ਅਗਲੇ ਤਿੰਨ ਹਫਤੇ ਤੱਕ ਸਾਈਕਲੋਥਾਨ ਰੈਲੀ ਹਰਿਆਣਾ ਦੇ ਪਿੰਡ-ਪਿੰਡ ਵਿਚ ਜਾ ਕੇ ਨਸ਼ਾ ਮੁਕਤ ਹਰਿਆਣਾ ਬਨਾਉਣ ਲਈ ਨਾਗਰਿਕਾਂ ਨੂੰ ਕਰੇਗੀ ਜਾਗਰੁਕ
ਚੰਡੀਗੜ੍ਹ (ਜਸਟਿਸ ਨਿਊਜ਼) ਹਰਿਆਣਾ ਨੂੰ ਨਸ਼ਾ ਮੁਕਤ ਕਰਨ ਅਤੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਮੁਹਿੰਮ ਦੇ ਨਾਲ ਅੱਜ ਹਿਸਾਰ ਤੋਂ ਡਰੱਗ ਫਰੀ ਹਰਿਆਣਾ ਸਾਈਕਲੋਥਾਨ 2.0 ਦੀ ਸ਼ਾਨਦਾਰ ਆਗਾਜ਼ ਕੀਤਾ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਈਕਲੋਥਾਨ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਡਰੱਗ ਫਰੀ ਹਰਿਆਣਾ ਮੁਹਿੰਮ ਤਹਿਤ ਕੱਢੀ ਜਾ ਰਹੀ ਇਸ ਸਾਈਕਲੋਥਾਨ ਰੈਲੀ ਦੇ ਸੰਦੇਸ਼ ਦੀ ਗੂੰਜ ਸੂਬੇ ਦੇ ਕੌਨੇ-ਕੌਨੇ ਤੱਕ ਜਾਵੇਗੀ ਅਤੇ ਨੌਜੁਆਨ ਪੀੜੀ ਨੂੰ ਨਸ਼ੇ ਦੇ ਵਿਰੁੱਧ ਜਾਗਰੁਕ ਕਰਨ ਵਿੱਚ ਅਹਿਮ ਭੂਕਿਮਾ ਨਿਭਾਏਗੀ। ਮੁੱਖ ਮੰਤਰੀ ਖੁਦ ਫੈਕੇਲਟੀ ਕਲੱਬ ਤੋਂ ਸਾਈਕਲ ਚਲਾ ਕੇ ਪ੍ਰੋਗਰਾਮ ਸਥਾਨ ਤੱਕ ਪਹੁੰਚੇ ਅਤੇ ਇਸ ਦੇ ਬਾਅਦ ਪ੍ਰਤੀਭਾਗੀਆਂ ਦੇ ਨਾਲ ਸਾਈਕਲੋਥਾਨ ਦਾ ਹਿੱਸਾ ਬਣੇ। ਇਸ ਯਾਤਰਾ ਵਿੱਚ ਸਕੂਲਾਂ, ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ ਨਾਲ ਨੌਜੁਆਨਾਂ ਤੋਂ ਇਲਾਵਾ ਸੇਨਾ, ਪੁਲਿਸ, ਐਨਸੀਸੀ, ਐਨਐਸਐਸ ਅਤੇ ਹੋਰ ਅਦਾਰਿਆਂ ਦੇ ਮੈਂਬਰਾਂ ਨੇ ਹਿੱਸਾ ਲਿਆ।
