ਇਹ ਜਿੰਦਗੀ ਦਾ ਘਟਨਾਕ੍ਰਮ ਅਜਿਹਾ ਹੁੰਦਾ ਕਿ ਕਈ ਵਾਰ ਸਾਡੇ ਮਿੱਤਰ ਜਾਂ ਨਜਦੀਕੀ ਨੂੰ ਕਿਸੇ ਅਜਿਹੀ ਚੀਜ ਦੀ ਪ੍ਰਾਪਤੀ ਹੁੰਦੀ ਜਿਸ ਨੂੰ ਹਾਸਲ ਕਰਨ ਲਈ ਅਸੀ ਵੀ ਉਤਵਾਲੇ ਹੋ ਜਾਦੇ ਹਾਂ।ਜਿਸ ਦਿਨ ਦਾ ਉਸ ਦਾ ਜਮਾਤੀ ਵਿਧਾਇਕ ਬਣਿਆ ਮੈਨੂੰ ਵੀ ਇੰਜ ਲੱਗਦਾ ਰਹਿੰਦਾਂ ਜਿਵੇਂ ਮੈਂ ਤਾਂ ਬਹੁਤ ਪਿੱਛੇ ਰਹਿ ਗਿਆ ਹੋਵੇ।
ਇੱਕ ਰਾਜਨੀਤਲ ਦਲ ਵੱਲੋਂ ਚੋਣਾਂ ਵਿੱਚ ਸੀਟ ਮਿਲਣ ਦੀ ਹਰੀ ਝੰਡੀ ਤੋਂ ਬਾਅਦ ਝੰਡੀ ਵਾਲੀ ਕਾਰ ਅਤੇ ਸੁਪਨੇ ਵਿੱਚ ਵੀ ਹੂਟਰ ਸੁਣਨ ਲੱਗੇ ਮਰੀਜ ਦੀ ਨਬਜ ਦੇਖਦੇ ਵੀ ਸਟੈਥੋਸਕੋਪ ਵਿੱਚ ਦਿੱਲ ਦੀ ਅਵਾਜ ਨਾਲੋਂ ਹੂਟਰ ਸੁਣਾਈ ਦੇਣ ਲੱਗਿਆ।ਪਰ ਅਜੇ ਸਮਾਂ ਬਹੁਤ ਸੀ ਮੈਨੂੰ ਇਹ ਲੱਗਦਾ ਸੀ ਕਿ ਇਹ ਇੰਨਾ ਸੋਖਾ ਕੰਮ ਵੀ ਨਹੀ।ਹੁਣ ਮੈਂ ਦਾ ਸਾਰਾ ਧਿਆਨ ਕੰਮ ਕਾਰ ਦੀ ਥਾਂ ਕਿਵੇਂ ਸ਼ੁਰੂਆਤ ਕੀਤੀ ਜਾਵੇ ਇਹ ਸੋਚਦਿਆਂ ਲੰਘ ਜਾਦੀ।ਮਿੱਤਰ ਮੰਡਲੀ ਨਾਲ ਸਲਾਹ ਕਰਦਿਆਂ ਲੰਘ ਜਾਦਾਂ ਉਹ ਵੀ ਸ਼ਾਮ ਨੂੰ ਵਿਧਾਇਕ ਬਣਾ ਕੁ ਉੱਠਦੇ।ਰਾਜਨੀਤੀ ਵਿੱਚ ਦਾਖਲੇ ਲਈ ਸਮਾਜ ਸੇਵਾ ਕਰਨ ਦਾ ਫੈਸਲਾ ਕੀਤਾ ਕੁਝ ਨਜਦੀਕੀਆਂ ਅਤੇ ਤੋਰੀ ਫੁੱਲਕਾ ਚਲਾਉਣ ਵਾਲੇ ਐਮ.ਐਲ,ਏ.ਸਾਹਿਬ ਕਹਿਣ ਲੱਗੇ ਅੰਦਰੋ ਖੁਸ਼ ਪਰ ਮਨਾਂ ਕਰ ਦਿੰਦਾ।