ਸਰਕਾਰੀ ਨੋਕਰੀ ਚੰਗੀ ਪਰ ਸਰਕਾਰੀ ਸੇਵਾਵਾਂ ਮਾੜੀਆਂ

ਲੇਖਕ।ਡਾ ਸੰਦੀਪ ਘੰਡ
ਸ਼ਮਾਜ ਨੂੰੰ ਸਿਹਤਮੰਦ ਅਤੇ ਸਮੇਂ ਦਾ ਹਾਣੀ ਬਣਾਉਣ ਹਿੱਤ ਦੋ ਵਿਸ਼ੇ ਖਾਸ ਧਿਆਨ ਮੰਗਦੇ ਹਨ।ਇਸ ਸਬੰਧੀ ਜਦੋਂ ਅਸੀਂ ਅੱਜ ਤੋਂ ਕਰੀਬ 40 ਸਾਲ ਪਹਿਲਾਂ ਵਾਲੀਆਂ ਸਿਹਤ ਸੇਵਾਵਾਂ ਅਤੇ ਸਿੱਖਿਆ ਦਾ ਤੁਲਨਾਤਮਿਕ ਅਧਿਐਨ ਕਰਦੇ ਹਾਂ ਪਤਿਾਂ ਦੇਖਦੇ ਹਾਂ ਕਿ ਸਹੂਲਤਾਂ ਪੱਖੋਂ ਹਸਪਤਾਲ ਅਤੇ ਸਕੂਲ ਬਹੁਤ ਪਿੱਛੇ ਸਨ ਪਰ ਲੋਕਾਂ ਦਾ ਉਨਾਂ ਤੇ ਵਿਸ਼ਵਾਸ ਬਹੁਤ ਪਕੇਰਾ ਸੀ।ਪ੍ਰਾਈਵੇਟ ਹਸਪਤਾਲ ਅਤੇ ਸਕੂਲ ਬਹੁਤ ਘੱਟ ਸਨ ਅਤੇ ਲੋਕ ਵੀ ਜਿਆਦਾ ਸਰਕਾਰੀ ਸੰਸ਼ਥਾਵਾਂ ਨੂੰ ਹੀ ਪਹਿਲ ਦਿੰਦੇ ਸਨ।

ੰਾਜੋਦਾ ਸਮੇਂ ਅਸੀ ਹਸਪਤਾਲ ਅਤੇ ਸਕੂਲਾਂ ਦੇ ਢਾਚੇਂ ਵਿੱਚ ਬੁਹਤ ਸੁਧਾਰ ਕੀਤਾ ਪਰ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਇਸੇ ਲਈ ਲੋਕ ਪ੍ਰਾਈਵੇਟ ਨੂੰ ਤਰਜੀਹ ਦਿੰਦੇ ਹਨ। ਇਸ ਦਾ ਵੱਡਾ ਕਾਰਣ ਇਹ ਹੈ ਕਿ ਅਸੀ ਫੋਕੀ ਸ਼ੋਹਰਤ ਅਤੇ ਵਡਿਆਈ ਅਤੇ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਪ੍ਰਾਈਵੇਟ ਨੂੰ ਤਰਜੀਹ ਦਿੰਦੇ ਹਾਂ।ਅੱਜਕਲ ਹਸਪਤਾਲ ਵਿੱਚ ਮਰੀਜ ਦੇ ਇਲਾਜ ਸਮੇਂ ਅਸੀ ਸੁੱਖ ਸਹੂਲਤਾਂ ਨੂੰ ਵੱਧ ਦੇਖਦੇ ਹਾਂ ਇਸੇ ਕਾਰਣ ਅੱਜਕਲ ਪ੍ਰਾਈਵੇਟ ਹਸਪਤਾਲ ਕਿਸੇ ਫਾਈਵ ਸਟਾਰ ਹੋਟਲ ਦਾ ਭੁਲੇਖਾ ਪਾਉਦੇ ਹਨ।ਸਾਡਾ ਮਰੀਜ ਆਈਸੀਯੂ ਵਿੱਚ ਜਿੰਦਗੀ ਮੋਤ ਦੀ ਲੜਾਈ ਲੜ ਰਿਹਾ ਹੁੰਦਾਂ ਪਰ ਉਥੇ ਅਸੀ ਏਸੀ ਅਤੇ ਟੀਵੀ ਵਾਲਾ ਕਮਰਾ ਲੈਣਾ ਚਾਹੁੰਦੇ ਹਾਂ।ਪ੍ਰਾਈਵੇਟ ਹਸਪਤਾਲ ਵੀ ਲੋਕਾਂ ਦੀ ਇਸ ਸੋਚ ਦਾ ਪੂਰਨ ਲਾਭ ਲੈਂਦੇ ਹਨ।ਜੇਕਰ ਮਰੀਜ ਨੂੰ ਕਬਜ ਹੈ ਤਾਂ ਵੀ ਉਸ ਨੂੰ ਆਈਸੀਯੂ ਵਿੱਚ ਪਾ ਦਿੱਤਾ ਜਾਦਾਂ।
ਪਹਿਲਾਂ ਜਿਆਦਾਤਰ ਮਰੀਜਾਂ ਲਈ ਸਾਝਾਂ ਵਾਰਡ ਹੁੰਦਾਂ ਸੀ ਜਿਸ ਵਿੱਚ ਮਰੀਜ ਆਪਸ ਵਿੱਚ ਗੱਲਾਂ ਕਰਦੇ ਇੱਕ ਦੂਜੇ ਨੂੰ ਹੋਸਲਾ ਦਿੰਦੇ ਰਹਿੰਦੇ।ਪਰ ਹੁਣ ਤਾਂ ਕਈ ਹਸਪਤਾਲ ਇਥੋਂ ਤੱਕ ਕਹਿ ਦਿੰਦੇ ਕਿ ਮਰੀਜ ਨਾਲ ਕਿਸੇ ਵਿਅਕਤੀ ਦੀ ਲੋੜ ਨਹੀ ਇਸੇ ਕਾਰਣ ਅਸੀ ਦੇਖਦੇ ਹਾਂ ਕਿ ਕਈ ਹਸਪਤਾਲ ਜਿੰਨਾਂ ਨੂੰ ਵੱਡੀਆਂ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ ਉਹ ਮਰ ਚੁੱਕੇ ਮਰੀਜ ਨੂੰ ਹੀ ਕਈ ਕਈ ਦਿਨ ਪਾਈ ਰੱਖਦੇ ਜਿਸ ਨਾਲ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ।ਪਰ ਫੇਰ ਵੀ ਲੋਕ ਸਰਕਾਰੀ ਹਸਪਤਾਲ ਵੱਲ ਨੂੰ ਬਹੁਤ ਘੱਟ ਮੂੰ੍ਹਹ ਕਰਦੇ ਹਨ।