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਅੱਜ ਬਹੁਤ ਹੀ ਮਾਣ ਦੀ ਗੱਲ ਹੈ। ਮਾਤਾ ਦੇ ਨਰਾਤੇ ਚੱਲ ਰਹੇ ਹਨ ਅਤੇ ਅੱਜ ਹਰਿਆਣਾ ਦੇ ਨੌਜੁਆਨਾਂ ਨੇ ਇਹ ਸੰਕਲਪ ਕੀਤਾ ਹੈ ਕਿ ਹਰਿਆਣਾ ਤੋਂ ਨਸ਼ੇ ਨੂੰ ਜੜ ਤੋਂ ਖਤਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਬਾਰੇ ਵਿੱਚ ਇੱਕ ਪ੍ਰਸਿੱਦ ਕਹਾਵਤ ਹੈ – ”ਦੇਸਾ ਮਾਂ ਦੇਸ਼ ਹਰਿਆਣਾ, ਜਿਤ ਦੁੱਧ ਦਹੀ ਕਾ ਖਾਨਾ।” ਹਰਿਆਣਾ ਦੀ ਸ਼ਾਨ ਪਹਿਲਵਾਨੀ ਹੈ, ਸਾਡਾ ਧਾਕੜ ਪਹਿਲਵਾਨ, ਸਾਡਾ ਧਾਕੜ ਜਵਾਨ, ਸਾਡਾ ਧਾਕੜ ਕਿਸਾਨ, ਇਹੀ ਹਰਿਆਣਾ ਦੀ ਪਹਿਚਾਣ ਹੈ, ਇਸ ਲਈ ਹਰਿਆਣਾ ਵਿੱਚ ਨਸ਼ੇ ਲਈ ਕੋਈ ਸਥਾਨ ਨਹੀਂ ਹੈ। ਨਸ਼ਾ ਮੁਕਤ ਹਰਿਆਣਾ ਬਨਾਉਣ ਲਈ ਸੂਬਾ ਸਰਕਾਰ ਪੂਰੀ ਤਰ੍ਹਾ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਅਗਲੇ ਤਿੰਨ ਹਫਤੇ ਤੱਕ ਇਹ ਸਾਈਕਲੋਥਾਨ ਰੈਲੀ ਹਰਿਆਣਾ ਦੇ ਇੱਕ-ਇੱਕ ਪਿੰਡ ਵਿੱਚ ਜਾ ਕੇ ਹਰਿਆਣਾਂ ਨੂੰ ਨਸ਼ਾ ਮੁਕਤ ਕਰਨ ਲਈ ਨਾਗਰਿਕਾਂ ਨੂੰ ਜਾਗਰੁਕ ਕਰਨ ਦਾ ਕੰਮ ਕਰੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਨਾਲ ਪਹਿਲਾਂ ਵੀ ਸਾਈਕਲੋਥਾਨ ਦਾ ਪ੍ਰਬੰਧ ਕੀਤਾ ਗਿਆ ਸੀ, ਜੋ 25 ਦਿਨਾਂ ਤੱਕ ਚੱਲੀ ਸੀ। ਉਸ ਰੈਲੀ ਵਿੱਚ ਹਰਿਆਣਾ ਸੂਬੇ ਦੇ 1,77,200 ਸਾਈਕਲਿਸਟ ਜੁੜੇ ਸਨ ਅਤੇ 5,25,800 ਲੋਕਾਂ ਨੇ ਇਸ ਯਾਤਰਾ ਦੇ ਅੰਦਰ ਭਾਗੀਦਾਰੀ ਕੀਤੀ ਸੀ। ਉਸ ਸਾਈਕਲ ਰੈਲੀ ਦੀ ਸਫਲਤਾ ਨੂੰ ਦੇਖਦੇ ਹੋਏ ਅੱਜ ਇਸ ਸਾਈਕਲੋਥਾਨ 2.0 ਦਾ ਪ੍ਰਬੰਧ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਨੇ ਸਿਰਫ ਨਵੀਂ ਪੀੜੀਆਂ ਦੇ ਭਵਿੱਖ ਨੂੰ ਹਨੇਰੇ ਤੋਂ ਬਚਾਉਣ ਵਾਲੀ ਹੈ, ਸਗੋ ਸਾਡੇ ਸਮਾਜਿਕ ਤਾਨੇ-ਬਾਨੇ ਨੂੰ ਬਰਬਾਦ ਕਰਨ ਵਾਲੇ ਨਸ਼ੇ ਰੂਪੀ ਸ਼ੈਤਾਨ ‘ਤੇ ਵੀ ਵਾਰ ਕਰਨ ਦੀ ਹੈ। ਅੱਜ ਇਸ ਸਾਈਕਲ ਰੈਲੀ ਵਿੱਚ ਜੋ ਜੋਸ਼ ਅਤੇ ਉਤਸਾਹ ਦਿਖਾਈ ਦੇ ਰਿਹਾ ਹੈ, ਉਸ ਨੂੰ ਦੇਖ ਕੇ ਭਰੋਸਾ ਹੈ ਕਿ ਅਸੀਂ ਸਾਰੇ ਮਿਲ ਕੇ ਹਰਿਆਣਾ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਆਪਣੇ ਇਸ ਮਿਸ਼ਨ ਵਿੱਚ ਜਰੂਰ ਸਫਲ ਹੋਣਗੇ।
ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ਾ ਮੁਕਤ ਹਰਿਆਣਾ ਬਨਾਉਣ ਦਾ ਲੈਣਾ ਹੋਵੇਗਾ ਸੰਕਲਪ
ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇ ਦੀ ਲੱਤ ਅੱਜ ਇੱਕ ਚਨੌਤੀ ਬਣ ਕੇ ਉਭਰ ਰਹੀ ਹੈ। ਕਈ ਵਾਰ ਫੈਸ਼ਨ ਦੀ ਖਾਤਰ ਜਾਂ ਦੋਸਤਾਂ ਦੇ ਉਕਸਾਉਣ ‘ਤੇ ਨੌਜੁਆਨ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਜਾਂਦਾ ਹੈ। ਨਸ਼ੀਲੇ ਪਦਾਰਥ ਸਿਰਫ ਸਿਹਤ ਲਈ ਹੀ ਨਹੀਂ ਸਗੋ ਪੂਰੇ ਸਮਾਜ ਅਤੇ ਦੇਸ਼ ਲਈ ਵੀ ਹਾਨੀਕਾਰਕ ਹੁੰਦੇ ਹਨ। ਨਸ਼ੇ ਦੀ ਵਜ੍ਹਾ ਨਾਲ ਛੋਟੇ ਅਪਰਾਧਾਂ ਤੋਂ ਲੈ ਕੇ ਹਥਿਆਰਾਂ ਦੀ ਤਸਕਰੀ ਅਤੇ ਪੈਸੇ ਦੇ ਅਵੈਧ ਲੈਣ-ਦੇਣ ਵਰਗੇ ਵੱਡੇ ਅਪਰਾਧ ਵੀ ਹੋ ਰਹੇ ਹਨ। ਇਹ ਇੱਕ ਗੰਭੀਰ ਸਮਸਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ਾ ਮੁਕਤ ਹਰਿਆਣਾ ਬਨਾਉਣ ਦਾ ਸੰਕਲਪ ਲੇਣਾ ਹੋਵੇਗਾ।