ਸਮਾਜ ਸੇਵਾ ਰਾਂਹੀ ਲੋਕਾਂ ਨਾਲ ਤਾਲਮੇਲ ਅਤੇ ਅਧਿਕਾਰੀਆਂ ਨਾਲ ਸਪਰੰਕ ਕਰਦੇ ਰਹਿਣ ਲਈ ਸਲਾਹ ਦਿੱਤੀ।ਸ਼ਹਿਰ ਦੇ ਚੰਗੇ ਚੰਗੇ ਵਿਅਕਤੀਆਂ ਨੂੰ ਉਸ ਸੁਸਾਇਟੀ ਦਾ ਮੈਬਰ ਬਣਾਉਣ ਦੀ ਸਲਾਹ ਕੀਤੀ ਗਈ ਸਮਾਜ ਸੇਵਾ ਨੂੰ ਕੋਣ ਨਾਂਹ ਕਰਦਾ ਪਰ ਨਾਲ ਇਹ ਵੀ ਕੋਸ਼ਿਸ਼ ਕੀਤੀ ਗਈ ਕਿ ਕੋਈ ਵੀ ਅਜਿਹਾ ਬੰਦਾ ਸ਼ਾਮਲ ਨਾ ਕੀਤਾ ਜਾਵੇ ਜੋ ਅੱਗੇ ਜਾਕੇ ਤੰਗ ਕਰਨ ਲੱਗੇ।ਆਪਣੇ ਨਜਦੀਕੀ ਕੁਝ ਲੋਕਾਂ ਨੂੰ ਸ਼ਾਮਲ ਕਰਕੇ ਸੰਸਥਾ ਬਣਾ ਦਿੱਤੀ ਗਈ।ਹੁਣ ਮਸਲਾ ਪੈਦਾ ਹੋਇਆ ਕਿ ਕੋਈ ਅਜਿਹਾ ਨਾਮ ਰੱਖਿਆ ਜਾਵੇ ਜਿਸ ਨੂੰ ਲੋਕ ਆਪਣਾ ਅਤੇ ਮਸਲੇ ਹੱਲ ਕਰਨ ਵਾਲੀ ਸੰਸਥਾ ਸਮਝਣ ਲੱਗਣ।ਆਖਰ ਲੋਕਾਂ ਦੀ ਸੰਸਥਾ ਨਾਮ ਦੇ ਦਿੱਤਾ ਗਿਆ।ਹੁਣ ਸਵਾਲ ਖੜਾ ਹੋਇਆ ਕਿ ਇਸ ਬਾਰੇ ਲੋਕਾਂ ਨੂੰ ਕਿਵੇ ਦੱਸਿਆ ਜਾਵੇ।ਸ਼ਾਮ ਨੂੰ ਬੈਠ ਕੇ ਸ਼ਹਿਰ ਦੇ ਹੋਣ ਵਾਲੇ ਕੰਮਾਂ ਦੀ ਸੂਚੀ ਬਣਾਉਦੇ ਬਣਾਉਦੇ ਰਾਤ ਹੋ ਗਈ ਅਤੇ ਸ਼ਹਿਰ ਦੀਆਂ ਸਮੱਸਿਆਵਾਂ ਦੀ ਲੰਮੀ ਸੂਚੀ ਬਣ ਗਈ।ਸੋ ਲੋਕਾਂ ਨੂੰ ਦਿਖਾਉਣ ਲਈ ਇੱਕ ਮੰਗ ਪੱਤਰ ਬਣਾ ਲਿਆ ਗਿਆ ਕਿਸੇ ਕੋਲ ਪਹਿਲਾਂ ਤੋ ਹੀ ਦੋ ਬੁੱਕੇ ਪਏ ਸੀ।ਇੱਕ ਬੂਕਾ ਡੀਸੀ ਨੂੰ ਦੇਣ ਲਈ ਲੇ ਲਿਆ।ਅਗਲੇ ਦਿਨ ਹੀ ਕੁਝ ਮੈਬਰਾਂ ਨਾਲ ਜਾਕੇ ਡੀਸੀ ਦਾ ਦਰਵਾਜਾ ਮਲ ਲਿਆ।
