ਅੰਮ੍ਰਿਤਸਰ ‘ਚ ਸਰਸ ਮੇਲਾ ਦਾ ਪਹਿਲਾਂ ਦਿਨ ਹਰਭਜਨ ਮਾਨ ਨੇ ਲੁੱਟਿਆਂ 

ਰਣਜੀਤ ਸਿੰਘ ਮਸੌਣ /ਰਾਘਵ ਅਰੋੜਾ /ਅੰਮ੍ਰਿਤਸਰ//////ਦੇਸ਼ ਭਰ ਦੇ ਕਾਰੀਗਰਾਂ ਦੀ ਕਲਾ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ 10 ਰੋਜ਼ਾ ਸਰਸ ਮੇਲੇ ਦਾ ਪਹਿਲਾਂ ਦਿਨ ਹਰਭਜਨ ਮਾਨ ਨੇ ਆਪਣੇ ਚਰਚਿਤ ਗੀਤ ਗਾ ਕੇ ਆਪਣੇ ਨਾਮ ਕਰ ਲਿਆ। ਮੇਲੇ ਦਾ ਉਦਘਾਟਨ ਸੈਰ ਸਪਾਟਾ ਮੰਤਰੀ ਤੁਰਨਪ੍ਰੀਤ ਸਿੰਘ ਸੋਂਦ ਨੇ ਕੀਤਾ। ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਗ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਆਪ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ, ਜਸਕਰਨ ਸਿੰਘ ਬਦੇਸ਼ਾ ਅਤੇ ਹੋਰ ਪਤਵੰਤੇ ਹਾਜਰ ਸਨ।
ਮਹਿਮਾਨਾਂ ਨੇ ਇਸ ਮੌਕੇਂ ਮਾਨ ਦੀ ਗਾਇਕੀ ਦਾ ਆਨੰਦ ਮਾਣਿਆ ਦਾ ਆਨੰਦ ਮਾਣਿਆ। 
ਮੰਤਰੀ ਸੋਂਦ ਨੇ ਮੇਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਛਿੰਝਾਂ, ਮੇਲੇ ਰੰਗਲੇ ਪੰਜਾਬ ਦੀ ਸ਼ੁਰੂਆਤ ਹੈ। ਉਹਨਾਂ ਪੰਜਾਬ ਵਾਸੀਆਂ ਨੂੰ ਮੇਲੇ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਸਾਡੀ ਵਿਰਾਸਤ ਇੰਨਾ ਰੌਣਕ ਮੇਲਿਆਂ ਨਾਲ ਜੁੜੀ ਹੈ, ਇਸ ਨੂੰ ਸੁਰਜੀਤ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਸਾਥ ਦਿਉ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਧਾਈ ਦਾ ਪਾਤਰ ਹੈ, ਜਿਸ ਨੇ ਇਹ ਮੇਲਾ ਸਫ਼ਲਤਾ ਨਾਲ ਕਰਵਾਇਆ ਹੈ। ਉਹਨਾਂ ਕਿਹਾ ਕਿ ਇਹ ਪੰਜਾਬੀ ਖਾਂਣਾ, ਪੰਜਾਬੀ ਸਾਹਿਤ, ਸੰਗੀਤ, ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਦਾ ਸਾਧਨ ਹੈ। ਉਹਨਾਂ ਪੰਜਾਬੀ ਭਾਸ਼ਾ ਦੇ ਪਸਾਰ ਲਈ ਹਰਭਜਨ ਮਾਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਇਸ ਮੌਕੇ ਹਰਭਜਨ ਮਾਨ ਨੇ ਕਵੀਸ਼ਰੀ, ਮਿਰਜ਼ਾ, ਗੱਲਾਂ ਗੋਰੀਆਂ, ਚਿੱਠੀਏ ਨੀ ਚਿੱਠੀਏ, ਮਾਣ ਵਤਨਾਂ ਦਾ, ਵਰਗੇ ਪ੍ਰਸਿੱਧ ਗੀਤ ਗਾ ਕੇ ਸਰੋਤਿਆਂ ਨੂੰ ਕੀਲ ਲਿਆ।
    ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਸਰਸ ਮੇਲੇ ਵਿੱਚ ਇਸ ਵਾਰ ਭਾਰਤ ਦੇ ਸਾਰੇ ਰਾਜਾਂ ਤੋਂ ਇਲਾਵਾ ਅਫ਼ਗ਼ਾਨਿਸਤਾਨ, ਥਾਈਲੈਂਡ ਅਤੇ ਇਰਾਨ ਤੋਂ ਵੀ ਹਸਤ ਕਲਾ ਦੇ ਕਾਰੀਗਰਾਂ ਨੇ ਸ਼ਿਰਕਤ ਕੀਤੀ ਹੈ। ਉਹਨਾਂ ਦੱਸਿਆ ਕਿ 23 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਜਿੱਥੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਸਮਾਨ ਦੀ ਪ੍ਰਦਰਸ਼ਨੀ ਅਤੇ ਖ਼ਰੀਦ ਦਾ ਮੌਕਾ ਹੈ। ਰੋਜ਼ਾਨਾ ਸ਼ਾਮ ਨੂੰ ਪੰਜਾਬੀ ਦੇ ਵੱਡੇ ਗਾਇਕ ਮੇਲੇ ਵਿੱਚ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।
ਉਹਨਾਂ ਦੱਸਿਆ ਕਿ ਕੱਲ 16 ਮਾਰਚ ਨੂੰ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, 17 ਮਾਰਚ ਨੂੰ ਪੰਜਾਬੀ ਗਾਇਕ ਜੈ ਸਿੰਘ, 18 ਮਾਰਚ ਨੂੰ ਭੰਗੜਾ ਨਾਈਟ ਨਾਲ ਪ੍ਰਸਿੱਧ ਗਾਇਕ ਗੁਰਪ੍ਰੀਤ ਗਿੱਲ, 19 ਮਾਰਚ ਨੂੰ ਜਿਉਣਾ ਅਦਲੀਵਾਲ ਅਤੇ ਮੌਂਟੀ ਵਾਰਸ ਵੀ, 20 ਮਾਰਚ ਨੂੰ ਹਰਿੰਦਰ ਸੋਹਲ, 21 ਮਾਰਚ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਰਵਿੰਦਰ ਗਰੇਵਾਲ ਅਤੇ 22 ਮਾਰਚ ਨੂੰ ਨਿਰਵੈਰ ਪੰਨੂ ਦਰਸ਼ਕਾਂ ਦੇ ਰੂਬਰੂ ਹੋਣਗੇ।

Leave a Reply

Your email address will not be published.


*