ਰਣਜੀਤ ਸਿੰਘ ਮਸੌਣ
ਰਾਘਵ ਅਰੋੜਾ
ਅੰਮ੍ਰਿਤਸਰ ///////////ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਜਗਜੀਤ ਸਿੰਘ ਵਾਲੀਆ, ਡੀਸੀਪੀ ਸਿਟੀ ਅੰਮ੍ਰਿਤਸਰ ਅਤੇ ਨਵਜੋਤ ਸਿੰਘ ਏਡੀਸੀਪੀ ਸਿਟੀ-2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਮਲਜੀਤ ਸਿੰਘ ਏਸੀਪੀ ਨੌਰਥ ਅੰਮ੍ਰਿਤਸਰ ਦੀ ਨਿਗਰਾਨੀ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏਐਸਆਈ ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਰਾਹਗੀਰ ਪਾਸੋਂ ਪਿਸਟਲ ਦੀ ਨੌਕ ਤੇ ਸਵਿਫ਼ਟ ਕਾਰ, ਮੋਬਾਇਲ ਫ਼ੋਨ ਤੇ ਹੋਰ ਸਮਾਨ ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।
ਇਹ ਮੁਕੱਦਮਾਂ ਮਿਤੀ 12/13-3-2025 ਦੀ ਦਰਮਿਆਨੀ ਰਾਤ ਮਜੀਠਾ ਰੋਡ ਬਾਈਪਾਸ, ਫਲਾਈ ਉਵਰ ਅੰਮ੍ਰਿਤਸਰ ਵਿਖੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੁਦੱਈ ਮੁਕੱਦਮਾਂ ਗੁਰਿੰਦਰ ਸਿੰਘ ਪਾਸੋਂ ਇੱਕ ਸਵਿਫ਼ਟ ਕਾਰ, ਇਕ ਮੋਬਾਈਲ ਫ਼ੋਨ ਮਾਰਕਾ I-PHONE ਇੱਕ ਸੋਨੇ ਦੀ ਚੇਨ ਅਤੇ 10,000/- ਰੁਪਏ ਖੋਹ ਕੀਤੇ ਗਏ ਸਨ। ਜਿਸ ਤੇ ਥਾਣਾ ਸਦਰ ਵਿਖੇ ਮੁਕੱਦਮਾਂ ਨੰਬਰ 28 ਮਿਤੀ 13/3/2025 ਜ਼ੁਰਮ 304(2), 190, 191(3) BNS, 25/54/59 ਆਰਮਜ਼ ਐਕਟ ਅਧੀਨ ਥਾਣਾ ਸਦਰ ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਸੀ।
ਥਾਣਾ ਸਦਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮੇ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮੇ ਵਿੱਚ ਲੋੜੀਂਦੇ ਦੋਸ਼ੀ ਅਭਿਸੇਕ ਉਰਫ਼ ਅਭੀ ਪੁੱਤਰ ਕੇਵਲ ਮਸੀਹ ਵਾਸੀ ਪਿੰਡ ਦਿਉਲ, ਨੇੜੇ ਆਲੇ ਚੱਕ, ਜ਼ਿਲਾਂ ਗੁਰਦਾਸਪੁਰ, ਗੁਰਕੀਰਤ ਸਿੰਘ ਉਰਫ਼ ਕੀਰਤ ਪੁੱਤਰ ਗੁਰਬਿੰਦਰ ਸਿੰਘ ਵਾਸੀ ਵਾਰਡ ਨੰਬਰ 11 ਮੁਹੱਲਾ ਬੱਗਾ ਸਿੰਘ, ਡੇਰਾ ਬਾਬਾ ਨਾਨਕ, ਜ਼ਿਲਾਂ ਗੁਰਦਾਸਪੁਰ ਅਤੇ ਹਿਮਾਂਸੂ ਪੁੱਤਰ ਅਮਨਦੀਪ ਵਾਸੀ ਗਲੀ ਰਾਮ ਲੀਲਾ, ਸਿਵਲ ਹਸਪਤਾਲ ਦੇ ਸਾਹਮਣੇ ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ ਅਤੇ ਰੋਹਿਤ ਪੁੱਤਰ ਲੱਭਾ ਮਸੀਹ ਵਾਸੀ ਪਿੰਡ ਅਮੀਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਜ਼ਿਲਾ ਗੁਰਦਾਸਪੁਰ ਨੂੰ ਮਿਤੀ 29-3-2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹਨਾਂ ਪਾਸੋ ਖੋਹ ਕੀਤੀ ਗਈ ਸਵਿਫਟ ਕਾਰ, ਅਤੇ ਮੋਬਾਇਲ ਫ਼ੋਨ ਮਾਰਕਾ IPHONE ਬ੍ਰਾਮਦ ਕੀਤਾ ਗਿਆ ਹੈ ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਵਾਰਦਾਰ ਸਮੇਂ ਵਰਤਿਆ ਹਥਿਆਰ ਤੇ ਖੋਹਸੂਦਾ ਹੋਰ ਸਮਾਨ ਬਰਾਮਦ ਕੀਤਾ ਜਾਵੇਗਾ।
Leave a Reply