Haryana News

ਸੂਬਾ ਸਰਕਾਰ ਹਰ ਵਰਗ ਦੇ ਉਥਾਨ ਲਈ ਕ੍ਰਿਤਸੰਕਲਪ  ਖੇਤੀਬਾੜੀ ਮੰਤਰੀ

ਮੌਕੇ ‘ਤੇ ਲੋਕਾਂ ਦੀ ਸੁਣੀਆਂ ਸਮਸਿਆਵਾਂ

ਚੰਡੀਗੜ੍ਹ, 5 ਜਨਵਰੀ – ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਸੂਬਾ ਸਰਕਾਰ ਹਰ ਵਰਗ ਦੇ ਉਥਾਨ ਲਈ ਕ੍ਰਿਤਸੰਕਲਪ ਹੈ।

  ਉਹ ਅੱਜ ਯਮੁਨਾਨਗਰ ਜਿਲ੍ਹਾ ਦੇ ਪਿੰਡ ਇਸ਼ੋਪੁਰ, ਰੋਡ ਛੱਪਰ, ਜੋਡਿਯੋ, ਕਾਂਸਾਪੁਰ, ਆਰਿਆ ਨਗਰ, ਗੋਲਨਪੁਰ ਅਤੇ ਫਰਕਪੁਰ ਦਾ ਧੰਨਵਾਦੀ ਦੌਰਾ ਕਰ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

          ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸਾਰੇ ਵਰਗਾਂ ਨੂੰ ਨਾਲ ਲੈ ਕੇ ਹਰਿਆਣਾ ਨੂੰ ਹੋਰ ਅੱਗੇ ਲੈਣ ਜਾਣ ਦਾ ਕੰਮ ਕੀਤਾ ਜਾਵੇਗਾ। ਸੂਬਾ ਸਰਕਾਰ ਹਰ ਵਰਗ ਦੇ ਉਥਾਨ ਲਈ ਕ੍ਰਿਤਸੰਕਲਪ ਹੈ। ਸੂਬਾ ਸਰਕਾਰ ਨੇ ਆਪਣੇ ਸ਼ਾਸਨਕਾਲ ਵਿਚ ਸਾਰੀ ਵਿਧਾਨਸਭਾ ਖੇਤਰ ਵਿਚ ਬਿਨ੍ਹਾਂ ਕਿਸੇ ਭੇਦਭਾਵ ਤੇ ਵਿਕਾਸ ਕੰਮ ਕਰਵਾਏ ਹਨ ਅਤੇ ਅੱਗੇ ਵੀ ਇਸੀ ਨੀਤੀ ‘ਤੇ ਚੱਲ ਵਿਕਾਸ ਕੰਮਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜੋ ਵਿਕਾਸ ਕੰਮ ਰਹਿ ਗਏ ਹਨ ਜਾਂ ਅਧੁਰੇ ਪਏ ਹਨ ਉਨ੍ਹਾਂ ਸਾਰੇ ਵਿਕਾਸ ਕੰਮਾਂ ਨੂੰ ਜਲਦੀ ਪੂਰਾ ਕਰ ਦਿੱਤਾ ਜਾਵੇਗਾ। ਤਾਂ ਜੋ ਲੋਕਾਂ ਨੂੰ ਉਨ੍ਹਾਂ ਦਾ ਲਾਭ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਹਰ ਵਰਗ ਦੇ ਹਿੱਤ ਵਿਚ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ ਅਤੇ ਮਹਿਲਾਵਾਂ ਨੂੰ ਸ਼ਸ਼ਕਤ ਬਨਾਉਣ ਦੀ ਦਿਸ਼ਾ ਵਿਚ ਵਿਸ਼ੇਸ਼ ਰੂਪ ਨਾਲ ਕਦਮ ਚੁੱਕੇ ਜਾ ਰਹੇ ਹਨ।

