ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੈ ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਨਿਧਨ ‘ਤੇ ਦੁੱਖ ਪ੍ਰਗਟਾਇਆ
ਚੰਡੀਗੜ੍ਹ, 20 ਦਸੰਬਰ- ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤੇ੍ਰਅ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਨਿਧਨ ‘ਤੇ ਡੁੰਘਾ ਦੁੱਖ ਵਿਅਕਤ ਕਰਦੇ ਹੋਏ ਕਿਹਾ ਕਿ ਸ੍ਰੀ ਚੌਟਾਲਾ ਇਕ ਤਜਰਬੇਕਾਰ ਰਾਜਨੇਤਾ ਅਤੇ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਆਪਣਾ ਜੀਵਨ ਹਰਿਆਣਾ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ।
ਰਾਜਪਾਲ ਨੇ ਕਿਹਾ ਕਿ ਹਰਿਆਣਾ ਦੇ ਵਿਕਾਸ ਵਿਚ ਸ੍ਰੀ ਓਮ ਪ੍ਰਕਾਸ਼ ਚੌਟਾਲਾ ਜੀ ਦੇ ਯੋਗਦਾਨ ਅਤੇ ਇੱਥੇ ਦੇ ਲੋਕਾਂ, ਵਿਸ਼ੇਸ਼ਕਰ ਕਿਸਾਨਾਂ ਦੀ ਭਲਾਈ ਲਈ ਉਨ੍ਹਾਂ ਦੀ ਪ੍ਰਤੀਬੱਧਤਾਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਦਾ ਨਿਧਨ ਸੂਬਾ ਅਤੇ ਇੱਥੇ ਦੇ ਲੋਕਾਂ ਲਈ ਬਹੁਤ ਵੱਡਾ ਨੁਕਸਾਨ ਹੈ।
ਸ੍ਰੀ ਦੱਤਾਤੇ੍ਰਅ ਨੇ ਸ੍ਰੀ ਚੌਟਾਲਾ ਜੀ ਦੇ ਨਾਲ ਆਪਣੇ ਨਿਜੀ ਤਜਰਬੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਜਦੋਂ ਮੈਂ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸੀ, ਉਦੋਂ ਸ੍ਰੀ ਚੌਟਾਲਾ ਜੀ ਹਰਿਆਣਾ ਦੇ ਸੀਐਮ ਸਨ। ਉਨ੍ਹਾਂ ਨੇ ਐਨਸੀਆਰ ਦੇ ਵਿਕਾਸ ਦੇ ਸਬੰਧ ਵਿਚ ਮੇਰੇ ਨਾਲ ਮੁਲਾਕਾਤ ਕੀਤੀ ਸੀ। ਐਨਸੀਆਰ ਵਿਕਾਸ ਬੋਰਡ ਦੀ ਮੀਟਿੰਗ ਦੌਰਾਨ ਸ੍ਰੀ ਚੌਟਾਲਾ ਜੀ, ਜੋ ਇਸ ਦੇ ਮੈਂਬਰ ਵੀ ਸਨ, ਖੇਤਰ ਦੇ ਸੁਨਹਿਰੇ ਵਿਕਾਸ ਦੇ ਬਾਰੇ ਵਿਚ ਆਪਣੇ ਬਹੁਮੁੱਲੇ ਦ੍ਰਿਸ਼ਟੀਕੋਣ ਸੋਾਂਝਾ ਕਰਦੇ ਸਨ। 89 ਸਾਲ ਦੀ ਉਮਰ ਦੇ ਬਾਵਜੂਦ ਵੀ ਸ੍ਰੀ ਚੌਟਾਲਾ ਜੀ ਪਬਲਿਕ ਜੀਵਨ ਵਿਚ ਸਰਗਰਮ ਸਨ।