ਅਸਲੀਅਤ ਇਹ ਹੈ ਕਿ ਇਹ ਦੋਨੇਂ ਸੇਵਾਵਾਂ ਦਾ ਸਬੰਧ ਢਾਚੇਂ ਨਾਲੋਂ ਉਨਾਂ ਲੋਕਾਂ ਨਾਲ ਜਿਆਦਾ ਹੈ ਜਿੰਨਾਂ ਦੁਬਾਰਾ ਇਹ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਜਿਵੇ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਹਸਪਤਾਲ ਦੀ ਗੁਣਵੱਤਾ ਇਸ ਗੱਲ ਤੇ ਨਿਰਭਰ ਨਹੀ ਕਰਦੀ ਕਿ ਹਸਪਤਾਲ ਦੇ ਕਮਰਿਆਂ ਵਿੱਚ ਏਸੀ ਵੱਡੀਆਂ ਮਸ਼ੀਨਾਂ ਹੋਣ ਪਰ ਉਸ ਵਿੱਚ ਸੇਵਾਵਾਂ ਦੇਣ ਵਾਲੇ ਡਾਕਟਰ ਨਾ ਹੋਣ ਤਾਂ ਕੀ ਅਸੀ ਇਸ ਨੂੰ ਚੰਗਾ ਕਹਿ ਸਕਦੇ ਹਾਂ ਬਿਲਕੁੱਲ ਨਹੀ ।ਇਸ ਤੋਂ ਵੀ ਅੱਗੇ ਜੇਕਰ ਡਾਕਟਰ ਦੀਆਂ ਭਾਵਨਾਵਾਂ ਇੱਕ ਸੇਵਕ ਵਾਲੀਆਂ ਨਾ ਹੋਣਗੀਆਂ ਤਾਂ ਫੇਰ ਡਾਕਟਰ ਦੇ ਹੋਣ ਜਾਂ ਨਾ ਹੋਣ ਦਾ ਕੋਈ ਲਾਭ ਨਹੀ।

