ਆਪਣੇ ਓਹ ਨਹੀਂ ਹੁੰਦੇ ਜੋ ਤਸਵੀਰ ਚ ਨਾਲ ਖੜ੍ਹੇ ਹੁੰਦੇ ਨੇ, ਆਪਣੇ ਉਹ ਹੁੰਦੇ ਨੇ ਜਿਹੜੇ ਤਕਲੀਫ਼ ਚ ਨਾਲ ਖੜ੍ਹੇ ਹੁੰਦੇ ਨੇ।

ਜਿੰਦਗੀ ਇੱਕ ਅਜਿਹਾ ਸਫ਼ਰ ਹੈ, ਜਿਸ ਵਿੱਚ ਹਰੇਕ ਮਨੁੱਖ ਕਈ ਮੋੜਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ। ਇਸ ਸਫ਼ਰ ਵਿੱਚ ਸਫਲਤਾ ਦੇ ਖ਼ੁਸ਼ਗਵਾਰ ਪਲਾਂ ਦੇ ਨਾਲ ਨਾਲ ਦੁੱਖ -ਤਕਲੀਫ਼ ਦੇ ਅਨਚਾਹੇ ਪਲ ਵੀ ਹੁੰਦੇ ਹਨ। ਅਜਿਹੇ ਵਿੱਚ ਇਹ ਪਹਿਚਾਨਣਾ ਬਹੁਤ ਜ਼ਰੂਰੀ ਹੈ ਕਿ ਅਸਲ ਵਿੱਚ “ਆਪਣੇ” ਕੌਣ ਹਨ। ਅਕਸਰ ਲੋਕ ਸਾਡੀਆਂ ਕਾਮਯਾਬੀਆਂ ਅਤੇ ਉੱਤਸ਼ਾਹ ਦੇ ਪਲਾਂ ਵਿੱਚ ਸਾਡੇ ਨਾਲ ਤਸਵੀਰਾਂ ਖਿੱਚਵਾਉਣ ਅਤੇ ਸਾਡੀ ਤਾਰੀਫ਼ ਕਰਨ ਲਈ ਤਿਆਰ ਰਹਿੰਦੇ ਹਨ। ਪਰ ਜਦੋਂ ਜ਼ਿੰਦਗੀ ਸਾਨੂੰ  ਚਮਕ ਭਰਪੂਰ ਸੁੱਖ – ਸਹੂਲਤਾਂ ਤੋਂ ਦੂਰ ਕਰ ਦਿੰਦੀ ਹੈ, ਉਸ ਸਮੇਂ ਸਾਡੇ ਨਾਲ ਖੜ੍ਹਨ ਵਾਲੇ ਅਸਲ “ਆਪਣੇ” ਹੁੰਦੇ ਹਨ।

ਸੰਬੰਧਾਂ ਦੀ ਪਰਖ ਕਦੇ ਵੀ ਸੁਹਾਵਣੇ ਪਲਾਂ ਵਿੱਚ ਨਹੀਂ ਹੁੰਦੀ। ਉਹ ਮੋਕੇ, ਜਦੋਂ ਸਾਨੂੰ ਮਦਦ ਦੀ ਲੋੜ ਹੋਵੇ, ਇਹ ਦਰਸਾਉਂਦੇ ਹਨ ਕਿ ਕੌਣ ਸੱਚੇ ਦੋਸਤ ਹਨ ਅਤੇ ਕੌਣ ਸਿਰਫ਼ ਸਾਹਮਣੇ ਬਣਾਉਟੀ ਗੱਲਬਾਤ ਕਰਦੇ ਹਨ। ਜਦੋਂ ਹਾਲਾਤ ਖਰਾਬ ਹੁੰਦੇ ਹਨ, ਉਦੋਂ ਹੀ ਸੱਚੇ ਸੰਬੰਧਾਂ ਦੀ ਮਹੱਤਤਾ ਸਮਝ ਆਉਂਦੀ ਹੈ। ਅਜਿਹੇ ਲੋਕ, ਜਿਨ੍ਹਾਂ ਦਾ ਸਹਿਯੋਗ ਸਾਨੂੰ ਸਭ ਤੋਂ ਜ਼ਿਆਦਾ ਦੁੱਖ ਅਤੇ ਤਕਲੀਫ਼ਾਂ ਵਿੱਚ ਮਿਲਦਾ ਹੈ, ਉਹੀ ਸਾਡੇ ਜੀਵਨ ਦੇ ਅਸਲ ਆਪਣੇ ਹੁੰਦੇ ਹਨ।

ਮੌਜੂਦਾ ਸਮੇਂ ਸਮਾਜ ਵਿੱਚ ਲੋਕ ਅਕਸਰ ਦਿਖਾਵੇ ਵਿੱਚ ਫਸੇ ਰਹਿੰਦੇ ਹਨ। ਸੋਸ਼ਲ ਮੀਡੀਆ ਦੇ ਯੁੱਗ ਵਿੱਚ, ਸਾਂਝੀਆਂ ਕੀਤੀਆਂ ਤਸਵੀਰਾਂ ਅਤੇ ਰਿਸ਼ਤਿਆਂ ਦੀ ਵਰਤੋਂ ਜ਼ਿਆਦਾਤਰ ਪ੍ਰਸਿੱਧੀ ਅਤੇ ਆਪਣੇ ਆਪ ਨੂੰ ਵਧੀਆ ਦਿਖਾਉਣ ਲਈ ਕੀਤੀ ਜਾਂਦੀ ਹੈ। ਸਿਰਫ਼ ਤਸਵੀਰਾਂ ਵਿੱਚ ਸਮਾਇਲ ਕਰਨਾ ਜਾਂ ਬਾਹਰਲੀ ਤਾਰੀਫ਼ ਕਰਨਾ ਸੰਬੰਧਾਂ ਦੀ ਸੱਚਾਈ ਅਤੇ ਡੂੰਘਾਈ ਦਾ ਸਬੂਤ ਨਹੀਂ ਹੈ। ਹਕੀਕਤ ਤਾਂ ਉਸ ਸਮੇਂ ਸਾਹਮਣੇ ਆਉਂਦੀ ਹੈ, ਜਦੋਂ ਹਾਲਾਤ ਸਾਡੇ ਵਿਰੁੱਧ ਹੋ ਜਾਂਦੇ ਹਨ ਅਤੇ ਸਾਡੀ ਤਕਲੀਫ਼ ਦਾ ਸਹਾਰਾ ਬਣਨ ਵਾਲੇ ਲੋਕ ਹੀ ਸਾਡੇ ਅਸਲ ਮਿੱਤਰ ਬਣਦੇ ਹਨ।ਤਕਲੀਫ਼ਾਂ ਦੇ ਸਮੇਂ ਸਾਡੀ ਜ਼ਿੰਦਗੀ ਵਿੱਚ ਦੋ ਤਰ੍ਹਾਂ ਦੇ ਲੋਕ ਹੁੰਦੇ ਹਨ: ਇੱਕ ਉਹ ਜੋ ਸਾਨੂੰ ਛੱਡ ਕੇ ਚਲੇ ਜਾਂਦੇ ਹਨ, ਅਤੇ ਦੂਜੇ ਉਹ ਜੋ ਸਾਡੇ ਨਾਲ ਖੜ੍ਹੇ ਰਹਿੰਦੇ ਹਨ। ਸੱਚੇ ਆਪਣੇ ਉਹ ਹਨ ਜੋ ਅਸੀਂ ਕਿਤੇ ਵੀ ਰੁੱਖੇ-ਸੁੱਕੇ ਹਾਲਾਤਾਂ ਵਿੱਚ ਫਸੇ ਹੋਏ ਹੋਈਏ, ਉਹ ਸਾਨੂੰ ਹੌਂਸਲਾ ਦੇਣ ਲਈ ਮੌਜੂਦ ਰਹਿੰਦੇ ਹਨ। ਉਹ ਸਾਡੇ ਲਈ ਸਿਰਫ਼ ਹਮਦਰਦੀ ਹੀ ਨਹੀਂ ਜਤਾਉਂਦੇ, ਬਲਕਿ ਸਾਡੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ।

