ਹਰਿਆਣਾ ਅਤੇ ਇਜਰਾਇਲ ਨੇ ਬਾਗਬਾਨੀ ਦੇ ਖੇਤਰ ਵਿੱਚ ਖੇਤੀਬਾੜੀ ਨਵਾਚਾਰ ਦੇ ਲਈ ਪੇਸ਼ ਕੀਤਾ ਸਾਂਝਾ ਦ੍ਰਿਸ਼ਟੀਕੋਣ
ਚੰਡੀਗੜ੍ਹ, (ਜਸਟਿਸ ਨਿਊਜ਼ ) ਹਰਿਆਣਾ ਅਤੇ ਇਜਰਾਇਲ ਨੈ ਬਾਗਬਾਨੀ ਦੇ ਖੇਤਰ ਵਿੱਚ ਖੇਤੀਬਾੜੀ ਨਵਾਚਾਰ ਨੂੰ ਲੈ ਕੇ ਇੱਕ ਸਾਂਝਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਅਤੇ ਇਜਰਾਇਲ ਦੇ ਖੇਤੀਬਾੜੀ ਤੇ ਖੁਰਾਕ ਸੁਰੱਖਿਆ ਮੰਤਰੀ ਏਵੀ ਫਿਕਟਰ ਦੇ ਵਿੱਚ ਇੰਡੋਂ-ਇਜਰਾਇਲ ਸੈਂਟਰ ਆਫ ਐਕਸੀਲੈਂਸ, ਘਰੌਂਡਾ (ਕਰਨਾਲ) ਵਿੱਚ ਮਹਤੱਵਪੂਰਣ ਮੀਟਿੰਗ ਹੋਈ। ਇਹ ਮੀਟਿੰਗ ਦੋਵਾਂ ਦੇਸ਼ਾਂ ਦੇ ਵਿੱਚ ਨਵੀਂ ਦਿੱਲੀ ਵਿੱਚ ਹੋਏ ਖੇਤੀਬਾੜੀ ਸਹਿਯੋਗ ਸਮਝੌਤੇ ਅਤੇ ਕਾਰਜ ਯੋਜਨਾ ‘ਤੇ ਹਸਤਾਖਰ ਦੇ ਇੱਕ ਦਿਨ ਬਾਅਦ ਪ੍ਰਬੰਧਿਤ ਕੀਤੀ ਗਈ।
ਮੀਟਿੰਗ ਦੌਰਾਨ ਇਜਰਾਇਲ ਦੇ ਮੰਤਰੀ ਡਿਕਟਰ ਨੇ ਹਰਿਆਣਾ ਵਿੱਚ ਜਲ੍ਹ ਪ੍ਰਦੂਸ਼ਣ ਦੀ ਸਮਸਿਆ ਨੂੰ ਦੇਖਦੇ ਹੋਏ ਜਲ੍ਹ ਰੀਸਾਈਕਲਿੰਗ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ, ਸਾਨੂੰ ਪ੍ਰਦੂਸ਼ਿਤ ਪਾਣੀ ਦੀ ਵਰਤੋ ਸਿੰਚਾਈ ਲਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਰਿਆਣਾ ਨੂੰ ਇਸ ਦਿਸ਼ਾ ਵਿੱਚ ਸੰਭਾਵਨਾਵਾਂ ਤਲਾਸ਼ਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੂੰ ਇਜਾਇਲ ਆਉਣ ਲਈ ਸੱਦਾ ਦਿੱਤਾ ਤਾਂ ਜੋ ਸਿੰਚਾਈ, ਬੀਜ ਉਤਪਾਦਨ ਅਤੇ ਕਲਾਈਮੇਟ ਕੰਟਰੋਲ ਖੇਤੀ ਵਿੱਚ ਅਪਣਾਈ ਜਾ ਰਹੀ ਉਨੱਤ ਤਕਨੀਕਾਂ ਨੂੰ ਨੇੜੇ ਤੋਂ ਦੇਖਿਆ ਜਾ ਸਕੇ।
ਸ੍ਰੀ ਰਾਣਾ ਨੇ ਹਰਿਆਣਾ ਵਿੱਚ ਚਾਰੇ ਪਾਣੀ ਨੂੰ ਸ਼ੁੱਧ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਯਤਨਾਂ ਅਤੇ ਕੁਦਰਤੀ ਖੇਤੀ ਨੁੰ ਲੈ ਕੇ ਚੱਲ ਰਹੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਸੂਬੇ ਨੇ ਇੱਕ ਲੱਖ ਏਕੜ ਖਾਰੇ ਪਾਣੀ ਵਾਲੇ ਖੇਤਰ ਨੂੰ ਖੇਤੀ ਯੋਗ ਬਨਾਉਣ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਦਿੱਤੀ ਦੇ ਨੇੜੇ ਫੁੱਲਾਂ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਦੀ ਸੰਭਾਵਨਾਵਾਂ ‘ਤੇ ਵੀ ਚਾਨਣ ਪਾਇਆ।
ਖੇਤੀਬਾੜੀ ਮੰਤਰੀ ਨੇ ਹਰਿਆਣਾ ਦੀ ਭਗੋਲਿਕ ਵਿਵਿਧਤਾਵਾਂ ਦਾ ਵੀ ਵਰਨਣ ਕੀਤਾ ਅਤੇ ਦਸਿਆ ਕਿ ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ ਹਰਿਆਣਾ ਦਾ ਦੇਸ਼ ਦੀ ਫੌਜੀ ਸੇਵਾ ਅਤੇ ਕੌਮਾਂਤਰੀ ਖੇਡਾਂ ਵਿੱਚ ਮੈਡਲ ਜਿੱਤਣ ਵਿੱਚ ਮਹਤੱਵਪੂਰਣ ਯੋਗਦਾਨ ਰਿਹਾ ਹੈ।