ਇਸ ਦੀ ਇੱਕ ਛੋਟੀ ਜਿਹੀ ਉਦਾਰਹਣ ਉਸ ਸਮੇਂ ਦੇ ਡਾਕਟਰ ਅਤੇ ਹੁਣ ਵਾਲੇ ਸਮੇਂ ਦੇ ਡਾਕਟਰ ਵੱਲੋਂ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨਾਲ ਤੁਲਨਾਤਿਮਕ ਅਧਿਐਨ ਕਰਕੇ ਦੇਖ ਸਕਦੇ ਹਾਂ ਕਿਉਕਿ ਮੈਨੂੰ ਇਹਨਾਂ ਦੋਵਾਂ ਸਮਿਆਂ ਵਿੱਚ ਡਾਕਟਰ ਅਤੇ ਅਧਿਆਪਕ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਲੋਕਾਂ ਦੇ ਮਨਾਂ ਵਿੱਚ ਇਹਨਾਂ ਦੋਵੇਂ ਲੋਕਾਂ ਪ੍ਰਤੀ ਸਤਿਕਾਰ ਅਤੇ ਸੋਵ ਨੂੰ ਦੇਖ ਕੇ ਅਨੁਭਵ ਹੋ ਜਾਦਾਂ ਕਿ ਅਸੀ ਵੱਡੀਆਂ ਵੱਡੀਆਂ ਇਮਾਰਤਾਂ ਵਿੱਚ ਵੱਡੇ ਵੱਡੇ ਸਫੇਦ ਪੱਥਰ ਲਾਕੇ ਉਸ ਵਿੱਚ ਕੰਮ ਕਰਨ ਵਾਲਿਆਂ ਲੋਕਾਂ ਦੇ ਦਿਲ ਵੀ ਪੱਥਰ ਦੇ ਅਤੇ ਪੱਥਰ ਸਫੇਦ ਹੋਣ ਕਾਰਨ ਉਨਾਂ ਦੀ ਸੋਚ ਵੀ ਸਫੇਦ ਹੋ ਗਈ ਹੈ।

ਅੱਜ ਜਦੋਂ ਮੈਂ ਇਹ ਲਾਈਨਾਂ ਲਿੱਖ ਰਿਹਾ ਹਾਂ ਤਾਂ ਮੈਨੂੰ ਮੇਰੇ ਸ਼ਹਿਰ ਦੇ ਉਸ ਸਮੇਂ ਦੇ ਮਸ਼ਹੂਰ ਡਾਕਟਰ ਮੇਰੀਆਂ ਅੱਖਾਂ ਅੱਗੇ ਆ ਗਿਆ।ਸਾਡੇ ਸ਼ਹਿਰ ਇੱਕ ਡਾਕਟਰ ਹੁੰਦਾਂ ਸੀ ਜਿਥੇ ਉਸ ਕੋਲ ਕੰਮ ਬਹੁਤ ਜਿਆਦਾ ਸੀ ਉਥੇ ਉਸ ਦੀ ਜਾਣ ਪਹਿਚਾਣ ਵੀ ਬਹੁਤ ਜਿਆਦਾ।ਉਹਨਾਂ ਦਿੰਨਾਂ ਵਿੱਚ ਡਾਕਟਰਾਂ ਦੇ ਕਲੀਨਕਾਂ ਦੀ ਕੋਈ ਬਹੁਤੀ ਸਜਾਵਟ ਨਹੀ ਕੀਤੀ ਹੁੰਦੀ ਸੀ ਕੁਰਸੀ ਅੱਗੇ ਮੇਜ ਅਤੇ ਕੁਰਸੀ ਕੋਲ ਇੱਕ ਛੋਟਾ ਜਿਹਾ ਘੁੰਮਣ ਵਾਲਾ ਸਟੂਲ ਹੁੰਦਾਂ ਨਾਲੇ ਉਹ ਮਰੀਜ ਦੇਖਦਾ ਰਹਿੰਦਾ ਨਾਲੇ ਕੋਈ ਬਾਹਰ ਜਾਦਾਂ ਡਾਕਟਰ ਨੂੰ ਬੁਲਾਕੇ ਲੰਘਦਾ।

ਸ਼ਾਇਦ ਉਸ ਸਮੇਂ ਉਹ 10 ਰੁਪਏ ਲੈਂਦਾਂ ਵਿੱਚ ਹੀ ਦਵਾਈ ਵੀ ਦੇ  ਦਿੰਦਾਂ।ਇੱਕ ਗੱਲ ਉਸ ਦੀ ਹੋਰ ਅਜੀਬ ਸੀ ਵੀ ਟੀਕਾ ਉਹ ਆਪ ਲਾਉਦਾਂ ਜੇ ਤਾਂ ਮਰੀਜ ਮੇਜ ਤੇ ਪੈ ਗਿਆ ਫੇਰ ਤਾਂ ਲੰਮੇ ਪਏ ਦੇ ਜੇਕਰ ਮਰੀਜ ਕੁਝ ਸਮਾਂ ਪੈਣ ਲਈ ਲਾ ਦਿੰਦਾਂ ਤਾਂ ਉਸ ਦੇ ਖੱੜੇ ਖੱੜੇ ਹੀ ਟੀਕਾ ਲਾ ਦਿੰਦਾ ਸੀ।ਬਹੁਤ ਮਖੋਲੀਆ ਸੀ ਜਾਂ ਕਹਿ ਸਕਦੇ ਹਾਂ ਕਿ ਹੁਣ ਵਾਲੇ ਡਾਕਟਰਾਂ ਵਾਂਗ ਆਪ ਮਰੀਜ ਨਹੀ ਸੀ।ਲੋਕੀ ਕਹਿ ਦਿੰਦੇ ਕਿ ਬਾਣੀਏ ਨੂੰ ਪੇਸੇ ਬਣਦੇ ਤਾਂ ਹੀ ਗੱਲਾਂ ਆਉਦੀਆਂ।ਪਰ ਉਸ ਦੀ ਫੀਸ ਪੰਜ ਰੁਪਏ ਤਿੰਨ ਰੁਪੲ ਉਸ ਦੀ ਇੱਕ ਗੱਲ ਲੋਕਾਂ ਵਿੱਚ ਆਮ ਚਰਚਾ ਵਿੱਚ ਰਹਿੰਦੀ ਕਿ ਉਹ ਕੇਵਲ ਮਰੀਜ ਨੂੰ ਹੀ ਚੱਲ ਰਹੀ ਬਿਮਾਰੀ ਬਾਰੇ ਜਾਣਕਾਰੀ ਨਹੀ ਸੀ ਦਿੰਦਾਂ ਸਗੋਂ ਉਹ ਲੰਘਦੇ ਟੱਪਦੇ ਦੀ ਫਤਿਹ ਦਾ ਜਵਾਬ ਵੀ ਦਿੰਦਾਂ ਅਤੇ ਨਾਲ ਹੀ ਚਲ ਰਹੀ ਬਿਮਾਰੀ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰਦਾ ਰਹਿੰਦਾ।

