ਪਿੰਡ ਮਲਿਕਪੁਰ ‘ਚ ਵਿਸ਼ੇਸ਼ ਟੀਕਾਕਰਨ ਕੈਂਪ: ਸਿਹਤਮੰਦ ਭਵਿੱਖ ਲਈ ਇਕ ਹੋਰ ਕਦਮ!

ਰੂਪਨਗਰ,ਮਲਿਕਪੁਰ(ਪੱਤਰ ਪ੍ਰੇਰਕ   ) ਆਯੂਸ਼ਮਾਨ ਆਰੋਗਿਆ ਕੇਂਦਰਮਲਿਕਪੁਰ ਵਿੱਚ 02 ਅਪ੍ਰੈਲ 2025 ਨੂੰ ਵਿਸ਼ੇਸ਼ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦੇਸ਼ ਨਵਜਨਮਿਆ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਵੱਖ-ਵੱਖ ਰੋਗਾਂ ਤੋਂ ਬਚਾਉਣ ਲਈ ਮੁਫ਼ਤ ਟੀਕਾਕਰਨ ਸਹੂਲਤ ਪ੍ਰਦਾਨ ਕਰਨੀ ਸੀ

ਇਹ ਕੈਂਪ ਸਿਹਤ ਵਿਭਾਗ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆਜਿਸ ਵਿੱਚ ਕਮਿਊਨਿਟੀ ਹੈਲਥ ਅਫਸਰ ਡਾ. ਅਨੁਹੈਲਥ ਵਰਕਰ ਨੀਤੂ ਅਤੇ ਹੈਲਥ ਵਰਕਰ ਜਸਵੀਰ ਸਿੰਘ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਆਯੂਸ਼ਮਾਨ ਆਰੋਗਿਆ ਕੇਂਦਰਮਲਿਕਪੁਰ ਦੀਆਂ ਆਸ਼ਾ ਵਰਕਰਾਂ ਨੇ ਵੀ ਕੈਂਪ ਦੇ ਸੁਚਾਰੂ ਆਯੋਜਨ ਵਿੱਚ ਅਹਿਮ ਯੋਗਦਾਨ ਪਾਇਆਲੋਕਾਂ ਨੂੰ ਕੈਂਪ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕੀਤਾ

ਟੀਕਾਕਰਨ ਦੌਰਾਨ ਬੱਚਿਆਂ ਨੂੰ ਪੋਲਿਓਡੀਪੀਟੀਹੇਪਟਾਈਟਿਸ-ਬੀਖਸਰਾ ਅਤੇ ਹੋਰ ਆਵਸ਼ਕ ਟੀਕੇ ਲਗਾਏ ਗਏ। ਸੀਨੀਅਰ ਮੈਡਿਕਲ ਅਫਸਰ ਡਾ. ਆਨੰਦ ਘਈ ਨੇ ਕਿਹਾ ਕਿ ਟੀਕਾਕਰਨ ਰੋਗ-ਪ੍ਰਤੀਰੋਧਕਤਾ ਵਧਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਢੰਗ ਹੈ ਅਤੇ ਲੋਕਾਂ ਨੂੰ ਅਜੇਹੇ ਕੈਂਪਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ

ਇਸ ਮੌਕੇ ਤੇ ਪਿੰਡ ਦੇ ਸਰਪੰਚਆਂਗਣਵਾਡੀ ਵਰਕਰਾਂ ਅਤੇ ਆਮ ਜਨਤਾ ਨੇ ਵੀ ਵਧ-ਚੜ੍ਹ ਕੇ ਹਿੱਸਾ ਲਿਆ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਅਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਟੀਕਾਕਰਨ ਜ਼ਰੂਰ ਕਰਵਾਉਣ

Leave a Reply

Your email address will not be published.


*