ਇਜਰਾਇਲ ਦੇ ਮੰਤਰੀ ਡਿਕਟਰ ਨੈ ਹਰਿਆਣਾ ਵਿੱਚ ਵਿਕਸਿਤ ਗ੍ਰੀਨਹਾਊਸ ਅਤੇ ਉਨੱਤ ਖੇਤੀ ਪ੍ਰਣਾਲੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹਾਈਡਰੋਪੋਨਿਕਸ ਵਰਗੀ ਤਕਨੀਕਾਂ ਦੀ ਗੱਲ ਕੀਤੀ, ਜਿਸ ਵਿੱਚ ਪੌਧੇ ਖੁਦ ਪੋਸ਼ਕ ਤੱਤਾਂ ਦੀ ਜਰੂਰਤ ਲਈ ਇਸ਼ਾਰਾ ਦਿੰਦੇ ਹਨ। ਉਨ੍ਹਾਂ ਨੇ ਇਜਰਾਇਲੀ ਨੀਂਬੂ ਵਰਗੀ ਉੱਚ ਗੁਣਵੱਤਾ ਵਾਲੀ ਖੱਟੇ ਫੱਲਾਂ ਦੀ ਕਿਸੇ ਨੂੰ ਕਿਸਮਾਂ ਨੂੰ ਹਰਿਆਣਾ ਦੀ ਕਲਾਈਮੇਟ ਦੇ ਅਨੁਕੂਲ ਬਣਾ ਕੇ ਸੰਯੁਕਤ ਰੂਪ ਨਾਲ ਵਿਕਸਿਤ ਕਰਨ ਦੀ ਇੱਛਾ ਵੀ ਜਤਾਈ।
ਹਰਿਆਣਾ ਦੇ ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕੁਦਰਤੀ ਖੇਤੀ ਵਿੱਚ ਰਾਜ ਦੀ ਪ੍ਰਗਤੀ ਦੇ ਨਾਲ-ਨਾਲ ਟ੍ਰੇਲਿਸਿੰਗ ਅਤੇ ਮਲਟੀ-ਸਟੋਰੀ ਮਸ਼ਰੂਮ ਫਾਰਮਿੰਗ ਵਰਗੀ ਤਕਨੀਕਾਂ ਦੀ ਸੰਭਾਵਨਾਵਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕਟਾਈ ਦੇ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੀ ਜਰੂਰਤ ‘ਤੇ ਜੋਰ ਦਿੰਦੇ ਹੋਏ ਕਿਹਾ, ਸਾਡੀ ਖੇਤੀਬਾੜੀ ਉਪਜ ਦਾ ਵੱਡਾ ਹਿੱਸਾ ਕਟਾਈ ਦੇ ਬਾਅਦ ਨਸ਼ਟ ਹੋ ਜਾਂਦਾ ਹੈ। ਅਸੀਂ ਪੋਸਟ-ਹਾਰਵੇਸਟ ਲਾਸੇਜ ਨੂੰ ਘੱਟ ਕਰਨ ‘ਤੇ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਦੇਸ਼ਾਂ ਦੇ ਮੰਤਰੀਆਂ ਨੂੰ ਹਾਈਡਰੋਪੋਨਿਕਸ ਦੇ ਖੇਤਰ ਵਿੱਚ ਸੈਂਟਰ ਆਫ ਐਕਸੀਲੇਂਸ ਵਜੋ ਵਿਕਸਿਤ ਕਰਨ ‘ਤੇ ਸਹਿਮਤੀ ਜਤਾਈ, ਜਿਸ ਨਾਲ ਭਾਰਤ-ਇਜਰਾਇਲ ਖੇਤੀਬਾੜੀ ਸਾਝੇਦਾਰੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ।
ਮੀਟਿੰਗ ਵਿੱਚ ਇਜਰਾਇਲੀ ਮੰਤਰੀ ਦੇ ਨਾਲ ਭਾਰਤ ਵਿੱਚ ਇਜਰਾਇਲ ਦੇ ਰਾਜਦੂਤ ਰੂਰੇਨ ਅਜਾਰ, ਯਾਕੋਬ ਪੋਲੇਗ, ਸਾਰਾ ਓਲਗਾ ਯਾਨੋਵਸਕੀ, ਉਰੀ ਰੁਬਿਨਸਟੀਨ, ਯੇਦਿਦਾ ਸ਼ੁਲਮਨ ਅਤੇ ਬ੍ਰਿਹਾਮਾ ਦੇਵ ਵੀ ਮੌਜੂਦ ਸਨ। ਭਾਰਤ ਸਰਕਾਰ ਵੱਲੋਂ ਅਧਿੱਾਰੀ ਰਾਜੇਸ਼ ਸਾਹਾ ਅਤੇ ਮਨੋਜ ਕੁਮਾਰ ਵੀ ਮੀਟਿੰਗ ਵਿਚਚ ਸ਼ਾਮਿਲ ਹੋਏ।