  ਖੇਤੀਬਾੜੀ ਮੰਤਰੀ ਨੇ ਦੌਰਾਨ ਲੋਕਾਂ ਦੀ ਸਮਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਦਾ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਗੁਰੂ ਗੋਬਿੰਦ ਸਿੰਘ ਜੈਯੰਤਤੀ ਮੌਕੇ ‘ਤੇ ਗੁਰੂਦੁਆਰਾ ਸਿੰਘ ਸਭਾ ਰੋਡ ਛੱਪਰ ਵਿਚ ਮੱਥਾ ਟੇਕਿਆ।

ਖੁਰਾਕ ਸਪਲਾਈ ਮੰਤਰੀ ਖੁੱਲੇ ਦਰਬਾਰ ਵਿਚ ਸੁਣ ਰਹੇ ਸਨ ਜਨਸਮਸਿਆਵਾਂ

ਚੰਡੀਗੜ੍ਹ, 5 ਜਨਵਰੀ – ਹਰਿਆਣਾ ਦੇ ਖੁਰਾਕ ਅਤੇ ਸਪਲਾਈ ਮੰਤਰੀ ਸ੍ਰੀ ਰਾਜੇਸ਼ ਨਾਗਰ ਨੇ ਫਰੀਦਾਬਾਦ ਵਿਚ ਪ੍ਰਬੰਧਿਤ ਖੁੱਲੇ ਦਰਬਾਰ ਵਿਚ ਲੋਕਾਂ ਦੀ ਸਮਸਿਆਵਾਂ ਸੁਣੀਆਂ। ਉਨ੍ਹਾਂ ਨੇ ਕਰੀਬ ਦਰਜਨ ਸਮਸਿਆਵਾਂ ਦਾ ਮੌਕੇ ‘ਤੇ ਹੀ ਹੱਲ ਕਰਦੇ ਹੋਏ ਜਰੂਰਤਮੰਦ ਲੋਕਾਂ ਨੂੰ ਰਾਹਤ ਪਹੁੰਚਾਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਲੋਕ ਰੋਜਮਰਾ ਦੀ ਸ਼ਿਕਾਇਤਾਂ ਦਾ ਹੱਲ ਆਪਣੇ ਪੱਧਰ ‘ਤੇ ਕਰਨ।

          ਸ੍ਰੀ ਰਾਜੇਸ਼ ਨਾਗਰ ਨੇ ਖੁੱਲੇ ਦਰਬਾਰ ਵਿਚ ਪਹੁੰਚੇ ਲੋਕਾਂ ਨੂੰ ਕਿਹਾ ਕਿ ਊਹ ਪਹਿਲਾਂ ਦੀ ਤਰ੍ਹਾ ਤੁਹਾਡੀ ਸੇਵਾ ਵਿਚ ਲੱਗੇ ਹਨ। ਸੂਬੇ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਤੁਹਾਡੀ ਸੇਵਾ ਕਰਨ ਲਈ ਮੈਨੂੰ ਤਾਕਤ ਦਿੱਤੀ ਹੈ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਕਦੀ ਨਿਰਾਸ਼ ਨਹੀਂ ਹੋਣ ਦਵਾਂਗਾਂ। ਖੁੱਲੇ ਦਰਬਾਰ ਵਿਚ ਸੈਕਟਰ-77 ਸਥਿਤ ਇਕ ਨਿਜੀ ਬਿਲਡਰ ਵੱਲੋਂ ਤਿਆਰ ਰਿਹਾਇਸ਼ੀ ਕਲੋਨੀ ਦੇ ਨਿਵਾਸੀਆਂ ਨੇ ਖੁਰਾਕ ਸਪਲਾਈ ਮੰਤਰੀ ਸ੍ਰੀ ਰਾਜੇਸ਼ ਨਾਗਰ ਤੋਂ ਬਿਲਡਰ ਦੀ ਸ਼ਿਕਾਇਤ ਕੀਤੀ ਕਿ ਉਸ ਨੇ ਮੋਟੀ ਰਕਮ ਵਸੂਲਣ ਦੇ ਬਾਵਜੂਦ ਉਨ੍ਹਾਂ ਨੂੰ ਅੱਜ ਤੱਕ ਕਲੱਬ ਹਾਊਸ ਬਣਾ ਕੇ ਨਹੀਂ ਦਿੱਤਾ, ਇਸ ਲਈ ਉਸ ਤੋਂ ਉਨ੍ਹਾਂ ਦੀ ਰਕਮ ਵਿਆਜ ਦੇ ਨਾਲ ਵਾਪਸ ਕਰਵਾਈ ਜਾਵੇ।

          ਉਨ੍ਹਾਂ ਨੇ ਦਸਿਆ ਕਿ ਮੇਰਾ ਪਹਿਲਾ ਉਦੇਸ਼ ਲੋਕਾਂ ਦੀ ਸ਼ਿਕਾਇਤਾਂ ਨੂੰ ਦੂਰ ਕਰਨਾ ਹੈ। ਇਸ ਦੇ ਨਾਲ-ਨਾਲ ਸਾਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਖੇਤਰ ਵਿਚ ਖੂਬ ਵਿਕਾਸ ਕਰਵਾ ਰਹੇ ਹਨ ਜਿਸ ਨਾਲ ਲੋਕਾਂ ਦਾ ਜੀਵਨ ਸਰਲ ਹੋ ਰਿਹਾ ਹੈਚੰਡੀਗੜ੍ਹ, 5 ਜਨਵਰੀ – ਸੂਬੇ ਦੇ ਅਜਿਹੇ ਸ਼ਰਧਾਲੂ ਤੇ ਜੱਥੇ ਜੋ ਕਿ ਵਿਸਾਖੀ ਪਰਵ-2025 ਦੇ ਮੌਕੇ ‘ਤੇ ਪਾਕੀਸਤਾਨ ਸਥਿਤ ਗੁਰੂਦੁਆਰਿਆਂ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੇ ਹਨ, ਉਹ ਜਿਲ੍ਹਾ ਪੱਧਰ ‘ਤੇ ਆਪਣਾ ਰਜਿਸਟ੍ਰੇਸ਼ਣ ਕਰਵਾ ਸਕਦੇ ਹਨ।  ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਦੇ ਨਿਰਦੇਸ਼ਾਂ ਅਨੁਸਾਰ ਕੁਰੂਕਸ਼ੇਤਰ ਅਤੇ ਹੋਰ ਜਿਲ੍ਹਿਆਂ ਦੇ ਅਜਿਹੇ ਸ਼ਰਧਾਲੂਆਂ, ਯਾਤਰੀਆਂ ਤੇ ਜੱਥਿਆਂ ਤੋਂ ਬਿਨੈ ਮੰਗੇ ਗਏ ਹਨ, ਜੋ ਕਿ ਵਿਸਾਖੀ ਪਰਵ-2025 ਮੌਕੇ ‘ਤੇ ਪਾਕੀਸਤਾਨ ਸਥਿਤ ਗੁਰੂਦੁਆਰਿਆਂ ਦੇ ਦਰਸ਼ਨ ਲਈ ਜਾਣਾ ਚਾਹੁੰਦੇ ਹਨ। ਅਜਿਹੇ ਸ਼ਰਾਧਾਲੂ ਤੇ ਜੱਥੇ ਆਪਣੇ ਬਿਨੈ 15 ਜਨਵਰੀ 2025 ਤੱਕ ਸਬਧਿਤ ਡਿਪਟੀ ਕਮਿਸ਼ਨਰ ਦਫਤਰ ਵਿਚ ਜਮ੍ਹਾ ਕਰਵਾ ਸਕਦੇ ਹਨ।