ਸ੍ਰੀ ਦੱਤਾਤੇ੍ਰਅ ਨੇ ਅੱਜ ਸ੍ਰੀ ਅਭੈ ਚੌਟਾਲਾ ਨਾਲ ਗੱਲ ਕੀਤੀ ਅਤੇ ਸੋਗ ਪਰਿਵਾਰ ਦੇ ਮੈਂਬਰਾਂ ਦੇ ਪ੍ਰਤੀ ਆਪਣੀ ਸੰਵੇਦਨਾ ਵਿਅਕਤ ਕੀਤੀ ਅਤੇ ਉਨ੍ਹਾਂ ਨੇ ਇਸ ਨਾ ਪੂਰੀ ਹੋਣ ਵਾਲੇ ਕਮੀ ਨੂੰ ਸਹਿਨ ਕਰਨ ਦੀ ਸ਼ਕਤੀ ਦੇਣ ਦੇ ਅਰਦਾਸ ਕੀਤੀ। ਸ੍ਰੀ ਦੱਤਾਤੇ੍ਰਅ ਨੇ ਕਿਹਾ ਕਿ ਮਰਹੂਮ ਰੁਹ ਨੂੰ ਸ਼ਾਂਤੀ ਮਿਲੇ।
ਸਲਸਵਿਹ/2024
ਸਾਬਕਾ ਮੁੱਖ ਮੰਤਰੀ ਓਮ ਪ੍ਰਰਾਸ਼ ਚੌਟਾਲਾ ਦੇ ਦੇਹਾਂਤ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪ੍ਰਗਟਾਇਆ ਸੋਗ
ਚੰਡੀਗੜ੍ਹ, 20 ਦਸੰਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਅਤੇ ਇਨੇਲੋ ਦੇ ਸੀਨੀਅਰ ਨੇਤਾ ਚੌਧਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ‘ਤੇ ਡੁੰਘਾ ਸੋਗ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਓਪੀ ਚੌਟਾਲਾ ਦੇ ਦੇਹਾਂਤ ਨਾਲ ਹਰਿਆਣਾ ਦੀ ਰਾਜਨੀਤੀ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੀ ਕਮੀ ਨੂੰ ਕੋਈ ਪੂਰਾ ਕਰ ਪਾਉਣਾ ਮੁਸ਼ਕਿਲ ਹੈ। ਹਰਿਆਣਾ ਦੀ ਰਾਜਨੀਤੀ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਦਾ ਯਾਦ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਚੌਟਾਲਾ ਜੀ ਦੀ ਸ਼ਖਸੀਅਤ ਸਾਦਗੀ ਅਤੇ ਸੰਘਰਸ਼ ਦਾ ਪ੍ਰਤੀਕ ਸੀ। ਉਹ ਇੱਕ ਦੂਰਦਰਸ਼ੀ ਨੇਤਾ ਸਨ, ਜਿਨ੍ਹਾਂ ਨੇ ਪੇਂਡੂ ਤਰੱਕੀ, ਸਿਖਿਆ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕਈ ਯੋਜਨਾਵਾਂ ਚਲਾਈਆਂ। ਉਨ੍ਹਾਂ ਦੇ ਦੇਹਾਂਤ ਦਾ ਨਾ ਸਿਰਫ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਸੂਬੇ ਨੂੰ ਡੁੰਘਾ ਸਦਮਾ ਲਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਇਸ ਮਰਹੂਮ ਰੁੰਹ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਦੁੱਖ ਦੇ ਸਮੇਂ ਵਿੱਚ ਧੀਰਜ ਅਤੇ ਸੰਬਲ ਦੇਵੇ।
