ਰਣਜੀਤ ਸਿੰਘ ਮਸੌਣ/ਜੋਗਾ ਸਿੰਘ
ਅੰਮ੍ਰਿਤਸਰ /////ਚਾਈਨਾਂ ਡੌਰ ਦੇ ਖਿਲਾਫ਼ ਜਾਰੀ ਮੁਹਿੰਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ ਅੰਮ੍ਰਿਤਸਰ ਅਤੇ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਪ੍ਰਵੇਸ ਚੋਪੜਾ ਏਸੀਪੀ ਦੱਖਣੀ ਅੰਮ੍ਰਿਤਸਰ ਵੱਲੋਂ ਥਾਣਾ ਸੀ-ਡਵੀਜ਼ਨ ਦੇ ਖੇਤਰ ਵਿੱਖੇ ਡਰੋਨ ਦੀ ਮੱਦਦ ਨਾਲ ਚਾਈਨਾਂ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆਂ ਖਿਲਾਫ਼ ਨਜ਼ਰ ਰੱਖੀ ਜਾਂ ਰਹੀ ਹੈ।
ਏ.ਸੀ.ਪੀ ਦੱਖਣੀ ਨੇ ਕਿਹਾ ਕਿ ਸਬ-ਡਵੀਜ਼ਨ ਕੇਂਦਰੀ ਦੇ ਸਾਰੇ ਥਾਣਿਆ ਸੀ-ਡਵੀਜ਼ਨ ਅਤੇ ਸੁਲਤਾਨਵਿੰਡ ਦੇ ਖੇਤਰਾਂ ਵਿੱਖੇ ਚਾਈਨਾਂ ਡੌਰ ਵਰਤਣ ਵਾਲਿਆ ਤੇ ਨਜ਼ਰ ਰੱਖੀ ਜਾਵੇਗੀ। ਜੋ ਅੱਜ ਥਾਣਾ ਸੀ-ਡਵੀਜ਼ਨ ਦੇ ਖੇਤਰ ਵਿੱਖੇ ਡਰੋਨ ਨਾਲ ਨਜ਼ਰ ਰੱਖੀ ਗਈ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੂਰਤ ਵਿੱਚ ਬੱਖਸ਼ਿਆ ਨਹੀ ਜਾਵੇਗਾ ਤੇ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਪਣੇ ਮੰਨਰੰਜ਼ਨ ਲਈ ਕਿਸੇ ਪੰਛੀ ਜਾਂ ਮਨੁੱਖੀ ਜਾਨ ਨੂੰ ਖ਼ਤਰੇ ਵਿੱਚ ਨਹੀ ਪਾ ਸਕਦੇ। ਉਹਨਾਂ ਕਿਹਾ ਕਿ ਮਾਤਾ-ਪਿਤਾ ਤੇ ਨੌਜ਼ਵਾਨ ਵੀ ਆਪਣੀ ਸਮਾਜ਼ਕ ਜ਼ਿੰਮੇਵਾਰੀ ਸਮਝਣ ਤੇ ਚਾਈਨਾਂ ਡੌਰ ਨਾਲ ਪਤੰਗਬਾਜ਼ੀ ਨਾ ਕੀਤੀ ਜਾਵੇ। ਸਭ ਦੇ ਸਹਿਯੋਗ ਨਾਲ ਹੀ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ।
ਪਤੰਗਬਾਜ਼ੀ ਹਮੇਸ਼ਾ ਰਿਵਾਇਤੀ ਡੌਰ ਨਾਲ ਹੀ ਕੀਤੀ ਜਾਵੇ। ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ, ਹੋਰ ਸਖ਼ਤੀ ਨਾਲ ਡੇਲੀ ਬੇਸਿਸ ਤੇ ਡਰੋਨ ਦੀ ਸਹਾਇਤਾ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜ਼ਵਾਨ ਚਾਈਨਾ ਡੌਰ ਦੇ ਨਾਲ ਗੁੱਡੀ ਉਡਾਉਂਦੇ ਨੇ ਉਹਨਾਂ ਨੂੰ ਕੈਮਰੇ ‘ਚ ਕ਼ੈਦ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਸ਼ਨਾਖਤ ਕਰਕੇ ਮਾਤਾ-ਪਿਤਾ ਨੂੰ ਥਾਣੇ ਬੁਲਾ ਕੇ ਵੀਡਿਓ ਦਿਖਾ ਕੇ ਵਾਰਨਿੰਗ ਦਿੱਤੀ ਜਾਂਦੀ ਹੈ, ਅੱਗੇ ਤੋਂ ਅਗਰ ਉਹਨਾਂ ਨੇ ਅਜਿਹਾ ਕੀਤਾ ਤਾਂ ਉਹਨਾਂ ਦੇ ਖਿਲਾਫ਼ (ਪੇਰੈਂਟਸ) ਕਾਨੂੰਨੀ ਕਾਰਵਾਈ ਹੋ ਸਕਦੀ ਹੈ।
Leave a Reply