ਮਾਲੇਰਕੋਟਲਾ (ਕਿਮੀ ਅਰੋੜਾ ਅਸਲਮ ਨਾਜ਼)ਅੱਜ ਰਾਸਨ ਡਿੱਪੂ ਹੋਲਡਰ ਫੈਡਰੇਸ਼ਨ ਰਜਿ:118 ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦਾ ਸਮਥਨ ਕਰਦੇ ਹਾਂ ।ਉਨਾਂ ਕਿਹਾ ਕਿ ਸਾਡੇ ਕਿਸਾਨ ਆਗੂ ਸ਼ ਜਗਜੀਤ ਸਿੰਘ ਡੱਲੇਵਾਲ ਨੂੰ ਪਿਛਲੇ ਦਿਨੀਂ ਹੀ ਮਿਲ ਕੇ ਆਏ ਹਾਂ ਉਨ੍ਹਾਂ ਦੀ ਸਿਹਤ ਬਹੁਤ ਨਾਜ਼ੁਕ ਹੈ ਕੇਂਦਰ ਅਤੇ ਸੂਬਾ ਸਰਕਾਰ ਨੂੰ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੈ ਡੱਲੇਵਾਲ ਪਿੱਛਲੇ ਲਗਭਗ ਇਕ ਮਹੀਨੇ ਤੋਂ ਕਿਸਾਨਾਂ ਦੀਆਂ ਮੰਗਾਂ ਲਈ ਭੁੱਖ ਹੜਤਾਲ ਤੇ ਬੈਠੇ ਸਨ, ਸ੍ਰੀ ਕਾਂਝਲਾ ਨੇ ਕਿਹਾ ਸਾਡੀ ਰਾਸ਼ਨ ਡਿੱਪੂ ਯੂਨੀਅਨ ਵੱਲੋਂ ਸ : ਜਗਜੀਤ ਸਿੰਘ ਡੱਲੇਵਾਲ ਅਤੇ ਸਮੂਹ ਕਿਸਾਨ ਜੱਥੇਬੰਦੀਆਂ ਨੂੰ ਪੂਰਨ ਸਮਰਥਨ ਦਾ ਐਲਾਨ ਕਰਦੇ ਹਾਂ ।
ਸੂਬਾ ਪ੍ਰਧਾਨ ਕਾਂਝਲਾ ਨੇ ਕਿਹਾ ਕਿ ਕਿਸਾਨੀ ਹਰੇਕ ਵਰਗ ਦੀ ਆਰਥਿਕਤਾ ਦਾ ਧੁਰਾ ਹੈ। ਉਨਾਂ ਕਿਹਾ ਕਿ ਪੰਜਾਬ ਦੇ 18500 ਡਿੱਪੂ ਹੋਲਡਰ ਆਪੋ ਆਪਣੇ ਜ਼ਿਲਿਆਂ ਵਿੱਚ ਵੱਖ ਵੱਖ ਥਾਵਾਂ ਤੇ ਬੰਦ ਦਾ ਸਮਰਥਨ ਕਰਨਗੇ।ਇਸ ਮੋਕੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ, ਪ੍ਰਧਾਨ ਪਰਮਜੀਤ ਸਿੰਘ ਹਾਡਾ ਸੁਨਾਮ, ਸੁਦਾਗਰ ਅਲੀ ਬਲਾਕ ਪ੍ਰਧਾਨ ਮਲੇਰ ਕੋਟਲਾ, ਕਰਮਜੀਤ ਰਟੋਲਾ, ਮੱਖਣ ਗਰਗ, ਸੂਬਾ ਪ੍ਰੈੱਸ ਸਕੱਤਰ ਮੁਹੰਮਦ ਸਲੀਮ, ਕੇਵਲ ਕ੍ਰਿਸ਼ਨ ਧਨੋ, ਰੋਜ਼ੀ ਨਾਰੀਕੇ, ਬਿੱਕਰ ਸਿੰਘ ਰਾੜਵਾ, ਨਜੀਰ ਮੁਹੰਮਦ ਬਿੰਜੋਕੀ, ਸੰਦੀਪ ਸਿੰਘ ਆਦਮਵਾਲ,ਅਰਸ਼ਾਦ ਬਰਕਤਪੁਰਾ, ਸੁਰਾਜਦੀਨ ਕੇਲੋਂ, ਆਦਿ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ।
Leave a Reply