ਕੁਰਸੀ ਤੇ ਬੇਠਾ ਹੀ ਉਹ ਅਵਾਜ ਦਿੰਦਾਂ ਹਾਂ ਵੀ ਗੰਗਾ ਸਿਹਾਂ ਕਿਵੇ ਮਲੇਰੀਏ ਤੋਂ ਬਚਿਆਂ ਗੰਗਾਂ ਸਿਹਾਂ ਮੱਛਰ ਬਹੁਤ ਹੋ ਗਿਆ।ਜੇਕਰ ਕਿਸੇ ਦੀ ਭਾਈਚਾਰਕ ਸਾਝ ਜਿਆਦਾ ਹੁੰਦੀ ਉਹ ਡਾਕਟਰ ਨਾਲ ਹੱਥ ਮਿਲਾਉਣ ਲਈ ਦੁਕਾਨ ਵਿੱਚ ਆ ਜਾਦਾਂ ਉਸ  ਨੂੰ ਉਹ ਕੁਨੀਨ ਦੀਆਂ ਚਾਰ ਗੌਲੀਆਂ ਵੀ ਦੇ ਦਿੰਦਾਂ ਨਾਲੇ ਹਦਾਇਤ ਕਰ ਦਿੰਦਾਂ ਕਿ ਦੋ ਰਾਤ ਨੂੰ ਦੁੱਧ ਨਾਲ ਲੇ ਲਵੀ।ਪਹਿਲਾਂ ਡਾਕਟਰ ਪੰਜ ਸਤ ਮਿੰਟ ਤਾਂ ਸਾਰੇ ਟੱਬਦ ਦਾ ਹਾਲ ਹੀ ਪੁੱਛਦਾ ਰਹਿੰਦਾਂ ਕਈ ਵਾਰ ਤਾਂ ਮਾਸੀਆਂ ਚਾਚੀਆ ਬਾਰੇ ਵੀ ਜੇਕਰ ਕਿਸੇ ਮਰੀਜ ਦੀ ਮਾਸੀ ਸੋਹਣੀ ਹੁੰਦੀ ਉਸ ਨੂੰ ਤਾਂ ਉਹ ਹਰ ਵਾਰ ਕਹਿੰਦਾ ਕਿਵੇਂ ਮੁਡਿੰਆਂ ਤੇਰੀ ਮਾਸੀ ਨੇ ਗੇੜਾ ਨਹੀ ਮਾਰਿਆ।ਹੋ ਸਕਦਾ ਤੁਸੀ ਸੋਚੋਂ ਕਿ ਆਰਐਮਪੀ ਡਾਕਟਰ ਹੋਣਾ ਨਹੀ ਉਹ ਐਮ.ਡੀ ਮੈਡੀਸਨ ਉਸ ਸਮੇਂ 8-9 ਸਾਲ ਸਰਕਾਰੀ ਹਸਪਤਾਲ ਵਿੱਚ ਵੀ ਰਿਹਾ।