ਸਲਸਵਿਹ/2025

4 ਫਰਵੀ ਤੋਂ 11 ਫਰਵਰੀ ਤੱਕ ਅੰਬਾਲਾ ਕੈਂਟ ਵਿਚ ਹੋਵੇਗੀ ਅਗਨੀਵੀਰ ਪੁਰਸ਼ ਅਤੇ ਮਹਿਲਾ (ਮਿਲਿਟਰੀ ਪੁਲਿਸ) ਦੀ ਭਰਤੀ

ਚੰਡੀਗੜ੍ਹ, 5 ਜਨਵਰੀ – ਅਗਾਮੀ 4 ਫਰਵਰੀ ਤੋਂ 8 ਫਰਵਰੀ ਤੱਕ ਅੰਬਾਲਾ ਕੈਂਟ ਦੇ ਖੜਗਾ ਸਪੋਰਟਸ ਸਟੇਡੀਅਮ ਵਿਚ ਅਗਨੀਵੀਰ ਭਰਤੀ ਪ੍ਰਕ੍ਰਿਆ ਦਾ ਦੂਜਾ ਪੜਾਅ, ਫ਼ਿਜੀਕਲ ਅਤੇ ਮੈਡੀਕਲ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਭਰਤੀ ਪ੍ਰਕ੍ਰਿਆ ਵਿਚ ਹਰਿਆਣਾ ਦੇ ਅੰਬਾਲਾ, ਕੈਥਲ, ਕੁਰੂਕਸ਼ੇਤਰ, ਕਰਨਾਲ, ਯਮੁਨਾਨਗਰ, ਪੰਚਕੂਲਾ ਅਤੇ ਕੇਂਦਰ ਸ਼ਾਸਿਤ ਸੂਬੇਾ ਚੰਡੀਗੜ੍ਹ ਦੇ ਉਹ ਪੁਰਸ਼ ਉਮੀਦਵਾਰ ਜੋ ਕੀ ਪਹਿਲੇ ਪੜਾਅ ਦੇ ਕੰਪਿਊਟਰ ਅਧਾਰਿਤ ਆਨਲਾਇਨ ਕਾਮਨ ਪ੍ਰੀਖਿਆ ਵਿਚ ਸ਼ਾਰਟਲਿਸਟ ਹੋਏ ਹਨ, ਉਹ ਹਿੱਸਾ ਲੈ ਸਕਦੇ ਹਨ।

          ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਪਹਿਲੇ ਪੜਾਅ ਦੇ ਸਾਰੇ ਚੋਣ ਕੀਤੇ ਉਮੀਦਵਾਰਾਂ ਦੇ ਏਡਮਿਟ ਕਾਰਡ 20 ਦਸੰਬਰ, 2024 ਨੂੰ ਜਾਰੀ ਕਰ ਦਿੱਤੇ ਗਏ ਹਨ। ਅਜਿਹੇ ਸਾਰੇ ਉਮੀਦਵਾਰ ਭਾਂਰਤੀ ਸੇਨਾ ਦੀ ਵੈਬਸਾਇਟ www.joinindianarmy.nic.in ‘ਤੇ ਉਮੀਦਵਾਰ ਲੋਗਇੰਨ ਆਈਡੀ ਤੋਂ ਆਪਣਾ ਏਡਮਿਟ ਕਾਰਡ ਡਾਉਨਲੋਡ ਕਰ ਸਕਦੇ ਹਨ।

