ਮਿਸ਼ਨ ਸਮਰੱਥ 3.0 ਤਹਿਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਧਿਆਪਕਾਂ ਦੀ ਇੱਕ ਰੋਜਾ ਓਰੀਐਂਟੇਸ਼ਨ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ ਵੱਲੋਂ ਦੌਰਾ 

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ  ( ਪੱਤਰ ਪ੍ਰੇਰਕ) ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੋਂਗਾ ਜੀ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਜਿੰਦਰ ਸੋਨੀ ਜੀ, ਡਾਇਟ ਪ੍ਰਿੰਸੀਪਲ ਸ੍ਰੀ ਸੰਜੀਵ ਕੁਮਾਰ ਜੀ ਅਤੇ ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਗੁਰਮੇਲ ਸਿੰਘ ਸਾਗੂ ਜੀ ਦੀ ਯੋਗ ਅਗਵਾਈ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਚ ਚੱਲ ਰਹੇ ਮਿਸ਼ਨ ਸਮਰੱਥ 3.0 ਦੀ ਓਰੀਐਂਟੇਸ਼ਨ ਵਿੱਚ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੌਂਗਾ ਜੀ ਅਤੇ ਡੀਆਰਸੀ ਗੁਰਮੇਲ ਸਿੰਘ ਸਾਗੂ ਨੇ ਸ਼ਮੂਲੀਅਤ ਕੀਤੀ।
ਇਸ ਸਮੇਂ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਜਸਪਾਲ ਮੌਂਗਾ ਜੀ ਨੇ ਅਧਿਆਪਕਾਂ ਨਾਲ ਮਿਸ਼ਨ ਸਮਰੱਥ ਬਾਰੇ ਖੁੱਲ ਕੇ ਚਰਚਾ ਕਰਦੇ ਹੋਏ ਅਧਿਆਪਕਾਂ ਨੂੰ ਮਿਸ਼ਨ ਸਮਰੱਥ ਦੇ ਗੋਲ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਮਿਸ਼ਨ ਨੂੰ ਪੂਰੇ ਜੋਸ਼ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ।
ਇਸ ਸਮੇਂ ਅਕਾਦਮਿਕ ਸਹਾਇਤਾ ਗਰੁੱਪ ਦੇ ਡੀਆਰਸੀ ਗੁਰਮੇਲ ਸਿੰਘ ਸਾਗੂ ਜੀ ਨੇ ਅਧਿਆਪਕਾਂ ਨਾਲ ਮਿਸ਼ਨ ਸਮਰੱਥ ਦੇ ਟੀਚਿਆਂ ਬਾਰੇ ਖੁੱਲ ਕੇ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਵੱਖ-ਵੱਖ ਐਕਟੀਵਿਟੀਆਂ ਕਰਵਾਈਆਂ ਅਤੇ ਅਧਿਆਪਕਾਂ ਨੂੰ ਐਕਟੀਵਿਟੀਆਂ ਦੇ ਉਦੇਸ਼ ਬਾਰੇ ਜਾਣੂ ਕਰਵਾਇਆ।
ਜਸਵਿੰਦਰ ਪਾਲ ਸ਼ਰਮਾ ਨੇ ਦੱਸਿਆ ਕਿ ਓਹਨਾ ਜ਼ਿਲ੍ਹੇ ਵਿੱਚ ਮਿਸ਼ਨ ਸਮਰੱਥ 3.0 ਤਹਿਤ ਚੱਲ ਰਹੀ ਓਰੀਟੇਸ਼ਨ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਓਰੀਐਂਟੇਸ਼ਨ ਵਿੱਚ ਬਲਾਕ ਗਿੱਦੜਬਾਹਾ -1 ਤੋਂ ਸ਼ੈਲੀ ਗਰਗ ਅਤੇ ਕ੍ਰਿਸ਼ਨ ਲਾਲ ,ਬਲਾਕ ਦੋਦਾ ਤੋਂ ਕੁਲਵਿੰਦਰ ਸਿੰਘ ,ਹਰਜੀਤ ਸਿੰਘ ਅਤੇ ਸੰਦੀਪ ਸਿੰਘ ,ਬਲਾਕ ਲੰਬੀ ਤੋਂ ਦੀਪਕ ਜੋਸੀ, ਸੁਖਮਨ ਕੌਰ ਅਤੇ ਭੁਪਿੰਦਰ ਸਿੰਘ ,ਬਲਾਕ ਮਲੋਟ ਤੋਂ ਵਨੀਤ ਕੁਮਾਰ, ਸੁਖਵੰਤ ਸਿੰਘ ਅਤੇ ਜਸਵਿੰਦਰ ਸਿੰਘ, ਬਲਾਕ ਮੁਕਤਸਰ-1 ਤੋਂ ਹਰਜੀਤ ਸਿੰਘ, ਮੈਮ ਲਵਲੀਨ ਕੌਰ ਅਤੇ ਸਾਹਿਲ ਵਾਟਸ, ਮੁਕਤਸਰ-2 ਤੋਂ ਅੰਮ੍ਰਿਤ ਪਾਲ ਕੌਰ, ਸ਼ਮਿੰਦਰ ਕੌਰ ਰਿਸੋਰਸ ਪਰਸਨ ਦੇ ਤੌਰ ਤੇ ਸੇਵਾਵਾ ਨਿਭਾ ਰਹੇ ਹਨ। ਇਸ ਚੱਲ ਰਹੀ ਇਕ ਰੋਜਾ ਓਰੀਐਨਟੇਸ਼ਨ ਵਿੱਚ ਬੀ.ਆਰ.ਸੀ. ਵਰਿੰਦਰਜੀਤ ਸਿੰਘ ਬਿੱਟਾ, ਮਨਪ੍ਰੀਤ ਸਿੰਘ ਬੇਦੀ ਬਲਾਕ ਮੁਕਤਸਰ-1 , ਰਾਹੁਲ ਕੁਮਾਰ ਗੋਇਲ ਅਤੇ ਰੁਪਿੰਦਰ ਸਿੰਘ ਬਲਾਕ ਮੁਕਤਸਰ-2, ਰਜਿੰਦਰ ਮੋਹਨ ਅਤੇ ਅਜੇ ਗਰੋਵਰ ਬਲਾਕ ਲੰਬੀ, ਜਗਜੀਤ ਸਿੰਘ ਅਤੇ ਮਹਿਮਾ ਸਿੰਘ ਬਲਾਕ ਮਲੋਟ, ਕਮਲਜੀਤ ਸਿੰਘ ਅਤੇ ਜਗਸੀਰ ਸਿੰਘ ਬਲਾਕ ਗਿੱਦੜਬਾਹਾ ਅਤੇ ਦਵਿੰਦਰ ਸਿੰਘ ਬਲਾਕ ਦੋਦਾ, ਸਮੁੱਚੀ ਓਰੀਐਂਨਟੇਸ਼ਨ ਦਾ ਵਧੀਆ, ਯੋਗ ਅਤੇ ਸੰਪੂਰਨ ਪ੍ਰਬੰਧ ਕਰ ਰਹੇ ਹਨ।

Leave a Reply

Your email address will not be published.


*