ਹਰਿਆਣਾ ਖ਼ਬਰਾਂ (ਜਸਟਿਸ ਨਿਊਜ਼)

ਪਾਸਪੋਰਟ ਦਫਤਰ ਦੀ ਤਰਜ ‘ਤੇ ਹਾਈਟੇਕ ਹੋਣਗੇ ਰਜਿਸਟਰੀ ਦਫਤਰ

ਚੰਡੀਗੜ੍ਹ, ( ਜਸਟਿਸ ਨਿਊਜ਼) ਹਰਿਆਣਾ ਦੀ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਅਤੇ ਗ੍ਰਹਿ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਵਿਭਾਗ ਨਾਲ ਸਬੰਧਿਤ ਬਜਟ ਭਾਸ਼ਨ ਵਿੱਚ ਕੀਤੇ ਗਏ ਐਲਾਨਾਂ ‘ਤੇ ਤੇਜੀ ਨਾਲ ਕੰਮ ਕਰਨ ਅਤੇ ਹਰ 15 ਦਿਨ ਵਿੱਚ ਆਪਣੇ ਪੱਧਰ ‘ਤੇ ਸਮੀਖਿਆ ਮੀਟਿੰਗ ਕਰ ਮੁੱਖ ਦਫਤਰ ਨੂੰ ਰਿਪੋਰਟ ਭੇਜਣ।

          ਡਾ. ਮਿਸ਼ਰਾ ਅੱਜ ਚੰਡੀਗੜ੍ਹ ਵਿੱਚ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਮੀਟਿੰਗ ਕਰ ਰਹੀ ਸੀ।

          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਾਜ ਦੇ ਭੂ ਰਿਕਾਰਡ ਦੇ ਅਪਡੇਸ਼ਨ ਦਾ ਕੰਮ ਅਗਸਤ, 2025 ਤੱਕ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਖੁਦ ਹਰ 15 ਦਿਨ ਵਿੱਚ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਵਰਚੂਅਲ ਰਾਹੀਂ ਸਮੀਖਿਆ ਮੀਟਿੰਗ ਕਰੇਗੀ। ਵਿਭਾਗ ਦੇ ਰਜਿਸਟਰੀ ਦਫਤਰਾਂ ਨੂੰ ਪਾਸਪੋਰਟ ਦਫਤਰਾਂ ਦੀ ਤਰਜ ‘ਤੇ ਹਾਈਟੈਕ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭੂਮੀ ਦੀ ਪੈਮਾਇਸ਼ ਹੁਣ ਜਰੀਬ ਦੀ ਥਾਂ ਰੋਬੋਟ ਰਾਹੀਂ ਕੀਤੀ ਜਾਵੇਗੀ, ਇਸ ਦਾ ਐਲਾਨ ਵੀ ਬਜਟ ਵਿੱਚ ਕੀਤਾ ਗਿਆ ਹੈ। ਸਾਰੇ ਡਿਪਟੀ ਕਮਿਸ਼ਨਰ ਬਜਟ ਐਲਾਨਾਂ ਨੂੰ ਪੂਰਾ ਕਰਨ ਲਈ ਇੱਕ ਟਾਸਕ ਫੋਰਸ ਗਠਨ ਕਰਨ। ਮੁੱਖ ਮੰਤਰੀ ਵੱਲੋਂ ਸਬ-ਡਿਵੀਜਨ, ਤਹਿਸੀਲ ਤੇ ਸਬ ਤਹਿਸੀਲਾਂ ਦੇ ਨਵੇਂ ਭਵਨ ਬਨਾਉਣ ਲਈ ਕੀਤੀ ਗਈ ਮੁੱਖ ਮੰਤਰੀ ਐਲਾਨਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

          ਡਾ. ਮਿਸ਼ਰਾ ਨੇ ਕਿਹਾ ਕਿ ਦੀਕਸ਼ਿਤ ਕਮੇਟੀ ਵੱਲੋਂ ਕੀਤੀ ਗਈ ਸਿਫਾਰਿਸ਼ਾਂ ਦੇ ਆਧਾਰ ‘ਤੇ ਉੱਤਰ ਪ੍ਰਦੇਸ਼ ਤੇ ਹਰਿਆਣਾ ਸੀਮਾ ‘ਤੇ ਪਿਲਰ ਲਗਾਉਣ ਦੇ ਲਈ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਅਜਿਹੀ ਜਮੀਨ ਜਾਂ ਸਪੰਤੀ ੧ੋ ਸਰਕਾਰ ਦੇ ਸਵਾਮਿਤਵ ਵਿੱਚ ਹੋਵੇ, ਪਰ ਇਸ ਨੂੰ ਸਿੱਧੇ ਰਾਜ ਸੰਪਤੀ ਦੇ ਤੌਰ ‘ਤੇ ਪ੍ਰਸ਼ਾਸਿਤ ਨਾ ਕੀਤਾ ਜਾਵੇ, ਸਗੋ ਪੱਟੇ ਜਾਂ ਲਾਇਸੈਂਸ ‘ਤੇ ਦਿੱਤੀ ਜਾਵੇ। ਉਨ੍ਹਾਂ ਨੇ ਨਜੂਲ ਭੁਮੀ ਦਾ ਸਵਾਮਿਤਵ ਸਰਕਾਰ ਦੇ ਕੋਲ ਹੁੰਦਾ ਹੈ, ਪਰ ਇਸ ਦਾ ਇਸਤੇਮਾਲ ਆਮ ਤੌਰ ‘ਤੇ ਪੱਟੇ ਜਾ ਲਾਇਸੈਂਸ ਰਾਹੀਂ ਕੀਤਾ ਜਾਂਦਾ ਹੈ, ਦੀ ਵੀ ਜਾਣਕਾਰੀ ਮੰਗੀ।

          ਉਨ੍ਹਾਂ ਨੇ ਮੀਟਿੰਗ ਵਿੱਚ ਨਿਰਦੇਸ਼ ਦਿੱਤੇ ਕਿ ਰਬੀ ਫਸਲ ਸਾਲ 2025 ਦੌਰਾਨ ਸੂਬੇ ਦੇ 15 ਜਿਲ੍ਹਿਆਂ ਵਿੱਚ ਗੜ੍ਹੇਮਾਰੀ ਨਾਲ ਹੋਏ ਨੁਕਸਾਨ ‘ਤੇ ਸ਼ਤੀਪੂਰਤੀ ਪੋਰਟਲ ‘ਤੇ ਮੁਆਵਜਾ ਦੀ ਜਾਣਕਾਰੀ 15 ਅਪ੍ਰੈਲ, 2025 ਤੱਕ ਅਪਲੋਡ ਕੀਤੀ ਜਾਵੇ। ਉਨ੍ਹਾਂ ਨੇ ਕਿਹਾਕਿ  ਭੀਸ਼ਣ ਗਰਮੀ ਨਾਲ ਬਚਾਅ ਅਤੇ ਹੀਟ ਵੇਵ ਦੇ ਬਚਾਅ ਦੇ ਤਹਿਤ ਜੋ ਸਾਵਧਾਨੀਆਂ ਵਰਤੀ ਜਾ ਸਕਦੀਆਂ ਹਨ, ਉਸ ‘ਤੇ ਪ੍ਰਚਾਰ-ਪ੍ਰਸਾਰ ਰਾਹੀਂ ਲੋਕਾਂ ਨੂੰ ਜਾਗਰੁਕ ਕੀਤਾ ਜਾਵੇ।

ਹਰਿਆਣਾ ਨੇ ਟੀਬੀ ਖਾਤਮੇ ਲਈ 90 ਦਿਨਾਂ ਦੇ ਇੰਟੇਂਸਿਵ ਕੇਸ ਫਾਈਂਡਿੰਗ ਮੁਹਿੰਮ ਸ਼ੁਰੂ ਕੀਤੀ

ਚੰਡੀਗੜ੍ਹ, (ਜਸਟਿਸ ਨਿਊਜ਼  ) ਹਰਿਆਣਾ ਦੇ ਸਿਹਤ ਵਿਭਾਗ ਨੇ ਸੂਬੇ ਨੂੰ ਟੀਬੀ ਮੁਕਤ ਬਨਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਕੱਲ 7 ਅਪ੍ਰੈਲ, 2025 ਨੂੰ ਹਰਿਆਣਾ ਦੇ ਸਾਰੇ ਜਿਲ੍ਹਿਆਂ ਵਿੱਚ 90 ਦਿਨਾਂ ਦੇ ਇੰਟੇਂਸਿੰਗ ਕੇਸ ਫਾਈਡਿੰਗ (ਆਈਸੀਐਫ) ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੀ ਵਰਚੂਅਲੀ ਲਾਂਚ ਕੀਤਾ ਗਿਆ। ਇਹ ਮੁਹਿੰਮ ਪੂਰੇ ਸੂਬੇ ਵਿੱਚ ਵਿਆਪਕ ਟੀਬੀ ਜਾਂਚ ਯਕੀਨੀ ਕਰਨ ਲਈ ਜਿਲ੍ਹਾ ਪੱਧਰ ‘ਤੇ ਸਾਵਧਾਨੀਪੂਰਵਕ ਸੂਖਮ ਨਿਯੋਜਨ ‘ਤੇ ਧਿਆਨ ਕੇਂਦ੍ਰਿਤ ਹੋਵੇਗਾ।

          ਇੱਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ  ਦਸਿਆ ਕਿ ਕੱਲ ਸ਼ੁਰੂ ਕੀਤੇ ਗਏ ਮੁਹਿੰਮ ਦਾ ਮੁੱਖ ਉਦੇਸ਼ ਟੀਮਾਂ ਦੇ ਮਾਮਲਿਆਂ ਦੀ ਜਲਦੀ ਪਹਿਚਾਣ ਅਤੇ ਉਪਚਾਰ ਕਰਨਾ ਹੈ ਅਤੇ ਅੱਗੇ ਦੇ ਸੰਕ੍ਰਮਣ ਨੂੰ ਰੋਕਨਾ ਅਤੇ ਬੀਮਾਰੀ ਦੇ ਬੋਝ ਨੂੰ ਘੱਟ ਕਰਨਾ ਹੈ।

          ਇਸ ਤਰ੍ਹਾ, ਇਸ ਦੌਰਾਨ ਵਿਸ਼ੇਸ਼ ਰੂਪ ਨਾਲ ਉੱਚ ਜੋਖਿਮ ਵਾਲੀ ਆਬਾਦੀ ਜਿਵੇਂ ਜਿਲ੍ਹਾ ਜੇਲ੍ਹਾਂ, ਅਨਾਥਘਰਾਂ, ਸ਼ੂਗਰ ਮਰੀਜਾਂ ਆਦਿ ਵਰਗੇ ਕਮਜੋਰ ਕਮਿਊਨਿਟੀਆਂ ਦੇ ਵਿੱਚ ਵਿਆਪਕ ਟੀਬੀ ਜਾਂਚ ਦਾ ਸੰਚਾਲਨ ਕੀਤਾ ਜਾਵੇਗਾ।

          ਉਨ੍ਹਾਂ ਨੇ ਦਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹਾ ਪੱਧਰ ‘ਤੇ ਟਾਰਗੇਟ ਰਣਨੀਤੀਆਂ ਨੂੰ ਲਾਗੂ ਕਰਨ ਦੇ ਨਾਲ-ਨਾਲ ਪ੍ਰਭਾਵੀ ਅਤੇ ਕੁਸ਼ਲ ਜਾਂਚ ਪ੍ਰਕ੍ਰਿਆ ਕੀਤੀ ਜਾਵੇਗੀ।

          ਬੁਲਾਰੇ ਅਨੁਸਾਰ ਪ੍ਰਧਾਨ ਮੰਤਰੀ ਦੇ ਵਿਜਨ 2025 ਤੱਕ ਟੀਬੀ ਮੁਕਤ ਭਾਂਰਤ ਦੇ ਟੀਚੇ ਦੀ ਦਿਸ਼ਾ ਵਿੱਚ ਕੰਮ ਕਰਦੇ ਹੋਏ ਹਰਿਆਣਾ ਦੇ ਸਿਹਤ ਵਿਭਾਗ ਦਾ ਇਹ 90 ਦਿਨਾਂ ਦਾ ਗੰਭੀਰ ਕੇਸ ਫਾਈਡਿੰਗ ਮੁਹਿੰਮ ਟੀਬੀ ਮੁਕਤ ਹਰਿਆਣਾ ਕਰਨ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਨ ਕਦਮ ਹੈ। ਵਰਚੂਅਲ ਲਾਂਚ ਮੌਕੇ ‘ਤੇ ਹਰਿਆਣਾ ਭਰ ਦੇ ਪ੍ਰਮੁੱਖ ਜਿਲ੍ਹਾ ਟੀਬੀ ਅਧਿਕਾਰੀ ਅਤੇ ਸਿਹਤ ਸੇਵਾ ਐਕਸਪਰਟ ਸ਼ਾਮਿਲ ਹੋਏ।

ਕਾਂਗਰਸ ਸ਼ਾਸਨ ਵਿੱਚ ਸੂਬੇ ਵਿੱਚ ਬਿਜਲੀ ਵਿਵਸਥਾ ਬਦਤਰ ਸੀ, ਮੌਜੂਦਾ ਸਰਕਾਰ ਨੇ ਬਿਜਲੀ ਖੇਤਰ ਵਿੱਚ ਕੀਤੇ ਸੁਧਾਰ  ਮੁੱਖ ਮੰਤਰੀ

ਚੰਡੀਗੜ੍ਹ  (  ਜਸਟਿਸ ਨਿਊਜ਼)  ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਬਿਜਲੀ ਬਿੱਲਾਂ ਨੂੰ ਲੈ ਕੇ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਜਦੋਂ ਸ੍ਰੀ ਭੁਪੇਂਦਰ ਸਿੰਘ ਹੁਡਾ ਮੁੱਖ ਮੰਤਰੀ ਸਨ ਅਤੇ ਸ੍ਰੀ ਰਣਦੀਪ ਸਿੰਘ ਸੁਰਜੇਵਾਲਾ ਬਿਜਲੀ ਮੰਤਰੀ ਸਨ, ਉਸ ਸਮੇਂ ਸੂਬੇ ਵਿੱਚ ਬਿਜਲੀ ਵਿਵਸਥਾ ਦੀ  ਹਾਲਤ ਬਦਤੱਰ ਸੀ। ਸ਼ਹਿਰਾਂ ਵਿੱਚ ਪਾਵਰ ਕੱਟ ਲੱਗਦੇ ਸਨ, ਲੋਕ ਪਰੇਸ਼ਾਨ ਸਨ। ਜਦੋਂ ਕਿ ਮੌਜੂਦਾ ਸਰਕਾਰ ਨੇ ਬਿਜਲੀ ਖੇਤਰ ਵਿੱਚ ਸੁਧਾਰ ਕਰਦੇ ਹੋਏ ਲੋਕਾਂ ਨੂੰ 24 ਘੰਟੇ ਬਿਜਲੀ ਦੇਣ ਦਾ ਕੰਮ ਕੀਤਾ ਹੈ।