ਇਸੇ ਤਰਾਂ ਮੈਂ ਜਿਹੜੇ ਸਕੂਲ ਵਿੱਚ ਪੱੜ੍ਹਿਆ ਉਹ ਸਕੂਲ ਸਰਕਾਰੀ ਸੀ।ਸ਼ਾਇਦ ਮੈਂ ਸੱਤਵੀ ਕਲਾਸ ਵਿੱਚ ਸੀ।ਉਸ ਸਮੇ ਸਾਡੇ ਸ਼ਹਿਰ ਵਿੱਚ ਕੇਵਲ ਇੱਕ ਸਕੂਲ ਪ੍ਰਾਈਵੇਟ ਸੀ ਉਹ ਵੀ ਨਿੱਜੀ ਨਹੀ ਸੰਸ਼ਥਾ ਵੱਲੋਂ ਚਲਾਇਆ ਜਾ ਰਿਹਾ ਸੀ।

ਸਕੂਲ ਦਾ ਕੋਈ ਵੀ ਅਧਿਆਪਕ ਜਦੋਂ ਕਲਾਸ ਵਿੱਚ ਆਉਦਾਂ ਆਉਣ ਸਾਰ ਇੱਕ ਜਾਣੇ ਨੂੰ ਉਹ ਤੂਤ ਦੀ ਛੱਟੀ ਲੈਣ ਭੇਜ ਦਿੰਦਾ। ਹੁਣ ਦੇਖੋ ਚਲੋਂ ਅੰਗਰੇਜੀ ਵਾਲਾ ਕੁੱਟ ਦੇਵੇ ਹਿਸਾਬ ਵਾਲਾ ਪਰ ਸਾਨੂੰ ਤਾਂ ਡਰਾਇੰਗ ਅਤੇ ਹਿੰਦੀ ਵਾਲਾ ਹੀ ਕੁੱਟ ਜਾਦਾਂ ਸੀ।ਸਾਨੂੰ ਉਦੋਂ ਇੰਝ ਲੱਗਦਾ ਜਿਵੇਂ ਤੂਤ ਦੇ ਦਰੱਖਤ ਸਾਨੂੰ ਕੁੱਟਣ ਲਈ ਲਾਏ ਹੋਣ।ਹਿੰਦੀ ਵਾਲਾ ਸ਼ਾਸ਼ਤਰੀ ਜੀ ਹਮੇਸ਼ਾ ਸਾਨੂੰ ਡਰਾਉਣ ਲਈ ਸ਼ਬਦ ਵਰਤਦਾ ਸੀ ਕਿ ਅੱਜ ਤੈਨੂੰ ਹਰੀ ਪੱਤੀ ਵਾਲੀ ਚਾਹ ਪਿਆਉਣੀ ਇਹ ਤਕੀਆ ਕਲਾਮ ਉਸ ਦਾ ਮਸ਼ਹੂਰ ਸੀ।ਹੁਣ ਜਦੋਂ ਹਰੀ ਪੱਤੀ ਚਾਹ ਬਾਰੇ ਪੱਤਾ ਚੱਲਿਆ ਤਾਂ ਬਹੁਤ ਮਨ ਕਰਦਾ ਕਿ ਸ਼ਾਸ਼ਤਰੀ ਜੀ ਦੀ ਹਰੀ ਪਤੀ ਵਾਲੀ ਚਾਹ ਪੀਣ ਦਾ ਪਰ ਸ਼ਾਸ਼ਤਰੀ ਜੀ ਚਾਹ ਵੀ ਨਾਲ ਹੀ ਲੇ ਗਏ।ਸਾਨੂੰ ਅੱਠਵੀ ਜਾਂ ਨੋਵੀਂ ਤੱਕ ਤੱਪੜਾਂ ਤੇ ਹੀ ਬੈਠਣਾ ਪਿਆ।ਸਕੂਲ ਸਮੇਂ ਪੱਤਝੜ ਸਮੇਂ ਪੱਤੇ ਇਕੱਠੇ ਕਰਵਾਏ ਮਾਸਟਰ ਜੀ ਨੂੰ ਪਾਣੀ ਪਿਆਉਣਾ ਤਾਂ ਆਮ ਜਿਹੀ ਗੱਲ ਉਸ ਸਮੇਂ ਦੇ ਅਧਿਆਪਕ ਦੀ ਸਮਰਪਣ ਭਾਵਨਾ ਅਤੇ ਵਿਿਦਆਰਥੀ ਦੀ ਅਧਿਆਪਕ ਪ੍ਰਤੀ ਸਤਿਕਾਰ ਭਾਵਨਾ ਅੱਜ ਉਸ ਤੋਂ ਬਾਅਦ ਦੇਖਣ ਨੂੰ ਨਹੀ ਮਿੱਲੀ ਪਰ ਅੱਜ ਜਿੰਨੀ ਫੀਸ ਨਾਲ ਬੱਚਾ ਇੱਕ ਸਾਲ ਦੀ ਪੜਾਈ ਕਰਦਾ ਮੇਰਾ ਖਿਆਲ ਅਸੀ ਆਪਣੀ ਸਾਰੀ ਜਿੰਦਗੀ ਦੀ ਪੜਾਈ ਲਈ ਨਹੀ ਦਿੱਤਾ ਹੋਣਾ।