ਅੱਗੋਂ ਡੀਸੀ ਵੀ ਕੇਵਲ ਗੱਲਾਂ ਕਰਨ ਵਾਲਾ ਕਿਉਕਿ ਆਮ ਤੋਰ ਤੇ ਡੋਰ ਤਾਂ ਸਬੰਧਤਵਿਧਾਇਕਾਂ ਕੋਲ ਹੁੰਦੀ ਪਰ ਫੇਰ ਵੀ ਲੱਕੜ ਦਾ ਮੁੰਡਾ ਘੜ ਕੇ ਰੱਖ ਲੈਂਦੇ।ਅੱਧੇ ਘੰਟੇ ਦੀ ਉਡੀਕ ਤੋਂ ਬਾਅਦ ਡੀਸੀ ਨੇ ਬੁਲਾ ਲਿਆ।ਡੀਸੀ ਆਪਣੇ ਕੰਮ ਵਿੱਚ ਮਗਨ ਏਧਰ ਸਾਨੂੰ ਡੀਸੀ ਦੀ ਉਡੀਕ ਕੇ ਬੈਠਣ ਨੂੰ ਕਹੇ।ਆਖਰ ਨੀਵੀ ਪਾਈ ਆਉ ਆਉ ਬੈਠੋ ਅੱਛਾ ਅੱਛਾ ਬਹੁਤ ਵਧੀਆ ਹੁਣ ਡੀਸੀ ਸਮਾਜ ਸੇਵਾ ਦੇ ਕੰਮ ਗਿਣਾਉਣ ਲੱਗਿਆ ਸ਼ਹਿਰ ਸਾਫ ਕਰ ਦਿਉ,ਪਲਾਸਟਿਕ ਦੇ ਲਿਫਾਫੇ ਸ਼ਹਿਰ ਵਿੱਚੋਂ ਇਕੱਠੇ ਕਰੋ।ਤੁਸੀ ਦੇਖੋ ਕਿਵੇਂ ਕੂੜੇ ਦੇ ਢੇਰ ਲੱਗੇ ਹਨ ਅਸੀ ਸਮਾਜ ਸੇਵਾ ਵਾਲੇ ਘੱਟ ਸਫਾਈ ਸੇਵਕ ਜਿਆਦਾ ਲਗ ਰਹੇ ਸੀ।ਪਰ ਡੀਸੀ ਨੂੰ ਕੋਣ ਆਖੇ ਵੀ ਅਸੀ ਤਾਂ ਹੋਰ ਖੇਡ ਖੇਡਣ ਵਾਲੇ ਹਾਂ ਹਾਜੀ ਹਾਜੀ ਕਹਿੰਦੇ ਵਾਪਸੀ ਲਈ ਉੱਠ ਖੜੇ ਹੋਏ ਤੇ ਬੁੱਕਾ ਦੇਣ ਦੀ ਫੋਟੋ ਖਿਚਵਾਉਣ ਲਈ ਬੇਨਤੀ ਕੀਤੀ ਹਸਦੇ ਹੋਏ ਡੀਸੀ ਨੇ ਫੋਟੋ ਕਰਵਾ ਲਈ।ਬਾਹਰ ਆਕੇ ਸਾਰੇ ਬਾਗੋ ਬਾਗ।ਹੁਣ ਅਗਲੇ ਦਿਨ ਲਈ ਪ੍ਰੈਸ ਨੋਟ ਤਿਆਰ ਹੋਣ ਲੱਗਿਆ ਅਗਲੇ ਦਿਨ ਵੱਡਾ ਸਾਰੀ ਖਬਰ ਕਿ ਸ਼ਹਿਰ ਦੀ ਨਵੀ ਬਣੀ ਸੰਸਥਾ ਸ਼ਹਿਰ ਦੀ ਸੇਵਾ ਦ ਨਾਮ ਹੇਠ ਮੇਰਾ ਵੱਡਾ ਸਾਰਾ ਬਿਆਨ ਕਿ ਆਪਣੇ ਸਾਥੀਆਂ ਨਾਲ ਮਾਨਸਾ ਸ਼ਹਿਰ ਦੇ ਮਸਲੇ ਡਿਸਕਸ ਕੀਤੇ।