          ਮੁੱਖ ਮੰਤਰੀ ਅੱਜ ਹਿਸਾਰ ਵਿੱਚ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਭਾਜਪਾ ਸੂਬਾ ਪ੍ਰਧਾਨ ਸ੍ਰੀ ਮੋਹਨ ਲਾਲ ਕੌਸ਼ਿਕ, ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ ਅਤੇ ਸ੍ਰੀ ਰਣਧੀਰ ਪਨਿਹਾਰ ਮੌਜੂਦ ਰਹੇ।

          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪਹਿਲਾ ਆਪਣੇ ਗਿਰੇਬਾਨ ਵਿੱਚ ਝਾਂਕ ਕੇ ਦੇਖਣ ਫਿਰ ਕਿਸੇ ‘ਤੇ ਉਂਗਲੀ ਚੁੱਕਣ। ਉਨ੍ਹਾਂ ਨੇ ਕਟਾਕਸ਼ ਕਰਦੇ ਹੋਏ ਕਿਹਾ ਕਿ ਭੁਪੇਂਦਰ ਸਿੰਘ ਹੁਡਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਵਿੱਚ ਤਾਂ ਹੋੜ ਲੱਗੀ ਹੈ ਕਿ ਕਿਹੜਾ ਵਿਰੋਧੀ ਧਿਰ ਦੇ ਨੇਤਾ ਬਣੇਗਾ। ਉਹ ਤਾਂ ਸਿਰਫ ਆਪਣੀ ਹਾਜਰੀ ਲਗਵਾ ਰਹੇ ਹਨ, ਉਨ੍ਹਾਂ ਨੂੰ ਜਨਤਾ ਨਾਲ ਕੋਈ ਲੇਣਾ ਦੇਣਾ ਨਹੀਂ।

          ਉਨ੍ਹਾਂ ਨੇ ਆਂਕੜੇ ਸਾਂਝਾ ਕਰਦੇ ਹੋਏ ਸਾਲ 2013-14 ਵਿੱਚ ਜਦੋਂ ਕਾਂਗਰਸ ਸਰਕਾਰ ਸੀ ਉਸ ਸਮੇਂ 25 ਯੂਨਿਟ ਤੱਕ ਬਿਜਲੀ ਦੀ ਖਪਤ ਕਰਨ ‘ਤੇ 200 ਰੁਪਏ ਦਾ ਬਿੱਲ ਆਉਂਦਾ ਸੀ। ਇਸੀ ਤਰ੍ਹਾ 50 ਯੂਨਿਟ ਤੱਕ 200 ਰੁਪਏ, 100 ਯੂਨਿਟ ਤੱਕ 378 ਰੁਪਏ, 150 ਯੂਨਿਟ ਤੱਕ 603 ਰੁਪਏ, 200 ਯੂਨਿਟ ਤੱਕ 828 ਰੁਪਏ, 250 ਯੂਨਿਟ ਤੱਕ 1053 ਰੁਪਏ ਅਤੇ 300 ਯੂਨਿਟ ਤੱਕ ਬਿਜਲੀ ਖਪਤ ਕਰਨ ‘ਤੇ 1316 ਰੁਪਏ ਬਿੱਲ ਆਉਂਦਾ ਸੀ। ਜਦੋਂ ਕਿ ਸਾਡੀ ਸਰਕਾਰ ਵਿੱਚ ਅੱਜ 2025-26 ਵਿੱਚ 25 ਯੂਨਿਟ ਤੱਕ ਸਿਰਫ 55 ਰੁਪਏ ਦਾ ਹੀ ਭੁਗਤਾਨ ਕਰਨਾ ਹੈ। ਇਸੀ ਤਰ੍ਹਾ, 50 ਯੂਨਿਟ ਤੱਕ 110 ਰੁਪਏ, 100 ਯੂਨਿਟ ਤੱਕ 245 ਰੁਪਏ, 150 ਯੂਨਿਟ ਤੱਕ 443 ਰੁਪਏ, 200 ਯੂਨਿਟ ਤੱਕ 705 ਰੁਪਏ, 250 ਯੂਨਿਟ ਤੱਕ 968 ਰੁਪਏ ਅਤੇ 300 ਯੂਨਿਟ ਤੱਕ 1230 ਰੁਪਏ ਦਾ ਬਿੱਲ ਹੈ।

          ਸ੍ਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਭੁਪੇਂਦਰ ਸਿੰਘ ਹੁਡਾ ਅਤੇ ਸ੍ਰੀ ਰਣਦੀਪ ਸਿੰਘ ਸੁਰਜੇਵਾਲਾ ਨੂੰ ਚਨੌਤੀ ਦਿੰਦੇ ਹੋਏ ਕਿਹਾ ਕਿ ਉਹ ਜਨਤਾ ਦੇ ਵਿੱਚ ਆ ਕੇ ਤੱਥਾਂ ਦੇ ਨਾਲ ਗੱਲ ਕਰਨ। ਜਨਤਾ ਨੂੰ ਝੂਠ ਬੋਲ ਕੇ ਗੁਮਰਾਹ ਦਾ ਕੰਮ ਕਰਨ ਦੀ ਜਰੂਰਤ ਨਹੀਂ ਹੈ। ਪਹਿਲਾਂ ਤੱਥ ਜਾਂਚਣ, ਫਿਰ ਬੋਲਣ।

          ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ 24 ਘੰਟੇ ਬਿਜਲੀ ਦੇਣ ਨੂੰ ਵਾਇਦੇ ਨੂੰ ਪੂਰਾ ਕੀਤਾ ਪਰ ਬਿੱਲਾਂ ਦਾ ਬੋਝ ਆਮ ਜਨਤਾ ‘ਤੇ ਨਹੀਂ ਪਾਇਆ। ਸਾਲ 2013-14 ਵਿੱਚ ਬਿਜਲੀ ਕੰਪਨੀਆਂ ‘ਤੇ ਜਿੰਨ੍ਹਾਂ ਕਰਜ ਸੀ, ਸਾਡੀ ਸਰਕਾਰ ਨੇ ਉਸ ਕਰਜ ਨੂੰ ਵੀ ਘੱਟ ਕੀਤਾ ਅਤੇ 2027 ਤੱਕ ਇਹ ਕਰਜ ਜੀਰੋ ਹੋ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ ਘਰਾਂ ਦੀ ਛੱਤ ‘ਤੇ 2 ਕਿਲੋਵਾਟ ਤੱਕ ਸੋਲਰ ਪੈਨਲ ਲਗਾਏ ਜਾ ਰਹੇ ਹਨ। ਹੁਣ ਤੱਕ 15,000 ਘਰਾਂ ‘ਤੇ ਸੋਲਰ ਪੈਨਲ ਲਗਾਏ ਜਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ 2 ਕਿਲੋਵਾਟ ਤੱਕ ਦੇ ਕਨੈਕਸ਼ਨ ਵਾਲੇ ਸਾਰੇ ਲੋਕ ਆਪਣੇ ਘਰਾਂ ਵਿੱਚ ਸੋਲਰ ਪੈਨਲ ਲਗਵਾਉਣ, ਉਨ੍ਹਾਂ ਦਾ ਬਿਜਲੀ ਦਾ ਬਿੱਲ ਜੀਰੋ ਹੋ ਜਾਵੇਗਾ।

