ਸੰਗਰੂਰ (ਮਾਸਟਰ ਪਰਮਵੇਦ )
ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਛੇਵੀਂ ਸੂਬਾਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਸੂਬਾਈ ਪੱਧਰ ਤੇ ਅਹਿਮ ਸਥਾਨ ਹਾਸਿਲ ਕਰਨ ਵਾਲੇ 30 ਵਿਦਿਆਰਥੀਆਂ ਦਾ ਸਨਮਾਨ ਕਰਨ ਲਈ ਇਕ ਵਿਸ਼ੇਸ਼ ਸੂਬਾਈ ਸਨਮਾਨ ਸਮਾਗਮ ਤਰਕਸ਼ੀਲ਼ ਭਵਨ, ਬਰਨਾਲਾ ਵਿਖੇ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਤਰਕਸ਼ੀਲ਼ ਇਕਾਈਆਂ ਦੇ ਕਾਰਕੁਨਾਂ, ਵਿਦਿਆਰਥੀਆਂ ਅਤੇ ਸਕੂਲ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਇਸ ਸਮਾਗਮ ਦੇ ਮੁੱਖ ਬੁਲਾਰੇ ਨਾਮਵਰ ਸਾਹਿਤਕਾਰ ਅਤੇ ਚਿੰਤਕ ਡਾ.ਹਰਵਿੰਦਰ ਭੰਡਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਗਿਆਨਕ ਚੇਤਨਾ ਅੱਜ ਤੱਕ ਦੇ ਮਨੁੱਖੀ ਵਿਕਾਸ ਦਾ ਮੁੱਖ ਆਧਾਰ ਹੈ ਪਰ ਆਜ਼ਾਦੀ ਤੋਂ ਬਾਅਦ ਸੱਤਾਧਾਰੀ ਜਮਾਤਾਂ ਨੇ ਸਿੱਖਿਆ ਨੀਤੀ ਵਿਚ ਵਿਗਿਆਨਕ ਚੇਤਨਾ ਵਿਕਸਤ ਕਰਨ ਦੀ ਥਾਂ ਰੂੜ੍ਹੀਵਾਦੀ ਪਾਠਕ੍ਰਮ ਸ਼ਾਮਿਲ ਕਰਕੇ ਵਿਦਿਆਰਥੀਆਂ ਨੂੰ ਵਿਗਿਆਨਕ ਨਜ਼ਰੀਆ ਅਪਨਾਉਣ ਤੋਂ ਵਾਂਝਿਆਂ ਕੀਤਾ ਹੈ ਜਦਕਿ ਤਰਕਸ਼ੀਲ਼ ਸੁਸਾਇਟੀ ਪੰਜਾਬ ਪਿਛਲੇ ਚਾਰ ਦਹਾਕਿਆਂ ਤੋਂ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਫੁੱਲਿਤ ਕਰਨ ਲਈ ਲਗਾਤਾਰ ਉਪਰਾਲੇ ਕਰਦੀ ਆ ਰਹੀ ਹੈ ਅਤੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਅਤੇ ਤਰਕਸ਼ੀਲ ਸਾਹਿਤ ਵੈਨ ਦੀ ਇਸ ਵਿੱਚ ਅਹਿਮ ਭੂਮਿਕਾ ਹੈ।
ਇਸ ਤੋਂ ਪਹਿਲਾਂ ਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਪਿਛਲੇ ਛੇ ਸਾਲਾਂ ਤੋਂ ਕਰਵਾਈ ਜਾ ਰਹੀ ਵਿੱਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਮਕਸਦ ਅਤੇ ਵਿਗਿਆਨਕ ਚੇਤਨਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।
ਇਸ ਮੌਕੇ ਸੂਬਾਈ ਪੱਧਰ ਤੇ ਛੇਵੀਂ ਤੋਂ ਤੇਰ੍ਹਵੀਂ ਜਮਾਤ ਵਿਚ ਅਹਿਮ ਸਥਾਨ ਹਾਸਿਲ ਕਰਨ ਵਾਲੇ ਮਿਡਲ ਅਤੇ ਸੈਕੰਡਰੀ ਗਰੁੱਪ ਦੇ 30 ਵਿਦਿਆਰਥੀਆਂ ਨੂੰ ਨਕਦ ਇਨਾਮ, ਤਰਕਸ਼ੀਲ਼ ਕਿਤਾਬਾਂ,ਯਾਦਗਾਰੀ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੋਹਰੀ ਰਹੇ ਕੁਝ ਵਿਦਿਆਰਥੀਆਂ ਨੇ ਪ੍ਰੀਖਿਆ ਬਾਰੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਸੂਬਾ ਕਮੇਟੀ ਵੱਲੋਂ ਸਮਾਗਮ ਦੇ ਮੁੱਖ ਬੁਲਾਰੇ ਡਾ. ਹਰਵਿੰਦਰ ਭੰਡਾਲ ਨੂੰ ਤਰਕਸ਼ੀਲ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਉੱਤਮ ਕਾਰਗੁਜਾਰੀ ਵਿਖਾਉਣ ਵਾਲੀਆਂ ਇਕਾਈਆਂ ਰੋਪੜ,ਸੰਗਰੂਰ,ਸ਼ਾਹਕੋਟ,ਬਠਿੰਡਾ,ਭਦੌ ੜ, ਮਾਨਸਾ,ਪਟਿਆਲਾ ਅਰਬਨ ਅਸਟੇਟ,ਗੁਰੂ ਹਰ ਸਹਾਏ,ਅਬੋਹਰ,ਰਾਮਪੁਰਾ ਫੂਲ,ਪਟਿਆਲਾ ਸ਼ਹਿਰ, ਫ਼ਗਵਾੜਾ ,ਅੰਮ੍ਰਿਤਸਰ, ਧਾਰੀਵਾਲ ਭੋਜਾ, ਗੜ੍ਹਸ਼ੰਕਰ, ਦਿੜ੍ਹਬਾ,ਮੁਕਤਸਰ – ਲੱਖੇਵਾਲੀ, ਮਲੇਰਕੋਟਲਾ, ਮੋਹਾਲੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਆਦਰਸ਼ ਪਬਲਿਕ ਸਕੂਲ ਸ਼ੁਤਰਾਣਾ ਦੇ ਵਿਦਿਆਰਥੀਆਂ ਵੱਲੋਂ ਕੋਰਿਓਗ੍ਰਾਫੀ ਪੇਸ਼ ਕੀਤੀ ਗਈ।
ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾਈ ਆਗੂ ਰਾਮ ਸਵਰਨ ਲੱਖੇਵਾਲੀ ਨੇ ਬਾਖੂਬੀ ਨਿਭਾਈ ਜਦਕਿ ਮਾਸਟਰ ਰਾਜਿੰਦਰ ਭਦੌੜ ਨੇ ਚੇਤਨਾ ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ ਸਕੂਲ ਮੁਖੀਆਂ ,ਪ੍ਰਬੰਧਕਾਂ , ਅਧਿਆਪਕਾਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।ਮਾਸਟਰ ਪਰਮਵੇਦ ਨੇ ਦੱਸਿਆ ਕਿ ਇਸ ਸੂਬਾਈ ਪੱਧਰੀ ਸਮਾਗਮ ਵਿੱਚ ਸੰਗਰੂਰ -ਬਰਨਾਲਾ ਜੋਨ ਦੀ ਬੱਚੀ ਖੁਸ਼ੀ ਗਿੱਲ ਬਨਾਰਸੀ ਸੰਗਰੂਰ (ਅਪਰ ਸੈਕੰਡਰੀ ਪੱਧਰ )ਤੇ ਮਨਪ੍ਰੀਤ ਸਿੰਘ ਗਾਗਾ ਸੰਗਰੂਰ (ਦਸਵੀਂ ਪੱਧਰ) , ਮਨਪ੍ਰੀਤ ਕੌਰ ਛਾਜਲੀ, ਮਾਇਆ ਕੌਰ ਸੁਨਾਮ ,ਭੂਮਿਕਾ ਦਿੜ੍ਹਬਾ, ਮਨਪ੍ਰੀਤ ਕੌਰ ਦਿੜ੍ਹਬਾ, ਗੁਰਸ਼ਾਨ ਝਾੜੋਂ ਲੌਂਗੋਵਾਲ ਦੇ ਬੱਚੇ ਨੇ ਸ਼ਾਮਲ ਸਨ ।
ਇਸ ਮੌਕੇ ਸੂਬਾ ਕਮੇਟੀ ਆਗੂ ਹੇਮ ਰਾਜ ਸਟੈਨੋ,ਰਾਜੇਸ਼ ਅਕਲੀਆ, ਬਲਬੀਰ ਲੌਂਗੋਵਾਲ,ਰਾਜਪਾਲ ਸਿੰਘ,ਜੋਗਿੰਦਰ ਕੁੱਲੇਵਾਲ, ਸੁਮੀਤ ਅੰਮ੍ਰਿਤਸਰ,ਜਸਵੰਤ ਮੁਹਾਲੀ,ਅਜੀਤ ਪ੍ਰਦੇਸੀ, ਜਸਵਿੰਦਰ ਫਗਵਾੜਾ, ਗੁਰਪ੍ਰੀਤ ਸ਼ਹਿਣਾ,ਸੰਦੀਪ ਧਾਰੀਵਾਲ ਭੋਜਾਂ, ,ਪਰਮਵੇਦ ਸੰਗਰੂਰ, ਬਲਰਾਜ ਮੌੜ, ਸੁਰਜੀਤ ਟਿੱਬਾ, ਗੁਰਮੀਤ ਖਰੜ, ਜਸਵੰਤ ਜੀਰਖ,ਪ੍ਰਵੀਨ ਜੰਡਵਾਲਾ, ਕੁਲਵੰਤ ਕੌਰ,ਸੁਖਵਿੰਦਰ ਬਾਗਪੁਰ,ਰਾਮ ਕੁਮਾਰ ਪਟਿਆਲਾ,ਚੰਨਣ ਵਾਂਦਰ,ਜਸਪਾਲ ਬਾਸਰਕੇ, ਪ੍ਰਿੰਸੀਪਲ ਮੇਲਾ ਰਾਮ, ਐਡਵੋਕੇਟ ਅਮਰਜੀਤ ਬਾਈ, ਬੀਰਬਲ ਭਦੌੜ,ਅਵਤਾਰ ਗੋਂਦਾਰਾ, ਬਲਵਿੰਦਰ ਬਰਨਾਲਾ,ਦੀਪ ਦਿਲਬਰ , ਬੂਟਾ ਸਿੰਘ ਵਾਕਫ਼,ਕ੍ਰਿਸ਼ਨ ਕੁਮਾਰ, ਪ੍ਰਿੰਸੀਪਲ ਜਤਿੰਦਰ ਸਿੰਘ ਅਤੇ ਵੱਖ ਵੱਖ ਸਕੂਲਾਂ ਦੇ ਅਧਿਆਪਕ ਅਤੇ ਮਾਪੇ ਵੀ ਸ਼ਾਮਿਲ ਹੋਏ।
Leave a Reply