ਲੋਕਾਂ ਵਿੱਚ ਚਰਚਾ ਚਲ ਪਈ ਕੋਈ ਕਹਿ ਰਿਹਾ ਸੀ ਕਿ ਇਹ ਸਬ ਰਾਜਨੀਤੀ ਹੈ ਕੋਈ ਕਿਸ ਪਾਰਟੀ ਨਾਲ ਤੇ ਕੋਈ ਦੂਜੀ ਪਾਰਟੀ ਦੇ ਬੰਦੇ ਦਸ ਰਹੇ ਸਨ।ਜਿਵੇਂ ਹੀ ਖਬਰ ਹਲਕੇ ਦੇ ਵਿਧਾਇਕ ਨੇ ਪੜੀ ਉਸ ਨੂੰ ਵੀ ਆਪਣਾ ਸ਼ਰੀਕ ਜਨਮ ਲੈਂਦਾ ਦਿਿਸਆ।ਜਿੰਨਾਂ ਨੇ ਪਹਿਲੇ ਦਿਨ ਹੀ ਸਮਾਜ ਸੇਵਾ ਦੀ ਕਲਾਸ ਅਟੈਂਡ ਕੀਤੀ ਉਹ ਵੀ ਆਪਣੇ ਆਪ ਉੱਘਾ ਸਮਾਜ ਸੇਵਕ ਦੱਸਣ ਲੱਗਾ।ਆਪਣੇ ਆਦਮੀਆਂ ਰਾਂਹੀ ਸੋਸ਼ਲ ਮੀਡੀਆ ਤੇ ਕਿੰਤੂ ਪ੍ਰਤੂ ਹੋਣ ਲੱਗੀ।
ਉਧਰ ਮੈਂ ਵੀ ਵਿਧਾਇਕ ਮੰਨਦਾ ਹੋਇਆ ਆਪਣੇ ਰਾਜਨੀਤਕ ਆਕਾ ਨੂੰ ਦਸ ਦਿੱਤਾ ਕਿ ਕਾਰਵਾਈ ਪਾ ਦਿੱਤੀ ਜੀ ਉਸ ਨੇ ਵੀ ਸ਼ਾਬਾਸ਼ ਦਿੰਦੇ ਇਸ ਨੂੰ ਚਾਲੂ ਰੱਖਣ ਲਈ ਕਿਹਾ।ਸ਼ਾਮ ਨੂੰ ਐਮਐਲਏ ਬਣਨ ਤੋਂ ਬਾਅਦ ਤੈਨੂੰ ਪ੍ਰਧਾਨ ਬਣਾ ਦੇਣਾ ਅਤੇ ਫਲਾਣਾ ਮੇਰਾ ਪੀਏ ਹੋਵੇਗਾ।ਸ਼ਾਮ ਨੂੰ ਇਮਨਦਾਰੀ ਨਾਲ ਕੰਮ ਕਰਨ ਦੀ ਗੱਲ ਕਰਨ ਲੱਗੇ ਪਰ ਅਜੇ ਤਾਂ ਵਿਧਾਇਕ ਦਾ ਘਰ ਦੂਰ ਸੀ।ਲੋਕਾਂ ਨੂੰ ਕਹਿਣ ਲੱਗੇ ਕਿ ਸੇਵਾ ਕਰਨ ਲਈ ਕਿਸੇ ਸੰਸਥਾ ਦੀ ਜਰੂਰਤ ਹੈ ਇਕੱਲਾ ਵਿਅਕਤੀ ਸਮਾਜ ਸੇਵਾ ਨਹੀ ਕਰਸਕਦਾ।