ਵਰਨਣਯੋਗ ਹੈ ਕਿ ਸ੍ਰੀ ਚੌਟਾਲਾ 1989 ਵਿੱਚ ਪਹਿਲੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ ਸਨ। ਉਹ ਪੰਜ ਵਾਰ ਰਾਜ ਦੇ ਮੁੱਖ ਮੰਤਰੀ ਰਹੇ। ਸ੍ਰੀ ਚੌਟਾਲਾ ਦਾ ਸ਼ੁਕੱਰਵਾਰ ਨੂੰ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਆਖ਼ਰੀ ਸਾਂਹ ਲਈ।
ਚੰਡੀਗੜ੍ਹ, 20 ਦਸੰਬਰ- ਹਰਿਆਣਾ ਦੀ ਸਿੰਚਾਈ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕੌਮੀ ਜਲ੍ਹ ਵਿਕਾਸ ਏਜੰਸੀ ਨਾਲ ਪਾਣੀਪਤ ਨੇੜੇ ਮਾਵੀ ਬੈਰਾਜ ਦਾ ਨਿਰਮਾਣ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬੈਰਾਜ ਨਾਲ ਰਾਜਸਥਾਨ ਨੂੰ ਪਾਣੀ ਦੀ ਉਪਲੱਬਧਤਾ ਹਥਿਨੀ ਕੁੰਡ ਬੈਰਾਜ ਤੋਂ ਵੀ ਵੱਧ ਕਰਵਾਈ ਜਾ ਸਕਦੀ ਹੈ ਅਤੇ ਇਸ ਨਾਲ ਹਰਿਆਣਾ ਨੂੰ ਵੱਧ ਪਾਣੀ ਮਿਲ ਸਕੇਗਾ।
ਸ੍ਰੀਮਤੀ ਸ਼ਰੂਤੀ ਚੌਧਰੀ ਨੇ ਇਹ ਮੰਗ ਕੇਂਦਰੀ ਰਾਜ ਜਲ੍ਹ ਸ਼ਕਤੀ ਮੰਤਰੀ ਸ੍ਰੀ ਰਾਜ ਭੂਸ਼ਣ ਚੌਧਰੀ ਦੀ ਅਗਵਾਈ ਹੇਠ ਵੀਡਿਓ ਕਾਨਫਰੰਸਿੰਗ ਰਾਹੀਂ ਹੋਈ 38ਵੀਂ ਸਾਲਾਨਾ ਇੰਟਰ-ਸਟੇਟ ਨਦੀ ਜੋੜ ਮੀਟਿੰਗ ਵਿੱਚ ਕੀਤੀ।
ਸਿੰਚਾਈ ਮੰਤਰੀ ਨੇ ਦੱਸਿਆ ਕਿ ਯਮੁਨਾ ਨਦੀ ਹਰਿਆਣਾ ਵਿੱਚੋਂ ਹੋਕੇ ਵਹਿੰਦੀ ਹੈ ਅਤੇ ਇੱਥੇ ਪਾਣੀ ਇਕੱਠਾ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਬਰਸਾਤ ਦੇ ਦਿਨਾਂ ਵਿੱਚ ਇਹ ਪਾਣੀ ਵਿਅਰਥ ਵਗ੍ਹ ਕੇ ਯਮੁਨਾ ਨਦੀ ਤੋਂ ਬੰਗਾਲ ਦੀ ਖਾੜੀ ਵਿੱਚ ਚਲਾ ਜਾਂਦਾ ਹੈ। ਇਸ ਲਿੰਕ ਦੇ ਬਣ ਜਾਣ ਨਾਲ ਹਰਿਆਣਾ ਨੂੰ ਵੱਧ ਪਾਣੀ ਮਿਲੇਗਾ, ਜਿਸ ਨਾਲ ਸੂਬੇ ਵਿੱਚ ਸਿੰਚਾਈ ਦੇ ਨਾਲ-ਨਾਲ ਪੀਣ ਲਈ ਵੀ ਲੋੜੀਂਦੀ ਗਿਣਤੀ ਵਿੱਚ ਪਾਣੀ ਮਿਲ ਸਕੇਗਾ।
