ਰਣਜੀਤ ਸਿੰਘ ਮਸੌਣ/ਜੋਗਾ ਸਿੰਘ
ਅੰਮ੍ਰਿਤਸਰ
ਮੁੱਖ ਅਫ਼ਸਰ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ ਦੇ ਇੰਸਪੈਕਟਰ ਨੀਰਜ਼ ਕੁਮਾਰ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਦਸ਼ਮੇਸ਼ ਐਵੀਨਿਊ ਸਾਹਮਣੇਂ ਗਿਲਵਾਲੀ ਗੇਟ ਦੇ ਖੇਤਰ ਤੋਂ ਸੂਚਨਾਂ ਦੇ ਅਧਾਰ ਤੇ ਯੋਗੇਸ਼ ਕੁਮਾਰ ਪੁੱਤਰ ਗੁਰਦਿਆਲ ਚੰਦ ਵਾਸੀ ਮਕਾਨ ਨੰਬਰ 1113/1, ਦਸ਼ਮੇਸ਼ ਅੇਵੀਨਿਊ ਸਾਹਮਣੇ ਗਿਲਵਾਲੀ ਗੇਟ, ਅੰਮ੍ਰਿਤਸਰ ਅਤੇ ਕਰਮਜੀਤ ਸਿੰਘ ਪੁੱਤਰ ਸੁੱਖਵੰਤ ਸਿੰਘ ਵਾਸੀ ਮਕਾਨ ਨੰਬਰ 33, ਦਸ਼ਮੇਸ਼ ਐਵੀਨਿਊ ਸਾਹਮਣੇਂ ਗਿਲਵਾਲੀ ਗੇਟ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਸਿੰਥੈਟਿਕ ਪਲਾਸਟਿਕ ਚਾਇਨਾਮੇਡ ਡੋਰ ਦੇ 19 ਗੱਟੂ ਬ੍ਰਾਮਦ ਕੀਤੇ ਗਏ। ਇਹਨਾਂ ਤੇ ਮੁਕੱਦਮਾਂ ਨੰਬਰ 01 ਮਿਤੀ 1-1-2025 ਜੁਰਮ 223,125 ਬੀ.ਐਨ.ਐਸ ਐਕਟ ਅਧੀਨ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ ਹੈ।
Leave a Reply