ਆਮਤੋਰ ਤੇ ਅਜਿਹੇ ਸਮਾਜ ਸੇਵਕ ਹਰ ਸ਼ਹਿਰ ਵਿੱਚ ਮਿਲ ਜਾਦੇ।ਹੁਣ ਨਿਸ਼ਾਨਾ ਪਹਿਲਾਂ ਤੋ ਹੀ ਫਿਕਸ ਸੀ।ਮੈਨੂੰ ਲੁੱਟਣ ਹਿੱਤ ਲੋਕ ਬਲਾਉਣ ਲੱਗੇ ਕਦੇ ਝੰਡੇ ਨੂੰ ਤੋਰਣ ਲਈ ਕਦੇ ਸ਼ੋਭਾ ਯਾਤਰਾ ਪ੍ਰਧਾਨ ਕਦੇ ਜਗਰਾਤੇ ਵਿੱਚ ਜੋਤ ਜਗਾਉਣ ਲਈ।ਇੱਕ ਵਿਅਕਤੀ ਦੀ ਡਿਉਟੀ ਪੱਕੇ ਤੋਰ ਤੇ ਲਾ ਦਿੱਤੀ ਗਈ ਉਹ ਸ਼ਹਿਰ ਵਿੱਚ ਜੇਕਰ ਕੋਈ ਮਰਿਆ ਹੈ ਬਾਰੇ ਜਾਣਕਾਰੀ ਦੇਵੇਗਾ।ਸੰਸਥਾ ਦੇ ਮੈਬਰ ਹੋਰ ਲਏ ਜਾਣ ਲੱਗੇ ਅਤੇ ਪ੍ਰਭਾਵ ਪਾਇਆ ਜਾਦਾਂ ਕਿ ਸੰਸ਼ਥਾ ਦੇ ਕੰਮਾਂ ਤੋਂ ਪ੍ਰਭਾਵਿਤ ਹੋਕੇ ਲੋਕ ਸ਼ਾਮਲ ਹੋ ਰਹੇ ਹਨ।
ਆਖਰ ਕਿਸੇ ਮੈਬਰ ਨੇ ਸ਼ਹਿਰ ਦੀਆਂ ਸਮੱਸਿਆਵਾਂ ਲਈ ਧਰਨਾ ਲਾਉਣ ਦੀ ਸਲਾਹ ਦੇ ਦਿੱਤੀ।ਮੈਰੇ ਪ੍ਰਧਾਨ ਦੇ ਰਾਜਨੀਤਕ ਅਕਾਵਾਂ ਨੇ ਵੀ ਉਸ ਦਾ ਸਮਰਥਨ ਕੀਤਾ ਪਰ ਪ੍ਰਧਾਨ ਕਦੋਂ ਅਜਿਹੇ ਕੰਮਾਂ ਵਿੱਚ ਆਇਆ ਸੀ।ਸੜਕ ਤੇ ਥੱਲੇ ਬੈਠਣਾ ਉਹ ਵੀ ਕੜਕਦੀ ਧੁੱਪ ਅਤੇ ਗਰਮੀ ਵਿੱਚ। ਉਹ ਇਹ ਨਹੀ ਸੀ ਜਾਣਦਾ ਕਿ ਅਜਿਹੇ ਕੰਮ ਤਜਰਬੇ ਅਤੇ ਜੁਗਾੜ ਵਾਲੇ ਰਾਜਨੀਤਕ ਲੋਕਾਂ ਦਾ ਹੈ।ਧਰਨੇ ਦੇ ਪਹਿਲੇ ਦਿਨ ਹੀ ਪ੍ਰਸਾਸ਼ਨ ਦੇ ਦਬਕਿਆਂ ਨੇ ਸੀਨਾ ਠਾਰ ਦਿੱਤਾ।