ਹਰਿਆਣਾ ਵਾਲੇ ਪਾਸੇ ਤੋਂ ਨਦੀ ਜੋੜ ਦੇ ਇੱਕ ਮਹੱਤਵਪੂਰਨ ਬਿੰਦੂ ‘ਤੇ ਉਨ੍ਹਾਂ ਨੇ ਕੌਮੀ ਜਲ੍ਹ ਵਿਕਾਸ ਏਜੇਂਸੀ ਨੂੰ ਜਾਣੂ ਕਰਵਾਇਆ ਕਿ ਸ਼ਾਰਦਾ ਨਦੀ ਦਾ ਬਹਾਵ ਨੇਪਾਲ ਵੱਲੋਂ ਹੋਣ ਕਾਰਨ ਸ਼ਾਰਦਾ-ਯਮੁਨਾ ਇੰਟਰਲਿੰਕਿੰਗ ‘ਤੇ ਨੇਪਾਲ ਸਰਕਾਰ ਦੀ ਮੰਜੂਰੀ ਵਿੱਚ ਦੇਰੀ ਹੋਣ ਨਾਲ ਇਹ ਮਾਮਲਾ ਕਾਫ਼ੀ ਸਮੇਂ ਤੋਂ ਪੈਂਡਿੰਗ ਹੈ।
ਮੀਟਿੰਗ ਵਿੱਚ ਸਿੰਚਾਈ ਅਤੇ ਜਲ੍ਹ ਸੰਸਾਧਨ ਵਿਭਾਗ ਦੇ ਵਧੀਕ ਮੁੱਖ ਸੱਕਤਰ ਸ੍ਰੀ ਅਨੁਰਾਗ ਅਗਰਵਾਲ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਹੋਏ।
ਪਬਲਿਕ ਸਥਾਨਾਂ ਅਤੇ ਸਰਕਾਰੀ ਦਫਤਰਾਂ ਵਿਚ ਸਵੱਛਤਾ ਵਧਾਉਣ ਲਈ ਹਰਿਆਣਾ ਵਿਚ ਚਲਾਇਆ ਜਾਵੇਗੀ ਵਿਸ਼ੇਸ਼ ਮੁਹਿੰਮ
ਸਫਾਈ ਅਤੇ ਰਿਕਾਰਡ ਪ੍ਰਬੰਧਨ ‘ਤੇ ਰਹੇਗਾ ਜੋਰ
ਚੰਡੀਗੜ੍ਹ, 20 ਦਸੰਬਰ- ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਕਿਹਾ ਕਿ ਸੂਬੇ ਦੇ ਪੇਂਡੂ ਖੇਤਰਾਂ, ਸ਼ਹਿਰੀ ਸਥਾਨਕ ਨਿਗਮਾਂ, ਪੰਚਾਇਤੀ ਰਾਜ ਸੰਸਥਾਵਾਂ, ਪਬਲਿਕ ਸਥਾਨਾਂ ਅਤੇ ਸਰਕਾਰੀ ਦਫਤਰਾਂ ਵਿਚ ਸਵੱਛਤਾ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਸਵੱਛ ਹਰਿਆਣਾ ਮਿਸ਼ਨ ਤਹਿਤ 31 ਜਨਵਰੀ , 2025 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।
ਡਾ. ਜੋਸ਼ੀ ਨੇ ਕੇਂਦਰ ਸਰਕਾਰ ਦੇ ਪ੍ਰਸਾਸ਼ਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ ਦੇ ਸਕੱਤਰ ਸ੍ਰੀ ਵੀ. ਸ਼੍ਰੀਨਿਵਾਸ ਦੇ ਨਾਲ ਇਕ ਵਰਚੂਅਲ ਮੀਟਿੰਗ ਦੇ ਬਾਅਦ ਦਸਿਆ ਕਿ ਇਹ ਮੁਹਿੰਮ ਦੋ ਪੜਾਆਂ ਵਿਚ ਚਲਾਈ ਜਾਵੇਗੀ। ਇਸ ਪਹਿਲ ਦੇ ਤਹਿਤ, ਪੰਚਾਇਤੀ ਰਾਜ ਸੰਸਥਾਨ ਅਤੇ ਸ਼ਹਿਰੀ ਸਥਾਨਕ ਨਿਗਮ ਲਗਾਤਾਰ ਸਫਾਈ, ਵੇਸਟ ਪ੍ਰਬੰਧਨ ਅਤੇ ਸਥਿਰਤਾ ਪਹਿਲ ਯਕੀਨੀ ਕਰਨ ਲਈ ਗਤੀਵਿਧੀ ਕੈਲੇਂਡਰ ਵੀ ਬਨਾਉਣਗੇ।
