‘ਪੰਜਾਬ ਇਲੈਕਸ਼ਨ ਕੁਇਜ਼ 2025’ –

ਲੁਧਿਆਣਾ ( Justice News) – ’15ਵੇਂ ਰਾਸ਼ਟਰੀ ਵੋਟਰ ਦਿਵਸ’ ਨੂੰ ਸਮਰਪਿਤ ਸੂਬਾ ਪੱਧਰੀ ਆਫਲਾਈਨ ‘ਪੰਜਾਬ ਇਲੈਕਸ਼ਨ ਕੁਇਜ਼-2025’ ਵੱਖ-ਵੱਖ 23 ਜ਼ਿਲ੍ਹਿਆਂ ਦੇ ਟਾਪਰਾਂ ਵਿਚਕਾਰ ਅੱਜ ਸਰਕਾਰੀ ਕਾਲਜ (ਲੜਕੀਆਂ), ਭਾਰਤ ਨਗਰ ਵਿਖੇ ਆਯੋਜਿਤ ਕੀਤਾ ਗਿਆ।

ਅੰਮ੍ਰਿਤਸਰ ਤੋਂ ਸਤਿਅਮ, ਬਰਨਾਲਾ ਤੋਂ ਨਿਤੇਸ਼ ਕੁਮਾਰ, ਬਠਿੰਡਾ ਤੋਂ ਜਗਸੀਰ ਸਿੰਘ, ਫਰੀਦਕੋਟ ਤੋਂ ਹੈਪੀ ਗਰਗ, ਫਤਿਹਗੜ੍ਹ ਸਾਹਿਬ ਤੋਂ ਹਰਸਿਮਰਨਜੋਤ ਕੌਰ, ਫਾਜ਼ਿਲਕਾ ਤੋਂ ਸੁਨੀਤਾ ਦੇਵੀ, ਫਿਰੋਜ਼ਪੁਰ ਤੋਂ ਜਸਮੀਨ ਕੌਰ, ਗੁਰਦਾਸਪੁਰ ਤੋਂ ਮੰਨਤ ਸ਼ਰਮਾ, ਹੁਸ਼ਿਆਰਪੁਰ ਤੋਂ ਮਨਿੰਦਰ ਸਿੰਘ, ਜਲੰਧਰ ਤੋਂ ਪ੍ਰਗਤੀ, ਕਪੂਰਥਲਾ ਤੋਂ ਗੁਰਲੀਨ ਕੌਰ, ਲੁਧਿਆਣਾ ਤੋਂ ਪਰਮਿੰਦਰਜੀਤ ਸਿੰਘ, ਮਾਲੇਰਕੋਟਲਾ ਤੋਂ ਮੋਹਿਤ ਥਾਪਰ, ਮਾਨਸਾ ਤੋਂ ਸੁਖਮਨ ਕੌਰ, ਮੋਗਾ ਤੋਂ ਸੁਮੀਤ ਨਰੂਲਾ, ਪਠਾਨਕੋਟ ਤੋਂ ਰਾਸ਼ੀ, ਪਟਿਆਲਾ ਤੋਂ ਗੁਰਲੀਨ ਕੌਰ, ਰੂਪਨਗਰ ਤੋਂ ਗੁਰਇਕਬਾਲ ਸਿੰਘ, ਐਸ.ਏ.ਐਸ. ਨਗਰ ਤੋਂ ਲਵੀਸ਼, ਸੰਗਰੂਰ ਤੋਂ ਅਪ੍ਰੀਤਾ, ਐਸ.ਬੀ.ਐਸ. ਨਗਰ (ਨਵਾਂਸ਼ਹਿਰ) ਤੋਂ ਦੇਵਾਂਸ਼ ਕਲੇਰ, ਸ੍ਰੀ ਮੁਕਤਸਰ ਸਾਹਿਬ ਤੋਂ ਸੁਦੀਪਤਾ ਅਰੋਰਾ ਅਤੇ ਤਰਨ ਤਾਰਨ ਤੋਂ ਇੰਦਰਜੀਤ ਕੌਰ ਆਫਲਾਈਨ ਮੁਕਾਬਲੇ ਵਿੱਚ ਹਿੱਸਾ ਲਿਆ।

ਮੋਗਾ ਦੇ ਸੁਮੀਤ ਨਰੂਲਾ ਨੂੰ ਪਹਿਲਾ, ਪਟਿਆਲਾ ਤੋਂ ਗੁਰਲੀਨ ਕੌਰ ਅਤੇ ਮੋਹਾਲੀ ਤੋਂ ਲਵਿਸ਼ ਨੂੰ ਕ੍ਰਮਵਾਰ ਦੂਜਾ ਅਤੇ ਤੀਸਰੇ ਸਥਾਨ ਲਈ ਐਲਾਨਿਆ ਗਿਆ। ਇਨ੍ਹਾਂ ਤਿੰਨਾਂ ਨੂੰ ਕੱਲ੍ਹ ਵਿਸ਼ੇਸ਼ ਇਨਾਮ ਦਿੱਤੇ ਜਾਣਗੇ।

ਇਸ ਮੁਕਾਬਲੇ ਦਾ ਉਦਘਾਟਨ ਵਧੀਕ ਮੁੱਖ ਚੋਣ ਅਫ਼ਸਰ ਹਰੀਸ਼ ਨਈਅਰ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਸੰਯੁਕਤ ਮੁੱਖ ਚੋਣ ਅਫ਼ਸਰ ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਕੁਲਪ੍ਰੀਤ ਸਿੰਘ ਵੀ ਮੌਜੂਦ ਸਨ।

‘ਪੰਜਾਬ ਇਲੈਕਸ਼ਨ ਕੁਇਜ਼-2025’ ਆਨਲਾਈਨ ਅਤੇ ਆਫਲਾਈਨ ਦੋਵਾਂ ਢੰਗਾਂ ਵਿੱਚ ਕਰਵਾਇਆ ਗਿਆ। ਪਹਿਲੇ ਦੌਰ ਵਿੱਚ, ਜੇਤੂਆਂ ਦੀ ਪਛਾਣ ਜ਼ਿਲ੍ਹਾ ਪੱਧਰ ‘ਤੇ ਆਨਲਾਈਨ ਮੁਕਾਬਲੇ ਅਤੇ ਅੱਜ ਆਯੋਜਿਤ ਅੰਤਿਮ ਆਫਲਾਈਨ ਮੁਕਾਬਲੇ ਤਹਿਤ ਕੀਤੀ ਗਈ। ਜੇਤੂਆਂ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ ਜਿਸ ਵਿੱਚ ਇੱਕ ਵਿੰਡੋਜ਼ ਲੈਪਟਾਪ (ਵਿਨਰ), ਐਂਡਰਾਇਡ ਟੈਬਲੇਟ (ਰਨਰ), ਇੱਕ ਸਮਾਰਟ ਘੜੀ (ਤੀਜਾ ਸਮਾਰਟਵਾਚ) ਅਤੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਟੌਪਰ ਲਈ ਇੱਕ ਸਮਾਰਟਫੋਨ ਸ਼ਾਮਲ ਹਨ ਅਤੇ ਸਾਰੇ ਭਾਗੀਦਾਰਾਂ ਨੂੰ ਕੱਲ੍ਹ ਰਾਸ਼ਟਰੀ ਵੋਟਰ ਦਿਵਸ ਦੇ ਮੌਕੇ ‘ਤੇ ਭਾਗੀਦਾਰੀ ਸਰਟੀਫਿਕੇਟ ਪ੍ਰਾਪਤ ਹੋਵੇਗਾ।

Leave a Reply

Your email address will not be published.


*