ਹੁਣ ਪੁਲੀਸ ਦੇ ਲਾਠੀ ਚਾਰਜ ਸਾਰਾ ਸਾਰਾ ਦਿਨ ਕੜਕਦੀ ਗਰਮੀ ਵਿੱਚ ਬੈਠਣਾ ਕਿਥੇ ਏਸੀ ਕਮਰਿਆਂ ਵਿੱਚ ਬੈਠਣਾ ਅਤੇ ਹੁਣ ਕੜਕਦੀ ਗਰਮੀ ਦੀ ਧੁੱਪ ਵਿੱਚ ਉਹ ਵੀ ਸੜਕ ਤੇ।ਤੀਜੇ ਚੋਥੇ ਦਿਨ ਤੋਂ ਬਾਅਦ ਲੱਗਣ ਲੱਗਿਆ ਕਿ ਇਹ ਕਦੋ ਚੁਕਿਆ ਜਾਵੇਗਾ ਪਰ ਮਸਲਾ ਅਜਿਹਾ ਕਿ ਇਸ ਦਾ ਹੱਲ ਕੋਈ ਨਾਂ ਅਤੇ ਨਾਂ ਹੀ ਸਰਕਾਰ ਨੇ ਧਿਆਨ ਦਿੱਤਾ।ਅੰਦਰੋਖਾਤੇ ਡੀਸੀ ਅਤੇ ਰਾਜਨੀਤਕ ਲੋਕਾਂ ਨੂੰ ਕਹਿਣ ਲੱਗੇ ਕਿ ਬਸ ਸਾਨੂੰ ਭਰੋਸਾ ਦੇ ਦਿਉ ਅਸੀ ਉੱਠ ਜਾਵਾਂਗੇ ਪਰ ਹੁਣ ਭਰੋਸਾ ਦੇਣ ਵੀ ਕੋਈ ਨਹੀ।ਮੁਹਰਲੇ ਪੰਜ ਸਤ ਜਿੰਨਾਂ ਨੇ ਸਾਰੀ ਸਕੀਮ ਲਾਈ ਸੀ ਘੁਸਰ ਮੁਸਰ ਕਰਨ ਲੱਗੇ ਧਰਨਾ ਚੁੱਕਣ ਦਾ ਕੋਈ ਨਾ ਕੋਈ ਬਹਾਨਾ ਲੱਭਣ ਲੱਗੇ।ਆਖਰ ਬਹੁਤ ਮੁਸ਼ਿਕਲ ਨਾਲ ਕੱਚੇ ਪੱਕੇ ਭਰੋਸੇ ਨਾਲ ਧਰਨਾ ਚੁੱਕ ਦਿੱਤਾ ਗਿਆ।
ਪਰ ਅਜੇ ਤਾਂ ਵੋਟਾਂ ਵਿੱਚ ਬਹੁਤ ਸਮਾਂ ਹੈ ਲੋਕ ਹੁਣ ਅਸਲੀਅਤ ਜਾਣ ਚੁੱਕੇ ਸਨ ਸਮਾਜ ਸੇਵੀ ਸੰਸਥਾ ਵਾਲੇ ਮੁਹਰਲੇ 5-6 ਲੋਕ ਜਿੰਨਾਂ ਨੂੰ ਸੰਸਥਾ ਦਾ ਅਸਲ ਮਕਸਦ ਪਤਾ ਹੁੰਦਾਂ ਨੇ ਉਹ ਗਾਹੇ ਬਿਗਾਹੇ ਆਪਣੇ ਰਾਜਨੀਤਕ ਆਕਾ ਨੂੰ ਦੱਸਦੇ ਕਿ ਵਿਧਾਇਕ ਨੂੰ ਘੇਰ ਲਿਆ।