ਹਰਿਆਣਾ ਨਿਊਜ਼

ਚੰਡੀਗੜ੍ਹ, (ਜਸਟਿਸ ਨਿਊਜ਼ )   ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਸੂਬੇ ਵਿਚ ਕੌਮੀ ਤੇ ਰਾਜ ਪੱਧਰੀ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਤੋਂ ਅਪੀਲ ਕੀਤੀ ਹੈ ਕਿ ਉਹ ਆਪਣੀ-ਆਪਣੀ ਪਾਰਟੀਆਂ ਦੇ ਬੂਥ ਲੇਵਲ ਏਂਜੰਟ ਨਾਮਜਦ ਕਰਨ ਅਤੇ ਇਸ ਦੀ ਸੂਚੀ ਰਿਕਾਰਡ ਲਈ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਭਿਜਵਾਉਣ ਯਕੀਨੀ ਕਰਨ।

            ਸ੍ਰੀ ਪੰਕਜ ਅਗਰਵਾਲ ਅੱਜ ਇਸ ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦੀਆਂ ਦੀ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਨੇ ਹਾਲ ਹੀ ਵਿਚ ਸਾਰੇ ਸੂਬਿਆਂ ਤੇ ਕੇਂਦਰ ਸ਼ਾਸ਼ਿਤ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੂੰ ਦਿਸ਼ਾ-ਨਿਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਸੂਬਿਆਂ ਵਿਚ ਸਿਆਸੀ ਪਾਰਟੀਆਂ ਦੇ ਬੂਥ ਲੇਵਲ ਏਂਜੰਟ, ਪੋਲਿੰਗ ਸਟੇਨਸ਼ਵਾਰ ਨਿਯੁਕਤ ਕਰਵਾਉਣ ਅਤੇ ਇਸ ਦਾ ਰਿਕਾਰਡ ਵੀ ਰੱਖਣ।

            ਉਨ੍ਹਾਂ ਕਿਹਾ ਕਿ ਹਰਿਆਣਾ ਵਿਚ 6 ਕੌਮੀ ਪੱਧਰ ਅਤੇ 2 ਸੂਬਾ ਪੱਧਰੀ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਹਨ। ਸਾਰੀ ਪਾਰਟੀਆਂ ਨੂੰ ਬੂਥ ਲੇਵਲ ਏਜੰਟ 1 ਅਤੇ 2 ਦੀ ਨਿਯੁਕਤੀ ਕਰਨੀ ਹੈ। ਸਿਆਸੀ ਪਾਰਟੀਆਂ ਲਈ ਬੂਥ ਲੇਵਲ ਏਜੰਟ ਇਕ ਐਥਰਾਇਡ ਵਿਅਕਤੀ ਹੈ ਜੋ ਵੋਟ ਨਾਲ ਸਬੰਧਤ ਸਮੱਰਗੀ ਆਪਣੀ ਪਾਰਟੀ ਲਈ ਚੋਣ ਕਮਿਸ਼ਨ ਤੋਂ ਲੈਂਦਾ ਹੈ।

            ਉਨ੍ਹਾਂ ਕਿਹਾ ਕਿ ਕਮੀ ਰਹਿਤ ਵੋਟਰ ਸੂਚੀ ਤਿਆਰ ਕਰਨ ਵਿਚ ਬੀ.ਐਲ.ਓ. ਨੂੰ ਵੋਟਰਾਂ ਦੇ ਸਬੰਧ ਵਿਚ ਲੋਂੜੀਦੀ ਜਾਣਕਾਰੀ ਬੂਥ ਲੇਵਲ ਏਜੰਟ ਮੁਹੱਇਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਲ 2008 ਵਿਚ ਬੂਥ ਲੇਵਲ ਏਜੰਟ ਦੀ ਨਿਯੁਕਤੀ ਕਰਨ ਦੀ ਚੋਣ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ, ਲੇਕਿਨ ਜ਼ਿਆਦਾਤਰ ਸਿਆਸੀ ਪਾਰਟੀ ਇਸ ਲਈ ਗੰਭੀਰ ਨਹੀਂ ਹਨ। ਉਨ੍ਹਾਂ ਕਿਹਾ ਕਿ 3 ਮਾਰਚ, 2025 ਤਕ ਸਾਰੀ ਸਿਆਸੀ ਪਾਰਟੀਆਂ ਬੂਥ ਲੇਵਲ ਏਜੰਟਾਂ ਦੀ ਜਾਣਕਾਰੀ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਭਿਜਵਾਉਣ ਯਕੀਨੀ ਕਰਨ। ਇਸ ਤੋਂ ਇਲਾਵਾ, ਸਿਆਸੀ ਪਾਰਟੀ ਜਿਲ੍ਹਿਆਂ ਵਿਚ ਇਕ ਜਾਂ ਦੋ ਵਿਅਕਤੀਆਂ ਨੂੰ ਐਥੋਰਾਇਜਡ ਕਰਨ, ਜੋ ਬੀ.ਐਲ.ਓ. ਨਾਮਜਦ ਕਰਨ ਲਈ ਅੱਗੇ ਦੀ ਪ੍ਰਕ੍ਰਿਆ ਜਾਰੀ ਰੱਖ ਸਕਣ।

            ਉਨ੍ਹਾਂ ਕਿਹਾ ਕਿ 4 ਤੇ 5 ਮਾਰਚ ਨੂੰ ਦਿੱਲੀ ਦੇ ਭਾਰਤ ਕੌਮਾਂਤਰੀ ਲੋਕਤੰਤਰ ਤੇ ਚੋਣ ਪ੍ਰਬੰਧਨ ਪਰਿਸ਼ਦ ਵਿਚ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਦੀ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ ਹੋਣਾ ਹੈ ਅਤੇ ਭਾਰਤ ਚੋਣ ਕਮਿਸ਼ਨ ਨੇ ਬੀਐਲਓ ਦੀ ਨਿਯੁਕਤੀ ਬਾਰੇ ਵੀ ਇਕ ਸੈਸ਼ਨ ਦਾ ਆਯੋਜਨ ਵੀ ਕਰਨਾ ਹੈ। ਇਸ ਲਈ ਇਹ ਲਾਜਿਮੀ ਹੈ।

            ਉਨ੍ਹਾਂ ਕਿਹਾ ਕਿ ਭਵਿੱਖ ਵਿਚ ਸਾਰੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਦੀ ਤਿੰਨ ਮਹੀਨੇ ਵਿਚ ਇਕ ਮੀਟਿੰਗ ਹੋਵੇਗੀ। ਇਸ ਤੋਂ ਇਲਾਵਾ, ਅਗਲੀ ਮੀਟਿੰਗ 15 ਦਿਨ ਬਾਅਦ ਬੁਲਾਈ ਜਾਵੇਗੀ।

            ਉਨ੍ਹਾਂ ਕਿਹਾ ਕਿ ਹੁਣ ਚੋਣ ਦਾ ਸਮਾਂ ਨਹੀਂ ਹੈ, ਪਰ ਅਸੀਂ ਇਸ ਸਮੇਂ ਦੀ ਸਹੀ ਵਰਤੋਂ ਕਰਦੇ ਹੋਏ ਚੋਣ ਪ੍ਰਕ੍ਰਿਆ ਨਾਲ ਸਬੰਧਤ ਸਾਰੇ ਰਸਮੀ ਕਾਰਵਾਈਆਂ ਰਿਕਾਰਡ ਵਿਚ ਸਹੀ ਕਰਨੀ ਹੈ। ਬੀ.ਐਲ.ਓ. ਦੀ ਸੂਚੀ ਉਨ੍ਹਾਂ ਵਿਚੋਂ ਇਕ ਹੈ।

