ਕਮਿਸ਼ਨ ਨੇ 107 ਦਿਨਾਂ ਵਿਚ ਉਮੀਦਵਾਰਾਂ ਦੇ ਹਿੱਤ ਵਿਚ ਕੀਤੇ ਕੰਮ – ਚੇਅਰਮੈਨ ਹਿੰਮਤ ਸਿੰਘ
ਚੰਡੀਗੜ੍ਹ, 30 ਦਸੰਬਰ- ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਹਿੰਮਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 8 ਜੂਨ, 2024 ਨੁੰ ਕਮਿਸ਼ਨ ਦਾ ਅਹੁਦਾ ਗ੍ਰਹਿਣ ਕੀਤਾ, ਜਿਸ ਦੇ ਬਾਅਦ 185 ਜੁਲਾਈ, 2024 ਨੂ ਕਮਿਸ਼ਨ ਦਾ ਮੁੜਗਠਨ ਹੋਇਆ।
ਕਮਿਸ਼ਨ ਨੇ ਇਸ ਸਾਲ ਕੁੱਲ 56830 ਉਮੀਦਵਾਰਾਂ ਦੇ ਨਤੀਜੇ ਜਾਰੀ ਕੀਤੇ ਜਿਸਵਿਚ ਮੌਜੂਦ ਕਮਿਸ਼ਨ ਵੱਲੋਂ ਲਗਭਗ 36000 ਨਤੀਜੇ ਐਲਾਨ ਕੀਤੇ ਗਏ। ਇਹ ਉਪਲਬਧਤੀ ਕਮਿਸ਼ਨ ਨੇ ਸਿਰਫ 56 ਕਾਰਜਦਿਨਾਂ ਵਿਚ ਪ੍ਰਾਪਤ ਕੀਤੀ।
ਕਮਿਸ਼ਨ ਚੇਅਰਮੈਨ ਹਿੰਮਤ ਸਿੰਘ ਸੋਮਵਾਰ ਨੂੰ ਹਰਿਆਣਾ ਨਿਵਾਸ ਵਿਚ ਪ੍ਰੈਸ ਕਾਨਫ੍ਰਂੈਸ ਨੂੰ ਸੰਬੋਧਿਤ ਕਰ ਰਹੇ ਸਨ।
ਚੇਅਰਮੈਨ ਨੇ ਕਮਿਸ਼ਨ ਵੱਲੋਂ ਕੀਤੇ ਜਾ ਰਹੇ ਕੰਮਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਦੀ ਵਰਤੋ ਕਰ ਉਮੀਦਵਾਰਾਂ ਨੂੰ ਜਾਗਰੁਕ ਕੀਤਾ ਅਤੇ ਉਮੀਦਵਾਰਾਂ ਨੂੰ ਕਮਿਸ਼ਨ ਦੀ ਅਥੋਰਾਇਜਡ ਵੈਬਸਾਇਟ ਨਾਲ ਜੋੜਿਆ ਗਿਆ। ਉਨ੍ਹਾਂ ਨੇ ਕਿਹਾ ਕਮਿਸ਼ਨ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਮਿਸ਼ਨ ਦੇ ਕਿਸੇ ਵੀ ਅਧਿਕਾਰੀ ਤੋਂ ਕੋਈ ਵੀ ਉਮੀਦਵਾਰ ਆਪਣੀ ਸ਼ਿਕਾਇਤ ਨੂੰ ਲੈ ਕੇ ਫੋਨ ਅਤੇ ਮੈਸੇਜ ਰਾਹੀਂ ਗੱਲ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਨੇ ਕੋਰਟ ਵਿਚ ਅਟਕੀ ਹੋਈ ਭਰਤੀਆਂ ‘ਤੇ ਉਮੀਦਵਾਰਾਂ ਦੇ ਹਿੱਤ ਵਿਚ ਮਜਬੂਤੀ ਨਾਲ ਆਪਣਾ ਪੱਖ ਰੱਖਿਆ। ਕਮਿਸ਼ਨ ਵੱਲੋਂ ਕੱਢੀ ਗਈ 24000 ਭਰਤੀਆਂ ਦੇ ਨਤੀਜੇ ‘ਤੇ 266 ਕੇਸ ਅਤੇ ਟੀਜੀਟੀ ਪ੍ਰੀਖਿਆ ਨਤੀਜੇ ‘ਤੇ 418 ਕੇਸ ਦਰਜ ਹੋਏ , ਜਿਨ੍ਹਾਂ ‘ਤੇ ਕਮਿਸ਼ਨ ਜਲਦੀ ਤੋਂ ਜਲਦੀ ਕਾਰਵਾਈ ਕਰ ਸਕਦਾ ਹੈ। ਕਮਿਸ਼ਨ ਨੇ ਸਿਰਫ 56 ਦਿਨ ਵਿਚ 28 ਪ੍ਰੀਖਿਆਵਾਂ ਨੂੰ ਸਪੰਨ ਕਰਾਇਆ। ਕਮਿਸ਼ਨ ਵੱਲੋਂ ਹੁਣ ਬਚੀ ਹੋਈ ਪ੍ਰੀਖਿਆਵਾਂ ਵੀ ਜਲਦੀ ਪ੍ਰਬੰਧਿਤ ਕਰਾਈ ਜਾਣਗੀਆਂ। ਰਾਜ ਵਿਚ ਸੱਭ ਤੋਂ ਵੱਡਾ ਨਤੀਜਾ 24000 ਉਮੀਦਵਾਰਾਂ ਦਾ ਜਾਰੀ ਕੀਤਾ ਗਿਆ।
ਪ੍ਰਤੀ ਸਾਲ ਦੀ ਉਮੀਦ ਵਿਚ ਇਸ ਸਾਲ ਕੁੱਲ 56830, ਸੱਭ ਤੋਂ ਵੱਧ ਨੋਜੁਆਨਾਂ ਨੂੰ ਰੁਜਗਾਰ ਦਿੱਤਾ ਗਿਆ ਹੈ।
ਪ੍ਰਤੀ ਸਾਲ ਅਨੁਸਾਰ ਡੇਟਾ ਇਸ ਤਰ੍ਹਾ ਹੈ: 2015 ਵਿਚ 2780 ਅਹੁਦਿਆਂ ‘ਤੇ, 2016 ਵਿਚ 2229 ਅਹੁਦਿਆਂ ‘ਤੇ, 2017 ਵਿਚ 8403 ਅਹੁਦਿਆਂ ‘ਤੇ, 2018 ਵਿਚ 20141 ਅਹੁਦਿਆਂ ‘ਤੇ, 2019 ਵਿਚ 34649 ਅਹੁਦਿਆਂ ‘ਤੇ, 2020 ਵਿਚ 8694 ਅਹੁਦਿਆਂ ” ਤੇ, 2021 ਵਿਚ 3651 ਅਹੁਦਿਆਂ ‘ਤੇ, 2022 ਵਿਚ 16366 ਅਹੁਦਿਆਂ ‘ਤੇ, 2023 ਵਿਚ 838 ਅਹੁਦਿਆਂ ‘ਤੇ ਚੋਣ ਹੋਇਆ। ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਮਿਸ਼ਨ ਦੇ ਚੇਅਰਮੈਨ ਖੁਦ ਕਮਿਸ਼ਨ ਦੇ ਗੇਟ ‘ਤੇ ਆ ਕੇ ਉਮੀਦਵਾਰਾਂ ਦੀ ਸ਼ਿਕਾਇਤ ਨੂੰ ਸੁਣਦੇ ਹਨ ਅਤੇ ਉਨ੍ਹਾਂ ਸ਼ਿਕਾਇਤਾਂ ਨੂੰ ਪ੍ਰਾਥਮਿਕਤਾ ਦੇ ਆਧਾਰ ‘ਤੇ ਹੱਲ ਕੀਤਾ ਜਾਂਦਾ ਹੈ।
ਚੇਅਰਮੈਨ ਹਿੰਮਤ ਸਿੰਘ ਨੇ ਕਿਹਾ ਕਿ ਕਮਿਸ਼ਨ ਵੱਲੋਂ ਭਵਿੱਖ ਲਈ ਯੋਜਨਾ ਬਣਾਈ ਹੈ ਜਿਸ ਦੇ ਤਹਿਤ ਸਾਲਾਨਾ ਪ੍ਰੀਖਿਆ ਕੈਲੇਂਡਰ ਬਨਾਉਣਗੇ। ਸ਼ਿਕਾਇਤ ਤਹਿਤ ਗ੍ਰੀਵੇਂਸ ਪੋਰਟਲ ਲਾਂਚ ਹੋਵੇਗਾ, ਜਿਸ ‘ਤੇ ਨਿਸਤਾਰਣ ਦਾ ਸਮੇਂ ਤੈਅ ਹੋਵੇਗਾ ਅਤੇ ਉਮੀਦਵਾਰਾਂ ਨੂੰ ਹਰ ਇਕ ਪ੍ਰਤੀਕ੍ਰਿਆ ਦੀ ਜਾਣਕਾਰੀ ਮੈਸੇਜ ਵੱਲ ੋਂ ਸਮੇਂ-ਸਮੇਂ ‘ਤੇ ਮਿਲਦੀ ਰਹੇਗੀ। ਜੇਕਰ ਕੋਈ ਉਮੀਦਵਾਰ ਸਾਡੇ ਦਿੱਤੇ ਗਏ ਨਿਸਤਾਰਣ ਤੋਂ ਸਹਿਮਤ ਨਹੀਂ ਹੋਵੇਗਾ ਤਾਂ ਉਹ ਉਸ ਸ਼ਿਕਾਇਤ ‘ਤੇ ਮੁੜ ਸ਼ਿਕਾਇਛ ਕਰਨ ਵਿਚ ਸਮਰੱਥ ਹੋਵੇਗਾ। ਕੋਰਟ ਕੇਸ ਲਈ ਹੱਲ ਕੈਂਪ ਲਗਾਏ ਜਾਣਗੇ। ਉਮੀਦਵਾਰਾਂ ਤਹਿਤ OTR (One Time Registration) ਦਾ ਪ੍ਰਾਵਧਾਨ ਲਿਆੲਆ ਜਾਵੇਗਾ। ਸਰਕਾਰ ਦੀ ਰਿਪੋਰਟ ਪੇਸ਼ ਕਰ CET ਵੀਂ ਪੋਲਿਸੀ ਵਿਚ ਸੋਧ ਕਰ ਲਾਗੂ ਕਰਵਾਉਣਾ , ਪਰ ਨਵੀਂ ਪੋਲਿਸੀ ਸੁਧਾਰ ਕੁੱਝ ਪੋਸਟਾਂ ‘ਤੇ ਲਾਗੂ ਨਹੀਂ ਹੋਵੇਗੀ। ਪੈਂਡਿੰਗ ਪ੍ਰੀਖਿਆਵਾਂ ਨੂੰ ਕਰਨਾ ਅਤੇ ਬਣੇ ਹੋਏ ਨਤੀਜਿਆਂ ਨੂੰ ਜਾਰੀ ਕਰਨਾ। ਵਿਭਾਗਾਂ ਵਿਚ ਤਾਲਮੇਲ ਬਣਾ ਕੇ ਜੁਆਇਨਿੰਗ ਨਾਲ ਜੁੜੀ ਸਮਸਿਆਵਾਂ ਦਾ ਪ੍ਰਾਥਮਿਕਤਾ ਆਧਾਰ ‘ਤੇ ਹੱਲ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਦਾ ਪੂਰਾ ਯਤਨ ਹੈ ਕਿ ਹਰ ਇਕ ਉਮੀਦਵਾਰ ਨੂੰ ਕੋਰਟ ਅਤੇ ਕਮਿਸ਼ਨ ਜਾਣ ਦੀ ਜਰੂਰਤ ਨਾ ਹੋਵ, ਹਰ ਇਕ ਜਾਣਕਾਰੀ ਉਨ੍ਹਾਂ ਨੂੰ ਸਰਲਤਾ ਨਾਲ ਮਿਲਦੀ ਰਹੇ ਅਤੇ ਘਰ ਬੈਠੇ ਸ਼ਿਕਾਇਤਾਂ ਦਾ ਹੱਲ ਹੋਵੇ।
ਇਸ ਮੌਕੇ ‘ਤੇ ਕਮਿਸ਼ਨ ਮੈਂਬਰ ਭੁਪੇਂਦਰ ਸਿੰਘ ਚੌਹਾਨ, ਕਪਿਲ ਅਤਰੇਜਾ, ਅਰਮ ਸਿੰਘ ਅਤੇ ਸੁਭਾਸ਼ ਚੰਦਰ, ਕਮਿਸ਼ਨ ਦੇ ਸਕੱਤਰ ਵਿਨੈ ਕੁਮਾਰ, ਓਐਸਡੀ ਸ਼ੰਭੂ ਰਾਠੀ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।
ਸ੍ਰੀਮਦਭਗਵਦ ਗੀਤਾ ਵਿੱਚ ਜੀਵਨ ਦੇ ਹਰ ਸੁਆਲ ਦਾ ਹੱਲ- ਅਨਿਲ ਵਿੱਜ