ਕਿਸਾਨਾਂ ਦੀ ਉਪਜ ਦਾ ਜਲਦੀ ਤੋਂ ਜਲਦੀ ਹੋਵੇ ਉਠਾਨ ਅਤੇ ਭੁਗਤਾਨ – ਖੁਰਾਕ ਅਤੇ ਸਪਲਾਈ ਮੰਤਰੀ ਰਾਜੇਸ਼ ਨਾਗਰ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਬੁੱਧਵਾਰ ਨੂੰ ਪਲਵਲ ਅਤੇ ਹੋਡਲ ਸਥਿਤ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਵੱਲੋਂ ਫਸਲ ਖਰੀਦ ਲਈ ਕੀਤੀ ਗਈ ਵਿਵਸਥਾਵਾਂ ਦਾ ਜਾਇਜਾ ਲਿਆ ਅਤੇ ਮੌਜੂਦ ਕਿਸਾਨਾਂ ਨਾਲ ਗਲਬਾਤ ਕਰਦੇ ਹੋਏ ਮੰਡੀ ਵਿੱਚ ਜਰੂਰੀ ਸੁਧਾਰਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਰਾਜ ਮੰਤਰੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਹਿੱਤਾਂ ਦੀ ਰੱਖਿਆ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਦੀ ਫਸਲ ਦਾ ਭੁਗਤਾਨ ਜਲਦੀ ਤੋਂ ਜਲਦੀ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਸਬੰਧਿਤ ਵਿਭਾਗ ਅਤੇ ਮੰਡੀ ਦੇ ਆੜਤੀਆਂ ਨੂੰ ਕਿਹਾ ਕਿ ਕਿਸਾਨਾਂ ਦੀ ਉਪਜ ਦਾ ਜਲਦੀ ਤੋਂ ਜਲਦੀ ਉਠਾਨ ਕਰਵਾਉਣ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਹੋਡਲ ਅਨਾਜ ਮੰਡੀ ਨੂੰ ਮਾਰਡਨ ਅਨਾਜ ਮੰਡੀ ਵਜੋ ਵਿਕਸਿਤ ਕੀਤਾ ਜਾਵੇਗਾ, ਜਿਸ ਦਾ ਏਸਟੀਮੇਟ ਬਣਾ ਕੇ ਭਿਜਵਾ ਦਿੱਤਾ ਗਿਆ ਹੈ। ਮਾਡਰਨ ਮੰਡੀ ਬਨਣ ਨਾਲ ਸਹੂਲਤਾਂ ਦਾ ਵਿਸਤਾਰ ਹੋਵੇਗਾ।
ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਨੇ ਮੰਡੀ ਪਰਿਸਰ ਵਿੱਚ ਕਿਸਾਨਾਂ ਦੀ ਸਹੂਲਤ ਲਈ ਕਾਫੀ ਬਿਜਲੀ, ਪਾਣੀ, ਸਫਾਈ ਵਿਵਸਥਾ ਤੇ ਹੋਰ ਮੁੱਢਲੀ ਸਹੂਲਤਾਂ ਦਾ ਧਿਆਨ ਰੱਖਣ ਦੇ ਆਦੇਸ਼ ਸਬੰਧਿਤ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਨਾ ਖਰੀਦਣ ਲਈ ਵਿਵਸਥਾ ਅਤੇ ਪ੍ਰਬੰਧ ਯਕੀਨੀ ਕੀਤੇ ਗਏ ਹਨ। ਅਜਿਹੇ ਵਿੱਚ ਕਿਸਾਨ ਸਹਿਭਾਗੀ ਬਣਦੇ ਹੋਏ ਖਰੀਦ ਪ੍ਰਕ੍ਰਿਆ ਵਿੱਚ ਆਪਣਾ ਯੋਗਦਾਨ ਦੇਣ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਊਹ ਆਪਣੀ ਸਰੋਂ ਦੀ ਫਸਲ ਨੂੰ ਚੰਗੀ ਤਰ੍ਹਾ ਨਾਲ ਸੁਖਾ ਕੇ ਅਤੇ ਸਾਫ ਕਰ ਕੇ ਮੰਡੀ ਵਿੱਚ ਲਿਆਉਣ।
ਰਾਜ ਮੰਤਰੀ ਨੇ ਅਨਾਜ ਮੰਡੀ ਪਰਿਸਰ ਦਾ ਦੌਰਾ ਕਰਦੇ ਹੋਏ ਖਰੀਦ ਪ੍ਰਕ੍ਰਿਆ, ਸਟੋਰੇਜ ਪ੍ਰਬੰਧ, ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦਾ ਨਿਰੀਖਣ ਕੀਤਾ। ਖੁਰਾਕ ਅਤੇ ਸਪਲਾਈ ਮੰਤਰੀ ਨੇ ਮੰਡੀ ਪ੍ਰਸਾਸ਼ਨ ਅਤੇ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮੰਡੀ ਵਿੱਚ ਫਸਲ ਖਰੀਦ ਤੋਂ ਲੈ ਕੇ ਭੁਗਤਾਨ ਤੱਕ ਦੀ ਸਾਰੇ ਪ੍ਰਕ੍ਰਿਆਵਾਂ ਪੂਰੀ ਤਰ੍ਹਾ ਨਾਲ ਪਾਰਦਰਸ਼ੀ ਹੋਣੀ ਚਾਹੀਦੀ ਹੈ।