          ਇਸੀ ਤਰ੍ਹਾ ਨਾਲ 9 ਫਰਵਰੀ ਤੋਂ 10 ਫਰਵਰੀ ਤੱਕ ਇਸੀ ਸਥਾਨ ‘ਤੇ ਦਿੱਲੀ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਨੂੰ ਅਗਨੀਵੀਰ ਮਹਿਲਾ (ਮਿਲਿਟਰੀ ਪੁਲਿਸ) ਉਮੀਦਵਾਰਾਂ ਦੀ ਵੀ ਭਰਤੀ ਪ੍ਰਕ੍ਰਿਆ ਦਾ ਦੂਜਾ ਪੜਾਅ ਪ੍ਰਬੰਧਿਤ ਕੀਤਾ ਜਾਵੇਗਾ। ਇਸ ਦੇ ਏਡਮਿਟ ਕਾਰਡ ਜਲਦੀ ਹੀ ਜਾਰੀ ਕੀਤੇ ਜਾਣਗੇ। ਬੁਲਾਰੇ ਨੇ ਦਸਿਆ ਕਿ ਕਿਸੇ ਵੀ ਉਮੀਦਵਾਰ ਨੂੰ ਏਡਮਿਟ ਕਾਰਡ ਡਾਊਨਲੋਡ ਕਰਨ ਵਿਚ ਸਮਸਿਆ ਆਉਂਦੀ ਹੈ ਤਾਂ ਮੁੱਖ ਦਫਤਰ ਭਰਤੀ ਦਫਤਰ ਅੰਬਾਲਾ ਦੇ ਜਾਣਕਾਰੀ ਰੂਮ ਵਿਚ ਸਵੇਰੇ 10 ਵਜੇ ਤੋਂ ਦੁਪਹਿਰ 02 ਵਜੇ ਦੇ ਵਿਚ ਸੰਪਰਕ ਕਰ ਸਕਦੇ ਹਨ, ਤਾਂ ਜੋ ਆਪਣੀ ਸਮਸਿਆ ਦਾ ਹੱਲ ਜਲਦੀ ਤੋਂ ਜਲਦੀ ਹੋ ਸਕੇ।

ਬਿਹਤਰ ਕਨੈਕਟੀਵਿਟੀ ਤੇ ਮਜਬੂਤ ਸੜਕ ਨੈਟਵਰਕ ਨਾਲ ਰੱਖੀ ਜਾਵੇਗੀ ਗੁਰੂਗ੍ਰਾਮ ਦੇ ਸੁਨਹਿਰੇ ਭਵਿੱਖ ਦੀ ਨੀਂਹ  ਰਾਓ ਨਰਬੀਰ ਸਿੰਘ

ਚੰਡੀਗੜ੍ਹ, 5 ਜਨਵਰੀ – ਹਰਿਆਣਾ ਦੇ ਉਦਯੋਗ ਅਤੇ ਵਪਾਰ, ਵਾਤਾਵਰਣ, ਜੰਗਲ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਬਿਹਤਰ ਕਨੈਕਟੀਵਿਟੀ ਤੇ ਮਜਬੂਤ ਸੜਕ ਨੈਟਵਰਕ ਨਾਲ ਗੁਰੂਗ੍ਰਾਮ ਦੇ ਸੁਨਹਿਰੇ ਭਵਿੱਖ ਦੀ ਨੀਂਹ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੇ ਇਸੀ ਕ੍ਰਮ ਵਿਚ 800 ਕਰੋੜ ਦੀ ਲਾਗਤ ਨਾਲ ਗੁਰੂਗ੍ਰਾਮ ਜੈਪੁਰ ਕੌਮੀ ਰਾਜਮਾਰਗ ਤੋੋਂ ਵਾਟਿਕਾ ਚੌਕ ਤਕ ਏਲੀਵੇਟੇਡ ਸੜਕ ਮਾਰਗ ਤੇ ਵਾਟਿਕਾ ਚੌਕ ਤੋਂ ਘਾਟਾ ਤੱਕ ਚਾਰ ਫਲਾਈਓਵਰ ਦਾ ਨਿਰਮਾਣ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਦਸਿਆ ਕਿ ਗੁਰੁਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਵੱਲੋਂ ਲਾਗੂ ਕੀਤੇ ਜਾਣ ਵਾਲੇ ਇਸ ਮਹਤੱਵਪੂਰਨ ਕੰਮ ਦੀ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ ਜਲਦੀ ਹੀ ਧਰਾਤਲ ‘ਤੇ ਕੰਮ ਵੀ ਸ਼ੁਰੂ ਹੋਵੇਗਾ। ਕੈਬਨਿਟ ਮੰਤਰੀ ਸ਼ਸ਼ੀਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ-49 ਸਥਿਤ ਵਾਟਿਕਾ ਸਿਟੀ ਤੇ ਸੈਂਟਰ 50 ਸਥਿਤ ਸਾਊਥ ਕਲੋਜ ਵਿਚ ਆਪਣੇ ਧੰਨਵਾਦੀ ਦੌਰੇ ਵਿਚ ਮੌਜੂਦ ਨਾਗਰਿਕਾਂ ਨੁੰ ਸੰਬੋਧਿਤ ਕਰ ਰਹੇ ਸਨ।

