“ਫੂਲ ਖੁਰਦ ਦੇ ਝੁੱਗੀ ਖੇਤਰਾਂ ‘ਚ ਵੈਕਟਰ-ਜਨਿਤ ਬਿਮਾਰੀਆਂ ਵਿਰੁੱਧ ਜਾਗਰੂਕਤਾ ਅਤੇ ਫੌਗਿੰਗ ਮੁਹਿੰਮ”

ਰੂਪਨਗਰ,ਫੂਲ ਖੁਰਦ   (  ਪੱਤਰ ਪ੍ਰੇਰਕ  ) ਆਯੁਸ਼ਮਾਨ ਅਰੋਗਿਆ ਕੇਂਦਰਫੂਲ ਖੁਰਦ ਦੀ ਪੈਰਾ-ਮੈਡੀਕਲ ਟੀਮ ਵੱਲੋਂ 03 ਅਪਰੈਲ 2025 ਨੂੰ ਝੁੱਗੀਆਂ ਖੇਤਰਾਂ ਵਿੱਚ ਵੈਕਟਰ-ਜਨਿਤ ਬਿਮਾਰੀਆਂ (ਮਲੇਰੀਆਡੇਂਗੂਚਿਕਨਗੁਨਿਆ ਆਦਿ) ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ

ਇਹ ਜਾਗਰੂਕਤਾ ਮੁਹਿੰਮ ਸੈਨਿਟਰੀ ਇੰਸਪੈਕਟਰ ਜਗਤਾਰ ਸਿੰਘ ਅਤੇ ਸਿਹਤ ਕਰਮਚਾਰੀ ਗੁਰਸ਼ਰਨ ਸਿੰਘ ਵੱਲੋਂ ਚਲਾਈ ਗਈਜਿਸ ਤਹਿਤ ਇਲਾਕੇ ਦੇ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਿਵੇਂ ਇਹ ਬਿਮਾਰੀਆਂ ਮੱਚਰਾਂ ਰਾਹੀਂ ਫੈਲਦੀਆਂ ਹਨ ਅਤੇ ਉਨ੍ਹਾਂ ਤੋਂ ਬਚਾਅ ਲਈ ਕੀ ਤਦਾਬੀਰਾਂ ਅਪਣਾਈਆਂ ਜਾਣ। ਲੋਕਾਂ ਨੂੰ ਆਪਣੇ ਘਰ ਅਤੇ ਆਸਪਾਸ ਦੇ ਇਲਾਕੇ ਨੂੰ ਸਾਫ-ਸੁਥਰਾ ਰੱਖਣਖੜ੍ਹੇ ਪਾਣੀ ਨੂੰ ਨਾ ਇਕੱਠਾ ਹੋਣ ਦੇਣਮੱਚਰਦਾਨੀਆਂ ਅਤੇ ਮੱਛਰਨਾਸ਼ਕ ਸਪ੍ਰੇ ਵਰਤਣ ਵਰਗੀਆਂ ਮਹੱਤਵਪੂਰਨ ਗੱਲਾਂ ਬਾਰੇ ਸਮਝਾਇਆ ਗਿਆ

ਇਸ ਮੁਹਿੰਮ ਦੇ ਤਹਿਤ ਫੌਗਿੰਗ (Fogging) ਅਤੇ ਹੋਰ ਤਰੀਕਿਆਂ ਰਾਹੀਂ ਮੱਚਰ ਦੇ ਲਾਰਵਾ ਨੂੰ ਨਸ਼ਟ ਕਰਨ ਦੇ ਉਪਰਾਲੇ ਵੀ ਕੀਤੇ ਗਏ। ਪਾਣੀ ਖੜ੍ਹਾ ਰਹਿਣ ਵਾਲੀਆਂ ਥਾਵਾਂ ਤੇ ਐਂਟੀ ਲਾਰਵਾ ਦਵਾਈਆਂ ਛਿੜਕੀਆਂ ਗਈਆਂਤਾਂ ਜੋ ਮੱਚਰਾਂ ਦੀ ਵਾਧੂ ਪੈਦਾਵਾਰ ਨੂੰ ਰੋਕਿਆ ਜਾ ਸਕੇ

ਸਿਨੀਅਰ ਮੈਡੀਕਲ ਅਫ਼ਸਰ ਡਾ. ਆਨੰਦ ਘਈ ਨੇ ਕਿਹਾ, “ਵੈਕਟਰ-ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਦੀ ਜਾਗਰੂਕਤਾ ਸਭ ਤੋਂ ਵੱਡਾ ਹਥਿਆਰ ਹੈ। ਇਹਦੇ ਨਾਲ-ਨਾਲਸਰਕਾਰੀ ਤੇ ਸਿਹਤ ਵਿਭਾਗ ਵੱਲੋਂ ਲੜੀਵਾਰ ਉਪਰਾਲੇ ਜਿਵੇਂ ਕਿ ਫੌਗਿੰਗਐਂਟੀ ਲਾਰਵਾ ਦਵਾਈਆਂ ਅਤੇ ਸਫਾਈ ਮੁਹਿੰਮਾਂ ਬਹੁਤ ਜ਼ਰੂਰੀ ਹਨ। ਇਹ ਮੁਹਿੰਮ ਲੋਕਾਂ ਦੀ ਭਲਾਈ ਵਾਸਤੇ ਇੱਕ ਸਰਾਹਣਯੋਗ ਕਦਮ ਹੈ।”

ਇਸ ਮੌਕੇ ਸਿਹਤ ਕਰਮਚਾਰੀ ਗੁਰਸ਼ਰਨ ਸਿੰਘ ਨੇ ਮੱਚਰ ਵਧਣ ਦੇ ਮੁੱਖ ਕਾਰਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਿਹਤ ਕਰਮਚਾਰੀ ਗੁਰਸ਼ਰਨ ਸਿੰਘ ਨੇ ਡੇਂਗੂਮਲੇਰੀਆ ਅਤੇ ਹੋਰ ਵੈਕਟਰ-ਜਨਿਤ ਬਿਮਾਰੀਆਂ ਦੇ ਲੱਛਣ ਅਤੇ ਉਨ੍ਹਾਂ ਦੇ ਉਪਚਾਰ ਬਾਰੇ ਵਿਸ਼ਲੇਸ਼ਣ ਕੀਤਾ

ਆਯੁਸ਼ਮਾਨ ਅਰੋਗਿਆ ਕੇਂਦਰਫੂਲ ਖੁਰਦ ਵੱਲੋਂ ਇਹ ਮੁਹਿੰਮ ਆਉਣ ਵਾਲੇ ਹਫ਼ਤਿਆਂ ਵਿੱਚ ਵੀ ਜਾਰੀ ਰਹੇਗੀਤਾਂ ਜੋ ਵਧ ਤੋਂ ਵਧ ਲੋਕ ਇਹ ਬਿਮਾਰੀਆਂ ਤੋਂ ਬਚ ਸਕਣ

Leave a Reply

Your email address will not be published.


*