ਆਬਕਾਰੀ ਅਤੇ ਕਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮੀਟਿੰਗ

ਲੁਧਿਆਣਾ  ( Justice News) ਵਿੱਤ ਅਤੇ ਕਰ ਕਮਿਸ਼ਨਰ, ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਅਤੇ ਕਰ ਕਮਿਸ਼ਨਰ ਸ਼੍ਰੀ ਵਰੂਣ ਰੂਜ਼ਮ ਦੀ ਅਗਵਾਈ ਹੇਠ ਚਲਾਈ ਜਾ ਰਹੀ ਮਿਤੀ 10.01.2025 ਤੋਂ 10.02.2025 ਤੱਕ ਜੀ.ਐਸ.ਟੀ. ਰਜਿਸਟ੍ਰੇਸ਼ਨ ਡਰਾਈਵ ਮੁਹਿੰਮ ਨੂੰ ਸੁਚਾਰੂ ਢੰਗ ਨਾਲ਼ ਚਲਾਉਣ ਲਈ ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ-1 ਦੇ ਦਫਤਰ ਵਿੱਚ ਸਕੱਤਰ, ਚਾਰਟਰਡ ਅਕਾਊਂਟੈਂਟਸ (ਸੀ.ਏ.), ਐਸੋਸੀਏਸ਼ਨ, ਸ਼੍ਰੀ ਰਾਜੀਵ ਸ਼ਰਮਾ ਦੇ ਨਾਲ਼, ਆਬਕਾਰੀ ਤੇ ਕਰ ਅਫਸਰਾਂ ਅਤੇ ਆਬਕਾਰੀ ਤੇ ਕਰ ਨਿਰੀਖਕਾਂ ਦੀ ਹਾਜ਼ਰੀ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਦੌਰਾਨ ਸਰਕਾਰੀ ਬਹੁ-ਤਕਨੀਕੀ ਸਤਿਗੁਰ ਰਾਮ ਸਿੰਘ (ਐਸ.ਆਰ.ਐਸ.) ਪੋਲੀਟੈਕਨੀਕ ਕਾਲਜ, ਲੁਧਿਆਣਾ ਦੇ ਕੁੱਝ ਵਿਦਿਆਰਥੀਆਂ ਵੱਲੋਂ ਵੀ ਹਿੱਸਾ ਲਿਆ ਗਿਆ ਅਤੇ ਕਾਲਜ ਦੇ ਪ੍ਰਸ਼ਾਸਨ ਅਤੇ ਹੋਰ ਵਿਦਿਆਰਥੀਆਂ ਵੱਲੋਂ ਇਸ ਰਜਿਸਟ੍ਰੇਸ਼ਨ ਡਰਾਈਵ ਦਾ ਹਿੱਸਾ ਬਣਨ ਲਈ ਸਹਿਮਤੀ ਪ੍ਰਗਟਾਈ ਗਈ। ਇਸ ਸਬੰਧੀ ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ-1 ਵੱਲੋਂ ਦੱਸਿਆ ਗਿਆ ਕਿ ਮਿਤੀ 30.01.2025 ਤੱਕ ਦਫਤਰ ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ-1 ਦੇ ਸਾਰੇ 14 ਵਾਰਡਾਂ ਵਿੱਚ ਸਪੈਸ਼ਲ ਕੈਂਪ ਵੀ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 23 ਜਨਵਰੀ ਨੂੰ ਵਾਰਡ ਨੰਬਰ 1,2 ਅਤੇ 11, 24 ਜਨਵਰੀ ਨੂੰ 3, 4, 5, 6, 7, 10, 25 ਜਨਵਰੀ ਨੂੰ ਵਾਰਡ ਨੰਬਰ 8 ਅਤੇ 9 ਜਦਕਿ 28 ਜਨਵਰੀ ਨੂੰ ਵਾਰਡ ਨੰਬਰ 12, 13 ਅਤੇ 14 ਵਿਖੇ ਵਿਸੇ਼ਸ਼ ਕੈਂਪ ਲਗਾਏ ਜਾਣਗੇ।
ਇਸ ਦੌਰਾਨ ਰਾਜੀਵ ਸ਼ਰਮਾ ਵੱਲੋਂ ਵੱਖ-ਵੱਖ ਕਾਲਜਾਂ ਨਾਲ਼ ਇਸ ਵਿਸ਼ੇ ਸਬੰਧੀ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਵਪਾਰਕ ਟੈਕਸ ਕੰਸਲਟੈਂਟਸ ਐਸੋਸੀਏਸ਼ਨ ਹਮੇਸ਼ਾ ਦੀ ਤਰ੍ਹਾਂ ਵਿਭਾਗ ਦੇ ਨਾਲ਼ ਸਹਿਯੋਗ ਲਈ ਤਿਆਰ ਹੈ। ਰਾਜੀਵ ਸ਼ਰਮਾ ਨੇ ਕਿਹਾ ਕਿ ਸੀ.ਏ. ਐਸੋਸੀਏਸ਼ਨ ਹੋਰਨਾਂ ਵਪਾਰਕ, ਸਮਾਜਿਕ ਅਤੇ ਵਿੱਦਿਅਕ ਸੰਸਥਾਵਾਂ ਨਾਲ਼ ਤਾਲਮੇਲ ਸਥਾਪਤ ਕਰਕੇ ਇਸ ਰਜਿਸਟ੍ਰੇਸ਼ਨ ਡਰਾਈਵ ਮੁਹਿੰਮ ਲਈ ਪੂਰਨ ਸਹਿਯੋਗ ਕਰੇਗੀ ਅਤੇ ਇਨ੍ਹਾਂ ਸੰਸਥਾਵਾਂ ਵੱਲੋਂ ਵੀ ਸਾਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਜਿਸ ਵਿੱਚ ਟੈਲੀ ਸਲਿਊਸ਼ਨਸ ਪ੍ਰਾਈਵੇਟ ਲਿਮਿਟਡ, ਡੌਰਿਕ ਮਲਟੀਮੀਡੀਆ ਅਤੇ ਟੀ.ਆਈ.ਸੀ. ਵੱਲੋਂ ਇਨ੍ਹਾਂ ਕੈਂਪਾਂ ਸਬੰਧੀ ਪੋਸਟਰ ਅਤੇ ਬੈਨਰ ਵੀ ਤਿਆਰ ਕਰਵਾਏ ਜਾ ਰਹੇ ਹਨ।