14 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਸੂਬਾਵਾਸੀਆਂ ਨੂੰ ਦੇਣਗੇ 2 ਵੱਡੀ ਪਰਿਯੋਜਨਾਵਾਂ ਦੀ ਸੌਗਾਤ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਵਿਕਸਿਤ ਭਾਰਤ ਦੇ ਵਿਜਨ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਅਸੀਂ ਤੇਜੀ ਨਾਲ ਅੱਗੇ ਵੱਧ ਰਹੇ ਹਨ। ਇਸੀ ਲੜੀ ਵਿੱਚ ਪ੍ਰਧਾਨ ਮੰਤਰੀ 14 ਅਪ੍ਰੈਲ ਨੂੰ ਹਰਿਆਣਾ ਵਿੱਚ ਆ ਰਹੇ ਹਨ ਅਤੇ ਸੂਬਾਵਾਸੀਆਂ ਨੂੰ 2 ਵੱਡੀ ਪਰਿਯੋਜਨਾਵਾਂ ਦੀ ਸੌਗਾਤ ਦੇਣਗੇ। ਯਮੁਨਾਨਗਰ ਵਿੱਚ 7272 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 800 ਮੇਗਾਵਾਟ ਦੀ ਸੁਪਰ ਕ੍ਰਿਟੀਕਲ ਯੂਨਿਟ ਦਾ ਨੀਂਹ ਪੱਥਰ ਰੱਖਣਗੇ। ਇਹ ਯੂਨਿਟ ਸਾਲ 2028 ਦੇ ਆਖੀਰ ਤੱਕ ਆਪਣੇ ਤੈਅ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ।

          ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ ਤੋਂ ਹਵਾਈ ਸੇਵਾਵਾਂ ਦੀ ਸ਼ੁਰੂਆਤ ਕਰਣਗੇ। ਇਸ ਤੋਂ ਸਿਰਫ ਹਿਸਾਰ ਹੀ ਨਹੀਂ, ਸਗੋ ਪੰਜਾਬ ਅਤੇ ਰਾਜਸਤਾਨ ਦੇ ਵੱਡੇ ਹਿੱਸਿਆਂ ਨੂੰ ਵੀ ਲਾਭ ਮਿਲੇਗਾ। ਪ੍ਰਧਾਨ ਮੰਤਰੀ ਇਸ ਦੌਰਾਨ ਹਿਸਾਰ ਏਅਰਪੋਰਟ ਦੀ ਟਰਮੀਨਲ ਬਿਲਡਿੰਗ ਦਾ ਵੀ ਨੀਂਹ ਪੱਥਰ ਰੱਖਣਗੇ।

          ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਏਅਰਪੋਰਟ ਤੋਂ ਮਹਾਰਿਸ਼ੀ ਵਾਲਮਿਕੀ ਏਅਰਪੋਰਟ, ਅਯੋਧਿਆ ਤੱਕ ਹਵਾਈ ਸੇਵਾ ਸ਼ੁਰੂ ਹੋਵੇਗੀ, ਜਿਸ ਨਾਲ ਸ਼ਰਧਾਲੂਆਂ ਨੂੰ ਭਗਵਾਨ ਸ੍ਰੀਰਾਮ ਦੇ ਦਰਸ਼ਨ ਦਾ ਮੌਕਾ ਮਿਲੇਗਾ। ਏਅਰਪੋਰਟ ਦੇ ਬਨਣ ਨਾਲ ਨੇੜੇ ਵੱਡੇ ਉਦਯੋਗਿਕ ਯੁਨਿਟਸ ਸਥਾਪਿਤ ਹੋਣਗੇ, ਰੁਜਗਾਰ ਵਧੇਗਾ ਅਤੇ ਨਿਵੇਸ਼ ਆਵੇਗਾ।

ਵਿਰੋਧੀ ਧਿਰ ਨੂੰ ਸਹਿਨ ਨਹੀਂ ਹੋ ਰਿਹਾ ਕਿ ਸੂਬਾ ਸਰਕਾਰ ਇੰਨ੍ਹੇ ਵਿਕਾਸ ਦੇ ਕੰਮ ਕਿਵੇਂ ਕਰ ਰਹੀ ਹੈ

          ਸਾਂਸਦ ਸ੍ਰੀ ਜੈਯ ਪ੍ਰਕਾਸ਼ ਵੱਲੋਂ ਏਰੋਡ੍ਰਮ ਵਾਲੇ ਬਿਆਨ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਂਸਦ ੲਰੋਡ੍ਰਮ ਅਤੇ ਏਅਰਪੋਰਟ ਦਾ ਮਤਲਬ ਗੂਗਲ ਕਰ ਲੈਣ ਤਾਂ ਉਨ੍ਹਾਂ ਨੂੰ ਸਮਝ ਆ ਜਾਵੇਗਾ। ਅੱਜ ਹਿਸਾਰ ਵਿੱਚ ਇੰਨ੍ਹੀ ਵੱਡੀ ਪਰਿਯੋਜਨਾ ਮੂਰਤਰੂਪ ਲੈ ਰਹੀ ਹੈ, ਇਹ ਪੂਰੇ ਹਰਿਆਣਾ ਵਾਸੀਆਂ ਲਈ ਮਾਣ ਦੀ ਗੱਲ ਹੈ, ਪਰ ਵਿਰੋਧੀ ਪਾਰਟੀ ਵਿਕਾਸ ਨੂੰ ਦੇਖ ਕੇ ਮੁਰਝਾ ਗਏ ਹਨ। ਉਨ੍ਹਾਂ ਤੋਂ ਸਹਿਨ ਹੀ ਨਹੀਂ ਹੋ ਰਿਹਾ ਕਿ ਸੂਬਾ ਸਰਕਾਰ ਇੰਨ੍ਹੇ ਵਿਕਾਸ ਦੇ ਕੰਮ ਕਿਵੇਂ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਾਂਸਦ ਜਿਮੇਵਾਰ ਵਿਅਕਤੀ ਹਨ, ਉਨ੍ਹਾਂ ਨੁੰ ਤਾਂ ਏਅਰਪੋਰਟ ‘ਤੇ ਜਾ ਕੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਨਾ ਚਾਹੀਦਾ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਮਹਾਰਾਜਾ ਅਗਰਸੇਨ ਏਅਰਪੋਰਟ, ਹਿਸਾਰ ਤੋਂ ਹੁਣੀ ਹਫਤੇ ਵਿੱਚ 2 ਦਿਨ ਹਿਸਾਰ ਤੋਂ ਅਯੋਧਿਆ ਤੱਕ ਫਲਾਇਟ ਉੱਡੇਗੀ। ਜਿਮੇਂ-ਜਿਵੇਂ ਬੁਕਿੰਗ ਵੱਧ ਹੋਵੇਗੀ ਤਾਂ ਫਲਾਇਟ ਦੇ ਰੂਟ ਵੀ ਵਧਾਏ ਜਾਣਗੇ। ਹਾਲਾਂਕਿ , ਪਹਿਲੀ ਫਲਾਇਟ ਦੀ ਬੁਕਿੰਗ ਲਈ 2 ਘੰਟੇ ਪੋਰਟਲ ਖੋਲਿਆ ਸੀ ਅਤੇ 2 ਘੰਟ ਵਿੱਚ ਹੀ ਪੂਰੀ ਫਲਾਇਟ ਫੁੱਲ ਹੋ ਗਈ।