ਸੱਚੇ ਆਪਣੇ ਉਹ ਹਨ ਜੋ ਸਾਡੇ ਦੁੱਖਾਂ ਨੂੰ ਸਮਝਦੇ ਹਨ, ਜਿਨ੍ਹਾਂ ਦੀ ਮੌਜੂਦਗੀ ਸਾਡੇ ਲਈ ਸਹਾਰਾ ਬਣਦੀ ਹੈ। ਉਹ ਲੋਕ ਜਿਨ੍ਹਾਂ ਦੇ ਹੌਸਲੇ ਭਰੇ ਸ਼ਬਦ ਸਾਨੂੰ ਅੱਗੇ ਵਧਣ ਲਈ ਪ੍ਰੇਰਨਾ ਦਿੰਦੇ ਹਨ। ਉਹ ਕਦੇ ਵੀ ਸਾਡੀ ਅਸਲ ਤਕਲੀਫ਼ ਤੋਂ ਮੂੰਹ ਨਹੀਂ ਮੋੜਦੇ। ਸੱਚੇ ਸੰਬੰਧਾਂ ਵਿੱਚ ਸ਼ਰਤਾਂ ਨਹੀਂ ਹੁੰਦੀਆਂ ਅਤੇ ਉਹ ਸਿਰਫ਼ ਆਪਣੇ ਲਾਭ ਲਈ ਸਾਡੇ ਨਾਲ ਨਹੀਂ ਹੁੰਦੇ। ਸੱਚੇ ਆਪਣੇ ਹਮੇਸ਼ਾ ਸਾਡੇ ਲਈ ਬਿਨਾਂ ਕਿਸੇ ਲਾਲਚ ਦੇ ਤਿਆਰ ਰਹਿੰਦੇ ਹਨ।ਜਿਵੇਂ-ਜਿਵੇਂ ਅਸੀਂ ਜ਼ਿੰਦਗੀ ਦੇ ਤਜਰਬੇ ਹਾਸਿਲ ਕਰਦੇ ਹਾਂ, ਸਾਡੇ ਲਈ ਸੱਚੇ ਅਤੇ ਦਿਖਾਵਟੀ ਸੰਬੰਧਾਂ ਦੀ ਪਛਾਣ ਕਰਨਾ ਸੌਖਾ ਹੋ ਜਾਂਦਾ ਹੈ। ਜ਼ਿੰਦਗੀ ਦੇ ਹਰ ਮੋੜ ਤੇ ਅਸੀਂ ਨਵੇਂ ਲੋਕਾਂ ਨੂੰ ਮਿਲਦੇ ਹਾਂ, ਪਰ ਸੱਚੇ ਮਿੱਤਰ ਉਹੀ ਹੁੰਦੇ ਹਨ ਜੋ ਹਰ ਹਾਲਾਤ ਵਿੱਚ ਸਾਡੇ ਨਾਲ ਖੜ੍ਹੇ ਰਹਿੰਦੇ ਹਨ। ਅਜਿਹੇ ਤਜਰਬੇ ਸਾਨੂੰ ਸਿਖਾਉਂਦੇ ਹਨ ਕਿ ਦੋਸਤਾਂ ਦੀ ਗਿਣਤੀ ਤੋਂ ਵੱਧ, ਦੋਸਤਾਂ ਦੀ ਗੁਣਵੱਤਾ ਮਹੱਤਵਪੂਰਨ ਹੈ।

ਜਿਵੇਂ ਅਸੀਂ ਸੱਚੇ ਸੰਬੰਧਾਂ ਦੀ ਕਦਰ ਕਰਦੇ ਹਾਂ, ਉਵੇਂ ਹੀ ਸਾਨੂੰ ਖੁਦ ਵੀ ਦੂਜਿਆਂ ਲਈ ਅਸਲ ਮਿੱਤਰ ਬਣਨਾ ਚਾਹੀਦਾ ਹੈ। ਜਦੋਂ ਕੋਈ ਸਾਡੇ ਮਦਦ ਲਈ ਉਮੀਦ ਰੱਖਦਾ ਹੈ, ਤਾਂ ਸਾਨੂੰ ਉਨ੍ਹਾਂ ਦੀ ਤਕਲੀਫ਼ਾਂ ਨੂੰ ਆਪਣੇ ਸਮਝ ਕੇ ਉਨ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ। ਇਸ ਤਰ੍ਹਾਂ, ਅਸੀਂ ਨਾਂ ਸਿਰਫ਼ ਇੱਕ ਸੱਚੇ ਦੋਸਤ ਬਣ ਸਕਦੇ ਹਾਂ ਬਲਕਿ ਆਪਣੇ ਸੰਬੰਧਾਂ ਨੂੰ ਵੀ ਮਜ਼ਬੂਤ ਕਰ ਸਕਦੇ ਹਾਂ।

ਜਿੰਦਗੀ ਵਿੱਚ ਅਸਲ ਵਿੱਚ ਉਹੀ ਆਪਣੇ ਹੁੰਦੇ ਹਨ ਜੋ ਤਕਲੀਫ਼ਾਂ ਵਿੱਚ ਸਾਡੇ ਨਾਲ ਖੜ੍ਹੇ ਰਹਿੰਦੇ ਹਨ। ਸਫਲਤਾ ਦੇ ਪਲਾਂ ਵਿੱਚ ਦਿਖਾਈ ਦੇਣ ਵਾਲੇ ਹਰ ਚਿਹਰੇ ਨੂੰ ਸੱਚਾ ਸਾਥੀ ਨਹੀਂ ਮੰਨਣਾ

Leave a Reply

Your email address will not be published.


*