22 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ ਪੋਸ਼ਨ ਪਖਵਾੜਾ
ਚੰਡੀਗੜ੍ਹ ( ਜਸਟਿਸ ਨਿਊਜ਼ ) ਭਾਰਤ ਸਰਕਾਰ ਵੱਲੋਂ 8 ਅਪ੍ਰੈਲ ਤੋਂ ਲੈ ਕੇ 22 ਅਪ੍ਰੈਲ ਤੱਕ ਪੋਸ਼ਨ ਪਖਵਾੜਾ ਮਨਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਪਖਵਾੜੇ ਤਹਿਤ ਹਰੇਕ ਦਿਨ ਵਿੱਚ ਵੱਖ-ਵੱਖ ਥੀਮ ‘ਤੇ ਗਤੀਵਿਧੀਆਂ ਰਾਹੀਂ ਜਣੇਪਾ ਮਹਿਲਾਵਾਂ, ਸਤਨਪਾਨ ਕਰਾਉਣ ਵਾਲੀ ਮਹਿਲਾਵਾਂ ਅਤੇ ਕਿਸ਼ੋਰੀਆਂ ਅਤੇ ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬਿਹਤਰੀਨ ਪੋਸ਼ਨ ਲਈ ਜਾਗਰੁਕ ਕੀਤਾ ਜਾਵੇਗਾ।
ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਰਕਾਰ ਦੇ ਅਧਿਕਾਰੀਆਂ ਨੁੰ ਨਿਰਦੇਸ਼ ਹਨ ਕਿ ਇਸ ਪੋਸ਼ਨ ਮੁਹਿੰਮ ਦੌਰਾਨ ਬੱਚਿਆਂ ਦੇ ਜੀਵਨ ਦੇ ਪਹਿਲੇ ਇੱਕ ਹਜਾਰ ਦਿਨਾਂ ‘ਤੇ ਫੋਕਸ ਕਰਨ, ਜਣੇਪਾ ਮਹਿਲਾਵਾਂ ਅਤੇ ਸ਼ਿਸ਼ੂਆਂ ਲਈ ਸਹੀ ਪੋਸ਼ਨ ਯਕੀਨੀ ਕੀਤਾ ਜਾਵੇ। ਇਸ ਤਰ੍ਹਾ ਨਾਲ ਪੋਸ਼ਨ ਸੇਵਾਵਾਂ ਦੇ ਸਵੈ-ਰਜਿਸਟ੍ਰੇਸ਼ਣ ਅਤੇ ਡਿਜੀਟਲ ਟ੍ਰੈਕਿੰਗ ਨੁੰ ਪ੍ਰੋਤਸਾਹਿਤ ਕੀਤਾ ਜਾਵੇ, ਕਮਿਉਨਿਟੀ ਬੇਸਡ ਮੈਨੇਜਮੈਂਟ ਮਾਡੀਯੂਲ ਰਾਹੀਂ ਪ੍ਰੋਟੋਕੋਲ ਦੇ ਲਾਗੂ ਕਰਨ ਨੂੰ ਮਜਬੂਤ ਕੀਤਾ ਜਾਵੇ। ਇਸ ਤੋਂ ਇਲਾਵਾ, ਜਾਗਰੁਕਤਾ ਵਧਾ ਕੇ ਸਿਹਤਮੰਦ ਭੋਜਨ ਤੇ ਸਿਹਤਮੰਦ ਜੀਵਨਸ਼ੈਲੀ ਦੀ ਆਦਤਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇ।
ਬੁਲਾਰੇ ਨੇ ਦਸਿਆ ਕਿ ਕੁਪੋਸ਼ਨ ਦੇ ਸ਼ਿਕਾਰ ਬੱਚੇ ਦਿਮਾਂਗੀ ਤੌਰ ‘ਤੇ ਮਜਬੂਤ ਨਹੀਂ ਹੋ ਪਾਉਂਦੇ ਜਿਸ ਨਾਲ ਨਾ ਸਿਰਫ ਉਨ੍ਹਾਂ ਦਾ ਆਤਮਵਿਸ਼ਵਾਸ ਘੱਟ ਹੁੰਦਾ ਹੈ, ਸਗੋ ਕਈ ਬੀਮਾਰੀਆਂ ਵੀ ਲੱਗ ਜਾਂਦੀਆ ਹਨ। ਕੁਪੋਸ਼ਨ ਦੇ ਸ਼ਿਕਾਰ ਬੱਚਿਆਂ ਨੂੰ ਬਚਾਉਣ ਦੀ ਜਿਮੇਵਾਰੀ ਸਾਡੀ ਸਾਰਿਆਂ ਦੀ ਹੈ। ਉਨ੍ਹਾਂ ਨੇ ਦਸਿਆ ਕਿ ਪੋਸ਼ਨ ਮੁਹਿੰਮ ਨਾਲ ਜੁੜੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੁੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਅਵਿਕਸਿਤ ਅਤੇ ਗੰਭੀਰ ਰੂਪ ਨਾਲ ਕੁਪੋਸ਼ਿਤ ਬੱਚਿਆਂ ਵਿੱਚ ਸੁਧਾਰ ਲਿਆਉਣ ਲਈ ਸਾਂਝਾ ਯਤਨ ਕਰਨ ਅਤੇ ਅਜਿਹੇ ਬੱਚਿਆਂ ਦੀ ਪਹਿਚਾਣ ਕਰ ਕੇ ਉਨ੍ਹਾਂ ਦੇ ਪੋਸ਼ਣ ਵਿੱਚ ਸੁਧਾਰ ਲਿਆਉਣ। ਇਸ ਤੋਂ ਇਲਾਵਾ, ਜਣੇਪਾ ਮਹਿਲਾਵਾਂ, ਸਤਨਪਾਨ ਕਰਾਉਣ ਵਾਲੀ ਮਾਤਾਵਾਂ ਅਤੇ ਕਿਸ਼ੋਰੀਆਂ ਵਿੱਚ ਵੀ ਪੋਸ਼ਟਿਕ ਭੋ੧ਨ ਲੈਣ ਲਈ ਜਾਗਰੁਕ ਕਰਨ।