ਮੁੱਖ ਸਕੱਤਰ ਨੇ ਦਸਿਆ ਕਿ ਇਸ ਵਿਸ਼ੇਸ਼ ਮੁਹਿੰਮ ਦਾ ਉਦੇਸ਼ ਸਰਕਾਰੀ ਦਫਤਰਾਂ ਅਤੇ ਅਧਿਕਾਰੀਆਂ ਦੇ ਨਾਲ ਜਨਤਾ ਦੇ ਤਜਰਬੇ ਨੂੰ ਬਿਹਤਰ ਬਨਾਉਣ ਲਈ ਉਨ੍ਹਾਂ ਦੇ ਸਬੰਧਿਤ ਜਾਂ ਸੁਬੋਰਡੀਨੈਟ ਦਫਤਰਾਂ, ਪਬਲਿਕ ਇੰਟਰਪ੍ਰਾਈਸਿਸ ਆਦਿ ਸਮੇਤ ਸਾਰੇ ਸਰਕਾਰੀ ਦਫਤਰਾਂ ਵਿਚ ਸਫਾਈ ਨੂੰ ਵਧਾਉਣਾ ਵੀ ਹੈ। ਮੁਹਿੰਮ ਦਾ ਫੋਕਸ ਪ੍ਰਸਾੜਨਿਕ ਵਿਭਾਗਾਂ ਅਤੇ ਮੁੱਖ ਦਫਤਰਾਂ ਦੇ ਨਾਲ-ਨਾਲ ਸੇਵਾ ਵੰਡ ਲਈ ਜਿਮੇਵਾਰੀ ਖੇਤਰੀ ਤੇ ਜਿਲ੍ਹਾ ਦਫਤਰਾਂ ਅਤੇ ਪਬਲਿਕ ਸੰਪਰਕ ਵਾਲੇ ਦਫਤਰਾਂ ‘ਤੇ ਰਹੇਗਾ।
ਉਨ੍ਹਾਂ ਨੇ ਦਸਿਆ ਕਿ ਤਿਆਰੀ ਦਾ ਪੜਾਅ 31 ਦਸੰਬਰ ਤੱਕ ਚੱਲੇਗਾ ਅਤੇ ਇਸ ਵਿਚ ਵਿਭਾਗਾਂ ਵਿਚ ਜਮੀਨੀ ਪੱਧਰ ‘ਤੇ ਕੰਮ ਹੋਵੇਗਾ। ਇਸ ਪੜਾਅ ਦੇ ਦੌਰਾਨ, ਮੁਹਿੰਮ ਨਾਲ ਜੁੜੀ ਗਤੀਵਿਧੀਆਂ ਦੀ ਅਗਵਾਈ ਕਰਨ ਦੇ ਲਈ ਹਰੇਕ ਮੁੱਖ ਦਫਤਰ, ਜਿਲ੍ਹਾ ਦਫਤਰ ਅਤੇ ਪਬਲਿਕ ਖੇਤਰ ਦੀ ਇਕਾਈ ਵਿਚ ਨੋਡਲ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਇਹ ਅਧਿਕਾਰੀ ਕਰਮਚਾਰੀਆਂ ਨੂੰ ਜੁਟਾਉਂਣਗੇ, ਸਫਾਈ ਮੁਹਿੰਮ ਲਈ ਸਥਲੀ ਦੀ ਪਹਿਚਾਣ ਕਰਣਗੇ ਅਤੇ ਈ-ਨੀਲਾਮੀ ਸਮੇਤ ਨਿਪਟਾਨ ਲਈ ਗੈਰ-ਜਰੂਰੀ ਸਮੱਗਰੀਆਂ ਦਾ ਮੁਲਾਂਕਨ ਕਰਣਗੇ। ਹਰਿਆਣਾ ਸਰਕਾਰ ਦੀ ਦਫਤਰ ਪ੍ਰਕ੍ਰਿਆ ਨਿਯਮਾਵਲੀ ਵਿਚ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦਸਤਾਵੇਜ ਰਿਟੇਂਸ਼ਨ ਨੂੰ ਸਹੀ ਢੰਗ ਨਾਲ ਕਰਨ ਅਤੇ ਅਪ੍ਰਚਲਿਤ ਰਿਕਾਰਡ ਨੂੰ ਹਟਾਉਣ ‘ਤੇ ਧਿਆਨ ਦੇਣ ਦੇ ਨਾਲ ਹੀ ਰਿਕਾਰਡ ਪ੍ਰਬੰਧਨ ‘ਤੇ ਵੀ ਜੋਰ ਦਿੱਤਾ ਜਾਵੇਗਾ।
ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਨੇ ਦਸਿਆ ਕਿ 1 ਜਨਵਰੀ ਤੋਂ 31 ਫਰਵਰੀ, 2025 ਤੱਕ ਮੁੱਖ ਪੜਾਅ ਦੌਰਾਨ , ਵਿਭਾਗਾਂ ਵੱਲੋ ਤਿਆਰ ਪੜਾਅ ਦੌਰਾਨ ਬਣਾਈ ਗਈ ਯੋਜਨਾਵਾਂ ਨੂੰ ਲਾਗੂ ਕੀਤਾ ਜਾਵੇਗਾ। ਨੋਡਲ ਅਧਿਕਾਰੀ ਹਾਈ-ਰਿਜਾਲਿਯੂ ਸ਼ਨ ਫੋਟੋ ਅਤੇ ਵੀਡੀਓ ਦੇ ਨਾਲ ਪ੍ਰਗਤੀ ਦਾ ਦਸਤਾਵੇਜੀਕਰਣ ਕਰਨ, ਉਪਲਬਧਤੀਆਂ ਦੀ ਰਿਪੋਰਟ ਕਰਨ ਅਤੇ ਮੁਹਿੰਮ ਦੇ ਪ੍ਰਭਾਵ ‘ਤੇ ੧ਨਤਾ ਤੋਂ ਪ੍ਰਤੀਕ੍ਰਿਆ ਯਕੀਨੀ ਕਰਨ ਵਿਚ ਮਹਤੱਵਪੂਰਨ ਭੁਕਿਮਾ ਨਿਭਾਏਗਾ।