            ਮੀਟਿੰਗ ਵਿਚ ਹਰਿਆਣਾ ਸੰਯੁਕਤ ਚੋਣ ਅਧਿਕਾਰੀ ਅਪੂਰਵ ਤੇ ਰਾਜ ਕੁਮਾਰ ਅਤੇ ਸਿਆਸੀ ਪਾਰਟੀਆਂ ਵਿਚ ਭਾਜਪਾ ਵੱਲੋਂ ਵਰਿੰਦਰ ਗਰਗ, ਭਾਰਤੀ ਕੌਮੀ ਕਾਂਗਰਸ ਵੱਲੋਂ ਪਰਵਿੰਦਰ ਸਿੰਘ, ਸੀ.ਪੀ.ਆਈ(ਐਮ) ਵੱਲੋਂ ਐਚ.ਐਸ. ਸਾਥੀ ਅਤੇ ਇਨੈਲੋ ਵੱਲੋਂ ਡਾ.ਸਤਯਵਰਤ ਧਨਖੜ ਹਾਜਿਰ ਸਨ।

ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮਾਇਨਿੰਗ ਤੇ ਭੌ-ਵਿਗਿਆਨ ਮੰਤਰੀ ਕ੍ਰਿਸ਼ਣ ਲਾਲ ਪਵਾਰ ਨੇ ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਵੱਲੋਂ ਸਰਕਾਰ ਦੀ ਮਿਲੀਭਗਤ ਨਾਲ ਸੂਬੇ ਦੇ 14 ਜਿਲ੍ਹਿਆਂ ਵਿਚ ਹੋ ਰਹੀ ਨਾਜਾਇਜ ਮਾਇਨਿੰਗ ਦੇ ਬਿਆਨਾਂ ਨੂੰ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦੋਸ਼ ਬੇਬੁਨਿਆਦੀ ਅਤੇ ਤੱਥ ਤੋਂ ਉਲਟ ਹਨ। ਕਾਂਗਰਸੀ ਨੇਤਾ ਸਿਰਫ ਝੂਠ ਬੋਲ ਕੇ ਲੋਕਾਂ ਨੂੰ ਬਰਗਲਾਉਣ ਦਾ ਕੰਮ ਕਰਦੇ ਹਨ।

            ਸ੍ਰੀ ਕ੍ਰਿਸ਼ਣ ਲਾਲ ਪਵਾਰ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਸਰਕਾਰ ਨੂੰ ਬਦਨਾਮ ਕਰਨ ਲਈ ਨਾਜਾਇਜ ਮਾਇਨਿੰਗ ਵਿਚ ਸੂਬੇ ਸਰਕਾਰ ਦੇ ਸ਼ਾਮਿਲ ਹੋਣ ਦੇ ਅਜਿਹੇ ਬੇਬੁਨਿਆਦੀ ਦੋਸ਼ ਲਗਾਏ ਗਏ ਹਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਚਰਖੀ ਦਾਦਰੀ ਦੇ ਪਿਚੋਪਾ ਕਲਾਂ ਦਾ ਦੌਰਾ ਕੀਤਾ ਅਤੇ ਉੱਥੇ ਨਾਜਾਇਜ ਮਾਇਨਿੰਗ ਦਾ ਕੋਈ ਨਿਸ਼ਾਨ ਨਹੀਂ ਪਾਇਆ ਗਿਆ।

            ਉਨ੍ਹਾਂ ਕਿਹਾ ਕਿ ਰਣਦੀਪ ਸੁਰਜੇਵਾਲੇ ਵੱਲੋਂ ਦੱਸੇ ਗਏ 14 ਜਿਲ੍ਹਿਆਂ ਵਿਚੋਂ ਕੈਥਲ ਵਰਗੇ ਜਿਲ੍ਹੇ ਵਿਚ ਸਾਧਾਰਣ ਮਿੱਟੀ ਤੋਂ ਇਲਾਵਾ ਕੋਈ ਵੀ ਮਹੁੱਤਵਪੂਰਨ ਖਦਾਨ ਜਾਂ ਮਿੰਨੀ ਖਨਿਜ ਨਹੀਂ ਹੈ ਅਤੇ ਉਨ੍ਹਾਂ ਜਿਲ੍ਹਿਆਂ ਵਿਚ ਵੀ ਨਾਜਾਇਜ ਮਾਇਨਿੰਗ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ।