ਹਰ ਵਿਅਕਤੀ ਦੀ ਸਮੱਸਿਆ ਦਾ ਹੱਲ ਪ੍ਰਾਧਮਿਕਤਾ ਦੇ ਆਧਾਰ ‘ਤੇ ਕਰਵਾਉਣ – ਆਰਤੀ ਸਿੰਘ ਰਾਓ
ਚੰਡੀਗੜ੍ਹ ( ਜਸਟਿਸ ਨਿਊਜ਼ ) ਹਰਿਆਣਾ ਦੀ ਸਿਹਤ,ਮੈਡੀਕਲ ਸਿੱਖਿਆ, ਖੋਜ ਅਤੇ ਆਯੂਸ਼ ਮੰਤਰੀ ਕੁਮਾਰੀ ਆਰਤੀ ਰਾਓ ਨੇ ਜ਼ਿਲ੍ਹਾ ਲੋਕ ਸੰਪਰਕ ਅਤੇ ਪਰਿਵਾਦ ਕਮੇਟੀ ਦੀ ਮਾਸਿਕ ਮੀਟਿੰਗ ਵਿੱਚ 13 ਅਜੈਂਡਿਆਂ ਵਿੱਚੋਂ 12 ਸ਼ਿਕਾਇਤਾਂ ਦਾ ਮੌਕੇ ‘ਤੇ ਹੀ ਹੱਲ ਕਰਵਾਇਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹਰ ਵਿਅਕਤੀ ਦੀ ਸਮੱਸਿਆ ਦਾ ਹੱਲ ਪ੍ਰਾਧਮਿਕਤਾ ਦੇ ਆਧਾਰ ‘ਤੇ ਕਰਣ।
ਕੁਮਾਰੀ ਆਰਤੀ ਰਾਓ ਅੱਜ ਜ਼ਿਲ੍ਹਾ ਪਲਵਲ ਵਿੱਚ ਆਯੋਜਿਤ ਜ਼ਿਲ੍ਹਾ ਲੋਕ ਸੰਪਰਕ ਅਤੇ ਪਰਿਵਾਦ ਕਮੇਟੀ ਦੀ ਮਾਸਿਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਮੀਟਿੰਗ ਵਿੱਚ ਪਲਵਲ ਦੀ ਜਯੋਤੀ ਸ਼ਰਮਾ ਨੇ ਸ਼ਿਕਾਇਤ ਕੀਤੀ ਕਿ ਜਮੀਨ ‘ਤੇ ਹੈਫੇਡ ਅਤੇ ਵੇਅਰ ਹਾਉਸ ਦਾ ਕਬਜਾ ਹੈ। ਉਨ੍ਹਾਂ ਦੀ ਸ਼ਿਕਾਇਤ ਦੀ ਸੁਣਵਾਈ ਕਰਦੇ ਹੋਏ ਸਿਹਤ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਬਿਨੈਕਾਰ ਦੀ ਜਮੀਨ ਦਾ ਕਬਜਾ ਉਨ੍ਹਾਂ ਨੂੰ ਦਿਲਵਾਈ ਜਾਵੇ। ਇਸ ਦੇ ਲਈ ਉਨ੍ਹਾਂ ਨੇ ਡਿਯੂਟੀ ਮੈਜੀਸਟ੍ਰੇਟ ਨਿਯੁਕਤ ਕਰਵਾ ਕੇ ਕਬਜਾ ਦਿਲਾਉਣ ਦੇ ਨਿਰਦੇਸ਼ ਦਿੱਤੇ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ ਦਿਲਵਾਇਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਮਾਮਲੇ ਦੀ ਪੂਰੀ ਜਾਂਚ ਦੇ ਨਿਰਦੇਸ਼ ਵੀ ਦਿੱਤੇ।
ਇੱਕ ਹੋੋਰ ਸ਼ਿਕਾਇਤ ਵਿੱਚ ਡੀਸੀ ਰੇਟ ‘ਤੇ ਲੋਕ ਨਿਰਮਾਣ ਵਿਭਾਗ ਵਿੱਚ ਚਪੜਾਸੀ ਦੀ ਨੌਕਰੀ ‘ਤੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਹਟਾ ਦਿੱਤਾ ਗਿਆ। ਉਨ੍ਹਾਂ ਦਾ ਨਾਂ ਐਚਕੇਆਰਐਨ ਵਿੱਚ ਨਹੀਂ ਭੇਜਿਆ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਐਚਕੇਆਰਐਨ ਵਿੱਚ ਅਜਿਹੇ ਕਾਮਿਆਂ ਦੇ ਨਾਂ ਭੇਜੇ ਗਏ ਜਿਨ੍ਹਾਂ ਨੇ ਆਪਣੀ ਡਿਯੂਟੀ ਨੂੰ ਕਦੇ ਇਮਾਨਦਾਰੀ ਨਾਲ ਨਹੀਂ ਕੀਤਾ। ਇਸ ਮਾਮਲੇ ਨੂੰ ਬੇਹਦ ਗੰਭੀਰਤਾ ਨਾਲ ਲੈਂਦੇ ਹੋਏ ਸਿਹਤ ਮੰਤਰੀ ਨੇ ਐਚਕੇਆਰਐਨ ਦੇ ਤਹਿਤ ਨਿਯੁਕਤ ਕਰਮਚਾਰੀਆਂ ਦੀ ਪੂਰੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਜੋ ਕਰਮਚਾਰੀ ਆਪਣੀ ਡਿਯੂਟੀ ਇਮਾਨਦਾਰੀ ਨਾਲ ਨਹੀਂ ਕਰ ਰਹੇ ਉਨ੍ਹਾਂ ਦੀ ਲਿਸਟ ਜਾਰੀ ਕੀਤੀ ਜਾਵੇ, ਜਿਨ੍ਹਾਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਇਲਾਵਾ, ਸਿਹਤ ਮੰਤਰੀ ਨੇ ਸਿੰਚਾਈ ਵਿਭਾਗ, ਮਾਲ ਵਿਭਾਗ, ਸ਼ਹਿਰੀ ਸਥਾਨਕ ਸੰਸਥਾਵਾਂ, ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ, ਖੁਰਾਕ, ਸਿਵਿਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਸਮੇਤ ਹੋਰ ਕਈ ਵਿਭਾਗਾਂ ਨਾਲ ਸਬੰਧਤ ਸ਼ਿਕਾਇਤਾਂ ਦੀ ਗੰਭੀਰਤਾ ਨਾਲ ਸੁਣਵਾਈ ਕਰਦੇ ਹੋਏ ਤੁਰੰਤ ਹੱਲ ਦੇ ਨਿਰਦੇਸ਼ ਦਿੱਤੇ।
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਸਰਕਾਰ ਨੇ ਇਕੋਨੋਮਿਕ ਐਂਡ ਸਟੇਟਿਸਟਿਕਲ ਅਫੇਅਰਸ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀ ਮਨੋਜ ਕੁਮਾਰ ਗੋਇਲ ਨੂੰ ਡਾਇਰੈਕਟਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ। ਧਿਆਨ ਰਹੇ ਕਿ ਡਾ. ਰਾਜੀਵ ਭਾਰਦਵਾਜ 31 ਮਾਰਚ 2025 ਨੂੰ ਡਾਇਰੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਸੇਵਾਮੁਕਤ ਤੋਂ ਬਾਅਦ ਹੀ ਸ੍ਰੀ ਮਨੋਜ ਕੁਮਾਰ ਗੋਇਲ ਨੂੰ ਵਧੀਕ ਡਾਇਰੈਕਟਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਹੈ।
ਹਰਿਆਣਾ ਸਰਕਾਰ ਨੇ ਈਜ਼ ਆਫ ਡੁਇੰਗ ਬਿਜਨੈਸ (ਈਓਡੀਬੀ) ਨੂੰ ਵਧਾਉਣ ਲਈ ਪ੍ਰਮੁੱਖ ਸੁਧਾਰ ਕੀਤੇ ਲਾਗੂ – ਨਾਇਬ ਸਿੰਘ ਸੈਣੀ
ਚੰਡੀਗੜ੍ਹ (ਜਸਟਿਸ ਨਿਊਜ਼ ) ਹਰਿਆਣਾ ਸਰਕਾਰ ਦੀ ਈਜ਼ ਆਫ ਡੂਇੰਗ ਬਿਜਨੈਸ ਵਿਵਸਥਾ ਵਿੱਚ ਭਰੋਸਾ ਜਤਾਉਂਦੇ ਹੋਏ, ਦੁਬਈ ਸਥਿਤ ਪ੍ਰਸਿੱਦ ਸ਼ਰਾਫ ਗਰੁੱਪ ਆਫ ਕੰਪਨੀਜ਼ ਸੂਬੇ ਵਿੱਚ ਲਾਜਿਸਟਿਕਸ ਅਤੇ ਰਿਟੇਲ ਸੈਕਟਰ ਵਿੱਚ ਆਪਣੀ ਤੀਜੀ ਵੱਡੀ ਪਰਿਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਰਿਵਾੜੀ ਵਿੱਚ ਸਥਾਪਿਤ ਹੋਣ ਵਾਲੀ ਇਹ ਪਰਿਯੋਜਨਾ ਨਾ ਸਿਰਫ ਖੇਤਰ ਵਿੱਚ ਵਪਾਰ ਗਤੀਵਿਧੀਆਂ ਨੂੰ ਪ੍ਰੋਤਸਾਹਨ ਦਵੇਗੀ ਸਗੋ ਸਥਾਨਕ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਵੀ ਪ੍ਰਦਾਨ ਕਰੇਗੀ।
