ਖਰੇ-ਖੋਟੇ
ਇੱਥੇ ਖ਼ਰੇ ਵੀ ਦੇਖੇ ਨੇ ਤੇ ਬਹੁਤੇ ਖੋਟੇ ਦੇਖੇ ਨੇ।
ਪਰ ਮੈਂ ਕਈ ਵੱਡਿਆਂ ਦੇ ਦਿਲ ਛੋਟੇ ਦੇਖੇ ਨੇ।
ਐਸ਼-ਪ੍ਰਸਤੀਆਂ ਕਰਦੇ ਬੇ-ਇਮਾਨਾਂ ਵਾਲੇ,
ਇਮਾਂਨਾਂ ਵਾਲਿਆਂ ਦੇ ਲੱਗਦੇ ਘੋਟੇ ਦੇਖੇ ਨੇ।
ਹੁਣ ਤਾਂ ਸੁਪਨੇ ਵੀ ਸਾਕਾਰ ਹੁੰਦੇ ਪੈਸੇ ਨਾਲ,
ਗ਼ੁਰਬਤ ਵਿੱਚ ਸੁਪਨੇ ਹੁੰਦੇ ਟੋਟੇ ਟੋਟੇ ਦੇਖੇ ਨੇ।
ਕਹਿਣ ਬੜੇ ਕਾਬਿਲ ਜੋ ਕੁਰਸੀਆਂ ਤੇ ਬੈਠੇ,
ਮੈਂ ਤਾਂ ਅਕਸਰ ਕਈ ਦਿਮਾਗੋਂ ਮੋਟੇ ਦੇਖੇ ਨੇ।
ਕਰਨ ਕਈ ਗੱਲਾਂ ਵਿਰਸਾ ਬਚਾਉਣ ਦੀਆਂ,
ਪਰ ਘਰਵਾਲੀ ਦੇ ਕੱਪੜੇ ਛੋਟੇ ਛੋਟੇ ਦੇਖੇ ਨੇ।
ਦਿਖਦੇ ਨਹੀਂ ਹੁਣ ਕਿਤੇ ਵੀ ਟਾਂਵੇਂ ਟਾਂਵੇਂ ਵੀ,
ਕਦੇ ਪੀਘਾਂ ਉੱਤੇ ਪਾਏ ਹੋਏ ਜੋ ਬਰੋਟੇ ਦੇਖੇ ਨੇ।
ਜੋ ਫੋਰ-ਟਵੰਟੀ ਕਹਿੰਦੇ ਚਤੁਰ ਚਲਾਕ ਖੁਦ ਨੂੰ,
‘ਹਰਮੀਤ’ ਮੈਂ ਐਸੇ ਫ਼ਸਦੇ ਬੜੇ ਕਲੋਟੇ ਦੇਖੇ ਨੇ।
————-0————-
– ਹਰਮੀਤ ਸਿਵੀਆਂ
ਮੋਬਾ:- 8054757806
(ਬਠਿੰਡਾ)
Leave a Reply