਤੀ। ਦੋਹਾਂ ਹੀ ਐਂਬੁਲੈਂਸ ਏਐਲਐਸ ਯਾਨੀ ਐਡਵਾਂਸ ਲਾਇਫ ਸਪੋਰਟ ਹਨ। ਅਮਰਜੈਂਸੀ ਵਿੱਚ ਮਰੀਜ ਦੀ ਜਾਨ ਸੁਰੱਖਿਅਤ ਕਰਨ ਲਈ ਸਿਹਤ ਵਿਭਾਗ ਲਈ ਇਹ ਐਡਵਾਂਸ ਬਹੁਤ ਮਹੱਤਵਪੂਰਨ ਹਨ। ਫਰੀਦਾਬਾਦ ਵਿੱਚ ਹੁਣ ਤੱਕ 21 ਐਡਵਾਂਸ ਜ਼ਿਲ੍ਹਾ ਸਿਹਤ ਵਿਭਾਗ ਕੋਲ ਉਪਲਬਧ ਸੀ। ਹੁਣ ਇਨ੍ਹਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ। ਇਸ ਵਿੱਚ 4 ਏਐਲਐਸ,7 ਪੀਟੀਏ, 4 ਕਿਲਕਾਰੀ ਅਤੇ 1 ਨਿਯੋਨੇਟਲ ਨਾਲ ਸਬੰਧਤ ਹੈ।

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਕੀਤਾ ਮੁੱਖ ਮੰਤਰੀ ਦਾ ਧੰਨਵਾਦ

ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਫਰੀਦਾਬਾਦ ਵਿੱਚ ਆਯੋਜਿਤ ਪ੍ਰੋਗਰਾਮ ਰਾਹੀਂ ਇਸ ਯਾਤਰਾ ਵਿੱਚ ਨਵਾਂ ਜੋਸ਼ ਭਰਣ ਦਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਟੀਚਾ ਨਾਲ ਮੁੱਖ ਮੰਤਰੀ ਨੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਹੈ, ਇਹ ਯਾਤਰਾ ਪੂਰੀ ਸਫਲਤਾ ਨਾਲ ਨਸ਼ੇ ਵਿਰੁੱਧ ਮੁਹਿੰਮ ਨੂੰ ਕਾਮਯਾਬ ਬਣਾਏਗੀ।

ਸਾਇਕਿਲ ਸਵਾਰਾਂ ਦਾ ਉਤਸਾਹ ਵਧਾਉਣ ਕਰਨ ਲਈ ਪਹੁੰਚੇ ਕੌਮਾਂਤਰੀ ਖਿਡਾਰੀਆਂ ਨੂੰ ਮੁੱਖ ਮੰਤਰੀ ਨੇ ਕੀਤਾ ਉਤਸਾਹਿਤ

ਅਰਜਨ ਅਵਾਰਡ, ਰਾਜੀਵ ਗਾਂਧੀ ਖੇਡ ਰਤਨ ਅਵਾਰਡ ਅਤੇ ਸਿਵਿਲ ਪਦਮ ਸ੍ਰੀ ਅਵਾਰਡ ਨਾਲ ਸੱਮਾਨਿਤ ਸਾਲ 2000 ਵਿੱਚ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਸੇਵਾਮੁਕਤ ਭਾਰਤੀ ਵੇਟਲਿਫਟਰ ਕਰਣਮ ਮੱਲੇਸ਼ਵਰੀ ਅਤੇ ਪ੍ਰਣਵ ਸੂਰਮਾ ਅਰਜਨ ਅਵਾਰਡੀ ਪੈਰਾ ਐਥਲੀਟ ਨੇ ਵੀ ਸਾਈਕਲੋਥਾਨ 2.0 ਵਿੱਚ ਪਹੁੰਚ ਕੇ ਸਾਇਕਿਲ ਸਵਾਰਾਂ ਦਾ ਹੌਸਲਾ ਵਧਾਇਆ। ਮੁੱਖ ਮੰਤਰੀ ਨੇ ਦੋਹਾਂ ਖਿਡਾਰੀਆਂ ਨੂੰ ਡ੍ਰਗ ਫ੍ਰੀ ਹਰਿਆਣਾ ਜਿਹੀ ਸਮਾਜਿਕ ਮੁਹਿੰਮ ਵਿੱਚ ਯੋਗਦਾਨ ਦੇਣ ‘ਤੇ ਧੰਨਵਾਦ ਕੀਤਾ।