ਸ਼ਰਾਫ ਗਰੁੱਪ ਆਫ ਕੰਪਨੀਜ਼ ਦੇ ਸੰਸਥਾਪਕ ਅਤੇ ਯੂਏਈ-ਇੰਡੀਆ ਬਿਜਨੈਸ ਕਾਊਂਸਿਲ ਦੇ ਚੇਅਰਮੈਨ ਮੇਜਰ ਜਨਰਲ ਸ਼ਰਾਫੁਦੀਨ ਸ਼ਰਾਫ ਨੇ ਅੱਜ ਇੱਥੇ ਸੰਤ ਕਬੀਰ ਕੁਟੀਰ ‘ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਅਤੇ ਹਰਿਆਣਾ ਵਿੱਚ ਆਪਣੀ ਕੰਪਨੀ ਦੇ ਵਿਸਤਾਰ ਕਰਨ ਵਿੱਚ ਡੁੰਘੀ ਦਿਲਚਸਪੀ ਜਤਾਈ।
ਮੀਟਿੰਗ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕੁਰੂਕਸ਼ੇਤਰ ਜਿਲ੍ਹੇ ਦੇ ਧੀਰਪੁਰ ਪਿੰਡ ਵਿੱਚ ਇੱਕ ਨਵੀਂ ਪਰਿਯੋਜਨਾ ਦੇ ਉਦਘਾਟਨ ਲਈ ਵੀ ਸੱਦਾ ਦਿੱਤਾ। ਕੰਪਨੀ ਨੇ ਪਹਿਲਾਂ ਹੀ ਜਿਲ੍ਹਾ ਪਲਵਲ ਵਿੱਚ ਇੱਕ ਪਰਿਯੋਜਨਾ ਸਥਾਪਿਤ ਕੀਤੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਹਰਿਆਣਾ ਦੇ ਵਿਦੇਸ਼ ਸਹਿਯੋਗ ਵਿਭਾਗ ਦੀ ਸਹਾਇਤਾ ਨਾਲ, ਸ਼ਰਾਫ ਗਰੁੱਪ ਦੁਬਈ ਅਤੇ ਹੋਰ ਦੇਸ਼ਾਂ, ਜਿੱਥੇ ਉਨ੍ਹਾਂ ਦੀ ਕੰਪਨੀ ਹੈ, ਵਿੱਚ ਰੁਜਗਾਰ ਦੇ ਮੌਕੇ ਹਾਸਲ ਕਰਨ ਵਿੱਚ ਹਰਿਆਣਾ ਦੇ ਕੁਸ਼ਲ ਨੌਜੁਆਨਾਂ ਦਾ ਸਹਿਯੋਗ ਕਰੇਗਾ।
ਮੀਟਿੰਗ ਵਿੱਚ ਹਰਿਆਣਾ ਦੇ ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ ਅਤੇ ਹਿੰਦ ਟਰਮੀਨਲਸ ਪ੍ਰਾਈਵੇਟ ਲਿਮੀਟੇਡ ਤੋਂ ਕੈਪਟਨ ਅਸ਼ਵਿਨੀ ਨਾਇਰ ਅਤੇ ਸ਼ਸ਼ੀ ਗੁਪਤਾ ਵੀ ਮੌਜੂਦ ਸਨ।
ਵਿਦੇਸ਼ੀ ਵਪਾਰ ਜਰੂਰਤਾਂ ਦੀ ਸਹਾਇਤਾ ਲਈ ਹਰਿਆਣਾ ਵਿੱਚ ਸਮਰਪਿਤ ਵਿਦੇਸ਼ ਸਹਿਯੋਗ ਵਿਭਾਗ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੇਜਰ ਜਨਰਲ ਸ਼ਰਾਫੁਦੀਨ ਸ਼ਰਾਫ ਨੂੰ ਹਰਿਆਣਾ ਵਿੱਚ ਸ਼ਰਾਫ ਗਰੁੱਪ ਆਫ ਕੰਪਨੀਜ਼ ਦੀ ਇਕਾਈਆਂ ਸਥਾਪਿਤ ਕਰਨ ਲਈ ਸੂਬਾ ਸਰਕਾਰ ਦੇ ਪੂਰਨ ਸਮਰਥਨ ਅਤੇ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਚਾਨਣ ਪਾਇਆ ਕਿ ਰਾਜ ਵਿੱਚ ਵਿਦੇਸ਼ੀ ਵਪਾਰ ਜਰੂਰਤਾਂ ਦੀ ਸਹਾਇਤਾ ਲਈ ਇੱਕ ਸਮਰਪਿਤ ਵਿਦੇਸ਼ ਸਹਿਯੋਗ ਵਿਭਾਗ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਈਜ਼ ਆਫ ਡੂਇੰਗ ਬਿਜਨੈਸ (ਈਆਈਡੀਬੀ) ਨੂੰ ਵਧਾਉਣ ਲਈ ਕਈ ਸੁਧਾਰ ਲਾਗੂ ਕੀਤੇ ਹਨ। ਇੰਨ੍ਹਾਂ ਸੁਧਾਰਾਂ ਵਿੱਚ ਸਿੰਗਲ ਵਿੰਡੋਂ ਕਲੀਅਰੇਂਸ ਸਿਸਟਮ ਦੀ ਸ਼ੁਰੂਆਤ, ਕਿਰਤ ਕਾਨੂੰਨਾਂ ਵਿੱਚ ਢਿੱਲ, ਅਤੇ ਵਾਤਾਵਰਣ ਮੰਜੂਰੀ ਪ੍ਰਕ੍ਰਿਆਵਾਂ ਵਿੱਚ ਤੇਜੀ ਲਿਆਉਣਾ ਸ਼ਾਮਿਲ ਹੈ। ਨਤੀਜੇਵਜੋ, ਕੌਮੀ ਅਤੇ ਕੌਮਾਂਤਰੀ ਦੋਵਾਂ ਕੰਪਨੀਆਂ ਲਈ ਹਰਿਆਣਾ ਪਸੰਦੀਦਾ ਡੇਸਟੀਨੇਸ਼ਨ ਬਣ ਗਿਆ ਹੈ।