          ਹਿਸਾਰ ਏਅਰਪੋਰਟ ‘ਤੇ ਸੁਰੱਖਿਆ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਏਅਰਪੋਰਟ ਲਗਭਗ 7200 ਏਕੜ ਵਿੱਚ ਹੈ ਅਤੇ 2000 ਏਕੜ ਵਿੱਚ ਚਾਰਦੀਵਾਰੀ ਬਣਾਈ ਗਈ ਹੈ। ਯਕੀਨੀ ਤੌਰ ‘ਤੇ ਇਸ ਨੇ ਵੱਡੇ ਇਲਾਕੇ ਵਿੱਚ ਕੁੱਝ ਜਾਨਵਰ ਹੋ ਸਕਦੇ ਹਨ, ਪਰ ਹੌਲੀ-ਹੌਲੀ ਉਨ੍ਹਾਂ ਸਾਰੇ ਜਾਨਵਰਾਂ ਨੂੰ ਸੁਰੱਖਿਅਤ ਸਥਾਨ ‘ਤੇ ਛੱਡਿਆ ਜਾ ਰਿਹਾ ਹੈ ਅਤੇ ਜਲਦੀ ਹੀ ਇਸ ਕੰਮ ਨੂੰ ਪੂਰਾ ਕਰ ਲਿਆ ਜਾਵੇਗਾ।

ਵਕਫ ਬਿੱਲ ‘ਤੇ ਵਿਰੋਧੀ ਧਿਰ ਦੀ ਸਿਆਸਤ

          ਵਕਫ ਬਿੱਲ ‘ਤੇ ਕਾਂਗਰਸ ਨੇਤਾਵਾਂ ਵੱਲੋਂ ਦਿੱਤੇ ਗਏ ਬਿਆਨ ਦੇ ਸਬੰਧ ਵਿੱਚ ਪੁੱਛੇ ਗਏ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਕਫ ਸੋਧ ਬਿੱਲ ਮੁਸਲਿਮ ਸਮਾਜ ਦੇ ਨਾਲ-ਨਾਲ ਹਰ ਵਰਗ ਦੇ ਹਿੱਤ ਵਿੱਚ ਹੈ। ਕਾਂਗਰਸ ਨੇ ਇਸ ਕਾਨੂੰਨ ਨੂੰ ਵੋਟ ਬੈਂਕ ਲਈ ਹੜਬਰਾਹਟ ਵਿੱਚ ਬਣਾਇਆ, ਜਿਸ ਦਾ ਖਾਮਿਆਜਾ ਉਨ੍ਹਾਂ  ਨੂੰ ਭੁਗਤਨਾ ਪਿਆ। ਹਰਿਆਣਾ ਨਿਗਮ ਚੋਣਾਂ ਵਿੱਚ ਕਾਂਗਰਸ ਜੀਰੋ ‘ਤੇ ਆਊਟ ਹੋ ਗਈ। ਦਿੱਲੀ ਚੋਣਾਂ ਵਿੱਚ ਵੀ ਕਾਂਗਰਸ ਤੀਜੀ ਵਾਰ ਜੀਰੋ ‘ਤੇ ਆਊਟ ਹੋ ਗਈ।

ਆਉਣ ਵਾਲੇ ਵੱਡੇ ਪ੍ਰੋ੧ੈਕਟਸ ਅਤੇ ਭਵਿੱਖ ਦੀ ਯੋਜਨਾ

          ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਬਾਲਾ ਏਅਰਪੋਰਟ ਨਾਲ ਜੁੜੀ ਕੁੱਝ ਮੰਜੂਰੀਆਂ ਬਾਕੀ ਹਨ, ਜੋ ਜਲਦੀ ਮਿਲ ਜਾਣਗੀਆਂ। ਇਸ ਤੋਂ ਇਲਾਵਾ ਵੀ ਸੂਬਾਵਾਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਕਈ ਵੱਡੇ ਪ੍ਰੋਜੈਕਟ ਦੀ ਸੌਗਾਤ ਮਿਲਣ ਵਾਲੀ ਹੈ। ਪੰਡਿਤ ਦੀਨ ਦਿਆਲ ਮੈਡੀਕਲ ਯੂਨੀਵਰਸਿਟੀ ਬਣ ਕੇ ਤਿਆਰ ਹੈ, ਜਲਦੀ ਹੀ ਇਸ ਦਾ ਉਦਘਾਟਨ ਕੀਤਾ ਜਾਵੇਗਾ। ਉੱਥੇ, ਪੰਡਿਤ ਨੇਕੀ ਰਾਮ ਮੈਡੀਕਲ ਕਾਲਜ, ਭਿਵਾਨੀ, ਕੁਰੂਕਸ਼ੇਤਰ ਵਿੱਚ ਏਲੀਵੇਟਿਡ ਰੇਲਵੇ ਟੈ੍ਰਕ ਬਣ ਕੇ ਤਿਆਰ ਹੈੈ, ਉਸ ਦਾ ਵੀ ਜਲਦੀ ਉਦਘਾਟਨ ਹੋਵੇਗਾ।

          ਉਨ੍ਹਾਂ ਨੇ ਕਿਹਾ ਕਿ ਭਵਿੱਖ ਦੇ ਲਈ ਡਿਪਾਰਟਮੈਂਟ ਆਫ ਫਿਯੂਚਰ ਦੀ ਸਥਾਪਨਾ ਕਰਨ ਦਾ ਫੈਸਲਾ ਕੀਤਾ ਹੈ, ਜੋ ਅਗਲੇ 20 ਸਾਲਾਂ ਦੇ ਵਿਕਾਸ ਦੀ ਰਣਨੀਤੀ ਤਿਆਰ ਕਰੇਗਾ।

          ਇਸ ਮੌਕੇ ‘ਤੇ ਮੁੱਖ ਸਕੱਤਰ ਅਨੁਰਾਗ ਰਸਤੋਗੀ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਕੇ ਮਕਰੰਦ ਪਾਂਡੂਰੰਗ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇਮੁੱਖ ਮੰਤਰੀ ਨਾਇਬ ਸਿੰਘ ਸੇਣੀ ਨੇ ਹਿਸਾਰ ਵਿੱਚ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਦਾ ਲਿਆ ਜਾਇਜ਼ਾ

ਚੰਡੀਗੜ੍ਹ, 8 ਅਪ੍ਰੈਲ – ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 14 ਅਪ੍ਰੈਲ ਨੂੰ ਹਿਸਾਰ ਸਥਿਤ ਮਹਾਰਾਜਾ ਅਗਰਸੇਨ ਏਅਰਪੋਰਟ ‘ਤੇ ਪ੍ਰਸਤਾਵਿਤ ਨਵੇਂ ਟਰਮੀਨਲ ਭਵਨ ਦਾ ਨੀਂਹ ਪੱਥਰ ਅਤੇ ਹਵਾਈ ਸੇਵਾਵਾਂ ਦੀ ਸ਼ੁਰੂਆਤ ਕਰਣਗੇ।

          ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਮਹਾਰਾਜਾ ਅਗਰਸੇਨ ਏਅਰਪੋਰਟ ‘ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਗੰਭੀਰਤਾ ਨਾਲ ਸਮੀਖਿਆ ਕੀਤੀ। ਇਸ ਮੌਕੇ ‘ਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਸ੍ਰੀ ਰਣਧੀਰ ਪਨਿਹਾਰ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਰਹੇ।

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਸਾਰੇ ਵਿਆਪਕ ਪ੍ਰਬੰਧ ਕਰਨਾ ਸਕੀਨੀ ਕੀਤਾ ਜਾਵੇ। ਨਾਲ ਹੀ ਆਮਜਨਤਾ ਨੂੰ ਵੀ ਕੋਈ ਮੁਸ਼ਕਲ ਨਾ ਹੋਵੇ, ਇਸ ਦੇ ਲਈ ਵੈਕਲਪਿਕ ਸੜਕ ਮਾਰਗਾਂ ਦੀ ਵਿਵਸਥਾ ਹੋਣੀ ਚਾਹੀਦੀ ਹੈ।

          ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਪ੍ਰੋਗਰਾਮ ਸਥਾਨ ‘ਤੇ ਕਾਫੀ ਸਾਫ ਪੇਯਜਲ, ਪਖਾਨੇ ਤੇ ਪੱਖਿਆਂ ਆਦਿ ਦੀ ਵਿਵਸਥਾ ਕਾਫੀ ਗਿਣਤੀ ਵਿੱਚ ਹੋਣੀ ਚਾਹੀਦੀ ਹੈ।

ਵਾਹਨ ਪਾਰਕਿੰਗ ਲਈ ਹਰ ਜਿਲ੍ਹੇ ਲਈ ਹੋਵੇ ਵੱਖ ਵਿਵਸਥਾ

          ਮੁੱਖ ਮੰਤਰੀ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਸੂਬੇ ਦੇ ਕਈ ਜਿਲ੍ਹਿਆਂ ਤੋਂ ਲੋਕ ਸ਼ਾਮਿਲ ਹੋਣ ਜਾ ਰਹੇ ਹਨ। ਇਸ ਲਈ ਕਿਸੇ ਵੀ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਵਾਹਨਾਂ ਦੀ ਪਾਰਕਿੰਗ ਲਈ ਹਰੇਕ ਜਿਲ੍ਹੇ ਲਈ ਵੱਖ ਪਾਰਕਿੰਗ ਸਥਾਨ ਨਿਰਧਾਰਿਤ ਕੀਤਾ ਜਾਵੇ।

ਲੋਕਾਂ ਦੀ ਸਹੂਲਤ ਲਈ ਪ੍ਰੋਗਰਾਮ ਸਥਾਨ ਨੂੰ ਸੈਕਟਰ ਵਿੱਚ ਕੀਤਾ ਗਿਆ ਹੈ ਵਿਭਾਜਿਤ

          ਮੀਟਿੰਗ ਵਿੱਚ ਜਾਣਕਾਰੀ ਦਿੱਤੀ ਗਈ ਕਿ ਪ੍ਰੋਗਰਾਮ ਵਿੱਚ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੂਰੇ ਪ੍ਰੋਗਰਾਮ ਸਥਾਨ ਨੂੰ ਸੈਕਟਰ ਵਿੱਚ ਵੰਡਿਆ ਗਿਆ ਹੈ। ਮੰਚ ਦੇ ਸਾਹਮਣੇ ਨੌਜੁਆਨਾਂ ਅਤੇ ਮਹਿਲਾਵਾਂ ਦੇ ਬੈਠਣ ਲਈ ਸੈਕਟਰ ਬਣਾਇਆ ਗਿਆ ਹੈ।

ਏਅਰਪੋਰਟ ਪਰਿਸਰ ਵਿੱਚ ਨਹੀਂ ਹੋਣਾ ਚਾਹੀਦਾ ਇੱਕ ਵੀ ਜੰਗਲੀ ਜੀਵ

          ਮੁੱਖ ਮੰਤਰੀ ਨੇ ਕਿਹਾ ਕਿ ਏਅਰਪੋਰਟ ਪਰਿਸਰ ਵਿੱਚ ਜੰਗਲੀ ਜੀਵ ਨਹੀਂ ਹੋਣਾ ਚਾਹੀਦਾ ਹੈ। ਜੇਕਰ ਕੋਈ ਜੰਗਲੀ ਜੀਵ ਇੱਥੇ ਹੁਣ ਵੀ ਮੌਜੂਦ ਹੈ ਤਾਂ ਉਸ ਨੂੰ ਤੁਰੰਤ ਫੜ ਕੇ ਸਹੀ ਸਥਾਨ ‘ਤੇ ਪਹੁੰਚਣਾ ਯਕੀਨੀ ਕਰਨ। ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਇਸ ਸਬੰਧ ਵਿੱਚ ਫੀਡਬੈਕ ਦਿੰਦੇ ਹੋਏ ਕਿਹਾ ਕਿ ਲਗਭਗ ਸਾਰੇ ਜੰਗਲੀ ਜੀਵਾਂ ਨੂੰ ਸਹੀ ਸਥਾਨ ‘ਤੇ ਪਹੁੰਚਾਇਆ ਜਾ ਚੁੱਕਾ ਹੈ। ਅੱਜ ਵੀ ਇਸ ਨੂੰ ਲੈ ਕੇ ਮੁਹਿੰਮ ਚਲਾਈ ਜਾਵੇਗੀ।

          ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੀ ਵਿਵਸਥਾਵਾਂ ਨੂੰ ਦਰੁਸਤ ਰੱਖਣ ਲਈ ਲਗਾਤਾਰ ਕੰਮ ਕੀਤੇ ਜਾਣ।

ਸੂਬੇ ਦੀ ਸਾਰੀ 240 ਮੰਡੀਆਂ ਵਿੱਚ ਅਟਲ ਕਿਸਾਨ ਮਜਦੂਰ ਕੈਂਟੀਨਾਂ ਸਥਾਪਿਤ ਕੀਤੀ ਜਾਵੇਗੀ-ਸ਼ਿਆਮ ਸਿੰਘ ਰਾਣਾ

ਚੰਡੀਗੜ੍ਹ, 8 ਅਪ੍ਰੈਲ-ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅੱਜ ਯਮੁਨਾਨਗਰ ਜ਼ਿਲ੍ਹੇ ਦੇ ਕਸਬੇ ਰਾਦੌਰ ਅਤੇ ਸਰਸਵਤੀ ਨਗਰ ਦੀ ਅਨਾਜ ਮੰਡੀਆਂ ਵਿੱਚ ਅਟਲ ਕਿਸਾਨ ਮਜਦੂਰ ਕੈਂਟੀਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਹਰਿਆਣਾ ਦੀ ਸਾਰੀ 240 ਮੰਡੀਆਂ ਵਿੱਚ ਅਜਿਹੀ ਕੈਂਟੀਨਾਂ ਸਥਾਪਿਤ ਕੀਤੀ ਜਾਵੇਗੀ।

ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬਾ ਸਰਕਾਰ ਦੀ ਇਸ ਪਹਿਲ ਦਾ ਟੀਚਾ ਨਾ ਕੇਵਲ ਕਿਸਾਨਾਂ ਅਤੇ ਮਜਦੂਰਾਂ ਨੂੰ ਸਸਤੀ ਕੀਮਤਾਂ ‘ਤੇ ਸ਼ੁੱਧ ਭੋਜਨ ਮੁਹਈਆ ਕਰਾਉਣਾ ਹੈ, ਬਲਕਿ ਔਰਤਾਂ ਨੂੰ ਆਤਮਨਿਰਭਰ ਬਣਾਉਣਾ ਵੀ ਹੈ। ਇਹ ਕੈਂਟੀਨਾਂ ਮਹੀਲਾ ਸਵ-ਸਹਾਇਤਾ ਗਰੂਪਾਂ ਵੱਲੋਂ ਸੰਚਾਲਿਤ ਕੀਤੀ ਜਾ ਰਹੀਆਂ ਹਨ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕੈਂਟੀਨ ਵਿੱਚ ਦਾਲ, ਸਬਜੀ, 4 ਰੋਟਿਆਂ ਅਤੇ ਚੌਲ ਕੇਵਲ 10 ਰੁਪਏ ਵਿੱਚ ਉਪਲਬਧ ਹੋਣਗੇ। ਇਹ ਸੇਵਾ ਹਰ ਰੋਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਜਾਰੀ ਰਵੇਗੀ, ਜਿਸ ਵਿੱਚ ਇੱਕ ਸਮੇਂ ਵਿੱਚ 50 ਤੋਂ 60 ਲੋਕਾਂ ਨੂੰ ਭੋਜਨ ਕਰਾਇਆ ਜਾ ਸਕੇਗਾ।

