ਭਵਾਨੀਗੜ੍ਹ, ( ਹੈਪੀ ਸ਼ਰਮਾ )
ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਵੱਲੋਂ ਬਠਿੰਡਾ – ਜ਼ੀਰਕਪੁਰ ਕੌਮੀ ਮਾਰਗ ਤੇ ਸਥਿੱਤ ਟੌਲ ਪਲਾਜ਼ਾ ਕਾਲਾਝਾੜ ਵਿਖੇ ਅੱਜ ‘ਜਵਾਨੀ ਬਚਾਓ ਸਿੰਥੈਟਿਕ ਨਸ਼ੇ ਭਜਾਓ ਤੇ ਖ਼ਸਖ਼ਸ ਦੀ ਖੇਤੀ ਲਿਆਓ’ ਦਾ ਹੋਕਾ ਦਿੱਤਾ ਗਿਆ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ, ਜਨਰਲ ਸਕੱਤਰ ਕੈਪਟਨ ਮੇਜਰ ਸਿੰਘ, ਬਲਕਾਰ ਸਿੰਘ, ਜਨਰਲ ਸਕੱਤਰ ਗੁਰਜਿੰਦਰ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਉਕਸੀ ਖਲਾਸਪੁਰ, ਹਰਬੰਸ ਸਿੰਘ ਦਦਹੇੜਾ, ਬਲਦੇਵ ਸਿੰਘ ਸ਼ਾਦੀਪੁਰ ਅਤੇ ਜਸਵੀਰ ਸਿੰਘ ਖੇੜੀ ਗਿੱਲਾਂ ਨੇ ਦੱਸਿਆ ਕਿ ਸਰਕਾਰਾਂ ਦੀ ਅਣਗਹਿਲੀ ਕਾਰਨ ਡਰੱਗ ਨਸ਼ਿਆਂ ਨੇ ਨੌਜਵਾਨ ਪੀੜ੍ਹੀ ਦੀ ਜ਼ਿੰਦਗੀ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਡਰੱਗ ਨਸ਼ਿਆਂ ਦੀ ਦਲਦਲ ਵਿੱਚ ਫ਼ਸਣ ਵਾਲੇ ਨੌਜਵਾਨ ਜਿੱਥੇ ਕੁੱਝ ਸਾਲਾਂ ਵਿੱਚ ਹੀ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ, ਉਥੇ ਹੀ ਆਪਣੇ ਘਰਾਂ ਨੂੰ ਆਰਥਿਕ ਤੌਰ ਤੇ ਖਤਮ ਕਰ ਦਿੰਦੇ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਖ਼ਸਖ਼ਸ ਦੀ ਖੇਤੀ ਨੂੰ ਅਪਣਾਉਣ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਧੇਗੀ, ਉੱਥੇ ਹੀ ਡਰੱਗ ਨਸ਼ਿਆਂ ਨੂੰ ਠੱਲ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਸਬੰਧੀ ਕਿਹਾ ਕਿ ਨਸ਼ੇੜੀਆਂ ਦੇ ਘਰ ਢਾਹੁਣ ਦੀ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
Leave a Reply