ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਵੱਲੋਂ ਇੰਟਰਨੈਸ਼ਨਲ ਮਹਿਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ 

ਚੰਡੀਗੜ੍ਹ  ( ਸ਼ਾਇਰ ਭੱਟੀ)ਅੱਜ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਹੋਟਲ ਓਮਨੀਬਲਿਸ, ਜ਼ੀਰਕਪੁਰ ਵਿਖੇ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ (ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ), ਗੇਸਟ ਆੱਫ ਓਨਰ ਸ਼੍ਰੀਮਤੀ ਨੀਲੂ ਜੀ (ਡਿਪਟੀ ਡਿਸਟ੍ਰਿਕਟ ਅਟਰਨੀ ਲੁਧਿਆਣਾ ਅਤੇ ਛਣਕਾਟਾ-ਫੇਮ) ਅਤੇ ਉਹਨਾਂ ਦੇ ਨਾਲ ਸ਼੍ਰੀਮਤੀ ਸਤਬੀਰ ਕੋਰ ਜੀ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਸਵਰਨ ਸਿੰਘ ਜੀ (ਚੇਅਰਮੈਨ ਸਬਲੋਕ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ), ਸ਼੍ਰੀਮਤੀ ਧੰਨਜਿਆ ਚੋਹਾਨ (ਮੈਂਬਰ ਟਰਾਂਸਜੈਂਡਰ ਵੇਲਫੇਅਰ ਬੋਰਡ, ਚੰਡੀਗੜ੍ਹ) ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਮਨੀਸ਼ਾ ਸਿੰਘ ਵੱਲੋਂ ਸ਼ਬਦ ਗਾਇਨ ਕਰ ਕੇ ਕੀਤੀ ਗਈ। ਇਸ ਮੌਕੇ ਤੇ ਸ਼ਾਇਰ ਭੱਟੀ ਜੀ ਦੀ ਨਵੀਂ ਕਿਤਾਬ ‘ਕਾਗਜ਼ ਤੇ ਲੀਕਾਂ’ ਵੀ ਲੋਕ ਅਰਪਣ ਕੀਤੀ ਗਈ।
ਕਿਤਾਬ ਦਾ ਪਰਚਾ ਉਸਤਾਦ ਗ਼ਜ਼ਲਗੋ ਸ੍ਰੀ ਰਾਮ ਅਰਸ਼ ਜੀ ਨੇ ਪੜ੍ਹਿਆ। ਇਸ ਮੌਕੇ ਪ੍ਰੋ. ਤੇਜਾ ਸਿੰਘ ਥੂਹਾ ਵੱਲੋਂ ਗੀਤ ਗਾਇਆ ਗਿਆ। ‘ਕਾਗਜ਼ ਤੇ ਲੀਕਾ’ ਸ਼ਾਇਰੀ ਦੀ ਇੱਕ ਵਿਲੱਖਣ ਪੇਸ਼ਕਸ਼ ਹੈ, ਜੋ ਜ਼ਿੰਦਗੀ, ਸਮਾਜ ਤੇ ਮਨੁੱਖੀ ਸੰਵੇਦਨਾਵਾਂ ਨੂੰ ਉਭਾਰਦੀ ਹੈ। ਮੋਕੇ ‘ਤੇ ਉਪਸਥਿਤ ਕੁੱਝ ਸਖਸੀਅਤਾਂ ਨੇ ਵੀ ਕਿਤਾਬ ਤੇ ਅਪਣੇ ਵਿਚਾਰ ਸਾਂਝੇ ਕੀਤੇ ਆਪਣਾ ਅਸ਼ੀਰਵਾਦ ਦਿੱਤਾ। ਨਾਰੀ ਸ਼ਕਤੀ ਗਰੁੱਪ ਵੱਲੋਂ ਖਾਸ ਡਾਂਸ ਪ੍ਰਦਰਸ਼ਨ ਵੀ ਕੀਤਾ ਗਿਆ, ਜਿਸ ਦੁਆਰਾ ਸਮਾਜ ਵਿੱਚ ਔਰਤਾਂ ਦੇ ਸਨਮਾਨ ਨੂੰ ਕਾਇਮ ਰੱਖਣ ਲਈ ਜਾਗਰੂਕਤਾ ਭਰਿਆ ਸੰਦੇਸ਼ ਵੀ ਦਿੱਤਾ ਗਿਆ। ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਅਤੇ ਸ਼੍ਰੀਮਤੀ ਨੀਲੂ ਜੀ ਵੱਲੋਂ ਔਰਤਾਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ ਅਤੇ ਸਮਾਜ ਵਿੱਚ ਆਪਣੇ ਰੁਤਬੇ ਨੂੰ ਕਾਇਮ ਰੱਖਣ ਲਈ ਪ੍ਰੇਰਨਾ ਭਰਿਆ ਸੰਦੇਸ਼ ਦਿੱਤਾ ਗਿਆ। ਇਸ ਸਮਾਗਮ ਵਿੱਚ ਸਿਹਤਮੰਦ ਚਰਚਾ ਅਤੇ ਕਲਾ-ਸੰਗੀਤ ਨਾਲ ਮਹਿਲਾਵਾਂ ਦੀ ਭੂਮਿਕਾ ਨੂੰ ਸਰਾਹਿਆ ਗਿਆ। ਇਸ ਸਮਾਗਮ ਦੀ ਰਹਿਨੁਮਾਈ ਸੁਸਾਇਟੀ ਦੇ ਚੇਅਰਮੈਨ, ਨਾਮੀ ਸ਼ਖਸੀਅਤ, ਰਾਸ਼ਟਰਪਤੀ ਅਵਾਰਡੀ ਸ.ਬਲਕਾਰ ਸਿੰਘ ਸਿੱਧੂ ਜੀ ਵੱਲੋਂ ਕੀਤੀ ਗਈ। ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਵੱਲੋਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਵਾਲੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਪੰਜਾਬੀ ਗਾਇਕਾ ਸ਼ੈਲੀ-ਬੀ ਵੱਲੋਂ ਆਪਣੇ ਪੰਜਾਬੀ ਗੀਤਾਂ ਅਤੇ ਬੋਲੀਆਂ ਨਾਲ ਖੂਬ ਰੰਗ ਬੰਨ੍ਹਿਆ ਗਿਆ।
ਇਸ ਮੌਕੇ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੋਰ, ਉਪ-ਪ੍ਰਧਾਨ ਨਵਜੋਤ ਸਿੰਘ ਸੰਧੂ, ਕੈਸ਼ੀਅਰ ਅਰਸ਼ਦੀਪ ਸਿੰਘ ਸੰਧੂ, ਸ਼ੋਸ਼ਲ ਮੀਡੀਆ ਓਪਰੇਟਰ ਨਵਨੂਰ, ਪ੍ਰੈੱਸ ਸਕੱਤਰ ਸ਼ਾਇਰ ਭੱਟੀ ਅਤੇ ਮੈਂਬਰ ਮੀਨਾ ਚੱਢਾ, ਸ਼ੀਨੂੰ ਵਾਲੀਆ, ਕਿਰਨ ਰਾਜਪੂਤ, ਬਲਬੀਰ ਕੋਰ ਸੋਨੀ, ਰਾਖੀ ਬਾਲਾ ਸੁਬਰਾਮਨੀਅਮ, ਜੈਸਮਾਈਨ ਕੋਰ, ਗੁਰਸ਼ਰਨ ਕੋਰ ਭੱਟੀ, ਹਰਨੂਰ ਕੋਰ ਭੱਟੀ, ਆਨਵੀ ਗਰਗ, ਕ੍ਰਿਸ਼ਨਾ ਸ਼ਰਮਾ ਜੀ, ਸ.ਬਲਬੀਰ ਸਿੰਘ ਮੁਲਤਾਨੀ, ਕੁਲਵੰਤ ਸਿੰਘ ਕਾਹਲੋਂ ਸ਼ਾਮਿਲ ਰਹੇ। ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਦੇ ਹੋਏ, ਇਨ੍ਹਾਂ ਪ੍ਰਕਾਸ਼ਨ ਲਾਭਾਂ ਨੂੰ ਸਮਾਜ ਵਿੱਚ ਪ੍ਰਸਾਰਿਤ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਸ਼ਹਿਰਾਂ ਚੰਡੀਗੜ੍ਹ, ਮੁਹਾਲੀ, ਲੁਧਿਆਣਾ, ਜਲੰਧਰ, ਪਟਿਆਲਾ, ਜ਼ੀਰਕਪੁਰ, ਪੰਚਕੁਲਾ ਤੋਂ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

Leave a Reply

Your email address will not be published.


*