            ਮੰਤਰੀ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਨਾਜਾਇਜ ਮਾਇਨਿੰਗ ‘ਤੇ ਰੋਕ ਲਗਾਉਣ ਲਈ ਤਿੰਨ ਪੱਧਰੀ ਨੈਟਵਰਕ ਬਣਾਉਣ ਲਈ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਪਹਿਲੇ ਹੀ ਆਦੇਸ਼ ਦਿੱਤੇ ਹਨ, ਜਿਸ ਵਿਚ ਨਾਕਾ/ਚੈਕ ਪੋਸਟ, ਫਲਾਇੰਗ ਸਕਾਡ ਸ਼ਾਮਿਲ ਹੈ। ਜਿਲਾ ਯਮੁਨਾਨਗਰ ਵਿਚ ਪਹਿਲਾਂ ਤੋਂ ਹੀ 16 ਨਾਕੇ ਲਗਾਏ ਗਏ ਹਨ। ਇੱਥੇ ਤਕ ਕਿ ਮੁੱਖ ਦਫਤਰ ਤੋਂ ਟੀਮਾਂ ਨੂੰ ਵੀ ਵੱਖ-ਵੱਖ ਜਿਲ੍ਹਿਆਂ ਵਿਚ ਨਾਜਾਇਜ ਮਾਇਨਿੰਗ ਦੀ ਜਾਂਚ ਲਈ ਭੇਜਿਆ ਜਾ ਰਿਹਾ ਹੈ।

            ਉਨ੍ਹਾਂ ਕਿਹਾ ਕਿ ਜਨਵਰੀ ਮਹੀਨੇ ਤੋਂ ਹੁਣ ਤਕ ਫੀਲਡ ਅਧਿਕਾਰੀਆਂ ਵੱਲੋਂ ਜਾਂਚ ਦੌਰਾਨ 13282 ਵਾਹਨਾਂ ਦੀ ਜਾਂਚ ਕੀਤੀ ਗਈ ਹੈ ਅਤੇ 575 ਅਜਿਹੇ ਵਾਹਨਾਂ ਨੂੰ ਜਬਤ ਕੀਤਾ ਗਿਆ ਹੈ ਜੋ ਨਾਜਾਇਜ ਤੌਰ ‘ਤੇ ਖਨਨ ਸਮੱਗਰੀ/ਬਿਨਾਂ ਈ-ਰਵਾਨਾਂ ਲੈਕੇ ਜਾ ਰਹੇ ਸਨ। ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰਾਂ ਨੂੰ ਨਾਜਾਇਜ ਮਾਇਨਿੰਗ ‘ਤੇ ਸਖਤ ਨਿਗਰਾਨੀ ਰੱਖਣ ਅਤੇ ਨਾਜਾਇਜ ਮਾਇਨਿੰਗ ਦੀ ਸ਼ਿਕਾਇਤ/ਇਨਪੁਟ ਮਿਲਣ ‘ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ।

            ਸ੍ਰੀ ਪਵਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਕਿ ਪੁਲਿਸ ਜਾਂਚ ਚੌਕੀਆਂ ਨੂੰ ਮਜ਼ਬੂਤ ਕਰਨ ਅਤੇ ਨਾਜਾਇਜ ਗਤੀਵਿਧੀਆਂ ‘ਤੇ ਪ੍ਰਭਾਵੀ ਰੋਕ ਲਗਾਉਣ ਲਈ ਗਸ਼ਤ ਤੇਜ ਕਰਨ। ਮਾਇਨਿੰਗ ਗਤੀਵਿਧੀਆਂ ਦੀ ਨਿਗਰਾਨੀ ਵੱਧਾਉਣ ਲਈ ਵਿਭਾਗ ਨੇ ਕਈ ਕਦਮ ਚੁੱਕੇ ਹਨ।