ਸ਼ਰਾਫ ਗਰੁੱਪ ਆਪਣੀ ਸਹਾਇਕ ਕੰਪਨੀ ਹਿੰਦ ਟਰਮੀਨਲਸ ਪ੍ਰਾਈਵੇਟ ਲਿਮੀਟੇਡ ਦੇ ਨਾਲ ਭਾਰਤ ਵਿੱਚ ਕਰ ਰਿਹਾ ਨਿਵੇਸ਼
ਮੇਜਰ ਜਨਰਲ ਸ਼ਰਾਡੂਦੀਨ ਸ਼ਰਾਫ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਸ਼ਰਾਫ ਗਰੁੱਪ ਆਪਣੀ ਸਹਾਇਤ ਕੰਪਨੀ ਹਿੰਦ ਟਰਮੀਨਲਸ ਪ੍ਰਾਈਵੇਟ ਲਿਮੀਟੇਡ ਦੇ ਨਾਲ ਭਾਰਤ ਵਿੱਚ ਨਿਵੇਸ਼ ਕਰ ਰਹੀ ਹੈ। ਸ਼ਰਾਫ ਗਰੁੱਪ (ਮੁੱਖ ਦਫਤਰ ਦੁਬਈ) ਮਿਡਲ ਈਸਟ, ਅਫਰੀਕਾ ਅਤੇ ਭਾਰਤੀ ਉੱਪ ਮਹਾਦੀਪ ਵਿੱਚ ਸ਼ਿਪਿੰਗ, ਲਾਜਿਸਟਿਕਸ, ਸਪਲਾਈ ਚੇਨ ਪ੍ਰਬੰਧਨ, ਸੂਚਨਾ ਤਕਨਾਲੋਜੀ, ਖੁਦਰਾ ਅਤੇ ਯਾਤਰਾ ਅਤੇ ਸੈਰ-ਸਪਾਟਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦਾ ਹੈ। ਹਿੰਦ ਟਰਮੀਨਲਸ ਪ੍ਰਾਈਵੇਟ ਲਿਮੀਟੇਡ (ਐਚਟੀਪੀਐਲ), ਇੱਕ ਭਾਰਤੀ ਸਹਾਇਕ ਕੰਪਨੀ ਹੈ, ਜੋ ਮਲਟੀ-ਮਾਡਲ ਏਗਰੋ ਲਾਜਿਸਟਿਕਸ ਪਾਰਕ, ਰੇਲ-ਰੋਡ ਟ੍ਰਾਂਸਪੋਰਟ, ਥਰਡ ਪਾਰਟੀ ਲਾਜਿਸਟਿਕਸ, ਇਨਲੈਂਡ ਅੰਤਰਦੇਸ਼ੀ ਕੰਟੇਨਰ ਡਿਪੂ ਦੀ ਸਥਾਪਨਾ ਤੇ ਸੰਚਾਲਨ ਅਤੇ ਕੋਲਡ ਚੇਨ ਵਜੋ ਤਾਜਾ ਉਤਪਾਦ ਦੇ ਸਰੰਖਣ ਲਈ ਵਰਗੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੀ ਹੈ।
ਐਚਟੀਪੀਐਲ ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਘੱਟ ਤੋਂ ਘੱਟ 1,000 ਕਰੋੜ ਰੁਪਏ ਦਾ ਵੱਧ ਨਿਵੇਸ਼ ਕਰੇਗੀ
ਮੁੱਖ ਮੰਤਰੀ ਨੂੰ ਜਾਣੂ ਕਰਾਇਆ ਗਿਆ ਕਿ ਐਚਟੀਪੀਐਲ ਨੇ ਪਹਿਲਾਂ ਹੀ ਭਾਰਤ ਵਿੱਚ ਰੇਲ ਸੰਸਾਧਨ ਅਤੇ ਇਨਲੈਂਡ ਕੰਟੇਨਰ ਡਿਪੂ/ਮਲਟੀਮਾਡਲ ਲਾਜਿਸਟਿਕਸ ਪਾਰਕਾਂ ਦੇ ਵਿਕਾਸ ਵਿੱਚ 2,500 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਹੈ। ਕੰਪਨੀ ਦੀ ਵਿਸਤਾਰ ਯੋਜਨਾਵਾਂ, ਜਿਸ ਵਿੱਚ ਪੂਰੇ ਦੇਸ਼ ਵਿੱਚ ਨਵੀਂ ਸਹੂਲਤਾਂ ਦਾ ਵਿਕਾਸ ਅਤੇ ਮੌਜੂਦਾ ਸਹੂਲਤਾਂ ਦਾ ਅਪਗ੍ਰੇਡ ਸ਼ਾਮਿਲ ਹੈ, ਦੇ ਲਈ ਅਗਲੇ ਦੋ ਤੋਂ ਤਿੰਨ ਸਾਲਾਂ ਵਿੱਚ ਘੱਟ ਤੋਂ ਘੱਟ 1,000 ਕਰੋੜ ਦੇ ਵੱਧ ਨਿਵੇਸ਼ ਦੀ ਜਰੂਰਤ ਹੋਵੇਗੀ। ਮੌਜੂਦ ਪਰਿਯੋਜਨਾਵਾਂ ਲਗਭਗ 300 ਲੋਕਾਂ ਨੂੰ ਸਿੱਧੇ ਰੁਜਗਾਰ ਅਤੇ ਲਗਭਗ 2,000 ਲੋਕਾਂ ਨੂੰ ਅਸਿੱਧੇ ਰੁਜਗਾਰ ਪ੍ਰਦਾਨ ਕਰ ਰਹੀ ਹੈ। ਅਗਾਮੀ ਪਰਿਯੋਜਨਾਵਾਂ ਨਾਲ ਲਗਭਗ 200 ਲੋਕਾਂ ਨੂੰ ਸਿੱਧੇ ਅਤੇ ਲਗਭਗ 1,000 ਲੋਕਾਂ ਨੂੰ ਅਸਿੱਧੇ ਰੁਜਗਾਰ ਮਿਲਣ ਦੀ ਸੰਭਾਵਨਾ ਹੈ।
Leave a Reply