ਉਨ੍ਹਾਂ ਨੇ ਦਸਿਆ ਕਿ ਐਨਆਈਸੀ ਵੱਲੋਂ ਵਿਕਸਿਤ ਇਕ ਕੇਂਦਰੀ ਨਿਗਰਾਨੀ ਪੋਰਟਲ ਰਾਹੀਂ ਮੁਹਿੰਮ ਦੀ ਪ੍ਰਗਤੀ ਨੂੰ ਟ੍ਰੈਕ ਕੀਤਾ ਜਾਵੇਗਾ। ਨੋਡਲ ਅਧਿਕਾਰੀ ਆਪਣੇ-ਆਪਣੇ ਵਿਭਾਗਾਂ ਦੀ ਉਪਲਬਧੀਆਂ ਅਤੇ ਸਰਬੋਤਮ ਪ੍ਰਥਾਵਾਂ ਨੂੰ ਉਜਾਗਰ ਕਰਦੇ ਹੋਏ ਇਸ ਪੋਰਟਲ ਨੂੰ ਰੋਜਾਨਾ ਅੱਪਡੇਟ ਕਰੇਗੀ। ਮੁਹਿੰਮ ਦੀ ਸਫਲਤਾ ਦਾ ਮੁਲਾਂਕਨ ਕਰਨ ਲਈ ਜਨਤਾ ਤੋਂ ਪ੍ਰਾਪਤ ਪ੍ਰਤੀਕ੍ਰਿਆ ਦਾ ਦਸਤਾਵੇਜੀਕਰਣ ਕੀਤਾ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਪ੍ਰਸਾਸ਼ਨਿਕ ਸਕੱਤਰ ਨਿਯਮਤ ਰੂਪ ਨਾਲ ਪ੍ਰਗਤੀ ਦੀ ਸਮੀਖਿਆ ਕਰਣਗੇ ਅਤੇ ਸਮਰਪਿਤ ਅਧਿਕਾਰੀ ਸਵੱਛਤਾ ਯਤਨਾਂ ਦਾ ਮੁਲਾਂਕਨ ਕਰਨ ਲਈ ਮੁਹਿੰਮ ਸਥਾਨਾਂ ਦਾ ਦੌਰਾ ਵੀ ਕਰਣਗੇ।
ਡਾ. ਜੋਸ਼ੀ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸਰਕਾਰੀ ਦਫਤਰਾਂ ਵਿਚ ਸਮੂਚੇ ਕੰਮ ਪਰਿਵੇਸ਼ ਨੂੰ ਵਧਾਉਣਾ ਹੈ, ਤਾਂ ਜੋ ਆਮਜਨਤਾ ਦੀ ਸੰਤੁਸ਼ਟੀ ਪੱਧਰੀ ਵਿਚ ਸੁਧਾਰ ਹੋਵੇ। ਇਹ ਪਹਿਲ ਸਥਾਨ ਅਨੁਕੂਲਨ, ਰਿਕਾਰਡ ਪ੍ਰਬੰਧਨ ਅਤੇ ਸਵੱਛਤਾ ਯਕੀਨੀ ਕਰ ਕੇ ਕੁਸ਼ਲ ਅਤੇ ਬਿਹਤਰ ਸੇਵਾ ਵੰਡ ਦੀ ਸਰਕਾਰ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੀ ਹੈ।
ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ ‘ਤੇ ਸੂਬੇ ਵਿਚ ਸੋਗ ਦੀ ਲਹਿਰ
20 ਦਸੰਬਰ- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਨਿਧਨ ‘ਤੇ ਪੂਰੇ ਸੂਬੇ ਵਿਚ ਸੋਗ ਦੀ ਲਹਿਰ ਹੈ। ਹਰਿਆਣਾ ਕੈਬੀਨੇਟ ਦੇ ਸਾਰੇ ਮੰਤਰੀਆਂ, ਸਾਂਸਦਾਂ, ਵਿਧਾਇਕਾਂ ਤੇ ਸਾਬਕਾ ਮੰਤਰੀਆਂ ਤੋਂ ਇਲਾਵਾ ਹੋਰ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਮੰਤਰੀਆਂ ਨੇ ਸੋਗ ਪ੍ਰਗਟਾਇਆ।
