ਲੌਂਗੋਵਾਲ ( ਪੱਤਰ ਪ੍ਰੇਰਕ )
ਪਿਛਲੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦਾ ਸ਼ਾਂਤਮਈ ਵਿਰੋਧ ਕਰ ਰਹੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ)ਦੇ ਸੂਬਾ ਮੀਤ ਪ੍ਰਧਾਨ ਦਿਲਬਾਗ ਸਿੰਘ ਜ਼ੀਰਾ , ਸੂਬਾ ਆਗੂ ਸੰਦੀਪ ਸਿੰਘ ਪੰਡੋਰੀ, ਬਲਾਕ ਆਗੂ ਜੱਗਾ ,ਰੇਸ਼ਮ ਸਿੰਘ ਰਟੋਲ, ਗਿਆਨ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ , ਅਵਤਾਰ ਸਿੰਘ ਫੈਰੋਕੇ,ਜਗਰਾਜ ਸਿੰਘ ਫੈਰੋਕੇ, ਲੋਕ ਸੰਗਰਾਮ ਮੋਰਚੇ ਦੇ ਪਰਮਜੀਤ ਸਿੰਘ ਜ਼ੀਰਾ ਸਮੇਤ 200/250 ਅਣਪਛਾਤੇ ਲੋਕਾਂ ਤੇ ਧਾਰਾ 307 ਵਰਗੀਆ ਸੰਗੀਨ ਧਾਰਾਵਾਂ ਦਾ ਵਾਧਾ ਕਰਨ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ)ਦੀ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ,ਪ੍ਰੈੱਸ ਸਕੱਤਰ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਤੋਂ ਤਕਰੀਬਨ ਇੱਕ ਕਿਲੋਮੀਟਰ ਮੀਟਰ ਦੂਰੀ ਤੇ ਵਿਰੋਧ ਕਰ ਰਹੇ ਮਜ਼ਦੂਰਾਂ ਕਿਸਾਨਾਂ ਤੇ ਸੰਗੀਨ ਧਾਰਾਵਾਂ ਦਾ ਵਾਧਾ ਕਰਨਾ ਪੰਜਾਬ ਦੇ ਲੜਨ ਵਾਲੇ ਆਗੂਆਂ ਦੀ ਜਵਾਨ ਬੰਦੀ ਕਰਕੇ ਸਰਕਾਰ ਆਪਣੀ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਕੇ ਦੇਸ਼ ਨੂੰ ਕੌਡੀਆਂ ਦੇ ਭਾਅ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਵੇਚਣਾ ਚਾਹੁੰਦੀ ਹੈ ।ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਤਹਿਤ ਧਾਰਾ 307 ਉਸ ਸਮੇਂ ਲਗਦੀ ਹੈ ਜਦੋਂ ਕਿਸੇ ਤੇ ਕੋਈ ਜਾਨਲੇਵਾ ਹਮਲਾ ਕਰਦਾ ਹੈ ਜਾਂ ਕਰਨ ਦੀ ਸੋਚਦਾ ਹੈ । ਹਕੀਕਤ ਇਹੇ ਹੈ ਕੀ ਅਜਿਹਾ ਕੁੱਝ ਵੀ ਨਹੀਂ ਵਾਪਰਿਆ।ਉਲਟਾ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲੜਨ ਵਾਲੇ ਮਜ਼ਦੂਰਾਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਹਵਾਈ ਜਹਾਜ਼ ਛੱਡ ਕੇ ਗੱਡੀਆਂ ਰਾਹੀਂ ਪ੍ਰਸ਼ਾਸਨ ਨੂੰ ਬਿਨਾਂ ਕੋਈ ਜਾਣਕਾਰੀ ਦਿੱਤੇ ਉਸ ਰਸਤੇ ਤੇ ਆਉਣ ਦਾ ਤੈਅ ਕੀਤਾ ਗਿਆ ਜਿਥੇ ਪੁਲਿਸ ਨੇ ਮਜ਼ਦੂਰ ਕਿਸਾਨਾ ਦੇ ਕਾਫਲੇ ਨੂੰ ਰੋਕ ਰੱਖਿਆ ਸੀ ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਕਠਪੁਤਲੀ ਬਣਨ ਦੀ ਬਜਾਏ ਕੇਂਦਰ ਸਰਕਾਰ ਨੂੰ ਸਾਫ ਤੇ ਸਪੱਸ਼ਟ ਕਹਿਣਾ ਚਾਹੀਦਾ ਹੈ 307 ਵਰਗੀ ਧਾਰਾ ਲਗਉਣ ਵਾਲਾ ਅਜਿਹਾ ਕੁੱਝ ਵੀ ਨਹੀਂ ਵਾਪਰਿਆ,ਅਤੇ ਨਾ ਹੀ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਅਧਿਕਾਰੀ ਦੇ ਇੱਕ ਵੀ ਝਰੀਟ ਨਹੀਂ ਲੱਗੀ ਅਤੇ ਨਾ ਹੀ ਇੱਕ ਵੀ ਨਵੇਂ ਪੈਸੇ ਦਾ ਕੋਈ ਨੁਕਸਾਨ ਹੋਇਆ ਹੈ। ਉਹਨਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਧਾਰਾ 307 ਦੇ ਵਾਧੇ ਨੂੰ ਤੁਰੰਤ ਵਾਪਸ ਲਵੇ ਅਤੇ ਮਜ਼ਦੂਰ ਕਿਸਾਨ ਆਗੂਆਂ ਤੋਂ ਆਪਣੇ ਹੱਥ ਪਰੇ ਰੱਖੇ,ਨਹੀਂ ਤਾਂ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਦੀਆਂ ਸਾਰੀਆਂ ਹੀ ਲੜਨ ਵਾਲੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਦਿਲਬਾਗ ਸਿੰਘ ਜ਼ੀਰਾ, ਸੰਦੀਪ ਸਿੰਘ ਪੰਡੋਰੀ, ਲਖਵੀਰ ਸਿੰਘ ਲੱਖਾ, ਬਲਵਿੰਦਰ ਸਿੰਘ ਜਲੂਰ ਵੀ ਹਾਜ਼ਰ ਸਨ।
Leave a Reply