ਖੇਤੀਬਾੜੀ ਮੰਤਰੀ ਨੇ ਆਪ ਇਸ ਕੈਂਟੀਨ ਵਿੱਚ ਬਣਿਆ ਭੋਜਨ ਦਾ ਸੁਆਦ ਚੱਖਿਆ ਅਤੇ ਮਹਿਲਾ ਗਰੂਪਾਂ ਦੀ ਮਿਹਨਤ ਦੀ ਸਲਾਂਘਾ ਕੀਤੀ।

ਉਨ੍ਹਾਂ ਨੇ ਕਿਹਾ, ਇਹ ਕੇਵਲ ਕੈਂਟੀਨ ਨਹੀਂ ਸਗੋਂ ਮਹਿਲਾ ਸਸ਼ਕਤੀਕਰਣ ਅਤੇ ਪੇਂਡੂ ਕਾਮਿਆਂ ਦੇ ਮਾਣ ਨੂੰ ਵਧਾਉਣ  ਦੀ ਇੱਕ ਕੌਸ਼ਿਸ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਾਫ਼ ਸਫਾਈ ਰੱਖਣ ਅਤੇ ਤਾਜਾ ਭੋਜਨ ਪਰੋਸਣ ਦੇ ਨਿਰਦੇਸ਼ ਦਿੱਤੇ।

ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਸਪਨਾ ਹੈ ਕਿ ਸੂਬੇ ਦਾ ਹਰ ਵਰਗ ਭਾਵੇਂ ਕਿਸਾਨ ਹੋਵੇ, ਮਜਦੂਰ ਹੋਵੇ ਜਾਂ ਲੋੜਮੰਦ- ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਣ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੀ ਸਰਕਾਰਾਂ ਲਗਾਤਾਰ ਔਰਤਾਂ ਦੀ ਤਰੱਕੀ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਜਣੇਪਾ ਸਹਾਇਤਾ ਯੋਜਨਾ, ਮੁੱਖ ਮੰਤਰੀ ਬਾਲ ਸੇਵਾ ਯੋਜਨਾ, ਵਿਧਵਾ ਅਤੇ ਬੇਸਹਾਰਾ ਮਹਿਆ ਪੈਂਸ਼ਨ ਯੋਜਨਾ, ਕੰਨਿਆਦਾਨ ਯੋਜਨਾ, ਮਹਿਆ ਸਮਰਿੱਧੀ ਯੋਜਨਾ ਅਤੇ ਤੁਹਾਡੀ ਬੇਟੀ- ਸਾਡੀ ਬੇਟੀ ਜਿਹੀਆਂ ਮੁਹਿੰਮਾਂ ਦਾ ਜਿਕਰ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਯੋਜਨਾਵਾਂ ਨਾਲ ਔਰਤਾਂ ਅੱਜ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਹਨ।

ਬਰਸਾਤ ਦੌਰਾਨ ਜਲਭਰਾਓ ਨੂੰ ਰੋਕਣ ਲਈ ਪਹਿਆਂ ਤੋਂ ਹੀ ਸਾਰੀ ਵਿਵਸਥਾਵਾਂ ਪੂਰੀ ਕਰ ਲੈਣ ਸਬੰਧਤ ਵਿਭਾਗ ਅਧਿਕਾਰੀ-ਰਾਓ ਨਰਬੀਰ ਸਿੰਘ

ਚੰਡੀਗੜ੍ਹ, 8 ਅਪ੍ਰੈਲ-ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਅੱਜ ਗੁਰੂਗ੍ਰਾਮ ਵਿੱਚ ਮਾਨਸੂਨ ਤੋਂ ਪਹਿਲਾਂ ਸ਼ਹਿਰ ਵਿੱਚ ਜਲਭਰਾਓ ਨੂੰ ਰੋਕਣ ਲਈ ਨਗਰ ਨਿਗਮ ਗੁਰੂਗ੍ਰਾਮ ਅਤੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਟੀ ਵੱਲੋਂ ਕੀਤੀ ਜਾ ਰਹੀ ਤਿਆਰੀਆਂ ਦੀ ਸਮੀਖਿਆ ਕਰ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ।

ਗੁਰੂਗ੍ਰਾਮ ਵਿੱਚ ਆਯੋਜਿਤ ਇਸ ਮੀਟਿੰਗ ਵਿੱਚ ਨਗਰ ਨਿਗਮ ਕਮੀਸ਼ਨਰ ਅਸ਼ੋਕ ਗਰਗ, ਵਧੀਕ ਕਮੀਸ਼ਨਰ ਵਾਈ.ਐਸ.ਗੁਪਤਾ ਸਮੇਤ ਜੀਐਮਡੀਏ ਦੇ ਅਧਿਕਾਰੀ ਮੌਜੂਦ ਰਹੇ।

ਮੀਟਿੰਗ ਦੌਰਾਨ ਰਾਓ ਨਰਬੀਰ ਸਿੰਘ ਨੇ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਬਰਸਾਤ ਦੌਰਾਨ ਜਿਆਦਾ ਮੀਂਹ ਅਤੇ ਜਲਭਰਾਓ ਨੂੰ ਰੋਕਣ ਲਈ ਪਹਿਆਂ ਤੋਂ ਹੀ ਸਾਰੀ ਵਿਵਸਥਾਵਾਂ ਪੂਰੀ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਕੀਤਾ ਜਾਵੇ ਕਿ ਸਾਰੇ ਡ੍ਰੇਨੇਜ ਅਤੇ ਸੀਵਰੇਜ ਦੀ ਸਫਾਈ, ਮਾਨਸੂਨ ਤੋਂ ਪਹਿਲਾਂ ਨਿਰਧਾਰਿਤ ਸਮੇਂ ਵਿੱਚ ਪੂਰੀ ਕਰ ਲਈ ਜਾਵੇ। ਜ਼ਿਲ੍ਹੇ ਤੋਂ ਗੁਜਰਣ ਵਾਲੇ ਕੌਮੀ ਹਾਈਵੇ ਦੇ ਦੋਹਾਂ ਪਾਸੇ ਦੇ ਨਾਲਿਆਂ ਦੀ ਸਫਾਈ ਦਾ ਕੰਮ ਪ੍ਰਾਥਮਿਕਤਾ ਨਾਲ ਯਕੀਨੀ ਕੀਤਾ ਜਾਵੇ।

ਆਗਾਮੀ ਤਿੰਨ ਸਾਲਾਂ ਵਿੱਚ ਪਾਣੀ ਦੇ ਜਮਾਂ ਹੋਣ ਦੀ ਨਿਕਾਸੀ ਲਈ ਪੰਪ ਵਿਵਸਥਾ ਨੂੰ ਹਟਾ ਕੇ ਸਥਾਈ ਹੱਲ ਦੀ ਦਿਸ਼ਾ ਵਿੱਚ ਅੱਗੇ ਵਧੇ ਸਬੰਧਤ ਵਿਭਾਗ