ਫਰੀਦਾਬਾਦ ਵਿੱਚ ਸੀਐਮ ਨੇ ਪਿੰਕ ਥੀਮ ਨਾਲ ਦਿੱਤਾ ਡ੍ਰਗ ਫ੍ਰੀ ਹਰਿਆਣਾ ਦਾ ਸਨੇਹਾ

ਸਾਈਕਲੋਥਾਨ 2.0 ਹੁਣ ਹਿਸਾਰ, ਭਿਵਾਨੀ, ਚਰਖੀ ਦਾਦਰੀ, ਨਾਰਨੌਲ, ਰੇਵਾੜੀ ਅਤੇ ਪਲਵਲ ਵੱਲ ਜਾਂਦੇ ਹੋਏ ਅੱਜ ਫਰੀਦਾਬਾਦ ਪਹੁੰਚੀ। ਜਿੱਥੇ ਇਸ ਯਾਤਰਾ ਵਿੱਚ ਨਵੇਂ ਰੰਗ ਅਤੇ ਉਤਸਾਹ ਨਾਲ ਲੋਕਾਂ ਨਾਲ ਜੁੜਾਓ ਦਾ ਇੱਕ ਨਵਾ ਜੋਸ਼ ਵੇਖਣ ਨੂੰ ਮਿਲਿਆ। ਮੁੱਖ ਮੰਤਰੀ ਨੇ ਔਰਤਾਂ ਦੀ ਭਾਗੀਦਾਰੀ ਯਕੀਨੀ ਕਰਨ ਲਈ ਇਸ ਯਾਤਰਾ ਨੂੰ ਜ਼ਿਲ੍ਹੇ ਵਿੱਚ ਪਿੰਕ ਥੀਮ ਨਾਲ ਰਵਾਨਾ ਕੀਤਾ। ਬੱਚੇ, ਨੌਜੁਆਨ, ਮਹਿਲਾ ਪੁਰਖ ਤੋਂ ਇਲਾਵਾ ਬੁਜੁਰਗਾਂ ਦੀ ਭਾਗੀਦਾਰੀ ਨਾਲ ਫਰੀਦਾਬਾਦ ਵਿੱਚ ਹੀ ਹੁਣ ਤੱਕ ਸਭ ਤੋਂ ਵੱਧ 49111 ਲੋਕਾਂ ਨੇ ਰਜਿਸਟ੍ਰੇਸ਼ਨ ਵੇਖਣ ਨੂੰ ਮਿਲਿਆ।

ਦਿੱਲੀ ਵਿੱਚ ਪ੍ਰਬੰਧਿਤ ਕਿਸਾਨ ਮਹਾਕੁੰਭ 2025 ਵਿੱਚ ਬੋਲੇ ਸ੍ਰੀ ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ  ( ਜਸਟਿਸ ਨਿਊਜ਼  ) ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਅੱਜ ਦਾ ਕਿਸਾਨ ਸੜਕਾਂ ‘ਤੇ ਨਹੀਂ, ਖੇਤਾਂ ਵਿੱਚ ਚੁੱਪਚਾਪ ਆਪਣੇ ਖੇਤਾਂ ਦੀ ਕ੍ਰਾਂਤੀ ਕਰ ਰਿਹਾ ਹੈ। ਨਵਾਚਾਰ, ਤਕਨੀਕ ਅਤੇ ਬਾਜਾਰ ਦੀ ਸਮਝ ਦੇ ਨਾਲ ਇਹ ਨਵੀਂ ਪੀੜੀ ਖੇਤੀ ਦੇ ਨਵੇਂ ਮੁਕਾਮ ਤੱਕ ਲੈ ਜਾ ਰਹੀ ਹੈ।

          ਇਹ ਵਿਚਾਰ ਖੇਤੀਬਾੜੀ ਮੰਤਰੀ ਨੇ ਨਵੀਂ ਦਿੱਲੀ ਵਿੱਚ ਪ੍ਰਬੰਧਿਤ ਕਿਸਾਨ ਮਹਾਕੁੰਭ 2025 ਵਿੱਚ ਆਪਣੇ ਸੰਬੋਧਨ ਦੌਰਾਨ ਵਿਅਕਤ ਕੀਤੇ।

