ਅੰਨ੍ਹੇਵਾਹ ਪੈਸੇ ਲੈ ਰਹੀ ਪੰਜਾਬ ਸਰਕਾਰ? ਮੁੱਕ ਗਈ ਕਰਜ਼ਾ ਲੈਣ ਦੀ ਸੀਮਾ- ਧਾਲੀਵਾਲ 

ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ /////ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ 2024-25 ਦੀ ਕਰਜ਼ਾ ਸੀਮਾ ਤਕ਼ਰੀਬਨ ਖ਼ਤਮ ਕਰ ਲਈ ਹੈ। ਕੇਂਦਰ ਸਰਕਾਰ ਵੱਲੋਂ ਪ੍ਰਵਾਨਿਤ ਕਰਜ਼ਾ ਸੀਮਾ ’ਚੋਂ ਪੰਜਾਬ ਨੇ 99.94 ਫ਼ੀਸਦ ਕਰਜ਼ਾ ਸੀਮਾ ਮੁਕਾ ਲਈ ਹੈ। ਹਾਲਾਂਕਿ ਪੂਰਾ ਮਾਰਚ ਮਹੀਨਾਂ ਹਾਲੇ ਬਾਕੀ ਪਿਆ ਹੈ। ਪੰਜਾਬ ਸਰਕਾਰ 28 ਫ਼ਰਵਰੀ ਤੱਕ ਖੁੱਲ੍ਹੀ ਮਾਰਕੀਟ ’ਚੋਂ 38,830 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਇਸ ਦੇ ਸਾਹਮਣੇਂ ਆਉਣ ਤੋਂ ਬਾਅਦ ਪੰਜਾਬ ਸਰਕਾਰ ਹੁਣ ਵਿਰੋਧੀ ਧਿਰਾਂ ਦੇ ਨਿਸ਼ਾਨੇ ਉੱਤੇ ਆ ਗਈ ਹੈ।
ਭਾਜਪਾ ਪੰਜਾਬ ਦੇ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦਾ ਕਰਜ਼ਾ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ, ਪਰ ਅਜੇ ਵੀ ਪੁਰਾਣੀਆਂ ਸਰਕਾਰਾਂ ‘ਤੇ ਦੋਸ਼ ਲਗਾ ਰਹੀ ਹੈ ਪਰ ਅਸਲੀਅਤ ਇਹ ਹੈ।
ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ 37 ਸਾਲਾਂ ‘ਚ 3 ਲੱਖ ਕਰੋੜ ਕਰਜ਼ਾ ਲਿਆ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ 3 ਸਾਲਾਂ ‘ਚ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਵਧਾ ਦਿੱਤਾ। ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਅਸਲ ਗੁਨਾਹਗਾਰ ਕੌਣ? ਪੰਜਾਬੀਆਂ ਨੂੰ ਜਵਾਬ ਦੇਵੋਂ।
ਪੰਜਾਬ ਸਰਕਾਰ 28 ਫ਼ਰਵਰੀ ਤੱਕ ਖੁੱਲ੍ਹੀ ਮਾਰਕੀਟ ’ਚੋਂ 38,830 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ, ਜਦਕਿ ਇਸ ਵਿੱਤੀ ਵਰ੍ਹੇ ਦੀ ਪ੍ਰਵਾਨਿਤ ਕਰਜ਼ਾ ਸੀਮਾ 38,852 ਕਰੋੜ ਰੁਪਏ ਸੀ। ਸੂਬਾ ਸਰਕਾਰ ਮਾਰਚ ਮਹੀਨੇ ’ਚ ਹੁਣ ਸਿਰਫ਼ 22 ਕਰੋੜ ਰੁਪਏ ਦਾ ਕਰਜ਼ਾ ਹੀ ਚੁੱਕ ਸਕੇਗੀ।
 ਬਾਕਸ
ਹਰਪਾਲ ਸਿੰਘ ਚੀਮਾ ਨੇ ਕੀ ਕਿਹਾ ?
ਇਸ ਨੂੰ ਲੈ ਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਨਾਲੋਂ ਕਰਜ਼ਾ ਸੀਮਾ ਘਟਾਈ ਹੈ ਅਤੇ ਇਸ ਕਰਜ਼ਾ ਸੀਮਾ ਨੂੰ ਅੱਗੋਂ ਵੀ ਕੰਟਰੋਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖ਼ਰਚੇ ਘਟਾਏ ਹਨ ਅਤੇ ਮਾਲੀਆ ਵਧਾਇਆ ਹੈ।

Leave a Reply

Your email address will not be published.


*