  ਰਾਓ ਨਰਬੀਰ ਸਿੰਘ ਨੇ ਕਿਹਾ ਕਿ ਗੁਰੂਗ੍ਰਾਮ ਨੂੰ ਇਕ ਸੁੰਦਰ ਤੇ ਸਾਫ ਸ਼ਹਿਰ ਬਨਾਉਣਾ ਸਾਡੀ ਸਮੂਹਿਕ ਜਿਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਗੁਰੂਗ੍ਰਾਮ ਵਿਚ ਜੋ ਵੀ ਵਿਕਾਸ ਕੰਮ ਹੋਣਗੇ ਉਨ੍ਹਾਂ ਵਿਚ ਆਮਜਨਤਾ ਦੀ ਰਾਏ ਨੂੰ ਪ੍ਰਾਥਮਿਕਤਾ ਦੇ ਨਾਲ ਸਥਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਸੰਕਲਪ ਪੱਤਰ ਵਿਚ ਸਿਫਰ ਗੱਲ ਨਹੀ ਕਰਦੀ  ਸਗੋ ਉਨ੍ਹਾਂ ਨੂੰ ਪੂਰਾ ਵੀ ਕਰਦੀ ਹੈ। ਕੈਬਨਿਟ ਮੰਤਰੀ ਨੇ ਜਨਸਮਸਿਆਵਾਂ ਦੀ ਸੁਣਵਾਈ ਕਰਦੇ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਚਲਾਈ ਗਈ ਹਰ ਯੋਜਨਾ ਦਾ ਜਮੀਨੀ ਪੱਧਰ ‘ਤੇ ਲਾਗੂ ਕੀਤਾ ਜਾਵੇ। ਅਧਿਕਾਰੀ ਨਾਗਰਿਕਾਂ ਨੂੰ ਹਰ ਸਹੂਲਤ ਦਾ ਲਾਭ ਪਹੁੰਚਾਉਣ। ਵਿਕਾਸ ਕੰਮਾਂ ਦੀ ਯੋਜਨਾਵਾਂ ਨੂੰ ਬਣਾਉਂਦੇ ਸਮੇਂ ਅਧਿਕਾਰੀ ਇਹ ਜਰੂਰ ਧਿਆਨ ਵਿਚ ਰੱਖਣ ਕਿ ਇਹ ਯੋਜਨਾ ਜਿਨ੍ਹਾਂ ਮਾਨਦੰਡਾਂ ਦੇ ਆਧਾਰ ‘ਤੇ ਪੂਰੀ ਹੋਣੀ ਹੈ, ਉਹ ਸਾਰੇ ਮਾਨਦੰਡ ਸੰਪੂਰਣ ਕੀਤੇ ਜਾਣ। ਨਿਰਧਾਰਿਤ ਸਮੇਂ ਵਿਚ ਹੀ ਵਿਕਾਸ ਕੰਮਾਂ ਨੂੰ ਪੂਰਾ ਕੀਤਾ ਜਾਵੇ, ਤਾਂ ਜੋ ਸਮੇਂ ‘ਤੇ ਜਨਤਾ ਨੂੰ ਉਨ੍ਹਾਂ ਦਾ ਲਾਭ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ਨੂੰ ਸਰਕਾਰ ਵੱਲੋਂ ਲਾਗੂ ਕੀਤੀ ਗਈ ਜਨ ਭਲਾਈਕਾਰੀ ਯੋਜਨਾਵਾਂ ਅਤੇ ਵੱਖ-ਵੱਖ ਸੇਵਾਵਾਂ ਦਾ ਲਾਭ ਦੇਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ।