ਚੰਡੀਗੜ੍ਹ, ( ਜਸਟਿਸ ਨਿਊਜ਼ ) ਹਰਿਆਣਾ ਦੇ ਮਾਇਨਿੰਗ ਤੇ ਭੌ-ਵਿਗਿਆਨ ਦੇ ਡਾਇਰੈਕਟਰ ਜਰਨਲ ਕੇ.ਮਕਰੰਦ ਪਾਂਡੂਰੰਗ ਦੇ ਆਦੇਸ਼ਾਂ ਅਨੁਸਾਰ ਸੂਬੇ ਵਿਚ ਨਾਜਾਇਜ ਮਾਇਨਿੰਗ ਅਤੇ ਖਨਿਜ ਟਰਾਂਸਪੋਰਟ ਨੂੰ ਲੈਕੇ ਲਗਾਤਾਰ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕੜੀ ਵਿਚ ਜਿਲਾ ਨਾਰਨੌਲ ਪ੍ਰਸ਼ਾਸਨ ਵੱਲੋਂ ਗਠਤ ਸਾਂਝੀ ਟੀਮ ਨੇ ਸ਼ਨੀਵਾਰ ਸਵੇਰੇ ਨਾਂਗਰ ਚੌਧਰੀ ਖੇਤਰ ਦੇ ਪਿੰਡ ਦਤਾਲ ਕੋਲ ਇਕ ਟੈ੍ਰਕਟਰ-ਟਰਾਲੀ ਨੂੰ ਬਿਨਾਂ ਈ-ਰਵਾਨਾਂ ਰੋਡੀ ਲੈ ਜਾਂਦੇ ਹੋਏ ਫੜਿਆ। ਇਸ ‘ਤੇ ਲਗਭਗ 2.15 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ।

            ਮਾਇਨਿੰਗ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਾਇਨਿੰਗ ਵਿਭਾਗ, ਪੁਲਿਸ ਵਿਭਾਗ, ਜੰਗਲਾਤ ਵਿਭਾਗ ਅਤੇ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੀ ਸਾਂਝੀ ਟੀਮ ਨੇ ਸ਼ਨੀਵਾਰ ਨੂੰ ਨਾਂਗਲ ਚੌਣਧੀ ਖੇਤਰ ਵਿਚ ਗਸ਼ਤ ਕੀਤੀ ਸੀ। ਇਸ ਦੌਰਾਨ ਨਾਂਗਲ ਚੌਧਰੀ ਤੋਂ ਬਹਰੋਡ ਰੋਡ ‘ਤੇ ਇਕ ਟੈ੍ਰਕਟਰ-ਟਰਾਲੀ ਰਾਜਸਥਾਨ ਵੱਲ ਜਾ ਰਹੀ ਸੀ। ਟੀਮ ਨੇ ਮੌਕੇ ‘ਤੇ ਫੜ ਕੇ ਕਾਗਜ ਚੈਕ ਕੀਤੇ। ਇਸ ਦੌਰਾਨ ਪਤਾ ਲਗਿਆ ਕਿ ਇਹ ਬਿਨਾਂ ਈ-ਰਵਾਨਾਂ ਦੇ ਹੀ ਰੋਡੀ ਲੈਕੇ ਜਾ ਰਹੀ ਸੀ। ਇਸ ‘ਤੇ ਟੀਮ ਨੇ ਕਾਰਵਾਈ ਕਰਦੇ ਹੋਏ 2.15 ਲੱਖ ਰੁਪਏ ਦੀ ਜੁਰਮਾਨਾ ਕਰਵਾਈ ਸ਼ੁਰੂ ਕੀਤੀ।

            ਉਨ੍ਹਾਂ ਦਸਿਆ ਕਿ ਇਹ ਟੀਮ ਲਗਾਤਾਰ ਜਿਲੇ ਦੇ ਵੱਖ-ਵੱਖ ਖੇਤਰਾਂ ਵਿਚ ਦਿਨ-ਰਾਮ ਗਸ਼ਤ ਕਰ ਰਹੀ ਹੈ। ਨਾਜਾਇਜ ਮਾਇਨਿੰਗ ਜਾਂ ਖਣਿਜ ਦੀ ਨਾਜਾਇਜ ਟਰਾਂਸਪੋਰਟ ਦੇ ਮਾਮਲਿਆਂ ‘ਤੇ ਟੀਮ ਲਗਾਤਾਰ ਪ੍ਰਭਾਵੀ ਢੰਗ ਨਾਲ ਕਾਰਵਈ ਕਰ ਰਹੀ ਹੈ।

Leave a Reply

Your email address will not be published.


*