          ਸ੍ਰੀ ਰਾਣਾ ਨੇ ਪੁਰਸਕਾਰ ਜੇਤੂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਸਬੰਧਿਤ ਕਰਦੇ ਹੋਏ ਦੇਸ਼ ਦੇ ਨੌਜੁਆਨ ਕਿਸਾਨਾਂ ਨੂੰ ਭਾਰਤ ਦੀ ਖੇਤੀਬਾੜੀ ਕ੍ਰਾਂਤੀ ਦੇ ਅਸਲੀ ਨਾਇਕ ਦਸਿਆ। ਉਨ੍ਹਾਂ ਨੇ ਕਿਹਾ ਕਿ ਇਹ ਧਾਰਣਾ ਗਲਤ ਹੈ ਕਿ ਸਾਰੇ ਯੁਵਾ ਖੇਤੀ ਛੱਡ ਰਹੇ ਹਨ। ਉਨ੍ਹਾਂ ਨੇ ਸਾਹਮਣੇ ਬੈਠੇ ਕਿਸਾਨਾਂ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਨੌਜੁਆਨ ਕਿਸਾਨ ਸੜਕ ‘ਤੇ ਨਹੀਂ ਦਿਖਦੇ, ਪਰ ਖੇਤ ਤੋਂ ਲੈ ਕੇ ਬ੍ਰਾਂਡਿੰਗ ਤੱਕ ਦੀ ਪੂਰੀ ਵੈਲਯੂ ਚੇਨ ਨੂੰ ਸਮਝਦੇ ਹਨ ਅਤੇ ਉਸ ਵਿੱਚ ਨਿਪੁਣਤਾ ਦਿਖਾ ਰਹੇ ਹਨ। ਉਨ੍ਹਾਂ ਨੇ ਇਸ ਆਸ਼ੰਕਾ ਨੂੰ ਵੀ ਨਕਾਰਿਆ ਕਿ ਇਹ ਕਿਸਾਨਾਂ ਦੀ ਆਖੀਰੀ ਪੀੜੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਆਖੀਰੀ ਨਹੀ, ਸਗੋ ਨਵੇਂ ਯੱਗ ਦੀ ਪਹਿਲੀ ਪੀੜੀ ਹੈ। ਨਵਾਚਾਰ, ਵੈਲਯੂ ਏਡੀਸ਼ਨ ਅਤੇ ਬ੍ਰਾਂਡਿੰਗ ਹੀ ਭਵਿੱਖ ਦੇ ਕਿਸਾਨ ਦੇ ਹਥਿਆਰ ਹਨ ਅਤੇ ਇਹ ਯੁਵਾ ਪੀੜੀ ਇੰਨ੍ਹਾਂ ਸਾਰੇ ਹਥਿਆਰਾਂ ਦਾ ਆਧੁਨਿਕ ਤਕਨੀਕ ਨਾਲ ਵਰਤੋ ਕਰਨਾ ਚੰਗੀ ਤਰ੍ਹਾ ਨਾਲ ਜਾਣਦੇ ਹਨ।

          ਖੇਤੀਬਾੜੀ ਮੰਤਰੀ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਦੀ ਉਪਲਬਧੀਆਂ ਗਿਣਾਉਂਦੇ ਹੋਏ ਦਸਿਆ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ 24 ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸ ਨੂੰ ਕਿਸਾਨਾਂ ਦੇ ਕਿਰਤ ਅਤੇ ਸਨਮਾਨ ਨੂੰ ਸਮਰਪਿਤ ਨੀਤੀ ਦਸਿਆ।

          ਉਨ੍ਹਾਂ ਨੇ ਵਿੱਤ ਸਾਲ 2025-26 ਵਿੱਚ ਖੇਤੀਬਾੜੀ ਬਜਟ ਵਿੱਚ 19.2% ਦਾ ਵਾਧਾ, ਬਾਗਬਾਨੀ ਬਜਟ ਵਿਚ 95.5% ਅਤੇ ਮੱਛੀ ਪਾਲਣ ਖੇਤਰ ਵਿੱਚ 144.4% ਦੇ ਵਾਧੇ ਨੂੰ ਸਰਕਾਰ ਦੀ ਖੇਤੀਬਾੜੀ ਸਮਰਪਿਤ ਸੋਚ ਦਾ ਨਤੀਜਾ ਦਸਿਆ।

          ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦਸਿਆ ਕਿ ਫੱਲਾਂ ਅਤੇ ਸਬਜੀਆਂ ਨੂੰ ਖਰਾਬ ਹੌਣ ਤੋਂ ਰੋਕਨ ਅਤੇ ਸਹੀ ਮੁੱਲ ਯਕੀਨੀ ਕਰਨ ਲਈ ਪੂਰੇ ਸੂਬੇ ਵਿੱਚ 140 ਪੈਕ ਹਾਉਸ ਅਤੇ ਕਲੈਕਸ਼ਨ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਚਾਹੁੰਦੀ ਹੈ ਕਿ ਕਿਸੇ ਕਿਸਾਨ ਦੀ ਉਪਜ ਬਰਬਾਦ ਨਾ ਹੋਵੇ ਅਤੇ ਹਰ ਕਿਸਾਨ ਨੂੰ ਉਨ੍ਹਾਂ ਦਾ ਸਹੀ ਮੁੱਲ ਮਿਲੇ।

          ਉਨ੍ਹਾਂ ਨੇ ਕਲਾਈਮੇਟ, ਖੇਤਰ ਅਤੇ ਜੋਤ ਦੇ ਆਕਾਰ ਅਨੁਸਾਰ ਖੇਤੀ ਦੇ ਸਥਾਨਕ ਮਾਡਲ ਵਿਕਸਿਤ ਕਰਨ ਦੀ ਜਰੂਰਤ ਜਤਾਈ। ਉਨ੍ਹਾਂ ਨੇ ਕਿਹਾ ਕਿ ਇੱਕ ਵਰਗੇ ਮਾਡਲ ਸਾਰਿਆਂ ‘ਤੇ ਲਾਗੂ ਨਹੀਂ ਹੁੰਦੇ। ਛੋਟੇ ਕਿਸਾਨਾਂ ਦੇ ਲਈ ਵਿਸ਼ੇਸ਼ ਅਤੇ ਵਿਵਹਾਰਕ ਹੱਲ ਜਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਨਾਬਾਰਡ ਤੇ ਬੈਂਕਾਂ ਤੋਂ ਅਜਿਹੇ ਮਾਡਲਾਂ ਨੁੰ ਆਰਥਕ ਸਮਰਥਨ ਦੇਣ ਦੀ ਅਪੀਲ ਵੀ ਕੀਤੀ ਹੈ।

          ਖੇਤੀਬਾੜੀ ਮੰਤਰੀ ਨੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਵੀ ਗੱਲ ਕਰੀ ਅਤੇ ਇਸ ਵਿੱਚ ਮਿੱਟੀ, ਜਲ ਸਰੰਖਣ ਅਤੇ ਵਾਤਾਵਰਣ ਸੰਤੁਲਨ ਲਈ ਜਰੂਰੀ ਦਸਿਆ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਬਜਟ ਵਿੱਚ ਹਰਿਆਣਾ ਵਿੱਚ 1 ਲੱਖ ਏਕੜ ਵਿੱਚ ਕੁਦਰਤੀ ਖੇਤੀ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਉਨ੍ਹਾਂ ਨੇ ਦਿੱਲੀ ਵਿੱਚ ਪ੍ਰਬੰਧਿਤ ਇਸ ਕਿਸਾਨ ਮਹਾਕੁੰਭ ਨੂੰ ਇੱਕ ਪੇ੍ਰਰਣਾ ਸਰੋਤ ਦੱਸਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਹੋਰ ਸੂਬਿਆਂ ਅਤੇ ਵਿਸ਼ੇਸ਼ਕਰ ਹਰਿਆਣਾਂ ਵਿੱਚ ਵੀ ਪ੍ਰਬੰਧਿਤ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇਹ ਸਮੇਲਨ ਭਾਰਤੀ ਕਿਸਾਨ ਦੀ ਪ੍ਰਗਤੀ, ਮਾਣ ਅਤੇ ਉਦੇਸ਼ ਦਾ ਪ੍ਰਤੀਕ ਬਣ ਕੇ ਯਾਦ ਹਮੇਸ਼ਾ ਯਾਦ ਰਹੇਗਾ।

Leave a Reply

Your email address will not be published.


*


HACK LINKS - TO BUY WRITE IN TELEGRAM - @TomasAnderson777 Hacked Links Hacked Links Hacked Links Hacked Links Hacked Links Hacked Links cryptocurrency exchange vape shop Puff Bar Wholesale geek bar pulse x betorspin plataforma betorspin login na betorspin hi88 new88 789bet 777PUB Даркнет alibaba66 1xbet 1xbet plinko Tigrinho Interwin