ਕੈਬੀਨੇਟ ਮੰਤਰੀ ਸ੍ਰੀ ਅਨਿਲ ਵਿਜ, ਸ੍ਰੀ ਕ੍ਰਿਸ਼ਣ ਲਾਲ ਪੰਵਾਰ, ਰਾਓ ਨਰਬੀਰ ਸਿੰਘ, ਸ੍ਰੀ ਮਹੀਪਾਲ ਢਾਂਡਾ, ਸ੍ਰੀ ਵਿਪੁਲ ਗੋਇਲ, ਡਾ. ਅਰਵਿੰਦ ਸ਼ਰਮਾ, ਸ੍ਰੀ ਸ਼ਿਆਮ ਸਿੰਘ ਰਾਣਾ, ਸ੍ਰੀ ਰਣਬੀਰ ਗੰਗਵਾ, ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਸ੍ਰੀਮਤੀ ਸ਼ਰੂਤੀ ਚੌਧਰੀ, ਕੁਮਾਰੀ ਆਰਤੀ ਸਿੰਘ ਰਾਓ ਤੇ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ ਅਤੇ ਸ੍ਰੀ ਗੌਰਵ ਗੌਤਮ ਨੇ ਉਨ੍ਹਾਂ ਦੇ ਨਿਧਨ ‘ਤੇ ਸੋਗ ਪ੍ਰਗਟਾਇਆ ਹੈ ਅਤੇ ਸੋਗ ਪਰਿਵਾਰ ਦੇ ਲਈ ਆਪਣੀ ਸੰਵੇਦਨਾਵਾਂ ਵਿਅਕਤ ਕੀਤੀਆਂ ਹਨ।
ਸ੍ਰੀ ਧਨਪਤ ਸਿੰਘ ਸਾਂਗੀ ਸਮ੍ਰਿਤੀ ਪੁਰਸਕਾਰ ਲਈ 6 ਜਨਵਰੀ, 2025 ਤੱਕ ਕਰ ਸਕਦੇ ਹਨ ਬਿਨੈ
ਚੰਡੀਗੜ੍ਹ, 20 ਦਸੰਬਰ – ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਵੱਲੋਂ ਸ੍ਰੀ ਧਨਪਤ ਸਿੰਘ ਸਾਂਗੀ ਸਮ੍ਰਿਤੀ ਪੁਰਸਕਾਰ ਲਈ ਬਿਨੈ ਮੰਗੇ ਗਏ ਹਨ। ਯੋਗ ਕਲਾਕਾਰ 6 ਜਨਵਰੀ, 2025 ਤੱਕ ਇਸ ਪੁਰਸਕਾਰ ਲਈ ਈ-ਮੇਲ ਜਾਂ ਡਾਕ ਰਾਹੀਂ ਸਬੰਧਿਤ ਵਿਭਾਗ ਵਿਚ ਬਿਨੈ ਕਰ ਸਕਦੇ ਹਨ। ਨਿਰਧਾਰਿਤ ਮਿੱਤੀ ਦੇ ਬਾਅਦ ਪ੍ਰਾਪਤ ਹੋਣ ਵਾਲੇ ਹੋਰ ਬਿਨਿਆਂ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਚੋਣ ਕੀਤੇ ਕਲਾਕਾਰ ਨੂੰ ਪੁਸਰਕਾਰ ਵਜੋ ਇਕ ਲੱਖ ਰੁਪਏ, ਪ੍ਰਸੰਸਾਂ ਪੱਤਰ ਤੇ ਸ਼ਾਲ ਭੇਂਟ ਕੀਤੀ ਜਾਵੇਗੀ।
ਉਨ੍ਹਾਂ ਨੇ ਦਸਿਆ ਕਿ ਬਿਨੈ ਕਰਨ ਵਾਲੇ ਵਿਅਕਤੀ ਦੇ ਕੋਲ ਸਾਂਗਿਆਂ ਦੀ ਰਚਨਾਵਾਂ ਦੇ ਮੰਚ ਨਿਰਦੇਸ਼ਨ ਲਈ ਘੱਟ ਤੋਂ ਘੱਟ 10 ਸਾਲ ਦਾ ਤਜਰਬਾ ਹੋਣਾ ਜਰੂਰੀ ਹੈ। ਨਾਲ ਹੀ ਬਿਨੈਕਾਰ ਹਰਿਆਣਾ ਦਾ ਨਿਵਾਸੀ ਹੋਣਾ ਜਰੂਰੀ ਹੈ ਅਤੇ ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਬਿਨੈਕਾਰ ਨੇ ਸਾਂਗ ਦੇ ਨਿਰਦੇਸ਼ਨ ਹਰਿਆਣਾ ਦੇ ਸਭਿਆਚਾਰ ਦੀ ਮਰਿਯਾਦਾ ਦੇ ਅਨੁਰੂਪ ਕੀਤਾ ਹੈ। ਸ਼ੇਸ਼ਠ ਨਿਰਦੇਸ਼ਕ ਆਪਣੇ ਸਹਿਯੋਗ ਕਲਾਸਿਕ ਨਿਰਦੇਸ਼ਕ, ਸੰਗੀਤ ਨਿਰਦੇਸ਼ਕ, ਕਾਸਟਿਯੂਮ ਡਿਜਾਈਨਰ, ਲਾਇਟ ਐਂਡ ਸਾਊਂਡ ਆਦਿ ਤਕਨੀਕੀ ਸਟਾਫ ਦੇ ਨ ਨਾਲ ਤਾਲਮੇਲ ਬਨਾਉਣ ਵਿਚ ਕੁਸ਼ਲ ਹੋਣਾ ਚਾਹੀਦਾ ਹੈ। ਬਿਨੈਕਾਰ ਦੀ ਉਮਰ 35 ਸਾਲ ਤੋਂ ਲੈ ਕੇ 70 ਸਾਲ ਦੇ ਵਿਚ ਹੋਣੀ ਚਾਹੀਦੀ ਹੈ ਅਤੇ ਬਿਨੈਕਾਰ ਦਾ ਸਾਂਗ ਦੇ ਮੰਚ ਸੰਚਾਲਨ ਵਿਚ ਮਸ਼ਹੂਰ ਹੋਣਾ ਵੀ ਜਰੂਰੀ ਹੈ।
ਉਨ੍ਹਾਂ ਨੇ ਦਸਿਆ ਕਿ ਬਿਨੈਕਾਰ ਨੂੰ ਸਾਂਗ ਦੀ ਰਚਨਾਵਾਂ ਦੇ ਆਧਾਰ ‘ਤੇ ਸਕ੍ਰਿਪ ਤਿਆਰ ਕਰਨ, ਐਕਟਿੰਗ ਦੀ ਬਾਰੀਕੀਆਂ ਅਤੇ ਸੰਗੀਤ ਦੀ ਜਾਣਕਾਰੀ ਹੋਣੀ ਜਰੂਰੀ ਹੈ। ਚੋਣ ਕੀਤੇ ੧ਾਣ ਵਾਲੇ ਵਿਅਕਤੀ ਦੀ ਸਮਾਜਿਕ ਛਵੀ ਚੰਗੀ ਹੋਣੀ ਚਾਹੀਦੀ ਹੈ, ਉਸ ‘ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ ਹੈ ਅਤੇ ਨਿਰਦੇਸ਼ਿਤ ਕੀਤੇ ਗਏ ਸਾਂਗ ਸਿਖਿਆ ਦੇਣ ਵਾਲੇ ਤੇ ਸਮਾਜਿਕ ਸਰੋਕਾਰ ਨਾਲ ਜੁੜੇ ਹੋਣੇ ਚਾਹੀਦੇ ਹਨ।
ਉਨ੍ਹਾਂ ਨੇ ਦਸਿਆ ਕਿ ਜਰੂਰੀ ਯੋਗਤਾਵਾਂ ਦੇ ਅਨੁਰੂਪ ਪ੍ਰਾਪਤ ਬਿਨਿਆਂ ਦੀ ਛੰਟਨੀ ਦੇ ਬਾਅਦ ਸਾਂਗੀਆਂ ਨੂੰ ਆਪਣੇ ਪੂਰੇ ਦੱਲ ਦੇ ਨਾਲ ਵਿਭਾਗ ਵੱਲੋਂ ਨਿਰਧਾਰਿਤ ਸਥਾਨ ‘ਤੇ ਸਾਂਗ ਮਹੋਤਸਵ ਵਿਚ ਪੇਸ਼ਗੀ ਦੇਣੀ ਹੋਵੇਗੀ, ਜਿਸ ਦੇ ਆਧਾਰ ‘ਤੇ ਨਿਰਣਾਇਕ ਮੰਡਲ ਵੱਲੋਂ ਯੋਗ ਸਾਂਗ ਦਾ ਚੋਣ ਕੀਤਾ ਜਾਵੇਗਾ। ਚੋਣ ਪ੍ਰਕ੍ਰਿਆ ਪੂਰੀ ਤਰ੍ਹਾ ਨਾਲ ਨਿਰਪੱਖ ਅਤੇ ਪਾਰਦਰਸ਼ੀ ਹੋਵੇਗੀ ਅਤੇ ਚੋਣ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਆਖੀਰੀ ਹੋਵੇਗੀ।
ਉਨ੍ਹਾਂ ਨੇ ਦਸਿਆ ਕਿ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਲਈ ਸੂਚਨ, ਜਨਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਦੇ ਦਫਤਰ ਐਸਸੀਓ ਨੰਬਰ 200-201 ਸੈਕਟਰ-17 ਸੀ, ਚੰਡੀਗੜ੍ਹ ਵਿਚ ਫੋਨ ਨੰਬਰ 0172-5059116, 5059113 ਈਮੇਲ ਆਈਡੀ ਡੀਆਈਪੀਆਰਫੀਲਡਏਟਦਰੇਟਜੀਮੇਲ ਡਾਟ ਕਾਮ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Leave a Reply