ਦੂਜੇ ਬੰਨੇ  ਜਦੋਂ ਅਸੀ ਅੱਜ ਦੇਖਦੇ ਹਾਂ ਤਾਂ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੇ ਡਾਕਟਰ ਸਰਕਾਰੀ ਤਨਖਾਹ ਦੋ ਲੱਖ ਲੈਣ ਦੇ ਬਾਵਜੂਦ ਵੀ ਮਰੀਜ ਨੂੰ ਘਰੇ ਪ੍ਰਾਈਵੇਟ ਦੇਖਦੇ।ਬੇਸ਼ਕ ਅਜੇ ਵੀ ਬਹੁਤ ਡਾਕਟਰ ਪੂਰੀ ਸਮਰਪਣ ਭਾਵਨਾ ਨਾਲ ਕੰਮ ਕਰਦੇ ਪਰ ਬਹੁਤਾਤ ਅਜਿਹੇ ਡਾਕਟਰ ਦੀ ਹੈ ਜੋ ਦਵਾਈਆਂ ਦਾ ਕਮਿਸ਼ਨ ਮਰੀਜ ਦੇਖਣ ਦੀ ਫੀਸ 600 ਤੋਂ 800/-ਰੁਪਏ।
ਇੱਕ ਵਾਰ ਮੈਨੂੰ ਜਲੰਧਰ ਇੱਕ ਸਪਾਈਨ ਮਾਹਿਰ ਨੂੰ ਦਿਖਾਉਣ ਦਾ ਮੋਕਾ ਮਿਿਲਆ ਤਾਂ ਉਸ ਦੀ  ਫੀਸ 600 ਰੁਪਏ ਅਤੇ ਜੇਰਕ ਤੁਸੀ ਤਾਰੁੰਤ ਦਿਖਾਉਣਾ ਤਾਂ 800ਰੁਪਏ।ਮੇਰਾ ਖਿਆਲ ਮਰੀਜ ਨਾਲ ਇੱਕ ਮਿੰਟ ਵੀ ਗੱਲ ਨਹੀ ਕਰਦਾ।ਜਿਵੇਂ ਪਹਿਲਾ ਮਰੀਜਾਂ ਅਤੇ ਡਾਕਟਰਾਂ ਦਾ ਪ੍ਰੀਵਾਰ ਰਿਸ਼ਤਾ ਬਣ ਜਾਦਾਂ ਸੀ ਹੁਣ ਤਾਂ ਡਾਕਟਰ ਨੂੰ ਕਹੋ ਕਿ ਮਰੀਜ ਰਾਤ ਨਹੀ ਰਹਿ ਸਕਦਾ ਪ੍ਰੀਵਾਰਕ ਸਮੱਸਿਆ ਹੈ ਤਾਂ ਅੱਗੋਂ ਡਾਕਟਰ ਦਾ ਜਵਾਬ ਹੁੰਦਾਂ ਮੈ ਪ੍ਰੀਵਾਰ ਤੋਂ ਕੀ ਲੈਣਾ।ਇਸੇ ਕਾਰਣ ਜਿਵੇਂ ਡਾਕਟਰ ਮਰੀਜ ਦੇ ਮਰੇ ਦੇ ਹੀ ਟੀਕਾ ਲਾਕੇ ਪੇਸੇ ਠੱਗੀ ਜਾਦੇ ਉਸ ਸਮੇਂ ਅਜਿਹਾ ਨਹੀ ਸੀ ਬਲਿਕ ਮੈਨੂੰ ਯਾਦ ਹੈ ਕਿ ਉਦੋਂ ਕਿਸੇ ਹਸਪਤਾਲ ਵਿੱਚ ਮਰੀਜ ਮਰ ਜਾਦਾਂ ਤਾਂ ਉਸ ਤੋਂ ਬਿਲ ਹੀ ਨਹੀ ਲੈਦੇ ਸਨ।ਅੱਜ ਅਸੀ ਦੇਖਦੇ ਹਾਂ ਕਿ ਬੱਚਾ ਜਨਣ ਜਾਂ ਡਲੀਵਰੀ ਜੋ ਪਹਿਲਾਂ ਘਰਾਂ ਵਿੱਚ ਦਾਈ ਤਿੰਨ ਕਿਲੋ ਕਣਕ ਅਤੇ ਇੱਕ ਕਿਲੋ ਗੁੜ ਨਾਲ ਕਰ ਦਿੰਦੀ ਸੀ ਹੁਣ ਉਹੀ ਡਲੀਵਰੀ ਦਾ ਘੱਟ ਤੋਂ ਗੱਟ ਇੱਲ ਲੱਖ ਰੁਪਏ ਲਿਆ ਜਾਦਾਂ।

ਇਸੇ ਤਰਾਂ ਸਕੂਲਾਂ ਵਿੱਚ ਅਧਿਆਪਕ ਅਤੇ ਵਿਿਦਆਰਥੀ ਦਾ ਰਿਸ਼ਤਾ ਵੀ ਖਤਮ ਹੁੰਦਾ ਜਾ ਰਿਹਾ ਕਈ ਸਕੂਲਾਂ ਵਿੱਚ ਅਧਿਆਪਕ ਸਾਰੀਆਂ ਮਰਿਆਦਾਂ ਹੀ ਭੁੱਲ ਜਾਦੇ।ਜਦੋਂ ਇੱਕ ਅਧਿਆਪਕ ਆਪਣੀ ਵਿਿਦਆਰਥਣ ਨੂੰ ਪ੍ਰਕੇਟੀਕਲ ਦੇ ਨੰਬਰ ਲਾਉਣ ਲਈ ਅਜਿਹੀ ਘਟੀਆ ਮੰਗ ਰੱਖ ਦਿੰਦੇ ਕੀ ਉਹ ਨਹੀ ਸੋਚਦੇ ਕਿ ਉਸ ਦੀ ਕੁੜੀ ਨੇ ਵੀ ਨੰਬਰ ਲਵਾਉਣ ਲਈ ਇਸ ਤਰਾਂ ਦਾ ਸਮਝੋਤਾ ਕੀਤਾ ਹੋਵੇਗਾ।ਅਧਿਆਪਕ ਨੂੰ ਬੱਚਿਆਂ ਨੂੰ ਪੜਾਉਣ ਦੀ ਥਾਂ ਉਨਾਂ ਨੂੰ ਟਿਊਸ਼ਨ ਪੜਾਉਣਾ ਸਮਾਜ ਸੇਵਾ ਲੱਗਦਾ।ਰਾਜਨੀਤਕ ਲੋਕਾਂ ਨਾਲ ਫੋਟੋ ਖਿਚਵਾਉਣਾ ਪਰ ਸਕੂਲ ਜਾਣ ਤੋਂ ਪ੍ਰਹੇਜ ਕਰਨਾ।ਸਕੂਲਾਂ ਨੂੰ ਛੱਡ ਕੇ ਹੋਰਨਾਂ ਪ੍ਰੋਗਰਾਮ ਕਰ

ਹੁਣ ਦੇਖਿਆ ਜਾਵੇ ਤਾਂ ਸਿੱਖਿਆ ਬੇਸ਼ਕ ਉਹ ਸਰਕਾਰੀ ਦਿੱਤੀ ਜਾ ਰਹੀ ਜਾਂ ਪ੍ਰਾਈਵੇਟ ਕਿਸੇ ਵਿੱਚ ਵੀ ਕੋਈ ਫਰੂਟਫੁਲ ਨਤੀਜਾ ਨਹੀ ਮਿਲ ਰਿਹਾ ਲੋਕਾਂ ਵਿੱਚ ਬੇਰੁਜਗਾਰੀ ਬਹੁਤ ਜਿਆਦਾ ਹੈ। ਹੁਣ ਜਦੋਂ ਮਰੀਜ ਨੂੰ ਦੇਖਣ ਤੋਂ ਪਹਿਲਾਂ ਡਾਕਟਰ ਦਾ ਸਟਾਫ ਪਾਣੀ ਦਾ ਗਲਾਸ ਅਤੇ ਦਵਾਈਆਂ ਦਾ ਗੱਫਾ ਫੜਾ ਰਿਹਾ ਹੁੰਦਾਂ ਤਾਂ ਮਰੀਜ ਦਾ ਦਿਲ ਡੋਲ ਜਾਦਾਂ।ਪਰ ਅੱਜ ਸਿਹਤ ਸੇਵਾਵਾਂ ਨੂੰ ਨਜਰ ਲੱਗ ਗਈ ਜੋ ਪਾਕ ਪਵਿੱਤਰਤਾ ਮਰੀਜ ਅਤੇ ਡਾਕਟਰ ਜਿਸ ਦੀ ਤੁਲਨਾ ਰੱਬ ਨਾਲ ਕੀਤੀ ਜਾਦੀ ਉਹ ਦਿਨੋਂ ਦਿਨ ਖਤਮ ਹੁੰਦਾਂ ਜਾ ਰਿਹਾ ਹੈ।ਮਰੀਜ ਦੀ ਮੋਤ ਤੇ ਉਸ ਦੇ ਵਾਰਸਾਂ ਵੱਲੋਂ ਲਾਸ਼ ਨੂੰ ਉਥੇ ਰੱਖ ਕੇ ਧਰਨਾ ਅਤੇ ਲਾਸ਼ ਦਾ ਸੋਦਾ ਕੀਤਾ ਜਾਦਾਂ।ਇਸ ਵਿੱਚ ਵੀ ਕੋਈ ਸ਼ੱਕ ਨਹੀ ਕਿ ਜਦੋਂ ਡਾਕਟਰਾਂ ਅਤੇ ਵੱਡੇ ਹਸਪਤਾਲਾਂ ਵਿੱਚ ਮਰੇ ਆਦਮੀ ਦੇ ਹੀ ਡਰਿੱਪ ਲਾਕੇ ਰੱਖਿਆਂ ਜਾਦਾਂ ਅਤੇ