ਉਨ੍ਹਾਂ ਨੇ ਨਗਰ ਨਿਗਮ ਅਤੇ ਜੀਐਮਡੀਏ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਆਗਾਮੀ ਤਿੰਨ ਸਾਲਾਂ ਵਿੱਚ ਪਾਣੀ ਦੇ ਜਮਾਂ ਹੋਣ ਦੀ ਨਿਕਾਸੀ ਲਈ ਪੰਪ ਵਿਵਸਥਾ ਨੂੰ ਹਟਾ ਕੇ ਸਥਾਈ ਹੱਲ ਦੀ ਦਿਸ਼ਾ ਵਿੱਚ ਅੱਗੇ ਵਧੇ। ਬਰਸਾਤ ਦੇ ਸਮੇਂ ਗ੍ਰੀਨ ਬੈਲਟ ਵਿੱਚ ਜਲਭਰਾਓ ਦੀ ਸਥਿਤੀ ਤੋਂ ਨਿਪਟਨ ਲਈ ਕੈਬੀਨੇਟ ਮੰਤਰੀ ਨੇ ਸੁਝਾਓ ਦਿੰਦੇ ਹੋਏ ਕਿਹਾ ਕਿ ੇ ਜੀਐਮਡੀਏ ਦੇ ਅਧਿਕਾਰੀ ਪਛਾਣੇ ਗਏ ਸਥਾਨਾਂ ‘ਤੇ ਟ੍ਰਾਇਲ ਦੇ ਤੌਰ ‘ਤੇ ਇੱਕ ਤੈਅ ਚੌੜਾਈ ਦਾ ਗੱਡਾ ਬਣਾ ਕੇ, ਉਸ ਵਿੱਚ ਜਮੀਨੀ ਪੱਧਰ ਤੋਂ ਇੱਕ ਫੀਟ ਉੱਤੇ ਤੱਕ ਇੰਟਾਂ ਨਾਲ ਭਰਨਾ ਯਕੀਨੀ ਕਰਣ। ਇਸ ਨਾਲ ਘੱਟ ਖਰਚ ਵਿੱਚ ਇੱਕ ਪਾਸੇ ਜਿੱਥੇ ਕੁਦਰਤੀ ਰੂਪ ਨਾਲ ਜਲ ਪੱਧਰ ਨੂੰ ਵਧਾਉਣ ਵਿੱਚ ਮਦਦ ਮਿਲੇਗੀ, ਉੱਥੇ ਲੋਕਾਂ ਦੀ ਸੁਰੱਖਿਆ ਦੀ ਨਜਰ ਨਾਲ ਵੀ ਠੀਕ ਹੋਵੇਗਾ।

ਰਾਓ ਨਰਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦਿੱਲੀ ਵਿੱਚ ਯਮੁਨਾ ਨੂੰ ਸਾਫ਼ ਕਰਣ ਦੇ ਟੀਚੇ ਨੂੰ ਨਿਰਧਾਰਿਤ ਕੀਤਾ ਹੈ। ਅਜਿਹੇ ਵਿੱਚ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਅਧਿਕਾਰੀ ਇਹ ਯਕੀਨੀ ਕਰਣ ਕਿ ਗੁਰੂਗਗ੍ਰਾਮ ਦੇ ਡ੍ਰੇਨੇਜ ਸਿਸਟਮ ਵਿੱਚ ਫੈਕਟ੍ਰੀਆਂ ਦਾ ਕੈਮੀਕਲ ਵਾਲਾ ਪਾਣੀ ਨਹੀਂ ਡਿਗਣਾ ਚਾਹੀਦਾ। ਅਧਿਕਾਰੀਆਂ ਵੱਲੋਂ ਦਿੱਲੀ ਖੇਤਰ ਵਿੱਚ ਨਜਫ਼ਗੜ੍ਹ ਡੇ੍ਰਨ ਦੀ ਡਿਸਿਲਟਿੰਗ ਦੇ ਵਿਸ਼ੇ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਇਸ ਦਿਸ਼ਾ ਵਿੱਚ ਦਿੱਲੀ ਸਰਕਾਰ ਨਾਲ ਚਰਚਾ ਕਰਣਗੇ। ਉਨ੍ਹਾਂ ਨੇ ਕਿਹਾ ਕਿ ਅਜਿਹਾ ਸੁਣਨ ਵਿੱਚ ਆਇਆ ਹੈ ਕਿ ਸ਼ਹਿਰ ਵਿੱਚ ਚਲ ਰਹੇ ਸੜਕ ਦੇ ਉਸਾਰੀ ਕੰਮ ਦੌਰਾਨ ਨਾਲੇ ਲਗਦੇ ਨਾਲਿਆਂ ਦੀ ਸਫਾਈ ਨਹੀਂ ਕੀਤੀ ਜਾ ਰਹੀ, ਜਿਸ ਨਾਲ ਮਾਨਸੂਨ ਸਮੇਂ ਨਾਲਿਆਂ ਦੇ ਓਵਰਫਲੋ ਹੋਣ ਨਾਲ ਸੜਕ ਨੂੰ ਨੁਕਸਾਨ ਹੋਵੇਗਾ। ਮੰਤਰੀ ਨੇ ਕਿਹਾ ਕਿ ਅਧਿਕਾਰੀ ਕੰਮ ਦੀ ਗੁਣਵੱਤਾ ਅਤੇ ਨਿਰਧਾਰਿਤ ਪ੍ਰਕਿਰਿਆ ਦੀ ਲਗਾਤਾਰ ਮੋਨਿਟਰਿੰਗ ਕਰਣ। ਉਨ੍ਹਾਂ ਨੇ ਕਿਹਾ ਕਿ ਇੱਕ ਮੁਹਿੰਮ ਤਹਿਤ ਸਾਰੇ ਰਿਹਾਅਸ਼ੀ ਸੋਸਾਇਟੀ ਵਿੱਚ ਸਥਾਪਿਤ ਐਸਟੀਪੀ ਦੀ ਜਾਂਚ ਯਕੀਨੀ ਕੀਤੀ ਜਾਵੇ ਤਾਂ ਜੋ ਪਤਾ ਲਗਾਇਆ ਜਾਵੇ ਕਿ ਉ੍ਹਨਾਂ ਵਿੱਚੋ ਕਿਨ੍ਹੇ ਪ੍ਰਭਾਵੀ ਰੂਪ ਨਾਲ ਕੰਮ ਕਰ ਰਹੇ ਹਨ।

ਕੈਬੀਨੇਟ ਮੰਤਰੀ ਨੇ ਮੀਟਿੰਗ ਵਿੱਚ ਹੋਰ ਮੁੱਦੇ ਜਿਵੇਂ ਨਗਰ ਨਿਗਮ ਗੁਰੂਗ੍ਰਾਮ ਤੋਂ ਪਾਣੀ ਦੇ ਖਰਚੇ ਦਾ ਭੁਗਤਾਨ, ਐਮਸੀਜੀ ਵੱਲੋਂ ਅੰਡਰਪਾਸ ਦੀ ਸਫਾਈ, ਕਲੋਨਿਆਂ ਵਿੱਚ ਸਿੱਧਾ ਕਨੈਕਸ਼ਨ, ਬੂਸਟਿੰਗ ਤੱਕ ਜਾਣ ਵਾਲੀ ਪਾਇਪ ਸਵੀਪ ਦਾ ਡੰਪਿੰਗ,ਸੈਕਟਰਾਂ ਦੇ ਮੁੱਖ ਨਾਲੇ ਨਾਲ ਅੰਡਰਗ੍ਰਾਉਂਡ ਨਾਲੇ ਦੀ ਕਨੈਕਟਿਵੀਟੀ ਆਦਿ ਵਿਸ਼ਿਆਂ ‘ਤੇ ਵਿਸਥਾਰ ਚਰਚਾ ਕਰ ਸਬੰਧਤ ਅਧਿਕਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ।

ਸਲਸਵਿਹ/2025

Leave a Reply

Your email address will not be published.


*