ਮੰਤਰੀ ਈਟੀਓ ਨੇ ਜ਼ਿਲ੍ਹੇ ‘ਚ ਚੱਲ ਰਹੇ ਕੰਮਾਂ ਦੀ ਕੀਤੀ ਅਧਿਕਾਰੀਆਂ ਨਾਲ ਸਮੀਖਿਆ 

ਰਣਜੀਤ ਸਿੰਘ ਮਸੌਣ /ਜੋਗਾ ਸਿੰਘ ਰਾਜਪੂਤ /ਅੰਮ੍ਰਿਤਸਰ /////////ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇ ਅੱਜ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਬੈਠ ਕੇ ਕੀਤੀ। ਇਸ ਮੌਕੇ ਲੋਕ ਨਿਰਮਾਣ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੀਐਸ ਪੀਸੀਐਲ, ਸੀਵਰੇਜ ਬੋਰਡ, ਸਿਹਤ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਚੱਲ ਰਹੇ ਕੰਮ ਸਮਾਂ ਸੀਮਾਂ ਦੇ ਅੰਦਰ ਪੂਰੇ ਕੀਤੇ ਜਾਣ ਅਤੇ ਕੰਮ ਕਰਦੇ ਸਮੇਂ ਕੁਆਲਿਟੀ ਦਾ ਜ਼ਰੂਰ ਧਿਆਨ ਰੱਖਿਆ ਜਾਵੇ‌। ਉਹਨਾਂ ਕਿਹਾ ਕਿ ਵਿਕਾਸ ਕੰਮਾਂ ਉੱਤੇ ਖ਼ਰਚ ਹੋ ਰਿਹਾ ਪੈਸਾਂ ਪੰਜਾਬ ਦੇ ਲੋਕਾਂ ਦਾ ਪੈਸਾਂ ਹੈ ਅਤੇ ਇਸ ਵਿੱਚ ਰਤੀ ਭਰ ਵੀ ਲਾਪਰਵਾਹੀ ਦੀ ਗੁੰਜਾਇਸ਼ ਨਹੀਂ ਕਿ ਕਿਸੇ ਵੀ ਅਧਿਕਾਰੀ ਦੀ ਲਾਪਰਵਾਹੀ ਜਾਂ ਗਲਤੀ ਕਾਰਨ ਲੋਕਾਂ ਦਾ ਪੈਸਾਂ ਖ਼ਰਾਬ ਹੋਵੇ।
      ਉਹਨਾਂ ਕਿਹਾ ਕਿ ਜੋ ਵੀ ਕੰਮ ਕਰਵਾਏ ਜਾਣੇ ਹਨ, ਉਹ ਲੋਕਾਂ ਦੀ ਸਹੂਲਤ ਅਤੇ ਸਥਾਨਕ ਲੋਕ ਪ੍ਰਤਨੀਧੀਆਂ ਨੂੰ ਭਰੋਸੇ ਵਿੱਚ ਲੈ ਕੇ ਵਿਉਂਤਬੱਧ ਕੀਤੇ ਜਾਣ ਤਾਂ ਜੋ ਉਸ ਕੰਮ ਦੀ ਸਹੀ ਵਿਉਂਤਬੰਦੀ ਹੋ ਸਕੇ ਅਤੇ ਕੀਤਾ ਜਾਣ ਵਾਲਾ ਕੰਮ ਲੋਕਾਂ ਦੀ ਵਰਤੋਂ ਵਿੱਚ ਆ ਸਕੇ। ਉਹਨਾਂ ਜੰਡਿਆਲਾ ਵਿੱਚ ਚੱਲ ਰਹੇ ਸੀਵਰੇਜ ਟਰੀਟਮੈਂਟ ਪਲਾਂਟ ਦੀ ਜਾਣਕਾਰੀ ਲੈਂਦੇ ਹੋਏ ਇਸ ਕੰਮ ਨੂੰ ਜਲਦੀ ਪੂਰਾ ਕਰਨ ਦੀ ਹਦਾਇਤ ਵੀ ਕੀਤੀ।    ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਪੰਜਾਬ ਦੇ ਕੰਮਾਂ ਦੀ ਜਾਣਕਾਰੀ ਵਿਭਾਗਾਂ ਦੇ ਮੁੱਖ ਸਕੱਤਰਾਂ ਕੋਲੋਂ ਲਈ ਜਾਂਦੀ ਹੈ ਅਤੇ ਜੇਕਰ ਕਿਸੇ ਵੀ ਕੰਮ ਵਿੱਚ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਜਾਂ ਕਿਸੇ ਵਿਭਾਗ ਦੇ ਨਾਲ ਤੁਹਾਡਾ ਕੋਈ ਮਸਲਾ ਹੈ ਤਾਂ ਮੇਰੀ ਜਾਣਕਾਰੀ ਵਿੱਚ ਲਿਆਓ ਮੈਂ ਉਹ ਹੱਲ ਕਰਵਾ ਕੇ ਦਿਆਂਗਾ ਪਰ ਕੰਮਾਂ ਵਿੱਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
 ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਇੰਦਰਜੀਤ ਸਿੰਘ, ਜ਼ਿਲਾਂ ਵਿਕਾਸ ਤੇ ਪੰਚਾਇਤ ਅਧਿਕਾਰੀ ਸੰਦੀਪ ਮਲਹੋਤਰਾ ਅਤੇ ਹੋਰ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published.


*