ਹੋਲੀ ਹੋਲੀ ਆਪਣੀ ਗਤੀਵਿਧੀਆਂ ਨੂੰ ਵਧਾਉਦੇ ਹੋਏ ਹੁਣ ਲੋਕਾਂ ਨੂੰ ਫਿਜੀਕਲ ਕੁਝ ਕਰਕੇ ਦਿਖਾਉਣਾ ਚਾਹੁੰਦੇ ਪਰ ਹੁਣ ਸ਼ਹਿਰ ਦੇ ਲੋਕ ਸੰਸਥਾ ਦੇ ਲੁਕਵੇਂ ਏਜੰਡੇ ਨੂੰ ਜਾਣ ਚੁੱਕੇ ਸਨ ਜੇਕਰ ਰਾਜਨੀਤਕ ਲੋਕ ਤੇਜ ਹੋਏ ਹਨ ਉਨ੍ਹਾਂ ਨੂੰ ਲਗਦਾ ਕਿ ਅਸੀ ਲੋਕਾਂ ਨੂੰ ਬੁੱਧੂ ਬਣਾ ਲਵਾਂਗੇ ਤਾਂ ਲੋਕ ਵੀ ਅਜਿਹੇ ਲੋਕਾਂ ਨੂੰ ਉੱਲੂ ਬਣਾ ਦਿੰਦੇ ਹਨ।ਸੰਸਥਾਂ ਰਾਹੀ ਆਪਣੇ ਲੁੱਕਵੇਂ ਏਜੰਡੇ ਨੂੰ ਪੂਰਾ ਕਰਨ ਹਿੱਤ ਕੋਸ਼ਿਸ਼ ਕਰਦੇ ਕਿ ਇਸ ਵਿੱਚ ਪਹਿਲਾਂ ਤੋਂ ਹੀ ਹਰ ਵਰਗ ਨੂੰ ਸ਼ਾਮਲ ਕਰ ਲਿਆਜਾਵੇ।ਉਧਰ ਕਈ ਹੋਰ ਬੰਦੇ ਵੀ ਰਾਜਨੀਤੀ ਵਿੱਚ ਆਉਣ ਲਈ ਕਾਹਲੇ ਸਨ ਜਿਸ ਨਾਲ ਇੱਕ ਦੂਜੇ ਦਾ ਵਿੋਰਧ ਵੱਧਣ ਲੱਗਾ।ਹੁਣ ਲੋਕ ਕਹਿ ਰਹੇ ਸਨ ਕਿ ਸਮਾਜ ਸੇਵਾ ਦਾ ਘਰ ਬਹੁਤ ਦੂਰ ਹੈ ਹਰ ਕੋਈ ਸਮਾਜ ਸੇਵਾ ਨਹੀ ਕਰ ਸਕਦਾ ਪਰ ਉਨ ਾਂ ਨੂੰ ਲੋਕਾਂ ਨੇ ਸਿਖਾ ਦਿੱਤਾ ਕਿ ਸਮਾਜ ਸੇਵਾ ਅੋਖਾ ਕੰਮ ਨਹੀ ਪਰ ਰਾਜਨੀਤੀ ਲਈ ਸਮਾਜ ਸੇਵਾ ਅੋਖਾ ਕੰਮ ਹੈ।ਹੁਣ ਲੋਕ ਸਿਆਣੇ ਹੋ ਗਏ ਹਨ ਇਸੇ ਕਾਰਣ ਲੋਕ ਆਮ ਕਹਿੰਦੇ ਹਨ ਕਿ ਯਹ ਪਬਿਲਕ ਹੈ ਸਭ ਜਾਨਤੀ ਹੈ।ਸਮਾਜ ਸੇਵਾ ਕਰੋ ਲੋਕ ਤਾਂ ਹੀ ਇੱਜਤ ਕਰਨਗੇ।ਪਰ ਇੰਨਾ ਨੂੰ ਕੋਣ ਕਹੇ ਕਿ ਮੈਨੂੰ ਤਾਂ ਵਿਧਾਇਕੀ ਚਾਹੀਦੀ ਹੈ।
ਚਰਚਾ/ਮਿਡਲ ਲੇਖਕ
ਡਾ ਸੰਦੀਪ ਘੰਡ ਕੋਰਟ ਰੋਡ ਮਾਨਸਾ
9815139576
Leave a Reply