ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਕਲਰਕ ਅੰਜਲੀ ਰਾਵਤ ਨੇ ਐਸ.ਏ.ਐਸ. ਪ੍ਰੀਖਿਆ ਕੀਤੀ ਪਾਸ*

ਚੰਡੀਗੜ੍ਹ, ( ਜਸਟਿਸ ਨਿਊਜ਼)
ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਕਲਰਕ ਦੀ ਅਸਾਮੀ ‘ਤੇ ਕਾਰਜਸ਼ੀਲ ਮਿਸ ਅੰਜਲੀ ਰਾਵਤ ਨੇ ਪੰਜਾਬ ਰਾਜ ਲੇਖਾ ਸਰਵਿਸ (ਐਸ.ਏ.ਐਸ.) ਪ੍ਰੀਖਿਆ-ਪਾਰਟ 2 ਸਫਲਤਾਪੂਰਵਕ ਪਾਸ ਕਰ ਲਈ ਹੈ। ਜ਼ਿਕਰਯੋਗ ਹੈ ਇਹ ਪ੍ਰੀਖਿਆ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੀ ਜਾਂਦੀ ਹੈ ਅਤੇ ਵਿੱਤ ਤਕਨੀਕੀ ਅਹੁਦਿਆਂ ਲਈ ਤਰੱਕੀ ਹਾਸਲ ਕਰਨ ਦੇ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ।
ਇਹ ਪ੍ਰੀਖਿਆ ਜਨਵਰੀ 2025 ਵਿੱਚ ਕਰਵਾਈ ਗਈ ਸੀ, ਜਿਸ ਵਿੱਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਤ ਅਧਿਕਾਰੀ ਅਤੇ ਲੇਖਾ ਅਹੁਦਿਆਂ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੇ ਭਾਗ ਲਿਆ।
ਹਾਲ ਹੀ ਵਿੱਚ ਆਏ ਨਤੀਜਿਆਂ ਵਿੱਚ ਮਿਸ ਅੰਜਲੀ ਰਾਵਤ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ।
ਮਿਸ ਰਾਵਤ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਸੀਨੀਅਰ ਅਧਿਕਾਰੀਆਂ ਅਤੇ ਸਹਿਕਰਮੀ ਸਾਥੀਆਂ ਨੂੰ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਮੈਨੂੰ ਹਮੇਸ਼ਾ ਉਤਸ਼ਾਹਿਤ ਅਤੇ ਸਹਿਯੋਗ ਦਿੱਤਾ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਉਨ੍ਹਾਂ ਦੀ ਲਗਾਤਾਰ ਮਿਹਨਤ, ਦ੍ਰਿੜ ਨਿਸ਼ਚੇ ਅਤੇ ਇਮਾਨਦਾਰ ਕੋਸ਼ਿਸ਼ ਦਾ ਨਤੀਜਾ ਹੈ।
ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਮਿਸ ਅੰਜਲੀ ਰਾਵਤ ਨੂੰ ਇਸ ਮਹੱਤਵਪੂਰਨ ਉਪਲਬਧੀ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਉਮੀਦ ਜਤਾਈ ਗਈ ਕਿ ਉਹ ਭਵਿੱਖ ਵਿੱਚ ਵੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਬਾਖੂਬੀ ਨਿਭਾਉਣਗੇ।
———

Leave a Reply

Your email address will not be published.


*