ਚੰਡੀਗੜ੍ਹ, 30 ਦਸੰਬਰ- ਹਰਿਆਣਾ ਦੇੇ ਉਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ ਸ੍ਰੀਮਦਭਗਵਦ ਗੀਤਾ ਸਾਡਾ ਅਨਮੋਲ ਗ੍ਰੰਥ ਹੈ, ਜੋ ਜੀਵਨ ਦੇ ਕਿਸੇ ਵੀ ਪੜਾਅ ‘ਤੇ ਇਹ ਦਸੱਦਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ। ਇਸ ਦੇ ਅਧਿਆਏ ਅਤੇ ਸ਼ਲੋਕਾਂ ਵਿੱਚ ਹਰ ਸਥਿਤੀ ਦਾ ਹੱਲ ਵਿਸਥਾਰ ਨਾਲ ਦੱਸਿਆ ਗਿਆ ਹੈ। ਗੀਤਾ ਦੇ ਗਿਆਨ ਨੂੰ ਜੀਵਨ ਵਿੱਚ ਲਾਗੂ ਕਰਕੇ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਗੀਤਾ ਮੁਕਤੀ ਦੀ ਰਾਹ ਦਿਖਾਉਂਦੀ ਹੈ ਅਤੇ ਸਵਾਮੀ ਗਿਆਨਾਨੰਦ ਮਹਾਰਾਜ ਇਸ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾ ਰਹੇ ਹਨ।
ਸ੍ਰੀ ਅਨਿਲ ਵਿੱਜ ਸ਼੍ਰੀ ਕ੍ਰਿਸ਼ਨ ਕ੍ਰਿਪਾ ਜੀਓ ਗੀਤਾ ਪਰਿਵਾਰ ਦੀ ਤੱਤਾਵਾਧਾਨ ਵਿਚ ਪ੍ਰਬੰਧਿਤ ਪੰਜ ਦਿਨਾਂ ਦੇ ਬ੍ਰਹਮ ਗੀਤਾ ਸਤਿਸੰਗ ਦੇ ਤੀਜੇ ਦਿਨ ‘ਤੇ ਅੰਬਾਲਾ ਵਿੱਚ ਸ਼ਰਧਾਲੁਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਹਰਿਆਣਾ ਵਿਧਾਨਸਭਾ ਦੇ ਡਿਪਟੀ ਸਪੀਕਰ ਡਾ. ਕ੍ਰਿਸ਼ਣ ਮਿੱਡਾ ਵੀ ਵਿਸ਼ੇਸ਼ ਮਹਿਮਾਨ ਵੱਜੋਂ ਹਾਜ਼ਰ ਸਨ।
ਡਾ. ਕ੍ਰਿਸ਼ਣ ਮਿੱਡਾ ਨੇ ਨੌਜੁਵਾਨਾਂ ਨੂੰ ਅਪੀਲ ਕੀਤੀ ਕਿ ਉਹ ਗੀਤਾ ਨੂੰ ਪੜ੍ਹਨ ਅਤੇ ਇਸ ਨੂੰ ਆਪਣੇ ਜੀਵਨ ਵਿੱਚ ਧਾਰਣ ਕਰਨ। ਉਨ੍ਹਾਂ ਨੇ ਗੀਤਾ ਨੂੰ ਮਨੁੱਖਤਾ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਵਿਲੱਖਣ ਵਰਦਾਨ ਦੱਸਿਆ।
ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਮਹਾਰਾਜ ਨੇ ਸ਼ਰਧਾਲੁਆਂ ਨੂੰ ਕਰਮ, ਭਗਤੀ ਅਤੇ ਗਿਆਨ ਦੇ ਆਦਰਸ਼ਾਂ ਨੂੰ ਅਪਨਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੀਤਾ ਦਾ ਅਧਿਐਨ ਜੀਵਨ ਦੇ ਸਾਰੇ ਦੁਖਾਂ ਦਾ ਹੱਲ ਹੈ ਅਤੇ ਇਸ ਨਾਲ ਸੱਚੀ ਸ਼ਾਂਤੀ ਅਤੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਪੋ੍ਰਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੁ ਅਤੇ ਮਨ੍ਹੇ- ਪ੍ਰਮੰਨ੍ਹੇ ਲੋਕ ਮੌਜੂਦ ਰਹੇ।
ਹਰ ਸਮਸਿਆ ਦਾ ਹੱਲ ਸਰਕਾਰ ਦੀ ਪ੍ਰਾਥਮਿਕਤਾ – ਕ੍ਰਿਸ਼ਣ ਕੁਮਾਰ
ਚੰਡੀਗੜ੍ਹ, 30 ਦਸੰਬਰ – ਹਰਿਆਣਾ ਵਿਚ ਸਮਾਜਿਕ ਨਿਆਂ, ਸ਼ਸ਼ਕਤੀਕਰਣ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ ਨੇ ਸੋਮਵਾਰ ਨੂੰ ਪਾਣੀਪਤ ਵਿਚ ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਆਮ ਵਿਅਕਤੀ ਦੇ ਨਾਲ ਨਿਆਂ ਕਰਨਾ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ। ਜਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਵਿਚ ਜੋ ਸ਼ਿਕਾਇਤਾਂ ਪਹੁੰਚਦੀਆਂ ਹਨ ਉਨ੍ਹਾਂ ਦੇ ਹੱਲ ਦਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਯਤਨ ਕੀਤਾ ਜਾਂਦਾ ਹੈ।
ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਕੰਮ ਵਿਚ ਪਾਰਦਰਸ਼ਿਤਾ ਵਰਤਣ ਤੇ ਜਨ ਸਮਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕਰਨ ਦਾ ਸਤਨ ਕਰਨ। ਕਮੇਟੀ ਦੀ ਮੀਟਿੰਗ ਵਿਚ 15 ਕੌਮੀ ਏਜੰਡੇ ਦੇ ਤਹਿਤ ਸਮਸਿਆਵਾਂ ਦੀ ਸੁਣਵਾਈ ਹੋਈ। ਇੰਨ੍ਹਾਂ ਵਿੱਚੋਂ 8 ਸਮਸਿਆਵਾਂ ਦਾ ਮੌਕੇ ‘ਤੇ ਹੱਲ ਕੀਤਾ ਗਿਆ ਤੇ 6 ਸਮਸਿਆਵਾਂ ਨੂੰ ਅਗਲੀ ਸੁਣਵਾਈ ਲਈ ਰੱਖਿਆ ਗਿਆ ਤੇ 1 ਸਮਸਿਆ ਨੂੰ ਰੱਦ ਕਰ ਦਿੱਤਾ ਗਿਆ।
Leave a Reply