ਪ੍ਰਧਾਨ ਮੰਤਰੀ 14 ਅਪ੍ਰੈਲ ਨੂੰ ਹਰਿਆਣਾ ਨੂੰ ਦੇਣਗੇ ਵੱਡੀ ਸੌਗਾਤ-ਸ਼ਿਆਮ ਸਿੰਘ ਰਾਣਾ
ਚੰਡੀਗੜ੍ਹ,( ਜਸਟਿਸ ਨਿਊਜ਼ ) ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਡਾ. ਭੀਮਰਾਓ ਅੰਬੇਡਕਰ ਜਿਅੰਤੀ ਦੇ ਮੌਕੇ ‘ਤੇ 14 ਅਪ੍ਰੈਲ ਨੂੰ ਹਰਿਆਣਾ ਦੀ ਜਨਤਾ ਨੂੰ ਵੱਡੀ ਸੌਗਾਤ ਦੇਣਗੇ। ਇਸ ਦਿਨ ਪ੍ਰਧਾਨ ਮੰਤਰੀ ਯਮੁਨਾਨਗਰ ਵਿੱਚ 800 ਮੈਗਾਵਾਟ ਸਮਰਥਾ ਵਾਲੇ ਥਰਮਲ ਯੂਨਿਟ ਦਾ ਨੀਂਹ ਪਥੱਰ ਅਤੇ ਹਿਸਾਰ ਵਿੱਚ ਏਅਰਪੋਰਟ ਦਾ ਉਦਘਾਟਨ ਅਤੇ ਨਵੇਂ ਟਰਮਿਨਲ ਦਾ ਨੀਂਹ ਪਥੱਰ ਕਰਣਗੇ। ਇਹ ਹਰਿਆਣਾ ਲਈ ਮਾਣ ਦਾ ਪਲ ਹੋਵੇਗਾ। ਯਮੁਨਾਨਗਰ ਵਿੱਚ ਸ਼ੁਰੂ ਹੋੋਣ ਵਾਲੀ ਥਰਮਲ ਯੂਨਿਟ ਦਾ ਨਿਰਮਾਣ ਭਾਰਤ ਹੈਵੀ ਇਲੈਕਟ੍ਰੀਕਲ ਲਿਮਿਟੇਡ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੀ ਪਰਿਯੋਜਨਾਵਾਂ ਸੂਬੇ ਦੇ ਵਿਕਾਸ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਪਰਿਯੋਜਨਾਵਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਦੇ ਮੌਕੇ ‘ਤੇ ਯਮੁਨਾਨਗਰ ਅਤੇ ਹਿਸਾਰ ਵਿੱਚ ਪ੍ਰਬੰਧਤ ਹੋਣ ਵਾਲੀ ਮਹਾਰੈਲੀਆਂ ਵਿੱਚ ਲੱਖਾਂ ਲੋਗ ਸ਼ਾਮਲ ਹੋਣਗੇ। ਉਨ੍ਹਾਂ ਨੇ ਦੱਸਿਆ ਕਿ 12 ਜ਼ਿਲ੍ਹਾਂ ਤੋਂ ਅਤੇ ਹਿਸਾਰ ਵਿੱਚ 15 ਜ਼ਿਲ੍ਹਾਂ ਤੋਂ ਜਨਤਾ ਪਹੁੰਚੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਦੌਰਾ ਹਰਿਆਣਾ ਦੇ ਵਿਕਾਸ ਲਈ ਏਤਿਹਾਸਿਕ ਹੋਵੇਗਾ। ਰਾਦੌਰ ਵਿਧਾਨਸਭਾ ਖੇਤਰ ਤੋਂ ਵੀ ਹਜ਼ਾਰਾਂ ਲੋਕ ਮੋਦੀ ਜੀ ਨੂੰ ਸੁਣਨ ਲਈ ਪਹੁੰਚਣਗੇ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਇਹ ਵੀ ਕਿਹਾ ਕਿ ਹਰਿਆਣਾ ਵਿੱਚ ਸਰੋਂ ਅਤੇ ਕਣਕ ਦੀ ਫਸਲ ਐਮਐਸਪੀ ‘ਤੇ ਖਰੀਦੀ ਜਾ ਰਹੀ ਹੈ। ਇਸ ਬਾਰ ਫਸਲ ਦੀ ਰਕਮ ਸੀਧੇ ਕਿਸਾਨਾਂ ਦੇ ਖਾਤੇ ਵਿੱਚ ਜਮਾ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਨਕਲੀ ਬੀਜ ਅਤੇ ਦਵਾਈਆਂ ‘ਤੇ ਰੋਕ ਲਗਾਉਣ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ, ਜਿਸ ਨਾਲ ਕਿਸਾਨਾਂ ਦੀ ਆਮਦਣ ਵਧੇਗੀ। ਮੰਡੀਆਂ ਵਿੱਚ ਖਰੀਦ ਕੇਂਦਰਾਂ ‘ਤੇ ਵਿਆਪਕ ਇੰਤਜਾਮ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਮੁਸ਼ਕਲ ਦਾ ਸਾਮਨਾ ਨਾ ਕਰਨਾ ਪੜੇ ਅਤੇ ਫ਼ਸਲ ਦਾ ਇੱਕ ਇੱਕ ਦਾਣਾ ਖਰੀਦਾ ਜਾਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਫ੍ਰਾਂਸ ਵਿੱਚ ਹਰਿਆਣਵੀਂ ਪ੍ਰਵਾਸੀ ਕਮਿਊਨਿਟੀ ਨੂੰ ਦਿੱਤੀ ਰਾਮ ਨਵਮੀ ਦੀ ਸ਼ੁਭਕਾਮਨਾਵਾਂ
ਚੰਡੀਗੜ੍ਹ ( ਜਸਟਿਸ ਨਿਊਜ਼ ) ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਵਾਨ ਸ਼੍ਰੀਰਾਮ ਸਾਡੇ ਸਭਿਆਚਾਰ, ਪਰੰਪਰਾ ਅਤੇ ਭਾਰਤੀਅਤਾ ਦੇ ਪ੍ਰਤੀਕ ਹਨ। ਉਨ੍ਹਾਂ ਦਾ ਜੀਵਨ ਸਾਨੂੰ ਸਚਾਈ, ਧਰਮ, ਜਿਮੇਵਾਰੀ ਅਤੇ ਮਰਿਆਦਾ ਦਾ ਮਾਰਗ ਦਿਖਾਉਂਦਾ ਹੈ। ਉਹ ਸਾਡੇ ਪ੍ਰੇਰਣਾ ਸਰੋਤ ਹਨ।
ਮੁੱਖ ਮੰਤਰੀ ਨੇ ਰਾਮ ਨਵਮੀ ਮੌਕੇ ‘ਤੇ ਫ੍ਰਾਂਸ ਦੇ ਪੈਰਿਸ ਵਿੱਚ ਪ੍ਰਵਾਸੀ ਹਰਿਆਣਵੀਂ ਕਮਿਉਨਿਟੀ ਨਾਲ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਸੰਵਾਦ ਕੀਤਾ। ਇਹ ਪ੍ਰੋਗਰਾਮ ਹਰਿਆਣਾ ਸਰਕਾਰ ਦੇ ਵਿਦੇਸ਼ ਸਹਿਯੋਗ ਵਿਭਾਗ ਵੱਲੋਂ ਪ੍ਰਬੰਧਿਤ ਕੀਤਾ ਗਿਆ।
ਮੁੱਖ ਮੰਤਰੀ ਨੇ ਇਸ ਪਵਿੱਤਰ ਪਰਵ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦੇ ਹੋਏ ਕਿਹਾ ਕਿ ਪੂਰਾ ਦੇਸ਼ ਭਗਵਾਨ ਰਾਮ ਦੇ ਨਾਮ ਨਾਲ ਗੂੰਜ ਰਿਹਾ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸ੍ਰੀਰਾਮ ਜਨਮੋਹਸਤਵ ਦੀ ਧੂਮ ਹੈ। ਚਾਰੋਂ ਪਾਸੇ ਭਗਤੀ ਦਾ ਵਿਲੱਖਣ ਮਾਹੌਲ ਹੈ। ਸ਼੍ਰੀਰਾਮ ਨਾਮ ਦੀ ਧੁੰਨ ਅਤੇ ਭਜਨਾਂ ਦੀ ਗੂੰਜ ਹਰ ਦਿਸ਼ਾ ਵਿੱਚ ਸੁਣਾਈ ਦੇ ਰਹੀ ਹੈ। ਸਿਰਫ ਭਾਰਤ ਹੀ ਨਹੀਂ, ਸਗੋ ਵਿਦੇਸ਼ਾਂ ਵਿੱਚ ਵੀ ਕਰੋੜਾਂ ਸ਼ਰਧਾਲੂ ਇਸ ਪਰਵ ਨੂੰ ਉਤਸਾਹ ਅਤੇ ਉਮੰਗ ਨਾਲ ਮਨਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਰਾਮ ਨਵਮੀ ਸਾਨੂੰ ਮਰਿਆਦਾ ਪੁਰੂਸ਼ੋਤਮ ਸ਼੍ਰੀਰਾਮ ਦੇ ਆਦਰਸ਼ਾਂ ਅਤੇ ਜੀਵਨ ਮੁੱਲਾਂ ਨੂੰ ਯਾਦ ਕਰਨ ਦਾ ਮੌਕਾ ਦਿੰਦੀ ਹੈ। ਭਗਵਾਨ ਰਾਮ ਤੋਂ ਸਾਨੂੰ ਇਹ ਵੀ ਸਿੱਖਣਾ ਹੈ ਕਿ ਆਪਣੇ ਜਨਮਸਥਾਨ ਨਾਲ ਜੁੜੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਮੁਸ਼ਕਲ ਸਥਿਤੀਆਂ ਵਿੱਚ ਵੀ ਕਿਵੇਂ ਧੀਰਜ ਰੱਖਦੇ ਹੋਏ ਸਚਾਈ ਅਤੇ ਜਿਮੇਵਾਰੀ ਦੇ ਮਾਰਗ ‘ਤੇ ਚਲਿਆ ਜਾਵੇ। ਉਨ੍ਹਾਂ ਦੀ ਸ਼ਖਸੀਅਤ ਸਾਨੂੰ ਪਰਿਵਾਰਕ ਅਤੇ ਸਮਾਜਿਕ ਜਿਮੇਵਾਰੀਆਂ ਨੂੰ ਨਿਭਾਉਣਾ ਸਿਖਾਉਂਦਾ ਹੈ। ਊਨ੍ਹਾਂ ਦੇ ਆਦਰਸ਼ ਸਾਲੇ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਦੀ ਜਨਮਭੂਮੀ ਅਯੋਧਿਆ ਹਰ ਭਾਰਤੀ ਲਈ ਉਰਜਾ ਦਾ ਸਰੋਤ ਹੈ।
ਉਨ੍ਹਾਂ ਨੇ ਕਿਹਾ ਕਿ ਅਯੋਧਿਆ ਵਿੱਚ ਨਿਰਮਾਣਤ ਸ਼ਾਨਦਾਰ, ਦਿਵਅ ਅਤੇ ਨਵਾਂ ਸ਼੍ਰੀਰਾਮ ਮੰਦਿਰ ਭਾਰਤ ਦਾ ਮਾਣ ਹੈ ਅਤੇ ਦੇਸ਼ਵਾਸੀਆਂ ਦੀ ਆਸਥਾ ਦਾ ਕੇਂਦਰ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਹੁਣੀ ਵੀ 22 ਜਨਵਰੀ, 2024 ਦੇ ਉਹ ਦ੍ਰਿਸ਼ ਯਾਦ ਹਨ, ਜਦੋਂ ਅਯੋਧਿਆ ਵਿਚ ਸ਼੍ਰੀਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮੇਂ ਪੁਰਾ ਦੇਸ਼ ਦੀਵਾਲੀ ਮਨਾ ਰਿਹਾ ਸੀ। ਇਹ ਸਾਡੇ ਪੁੰਨ ਕੰਮਾਂ ਦਾ ਹੀ ਫੱਲ ਹੈ ਕਿ ਸਾਨੂੰ ਉਸ ਲੰਮ੍ਹੇ ਦੇ ਗਵਾਹ ਬਣੇ। ਰਾਮ ਨਵਮੀ ਦਾ ਇਹ ਪਰਵ ਸਿਰਫ ਭਗਵਾਨ ਰਾਮ ਦੇ ਜਨਮ ਦਾ ਉਤਸਵ ਨਹੀਂ, ਸਗੋ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਨਾਉਣ ਦਾ ਸੰਕਲਪ ਵੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਸ਼੍ਰੀਰਾਮ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਸਚਾਈ ਦੇ ਮਾਰਗ ‘ਤੇ ਚੱਲਣ ਵਾਲਿਆਂ ਨੂੰ ਕਈ ਮੁਸ਼ਕਲਾਂ ਦਾ ਸਹਮਣਾ ਕਰਨਾ ਪੈ ਸਕਦਾ ਹੈ, ਪਰ ਆਖੀਰ ਵਿੱਚ ਜਿੱਤ ਸਚਾਈ ਦੀ ਹੀ ਹੁੰਦੀ ਹੈ। ਸ਼੍ਰੀਰਾਮ ਦੇ ਆਦਰਸ਼ ਨਾ ਸਿਰਫ ਸਾਡੇ ਨਿਜੀ ਜੀਵਨ ਵਿੱਚ, ਸਗੋ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਵੀ ਮਾਰਗਦਰਸ਼ਕ ਹਨ। ਅੱਜ ਜਦੋਂ ਸਾਨੂੰ ਵਿਕਸਿਤ ਹਰਿਆਣਾ-ਵਿਕਸਿਤ ਭਾਰਤ ਦੇ ਨਿਰਮਾਣ ਦੀ ਦਿਸ਼ਾ ਵਿੱਚ ਵੱਧ ਰਹੇ ਹਨ, ਤਾਂ ਸਾਨੂੰ ਭਗਵਾਨ ਸ਼੍ਰੀਰਾਮ ਦੇ ਆਦਰਸ਼ਾਂ ਤੋਂ ਪੇ੍ਰਰਣਾ ਲੈਂਦੇ ਹੋਏ ਆਪਣੀ ਜਿਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਸਭਕਾ ਸਾਥ, ਸੱਭਕਾ ਵਿਕਾਸ, ਸੱਭਕਾ ਵਿਸ਼ਵਾਸ, ਸੱਭਕਾ ਪ੍ਰਯਾਸ ਦਾ ਮੰਤਰ ਵੀ ਰਾਮਰਾਜ ਦੇ ਆਦਰਸ਼ਾਂ ਨੂੰ ਸਾਕਾਰ ਕਰਨ ਦਾ ਯਤਨ ਹੈ। ਇਹ ਸਾਡੀ ਖੁੜਕਿਸਮਤੀ ਹੈ ਕਿ ਪ੍ਰਧਾਨ ਮੰਤਰੀ 14 ਅਪ੍ਰੈਲ ਨੂੰ ਹਿਸਾਰ ਸਥਿਤ ਮਹਾਰਾਜਾ ਅਗਰਸੇਨ ਏਅਰਪੋਰਟ ਤੋਂ ਸ਼੍ਰੀਰਾਮ ਜਨਮੀ ਭੂਮੀ ਅਯੋਧਿਆ ਲਈ ਹਵਾਈ ਸੇਵਾ ਦਾ ਵੀ ਉਦਘਾਟਨ ਕਰਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਰਾਮ ਨਵਮੀ ‘ਤੇ ਅਸੀਂ ਸਾਰੇ ਮਿਲ ਕੇ ਇਹ ਸੰਕਲਪ ਲੈਣ ਕਿ ਅਸੀਂ ਆਪਣੇ ਸਮਾਜ ਦੇ ਰਾਜ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਭਾਈਚਾਰਾ ਦੇ ਮਾਹੌਲ ਨੁੰ ਬਰਕਰਾਰ ਰੱਖਾਂਗੇ।
Leave a Reply