August 17, 2026

Justice News

ਅਵਾਮ ਦੀ ਆਵਾਜ਼

ਜਨਤਾ ਦਲ (ਯੂ) ਦੀ ਪੰਜਾਬ ਯੂਨਿਟ ਨੇ ਪਾਸ ਕੀਤੇ ਮਤੇ

 ਮੋਹਾਲੀ: ( ਜਸਟਿਸ ਨਿਊਜ਼)ਜਨਤਾ ਦਲ (ਯੂ) ਪੰਜਾਬ ਯੂਨਿਟ ਦੀ ਮੀਟਿੰਗ ਪਾਰਟੀ ਦੇ ਸੂਬਾਈ ਪ੍ਰਧਾਨ ਸ੍ਰ ਮਾਲਵਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਚ ਸੂਬਾ ਸਿਆਸੀ ਮਾਮਲਿਆ ਦੀ ਕਮੇਟੀ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ ਕੀਤੇ। ਮੀਟਿੰਗ ‘ਚ ਅਹਿਮ ਮੁੱਦਿਆ ਤੇ ਵਿਚਾਰ ਚਰਚਾ ਹੋਈ।
ਇਸ ਮੀਟਿੰਗ ਚ ਕੁਝ ਮਤੇ ਵੀ ਪਾਸ ਕੀਤੇ ਗਏ।
ਮੀਟਿੰਗ ‘ਚ ਲਏ ਗਏ ਅਹਿਮ ਫੈਂਸਲਿਆ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਜਨਤਾ ਦਲ (ਯੂ) ਦੇ ਸੂਬਾਈ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਪੰਜਾਬ ਦੇ ਲੋਕਾਂ ਨਾਲ ਮੁੱਦਿਆਂ ਅਧਾਰਿਤ ਖੜਨ ਦਾ ਨਿਰਣੇ ਲਿਆ ਗਿਆ।
ਇਸ ਪੀ.ਏ.ਸੀ ਦੀ ਮੀਟਿੰਗ ਮਤੇ ਪਾਸ ਕੀਤੇ ਗਏ ਕਿ ਦੇਸ਼ਾਂ ਵਿਦੇਸ਼ਾਂ ਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਤੇ ਭੂ-ਮਾਫ਼ੀਆ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਛੁਡਵਾਉਣ ਲਈ ਐਨ.ਆਰ.ਆਈ ਪਰਿਵਾਰਾਂ ਦੀ ਮਦਦ ਲਈ ਤਾਲਮੇਲ ਕਮੇਟੀ ਬਣਾਈ ਜਾਣ ਬਾਰੇ ਸਹਿਮਤੀ ਬਣੀ।
ਦੂਸਰਾ ਮਤਾ ਪਾਸ ਕੀਤਾ ਗਿਆ ਕਿ ਨਿੱਜੀ ਸਕੂਲਾਂ ਵੱਲੋਂ ਪੜਾਈ ਦੇ ਨਾ ਤੇ ਸਿੱਖਿਆਂ ਨੀਤੀ ਤੋਂ ਬਾਹਰ ਜਾਂਦਿਆਂ ਬੱਚਿਆਂ ਦੇ ਮਾਪਿਆਂ ਤੋਂ ਵਸੂਲੀਆਂ ਜਾਂਦੀਆਂ ਬੇਲੋੜੀਆਂ ਫ਼ੀਸਾਂ ਖਿਲਾਫ ਮਾਪਿਆਂ ਨੂੰ ਨਾਲ ਲੈ ਕੇ ਬੇਲੋੜੀ ਵਸੂਲੀ ਦੇ ਮੁੱਦੇ ਤੇ ਜਨਤਕ ਤੌਰ ‘ਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ।
ਪਾਸ ਕੀਤੇ ਗਏ ਮਤੇ ਚ ਜਨਤਾ ਦਲ (ਯੂ) ਪੰਜਾਬ ਦੀ ਯੂਨਿਟ ਨੇ ਪੰਜਾਬ ਚ ਨਸ਼ੇ ਦੀ ਰੋਕਥਾਮ ਕਰਨ ਅਤੇ ਸਮਾਜਿਕ ਅਲਾਮਤਾਂ ਖ਼ਿਲਾਫ਼ ਝੰਡਾਂ ਬਰਕਾਰ ਕਰਨ।
ਵਿਸਾਖੀ ਦੇ ਤਿਉਹਾਰ ਮੌਕੇ ਜਨਤਾ ਦਲ ਯੂ ਵਲੋਂ ਵਿਸੇਸ ਪਰੋਗਰਾਮ ਕਰਨ ਦਾ ਫੈਂਸਲਾ ਲਿਆ ।
ਇਸ ਮੌਕੇ ਪਾਰਟੀ ਵਿੱਚ ਕਈ ਚੇਹਰਿਆਂ ਨੂੰ ਸ਼ਾਮਲ ਕੀਤਾ ਗਿਆ।
ਇਸ ਮੌਕੇ ਸੀਨੀਅਰ ਲੀਡਰ ਸੰਜੀਵ ਕੁਮਾਰ ਝਾਅ,ਯਸ਼ਪਾਲ ਗੌਇਲ,ਰਾਹੁਲ ਘਈ,ਆਰ ਕੇ ਘਈ,ਪੀਏ ਗੁਰਪ੍ਰੀਤ ਸਿੰਘ ਖਾਲਸਾ ਆਦਿ ਹਾਜਰ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.