ਸਾਊਥ ਕਲੋਜ ਵਿਚ ਬਣੇਗਾ ਕੰਮਿਉਨਿਟੀ ਸੈਂਟਰ, 31 ਜਨਵਰੀ ਤੋਂ ਪਹਿਲਾਂ ਕਬਜਾ ਮੁਕਤ ਹੋਵੇਗੀ ਵਾਟਿਕਾ ਚੌਕ ਤੋਂ ਘਾਟਾ ਤੱਕ ਦੀ ਗ੍ਰੀਨ ਬੇਲਟ  ਰਾਓ ਨਰਬੀਰ

          ਸਾਊਥ ਕਲੋਜ ਵਿਚ ਕੰਮਿਊਨਿਟੀ ਸੈਂਟਰ ਦੀ ਮੰਗ ਨੂੰ ਮੰਜੂਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਲੇ ਦੋ ਮਹੀਨੇ ਵਿਚ ਇਹ ਕੰਮ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਵਾਟਿਕਾ ਚੌਕ ਤੋਂ ਘਾਟਾ ਤੱਕ ਗ੍ਰੀਨ ਬੇਲਟ ‘ਤੇ ਕਬਜਾ ਦੀ ਸ਼ਿਕਾਇਤ ‘ਤੇ ਉਨ੍ਹਾਂ ਨੇ ਕਿਹਾ ਕਿ ਸ਼ਹਿਰ ਨੂੰ ਕਬਜਾ ਮੁਕਤ ਬਨਾਉਣ ਲਈ ਆਰਐਸ ਭਾਟ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 12 ਕਿਲੋਮੀਟਰ ਦੇ ਇਸ ਪੂਰੇ ਸੜਕ ਮਾਰਗ ਨੂੰ ਕਬਜਾ ਮੁਕਤ ਕਰਨ ਲਈ 31 ਜਨਵਰੀ ਦੀ ਸਮੇਂ ਸੀਮਾ ਨਿਰਧਾਰਿਤ ਕੀਤੀ ਗਈ ਹੈ। ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਲਗਾਤਾਰ ਜਨਹਿਤ ਵਿਚ ਅਨੇਕ ਮਹਤੱਵਪੂਰਨ ਫੈਸਲੇ ਲੈ ਰਹੀ ਹੈ ਅਤੇ ਉਹ ਇਹ ਯਕੀਨੀ ਕਰਣਗੇ ਕਿ ਹਰੇਕ ਵਿਅਕਤੀ ਨੂੰ ਇੰਨ੍ਹਾਂ ਦਾ ਲਾਭ ਮਿਲੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਭਵਿੱਖ ਵਿਚ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਦੇ ਪ੍ਰਸਤਾਵ ਬਣਾ ਕੇ ਸਰਕਾਰ ਨੂੰ ਭੇਜਣ ਤਾਂ ਜੋ ਉਨ੍ਹਾਂ ਦੀ ਮੰਜੂਰੀ ਲੈ ਕੇ ਜਲਦੀ ਤੋਂ ਜਲਦੀ ਵਿਕਾਸ ਕੰਮ ਕਰਵਾਏ ਜਾ ਸਕਣ।

ਸਲਸਵਿਹ/2025

Leave a Reply

Your email address will not be published.


*