ਸ੍ਰੀ ਨਾਇਬ ਸਿੰਘ ਸੇਣੀ ਨੇ ਕਿਹਾ ਕਿ ਨੌਜੁਆਨਾਂ ਅਤੇ ਕਿਸ਼ੋਰਾਂ ਨੂੰ ਨਸ਼ੇ ਤੋਂ ਬਚਾਉਣ ਲਈ ਸਰਕਾਰ ਨੇ ਸੂਬਾ ਕਾਰਜ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਿੰਨ ਪਹਿਲੂ ਹਨ। ਪਹਿਲਾ ਜਨ ਜਾਗਰੁਕਤਾ ਮੁਹਿੰਮ, ਦੂਜਾ ਨਸ਼ਾ ਮੁਕਤੀ ਤੇ ਪੁਨਰਵਾਸ ਅਤੇ ਤੀਜਾ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ। ਸੂਬਾ ਸਰਕਾਰ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਇੱਕ ਸਪੈਸ਼ਲ ਟਾਸਕ ਫੋਰਸ ਦਾ ਵੀ ਗਠਨ ਕੀਤਾ ਹੈ। ਨਸ਼ੇ ਦੇ ਬੁਰੇ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਭਟਕੇ ਹੋਏ ਨੌਜੁਆਨਾਂ ਨੂੰ ਇਲਾਜ ਅਤੇ ਪੁਨਰਵਾਸ ਕਰ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ 52 ਨਸ਼ਾ ਮੁਕਤੀ ਕੇਂਦਰ ਖੋਲੇ ਗਏ ਹਨ। ਸਰਕਾਰੀ ਮੈਡੀਕਲ ਕਾਲਜਾਂ ਵਿੱਚ ਨਸ਼ਾ ਮੁਕਤੀ ਵਾਰਡ ਸਥਾਪਿਤ ਕੀਤੇ ਗਏ ਹਨ। ਇੰਨ੍ਹਾਂ ਤੋਂ ਇਲਾਵਾ 13 ਜਿਲ੍ਹਿਆਂ ਦੇ ਸਿਵਲ ਹਸਪਤਾਲਾਂ ਵਿੱਚ ਵੀ ਨਸ਼ਾ ਮੁਕਤੀ ਕੇਂਦਰ ਬਣਾਏ ਗਏ ਹਨ। ਪ੍ਰਾਥਮਿਕ ਸਿਹਤ ਕੇਂਦਰਾਂ ਅਤੇ ਕਮਿਉਨਿਟੀ ਸਿਹਤ ਕੇਂਦਰਾਂ ਵਿੱਚ ਨਸ਼ਾ ਕਰਨ ਵਾਲਿਆਂ ਦੇ ਲਈ ਇਲਾਜ ਅਤੇ ਸਲਾਹ-ਮਸ਼ਵਰਾ ਸਹੂਲਤਾਂ ਨੂੰ ਮਜਬੂਤ ਬਣਾਇਆ ਜਾ ਰਿਹਾ ਹੈ। ਇੰਨ੍ਹਾ ਹੀ ਨਹੀਂ, ਨਸ਼ੇ ਦੇ ਖਿਲਾਫ ਇਸ ਮੁਹਿੰਮ ਵਿੱਚ ਪਿੰਡ ਪੰਚਾਇਤ ਅਤੇ ਸਰਪੰਚਾਂ ਨੂੰ ਵੀ ਸਹਿਭਾਗਤਾ ਯਕੀਨੀ ਕੀਤੀ ਹੈ ਤਾਂ ਜੋ ਹਰ ਪਿੰਡ ਤੋਂ ਨਸ਼ੇ ਨੂੰ ਜੜ ਤੋਂ ਖਤਮ ਕਰ ਸਕਣ।
ਉਨ੍ਹਾਂ ਨੇ ਕਿਹਾ ਕਿ ਨਸ਼ਾ ਪੀੜਤਾਂ ਦੀ ਮਦਦ ਕਰਨ ਅਤੇ ਡਰੱਗ ਪੇਡਲਿੰਗ ਦੀ ਗਤੀਵਿਧੀਆਂ ਦੇ ਬਾਰੇ ਵਿੱਚ ਜਨਤਾ ਤੋਂ ਜਾਣਕਾਰੀ ਇੱਕਠਾ ਕਰਨ ਲਈ ਸਰਕਾਰ ਨੇ ਇੱਕ ਟੋਲ ਫਰੀ ਨੰਬਰ 90508-91508 ਵੀ ਜਾਰੀ ਕੀਤਾ ਹੈ। ਇਸ ਦੇ ਨਾਲ-ਨਾਲ ਇੱਕ ਮਾਨਸ ਪੋਰਟਲ ਵੀ ਬਣਾਇਆ ਹੈ ਅਤੇ ਇਸ ਮਾਨਸ ਪੋਰਟਲ ‘ਤੇ ਕੋਈ ਵੀ ਵਿਅਕਤੀ ਨਸ਼ਾ ਤਸਕਰਾਂ ਜਾਂ ਉਸ ਵਿੱਚ ਸ਼ਾਮਿਲ ਲੋਕਾਂ ਦੀ ਜਾਣਕਾਰੀ ਦੇ ਸਕਦਾ ਹੈ। ਜਾਣਕਾਰੀ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਸ਼ਾ ਤਸਕਰੀ ਵਿੱਚ ਸ਼ਾਮਿਲ ਲੋਕਾਂ ਦੀ ਸੰਪਤੀਆਂ ਨੂੰ ਅਟੈਚ ਕਰਦੇ ਹੋਏ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ। ਦੋਸ਼ੀਆਂ, ਪੀੜਤਾਂ ਅਤੇ ਡਰੱਗ ਨਾਲ ਸਬੰਧਿਤ ਸਾਰੀ ਗਤੀਵਿਧੀਆਂ ਦਾ ਕੇਂਦਰੀਕ੍ਰਿਤ ਰਾਜ ਡੇਟਾਬੇਸ ਬਨਾਉਣ ਲਈ ‘ਹਾਕ’ ਸਾਫਟਵੇਅਰ ਅਤੇ ਮੋਬਾਇਲ ਐਪ ‘ਪ੍ਰਯਾਸ’ ਵਿਕਸਿਤ ਕੀਤਾ ਹ। ਇਸ ਤੋਂ ਇਲਾਵਾ, ਬੱਚਿਆਂ ਅਤੇ ਨੌਜੁਆਨਾਂ ਨੂੰ ਨਸ਼ੇ ਦੀ ਲਤ ਤੋਂ ਬਚਾਉਣ ਲਈ ਧਾਕੜ ਪ੍ਰੋਗਰਾਮ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੱਧਰ ‘ਤੇ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਿਕਰੀ ‘ਤੇ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਲਈ ਹਰਿਆਣਾ ਵਿੱਚ ਜਿਲ੍ਹਾ ਰੇਂਜ ਅਤੇ ਸੂਬਾ ਪੱਧਰੀ ਏਂਟੀ ਨਾਰਕੋਟਿਕਸ ਸੈਲ ਵੀ ਸਥਾਪਿਤ ਕੀਤੇ ਹਨ।
ਮੁੱਖ ਮੰਤਰੀ ਨੇ ਨਸ਼ੇ ਦੇ ਬੁਰੇ ਪ੍ਰਭਾਵਾਂ ਨੂੰ ਸ਼ਾਇਰਾਨਾ ਅੰਦਾਜ ਵਿੱਚ ਬਿਆਂ ਕਰਦੇ ਹੋਏ ਕਿਹਾ ਕਿ ”ਸ਼ੋਕ ਬਣਤਾ ਹੈ ਪਹਿਲੇ, ਫਿਰ ਲਤ ਬਣ ਜਾਤੀ ਹੈ, ਧੀਰੇ-ਧੀਰੇ ਜਿੰਦਗੀ ਦੀ ਕੀਮਤ ਘਟ ਜਾਤੀ ਹੈ, ਛੋੜ ਦੇ ਇਨ ਜਹਿਰ ਭਰੀ ਆਦਤੋਂ ਕੋ, ਵਰਨਾ ਇਸ ਸੇ ਸਾਸੋਂ ਦੀ ਗਿਣਤੀ ਵੀ ਘਟ ਜਾਤੀ ਹੈ।” ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਸਾਰੇ ਨੌਜੁਆਨਾਂ ਅਤੇ ਮੌਜੂਦ ਜਨਤਾ ਨੂੰ ਨਸ਼ੇ ਦੇ ਖਿਲਾਫ ਲੜਨ ਲਈ ਸੁੰਹ ਵੀ ਦਿਵਾਈ।
ਸਾਈਕਲੋਥਾਨ ਸੂਬੇ ਵਿੱਚ ਨਸ਼ੇ ਖਿਲਾਫ ਅਲੱਖ ਜਗਾਉਣ ਦਾ ਕਰੇਗੀ ਕੰਮ – ਰਣਬੀਰ ਗੰਗਵਾ
ਇਸ ਮੌਕੇ ‘ਤੇ ਜਨਸਿਹਤ ਇੰਜਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਅੱਜ ਹਿਸਾਰ ਤੋਂ ਇਹ ਜੋ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਇਹ ਸੂਬੇ ਵਿੱਚ ਨਸ਼ੇ ਦੇ ਖਿਲਾਫ ਇੱਕ ਅਲੱਖ ਜਗਾਉਣ ਦਾ ਕੰਮ ਕਰੇਗੀ। ਇਸ ਸਾਈਕਲੋਥਾਨ ਵਿੱਚ ਭਾਗੀਦਾਰੀ ਕਰ ਰਹੇ ਨੌਜੁਆਨਾਂ, ਬਜੁਰਗ ਅਤੇ ਬੇਟੀਆਂ ਸੂਬੇ ਦੇ ਕੌਨੇ-ਕੌਨੇ ਵਿੱਚ ਜਾ ਕੇ ਨੌਜੁਆਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੁਕ ਕਰਣਗੇ। ਉਨ੍ਹਾਂ ਨੇ ਕਿਹਾ ਕਿ ਪੂਰੇ ਭਾਰਤ ਵਿੱਚ ਹਰਿਆਣਾ ਦੀ ਪਹਿਚਾਣ ਧਾਕੜ ਹੈ ਅਤੇ ਇਹੀ ਪਹਿਚਾਣ ਅਸੀਂ ਬਰਕਰਾਰ ਰੱਖਣੀ ਹੈ।
ਹਰਿਆਣਾ ਤੋਂ ਨਸ਼ਾ ਖਤਮ ਕਰ ਅਸੀਂ ਮਜਬੂਤ ਹਰਿਆਣਾ ਬਨਾਉਣ ਵਿੱਚ ਕਾਮਯਾਬ ਹੋਵਾਂਗੇ – ਕ੍ਰਿਸ਼ਣ ਕੁਮਾਰ ਬੇਦੀ
ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਕਿਹਾ ਕਿ ਨੌਜੁਆਨਾਂ ਦੇ ਸਹਿਯੋਗ ਨਾਲ ਹਰਿਆਣਾ ਤੋਂ ਜੜ ਤੋਂ ਨਸ਼ਾ ਖਤਮ ਕਰ ਅਸੀਂ ਮਜਬੂਤ ਹਰਿਆਣਾ ਬਨਾਉਣ ਵਿੱਚ ਕਾਮਯਾਬ ਹੋਵਾਂਗੇ। ਇਹ ਸਾਈਕਲੋਥਾਨ ਇਸ ਦਿਸ਼ਾ ਵਿੱਚ ਇੱਕ ਯਤਨ ਹੈ ਜੋ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਏਗਾ। ਅੱਜ ਦਾ ਇਹ ਲੰਮ੍ਹਾ ਹਰਿਆਣਾ ਨੂੰ ਇੱਕ ਨਵੀਂ ਤਾਕਤ ਅਤੇ ਨਵੀਂ ਪਹਿਚਾਣ ਦਵੇਗਾ। ਇਹ ਇੱਕ ਅਜਿਹੀ ਮੁਹਿੰਮ ਹੈ ਜੋ ਹਰਿਆਣਾ ਦੇ ਜਨ-ਜਨ ਤੱਕ ਜਾਵੇਗੀ ਅਤੇ ਹਰਿਆਣਾ ਨੂੰ ਅੱਗੇ ਵਧਾਉਣ ਵਿੱਚ ਮਹਤੱਵਪੂਰਣ ਭੁਕਿਮਾ ਅਦਾ ਕਰੇਗੀ।
ਸਿੰਗਰ ਸੁਭਾਸ਼ ਫੌਜੀ, ਨਵੀਨ ਪੁਨਿਆ, ਪ੍ਰਦੀਪ ਬੂਰਾ, ਆਜਾਦ ਸਿੰਘ ਖਾਂਡਾ ਖੇੜਾ, ਪੂਜਾ ਹੁਡਾ, ਸੁੰਦਰ ਸਿੰਘ ਨਾਗਰ ਦੇ ਗੀਤਾਂ ‘ਤੇ ਜਮ੍ਹ ਕੇ ਨੱਚੇ ਨੌਜੁਆਨ
ਪ੍ਰੋਗਰਾਮ ਵਿੱਚ ਜਦੋਂ ਮਸ਼ਹੂਰ ਸਿੰਗਰ ਆਜਾਦ ਸਿੰਘ ਖਾਂਡਾ ਖੇੜੀ, ਸੁਭਾਸ਼ ਫੌਜੀ, ਨਵੀਨ ਪੁਨਿਆ, ਪ੍ਰਦੀਪ ਬੂਰਾ, ਪੂਜਾ ਹੁਡਾ, ਸੁੰਦਰ ਸਿੰਘ ਨਾਗਰ ਸਮੇਤ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਕਲਾਕਾਰ ਪਹੁੰਚੇ ਤਾਂ ਮਾਹੌਲ ਜੋਸ਼ ਨਾਲ ਭਰ ਗਿਆ। ਕਲਾਕਾਰਾਂ ਨੇ ਲੋਕਾਂ ਦਾ ਸਵਾਗਤ ਕੀਤਾ ਅਤੇ ਨਸ਼ਾ ਮੁਕਤੀ ‘ਤੇ ਆਪਣੀ ਪੇਸ਼ਗੀਆਂ ਦਿੱਤੀਆਂ। ਮੌਜੂਦ ਜਨਤਾ ਨੇ ਤਾਲੀਆਂ ਵਜਾ ਕੇ ਪ੍ਰਸਿੱਦ ਕਲਾਕਾਰਾਂ ਦੀ ਹੌਂਸਲਾ ਅਫਜਾਈ ਕੀਤੀ। ਕਲਾਕਾਰਾਂ ਨੈ ਆਪਣੇ ਗੀਤਾਂ ਰਾਹੀਂ ਨਸ਼ਾ ਮੁਕਤ ਹਰਿਆਣਾ ਦਾ ਸੰਦੇਸ਼ ਦਿੱਤੇ ਅਤੇ ਸਾਈਕਲੋਥਾਨ ਦੇ ਮਹਤੱਵ ‘ਤੇ ਚਾਨਣ ਪਾਇਆ।
ਇਸ ਮੌਕੇ ‘ਤੇ ਵਿਧਾਇਕ ਸ੍ਰੀਮਤੀ ਸਾਵਿੰਤਰੀ ਜਿੰਦਲ, ਸ੍ਰੀ ਵਿਨੋਦ ਭਿਆਨਾ, ਸ੍ਰੀ ਰਣਧੀਰ ਪਨਿਹਾਰ, ਸਵਾਮੀ ਚਿੰਨਮਯਾਨੰਦ, ਹਿਸਾਰ ਮੇਅਰ ਪ੍ਰਵੀਣ ਪੋਪਲੀ ਸਮੇਤ ਹਜਾਰਾਂ ਪ੍ਰਤੀਭਾਗੀ ਮੌਜੂਦ ਰਹੇ।
Leave a Reply