ਇਸ ਦੌਰਾਨ ਸਹਾਇਕ ਕਮਿਸ਼ਨਰ ਸਟੇਟ ਟੈਕਸ ਲੁਧਿਆਣਾ-1 ਵੱਲੋਂ ਜਿਲ੍ਹੇ ਦੇ ਲੋਕਾਂ ਨੂੰ ਨਿੱਜੀ ਤੌਰ ‘ਤੇ ਦਫਤਰ ਵਿੱਚ ਆ ਕੇ ਜੀ.ਐਸ.ਟੀ. ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਇਹ ਵੀ ਸੰਦੇਸ਼ ਦਿੱਤਾ ਕਿ ਜ਼ਿਲ੍ਹੇ ਦੇ ਵਿਕ੍ਰੇਤਾਵਾਂ/ਦੁਕਾਨਦਾਰਾਂ ਨੂੰ ਵੱਧ ਤੋਂ ਵੱਧ ਜੀ.ਐਸ.ਟੀ. ਰਜਿਸਟ੍ਰੇਸ਼ਨ ਨੰਬਰ ਲੈਣੇ ਚਾਹੀਦੇ ਹਨ ਤਾਂ ਜੋ ਜਿਲ੍ਹੇ ਦੇ ਨਾਲ਼-ਨਾਲ਼ ਸਾਡੇ ਸੂਬੇ ਦੀ ਕਰ ਵਸੂਲੀ (ਟੈਕਸ ਕਲੈਕਸ਼ਨ) ਅਤੇ ਤਰੱਕੀ ਵਿੱਚ ਵਾਧਾ ਹੋ ਸਕੇ।

———

Leave a Reply

Your email address will not be published.


*