ਇੰਝ ਅਸੀ ਦੇਖਦੇ ਹਾਂ ਕਿ ਬੇਸ਼ਕ ਅਸੀ ਅੱਜ ਦੇ ਸਮੇਂ ਵਿੱਚ ਲੱਖਾਂ ਸਹੂਲਤਾਂ ਸਿਹਤ ਸੇਵਾਵਾਂ ਅਤੇ ਸਿੱਖਿਆ ਸੇਵਾਵਾਂ ਵਿੱਚ ਹੋਣ ਦੇ ਬਾਵਜੂਦ ਕਿਸੇ ਲੋੜਵੰਦ ਨੂੰ ਇਹਨਾਂ ਸੇਵਾਵਾਂ ਤੋ ਉਨਾਂ ਹੀ ਦੂਰ ਕਰ ਦਿੱਤਾ।ਅੱਜ ਵਿਸ਼ਵੀਕਰਣ ਹੋਣ ਨਾਲ ਸਾਰਾਵਿਸ਼ਵ ਇੱਕ ਹੋ ਗਿਆ ਪਰ ਸਾਡੇ ਬੱਚੇ ਜਦੋਂ ਪੜਾਈ ਦੇ ਬਹਾਨੇ ਬਾਹਰ ਜਾਦੇ ਹਨ ਤਾਂ ਸਾਡੀ ਪੜਾਈ ਅਤੇ ਸਿਹਤ ਸੇਵਾਵਾਂ ਦੀ ਡਿਗਰੀ ਨੂੰ ਕੋਈ ਅਹਿਮੀਅਤ ਨਹੀ ਦਿੱਤੀ ਜਾਦੀ।ਐਮਬੀਏ,ਡਾਕਟਰ,ਵਕੀਲ,ਇੰਜਨੀਅਰ,ਆਈਟੀਆਈ ਜਾਂ ਹੋਰ ਸਕਿੱਲ ਸਿਖਲਾਈ ਤੋਂ ਬਾਅਦ ਵੀ ਸਾਡੀ ਪੜਾਈ ਨੂੰ ਇਥੇ ਮਾਨਤਾ ਨਹੀ ਸਾਡੀ ਡਾਕਟਰੀ ਨੂੰ ਮਾਨਤਾ ਨਹੀ ਤਾਂ ਸਾਨੂੰ ਜਰੂਰ ਸੋਚਣਾ ਚਾਹੀਦਾ।ਵਿਦੇਸ਼ਾ ਵਿੱਚ ਬੇਸ਼ਕ ਸਿਹਤ ਸੇਵਾਵਾਂ ਲਈ ਲੰਮਾ ਇੰਤਜਾਰ ਕਰਨਾ ਪੈਦਾਂ ਪਰ ਉਹਨਾਂ ਦੇ ਆਪਣੇ ਨਾਗਿਰਕਾਂ ਲਈ ਇਹ ਸੇਵਾਵਾਂ ਬਿਲਕੁੱਲ ਮੁੱਫਤ ਅਤੇ ਈਮਾਨਦਾਰੀ ਨਾਲ ਦਿੱਤੀਆਂ ਜਾਦੀਆਂ।ਇਸ ਲਈ ਆਉ ਅਸੀ ਇਕੱਠੇ ਹੋਕੇ ਇਹਨਾਂ ਦੋਵੇਂ ਜਰੂਰੀ ਸੇਵਾਵਾਂ ਵਿੱਚ ਸੁਧਾਰ ਲਈ ਹਰ ਹੀਲਾ ਵਰਤੀਏ ਨਹੀ ਤਾਂ ਅਸੀ ਇੰਜ ਨਹੀ ਕਹਿ ਸਕਦੇ ਕਿ ਅਸੀ ਸਿਹਤ ਅਤੇ ਸਿੱਖਿਆ ਵਿੱਚ ਬਹੁਤ ਤਰੱਕੀ ਕੀਤੀ ਸਾਨੂੰ ਪੰਨਣਾ ਪਵੇਗਾ ਕਿ ਸੋਚ ਕਾਰਣ ਅਜੇ ਅਸੀ ਬਹੁਤ ਪਿੱਛੇ ਹਾਂ।
ਡਾ.ਸੰਦੀਪ ਘੰਡ ਲਾਈਫ ਕੋਚ
ਮੌੜ/ਮਾਨਸਾ 9815139576

Leave a Reply

Your email address will not be published.


*